ਬਾਡੀ-ਸਪਰੇ ਅਤੇ ਡਿਊਡ੍ਰੈਂਟ ਦਾ ਇਸਤੇਮਾਲ ਕਿਵੇਂ ਕਰੀਏ
ਬਾਡੀ-ਸਪਰੇ ਦਾ ਪ੍ਰਯੋਗ ਕਰਨ ਸਮੇਂ ਹਰ ਵਿਅਕਤੀ ਆਕਰਸ਼ਕ ਲੱਗਣ ਅਤੇ ਦੂਜਿਆਂ ਨੂੰ ਆਪਣੇ ਸਪਰੇ ਦੀ ਖੁਸ਼ਬੂ ਨਾਲ ਪ੍ਰਭਾਵਿਤ ਕਰਨ ਦਾ ਵੀ ਯਤਨ ਕਰਦਾ ਹੈ ਪਰੰਤੂ ਜ਼ਿਆਦਾ ਮਾਤਰਾ ’ਚ ਖੁਸ਼ਬੂ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਖੁਜਲੀ, ਕੋਈ ਐਲਰਜ਼ੀ ਜਾਂ ਸਾਹ ਲੈਣ ’ਚ ਤਕਲੀਫ਼ ਆਦਿ
ਹਮੇਸ਼ਾ ਕਾਫ਼ੀ ਘੱਟ ਮਾਤਰਾ ’ਚ ਸਪਰੇ ਆਪਣੇ ਸਰੀਰ ’ਤੇ ਛਿੜਕੋ, ਇਹ ਖੁਸ਼ਬੂ ਜ਼ਿਆਦਾ ਦੇਰ ਤੱਕ ਰਹਿੰਦੀ ਹੈ ਇਸ ਲਈ ਘੱਟ ਮਾਤਰਾ ’ਚ ਛਿੜਕਣ ਨਾਲ ਲੰਮੇ ਸਮੇਂ ਤੱਕ ਪ੍ਰਯੋਗ ’ਚ ਲੈ ਸਕਦੇ ਹੋ ਖੁਦ ਦੀ ਪਸੰਦ ਦੀ ਖੁਸ਼ਬੂ ਚੁਣੋ ਇਸ ਗੱਲ ਦਾ ਵੀ ਫੈਸਲਾ ਲਓ ਕਿ ਤੁਹਾਨੂੰ ਇਸ ਦਾ ਪ੍ਰਯੋਗ ਕਦੋਂ ਕਰਨਾ ਹੈ
Also Read :-
ਬਾਡੀ ਸਪਰੇ ਲਾਉਣ ਦੇ ਕੁਝ ਕਾਰਗਰ ਤਰੀਕੇ:-
- ਆਪਣਾ ਸ਼ਾਵਰ ਜੈੱਲ ਜਾਂ ਸਾਬਣ ਉਸੇ ਖੁਸ਼ਬੂ ਦਾ ਚੁਣੋ, ਜਿਸ ਖੁਸ਼ਬੂ ਦਾ ਤੁਸੀਂ ਸਪਰੇ ਲਿਆ ਹੈ ਇਸ ਨਾਲ ਸਰੀਰ ’ਚ ਇੱਕ ਹੀ ਤਰ੍ਹਾਂ ਦੀ ਖੁਸ਼ਬੂ ਰਹੇਗੀ ਅਤੇ ਕਾਫ਼ੀ ਲੰਮੇ ਸਮੇਂ ਤੱਕ ਰਹੇਗੀ
- ਬਾਡੀ ਸਪਰੇ ਦਾ ਪ੍ਰਯੋਗ ਕਰਦੇ ਸਮੇਂ ਸਪਰੇ ਨੂੰ ਸਰੀਰ ਤੋਂ ਘੱਟੋ ਘੱਟ 6 ਇੰਚ ਦੀ ਦੂਰੀ ’ਤੇ ਰੱਖੋ ਕਈ ਤਰ੍ਹਾਂ ਦੇ ਪਰਫਿਊਮ ਸਪਰੇ ਦੀ ਤੁਲਨਾ ’ਚ ਜ਼ਿਆਦਾ ਤੇਜ਼ ਅਸਰ ਕਰਦੀ ਹੈ ਇਸ ਲਈ ਉਸ ਪਰਫਿਊਮ ਨੂੰ ਕਾਫ਼ੀ ਘੱਟ ਮਾਤਰਾ ’ਚ ਪ੍ਰਯੋਗ ’ਚ ਲਿਆਓ ਕੂਹਣੀਆਂ ਨਾਲ ਹੌਲੀ ਜਿਹੇ ਬਗਲ ਨੂੰ ਸਹਿਲਾ ਲਓ ਜੇਕਰ ਤੁਸੀਂ ਬਾਹਰ ਜਾਣ ਲਈ ਤਿਆਰ ਹੋ ਰਹੇ ਹੋ ਤਾਂ ਇੱਕ ਉਂਗਲੀ ਦੀ ਮਦਦ ਨਾਲ ਸਪਰੇ ਨੂੰ ਸਰੀਰ ’ਚ ਚੰਗੀ ਤਰ੍ਹਾਂ ਲਗਾ ਲਓ
- ਸਪਰੇ ਲਗਾ ਕੇ ਤੁਰੰਤ ਕੱਪੜੇ ਨਾ ਪਾਓ ਸਗੋਂ ਸਪਰੇ ਨੂੰ ਸੁੱਕਣ ਦਾ ਮੌਕਾ ਦਿਓ
- ਸਪਰੇ ਲਾਉਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋ ਲਓ, ਤਾਂ ਕਿ ਕਿਸੇ ਨਾਲ ਹੱਥ ਮਿਲਾਉਂਦੇ ਜਾਂ ਖੁਦ ਦੇ ਚਿਹਰੇ ’ਤੇ ਹੱਥ ਲਾਉਂਦੇ ਸਮੇਂ ਸਪਰੇ ਦੀ ਮਹਿਕ ਫੈਲ ਨਾ ਜਾਵੇ
- ਬੀਟ ਡਿਟੇਲਸ ’ਚ ਕਾਫ਼ੀ ਸਾਵਧਾਨੀ ਨਾਲ ਸਪਰੇ ਲਗਾਓ ਬੀਟ ਡਿਟੇਲਸ ਸਰੀਰ ਦੇ ਉਹ ਹਿੱਸੇ ਹੁੰਦੇ ਹਨ ਜਿੱਥੇ ਖੂਨ ਸੰਚਾਰ ਦੀ ਜਗ੍ਹਾ ਸਰੀਰ ਦੇ ਬਿਲਕੁਲ ਕੋਲ ਹੁੰਦੀ ਹੈ ਇਹ ਹਿੱਸੇ ਤੁਹਾਨੂੰ ਗਰਮੀ ਪ੍ਰਦਾਨ ਕਰਦੇ ਹਨ, ਤਾਂਕਿ ਤੁਹਾਡੇ ਸਪਰੇ ਦੀ ਖੁਸ਼ਬੂ ਨੂੰ ਹਵਾ ’ਚ ਘੁਲਣ ਦਾ ਮੌਕਾ ਮਿਲੇ ਅੰਨ੍ਹੇਵਾਹ ਸਾਰੇ ਸਰੀਰ ਦੇ ਹਿੱਸਿਆਂ ’ਤੇ ਸਪਰੇ ਲਾਉਣ ਦੀ ਥਾਂ ਸਹੀ ਜਗ੍ਹਾ ’ਤੇ ਸਪਰੇ ਲਗਾਓ
- ਇਹ ਸਹੀ ਥਾਵਾਂ ਹਨ: ਗੁੱਟ, ਜੋੜਾਂ ਦੇ ਅੰਦਰੂਨੀ ਹਿੱਸੇ, ਬਾਈਸੇਪਸ ਅਤੇ ਟ੍ਰਾਈਸੇਪਸ ਦੇ ਕੋਲ, ਕੂਹਣੀਆਂ ਦੇ ਹੇਠਾਂ, ਗਲੇ ’ਚ ਆਦਿ ਇਨ੍ਹਾਂ ਸਾਰੇ ਹਿੱਸਿਆਂ ’ਤੇ ਇਕੱਠੀ ਸਪਰੇ ਦਾ ਪ੍ਰਯੋਗ ਨਾ ਕਰੋ, ਸਗੋਂ ਇਨ੍ਹਾਂ ਵਿੱਚੋਂ ਕੁਝ ਹਿੱਸਿਆਂ ’ਤੇ ਹੀ ਇੱਕ ਵਾਰ ਸਪਰੇ ਦਾ ਪ੍ਰਯੋਗ ਕਰੋ ਕਲਾਈਆਂ ’ਤੇ ਸਪ੍ਰੇ ਲਾਉਣ ਤੋਂ ਬਾਅਦ ਕੁਝ ਦੇਰ ਤੱਕ ਉਸ ਨੂੰ ਖੁੱਲ੍ਹਾ ਛੱਡ ਦਿਓ, ਨਹੀਂ ਤਾਂ ਖੁਸ਼ਬੂ ਦਬ ਜਾਵੇਗੀ
- ਬਾਡੀ ਸਪਰੇ ਦਾ ਸਰੀਰ ਦੀ ਖੁਸ਼ਬੂ ਵਧਾਉਣ ਲਈ ਪ੍ਰਯੋਗ ਹੋਣਾ ਚਾਹੀਦਾ ਹੈ, ਸਰੀਰ ਦੇ ਪਸੀਨੇ ਅਤੇ ਗੰਦਗੀ ਨੂੰ ਛੁਪਾਉਣ ਲਈ ਨਹੀਂ ਖੁਦ ਨੂੰ ਸਾਫ਼ ਅਤੇ ਤਰੋਤਾਜ਼ਾ ਰੱਖੋ ਤਾਂ ਤੁਹਾਡੇ ਸਰੀਰ ’ਚ ਉਂਜ ਹੀ ਕਾਫ਼ੀ ਚੰਗੀ ਮਹਿਕ ਆਵੇਗੀ ਹਮੇਸ਼ਾ ਕਾਫ਼ੀ ਘੱਟ ਮਾਤਰਾ ’ਚ ਬਾਡੀ ਸਪਰੇ ਦਾ ਪ੍ਰਯੋਗ ਕਰੋ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਨਿਰਧਾਰਿਤ ਮਾਤਰਾ ’ਚ ਵੀ ਸਪਰੇ ਨਾ ਲਗਾਓ
- ਜ਼ਿਆਦਾ ਮਾਤਰਾ ’ਚ ਸਪਰੇ ਲਾਉਣ ਨਾਲ ਤੁਹਾਨੂੰ ਸਰੀਰ ’ਚ ਜਲਨ ਮਹਿਸੂਸ ਹੋਵੇਗੀ ਅਤੇ ਦੂਜਿਆਂ ਨੂੰ ਵੀ, ਇਸ ਤੋਂ ਪ੍ਰੇਸ਼ਾਨੀ ਹੋਵੇਗੀ
- ਕਿਸੇ ਖੁੱਲ੍ਹੀ ਜਗ੍ਹਾ ’ਚ ਹੋਣ ’ਤੇ ਸੰਭਲ ਕੇ ਬਾਡੀ ਸਪਰੇ ਲਗਾਓ, ਕਿਉਂਕਿ ਇਸ ਨਾਲ ਆਸ-ਪਾਸ ਦੇ ਲੋਕਾਂ ਨੂੰ ਸਮੱਸਿਆ ਹੋ ਸਕਦੀ ਹੈ
ਫ਼ ਖੁਦ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਕੇ ਵੱਖ-ਵੱਖ ਸਮੇਂ ’ਚ ਵੱਖ-ਵੱਖ ਤਰ੍ਹਾਂ ਦੇ ਬਾਡੀ- ਸਪਰੇ ਦਾ ਪ੍ਰਯੋਗ ਕਰੋ - ਕਦੇ ਵੀ ਚਿਹਰੇ ’ਤੇ ਬਾਡੀ ਸਪਰੇ ਨਾ ਲਗਾਓ ਕਿਉਂਕਿ ਇਸ ਨਾਲ ਤੁਹਾਨੂੰ ਜਲਨ ਦੀ ਸਮੱਸਿਆ ਤਾਂ ਹੋਵੇਗੀ ਹੀ ਤੁਹਾਡੀ ਚਮੜੀ ਵੀ ਸੁੱਕੀ ਹੋ ਜਾਵੇਗੀ
- ਬਾਡੀ ਸਪਰੇ ਅਤੇ ਡਿਊਡ੍ਰੈਂਟ ਇੱਕੋ ਤਰ੍ਹਾਂ ਦੇ ਬਿਲਕੁਲ ਨਹੀਂ ਹੁੰਦੇ ਪਸੀਨੇ ਨੂੰ ਰੋਕਣ ਵਾਲੇ ਡਿਊਡ੍ਰੈਂਟ ’ਚ ਐਲੂਮੀਨੀਅਮ ਦੇ ਯੌਗਿਕ ਪਦਾਰਥ ਹੁੰਦੇ ਹਨ, ਖਾਸ ਕਰਕੇ ਐਲੂਮੀਨੀਅਮ ਕਾਰਬੋਹਾਈਡੇ੍ਰਟਸ, ਜੋ ਕਿ ਸਰੀਰ ਦੀ ਨਮੀ ਨੂੰ ਘੱਟ ਕਰਦਾ ਹੈ ਬਾਡੀ ਸਪਰੇ ’ਚ ਇਸ ਦੇ ਉਲਟ ਪਸੀਨੇ ਨੂੰ ਰੋਕਣ ਦੇ ਕੋਈ ਗੁਣ ਨਹੀਂ ਹੁੰਦੇ ਇਸ ’ਚ ਸਿਰਫ਼ ਖੁਸ਼ਬੂ ਹੁੰਦੀ ਹੈ, ਜਿਸ ਨਾਲ ਤੁਹਾਡੇ ਸਰੀਰ ਤੋਂ ਸੁੰਦਰ ਮਹਿਕ ਆਵੇ
-ਲਵਿਸ਼ ਸ਼ਰਮਾ