keep-love-in-relationships

keep-love-in-relationshipsਰਿਸ਼ਤਿਆਂ ‘ਚ ਪਿਆਰ ਬਣਾਈ ਰੱਖੋ keep-love-in-relationships
ਹਰ ਰਿਸ਼ਤਾ ਪਿਆਰ ਅਤੇ ਵਿਸ਼ਵਾਸ ‘ਤੇ ਟਿਕਦਾ ਹੈ ਭਾਵੇਂ ਰਿਸ਼ਤਾ ਪਤੀ-ਪਤਨੀ ਦਾ ਹੋਵੇ, ਮਾਂ ਬੇਟੀ, ਮਾਂ ਬੇਟੇ, ਪਿਤਾ ਪੁੱਤਰ, ਭਾਈ-ਭਾਈ, ਭਾਈ-ਭੈਣ, ਨਨਾਣ ਭਾਬੀ ਜਾਂ ਦੋਸਤੀ ਦਾ ਹਰ ਰਿਸ਼ਤੇ ਦੀ ਇਮਾਰਤ ਪਿਆਰ ‘ਤੇ ਟਿਕੀ ਹੁੰਦੀ ਹੈ ਪਰ ਕਦੇ-ਕਦੇ ਅਜਿਹੀ ਸਥਿਤੀ ਆ ਜਾਂਦੀ ਹੈ ਜਦੋਂ ਰਿਸ਼ਤਿਆਂ ‘ਚ ਕੋਈ ਛੋਟੀ ਜਿਹੀ ਗਲਤਫਹਿਮੀ ਪਿਆਰੇ ਜਿਹੇ ਰਿਸ਼ਤੇ ‘ਚ ਦੂਰੀਆਂ ਵਧਾ ਦਿੰਦੀਆਂ ਹਨ ਉਦੋਂ ਇਨਸਾਨ ਆਪਸੀ ਪਿਆਰ ਅਤੇ ਵਿਸ਼ਵਾਸ ਨੂੰ ਭੁੱਲ ਜਾਂਦਾ ਹੈ ਅਜਿਹੇ ‘ਚ ਜੇਕਰ ਅਸੀਂ ਕੁਝ ਤਰੀਕਿਆਂ ਨੂੰ ਅਜ਼ਮਾ ਕੇ ਉਸ ਰਿਸ਼ਤੇ ਨੂੰ ਬਚਾ ਸਕੀਏ ਤਾਂ ਬਿਹਤਰ ਹੋਵੇਗਾ ਅਤੇ ਸਮੱਸਿਆਵਾਂ ਸਮੇਂ ਦੇ ਨਾਲ ਖੁਦ ਸੁਲਝ ਜਾਣਗੀਆਂ

ਸਮਝੋ ਰਿਸ਼ਤੇ ਨੂੰ:-

ਕੋਈ ਵੀ ਰਿਸ਼ਤਾ ਕਿਉਂ ਨਾ ਹੋਵੇ, ਜੇਕਰ ਅਸੀਂ ਉਸ ਰਿਸ਼ਤੇ ਦੀ ਮਰਿਆਦਾ ਨੂੰ ਬਣਾ ਕੇ ਰੱਖਾਂਗੇ ਤਾਂ ਰਿਸ਼ਤਾ ਮਹਿਕਦਾ ਰਹੇਗਾ ਜਿੱਥੇ ਅਸੀਂ ਰਿਸ਼ਤੇ ‘ਚ ਨਾ-ਸਮਝਦਾਰੀ ਦਿਖਾਈ ਤਾਂ ਰਿਸ਼ਤਾ ਟੁੱਟਦੇ ਦੇਰ ਨਹੀਂ ਲੱਗਦੀ ਵਿਚਾਰਾਂ ‘ਚ ਮੇਲ ਨਾ ਮਿਲਣ ਨਾਲ ਮੱਤਭੇਦ ਪੈਦਾ ਹੁੰਦੇ ਹਨ ਜੇਕਰ ਅਸੀਂ ਸ਼ਾਂਤ ਮਨ ਨਾਲ ਗੱਲ ਨੂੰ ਸੁਲਝਾਈਏ ਤਾਂ ਸ਼ਾਇਦ ਗਲਤਫਹਿਮੀਆਂ ਦੂਰ ਹੋ ਜਾਣਗੀਆਂ ਅਤੇ ਇੱਕ-ਦੂਜੇ ਦੇ ਮਨ ਨੂੰ ਸਮਝਣ ‘ਚ ਮੱਦਦ ਵੀ ਮਿਲੇਗੀ ਇਸ ਲਈ ਮੱਤਭੇਦ ਹੋਣ ‘ਤੇ ਇਕੱਠੇ ਬੈਠ ਕੇ ਗੱਲ ਕਰਕੇ ਸਾਡੀ ਸਮਝ ਰਿਸ਼ਤੇ ਪ੍ਰਤੀ ਹੋਰ ਜਾਗਰੂਕ ਹੋ ਸਕਦੀ ਹੈ

ਸੁਣੋ ਦੂਜਿਆਂ ਦੀ ਵੀ:-

ਹਰ ਕੋਈ ਚਾਹੁੰਦਾ ਹੈ ਕਿ ਜੋ ਮੈਂ ਬੋਲਾਂ, ਸਾਹਮਣੇ ਵਾਲਾ ਉਸ ਨੂੰ ਸੁਣੇ ਅਤੇ ਰਿਸਪਾਂਸ ਵੀ ਦੇਵੇ ਉਹ ਚਾਹੁੰਦਾ ਹੈ ਕਿ ਉਸ ਦੀ ਹਰ ਗੱਲ ਨੂੰ ਗੰਭੀਰਤਾਪੂਰਵਕ ਸੁਣਿਆ ਜਾਵੇ ਅਤੇ ਇਸ ‘ਤੇ ਐਕਟ ਵੀ ਕੀਤਾ ਜਾਵੇ ਚਾਹੇ ਖੁਦ ਵੱਡੀਆਂ ਗੱਲਾਂ ਬੋਲੇ, ਪਰ ਸਾਹਮਣੇ ਵਾਲਾ ਉਸ ਨੂੰ ਟੋਕ ਦੇਵੇ ਤਾਂ ਅਪਮਾਨਿਤ ਮਹਿਸੂਸ ਹੁੰਦਾ ਹੈ ਜੇਕਰ ਸਾਹਮਣੇ ਵਾਲਾ ਕੁਝ ਕਹੇ ਤਾਂ ਉਸ ਨੂੰ ਵੀ ਸੁਣਨ ਦੀ ਆਦਤ ਪਾਓ ਇਸ ਨਾਲ ਤੁਹਾਡੇ ਰਿਸ਼ਤਿਆਂ ‘ਚ ਸੁਧਾਰ ਜ਼ਿਆਦਾ ਹੋਵੇਗਾ ਅਤੇ ਆਪਸ ‘ਚ ਚੰਗੀ ਤਰ੍ਹਾਂ ਸਮਝਣ ਦੀ ਆਦਤ ਵੀ ਪਵੇਗੀ, ਇਸ ਲਈ ਦੂਜਿਆਂ ਦੀ ਸੁਣਨ ਦੀ ਆਦਤ ਪਾਓ ਸਾਹਮਣੇ ਵਾਲੇ ਨੂੰ ਵੀ ਮੌਕਾ ਦਿਓ ਕਿ ਉਹ ਵੀ ਆਪਣੀ ਗੱਲ ਤੁਹਾਡੇ ਤੱਕ ਪਹੁੰਚਾ ਸਕੇ

ਮੁਸਕਰਾਉੁਂਦੇ ਰਹੋ:-

ਕਿਹਾ ਜਾਂਦਾ ਹੈ ਕਿ ਇੱਕ ਪਿਆਰੀ ਮੁਸਕਾਨ ਕਿਸੇ ਵੀ ਕੰਮ ਨੂੰ ਅਸਾਨ ਬਣਾ ਦਿੰਦੀ ਹੈ ਮਿੱਠੀ ਮੁਸਕਾਨ ਅਤੇ ਮਿੱਠੀ ਵਾਣੀ ਨਾਲ ਦੂਜਿਆਂ ਨੂੰ ਆਪਣਾ ਬਣਾਉਣ ਦੀ ਕਲਾ ਸਿੱਖੋ ਖੁਦ ਨੂੰ ਉਦਾਰ ਬਣਾਓ, ਦਿਲ ਖੋਲ੍ਹ ਕੇ ਲੋਕਾਂ ਦੀ ਪ੍ਰਸ਼ੰਸਾ ਕਰੋ ਉਨ੍ਹਾਂ ਦੇ ਟੈਲੰਟ ਅਤੇ ਉਪਲੱਬਧੀਆਂ ਨੂੰ ਸਲਾਹੋ ਅਜਿਹਾ ਕਰਨ ਨਾਲ ਸਾਰੀ ਕੜਵਾਹਟ ਅਤੇ ਖੱਟਾਸ ਦੂਰ ਹੋ ਜਾਵੇਗੀ

ਬਹਿਸ ਨੂੰ ਆਪਸੀ ਸੰਬੰਧਾਂ ‘ਚ ਥਾਂ ਨਾ ਦਿਓ:-

ਬਹਿਸ ਸੰਬੰਧਾਂ ਨੂੰ ਸੁਧਾਰਨ ਦੀ ਥਾਂ ‘ਤੇ ਵਿਗਾੜਦੀ ਹੈ ਕਿਉਂਕਿ ਜਦੋਂ ਵੀ ਬਹਿਸ ਸ਼ੁਰੂ ਹੁੰਦੀ ਹੈ ਤਾਂ ਦੋਵੇਂ ਪੱਖ ਆਪਣੀ ਗੱਲ ਸਹੀ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਜਿਹੇ ‘ਚ ਮਾਹੌਲ ਅਤੇ ਸੰਬੰਧ ਦੋਵੇਂ ਖਰਾਬ ਹੁੰਦੇ ਹਨ ਸਗੋਂ ਕੌੜੀਆਂ ਗੱਲਾਂ ਜਖ਼ਮ ਛੱਡ ਜਾਂਦੀਆਂ ਹਨ ਇਸ ਲਈ ਬਹਿਸ ਦੌਰਾਨ ਜਦੋਂ ਵੀ ਲੱਗੇ ਗਰਮਾ-ਗਰਮੀ ਵਧ ਰਹੀ ਹੈ ਤਾਂ ਸ਼ਾਂਤ ਹੋ ਜਾਓ ਜਾਂ ਉੱਥੋਂ ਚਲੇ ਜਾਓ ਗਲਤੀ ਨਾ ਹੋਣ ‘ਤੇ ਵੀ ਮੁਆਫ਼ੀ ਮੰਗਣ ਤੋਂ ਸੰਕੋਚ ਨਾ ਕਰੋ ਬਾਅਦ ‘ਚ ਸ਼ਾਂਤੀ ਨਾਲ ਆਪਣੀ ਗੱਲ ਰੱਖੋ

ਲੈਣ-ਦੇਣ ‘ਚ ਵੀ ਰੱਖੋ ਧਿਆਨ:-

ਲੈਣ-ਦੇਣ ਸੰਬੰਧਾਂ ‘ਚ ਮਿਠਾਸ ਤਾਂ ਲਿਆਉਂਦਾ ਹੈ ਪਰ ਕਦੇ-ਕਦੇ ਕੜਵਾਹਟ ਦਾ ਕਾਰਨ ਵੀ ਬਣ ਜਾਂਦਾ ਹੈ ਲੈਣ-ਦੇਣ ਓਨਾ ਹੀ ਰੱਖੋ ਜਿੰਨਾ ਤੁਹਾਡੇ ਵੱਸ ‘ਚ ਹੋਵੇ ਸਾਹਮਣੇ ਵਾਲੇ ਤੋਂ ਵੀ ਓਨਾ ਹੀ ਲਓ ਜਿੰਨਾ ਤੁਹਾਡੀ ਵਾਪਸ ਕਰਨ ਦੀ ਸਮਰੱਥਾ ਹੋਵੇ ਜੋ ਤੁਸੀਂ ਦੇ ਰਹੇ ਹੋ, ਬਦਲੇ ‘ਚ ਲੈਣ ਦੀ ਭਾਵਨਾ ਨਾ ਰੱਖੋ ਜੇਕਰ ਕਦੇ ਤੁਸੀਂ ਕਿਸੇ ਦੇ ਕੰਮ ਲਈ ਸਮਾਂ ਕੱਢਿਆ ਹੈ ਜਾਂ ਕੁਝ ਐਕਸਟਰਾ ਮਿਹਨਤ ਕੀਤੀ ਹੈ ਤਾਂ ਉਸ ਤੋਂ ਬਦਲੇ ਦੀ ਤੁਲਨਾ ਨਾ ਰੱਖੋ ਜੇਕਰ ਦੂਜੇ ਨੇ ਇਹ ਸਭ ਤੁਹਾਡੇ ਲਈ ਕੀਤਾ ਹੈ ਤਾਂ ਅਹਿਸਾਨਮੰਦ ਰਹੋ ਅਤੇ ਸਮੇਂ ‘ਤੇ ਤੁਸੀਂ ਵੀ ਮੱਦਦ ਕਰੋ ਜੇਕਰ ਤੁਸੀਂ ਕੁਝ ਦੂਜੇ ਲਈ ਚੰਗਾ ਕਰਦੇ ਹੋ ਤਾਂ ਸਾਹਮਣੇ ਵਾਲਾ ਖੁਦ ਵੀ ਤੁਹਾਡੇ ਨਾਲ ਚੰਗਾ ਵਰਤਾਅ ਕਰਨ ਲੱਗੇਗਾ

ਆਪਣੀਆਂ ਭਾਵਨਾਵਾਂ ਵੀ ਜ਼ਾਹਿਰ ਕਰੋ:-

ਮਨ ‘ਚ ਇਹ ਸੋਚਣਾ ਕਿ ਸਾਹਮਣੇ ਵਾਲਾ ਤੁਹਾਡੇ ਮਨ ਦੀ ਗੱਲ ਖੁਦ ਪੜ੍ਹ ਲਵੇ ਅਤੇ ਤੁਹਾਡੇ ਮਨ ਦੇ ਮੁਤਾਬਕ ਗੱਲ ਜਾਂ ਕੰਮ ਕਰੇ ਤਾਂ ਇਹ ਸੋਚ ਗਲਤ ਹੈ ਤੁਹਾਨੂੰ ਜੋ ਚਾਹੀਦਾ, ਉਸ ਨੂੰ ਬੋਲੋ ਜੇਕਰ ਬੋਲੋਗੇ ਨਹੀਂ ਅਤੇ ਮਨ ਹੀ ਮਨ ਕੁਲਝਦੇ ਹੋ ਤਾਂ ਇਹ ਭਾਵ ਚਿਹਰੇ ‘ਤੇ ਆ ਜਾਣਗੇ ਅਤੇ ਸੰਬੰਧ ਸੁਧਰਨ ਦੀ ਥਾਂ ‘ਤੇ ਵਿਗੜਣਗੇ ਹੀ, ਇਸ ਲਈ ਹਿੰਟ ਨਾ ਦਿਓ, ਸਾਫ਼-ਸਾਫ਼ ਮੁਸਕਰਾ ਕੇ ਮੰਗ ਲਓ ਜੇਕਰ ਆਪਣੀ ਭਾਵਨਾ ਉਜ਼ਾਗਰ ਨਹੀਂ ਕਰੋਗੇ ਤੇ ਮਨ ਹੀ ਮਨ ਉਸ ਨੂੰ ਦਬਾ ਦਿਓਗੇ ਤਾਂ ਤਨਾਅ ਵਧੇਗਾ ਖੁੱਲ੍ਹ ਕੇ ਗੱਲ ਕਰਕੇ ਹੀ ਤਨਾਅਮੁਕਤ ਰਹਿ ਸਕਦੇ ਹੋ

ਵਿਸ਼ਵਾਸ ਬਣਾਓ:-

ਵਿਸ਼ਵਾਸ ਰਿਸ਼ਤਿਆਂ ਦੀ ਨੀਂਹ ਹੈ ਇਸ ਨੀਂਹ ਨੂੰ ਹਿੱਲਣ ਨਾ ਦਿਓ ਜਿੱਥੇ ਅਵਿਸ਼ਵਾਸ ਹੋਇਆ ਉੱਥੇ ਰਿਸ਼ਤੇ ਟੁੱਟਣ ‘ਚ ਦੇਰ ਨਹੀਂ ਲੱਗੇਗੀ ਲੋਕਾਂ ਨੂੰ ਵਿਸ਼ਵਾਸ ‘ਚ ਲਿਆਓ ਇੱਕ ਵਾਰ ਜਦੋਂ ਉਨ੍ਹਾਂ ਨੂੰ ਤੁਹਾਡੇ ‘ਤੇ ਭਰੋਸਾ ਹੋ ਜਾਏਗਾ ਤਾਂ ਰਿਸ਼ਤੇ ਖੁਦ-ਬ-ਖੁਦ ਸੁਧਰਨ ਲੱਗਣਗੇ
ਨੀਤੂ ਗੁਪਤਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!