ਆਂਵਲਾ ਚਟਣੀ
Table of Contents
Amla Chutney ਸਮੱਗਰੀ:
- ਆਂਵਲਾ: 500 ਗ੍ਰਾਮ,
- ਗੁੜ: 400 ਤੋਂ 500 ਗ੍ਰਾਮ,
- ਤੇਲ ਜਾਂ ਘਿਓ: ਦੋ ਵੱਡੇ ਚਮਚ,
- ਤੜਕੇ ਲਈ: ਇੱਕ ਛੋਟਾ ਚਮਚ ਜੀਰਾ,
- ਸੌਂਫ, ਮੇਥੀ ਦਾਣਾ ਅਤੇ ਕਲੌਂਜੀ,
- ਹਿੰਗ: ਦੋ ਚੂੰਢੀਆਂ,
- ਮਸਾਲੇ: ਇੱਕ ਛੋਟਾ ਚਮਚ ਕਾਲਾ ਨਮਕ,
- ਸਾਦਾ ਨਮਕ ਸਵਾਦ ਅਨੁਸਾਰ,
- ਇੱਕ ਛੋਟਾ ਚਮਚ ਕਸ਼ਮੀਰੀ ਲਾਲ ਮਿਰਚ,
- ਅੱਧਾ ਛੋਟਾ ਚਮਚ ਹਲਦੀ ਪਾਊਡਰ ਅਤੇ ਭੁੰਨਿ੍ਹਆ ਜੀਰਾ ਪਾਊਡਰ
Amla Chutney ਬਣਾਉਣ ਦਾ ਤਰੀਕਾ:
ਆਂਵਲਿਆਂ ਨੂੰ ਧੋ ਕੇ ਕੁਕਰ ’ਚ ਜਾਂ ਭਾਫ ’ਚ ਨਰਮ ਹੋਣ ਤੱਕ ਉਬਾਲ ਲਓ ਉੱਬਲੇ ਹੋਏ ਆਂਵਲਿਆਂ ਨੂੰ ਠੰਢਾ ਕਰਕੇ ਉਨ੍ਹਾਂ ਦੀਆਂ ਕਲੀਆਂ ਅਲੱਗ ਕਰ ਲਓ ਤੇ ਬੀਜ਼ ਕੱਢ ਦਿਓ ਤੁਸੀਂ ਚਾਹੋ ਤਾਂ ਆਂਵਲੇ ਨੂੰ ਮੈਸ਼ ਜਾਂ ਮੋਟਾ ਪੀਸ ਵੀ ਸਕਦੇ ਹੋ ਇੱਕ ਕੜਾਹੀ ’ਚ ਤੇਲ ਜਾਂ ਘਿਓ ਗਰਮ ਕਰੋ ਇਸ ਵਿੱਚ ਹਿੰਗ ਅਤੇ ਜੀਰਾ, ਸੌਂਫ, ਮੇਥੀ, ਕਲੌਂਜੀ ਪਾ ਕੇ ਕੁਝ ਸੈਕਿੰਡ ਭੁੰਨੋ੍ਹ ਹੁਣ ਕੜਾਹੀ ’ਚ ਉੱਬਲੇ ਅਤੇ ਮੈਸ਼ ਕੀਤੇ ਹੋਏ ਆਂਵਲੇ ਪਾ ਕੇ ਦੋ ਮਿੰਟ ਤੱਕ ਭੁੰਨ੍ਹੋ
ਇਸ ਵਿੱਚ ਗੁੜ ਅਤੇ ਸਾਰੇ ਮਸਾਲੇ (ਨਮਕ, ਕਾਲਾ ਨਮਕ, ਲਾਲ ਮਿਰਚ, ਹਲਦੀ, ਜੀਰਾ ਪਾਊਡਰ) ਪਾਓ ਹਲਕੇ ਤੋਂ ਦਰਮਿਆਨੇ ਸੇਕੇ ’ਤੇ ਲਗਾਤਾਰ ਹਿਲਾਉਂਦੇ ਹੋਏ ਉਦੋਂ ਤੱਕ ਪਕਾਓ ਜਦੋਂ ਤੱਕ ਗੁੜ ਪੂਰੀ ਤਰ੍ਹਾਂ ਪਿਘਲ ਨਾ ਜਾਵੇ ਅਤੇ ਚਟਣੀ ਗਾੜ੍ਹੀ ਨਾ ਹੋ ਜਾਵੇ ਚਟਣੀ ਨੂੰ ਪੂਰੀ ਤਰ੍ਹਾਂ ਠੰਢਾ ਹੋਣ ਦਿਓ ਅਤੇ ਫਿਰ ਕੱਚ ਦੇ ਸੁੱਕੇ ਜ਼ਾਰ ’ਚ ਭਰ ਕੇ ਮਹੀਨਿਆਂ ਤੱਕ ਇਸਤੇਮਾਲ ਕਰੋ

































































