ਮਿੰਨੀ ਕਹਾਣੀ: ਸੈਲਫਸਟਾਰਟ
ਸਵੇਰ ਦੇ ਸਾਢੇ ਅੱਠ ਵੱਜੇ ਸਨ ਕਲੋਨੀ ਦੇ ਮੋੜ ’ਤੇ ਰਮਨ ਲਾਲ ਆਪਣੇ ਪੰਦਰਾਂ ਸਾਲ ਪੁਰਾਣੇ ਸਕੂਟਰ ਦੀ ਫਟਾਕ-ਫਟਾਕ ਕਿੱਕ ਮਾਰ ਰਿਹਾ ਸੀ ਸਕੂਟਰ ਇੱਕ ਵਾਰ ਖੰਘ ਕੇ ਬੰਦ ਹੋ ਜਾਂਦਾ ਸੀ ਰਮਨ ਲਾਲ ਦਾ ਪੂਰਾ ਸਰੀਰ ਹਿੱਲ ਜਾਂਦਾ ਸੀ,
ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ ਸਨ ਉਦੋਂ ਕਾਲੋਨੀ ਦੇ ਹੀ ਇੱਕ ਵੀਹ ਸਾਲ ਦੇ ਆਈਟੀ ਪ੍ਰੋਫੈਸ਼ਨਲ ਵਿਅਕਤੀ ਨੇ ਆਪਣੇ ਮੋਟਰਸਾਈਕਲ ਦਾ ਬਟਨ ਦਬਾਇਆ, ਸਕ੍ਰੀਨ ’ਤੇ ਡਿਜ਼ੀਟਲ ਲਾਈਟਾਂ ਜਗੀਆਂ ਅਤੇ ਗੱਡੀ ਆਵਾਜ਼ ਤੋਂ ਬਿਨਾਂ ਸਟਾਰਟ ਹੋ ਗਈ ਉਸ ਨੇ ਹੱਸ ਕੇ ਰਮਨ ਲਾਲ ’ਤੇ ਤੰਜ ਕੱਸਿਆ, ‘‘ਅੰਕਲ, ਹੁਣ ਜ਼ਮਾਨਾ ਆਟੋਮੇਸ਼ਨ ਦਾ ਹੈ
ਕਦੋਂ ਤੱਕ ਇਸ ਕਬਾੜ ਖਟਾਰੇ ਨੂੰ ਕਿੱਕ ਮਾਰ-ਮਾਰ ਕੇ ਆਪਣੇ ਗੋਡੇ ਤੁੜਵਾਉਗੇ ਇਸ ਨੂੰ ਵੇਚੋ ਅਤੇ ਸੈਲਫਸਟਾਰਟ ਲੈ ਲਓ ਬਟਨ ਦਬਾਓ ਅਤੇ ਲਾਈਫ ਸਮੂਥ’’ ਰਮਨ ਲਾਲ ਨੇ ਹੰਬਦੇ ਹੋਏ ਸਕੂਟਰ ਨੂੰ ਡਬਲ ਸਟੈਂਡ ’ਤੇ ਲਾਇਆ ਜੇਬ੍ਹ ’ਚੋਂ ਰੂਮਾਲ ਕੱਢ ਕੇ ਮੂੰਹ ਪੂੰਝਿਆ ਅਤੇ ਹੱਸ ਕੇ ਬੋਲੇ, ‘‘ਤੁਹਾਡੀ ਬਟਨ ਵਾਲੀ ਡਿਜ਼ੀਟਲ ਦੁਨੀਆਂ ਦੇਖਣ ’ਚ ਬਹੁਤ ਖੂਬਸੂਰਤ ਲੱਗਦੀ ਹੈ,
ਪਰ ਇਹ ਰੋਜ਼ ਸਵੇਰੇ ਕਿੱਕ ਮਾਰਨ ਦੀ ਜੋ ਪ੍ਰਕਿਰਿਆ ਹੈ, ਉਹ ਮੈਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਫਿਲਾਸਫੀ ਸਿਖਾਉਂਦੀ ਹੈ’’
‘‘ਉਹ ਕਿਵੇਂ ਅੰਕਲ?’’
ਰਮਨ ਲਾਲ ਨੇ ਸਕੂਟਰ ਦੇ ਹੈਂਡਲ ’ਤੇ ਹੱਥ ਰੱਖ ਕੇ ਕਿਹਾ, ‘‘ਦੇਖੋ ਬੇਟਾ, ਇਹ ਸਾਡੀ ਮੱਧਵਰਗੀ ਜਿੰਦਗੀ ਵੀ ਇਸ ਸਕੂਟਰ ਵਰਗੀ ਹੀ ਹੈ ਸਵੇਰੇ ਜ਼ਲਦੀ ਉੱਠੋ ਭਾਵ ਮਹਿੰਗਾਈ ਅਤੇ ਜ਼ਿੰਮੇਵਾਰੀਆਂ ਸਾਨੂੰ ਏਦਾਂ ਜਾਮ ਕਰ ਦਿੰਦੀਆਂ ਹਨ ਕਿ ਸਾਡਾ ਅੱਗੇ ਵਧਣ ਦਾ ਮੂਡ ਹੀ ਨਹੀਂ ਹੁੰਦਾ’’
ਉਨ੍ਹਾਂ ਨੇ ਸਕੂਟਰ ਦੀ ਕਿੱਕ ਵੱਲ ਉਂਗਲ ਕਰਕੇ ਅੱਗੇ ਕਿਹਾ, ‘‘ਫਿਰ ਜ਼ਿੰਦਗੀ ਨੂੰ ਚਲਾਉਣ ਲਈ ਰੋਜ਼ ਸਵੇਰੇ ਥੋੜ੍ਹੀ ਕਿੱਕ ਮਾਰਨੀ ਪੈਂਦੀ ਹੈ ਪਹਿਲੀ ਕਿੱਕ ਪਰਿਵਾਰ ਦੀ ਜ਼ਿੰਮੇਵਾਰੀ ਦੀ, ਦੂਜੀ ਕਿੱਕ ਬੱਚਿਆਂ ਦੇ ਭਵਿੱਖ ਦੀ, ਤੀਜੀ ਕਿੱਕ ਉਮੀਦ ਦੀ ਦੋ-ਤਿੰਨ ਵਾਰ ਅਸਫਲ ਵੀ ਹੋ ਜਾਈਏ, ਪੈਰ ਨੂੰ ਸੱਟ ਵੀ ਲੱਗੇ, ਪਰ ਅੰਦਰ ਦਾ ਗੁੱਸਾ ਘੱਟ ਨਹੀਂ ਹੁੰਦਾ
ਅਤੇ ਜਦੋਂ ਚੌਥੀ ਕਿੱਕ ’ਤੇ ਇਹ ਇੰਜਣ ਧੂੰਏਂ ਦਾ ਗੁਬਾਰ ਕੱਢ ਕੇ ਫੜ-ਫੜ ਕਰਦਾ ਹੋਇਆ ਜਿਉਂਦਾ ਹੋ ਉੱਠਦਾ ਹੈ, ਤਾਂ ਜੋ ਅਸਲੀ ਆਨੰਦ ਮਿਲਦਾ ਹੈ ਉਹ ਤੁਹਾਨੂੰ ਸਮਝ ਨਹੀਂ ਆਵੇਗਾ’’ ਰਮਨ ਲਾਲ ਨੇ ਸ਼ਰਾਰਤ ਜਿਹੀ ਨਾਲ ਕਿਹਾ, ‘‘ਇਹ ਤੁਹਾਨੂੰ ਸੈਲਫਸਟਾਰਟ ਵਾਲਿਆਂ ਨੂੰ ਸਭ ਕੁਝ ਰੇਡੀਮੇਡ ਤੇ ਬਿਨਾ ਮਿਹਨਤ ਦੇ ਚਾਹੀਦਾ ਹੁੰਦਾ ਹੈ ਇਸ ਲਈ ਜਦੋਂ ਜ਼ਿੰਦਗੀ ’ਚ ਕੋਈ ਵੱਡਾ ਝਟਕਾ ਜਾਂ ਆਰਥਿਕ ਮੰਦੀ ਆਉਂਦੀ ਹੈ ਨਾ, ਉਦੋਂ ਇਹ ਬਟਨ ਵਾਲੀ ਪੀੜ੍ਹੀ ਤੁਰੰਤ ਡਿਪ੍ਰੈਸ਼ਨ ’ਚ ਆ ਜਾਂਦੀ ਹੈ,
ਕਿਉਂਕਿ ਇਨ੍ਹਾਂ ਨੂੰ ਕਿੱਕ ਮਾਰ ਕੇ, ਖੂਨ ਦਾ ਪਾਣੀ ਕਰਕੇ ਫਿਰ ਤੋਂ ਖੜ੍ਹੇ ਹੋਣ ਦੀ ਆਦਤ ਹੀ ਨਹੀਂ ਹੁੰਦੀ ਤੁਸੀਂ ਰੁਕੋ ਤਾਂ ਕਿੱਕ ਸਟਾਰਟ ਕਰਨ ਲਈ ਦੂਜੇ ਦੀ ਲੋੜ ਪੈਂਦੀ ਹੈ ਅਤੇ ਸਾਨੂੰ ਤਾਂ ਇਹ ਸਕੂਟਰ ਹੀ ਰੋਜ਼ ਸਵੇਰੇ ਪਛਾੜ ਖਾ ਕੇ ਵੀ ਸੈਲਫ ਮੋਟੀਵੇਟ ਹੋ ਕੇ ਸਟਾਰਟ ਹੋਣਾ ਸਿਖਾਉਂਦਾ ਹੈ’’
ਐਨਾ ਕਹਿ ਕੇ ਰਮਨ ਲਾਲ ਨੇ ਪੂਰੀ ਤਾਕਤ ਨਾਲ ਇੱਕ ਆਖਰੀ ਕਿੱਕ ਮਾਰੀ ਸਕੂਟਰ ਇੱਕ ਜ਼ੋਰਦਾਰ ਗੂੰਜ ਨਾਲ ਸਟਾਰਟ ਹੋ ਗਿਆ ਰਮਨ ਲਾਲ ਹੱਸਦੇ-ਹੱਸਦੇ ਗੀਅਰ ਪਾ ਕੇ ਅੱਗੇ ਨਿੱਕਲ ਗਏ ਅਤੇ ਉਹ ਲੜਕਾ ਆਪਣੀ ਸਾਈਲੈਂਟ ਗੱਡੀ ’ਤੇ ਬੈਠਾ-ਬੈਠਾ ਹੁਣੇ-ਹੁਣੇ ਜਾਣੀ ਹੋਈ ਫਿਲਾਸਫੀ ਨੂੰ ਮਨ ਹੀ ਮਨ ਨਮਨ ਕਰਨ ਲੱਗਾ ਕਿ ਜ਼ਿੰਦਗੀ ਦੀ ਅਸਲੀ ਪਾਵਰ ਰੇਡੀਮੇਡ ਬਟਨ ’ਚ ਨਹੀਂ, ਸਗੋਂ ਹਾਲਾਤਾਂ ਦੇ ਸਾਹਮਣੇ ਕਿੱਕ ਮਾਰ ਕੇ ਖੜ੍ਹੇ ਹੋਣ ਦੇ ਜਜ਼ਬੇ ’ਚ ਹੈ -ਵੀਰਿੰਦਰ ਬਹਾਦਰ ਸਿੰਘ





























































