Naturopathy ਨੈਚੁਰੋਪੈਥੀ ਇਲਾਜ ਦਿਲ ਦੇ ਮਰੀਜ਼ਾਂ ਲਈ ਲਾਭਦਾਇਕ ਸਾਬਤ ਹੁੰਦੀ ਹੈ ਖੁਰਾਕ
ਲਗਭਗ ਇੱਕ-ਤਿਹਾਈ ਮੌਤਾਂ ਦਿਲ ਅਤੇ ਖੂਨ ਦੀਆਂ ਨਾੜੀਆਂ (ਕਾਰਡੀਓਵੈਸਕੂਲਰ) ਰੋਗਾਂ ਦੇ ਕਾਰਨ ਹੁੰਦੀਆਂ ਹਨ ਜੀਵਨਸ਼ੈਲੀ ਨਾਲ ਜੁੜੇ ਕਈ ਕਾਰਨ ਦਿਲ ਦੀ ਸਿਹਤ ’ਚ ਜ਼ਿਆਦਾ ਸੁਧਾਰ ਲਿਆ ਸਕਦੇ ਹਨ ਕੁਦਰਤੀ ਇਲਾਜ (ਨੈਚੁਰੋਪੈਥੀ) ਇੱਕ ਖਾਸ ਵਿਧੀ ਹੈ, ਜੋ ਵਿਗਿਆਨ ਅਤੇ ਪਰੰਪਰਾ ਦੋਵਾਂ ਦਾ ਤਾਲਮੇਲ ਕਰਦੀ ਹੈ
ਅਤੇ ਇਲਾਜ ਨੂੰ ਪੋਸ਼ਣ, ਸਿੱਖਿਆ, ਸਵੈ-ਇਲਾਜ, ਵਿਅਕਤੀਗਤ ਇਲਾਜ, ਰੋਗੀ ਸਸ਼ਕਤੀਕਰਨ ਅਤੇ ਕਈ ਇਲਾਜ ਵਿਧੀਆਂ ਦੇ ਜਰੀਏ ਰੋਗੀ ਦੀ ਸਿਹਤ ਦਾ ਮੁਲਾਂਕਣ ਕਰਨ ’ਚ ਮੱਦਦ ਕਰਦੀ ਹੈ ਦਿਲ ਲਈ ਲਾਭਦਾਇਕ ਆਹਾਰ ਦਿਲ ਦੇ ਰੋਗ ਦੀ ਰੋਕਥਾਮ ਲਈ ਮਹੱਤਵਪੂਰਨ ਸੁਧਾਰ ਲਿਆ ਸਕਦਾ ਹੈ
ਭੋਜਨ ਤਿਆਰ ਕਰਦੇ ਸਮੇਂ ਲਸਣ, ਹਲਦੀ, ਅਦਰਕ ਅਤੇ ਕੜੀ ਪੱਤੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਇਨ੍ਹਾਂ ’ਚ ਸੋਜ-ਰੋਕੂ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਨਾੜਾਂ ਨੂੰ ਸਾਫ ਰੱਖਣ ’ਚ ਮੱਦਦ ਕਰ ਸਕਦੇ ਹਨ ਅਲਸੀ ਦੇ ਬੀਜਾਂ ’ਚ ਉਪਲੱਬਧ ਓਮੇਗਾ-3 ਐਸਿਡ ਦਿਲ ਦੀ ਕੰਟਰੋਲ ਤੋਂ ਬਾਹਰ ਧੜਕਨ ਕਾਰਨ ਹੋਣ ਵਾਲੇ ਦਿਲ ਦੇ ਰੋਗਾਂ ਦੇ ਜ਼ੋਖਿਮ ਨੂੰ ਘੱਟ ਕਰਦੇ ਹਨ
ਸਾਬੁਤ ਅਨਾਜ ਅਤੇ ਦਾਲਾਂ ਜਿਵੇਂ ਓਟਸ, ਜੌਂ, ਬੀਨਸ ਅਤੇ ਮਸੂਰ ’ਚ ਪਾਏ ਜਾਣ ਵਾਲੇ ਬੀ-ਵਿਟਾਮਿਨ ਸਿਹਤਮੰਦ ਖੂਨ ਲਿਪਿਡ ਪੱਧਰ ਬਣਾਈ ਰੱਖਣ ’ਚ ਮੱਦਦ ਕਰਦੇ ਹਨ
ਟਰਾਂਸ ਫੈਟ, ਸੈਚੂਰੇਟਿਡ ਕੋਲੈਸਟਰੋਲ ਅਤੇ ਜ਼ਿਆਦਾ ਨਮਕ ਦਾ ਸੇਵਨ ਘੱਟ ਕਰੋ ਤਾਂ ਕਿ ਪਲਾਕ ਬਣਨ ਤੋਂ ਬਚਾਅ ਹੋ ਸਕੇ
-ਡਾ. ਰਵੀ ਇੰਸਾਂ, ਐੱਮਐੱਸਜੀ ਨੈਚੁਰੋਪੈਥੀ ਹਸਪਤਾਲ, ਸਰਸਾ































































