Passion for food is growing -sachi shiksha punjabi

ਵਧਦਾ ਹੀ ਜਾ ਰਿਹਾ ਹੈ ਖਾਣੇ ਦਾ ਜਨੂੰਨ
ਖਾਣਾ ਸਾਡੀ ਮੁਢਲੀ ਜ਼ਰੂਰਤ ਹੈ ਇਸੇ ਜ਼ਰੂਰਤ ਦਾ ਘਿਨਾਉਣਾ ਰੂਪ ਅੱਜ ਦੇਖਣ ਨੂੰ ਮਿਲ ਰਿਹਾ ਹੈ ਅਮੀਰ ਘਰਾਂ ਦੇ ਭੁੱਖੜਿਆਂ ਦਾ ਸ਼ਰਮਨਾਕ ਜਲਵਾ ਦੇਖਣ ਵਾਲੇ ਨੂੰ ਹੈਰਾਨੀ ’ਚ ਪਾ ਦਿੰਦਾ ਹੈ

ਸ਼ਾਦੀ-ਵਿਆਹ, ਪਾਰਟੀਆਂ, ਫੰਕਸ਼ਨਾਂ ਆਦਿ ’ਚ ਲੋਕਾਂ ਨੂੰ ਖਾਣੇ ’ਤੇ ਟੁੱਟਦਿਆਂ, ਬੁਰੀ ਤਰ੍ਹਾਂ ਨਾਲ ਠੁਸਦੇ ਜੇਕਰ ਤੁਸੀਂ ਦੇਖੋ ਤਾਂ ਇਹੀ ਲੱਗੇਗਾ ਕਿ ਵਿਚਾਰੇ ਬੰਗਾਲ ਦੇ ਸੋਕੇ ਦੇ ਇਲਾਕੇ ਤੋਂ ਚੱਲ ਕੇ ਆ ਰਹੇ ਹਨ ਆਖਰ ਕਿਉਂ ਹੋ ਜਾਂਦਾ ਹੈ ਵਿਅਕਤੀ ਐਨਾ ਖਾਊ? ਹਰ ਸਮੇਂ ਖਾਣੇ ਦੇ ਪਿੱਛੇ ਭੱਜਣਾ, ਜ਼ਰਾ ਸੋਚੋ ਕਈ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਆਪਣੇ ਮਾਹਿਰ ‘ਕਨਾੱਜੀਅਰ’ ਹੋਣ ਦਾ ਬੜਾ ਹੰਕਾਰ ਹੁੰਦਾ ਹੈ ਉਹ ਇਸਨੂੰ ਐਨਾ ਮਹੱਤਵ ਦਿੰਦੇ ਹਨ ਜਿਵੇਂ ਦੁਨੀਆਂ ’ਚ ਇਸ ਕਲਾ ਤੋਂ ਵਧ ਕੇ ਕੁਝ ਨਹੀਂ ਜ਼ਰਾ ਸੋਚੋ, ਇਨਸਾਨ ਜਿਉਣ ਲਈ ਖਾਂਦਾ ਹੈ ਜਾਂ ਸਿਰਫ਼ ਖਾਣ ਲਈ ਜਿਉਂਦਾ ਹੈ? ਗੱਲ ਜ਼ਰੂਰ ਸਮਝ ’ਚ ਆ ਜਾਵੇਗੀ

ਇਹ ਸੱਚ ਹੈ ਕਿ ਸੁਆਦੀ ਖਾਣੇ ਦਾ ਸਾਰਿਆਂ ਨੂੰ ਸ਼ੌਂਕ ਹੁੰਦਾ ਹੈ ਪਰ ਉਸਨੂੰ ਲੈ ਕੇ ਝਮੇਲਾ ਖੜ੍ਹਾ ਕਰਨਾ ਠੀਕ ਨਹੀਂ ਹੈ ਕਈ ਪਤੀ ਖਾਣੇ ਨੂੰ ਲੈ ਕੇ ਪਤਨੀ ਦਾ ਜਿਉਣਾ ਹਰਾਮ ਕਰ ਦਿੰਦੇ ਹਨ, ਖਾਸ ਕਰਕੇ ਗਰਮ-ਗਰਮ ਰੱਟਦੇ ਉਹ ਇਸ ਗੱਲ ਨੂੰ ਲੈ ਕੇ ਹਮੇਸ਼ਾ ਗਰਮ ਹੀ ਰਹਿੰਦੇ ਹਨ ਕਿ ਖਾਣਾ ਠੰਡਾ ਕਿਉਂ ਹੈ? ਖਾਣੇ ਨੂੰ ਲੈ ਕੇ ਕਿਉਂ ਕੋਈ ਦੂਜੇ ਦਾ ਸ਼ੋਸ਼ਣ ਕਰੋ ਜਾਂ ਸ਼ੋਸ਼ਿਤ ਹੋਵੇ?

ਅੱਜ ਕੀ ਹੋ ਰਿਹਾ ਹੈ? ਹਰ ਮੈਗਜ਼ੀਨ, ਪੇਪਰ ਦੇ ਐਤਵਾਰ ਦੇ ਐਡੀਸ਼ਨ ਆਦਿ ’ਚ ਦੇਖੋ ਤਾਂ ਤਰ੍ਹਾਂ-ਤਰ੍ਹਾਂ ਦੇ ਖਾਣਿਆ ਦੀ ਭਰਮਾਰ ਮਿਲੇਗੀ ਅਜੀਬੋ-ਗਰੀਬ ਨਾਂਅ, ਸਿਹਤ ਨੂੰ ਚੋਪਟ ਕਰਦੀਆਂ ਰੇਸਪੀਆਂ ਜਿਨ੍ਹਾਂ ’ਚ ਜ਼ਬਰਦਸਤ ਕੈਲੋਰੀਜ ਹੋਵੇਗੀ ਖੂਬ ਘਿਓ, ਮੱਖਣ ਦੇ ਬਗੈਰ ਬਹੁਤ ਘੱਟ ਰੇਸਿਪੀ ਦੇਖਣ ਨੂੰ ਮਿਲੇਗੀ ਅੱਜ ਜਦ ਇੱਕ ਪਾਸੇ ਹਾਈ ਬਲੱਡ ਪ੍ਰੈਸ਼ਰ, ਡਾਈਬਿਟੀਜ਼, ਹਾਰਟ ਪ੍ਰਾਬਲਮ ਅਤੇ ਮੋਟਾਪੇ ਵਰਗੀਆਂ ਬੀਮਾਰੀਆਂ ਨਾਲ ਵਧਦੀ ਗਿਣਤੀ ’ਚ ਲੋਕ ਜੂਝਣ ਲੱਗੇ ਹਨ, ਕੀ ਇਸ ਤਰ੍ਹਾਂ ਦੇ ਖਾਣਿਆਂ ਦਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦੈ ਖਾਣੇ ਦਾ ਆਬਸੇਸ਼ਨ (ਜਨੂੰਨ) ਇੱਕ ਮਾਨਸਿਕ ਰੋਗ ਹੈ ਇਹ ਖਾਲੀ ਲੋਕਾਂ ਨੂੰ ਆਪਣੀ ਗਿਰਫ਼ਤ ’ਚ ਜ਼ਿਆਦਾ ਲੈਂਦਾ ਹੈ ਅਜਿਹੇ ਲੋਕ ਕਈ ਵਾਰ ਐਨੇ ਖੁਦਗਰਜ਼ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਖਾਣੇ ਦੇ ਅੱਗੇ ਦੂਜਿਆਂ ਦੀ ਅਸੁਵਿਧਾ ਦਾ ਥੋੜ੍ਹਾ ਵੀ ਖਿਆਲ ਨਹੀਂ ਰਹਿੰਦਾ ਉਨ੍ਹਾਂ ਦੀ ਚਟਕੋਰੀ ਜੀਭ ਹੁਕਮ ਕਰੇ, ਉਹ ਉਸਦੇ ਗੁਲਾਮ ਬਣ ਕੇ ਰਹਿ ਜਾਂਦੇ ਹਨ

ਨੌਜਵਾਨਾਂ ਨੂੰ ਖਾਣੇ ਤੋਂ ਜ਼ਿਆਦਾ ਪ੍ਰਦਰਸ਼ਨ ਕਰਨ ਦਾ ਸੌਂਕ ਜ਼ਿਆਦਾ ਹੁੰਦਾ ਹੈ ਖਾਣਾ ਖਰਾਬ ਕਰਕੇ ਅਤੇ ਉਸਦਾ ਪ੍ਰਦਰਸ਼ਨ ਕਰਕੇ ਉਹ ਕਈ ਵਾਰ ਆਪਣਾ ਅਹਿਮ ਖੁਸ਼ ਕਰਦੇ ਹਨ ਕਹਿੰਦੇ ਹਨ ਬੁਢਾਪੇ ’ਚ ਜ਼ੁਬਾਨ ਜਿਆਦਾ ਚਟੋਰੀ ਹੋ ਜਾਂਦੀ ਹੈ ਗਰੀਬ ਤਾਂ ਮਨ ਮਾਰ ਕੇ ਰਹਿ ਜਾਂਦੇ ਹਨ, ਪਰ ਕਈ ਅਮੀਰ ਬਜ਼ੁਰਗ ਡਾਕਟਰ ਦੀ ਹਿਦਾਇਤ ਨੂੰ ਪਰ੍ਹੇ ਰੱਖ ਕੇ ਤਲੀਆਂ ਚੀਜਾਂ ਤੋਂ ਉਦੋਂ ਤੱਕ ਪਰਹੇਜ਼ ਨਹੀਂ ਕਰਦੇ ਜਦੋਂ ਤੱਕ ਕਿ ਜਿਉਣ ਮਰਨ ਦਾ ਮਾਮਲਾ ਨਾ ਬਣ ਜਾਵੇ ਹੁਣ ਜੇਕਰ ਔਰਤਾਂ ਦੀ ਗੱਲ ਕਰੀਏ ਤਾਂ ਮੁੱਖ ਰੂਪ ਨਾਲ ਉਨ੍ਹਾਂ ਦੀਆਂ ਦੋ ਕੈਟੇਗਰੀਆਂ ਮਿਲਣਗੀਆਂ ਇੱਕ ਉਹ ਜੋ ਅਸਮਾਨ ਨੂੰ ਛੂੰਹਣ ਦੀ ਇੱਛਾ ਰੱਖਦੀ ਹੈ ਉਨ੍ਹਾਂ ਨੂੰ ਰਸੋਈ ਦੇ ਕੰਮ ਤੋਂ ਐਲਰਜ਼ੀ ਹੁੰਦੀ ਹੈ ਇੰਸਟੈਂਟ ਫੂਡ ਉਨ੍ਹਾਂ ਦੀ ਮੱਦਦ ਕਰਦਾ ਹੈ ਉਹ ਕੈਲੋਰੀ ਪ੍ਰਤੀ ਚੇਤੰਨ ਹਨ, ਹਲਕਾ-ਫੁਲਕਾ ਖਾਣਾ ਖਾਂਦੀਆਂ ਅਤੇ ਖਵਾਉਂਦੀਆਂ ਹਨ

ਦੂਜੀ ਕੈਟੇਗਰੀ ਉਨ੍ਹਾਂ ਔਰਤਾਂ ਦੀ ਹੈ ਜਿਨ੍ਹਾਂ ਨੂੰ ਸਿਵਾਏ ਖਾਣਾ ਖਿਲਾਉਣ ਦੇ ਹੋਰ ਕੁਝ ਮੰਨੋ ਸੁੱਝਦਾ ਹੀ ਨਹੀਂ ਉਨ੍ਹਾਂ ਦੀਆਂ ਕਿੱਟੀ ਪਾਰਟੀਆਂ ’ਚ ਵੀ ਤਰ੍ਹਾਂ-ਤਰ੍ਹਾਂ ਦੀਆਂ ਡਿਸ਼ਾਂ ਨੂੰ ਲੈ ਕੇ ਜ਼ਬਰਦਸਤ ਮੁਕਾਬਲੇ ਚੱਲਦੇ ਹਨ ਖਾਣੇ ਨੂੰ ਲੈ ਕੇ ਕਦੇ-ਕਦੇ ਮਨਮੁਟਾਅ ਹੁੰਦਾ ਹੈ ਤਾਂ ਕਦੇ ਕੁਝ ਸਮੇਂ ਲਈ ਦੋਸਤੀ ਪੁਖਤਾ ਹੁੰਦੀ ਹੈ ਪਰ ਖਾਣੇ ਦੇ ਆਧਾਰ ’ਤੇ ਟਿਕੀ ਦੋਸਤੀ ਜ਼ਿਆਦਾ ਸਮਾਂ ਨਹੀਂ ਚੱਲਦੀ ਸ਼ਾਇਦ ਅਜਿਹੀਆਂ ਔਰਤਾਂ ਨੂੰ ਲੈ ਕੇ ਹੀ ਕਿਸੇ ਨੇ ਨੌਜਵਾਨਾਂ ਲਈ ਲਿਖਿਆ ਹੈ

ਕਿ ਜੇਕਰ ਜਿਆਦਾ ਜਿਉਣਾ ਚਾਹੁੰਦੇ ਹੋ ਤਾਂ ਮਾਂ ਦੀ ਰਸੋਈ ’ਚ ਕਦੇ ਨਾ ਖਾਓ ਇਸ ਤੋਂ ਉਲਟ ਕੁਝ ਨਮੂਨੇ ਅਜਿਹੇ ਵੀ ਮਿਲਣਗੇ ਜੋ ਖਾਣੇ ਦੇ ਇੱਕ-ਇੱਕ ਦਾਣੇ ਦੀ ਕੈਲੋਰੀ ਦਾ ਹਿਸਾਬ ਲਗਾ ਕੇ ਖਾਣਗੇ ਅਪਣੇ ਤੱਕ ਤਾਂ ਠੀਕ ਹੈ ਪਰ ਜਦੋਂ ਬੱਚਿਆਂ ਨਾਲ ਵੀ ਇਹੀ ਰਵੱਈਆ ਅਪਣਾਇਆ ਜਾਵੇ ਤਾਂ ਉਹ ਬਾਗੀ ਬਣ ਜਾਣਗੇ ਫਿਰ ਮੌਕਾ ਮਿਲਦੇ ਹੀ ਉਹ ਜੰਕ ਫੂਡ ਖਾ ਕੇ ਆਪਣੇ ’ਤੇ ਹੋਈ ਰੋਕ-ਟੋਕ ਦਾ ਪੂਰਾ ਬਦਲਾ ਲੈਣਗੇ

ਬਚਪਨ ਤੋਂ ਹੀ ਖਾਣੇ ਨੂੰ ਲੈ ਕੇ ਸੰਤੁਲਿਤ ਵਿਵਹਾਰ ਰੱਖਿਆ ਜਾਵੇ ਨਾ ਬੱਚਿਆਂ ’ਤੇ ਜ਼ਿਆਦਾ ਰੋਕ-ਟੋਕ ਹੋਵੇ, ਨਾ ਹੀ ਜ਼ਿਆਦਾ ਦੁਲਾਰ ਬੱਚੇ ਖਾਣ-ਪੀਣ ਦੀਆਂ ਆਦਤਾਂ ਮਾਂ ਬਾਪ ਤੋਂ, ਘਰ ਪਰਿਵਾਰ ਤੋਂ ਹੀ ਸਿੱਖਦੇ ਹਨ ਉਨ੍ਹਾਂ ਨੂੰ ਖਾਣੇ ਨੂੰ ਲੈ ਕੇ ਸੰਯਮ ਵਰਤਣਾ, ਸੱਭਿਅਤਾ ਅਤੇ ਢੰਗ ਸਿਖਾਏ ਜਾਣ ਖੁਦ ਉਦਾਹਰਣ ਪੇਸ਼ ਕਰਨ

ਇਸੇ ਤਰ੍ਹਾਂ ਬੱਚੇ ਨੂੰ ਇਹ ਸੋਚ ਕੇ ਜ਼ਿਆਦਾ ਖਾਣਾ ਨਾ ਖਵਾਓ ਕਿ ਇਸ ਨਾਲ ਉਹ ਸਿਹਤਮੰਦ ਬਣੇਗਾ
ਦੁਨੀਆਂ ’ਚ ਖਾਣੇ ਤੋਂ ਇਲਾਵਾ ਵੀ ਬਹੁਤ ਕੁਝ ਕਰਨ ਲਈ ਹੈ ਖਾਣਾ ਸਿਰਫ਼ ਕੁਝ ਦੇਰ ਦਾ ਪ੍ਰੋਗਰਾਮ ਹੈ ਇਸਨੂੰ ਫੁੱਲਟਾਈਮ ਪ੍ਰੋਗਰਾਮ ਨਾ ਬਣਾਓ
ਊਸ਼ਾ ਜੈਨ ਸ਼ੀਰੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!