ਖੁਸ਼ੀਆਂ ਦਾ ਤਿਉਹਾਰ ਦੀਵਾਲੀ

ਭਾਰਤੀ ਸੰਸਕ੍ਰਿਤੀ ’ਚ ਤੀਜ਼-ਤਿਉਹਾਰਾਂ ਦੇ ਪਵਿੱਤਰ ਮੌਕੇ ਘਰਾਂ ’ਚ ਰੰਗੋੋਲੀ ਸਜਾਉਣ ਦੀ ਪਰੰਪਰਾ ਪ੍ਰਚੱਲਿਤ ਹੈ ਲਕਸ਼ਮੀ ਦੇ ਸਵਾਗਤ ’ਚ ਦੀਵਾਲੀ ’ਤੇ ਹਜ਼ਾਰਾਂ ਸਾਲਾਂ ’ਚ ਰੰਗੋਲੀ ਸੱਜਦੀ ਆ ਰਹੀ ਹੈ ਇਨ੍ਹਾਂ ਰੰਗੋਲੀਆਂ ’ਚ ਚਿੱਤਰਕਲਾ ਦੀ ਭਾਰਤੀ ਪਰੰਪਰਾ ਦੀ ਅਮਿੱਟ ਛਾਪ ਹੈ ਇਹੀ ਕਾਰਨ ਹੈ ਕਿ ਹਰ ਆਂਚਲ ਦੀ ਕਲਾ ਸ਼ੈਲੀ ਉਨ੍ਹਾਂ ਦੇ ਡਿਜ਼ਾਇਨਾਂ ’ਚ ਦੇਖੀ ਜਾ ਸਕਦੀ ਹੈ

ਪੁਰਾਣਾਂ ’ਚ ਕੁੱਲ 64 ਤਰ੍ਹਾਂ ਦੀਆਂ ਕਲਾਵਾਂ ਮੰਨੀਆਂ ਗਈਆਂ ਹਨ ਇਨ੍ਹਾਂ ’ਚੋਂ ‘ਰੰਗੋਲੀ’ ਵੀ ਇੱਕ ਹੈ ਪੌਰਾਣਿਕ ਕਾਲ ’ਚ ਰੰਗਾਂ ਦੀ ਅਲਪਨਾ ਬਣਾ ਕੇ ਸਵਾਗਤ ਕਰਨ ਦੀ ਭਾਰਤੀ ਸੰਮੇਲਨ ਦੇ ਵੀ ਸੰਕੇਤ ਮਿਲਦੇ ਹਨ ਮਿਥਿਹਾਸਕ ਕਾਲ ’ਚ ਤਾਂ ਰੰਗੋਲੀ ਕਲਾਕਾਰਾਂ ਨੂੰ ਜਿੱਥੇ ਵਿਸ਼ੇਸ਼ ਸਨਮਾਨ ਮਿਲਦਾ ਸੀ, ਉੱਥੇ ਰਾਜ ਦਾ ਸਿਹਰਾ ਵੀ ਉਨ੍ਹਾਂ ਨੂੰ ਮਿਲਦਾ ਸੀ ਆਖਰ ਉਹ ਸਾਲ ਭਰ ਇਸੇ ਕਲਾ ਸਾਧਨਾ ’ਚ ਜੁਟੇ ਰਹਿ ਕੇ ਨਿੱਤ ਨਵੇਂ-ਨਵੇਂ ਡਿਜ਼ਾਇਨ ਬਣਾਉਂਦੇ ਸਨ

Also Read :-

ਦੀਵਾਲੀ ਅਤੇ ਆਤਿਸ਼ਬਾਜ਼ੀ

ਕੀ ਬੱਚੇ, ਕੀ ਬਜ਼ੁਰਗ ਸਾਰਿਆਂ ਨੂੰ ਪਸੰਦ ਹੈ ਆਤਿਸ਼ਬਾਜ਼ੀ ਪਰ ਉਤਸ਼ਾਹ ਉਸ ਸਮੇਂ ਠੰਢਾ ਪੈ ਜਾਂਦਾ ਹੈ ਜਦੋਂ ਥੋੜ੍ਹੀ ਜਿਹੀ ਅਣਗਹਿਲੀ ਨਾਲ ਤੁਹਾਨੂੰ ਨੁਕਸਾਨ ਪਹੁੰਚਦਾ ਹੈ ਇਸ ਲਈ ਆਤਿਸ਼ਬਾਜ਼ੀ ਚਲਾਉਂਦੇ ਸਮੇਂ ਕੁਝ ਸਾਵਧਾਨੀ ਵਰਤੀ ਜਾਵੇ, ਤਾਂ ਤੁਸੀਂ ਪੂਰਾ ਮਨੋਰੰਜਨ ਕਰੋਂਗੇ ਦੀਵਾਲੀ ਦਾ ਪਟਾਕੇ ਚਲਾਉਂਦੇ ਸਮੇਂ ਰਹੋ ਸਾਵਧਾਨ, ਕਿਉਂਕਿ ਥੋੜੀ ਜਿਹੀ ਵੀ ਗਲਤੀ ਨਾਲ ਕਿਤੇ ਅਣਹੋਣੀ ਨਾ ਹੋ ਜਾਵੇ,

ਇਸ ਲਈ ਜ਼ਰੂਰੀ ਹਨ ਟਿਪਸ:-

 • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਜਿੱਥੇ ਆਤਿਸ਼ਬਾਜ਼ੀ ਚਲਾਉਣੀ ਹੈ, ਉਹ ਪੂਰਾ ਇਲਾਕਾ ਖੁੱਲ੍ਹਾ ਹੋਵੇ ਭਲੇ ਹੀ ਤੁਹਾਨੂੰ ਥੋੜ੍ਹੇ ਸਮੇਂ ਲਈ ਇਹ ਚੰਗਾ ਨਹੀਂ ਲੱਗੇਗਾ, ਪਰ ਬਾਅਦ ’ਚ ਤੁਹਾਨੂੰ ਇਹੀ ਮਨੋਰੰਜਨ ਦੇਵੇਗਾ
 • ਜਿੱਥੇ ਆਤਿਸ਼ਬਾਜ਼ੀ ਕਰ ਰਹੇ ਹੋ, ਉੱਥੇ ਪਾਣੀ ਭਰੀ ਬਾਲਟੀ ਜ਼ਰੂਰ ਰੱਖੋ, ਜਿਸ ਨਾਲ ਕਿ ਜਿੱਥੇ ਫੁੱਲਝੜੀ ਨੂੰ ਬੁਝਾ ਸਕੋ, ਦੂਜੇ ਪਾਸੇ ਕੁਝ ਵੀ ਅਣਹੋਣੀ ’ਤੇ ਪਾਣੀ ਦੀ ਵੀ ਵਰਤੋਂ ਕਰ ਸਕੋਂਗੇ
 • ਕਦੇ ਵੀ ਫੁੱਲਝੜੀ-ਬੰਬ ਨੂੰ ਹੱਥ ’ਚ ਲੈ ਕੇ ਨਾ ਚਲਾਓ ਕਿਉਂਕਿ ਹਮੇਸ਼ਾ ਇਹ ਫੁੱਲਝੜੀ-ਬੰਬ ਫੱਟ ਜਾਂਦਾ ਹੈ, ਜਿਸ ਨਾਲ ਤੁਹਾਨੂੰ ਨੁਕਸਾਨ ਪਹੁੰਚ ਜਾਂਦਾ ਹੈ ਖਾਸ ਤੌਰ ’ਤੇ ਨੌਜਵਾਨ ਇਸ ਨੂੰ ਉਤਸ਼ਾਹੀ ਹੋ ਕੇ ਹੱਥ ’ਚ ਹੀ ਲੈ ਕੇ ਚਲਾਉਂਦੇ ਹਨ, ਜੋ ਖ਼ਤਰਨਾਕ ਹੈ ਇਸ ਤਰ੍ਹਾਂ ਦੇ ਤਰੀਕੇ ਤੋਂ ਬਚੋ
 • ਜੇਕਰ ਤੁਸੀਂ ਪਟਾਕੇ ਜਾਂ ਬੰਬ ’ਚ ਅੱਗ ਲਗਾ ਦਿੱਤੀ ਹੈ ਅਤੇ ਉਹ ਨਾ ਚੱਲਿਆ, ਤਾਂ ਉਸ ’ਚ ਦੁਬਾਰਾ ਅੱਗ ਲਾਉਣ ਦੀ ਕੋਸ਼ਿਸ਼ ਨਾ ਕਰੋ, ਇਸ ਨਾਲ ਖ਼ਤਰਾ ਹੋ ਸਕਦਾ ਹੈ ਜੇਕਰ ਉਹ ਨਹੀਂ ਚੱਲ ਰਿਹਾ ਹੈ ਤਾਂ ਨਾਲ ਹੀ ਰੱਖੇ ਟੱਬ ’ਚੋਂ ਪਾਣੀ ਕੱਢਕੇ ਉਸ ’ਤੇ ਪਾਓ, ਜਿਸ ਨਾਲ ਕਿ ਉਸ ’ਚ ਅੱਗ ਬਚੀ ਨਾ ਰਹਿ ਜਾਵੇ
 • ਆਮ ਤੌਰ ’ਤੇ ਅਜਿਹਾ ਵੇਖਿਆ ਗਿਆ ਹੈ ਕਿ ਆਤਿਸ਼ਬਾਜ਼ੀ ਘਰਾਂ ’ਚ ਜਾਂ ਤੰਗ ਗਲੀਆਂ ’ਚ ਚਲਾਈ ਜਾਂਦੀ ਹੈ, ਜਿਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਤਾਂ ਹੁੰਦੇ ਹਨ, ਖਾਸ ਤੌਰ ’ਤੇ ਅਜਿਹੇ ਸਮੇਂ ’ਚ ਗਲੀ ’ਚ ਗੈਸ ਵੀ ਭਰ ਜਾਂਦੀ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ
 • ਆਤਿਸ਼ਬਾਜ਼ੀ ਚਲਾਉਂਦੇ ਸਮੇਂ ਛੋਟੇ ਬੱਚਿਆਂ ਨੂੰ ਦੂਰ ਰੱਖੋ ਕਿਉਂਕਿ ਉਨ੍ਹਾਂ ਦੀ ਤਵੱਚਾ ਨਾਜ਼ੁਕ ਹੁੰਦੀ ਹੈ ਅਤੇ ਇਸ ਨਾਲ ਅੱਖ ਅਤੇ ਕੰਨ੍ਹ ਨੂੰ ਖ਼ਤਰਾ ਹੋ ਸਕਦਾ ਹੈ
 • ਜੇਕਰ ਤੁਸੀਂ ਆਤਿਸ਼ਬਾਜ਼ੀ ਦਾ ਮਨ ਬਣਾ ਹੀ ਲਿਆ ਹੈ, ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਤੁਸੀਂ ਕੱਪੜੇ ਕਿਹੋ ਜਿਹੇ ਪਾਏ ਹੋਏ ਹਨ ਅਜਿਹੇ ’ਚ ਸਮੇਂ ’ਚ ਲੁੰਗੀ, ਧੋਤੀ, ਲਹਿੰਗਾ ਆਦਿ ਨਾ ਪਹਿਨੋ, ਤਾਂ ਵਧੀਆ ਰਹੇਗਾ
 • ਜਿੱਥੇ ਤੁਸੀਂ ਆਤਿਸ਼ਬਾਜ਼ੀ ਚਲਾ ਰਹੇ ਹੋ, ਉੱਥੇ ਜੇਕਰ ਆਸਪਾਸ ਸਕੂਟਰ, ਮੋਟਰਸਾਈਕਲ, ਕਾਰ ਆਦਿ ਹੈ ਤਾਂ ਧਿਆਨ ਰੱਖੋ ਕਿ ਇਹ ਖ਼ਤਰਨਾਕ ਹੋ ਸਕਦਾ ਹੈ, ਇਸ ਦੇ ਲਈ ਅਜਿਹੀ ਥਾਂ ਦੀ ਚੋਣ ਠੀਕ ਹੁੰਦੀ ਹੈ
 • ਪਾਲਤੂ ਜਾਨਵਰ ਆਤਿਸ਼ਬਾਜ਼ੀ ਤੋਂ ਡਰਦਾ ਹੈ ਇਸ ਲਈ ਇਸ ਗੱਲ ਦਾ ਵੀ ਖਾਸ ਖਿਆਲ ਰੱਖੋ ਕਿ ਪਾਲਤੂ ਜਾਨਵਰਾਂ ਨੂੰ ਪਹਿਲਾਂ ਸੁਰੱਖਿਅਤ ਥਾਂ ’ਤੇ ਰੱਖੋ, ਤਾਂ ਕਿ ਇਸ ’ਤੇ ਕੋਈ ਖਾਸ ਅਸਰ ਨਾ ਹੋਵੇ
 • ਤੇਜ਼ ਰੌਸ਼ਨੀ ਨਾਲ ਬੱਚਿਆਂ ਦੀਆਂ ਅੱਖਾਂ ’ਤੇ ਅਸਰ ਪੈ ਸਕਦਾ ਹੈ, ਇਸ ਲਈ ਇਸ ਤੋਂ ਬਚਾਅ ਜ਼ਰੂਰੀ ਹੈ ਖਾਸ ਕਰਕੇ ਬੱਚਿਆਂ ਦਾ ਰੱਖੋ ਖਿਆਲ, ਫਿਰ ਦੀਵਾਲੀ ਦਾ ਪੂਰਾ ਮਜ਼ਾ ਲਿਆ ਜਾ ਸਕਦਾ ਹੈ
 • ਤੇਜ਼ ਆਵਾਜ਼ ਵੀ ਬੱਚਿਆਂ ਨੂੰ ਨੁਕਸਾਨ ਕਰਦੀ ਹੈ ਬੱਚੇ ਹੀ ਨਹੀਂ, ਬਜ਼ੁਰਗਾਂ ਨੂੰ ਵੀ ਤੇਜ਼ ਆਵਾਜ਼ ਤੋਂ ਰੱਖੋ ਦੂਰ
 • ਜੇਕਰ ਬਜ਼ੁਰਗ ਨੂੰ ਸਾਹ ਦੀ ਬੀਮਾਰੀ ਹੋਵੇ ਤਾਂ ਅਜਿਹੇ ਸਮੇਂ ’ਚ ਖਾਸ ਤੌਰ ’ਤੇ ਜਦੋਂ ਪਟਾਕੇ ਚੱਲ ਰਹੇ ਹੋਣ, ਉਨ੍ਹਾਂ ਨੂੰ ਘਰ ’ਚ ਹੀ ਰਹਿਣਾ ਜ਼ਿਆਦਾ ਠੀਕ ਹੈ, ਨਹੀਂ ਤਾਂ ਪਟਾਕੇ ’ਚੋਂ ਨਿਕਲੇ ਬਾਰੂਦ ਦੇ ਧੂੰਏ ਨੁਕਸਾਨ ਪੈਦਾ ਕਰਦੇ ਹਨ
 • ਆਤਿਸ਼ਬਾਜ਼ੀ ਚਲਾਉਂਦੇ ਸਮੇਂ ਜੇਕਰ ਥੋੜ੍ਹੀ ਜਿਹੀ ਸਾਵਧਾਨੀ ਵਰਤੀ ਜਾਵੇ ਤਾਂ ਤੁਸੀਂ ਦੀਵਾਲੀ ਦਾ ਪੂਰਾ ਮਜ਼ਾ ਲੈ ਸਕੋਂਗੇ ਅਤੇ ਤੁਹਾਡੀ ਸਾਵਧਾਨੀ ਨਾਲ ਗੁਆਂਢੀ ਵੀ ਖੁਸ਼ ਰਹਿਣਗੇ ਇਸ ਲਈ ਆਤਿਸ਼ਬਾਜ਼ੀ ਚਲਾਉਂਦੇ ਸਮੇਂ ਕੋਈ ਗਲਤੀ ਨਾ ਕਰੋ

ਮਠਿਆਈ ਖਰੀਦਦੇ ਸਮੇਂ ਸਾਵਧਾਨੀ ਵਰਤੋਂ :

ਤਿਉਹਾਰ ਬਿਨਾਂ ਮਠਿਆਈ ਅਤੇ ਪਕਵਾਨ ਦੇ ਫਿੱਕੇ ਜਿਹੇ ਲੱਗਦੇ ਹਨ ਹਰ ਪਰਿਵਾਰ, ਹਰ ਘਰ ’ਚ ਤਿਉਹਾਰਾਂ ’ਤੇ ਮਠਿਆਈ ਆਉਂਦੀ ਹੈ ਹੁਣ ਤਾਂ ਮਠਿਆਈਆਂ ਦਾ ਰੁਝਾਨ ਲੈਣ-ਦੇਣ ’ਚ ਵਧਦਾ ਜਾ ਰਿਹਾ ਹੈ ਕੁਝ ਖੁਸ਼ੀ ਹੋਣ ’ਤੇ ਮੂੰਹ ਮਿੱਠਾ ਕਰਨ ਦੀ ਰਸਮ ਤਾਂ ਬਹੁਤ ਪੁਰਾਣੀ ਹੈ ਵੱਡੇ ਤਿਉਹਾਰਾਂ ’ਤੇ ਹਲਵਾਈ ਕੁਝ ਦਿਨ ਪਹਿਲਾਂ ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹਨ

ਜ਼ਿਆਦਾਤਰ ਮਠਿਆਈਆਂ ਦੁੱਧ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਦੁੱਧ ਨੂੰ ਚੰਗੀ ਤਰ੍ਹਾਂ ਪਕਾ ਕੇ ਮਾਵਾ, ਪਨੀਰ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਮਠਿਆਈਆਂ ਬਣਾਈਆਂ ਜਾਂਦੀਆਂ ਹਨ ਦੁੱਧ ਦੀ ਮਠਿਆਈ ਥੋੜ੍ਹੀ ਵੀ ਪੁਰਾਣੀ ਹੋ ਜਾਵੇ, ਤਾਂ ਉਸ ਦਾ ਸਵਾਦ ਖਰਾਬ ਹੋ ਜਾਂਦਾ ਹੈ ਜਿਸ ਨੂੰ ਖਾਣ ਨਾਲ ਮਜ਼ਾ ਕਿਰਕਿਰਾ ਹੋ ਜਾਂਦਾ ਹੈ ਕਦੇ-ਕਦੇ ਤਾਂ ਮਜ਼ੇ ਦੀ ਥਾਂ ’ਤੇ ਪੇਟ ’ਚ ਤੇਜ਼ਾਬ ਬਣਨਾ, ਜੀ ਮਿਚਲਾਉਣਾ, ਪੇਟ ’ਚ ਅਫਾਰਾ, ਉਲਟੀ-ਦਸਤ ਲੱਗਣ ਦੀਆਂ ਸ਼ਿਕਾਇਤਾਂ ਵੱਖ ਤੋਂ ਹੋਣ ਲੱਗਦੀਆਂ ਹਨ

ਇਸ ਲਈ ਮਠਿਆਈ ਖਰੀਦਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ-

 • ਦੁੱਧ ਤੋਂ ਬਣੀਆਂ ਮਠਿਆਈਆਂ 3-4 ਦਿਨਾਂ ’ਚ ਖਰਾਬ ਹੋ ਜਾਂਦੀਆਂ ਹਨ ਖਰੀਦਦੇ ਸਮੇਂ ਇਹ ਧਿਆਨ ਰੱਖੋ ਕਿ ਮਠਿਆਈ ਜੇਕਰ ਤੁਸੀਂ ਆਪਣੇ ਘਰ ਲਈ ਖਰੀਦ ਰਹੇ ਹੋ ਤਾਂ ਦੁੱਧ ਤੋਂ ਬਣੀ ਮਠਿਆਈ ਨੂੰ ਇੱਕ ਜਾਂ ਦੋ ਦਿਨਾਂ ’ਚ ਖਾ ਕੇ ਖ਼ਤਮ ਕਰ ਦਿਓ ਅਤੇ ਹਲਵਾਈ ਤੋਂ ਲਿਆਉਣ ’ਤੇ ਡੱਬਾ ਖੋਲ੍ਹ ਕੇ ਜਾਂਚ ਕਰ ਲਓ ਕਿ ਸਭ ਠੀਕ-ਠਾਕ ਹੈ, ਫਿਰ ਉਸਨੂੰ ਫਰਿੱਜ਼ ’ਚ ਰੱਖ ਦਿਓ
 • ਜੇਕਰ ਤੁਸੀਂ ਕਿਸੇ ਹੋਰ ਲਈ ਮਠਿਆਈ ਖਰੀਦੇ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਖੋਏ, ਛੈਨੇ ਜਾਂ ਪਨੀਰ ਨਾਲ ਬਣੀ ਮਠਿਆਈ ਨਾ ਲਓ ਮਠਿਆਈ ਲੈਣ ਤੋਂ ਪਹਿਲਾਂ ਹਲਵਾਈ ਤੋਂ ਉਸ ਮਠਿਆਈ ਦੇ ਛੋਟੇ ਟੁਕੜੇ ਨੂੰ ਚੱਖ ਕੇ ਖਰੀਦੋ ਦੁੱਧ ਨਾਲ ਬਣੀ ਮਠਿਆਈ ਖਰੀਦਦੇ ਸਮੇਂ ਜ਼ਿਆਦਾ ਸਾਵਧਾਨੀ ਵਰਤੋਂ
 • ਦੁੱਧ ਨਾਲ ਬਣੀਆਂ ਮਠਿਆਈਆਂ ਜਿਵੇਂ ਰਸਗੁੱਲਾ, ਚਮਚਮ, ਰਾਜਭੋਗ ਆਦਿ ਪੁਰਾਣੀਆਂ ਪੈਣ ’ਤੇ ਆਪਣਾ ਰੰਗ ਗਵਾ ਦਿੰਦੀਆਂ ਹਨ ਇਨ੍ਹਾਂ ਦਾ ਰੰਗ ਪੀਲਾ ਜਾਂ ਹਲਕਾ ਭੂਰਾ ਹੋ ਜਾਂਦਾ ਹੈ ਅਜਿਹੀ ਮਠਿਆਈ ਕਦੇ ਨਾ ਖਰੀਦੋ
 • ਖੋਏ ਨਾਲ ਬਣੀ ਮਠਿਆਈ ਜੇਕਰ ਪੁਰਾਣੀ ਹੋਵੇਗੀ ਤਾਂ ਉਂਗਲੀ ਨਾਲ ਛੂੰਹਦੇ ਹੀ ਭੁਰ ਜਾਵੇਗੀ ਅਜਿਹੀ ਮਠਿਆਈ ਕਦੇ ਨਾ ਖਰੀਦੋ
 • ਖੱਟੇ ਜਾਂ ਕੌੜੇ ਸਵਾਦ ਦੀ ਮਠਿਆਈ ਵੀ ਨਾ ਖਰੀਦੋ ਕਿਉਂਕਿ ਇਸਦਾ ਸੇਵਨ ਖਤਰਨਾਕ ਹੋ ਸਕਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!