may every house be lit up with the fight of happiness diwali -sachi shiksha punjabi

ਹਰ ਘਰ ਜਗਮਗਾਉਣ ਖੁਸ਼ੀਆਂ ਦੀਆਂ ਲੜੀਆਂ ਦੀਵਾਲੀ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਅਤੇ ਹਰ ਕੋਈ ਇਸ ਤਿਉਹਾਰ ਨੂੰ ਭਰਪੂਰ ਉਤਸ਼ਾਹ ਨਾਲ ਮਨਾਉਣਾ ਚਾਹੁੰਦਾ ਹੈ ਪਰ ਵਰਤਮਾਨ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਲੋਕ ਇਸ ਤਰ੍ਹਾਂ ਉਲਝ ਗਏ ਹਨ

ਕਿ ਦੀਵਾਲੀ ਦਾ ਤਿਉਹਾਰ ਵੀ ਪੂਰਨ ਰੂਪ ਨਾਲ ਨਹੀਂ ਮਨਾ ਸਕਦੇ ਨੌਕਰੀਪੇਸ਼ਾ, ਬਿਜ਼ਨਸ ਕਰਨ ਵਾਲੇ ਲੋਕ, ਦਿਹਾੜੀ-ਮਜ਼ਦੂਰੀ ਕਰਨ ਵਾਲੇ ਲੋਕ ਭਾਵ ਹਰ ਤਰ੍ਹਾਂ ਦੇ ਲੋਕਾਂ ਦਾ ਇਹੀ ਹਾਲ ਹੈ ਇਸ ਲਈ ਜ਼ਰੂਰੀ ਹੈ ਇਹ ਜਾਣਨਾ ਕਿ ਆਖਿਰ ਸਾਡੇ ਇਸ ਸਭ ਤੋਂ ਵੱਡੇ ਤਿਉਹਾਰ ਨੂੰ ਮਨਾਉਣ ਦਾ ਸਹੀ ਤਰੀਕਾ ਕੀ ਹੋਣਾ ਚਾਹੀਦਾ? ਪਹਿਲਾਂ ਇਹ ਤੈਅ ਕਰ ਲਓ ਕਿ ਦੀਵਾਲੀ ਵਾਲੇ ਦਿਨ ਅਸੀਂ ਸਿਰਫ਼ ਭਰਪੂਰ ਅਨੰਦ ਲੈਣਾ ਹੈ ਤੁਹਾਡਾ ਇਹ ਦਿਨ ਪੂਰੀ ਤਰ੍ਹਾਂ ਪਰਿਵਾਰ ਨੂੰ ਸਮਰਪਿਤ ਹੋਣਾ ਚਾਹੀਦਾ ਹੈ

Also Read :-

ਇਸ ਤੋਂ ਇਲਾਵਾ ਅਸੀਂ ਕੁਝ ਸੁਝਾਅ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਦੀਵਾਲੀ ਦੇ ਤਿਉਹਾਰ ਦਾ ਭਰਪੂਰ ਅਨੰਦ ਲੈ ਸਕਦੇ ਹੋ:-

ਸਾਫ਼-ਸਫਾਈ:

ਦੀਵਾਲੀ ਦੀ ਰਾਤ ਮੱਸਿਆ ਦੀ ਰਾਤ ਹੁੰਦੀ ਹੈ ਅਤੇ ਦੇਵੀ ਲਕਸ਼ਮੀ ਦਾ ਤਿਉਹਾਰ ਹੈ ਮੰਨਣਾ ਹੈ ਕਿ ਇਸ ਦਿਨ ਦੇਵੀ ਲਕਸ਼ਮੀ ਸਾਡੇ ਘਰ ’ਚ ਬਿਰਾਜ਼ਮਾਨ ਹੁੰਦੇ ਹਨ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਘਰ ਦੀ ਸਾਫ਼-ਸਫਾਈ ਦੀ ਇਸ ਲਈ ਦੀਵਾਲੀ ’ਤੇ ਆਪਣੇ ਘਰ ਨੂੰ ਬਿਲਕੁਲ ਸਾਫ਼-ਸੁਥਰਾ ਬਣਾਉਣਾ ਸਾਡਾ ਪਹਿਲਾ ਕੰਮ ਹੈ ਇਹੀ ਕਾਰਨ ਹੈ ਕਿ ਲੋਕ ਇਸ ਤਿਉਹਾਰ ਦੇ ਆਉਣ ਤੋਂ 10-12 ਦਿਨ ਪਹਿਲਾਂ ਹੀ ਆਪਣੇ ਘਰ ਦੀ ਸਾਫ਼-ਸਫਾਈ ’ਚ ਲੱਗ ਜਾਂਦੇ ਹਨ ਘਰ ਦੇ ਸਾਫ਼-ਸੁਥਰਾ ਰਹਿਣ ਨਾਲ ਪਰਿਵਾਰ ਦੇ ਹਰ ਮੈਂਬਰ ਦਾ ਮਨ ਖੁਸ਼ ਰਹਿੰਦਾ ਹੈ, ਜਿਸ ਨਾਲ ਇਸ ਤਿਉਹਾਰ ਦੀ ਖੁਸ਼ੀ ਹੋਰ ਜ਼ਿਆਦਾ ਵਧ ਜਾਂਦੀ ਹੈ

ਖਰੀਦਦਾਰੀ:

ਹੁਣ ਵਾਰੀ ਆਉਂਦੀ ਹੈ ਖਰੀਦਦਾਰੀ ਦੀ ਸਾਨੂੰ ਇਸ ਤਿਉਹਾਰ ਮੌਕੇ ਕਈ ਚੀਜ਼ਾਂ ਖਰੀਦਣੀਆਂ ਪੈਂਦੀਆਂ ਹਨ ਕਿਉਂਕਿ ਬੱਚਿਆਂ ਨੂੰ ਵੀ ਦੀਵਾਲੀ ਦਾ ਖਾਸ ਇੰਤਜ਼ਾਰ ਰਹਿੰਦਾ ਹੈ ਉਨ੍ਹਾਂ ਦੇ ਮਨ ’ਚ ਇਸ ਦਿਨ ਪਟਾਕੇ ਚਲਾਉਣ ਅਤੇ ਨਵੇਂ ਕੱਪੜੇ ਪਹਿਨਣ ਦਾ ਖਾਸ ਉਤਸ਼ਾਹ ਹੁੰਦਾ ਹੈ ਇਸ ਲਈ ਸਭ ਤੋਂ ਪਹਿਲਾਂ ਬੱਚਿਆਂ ਲਈ ਖਰੀਦਦਾਰੀ ਕਰਨਾ ਜ਼ਰੂਰੀ ਹੈ, ਤਾਂ ਕਿ ਉਹ ਖੁਸ਼ ਹੋ ਜਾਣ ਬੱਚੇ ਜੇਕਰ ਖੁਸ਼ ਰਹਿਣਗੇ ਤਾਂ ਤਿਉਹਾਰ ਮਨਾਉਣ ਦਾ ਮਜ਼ਾ ਦੁੱਗਣਾ ਹੋ ਜਾਵੇਗਾ

ਤੁਸੀਂ ਬੱਚਿਆਂ ਨੂੰ ਉਨ੍ਹਾਂ ਦੀ ਪਸੰਦ ਦੇ ਪਟਾਕੇ ਤਾਂ ਦਿਵਾਓ, ਪਰ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨੂੰ ਸਮਝਾਓ ਕਿ ਉਹ ਸੁਰੱਖਿਅਤ ਤਰੀਕੇ ਨਾਲ ਦੀਵਾਲੀ ਕਿਵੇਂ ਮਨਾਉਣ ਬੱਚਿਆਂ ਨੂੰ ਜ਼ਿਆਦਾ ਵੱਡੇ ਅਤੇ ਖ਼ਤਰਨਾਕ ਪਟਾਕੇ ਜਾਂ ਬੰਬ ਨਾ ਦਿਵਾਓ ਖਰੀਦਦਾਰੀ ’ਚ ਨਵੇਂ ਕੱਪੜੇ ਵੀ ਸ਼ਾਮਲ ਹਨ ਦੀਵਾਲੀ ’ਤੇ ਜੇਕਰ ਬੱਚੇ ਨਵੇਂ ਕੱਪੜੇ ਨਾ ਪਹਿਨਣ ਤਾਂ ਦੀਵਾਲੀ ਦੀ ਤਿਆਰੀ ਅਧੂਰੀ ਜਿਹੀ ਲੱਗਦੀ ਹੈ ਇਸ ਲਈ ਬੱਚਿਆਂ ਲਈ ਉਸ ਦਿਨ ਪਹਿਨਣ ਲਈ ਨਵੇਂ ਕੱਪੜੇ ਖਰੀਦਣਾ ਵੀ ਜ਼ਰੂਰੀ ਹੈ ਕਿਉਂਕਿ ਘਰ ਦਾ ਹਰ ਮੈਂਬਰ ਦੀਵਾਲੀ ’ਤੇ ਨਵੇਂ ਕੱਪੜੇ ਪਹਿਨਦਾ ਹੈ, ਤਾਂ ਫਿਰ ਬੱਚੇ ਕਿਉਂ ਨਹੀਂ

ਦੀਵਾਲੀ ਪੂਜਾ ਦਾ ਸਾਮਾਨ ਅਤੇ ਰਸੋਈ ’ਚ ਬਣਨ ਵਾਲੇ ਪਕਵਾਨਾਂ ਲਈ ਖਰੀਦਦਾਰੀ ਕਰਨੀ ਹੁੰਦੀ ਹੈ ਸਜਾਵਟ ਦਾ ਸਾਮਾਨ, ਮੋਮਬੱਤੀਆਂ, ਦੀਵੇ, ਰੰਗੀਨ ਝਾਲਰ, ਚਾਂਦੀ ਦਾ ਸਿੱਕਾ ਅਤੇ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਖਰੀਦਣੀਆਂ ਹੁੰਦੀਆਂ ਹਨ ਇਹ ਕੰਮ ਤੁਸੀਂ ਦੀਵਾਲੀ ਵਾਲੇ ਦਿਨ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਦੇ ਵੀ ਕਰ ਸਕਦੇ ਹੋ ਹੁਣ ਤੁਹਾਡੀ ਦੀਵਾਲੀ ਦੀ ਤਿਆਰੀ ਪੂਰੀ ਹੋ ਚੁੱਕੀ ਹੈ

ਸੋਸ਼ਲ ਮੀਡੀਆ ਦਾ ਇਸਤੇਮਾਲ:

ਅੱਜ-ਕੱਲ੍ਹ ਡਿਜ਼ੀਟਲ ਯੁੱਗ ਹੈ, ਤਾਂ ਦੀਵਾਲੀ ਦੇ ਦਿਨ ਸਭ ਤੋਂ ਪਹਿਲਾਂ ਉੱਠਦੇ ਹੀ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵਟਸਅੱਪ ਜਾਂ ਫੇਸਬੁੱਕ ਰਾਹੀਂ ਦੀਵਾਲੀ ਦੇ ਖੁਸ਼ਨੁਮਾ ਸੁਨੇਹੇ ਭੇਜੋ ਆਪਣੇ ਖੁਦ ਦੇ ਪਰਿਵਾਰ ਵਾਲਿਆਂ ਨੂੰ ਵੀ ‘ਹੈਪੀ ਦੀਵਾਲੀ’ ਬੋਲੋ ਅਤੇ ਵੱਡਿਆਂ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਓ

ਸਜਾਵਟ:

ਉਸ ਤੋਂ ਬਾਅਦ ਆਪਣੇ ਘਰ ਦੀ ਸਜਾਵਟ ’ਚ ਲੱਗ ਜਾਓ ਤੁਸੀਂ ਜੋ ਵੀ ਸਜਾਵਟ ਦਾ ਸਾਮਾਨ ਲੈ ਕੇ ਆਏ ਹੋ, ਉਸ ਦੀ ਵਰਤੋਂ ਕਰਕੇ ਘਰ ਨੂੰ ਚਮਕਾਓ ਦੁਪਹਿਰ ਤੱਕ ਤੁਹਾਡਾ ਇਹ ਕੰਮ ਪੂਰਾ ਹੋ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਜੋ ਵੀ ਜ਼ਰੂਰੀ ਛੋਟੇ-ਮੋਟੇ ਕੰਮ ਹਨ ਉਹ ਪੂਰੇ ਕਰੋ

ਮੇਲ-ਮਿਲਾਪ:

2-3 ਵਜੇ ਦੇ ਆਸ-ਪਾਸ ਪਰਿਵਾਰ ਦੇ ਸਾਰੇ ਮੈਂਬਰ ਨਹਾ-ਧੋ ਕੇ ਨਵੇਂ ਕੱਪੜੇ ਪਹਿਨ ਕੇ ਤਿਆਰ ਹੋ ਜਾਓ ਹੁਣ ਵਾਰੀ ਆਉਂਦੀ ਹੈ ਆਪਣੇ ਖਾਸ ਦੋਸਤਾਂ ਅਤੇ ਗੁਆਂਢੀਆਂ ਦੇ ਘਰ ਜਾ ਕੇ ਉਨ੍ਹਾਂ ਨਾਲ ਗਲੇ ਮਿਲ ਕੇ ਦੀਵਾਲੀ ਦੀਆਂ ਵਧਾਈਆਂ ਦੇਣ ਦੀ ਤੁਸੀਂ ਇਸ ਲਈ ਪਹਿਲਾਂ ਹੀ ਲਿਸਟ ਬਣਾ ਲਓ ਕਿ ਤੁਸੀਂ ਕਿਸ-ਕਿਸ ਦੇ ਘਰ ਜਾਣਾ ਹੈ

ਕਿਉਂਕਿ ਇਹ ਇੱਕ ਟਾਈਮ ਲੱਗਣ ਵਾਲਾ ਕੰਮ ਹੈ, ਕਿਉਂਕਿ ਹਰ ਘਰ ’ਚ ਤੁਹਾਨੂੰ ਘੱਟੋ-ਘੱਟ 10 ਮਿੰਟ ਤਾਂ ਲੱਗਣਗੇ ਹੀ ਇਸ ਲਈ ਉਸ ਹਿਸਾਬ ਨਾਲ ਲੋਕਾਂ ਨਾਲ ਮਿਲਣ ਦਾ ਸਮਾਂ ਤੈਅ ਕਰੋ 4 ਵਜੇ ਤੱਕ ਤੁਸੀਂ ਆਪਣੇ ਘਰ ਵਾਪਸ ਆ ਜਾਓ ਜੋ ਲੋਕ ਸੋਚਦੇ ਰਹਿੰਦੇ ਹਨ ਕਿ ਵਧੀਆ ਤਰੀਕੇ ਨਾਲ ਦੀਵਾਲੀ ਕਿਵੇਂ ਮਨਾਈਏ, ਉਨ੍ਹਾਂ ਨੂੰ ਸਮਾਂ ਪ੍ਰਬੰਧਨ ’ਤੇ ਧਿਆਨ ਦੇਣਾ ਜ਼ਰੂਰੀ ਹੈ ਹਰ ਕੰਮ ਸਮੇਂ ’ਤੇ ਹੋਵੇਗਾ ਤਾਂ ਤਿਉਹਾਰ ਵਧੀਆ ਤਰੀਕੇ ਨਾਲ ਮਨਾ ਸਕੋਗੇ

ਜ਼ਰੂਰਤਮੰਦਾਂ ਦੀ ਮੱਦਦ:

ਤਿਉਹਾਰ ਦੀ ਸਾਰਥਿਕਤਾ ਉਸ ਸਮੇਂ ਹੋਰ ਵੀ ਵਧ ਜਾਂਦੀ ਹੈ, ਜਦੋਂ ਤੁਸੀਂ ਤਿਉਹਾਰ ਨੂੰ ਕਿਸੇ ਦੂਜੇ ਦੀ ਮੱਦਦ ਕਰਕੇ ਮਨਾਉਂਦੇ ਹੋ ਇਸ ਲਈ ਰਿਸ਼ਤੇਦਾਰਾਂ, ਮਿੱਤਰਾਂ ਨੂੰ ਮਿਲਣ ਤੋਂ ਬਾਅਦ ਤੁਸੀਂ ਕਿਸੇ ਜ਼ਰੂਰਤਮੰਦ ਦੇ ਘਰ ਵੀ ਜਾਓ ਅਤੇ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਕੱਪੜੇ, ਭੋਜਨ, ਮਠਿਆਈਆਂ, ਪਟਾਕੇ ਆਦਿ ਵੰਡੋ ਇਸ ਤਰ੍ਹਾਂ ਉਨ੍ਹਾਂ ਦੇ ਚਿਹਰਿਆਂ ’ਤੇ ਜੋ ਰੌਸ਼ਨੀ ਆਏਗੀ, ਉਹ ਤੁਹਾਡੀ ਦੀਵਾਲੀ ਨੂੰ ਹੋਰ ਵੀ ਜ਼ਿਆਦਾ ਰੌਸ਼ਨ ਕਰ ਦੇਵੇਗੀ

ਨਸ਼ਿਆਂ ਤੋਂ ਦੂਰ ਰਹੋ:

ਜਿਸ ਘਰ ’ਚ ਇਸ ਦਿਨ ਲੋਕ ਸ਼ਰਾਬ ਆਦਿ ਦਾ ਸੇਵਨ ਕਰਦੇ ਹਨ ਉੱਥੇ ਦੀਵਾਲੀ ਮਨਾਉਣ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਕਿਉਂਕਿ ਇਹ ਇੱਕ ਪਵਿੱਤਰ ਤਿਉਹਾਰ ਹੈ ਅਤੇ ਧਰਮਾਂ ’ਚ ਨਸ਼ਿਆਂ ਨੂੰ ਬਰਬਾਦੀ ਦਾ ਘਰ ਕਿਹਾ ਗਿਆ ਹੈ ਇਸ ਲਈ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਹੀ ਰਹੋ

ਖਾਣ-ਪੀਣ ਅਤੇ ਪੂਜਾ:

ਖਾਸ ਲੋਕਾਂ ਨਾਲ ਮਿਲ ਕੇ ਉਨ੍ਹਾਂ ਨੂੰ ਵਧਾਈ ਦੇਣ ਤੋਂ ਬਾਅਦ ਘਰ ਦੀਆਂ ਔਰਤਾਂ ਨੇ ਰਸੋਈ ਦਾ ਕੰਮ ਸੰਭਾਲਣਾ ਹੁੰਦਾ ਹੈ ਕਿਉਂਕਿ ਇਸ ਦਿਨ ਅਸੀਂ ਕਈ ਸਾਰੇ ਪਕਵਾਨ ਬਣਾਉਂਦੇ ਹਾਂ ਅਤੇ ਇਸ ’ਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਇਸ ਲਈ ਔਰਤਾਂ ਨੂੰ ਚਾਹੀਦਾ ਕਿ ਉਹ ਸ਼ਾਮ ਨੂੰ ਜਲਦੀ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦੇਣ ਕੋਸ਼ਿਸ਼ ਕਰੋ ਇਸ ਦਿਨ ਤੁਸੀਂ ਹੈਲਦੀ ਡਿਸ਼ਿਜ ਬਣਾਓ, ਜੋ ਸਵਾਦ ਅਤੇ ਸਿਹਤ ਦੋਵਾਂ ਹੀ ਕਸੌਟੀਆਂ ’ਤੇ ਖਰਾ ਹੋਵੇ

ਜਦੋਂ ਤੱਕ ਔਰਤਾਂ ਪਕਵਾਨ ਬਣਾਉਣ ਦੀ ਤਿਆਰੀ ਕਰਨ ਘਰ ਦੇ ਹੋਰ ਮੈਂਬਰਾਂ ਨੂੰ ਪੂਜਾ ਦੀਆਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਜਿਵੇਂ ਹੀ ਪਕਵਾਨ ਬਣਾਉਣ ਦੀ ਪ੍ਰਕਿਰਿਆ ਪੂਰੀ ਹੋ ਜਾਵੇ ਘਰ ਦੇ ਸਾਰੇ ਮੈਂਬਰ ਆਪਣੇ ਹੱਥ ਧੋ ਕੇ ਪੂਜਾ ਲਈ ਇੱਕ ਜਗ੍ਹਾ ਇਕੱਠੇ ਹੋ ਜਾਣ ਘਰ-ਪਰਿਵਾਰ ਦੇ ਸਾਰੇ ਮੈਂਬਰ ਇਸ ਸਮੇਂ ਆਪਣੇ ਈਸ਼ਟ ਭਗਵਾਨ ਨੂੰ ਯਾਦ ਕਰਕੇ ਪੂਜਾ ਅਰਚਨਾ, ਸਿਮਰਨ ਕਰਨ

ਦੀਵੇਂ ਬਾਲਣਾ ਅਤੇ ਪਟਾਕੇ ਚਲਾਉਣਾ:

ਪੂਜਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਸੀਂ ਜੋ ਮੋਮਬੱਤੀਆਂ ਅਤੇ ਦੀਵੇ ਖਰੀਦੇ ਸਨ ਉਨ੍ਹਾਂ ਨੂੰ ਬਾਲ ਕੇ ਆਪਣੇ ਘਰ ਦੇ ਬਨੇਰੇ ਅਤੇ ਹੋਰ ਸਾਰੀਆਂ ਥਾਵਾਂ ’ਤੇ ਰੱਖੋ ਅਜਿਹਾ ਕੋਈ ਵੀ ਕੋਨਾ ਨਾ ਛੱਡੋ ਜਿੱਥੇ ਹਨੇ੍ਹਰਾ ਹੋਵੇ ਅਜਿਹਾ ਕਰਦਿਆਂ ਹੀ ਤੁਹਾਡਾ ਘਰ ਰੁਸ਼ਨਾ ਜਾਵੇਗਾ ਅਤੇ ਤੁਹਾਨੂੰ ਸੁੱਖ ਦਾ ਅਹਿਸਾਸ ਹੋਵੇਗਾ

ਇਹ ਸਭ ਕਰਨ ਤੋਂ ਬਾਅਦ ਵਾਰੀ ਆਉਂਦੀ ਹੈ ਪਕਵਾਨ ਖਾਣ ਦੀ ਘਰ ’ਚ ਜੋ ਤਰ੍ਹਾਂ-ਤਰ੍ਹਾਂ ਦੇ ਵਿਅੰਜਨ ਬਣੇ ਹਨ ਉਨ੍ਹਾਂ ਦਾ ਸਵਾਦ ਲੈ ਕੇ ਦੀਵਾਲੀ ਮਨਾਉਣ ਦੀ ਘਰ ਦੇ ਸਾਰੇ ਮੈਂਬਰ ਬੇਫਿਕਰ ਹੋ ਕੇ ਖਾਣਾ ਖਾਣ ਅਤੇ ਦੀਵਾਲੀ ਦਾ ਲੁਤਫ ਲੈਣ ਹੁਣ ਵਾਰੀ ਆਉਂਦੀ ਹੈ ਦੀਵਾਲੀ ਦੇ ਅਸਲੀ ਮਜ਼ੇ ਦੀ ਭਾਵ ਪਟਾਕੇੇ ਚਲਾ ਕੇ ਖੁਸ਼ੀਆਂ ਮਨਾਉਣ ਦੀ ਪਟਾਕੇੇ, ਫੁੱਲਝੜੀਆਂ ਤੋਂ ਬਿਨਾਂ ਦੀਵਾਲੀ ਦਾ ਤਿਉਹਾਰ ਬਹੁਤ ਹੀ ਫਿੱਕਾ ਲੱਗਦਾ ਹੈ ਕੁਝ ਲੋਕ ਨਸੀਹਤ ਦਿੰਦੇ ਹਨ ਕਿ ਇਸ ਦਿਨ ਪਟਾਕੇੇ ਨਾ ਚਲਾਓ ਪ੍ਰਦੂਸ਼ਣ ਹੁੰਦਾ ਹੈ ਇਹੀ ਸਹੀ ਹੈ, ਇਸ ਲਈ ਹਮੇਸ਼ਾ ਲਿਮਟ ਦੇ ਹੀ ਪਟਾਕੇ ਚਲਾਓ

ਹਾਂ, ਪਰ ਤੁਹਾਨੂੰ ਪਟਾਕੇੇ ਚਲਾਉਂਦੇ ਹੋਏ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੁੰਦੀ ਹੈ ਬੱਚੇ ਜਦੋਂ ਪਟਾਕੇੇ ਚਲਾਉਂਦੇ ਹਨ, ਤਾਂ ਉਨ੍ਹਾਂ ਦੇ ਕੋਲ ਹੀ ਰਹੋ ਉਨ੍ਹਾਂ ਦਾ ਧਿਆਨ ਰੱਖੋ ਅਤੇ ਉਨ੍ਹਾਂ ਨੂੰ ਦੱਸਦੇ ਰਹੋ ਇਸ ਤੋਂ ਇਲਾਵਾ ਧਿਆਨ ਰੱਖੋ ਕਿ ਜਿੱਥੇ ਤੁਸੀਂ ਪਟਾਕੇੇ ਚਲਾ ਰਹੇ ਹੋ, ਉੱਥੇ ਕੋਈ ਆ-ਜਾ ਨਾ ਰਿਹਾ ਹੋਵੇ ਹੋ ਸਕੇ ਤਾਂ ਪਟਾਕੇ ਚਲਾਉਣ ਲਈ ਕੋਈ ਖੁੱਲ੍ਹੀ ਥਾਂ ਚੁਣੋ,

ਜਿੱਥੇ ਕੋਈ ਅਜਿਹਾ ਸਾਮਾਨ ਨਾ ਪਿਆ ਹੋਵੇ ਜਿਸ ਨੂੰ ਅੱਗ ਲੱਗਣ ਦੀ ਸੰਭਾਵਨਾ ਹੋਵੇ ਤਾਂ ਇਸ ਤਰੀਕੇ ਨਾਲ ਤੁਸੀਂ ਦੀਵਾਲੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾ ਸਕਦੇ ਹੋ ਪਟਾਕੇ ਚਲਾਉਣ ਤੋਂ ਬਾਅਦ ਪੂਰਾ ਪਰਿਵਾਰ ਇਕੱਠਾ ਹੋ ਕੇ ਮਠਿਆਈਆਂ ਦਾ ਮਜ਼ਾ ਲੈ ਸਕਦਾ ਹੈ ਤਾਂ ਇਸ ਤਰ੍ਹਾਂ ਤੁਸੀਂ ਇਸ ਤਿਉਹਾਰ ਨੂੰ ਬਿਹਤਰੀਨ ਤਰੀਕੇ ਨਾਲ ਮਨਾ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!