Earth Day ਵਾਤਾਵਰਨ ਦੀ ਸ਼ੁੱਧਤਾ ਹੀ ਲੰਮੇ ਜੀਵਨ ਦੀ ਗਾਰੰਟੀ
ਨੀਲੇ ਗਗਨ ਕੇ ਤਲੇ-ਧਰਤੀ ਕਾ ਪਿਆਰ ਪਲੇ, ਐਸੇ ਹੀ ਜਗ ਮੇਂ ਆਤੀ ਹੈਂ ਸੁਬਹੇਂ ਐਸੇ ਹੀ ਸ਼ਾਮ ਢਲੇ… ਸਾਲ 1967 ਵਿੱਚ ਬਣੀ ਫਿਲਮ ਹਮਰਾਜ਼ ’ਚ ਸਿੰਗਰ ਮਹਿੰਦਰ ਕਪੂਰ ਵੱਲੋਂ ਗਾਇਆ ਗਿਆ ਇਹ ਗੀਤ ਸਾਨੂੰ ਧਰਤੀ ਅਤੇ ਕੁਦਰਤ ਦੀ ਖੂਬਸੂਰਤੀ ਨਾਲ ਰੂਬਰੂ ਕਰਵਾਉਂਦਾ ਹੈ। ਇਸ ਤੋਂ ਸਾਨੂੰ ਇਹ ਵੀ ਸੰਦੇਸ਼ ਲੈਣਾ ਚਾਹੀਦਾ ਹੈ ਕਿ ਸਾਨੂੰ ਹਰ ਹਾਲ ’ਚ ਧਰਤੀ ਨੂੰ ਆਪਣੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਸੁਰੱਖਿਅਤ ਕਰਨਾ ਹੈ। ਵਿਸ਼ਵ ਧਰਤੀ ਦਿਵਸ-2026 ’ਤੇ ਸਾਨੂੰ ਇਸ ਗੀਤ ਨੂੰ ਪ੍ਰੇਰਣਾ ਬਣਾ ਕੇ ਧਰਤੀ ਨੂੰ ਸਵਾਰਨ ਲਈ ਕਦਮ ਵਧਾਉਣੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਵਿਸ਼ਵ ਧਰਤੀ ਦਿਵਸ 190 ਤੋਂ ਵੱਧ ਦੇਸ਼ਾਂ ’ਚ ਵਿਸ਼ਵ ਪੱਧਰ ’ਤੇ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਯਾਦ ਦਿਵਾਉਂਦਾ ਹੈ। ਸਾਨੂੰ ਇਹ ਸਮਝਣਾ ਹੋਵੇਗਾ ਕਿ ਅਸੀਂ ਆਪਣੀ ਕੁਦਰਤ, ਰੁੱਖ-ਬੂਟਿਆਂ ਅਤੇ ਆਪਣੀ ਧਰਤੀ ਦੇ ਸਰਪ੍ਰਸਤ ਹਾਂ। ਧਰਤੀ ਦਿਵਸ ’ਤੇ ਸਾਨੂੰ ਨਦੀਆਂ/ਦਰਿਆਵਾਂ ਦੀ ਸਫਾਈ ’ਚ ਮੁੱਖ ਭੂਮਿਕਾ ’ਚ ਚਾਹੀਦਾ ਹੈ। ਵਾਤਾਵਰਣ ਬਚਾਉਣ ’ਚ ਸਿਰਫ਼ ਸਰਕਾਰ ਦੀਆਂ ਯੋਜਨਾਵਾਂ ਹੀ ਕਾਫ਼ੀ ਨਹੀਂ, ਸਾਡੇ ਸਾਰਿਆਂ ਦੇ ਸੁਚੱਜੇ ਯਤਨ ਵੀ ਬਹੁਤ ਜ਼ਰੂਰੀ ਹਨ।
ਵਰਤਮਾਨ ’ਚ ਧਰਤੀ ’ਤੇ ਸਭ ਤੋਂ ਵੱਡੀ ਚੁਣੌਤੀ ਵਧਦੀ ਅਬਾਦੀ ਹੈ। ਧਰਤੀ ਦੀ ਕੁੱਲ ਆਬਾਦੀ ਸਾਢੇ ਸੱਤ ਅਰਬ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਕੁਦਰਤ ਦਾ ਇਹ ਸਿਧਾਂਤ ਵੀ ਹੈ ਕਿ ਅਬਾਦੀ ਧਮਾਕਾ ਉਪਲੱਬਧ ਵਸੀਲਿਆਂ ’ਤੇ ਨਕਾਰਾਤਮਕ ਦਬਾਅ ਪਾਉਂਦਾ ਹੈ, ਜਿਸ ਨਾਲ ਧਰਤੀ ਪ੍ਰਭਾਵਿਤ ਹੁੰਦੀ ਹੈ। ਵਧਦੀ ਅਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਧਰਤੀ ਦਾ ਸ਼ੋਸ਼ਣ ਅੱਜ ਸਿਖ਼ਰ ’ਤੇ ਪਹੁੰਚ ਚੁੱਕਾ ਹੈ। ਜਲਵਾਯੂ ਬਦਲਾਅ ਦੇ ਖਤਰੇ ਨੂੰ ਘੱਟ ਕਰਨਾ ਦੂਜੀ ਸਭ ਤੋਂ ਵੱਡੀ ਚੁਣੌਤੀ ਹੈ। ਵਿਸ਼ਵ ਵਿੱਚ ਵਧਦੀ ਅਬਾਦੀ ਅਤੇ ਤੇਜ਼ੀ ਨਾਲ ਵਧਦੇ ਸ਼ਹਿਰੀਕਰਨ ਤੇ ਉਦਯੋਗੀਕਰਨ ਦੇ ਨਾਲ-ਨਾਲ ਠੋਸ ਅਪਸ਼ਿਸ਼ਟ ਪਦਾਰਥਾਂ ਵੱਲੋਂ ਪੈਦਾ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੋ ਰਹੀ ਹੈ।
ਇਹ ਗੱਲ ਵੀ ਸਾਬਤ ਹੋ ਚੁੱਕੀ ਹੈ ਕਿ ਅੱਜ ਵਾਤਾਵਰਨ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ। ਅੱਜ ਦੁਨੀਆਂ ਆਪਣੀਆਂ ਨਿਰਧਾਰਤ ਹੱਦਾਂ ਦੇ ਅੰਦਰ ਰਹਿਣ ਦੀ ਸਮਰੱਥਾ ਤੇਜ਼ੀ ਨਾਲ ਗੁਆ ਰਹੀ ਹੈ। ਸਿਹਤ ਨਾਲ ਜੁੜੇ ਸੰਕਟ ਦੀਆਂ ਖਬਰਾਂ ਆਮ ਹੋ ਗਈਆਂ ਹਨ। ਅਸੀਂ ਸਾਰੇ ਹਾਲਾਤ ਬਦਲਣਾ ਚਾਹੁੰਦੇ ਹਾਂ। ਵਾਤਾਵਰਨ ਦੀ ਸਾਫ਼-ਸਫਾਈ ਅਤੇ ਸੁਰੱਖਿਆ ’ਚ ਯੋਗਦਾਨ ਦੇਣਾ ਚਾਹੁੰਦੇ ਹਾਂ। ਅਸੀਂ ਜਿਸ ਹਵਾ ਵਿੱਚ ਸਾਹ ਲੈਂਦੇ ਹਾਂ, ਉਹ ਐਨੀ ਦੂਸ਼ਿਤ ਹੋ ਚੁੱਕੀ ਹੈ ਕਿ ਹਰ ਸਾਲ ਲੱਖਾਂ ਲੋਕ ਇਸਦੇ ਕਾਰਨ ਮੌਤ ਦੇ ਮੂੰਹ ਵਿੱਚ ਸਮਾ ਰਹੇ ਹਨ।
ਸਾਡੀਆਂ ਨਦੀਆਂ ਕੂੜੇ-ਕਚਰੇ ਤੇ ਗੰਦੇ ਪਾਣੀ ਨਾਲ ਆਪਣੀ ਹੋਂਦ ਗੁਆ ਰਹੀਆਂ ਹਨ। ਨਾਲ ਹੀ ਸਾਡੇ ਜੰਗਲਾਂ ’ਤੇ ਵੀ ਖਤਰਾ ਮੰਡਰਾਉਣ ਲੱਗਾ ਹੈ। ਸਾਨੂੰ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਕੰਮ ਕਰਨਾ ਹੋਵੇਗਾ। ਜੇਕਰ ਕੁਝ ਨਾ ਕਰ ਸਕੇ ਤਾਂ ਧਰਤੀ ਦੀ ਹੋਂਦ ਹੀ ਦਾਅ ’ਤੇ ਲੱਗੀ ਰਹੇਗੀ ਧਰਤੀ ਸਾਡੇ ਜੀਵਨ ਦਾ ਕੇਂਦਰ ਹੋਣ ਦੇ ਨਾਲ-ਨਾਲ ਸਾਡੀ ਹੋਂਦ ਦਾ ਵੀ ਅਧਾਰ ਹੈ। ਜਿਸ ਹਾਲਤ ’ਚ ਅੱਜ ਧਰਤੀ ਹੈ, ਉਸ ਨੂੰ ਉੱਥੇ ਪਹੁੰਚਾਉਣ ਲਈ ਮਨੁੱਖ ਹੀ ਜ਼ਿੰਮੇਵਾਰ ਹੈ। ਸਭ ਤੋਂ ਵੱਡੀ ਸਮੱਸਿਆ ਮਨੁੱਖ ਦਾ ਧਰਤੀ ’ਤੇ ਵਧਦੀ ਵਰਤੋਂ ਹੈ, ਪਰ ਧਰਤੀ ਸਿਰਫ਼ ਵਰਤੋਂ ਦੀ ਵਸਤੂ ਨਹੀਂ ਹੈ। ਉਹ ਮਨੁੱਖੀ ਜੀਵਨ ਦੇ ਨਾਲ-ਨਾਲ ਅਣਗਿਣਤ ਬਨਸਪਤੀਆਂ-ਜੀਵ-ਜੰਤੂਆਂ ਦੇ ਆਸਰੇ ਦਾ ਵੀ ਸਥਾਨ ਹੈ।
Table of Contents
ਸਾਨੂੰ ਸਾਰਿਆਂ ਨੂੰ ਬਣਨਾ ਹੋਵੇਗਾ ਧਰਤੀ ਦੇ ਪਹਿਰੇਦਾਰ: ਡਾ. ਰਾਮ ਸਿੰਘ
ਵਾਤਾਵਰਨ ਪ੍ਰੇਮੀ ਡਾ. ਰਾਮ ਸਿੰਘ ਕਹਿੰਦੇ ਹਨ ਕਿ ਧਰਤੀ ਦਿਵਸ ਮੌਕੇ ਸਾਨੂੰ ਸਾਰਿਆਂ ਨੂੰ ਧਰਤੀ ਦੇ ਪਹਿਰੇਦਾਰ ਬਣਨ ਦਾ ਸੰਕਲਪ ਲੈਣਾ ਹੋਵੇਗਾ। ਧਰਤੀ ’ਤੇ ਕਿਸੇ ਜੀਵ-ਜੰਤੂ ਕੋਲ ਅਜਿਹੇੇ ਵਿਸ਼ੇਸ਼ ਅਧਿਕਾਰ ਨਹੀਂ ਹਨ ਕਿ ਉਹ ਧਰਤੀ ਨੂੰ ਬਚਾਉਣ ’ਚ ਕੁਝ ਕਰ ਸਕੇ ਇਹ ਨੇਮਤ ਵੀ ਮਨੁੱਖ ਕੋਲ ਹੈ। ਜਿਵੇਂ ਅਸੀਂ ਆਪਣੀ ਲੰਮੀ ਉਮਰ ਚਾਹੁੰਦੇ ਹਾਂ ਅਤੇ ਕਈ ਤਰ੍ਹਾਂ ਦੇ ਯਤਨ ਕਰਦੇ ਹਾਂ। ਬਿਮਾਰ ਹੋਣ ’ਤੇ ਦਵਾਈ ਲੈਂਦੇ ਹਾਂ। ਇਸੇ ਤਰ੍ਹਾਂ ਹੀ ਸਾਨੂੰ ਧਰਤੀ ਨਾਲ ਵਿਹਾਰ ਕਰਨਾ ਹੋਵੇਗਾ। ਧਰਤੀ ਨੂੰ ਸਾਫ਼-ਸੁਥਰੀ, ਸਿਹਤਮੰਦ ਰੱਖਣ ਲਈ ਕੰਮ ਕਰਨਾ ਹੋਵੇਗਾ। ਧਰਤੀ ’ਤੇ ਇਨਸਾਨ ਦੀ ਦਖਲਅੰਦਾਜੀ ਨਾਲ ਜਲਵਾਯੂ ਦੇ ਚੱਕਰ ਬਦਲ ਚੁੱਕੇ ਹਨ।
ਸਰਦੀ, ਗਰਮੀ, ਬਰਸਾਤ ਦਾ ਚੱਕਰ ਹੁਣ ਪੂਰੀ ਤਰ੍ਹਾਂ ਬਦਲਿਆ ਹੋਇਆ ਹੈ। ਅਸੀਂ ਇਸ ’ਤੇ ਗੱਲਾਂ ਤਾਂ ਬਹੁਤ ਕਰਦੇ ਹਾਂ, ਪਰ ਇਸ ਨੂੰ ਆਪਣੀ ਸਹੀ ਹਾਲਤ ’ਚ ਲਿਆਉਣ ਲਈ ਯਤਨਾਂ ’ਚ ਹਮੇਸ਼ਾ ਕਮੀ ਰੱਖਦੇ ਹਾਂ ਜਾਂ ਫਿਰ ਯਤਨ ਕਰਦੇ ਹੀ ਨਹੀਂ।
ਸਾਡੀ ਕੁਦਰਤ ’ਚ ਡਾਇਨਾਸੋਰ ਵੀ ਹੁੰਦੇ ਸਨ। ਵੱਡੇ ਦੰਦਾਂ ਵਾਲੇ ਹਾਥੀ ਤੇ ਇੱਲਾਂ ਬਾਰੇ ਅਸੀਂ ਕਿਤਾਬਾਂ ਵਿੱਚ ਹੀ ਪੜਿ੍ਹਆ ਹੈ। ਸ਼ਾਇਦ ਹੀ ਅਸੀਂ ਇਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੋਵੇ। ਇਹ ਵੀ ਚਿੰਤਾ ਦੀ ਗੱਲ ਹੈ।
ਮਾਹਿਰ ਇਸ ਗੱਲ ’ਤੇ ਵੀ ਚਿੰਤਤ ਹਨ। ਕੁਦਰਤ ਵਿੱਚ ਹੋ ਰਹੇ ਬਦਲਾਅ ਨਾਲ ਮਨੁੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੇਜ਼ੀ ਨਾਲ ਅਲੋਪ ਹੋਣ ਦੇ ਕੰਢੇ ’ਤੇ ਖੜ੍ਹੀਆਂ ਕਈ ਪ੍ਰਜਾਤੀਆਂ ਬਾਰੇ ਸਿਰਫ਼ ਕਿਤਾਬਾਂ ’ਚ ਹੀ ਜਾਣ ਸਕਣਗੀਆਂ। ਕਿਉਂਕਿ ਅੱਜ ਦੁਨੀਆ ’ਚ ਹਜ਼ਾਰਾਂ ਪ੍ਰਜਾਤੀਆਂ ਦੇ ਪੰਛੀ, ਥਣਧਾਰੀ ਅਤੇ ਕੀੜੇ-ਮਕੌੜੇ ਜਾਂ ਤਾਂ ਅਲੋਪ ਹੋ ਚੁੱਕੇ ਹਨ ਜਾਂ ਫਿਰ ਅਲੋਪ ਹੋਣ ਦੇ ਕੰਢੇ ’ਤੇ ਹਨ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਲਵਾਯੂ ’ਚ ਬਦਲਾਅ, ਰੁੱਖਾਂ-ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਕੰਕਰੀਟ ਦੇ ਵਧਦੇ ਜੰਗਲ, ਵਧਦਾ ਸ਼ਹਿਰੀਕਰਨ, ਕੀਟਨਾਸ਼ਕਾਂ ਦਾ ਇਸਤੇਮਾਲ ਤੇ ਪਲਾਸਟਿਕ ਪ੍ਰਦੂਸ਼ਣ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਨ ਅਤੇ ਇਨ੍ਹਾਂ ਪ੍ਰਜਾਤੀਆਂ ਨੂੰ ਖਤਮ ਕਰਨ ਲਈ ਜ਼ਿੰਮੇਵਾਰ ਹਨ।
ਵਾਤਾਵਰਨ ਦਾ ਸੱਚਾ ਪਹਿਰੇਦਾਰ ਡੇਰਾ ਸੱਚਾ ਸੌਦਾ
ਵਾਤਾਵਰਨ ਸੁਰੱਖਿਆ ਦੀ ਦਿਸ਼ਾ ’ਚ ਡੇਰਾ ਸੱਚਾ ਸੌਦਾ ਦੇ ਯਤਨ ਦੁਨੀਆਂ ਭਰ ’ਚ ਪ੍ਰਸਿੱਧ ਹਨ ਗੱਲ ਭਾਵੇਂ ਰੁੱਖ ਲਾਉਣ ਦੀ ਹੋਵੇ ਜਾਂ ਸਵੱਛਤਾ ਦੀ ਹੋਵੇ ਜਾਂ ਫਿਰ ਪਾਣੀ ਬਚਾਉਣ ਦੀ ਗੱਲ ਹੋਵੇ, ਡੇਰਾ ਸੱਚਾ ਸੌਦਾ ਨੇ ਹਰ ਖੇਤਰ ’ਚ ਐਨੇ ਮਜ਼ਬੂਤ ਯਤਨ ਕੀਤੇ ਹਨ ਕਿ ਉਹ ਖੁਦ-ਬ-ਖੁਦ ਵਿਸ਼ਵ ਰਿਕਾਰਡ ਬਣਦੇ ਚਲੇ ਗਏ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਹੋਈ, ਉਦੋਂ ਤੋਂ ਹੀ ਡੇਰਾ ਸੱਚਾ ਸੌਦਾ ਧਰਤੀ ਮਾਂ ਦੀ ਸਾਰ-ਸੰਭਾਲ ’ਚ ਜੁਟਿਆ ਹੋਇਆ ਹੈ ਪੂਜਨੀਕ ਗੁਰੂ ਸੰਤ ਡਾ. ਐੱਮਐੈੱਸਜੀ ਦੀ ਪਵਿੱਤਰ ਹਜ਼ੂਰੀ ਵਿੱਚ ਦੇਸ਼-ਵਿਦੇਸ਼ ’ਚ ਰਹਿ ਰਹੇ ਕਰੋੜਾਂ ਡੇਰਾ ਸ਼ਰਧਾਲੂਆਂ ਨੇ ਹਮੇਸ਼ਾ ਵਾਤਾਵਰਨ ਦੀ ਸੁਰੱਖਿਆ ਅਤੇ ਸਵੱਛਤਾ ਨੂੰ ਪਹਿਲ ਦੇ ਤੌਰ ’ਤੇ ਅਪਣਾਇਆ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵਾਤਾਵਰਨ ਦੀ ਸੁਰੱਖਿਆ ਨੂੰ ਨਵਾਂ ਮੁਕਾਮ ਦਿੰਦੇ ਹੋਏ ਸਾਲ 2007 ’ਚ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਕੀਤਾ ਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ 15 ਅਗਸਤ ਨੂੰ ਲੱਖਾਂ ਬੂਟੇ ਲਾ ਕੇ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਅਵਤਾਰ ਦਿਹਾੜੇ ਦੀ ਵਧਾਈ ਦੇ ਰੂਪ ’ਚ ਅਨੋਖੀ ਸੌਗਾਤ ਦਿੰਦੀ ਹੈ ਡੇਰਾ ਸੱਚਾ ਸੌਦਾ ਵੱਲੋਂ ਹੁਣ ਤੱਕ 26.7 ਕਰੋੜ ਬੂਟੇ ਲਾਏ ਜਾ ਚੁੱਕੇ ਹਨ ਦਿਲਚਸਪ ਗੱਲ ਇਹ ਵੀ ਹੈ ਕਿ ਡੇਰਾ ਸ਼ਰਧਾਲੂ ਰੁੱਖ ਲਾਉਣ ਦੇ ਨਾਲ-ਨਾਲ ਉਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਦਾ ਜ਼ਿੰਮਾ ਵੀ ਖੁਦ ਹੀ ਲੈਂਦੇ ਹਨ ਇਹੀ ਕਾਰਨ ਹੈ
ਕਿ ਡੇਰਾ ਸੱਚਾ ਸੌਦਾ ਵੱਲੋਂ ਲਾਏ ਬੂਟਿਆਂ ’ਚੋਂ ਜ਼ਿਆਦਾਤਰ ਬੂਟੇ ਵੱਡੇ ਦਰੱਖਤ ਬਣ ਕੇ ਵਾਤਾਵਰਨ ਦੀ ਸਵੱਛਤਾ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ ਇਹੀ ਨਹੀਂ, ਡੇਰਾ ਸੱਚਾ ਸੌਦਾ ਨੇ ਵੱਡੇ-ਵੱਡੇ ਸ਼ਹਿਰਾਂ, ਨਗਰਾਂ ਅਤੇ ਮਹਾਂਨਗਰਾਂ ’ਚ ਲੱਗੇ ਗੰਦਗੀ ਦੇ ਢੇਰਾਂ ਨੂੰ ਹਟਾਉਣ ਦਾ ਵੀ ਬੀੜਾ ਚੁੱਕਦੇ ਹੋਏ ਸਤੰਬਰ 2011 ’ਚ ‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਸਫਾਈ ਮਹਾਂ-ਅਭਿਆਨ ਚਲਾਇਆ ਸਫ਼ਾਈ ਮਹਾਂ-ਅਭਿਆਨ ਦਾ ਕਾਰਵਾਂ ਹੁਣ ਤੱਕ ਦਿੱਲੀ, ਗੁੜਗਾਓਂ, ਹਰਿਦੁਆਰ, ਰਿਸ਼ੀਕੇਸ਼, ਮੁੰਬਈ ਵਰਗੇ 32 ਸ਼ਹਿਰਾਂ ਅਤੇ ਨਗਰਾਂ ਨੂੰ ਸਵੱਛਤਾ ਦੀ ਸੌਗਾਤ ਦੇ ਚੁੱਕਾ ਹੈ, ਜੋ ਆਪਣੇ-ਆਪ ’ਚ ਬੇਮਿਸਾਲ ਹੈ ਦੂਜੇ ਪਾਸੇ ਦਿਨੋਂ-ਦਿਨ ਡੂੰਘੇ ਹੁੰਦੇ
ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਨੂੰ ਲੈ ਕੇ ਵੀ ਡੇਰਾ ਸੱਚਾ ਸੌਦਾ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਪੂਜਨੀਕ ਗੁਰੂ ਜੀ ਕਿਸਾਨ ਨੂੰ ਘੱਟ ਸਿੰਚਾਈ ਵਾਲੀਆਂ ਫਸਲਾਂ ਨੂੰ ਤਰਜ਼ੀਹ ਦੇਣ ਲਈ ਪ੍ਰੇਰਿਤ ਕਰ ਰਹੇ ਹਨ, ਇਸਦੇ ਨਾਲ-ਨਾਲ ਮੀਂਹ ਦੇ ਪਾਣੀ ਨੂੰ ਭੂਮੀਗਤ ਟੈਂਕਾਂ ’ਚ ਇਕੱਠਾ ਕਰਨ ਲਈ ਕਈ ਨਾਯਾਬ ਤਰੀਕੇ ਸੁਝਾ ਚੁੱਕੇ ਹਨ, ਜਿਸ ਨੂੰ ਅਪਣਾ ਕੇ ਕਿਸਾਨ ਲਾਹਾ ਲੈ ਰਹੇ ਹਨ ਧਰਤੀ ਦਿਵਸ ’ਤੇ ਡੇਰਾ ਸੱਚਾ ਸੌਦਾ ਦੇ ਇਨ੍ਹਾਂ ਯਤਨਾਂ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ
































































