mud bath

mud bath ਜ਼ਹਿਰੀਲੇ ਤੱਤਾਂ ਨੂੰ ਸਰੀਰ ’ਚੋਂ ਬਾਹਰ ਕੱਢਣ ’ਚ ਕਾਰਗਰ ਹੈ ‘ਮਿੱਟੀ ਇਸ਼ਨਾਨ’

ਕੁਦਰਤੀ ਇਲਾਜ ’ਚ ਮਿੱਟੀ ਇਸ਼ਨਾਨ ਇੱਕ ਪ੍ਰਾਚੀਨ ਅਤੇ ਪ੍ਰਭਾਵਸ਼ਾਲੀ ਇਲਾਜ ਵਿਧੀ ਮੰਨੀ ਜਾਂਦੀ ਹੈ ਇੱਕ ਖੱਡੇ ਜਾਂ ਟੱਬ ’ਚ ਲੇਟ ਕੇ ਸਰੀਰ ’ਤੇ ਠੰਢੀ-ਚੀਕਣੀ ਮਿੱਟੀ ਦਾ ਲੇਪ ਲਾਇਆ ਜਾਂਦਾ ਹੈ ਤਾਂ ਸਿਰ ’ਤੇ ਧੁੱਪ ਪੈਣ ਨਾਲ ਉੱਪਰੋਂ ਗਰਮ ਪਰ ਅੰਦਰੋਂ ਠੰਢਕ ਵਰਗਾ ਅਹਿਸਾਸ ਹੁੰਦਾ ਹੈ ਇਸ ਵਿਧੀ ਨਾਲ ਕੁਝ ਹੀ ਮਿੰਟਾਂ ’ਚ ਸਰੀਰ ਦੇ ਸਾਰੇ ਜ਼ਹਿਰੀਲੇ ਤੱਤ ਬਾਹਰ ਨਿੱਕਲਦੇ ਮਹਿਸੂਸ ਹੋਣ ਲੱਗਦੇ ਹਨ ਮਿੱਟੀ ਇਸ਼ਨਾਨ ਨੂੰ ਮੱਡ ਬਾਥ ਵੀ ਕਿਹਾ ਜਾਂਦਾ ਹੈ ਕੁਦਰਤੀ ਇਲਾਜ (ਨੈਚੁਰੋਪੈਥੀ) ਦੇੇ ਪੰਚ ਮਹਾਂਭੂਤ ਇਲਾਜ ’ਚ ਧਰਤੀ ਤੱਤ ਦੀ ਇਹ ਸ਼ਕਤੀ ਸਦੀਆਂ ਤੋਂ ਚਮੜੀ ਰੋਗਾਂ ਤੋਂ ਲੈ ਕੇ ਪੁਰਾਣੇ ਜੋੜਾਂ ਦੇ ਦਰਦ ਤੱਕ ਦੇ ਇਲਾਜ ’ਚ ਕਾਰਗਰ ਹੈ ਮਿੱਟੀ ਇਸ਼ਨਾਨ ਨਾਲ ਸਰੀਰ ਦੀ ਸੁਭਾਵਿਕ ਇਲਾਜ ਸਮਰੱਥਾ ਨੂੰ ਸਰਗਰਮ ਕੀਤਾ ਜਾਂਦਾ ਹੈ

ਮਿੱਟੀ ਦਾ ਮਹੱਤਵ:

Mitti Ka Mahatvaਨੈਚੁਰੋਪੈਥੀ ’ਚ ਮਿੱਟੀ ਨੂੰ ਧਰਤੀ ਤੱਤ ਮੰਨਿਆ ਜਾਂਦਾ ਹੈ, ਜੋ ਆਯੁਰਵੇਦ ਅਤੇ ਕੁਦਰਤੀ ਇਲਾਜ ਪ੍ਰਣਾਲੀ ਦੋਵਾਂ ’ਚ ਪੰਚ ਮਹਾਂਭੂਤਾਂ ’ਚ ਸ਼ਾਮਲ ਹੈ। ਮਿੱਟੀ ’ਚ ਕੁਦਰਤੀ ਖਣਿਜ ਜਿਵੇਂ ਕੈਲਸ਼ੀਅਮ, ਮੈਗਨੀਸ਼ੀਅਮ, ਸਿੱਲਿਕਾ, ਆਇਰਨ ਅਤੇ ਸਲਫ਼ਰ ਭਰਪੂਰ ਹੁੰਦੇ ਹਨ ਇਹ ਮਿੱਟੀ ਸਰੀਰ ਦੀ ਵੱਧ ਗਰਮੀ (ਪਿੱਤ) ਨੂੰ ਸੋਖਦੀ ਹੈ, ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮੱਦਦ ਕਰਦੀ ਹੈ ਤੇ ਖੂਨ ਸੰਚਾਰ ਨੂੰ ਵਧਾਉਂਦੀ ਹੈ। ਵਿਗਿਆਨਕ ਤੌਰ ’ਤੇ ਮਿੱਟੀ ’ਚ ਗਰਮੀ ਧਾਰਨ ਕਰਨ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ, ਇਹ ਹੌਲੀ-ਹੌਲੀ ਗਰਮੀ ਛੱਡਦੀ ਹੈ, ਜਿਸ ਨਾਲ ਸੋਜ ਘੱਟ ਹੁੰਦੀ ਹੈ ਅਤੇ ਮਾਸਪੇਸ਼ੀਆਂ ਨਰਮ ਹੁੰਦੀਆਂ ਹਨ। ਨਾਲ ਹੀ ਇਹ ਅਵਸ਼ੋਸ਼ਕ ਵੀ ਹੈ, ਇਸ ਲਈ ਚਮੜੀ ਦੇ ਰੋਮਾਂ ’ਚੋਂ  ਗੰਦਗੀ ਅਤੇ ਵਾਧੂ ਤੇਲ ਖਿੱਚ ਲੈਂਦੀ ਹੈ।

Also Read:  Integrated Farming: ਬਿਜਨੈੱਸ ਛੱਡ ਇੰਟੀਗ੍ਰੇਟਿਡ ਫਾਰਮਿੰਗ ਨਾਲ ਕਮਾਇਆ ਨਾਂਅ

ਕਿਹੜੀ-ਕਿਹੜੀ ਮਿੱਟੀ ਵਰਤੀ ਜਾਂਦੀ ਹੈ?

ਨੈਚੁਰੋਪੈਥੀ ’ਚ ਕੋਈ ਵੀ ਮਿੱਟੀ ਨਹੀਂ ਚੱਲਦੀ ਮਿੱਟੀ ਉਹ ਸਾਫ਼, ਰਸਾਇਣਕ-ਮੁਕਤ ਤੇ ਖਣਿੱਜਾਂ ਨਾਲ ਭਰਪੂਰ ਹੋਣੀ ਚਾਹੀਦੀ ਹੈ।

ਮੁੱਖ ਪ੍ਰਕਾਰ ਇਹ ਹਨ:

  • ਕਾਲੀ ਮਿੱਟੀ: ਖਣਿੱਜਾਂ ਨਾਲ ਭਰਪੂਰ ਹੁੰਦੀ ਹੈ, ਜੋੜਾਂ ਦੇ ਦਰਦ ਤੇ ਖੂਨ ਸੰਚਾਰ ਲਈ ਸਭ ਤੋਂ ਵਧੀਆ
  • ਮੁਲਤਾਨੀ ਮਿੱਟੀ: ਚਮੜੀ ਲਈ ਬਿਹਤਰ, ਤੇਲ ਸੋਖਦੀ ਹੈ, ਮੁੰਹਾਸੇ ਮਿਟਾਉਂਦੀ ਹੈ ਅਤੇ ਚਮਕ ਵਧਾਉਂਦੀ ਹੈ।
  • ਲਾਲ ਜਾਂ ਆਮ ਚੀਕਣੀ ਮਿੱਟੀ: ਡਿਟਾਕਸ ਅਤੇ ਸੋਜ ਘੱਟ ਕਰਨ ਵਾਲੀ
  • ਵਿਸ਼ੇਸ਼ ਔਸ਼ਧੀ ਮਿੱਟੀ: ਡੂੰਘੀ (4 ਫੁੱਟ ਹੇਠਾਂ ਤੋਂ) ਪੁੱਟੀ ਗਈ, ਧੁੱਪ ’ਚ 2-4 ਦਿਨ ਸੁਕਾਈ ਗਈ, ਪੱਥਰ-ਕੰਕਰ ਰਹਿਤ ਕਦੇ-ਕਦੇ ਨਿੰਮ ਦੇ ਪਾਣੀ ਜਾਂ ਔਸ਼ਧੀ ਜੜ੍ਹੀ-ਬੂਟੀਆਂ ਨਾਲ ਮਿਲਾਈ ਜਾਂਦੀ ਹੈ

ਮੱਡ ਬਾਥ ਦੀ ਵਿਧੀ:

ਮੱਡ ਬਾਥ ਦੀ ਵਿਧੀ ਨੈਚੁਰੋਪੈਥੀ ’ਚ ਬਹੁਤ ਸੌਖੀ ਅਤੇ ਅਸਰਦਾਰੀ ਹੁੰਦੀ ਹੈ ਸਭ ਤੋਂ ਪਹਿਲਾਂ ਸਾਫ਼ ਕੁਦਰਤੀ ਮਿੱਟੀ ਨੂੰ ਪਾਣੀ ’ਚ ਚੰਗੀ ਤਰ੍ਹਾਂ ਭਿਉਂ ਕੇ ਘਿਓ ਵਰਗੀ ਚੀਕਣੀ ਅਤੇ ਪੇਸਟ ਵਰਗੀ ਬਨਾਵਟ ਵਾਲਾ ਲੇਪ ਤਿਆਰ ਕਰੋ ਫਿਰ ਇੱਕ ਵੱਡੇ ਟੱਬ ਜਾਂ ਜ਼ਮੀਨ ’ਚ ਪੁੱਟੇ ਗਏ ਖੱਡੇ (ਲਗਭਗ 4-5 ਫੁੱਟ ਲੰਮਾ) ’ਚ ਇਸ ਮਿੱਟੀ ਨੂੰ ਭਰੋ

ਕਦੇ-ਕਦੇ ਨਿੰਮ ਦੇ ਪਾਣੀ ਦਾ ਛਿੜਕਾਅ ਕਰਕੇ ਮਿੱਟੀ ਨੂੰ ਕੀਟਾਣੂ ਮੁਕਤ ਵੀ ਕੀਤਾ ਜਾ ਸਕਦਾ ਹੈ। ਰੋਗੀ ਨੂੰ ਇਸ ਮਿੱਟੀ ’ਚ ਲਿਟਾ ਦਿਓ,  ਸਿਰ ਬਾਹਰ ਰਹਿਣਾ ਚਾਹੀਦਾ ਹੈ, ਬਾਕੀ ਪੂਰਾ ਸਰੀਰ ਮਿੱਟੀ ਨਾਲ ਢੱਕਿਆ ਹੋਵੇ

ਇਸ ਸਥਿਤੀ ’ਚ  20 ਤੋਂ 45 ਮਿੰਟਾਂ ਤੱਕ (ਵੱਧ ਤੋਂ ਵੱਧ 60 ਮਿੰਟ) ਰਹੋ- ਧੁੱਪ ’ਚ ਇਹ ਵਿਧੀ ਹੋਰ ਵੀ ਜ਼ਿਆਦਾ ਲਾਭਦਾਇਕ ਹੁੰਦੀ ਹੈ, ਕਿਉਂਕਿ ਸੂਰਜ ਦੀ ਗਰਮੀ ਮਿੱਟੀ ਦੀ ਸ਼ਕਤੀ ਨੂੰ ਵਧਾਉਂਦੀ ਹੈ ਸਮਾਂ ਪੂਰਾ ਹੋਣ ’ਤੇ ਕੋਸੇ ਪਾਣੀ ਨਾਲ ਸਰੀਰ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ ਇਸ ਤੋਂ ਬਾਅਦ ਪ੍ਰਾਣਾਯਾਮ ਜਿਵੇਂ ਭਸਤ੍ਰਿਕਾ ਅਤੇ ਕਪਾਲਭਾਤੀ ਕਰੋ,

Also Read:  Masked Life: ਮੁਖੌਟਾਨੁਮਾ ਜ਼ਿੰਦਗੀ ਤੋਂ ਦੂਰ ਰਹੋ

ਫਿਰ ਸਟੀਮ ਬਾਥ ਲਓ ਅਤੇ ਹਲਕੀ ਮਾਲਿਸ਼ ਕਰਵਾਓ: ਇਸ ਨਾਲ ਸਰੀਰ ਨੂੰ ਕਾਫੀ ਆਰਾਮ ਅਤੇ ਡਿਟਾਕਸ ਮਿਲਦਾ ਹੈ

ਲੋਕਲ ਮੱਡ ਪੈਕ ਲਈ ਚਿਹਰੇ, ਪੇਟ ਜਾਂ ਜੋੜਾਂ ’ਤੇ 1-2 ਇੰਚ ਮੋਟੀ ਪਰਤ ਲਾਓ ਮਿੱਟੀ ਨੂੰ ਕੱਪੜੇ ’ਚ ਬੰਨ੍ਹ ਕੇ ਵੀ ਲਾ ਸਕਦੇ ਹੋ ਇਸ ਨੂੰ 20-30 ਮਿੰਟਾਂ ਤੱਕ ਸੁੱਕਣ ਦਿਓ, ਫਿਰ ਧੋ ਲਓ ਇਹ ਪ੍ਰਕਿਰਿਆ ਹਫ਼ਤੇ ’ਚ 2-3 ਵਾਰ ਜਾਂ ਨੈਚੁਰੋਪੈਥੀ ਡਾਕਟਰ ਦੀ ਸਲਾਹ ਅਨੁਸਾਰ ਕਰੋ

ਮਿੱਟੀ ਇਸ਼ਨਾਨ ਦੇ ਰੋਗ ਅਨੁਸਾਰ ਫਾਇਦੇ:

  • ਪਾਚਨ ਸਮੱਸਿਆਵਾਂ: ਪੇਟ ’ਤੇ ਪੱਟੀ ਨਾਲ ਐਸੀਡਿਟੀ, ਜਲਨ ਅਤੇ ਬਦਹਜ਼ਮੀ ਅਤੇ ਅਲਸਰ ’ਚ ਰਾਹਤ
  • ਕਬਜ਼ ਅਤੇ ਗੈਸ: ਅੰਤੜੀਆਂ ਦੀ ਕਿਰਿਆ ਨੂੰ ਸਰਗਰਮ ਕਰਕੇ ਪੁਰਾਣੀ ਕਬਜ਼ ਅਤੇ ਗੈਸ ਦੂਰ ਕਰਦੀ ਹੈ।
  • ਜੋੜਾਂ/ਗੋਡਿਆਂ ਦਾ ਦਰਦ-ਸੋਜ: ਲੇਪ ਨਾਲ ਗਠੀਆ, ਰੂਮੇਟਿਜ਼ਮ, ਸਪਾਂਡਿਲਾਈਟਿਸ ’ਚ ਦਰਦ ਅਤੇ ਸੋਜ ਘੱਟ
  • ਸਰੀਰ ਦੀ ਵੱਧ ਗਰਮੀ: ਪਿੱਤ ਦੋਸ਼ ਸ਼ਾਂਤ ਕਰਕੇ ਗਰਮੀ, ਚਿੜਚਿੜਾਪਣ ਅਤੇ ਥਕਾਵਟ ਦੂਰ
  • ਖੂਨ ਸੰਚਾਰ ਸੁਧਾਰ: ਖੂਨ ਦੇ ਪ੍ਰਵਾਹ ਨੂੰ ਵਧਾ ਕੇ ਠੰਢੇ ਅੰਗਾਂ ਅਤੇ ਵੈਰੀਕੋਜ਼ ਵੇਨ ’ਚ ਫਾਇਦਾ
  • ਨੀਂਦ ਦੀ ਸਮੱਸਿਆ: ਠੰਢਕ ਨਾਲ ਮਨ ਸ਼ਾਂਤ, ਉਨੀਂਦਰੇ ’ਚ ਬਿਹਤਰ ਨੀਂਦ
  • ਚਮੜੀ ਦੀ ਸਾਫ਼-ਸਫਾਈ: ਮੁਹਾਂਸੇ, ਦਾਗ-ਧੱਬੇ,   ਤੇਲ ਹਟਾ ਕੇ ਚਮਕਦਾਰ ਚਮੜੀ
  • ਸਿੱਕਰੀ ਅਤੇ ਵਾਲ ਝੜਨਾ: ਸਕੈਲਪ ਨੂੰ ਪੋਸ਼ਣ ਦੇ ਕੇ ਸਿੱਕਰੀ ਘੱਟ, ਵਾਲ ਮਜ਼ਬੂਤ
  • ਥਕਾਵਟ ਅਤੇ ਤਣਾਅ: ਪੂਰਨ ਇਸ਼ਨਾਨ ਨਾਲ ਸਥਾਈ ਆਰਾਮ, ਚਿੰਤਾ-ਤਣਾਅ ਘੱਟ
  • ਇਹ ਲਾਭ ਵੀ ਸੰਭਾਵਿਤ: ਹਾਈ ਬਲੱਡ ਪ੍ਰੈਸ਼ਰ ਕੰਟਰੋਲ, ਸਿਰਦਰਦ ’ਚ ਰਾਹਤ ਦੇਣ, ਚਮੜੀ ਦੇ ਰੋਗਾਂ (ਐਗਜ਼ੀਮਾ ਜਾਂ ਸੋਰਾਇਸਿਸ, ਜ਼ਖਮ) ਮੋਟਾਪਾ/ਡਾਈਬਿਟੀਜ਼ ਕੰਟਰੋਲ ’ਚ ਸਹਾਇਕ, ਇਮਿਊਨਿਟੀ ਵਧਾਉਣਾ