ਬੇਲ ਦਾ ਸ਼ਰਬਤ
Table of Contents
Bael Sharbat ਸਮੱਗਰੀ:
- ਇੱਕ ਦਰਮਿਆਨੇ ਆਕਾਰ ਦਾ ਪੱਕਾ ਬੇਲ,
- ਚਾਰ ਕੱਪ ਠੰਢਾ ਪਾਣੀ,
- 3-4 ਵੱਡੇ ਚਮਚ ਖੰਡ ਜਾਂ ਗੁੜ,
- 1/2 ਛੋਟੇ ਚਮਚ ਕਾਲਾ ਨਮਕ,
- 1/2 ਛੋਟਾ ਚਮਚ ਭੁੰਨਿ੍ਹਆ ਜ਼ੀਰਾ ਪਾਊਡਰ,
- ਇੱਕ ਛੋਟਾ ਚਮਚ ਨਿੰਬੂ ਦਾ ਰਸ,
- ਲੋੜ ਅਨੁਸਾਰ ਬਰਫ ਦੇ ਟੁਕੜੇ
Bael Sharbat ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਬੇਲ ਨੂੰ ਵੇਲਣੇ ਜਾਂ ਭਾਰੀ ਚੀਜ ਨਾਲ ਤੋੜ ਕੇ ਉਸ ਦਾ ਸਾਰਾ ਗੁੱਦਾ ਇੱਕ ਭਾਂਡੇ ’ਚ ਕੱਢ ਲਓ ਇਸ ਗੁੱਦੇ ’ਚ ਦੋ ਕੱਪ ਪਾਣੀ ਪਾ ਕੇ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਲਓ, ਤਾਂ ਕਿ ਗੁੱਦਾ ਪਾਣੀ ’ਚ ਘੁਲ ਜਾਵੇ ਹੁਣ ਮਿਸ਼ਰਣ ਨੂੰ ਇੱਕ ਵੱਡੀ ਛਾਨਣੀ ਨਾਲ ਛਾਣ ਲਓ, ਜਿਸ ਨਾਲ ਬੀਜ ਅਤੇ ਰੇਸ਼ੇ ਅਲੱਗ ਹੋ
ਜਾਣ ਬਾਕੀ ਬਚਿਆ ਪਾਣੀ (ਦੋ ਕੱਪ) ਛਾਨਣ ਤੋਂ ਬਾਅਦ ਬਚੇ ਹੋਏ ਰੇਸ਼ਿਆਂ ’ਚ ਪਾ ਕੇ ਥੋੜ੍ਹਾ ਹੋਰ ਗੁੱਦਾ ਕੱਢ ਲਓ ਹੁਣ ਛਾਣੇ ਹੋਏ ਜੂਸ ’ਚ ਖੰਡ/ਗੁੜ, ਕਾਲਾ ਨਮਕ ਅਤੇ ਭੁੰਨਿ੍ਹਆ ਜੀਰਾ ਪਾਊਡਰ ਮਿਲਾ ਕੇ ਚੰਗੀ ਘਰ੍ਹਾਂ ਘੋਲ ਲਓ ਗਲਾਸ ’ਚ ਬਰਫ ਦੇ ਟੁਕੜੇ ਪਾ ਕੇ ਤਿਆਰ ਸ਼ਰਬਤ ਪਾਓ ਅਤੇ ਠੰਢਾ-ਠੰਢਾ ਸਰਵ ਕਰੋ



































































