let-daughters-make-every-decision-tips-to-make-relationships-strong

ਬੇਟੀਆਂ ਨੂੰ ਹਰ ਫੈਸਲੇ ਲੈਣ ਦਿਓ, ਰਿਸ਼ਤਿਆਂ ਨੂੰ ਮਜ਼ਬੂਤ ਬਣਾਓ let daughters make every decision tips to make relationships strong
ਘਰ ਦੀ ਬੇਟੀ ਜਦੋਂ ਵੱਡੀ ਹੋਣ ਲੱਗੇ ਤਾਂ ਮਾਂ-ਬਾਪ ਨੂੰ ਚਿੰਤਾ ਹੋਣਾ ਲਾਜ਼ਮੀ ਹੈ, ਪਰ ਜੇਕਰ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ, ਤਾਂ ਇਹ ਕੰਮ ਏਨਾ ਮੁਸ਼ਕਲ ਵੀ ਨਹੀਂ ਹੈ ਭਵਿੱਖ ਦੀ ਚਿੰਤਾ ਕਰਨ ਤੋਂ ਪਹਿਲਾਂ ਪੇਰੈਂਟਸ ਨੂੰ ਬੇਟੀ ਦੇ ਵੱਡੇ ਹੋਣ ਦੀ ਪ੍ਰਕਿਰਿਆ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕੁਝ ਟਿਪਸ ਜੋ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ’ਚ ਮੱਦਦ ਕਰ ਸਕਦੇ ਹਨ

ਠੀਕ ਤਰ੍ਹਾਂ ਗੱਲਾਂ ਨੂੰ ਸੁਣੋ:

ਆਮ ਤੌਰ ’ਤੇ ਪੇਰੈਂਟਸ ਬੇਟੀ ਨੂੰ ਸਲਾਹ ਦਿੰਦੇ ਹਨ ਨਵੇਂ ਦੌਰ ’ਚ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਬੇਟੀ ਦੇ ਨਾਲ ਬੈਠ ਕੇ ਚਰਚਾ ਹੋਵੇ ਅਤੇ ਪੇਰੈਂਟਸ ਉਨ੍ਹਾਂ ਨੂੰ ਫੈਸਲਾ ਲੈਣ ’ਚ ਮਾਰਗਦਰਸ਼ਨ ਕਰਨ ਪੇਰੈਂਟਸ ਨੂੰ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ, ਨਾ ਕਿ ਹਰ ਸਮੇਂ ਲੈਕਚਰ ਦੇਣ ਦੀ ਬੇਟੀਆਂ ਦੇ ਹੱਥ ’ਚ ਪਹਿਲਾਂ ਤੋਂ ਤਿਆਰ ਹੱਲ ਦੇਣ ਦੀ ਬਜਾਇ ਪ੍ਰੇਸ਼ਾਨੀਆਂ ਬਾਰੇ ਮਿਲ ਕੇ ਚਰਚਾ ਕਰੋ ਅਜਿਹੇ ’ਚ ਉਹ ਤੁਹਾਡੇ ਨਾਲ ਭਵਿੱਖ ਦੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਬਿਨਾਂ ਝਿਝਕ ਦੇ ਖੁੱਲ੍ਹ ਕੇ ਗੱਲ ਕਰ ਸਕਣਗੀਆਂ ਇਸ ਤੋਂ ਇਲਾਵਾ ਉਨ੍ਹਾਂ ਦੇ ਅੰਦਰ ਵੱਡੇ ਫੈਸਲੇ ਲੈਣ ਅਤੇ ਗੰਭੀਰਤਾ ਨਾਲ ਸੋਚਣ ਦਾ ਹੁਨਰ ਤਿਆਰ ਹੋਵੇਗਾ

ਨਿਯਮ ’ਚ ਬੰਨ੍ਹੋ ਨਾ, ਚਰਚਾ ਕਰੋ:

ਬੇਟੀਆਂ ਨੂੰ ਖੁੱਲ੍ਹ ਕੇ ਜਿਉਣ ਦੀ ਸੋਚ ਰੱਖਣਾ ਬਿਹਤਰ ਹੈ, ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਨਿਯਮਾਂ ਨੂੰ ਇੱਕਦਮ ਹਟਾ ਦਿੱਤਾ ਜਾਵੇ ਨਿਯਮਾਂ ਨੂੰ ਤੈਅ ਕਰਦੇ ਸਮੇਂ ਵੀ ਆਪਸ ’ਚ ਗੱਲਬਾਤ ਦੀ ਗੁੰਜ਼ਾਇਸ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਲਾਉਣ ਤੋਂ ਪਹਿਲਾਂ ਬੱਚਿਆਂ ਨੂੰ ਇਹ ਦੱਸਣ ਦਾ ਮੌਕਾ ਜ਼ਰੂਰ ਦਿਓ ਕਿ ਉਹ ਆਪਣੇ ਲਈ ਕਿਹੜੀਆਂ ਚੀਜ਼ਾਂ ਨੂੰ ਜ਼ਰੂਰੀ ਸਮਝਦੇ ਹਨ ਵੱਡੀਆਂ ਹੋ ਰਹੀਆਂ ਬੇਟੀਆਂ ਦਾ ਆਪਣੀ ਇੱਛਾਵਾਂ ਅਨੁਸਾਰ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਦਾ ਅਧਿਕਾਰ ਹੈ, ਜੋ ਆਮ ਗੱਲ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਤੁਹਾਡੇ ਮਾਰਗਦਰਸ਼ਨ ਦੀ ਜ਼ਰੂਰਤ ਨਹੀਂ ਹੈ

ਤਾਰੀਫ਼ ਕਰੋ:

ਆਮ ਤੌਰ ’ਤੇ ਜਦੋਂ ਬੇਟੀਆਂ ਵੱਡੀਆਂ ਹੋ ਰਹੀਆਂ ਹੁੰਦੀਆਂ ਹਨ, ਤਾਂ ਮਾਂ ਉਨ੍ਹਾਂ ਦੇ ਨਾਲ ਨਿੱਜੀ ਤੌਰ ’ਤੇ ਚਰਚਾ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਪਿਤਾ ਪਿੱਛੇ ਹਟ ਜਾਂਦੇ ਹਨ ਜਦਕਿ, ਅਜਿਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਬੇਟੀਆਂ ਨੂੰ ਮਾਤਾ-ਪਿਤਾ ਦੋਵਾਂ ਤੋਂ ਪਾਜ਼ੀਟਿਵ ਫੀਡਬੈਕ ਦੀ ਜ਼ਰੂਰਤ ਹੁੰੰਦੀ ਹੈ, ਖਾਸ ਤੌਰ ’ਤੇ ਛੋਟੀਆਂ ਬੇਟੀਆਂ ’ਚ ਬੇਟੀ ਨੂੰ ਇਹ ਦੱਸੋ ਕਿ ਤੁਸੀਂ ਉਸ ’ਤੇ ਮਾਣ ਕਰਦੇ ਹੋ ਉਨ੍ਹਾਂ ਦੀ ਅਕਲਮੰਦੀ, ਸੋਚ ਦੀ ਤਾਰੀਫ ਕਰੋ ਅਤੇ ਆਤਮਵਿਸ਼ਵਾਸ ਤਿਆਰ ਕਰਨ ’ਚ ਮੱਦਦ ਕਰੋ

ਬੇਟੀਆਂ ਨੂੰ ਅਗਵਾਈ ਕਰਨ ਦਿਓ:

ਬੱਚਿਆਂ ਨਾਲ ਜੁੜਨ ਲਈ ਪੇਰੈਂਟਸ ਨੂੰ ਉਨ੍ਹਾਂ ਦੀ ਪਸੰਦ ਬਾਰੇ ਜਾਣਨਾ ਜ਼ਰੂਰ ਹੋ ਜਾਂਦਾ ਹੈ ਜਦੋਂ ਵੀ ਗੱਲ ਪਰਿਵਾਰ ਦੇ ਨਾਲ ਚੰਗਾ ਸਮਾਂ ਬਿਤਾਉਣ ਦੀ ਗੱਲ ਆਵੇ ਤਾਂ ਬੇਟੀਆਂ ਨੂੰ ਫੈਸਲਾ ਕਰਨ ਦਿਓ ਇਸ ਨਾਲ ਤੁਸੀਂ ਉਨ੍ਹਾਂ ਅਹਿਸਾਸ ਦਿਵਾ ਸਕੋਗੇ ਕਿ ਤੁਹਾਨੂੰ ਉਨ੍ਹਾਂ ਦੀ ਪਸੰਦ ਦੀ ਚਿੰਤਾ ਹੈ ਅਤੇ ਤੁਸੀਂ ਉਨ੍ਹਾਂ ਨਾਲ ਮਿਲ ਕੇ ਚੀਜ਼ਾਂ ਦਾ ਮਜ਼ਾ ਲੈਣਾ ਚਾਹੁੰਦੇ ਹੋ

ਸਾਥੀ ਬਣੋ:

ਕਈ ਵਾਰ ਹੁੰਦਾ ਹੈ ਕਿ ਬੇਟੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀਆਂ ਹੁੰਦੀਆਂ ਹਨ, ਪਰ ਪੇਰੈਂਟਸ ਉਨ੍ਹਾਂ ਨੂੰ ਸਲਾਹ ਨਹੀਂ ਦੇ ਪਾਉਂਦੇ ਅਜਿਹੇ ’ਚ ਗੁੱਸਾ ਨਾ ਹੋਵੋ, ਸਗੋਂ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨਾਲ ਹੋ ਜੇਕਰ ਉਹ ਬਾਹਰ ਕਿਸੇ ਤਰ੍ਹਾਂ ਦਾ ਸਟਰਗਲ ਕਰ ਰਹੀਆਂ ਹਨ ਤਾਂ ਉਨ੍ਹਾਂ ਦੀ ਗੱਲ ਨੂੰ ਨਾ ਹੀ ਘੱਟ ਸਮਝੋ ਅਤੇ ਨਾ ਹੀ ਦਬਾਉਣ ਦੀ ਕੋਸ਼ਿਸ਼ ਕਰੋ ਇਸ ਦੀ ਬਜਾਇ ਉਨ੍ਹਾਂ ਦੀਆਂ ਗੱਲਾਂ ਸੁਣੋ ਅਤੇ ਸਹਿਜ ਮਹਿਸੂਸ ਕਰਾਓ ਬੇਟੀਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈ ਰਹੇ ਹੋ ਅਤੇ ਕਿਸੇ ਵੀ ਸਮੇਂ ਉਨ੍ਹਾਂ ਦੀ ਮਨ ਦੀਆਂ ਗੱਲਾਂ ਨੂੰ ਸੁਣਨ ਲਈ ਤਿਆਰ ਹੋ

ਭਾਸ਼ਾ ਦਾ ਧਿਆਨ ਰੱਖੋ:

ਬੇਟੀ ਦੇ ਸਾਹਮਣੇ ਕਿਸੇ ਵੀ ਮਹਿਲਾ ਨੂੰ ਲੈ ਕੇ ਜਦੋਂ ਵੀ ਗੱਲ ਕਰੋ ਤਾਂ ਭਾਸ਼ਾ ਦਾ ਖਾਸ ਧਿਆਨ ਰੱਖੋ ਬੇਟੀਆਂ ਆਪਣੇ ਪਿਤਾ ਦੇ ਵਿਹਾਰ ਤੋਂ ਹੀ ਇਸ ਗੱਲ ਦਾ ਪਤਾ ਲਾਉਂਦੀਆਂ ਹਨ ਕਿ ਪੁਰਸ਼ਾਂ ਨੂੰ ਰਿਲੇਸ਼ਨ ’ਚ ਕਿਵੇਂ ਦਾ ਵਰਤਾਓ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਉਨ੍ਹਾਂ ਸਾਹਮਣੇ ਕਿਸੇ ਹੋਰ ਮਹਿਲਾ ਲਈ ਗਲਤ ਭਾਸ਼ਾ ਦਾ ਇਸਤੇਮਾਲ ਕਰੋਂਗੇ ਤਾਂ ਉਹ ਚਿੰਤਤ ਹੋ ਜਾਣਗੀਆਂ ਗੱਲਬਾਤ ਦੌਰਾਨ ਮਹਿਲਾਵਾਂ ਦੇ ਸਨਮਾਨ ਦੀ ਗੱਲ ਕਰੋ ਇਹ ਬੇਟੀਆਂ ਨੂੰ ਇਹ ਅਹਿਸਾਸ ਦਿਵਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਲੜਕੀਆਂ ਸਮਾਰਟ ਹੁੰਦੀਆਂ ਹਨ

ਗੰਭੀਰ ਮੁੱਦਿਆਂ ’ਤੇ ਧਿਆਨ ਨਾਲ ਚਰਚਾ ਕਰੋ:

ਜਦੋਂ ਵੀ ਗੱਲ ਕਿਸੇ ਗੰਭੀਰ ਮੁੱਦੇ ’ਤੇ ਚਰਚਾ ਕੀਤੀ ਜਾਵੇ ਤਾਂ ਸਿੱਧੇ ਨਿਯਮਾਂ ਦਾ ਐਲਾਨ ਨਾ ਕਰੋ ਬੇਟੀਆਂ ਨੂੰ ਚਰਚਾ ’ਚ ਲੀਡ ਕਰਨ ਦਿਓ ਪੇਰੈਂਟਸ ਦੇ ਮਨ ’ਚ ਚਰਚਾ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਇੱਛਾ ਹੋ ਸਕਦੀ ਹੈ, ਪਰ ਤੁਸੀਂ ਇਹ ਸੋਚਣਾ ਹੋਵੇਗਾ ਕਿ ਗੱਲਬਾਤ ਨੂੰ ਕਿੱਥੇ ਲੈ ਜਾ ਰਹੇ ਹੋ? ਹੋ ਸਕਦਾ ਹੈ ਕਿ ਤੁਸੀਂ ਬੇਟੀ ਨੂੰ ਅਸਹਿਜ ਮਹਿਸੂਸ ਕਰਾ ਦਿਓ ਅਤੇ ਉਹ ਦੁਬਾਰਾ ਤੁਹਾਡੇ ਨਾਲ ਇਸ ਤਰ੍ਹਾਂ ਦੇ ਕਿਸੇ ਮੁੱਦੇ ’ਤੇ ਗੱਲ ਕਰਨ ’ਚ ਝਿਝਜਕ ਮਹਿਸੂਸ ਕਰੇ ਬੇਟੀ ਦੀ ਗੱਲ ਨੂੰ ਧਿਆਨ ਨਾਲ ਸੁਣੋ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਦਿਵਾਓ ਜੇਕਰ ਉਹ ਚਾਹੇ ਤਾਂ ਘਰ ’ਚ ਕਿਸੇ ਨਾਲ ਵੀ ਗੱਲ ਕਰ ਸਕਦੀ ਹੈ, ਪਰ ਜੇਕਰ ਉਨ੍ਹਾਂ ਨੂੰ ਤੁਹਾਡੀ ਜ਼ਰੂਰਤ ਹੈ ਤਾਂ ਤੁਸੀਂ ਮੌਜ਼ੂਦ ਰਹੋਗੇ

ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਦਾ ਧਿਆਨ ਰੱਖੋ:

ਬੇਟੀਆਂ ਨੂੰ ਇਹ ਯਕੀਨ ਦਿਵਾਓ ਕਿ ਕਿਸੇ ਵੀ ਹਾਲਤ ’ਚ ਤੁਹਾਡਾ ਪਿਆਰ ਉਨ੍ਹਾਂ ਲਈ ਘੱਟ ਨਹੀਂ ਹੋਵੇਗਾ ਬੇਟੀ ਨੂੰ ਇਹ ਮਹਿਸੂਸ ਕਰਵਾਓ ਕਿ ਉਹ ਤੁਹਾਡੇ ਲਈ ਕਿੰਨੀ ਜ਼ਰੂਰੀ ਹੈ ਇਸ ਨਾਲ ਉਨ੍ਹਾਂ ਦੇ ਮਨ ’ਚ ਆਤਮ ਵਿਸ਼ਵਾਸ ਵਧੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਕੀਮਤ ਦਾ ਪਤਾ ਲੱਗੇਗਾ ਭਲੇ ਹੀ ਤੁਸੀਂ ਉਨ੍ਹਾਂ ਦੇ ਕਿਸੇ ਫੈਸਲੇ ਨੂੰ ਪਸੰਦ ਨਹੀਂ ਕਰਦੇ, ਪਰ ਬੇਟੀਆਂ ਨੂੰ ਇਹ ਦੱਸਦੇ ਰਹੇ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!