ਆਦਰਸ਼ ਗ੍ਰਹਿਣੀ ਬਣ ਪਾਓ ਸਨਮਾਨ

ਔਰਤਾਂ ਵੱਖ-ਵੱਖ ਖੇਤਰਾਂ ਵਿੱਚ ਆਪਣਾ ਨਾਂਅ ਰੌਸ਼ਨ ਕਰ ਰਹੀਆਂ ਹਨ ਇਸ ਵਰ੍ਹੇ ਕੌਮਾਂਤਰੀ ਮਹਿਲਾ ਦਿਵਸ (8 ਮਾਰਚ) ’ਤੇ ਕਿੰਨੀਆਂ ਹੀ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਕਿਸੇ ਵਿਦਵਾਨ ਕਵੀ ਨੇ ਕਿਹਾ ਹੈ ਕਿ ‘ਗ੍ਰਹਿਣੀ ਗ੍ਰਹਿਮਿਤਯਾਹੂ: ਨ ਗ੍ਰਹਿੰ ਗ੍ਰਹਿਮੁਚਯਤੇ’, ਭਾਵ ‘ਔਰਤ ਨਾਲ ਹੀ ਘਰ ਹੈ ਅਤੇ ਬਿਨਾਂ ਔਰਤ ਤੋਂ ਘਰ ਨੂੰ ਘਰ ਨਹੀਂ ਕਿਹਾ ਜਾ ਸਕਦਾ’

ਗ੍ਰਹਿ ਦੀ ਇਹ ਪਰਿਭਾਸ਼ਾ ਉਸ ਦੇ ਬਿਲਕੁਲ ਅਨੁਕੂਲ ਹੈ ਬਿਨਾਂ ਗ੍ਰਹਿਣੀ ਦੇ ਘਰ ਨਹੀਂ ਹੈ ਅਤੇ ਜੇਕਰ ਘਰ ਹੋਵੇ ਵੀ ਤਾਂ ਉਸ ਘਰ ਵਿੱਚ ਜਾਣ ਨੂੰ ਮਨ ਨਹੀਂ ਕਰਦਾ ਔਰਤ ਗ੍ਰਹਿਸਥੀ ਜੀਵਨ ਰੂਪੀ ਕਿਸ਼ਤੀ ਦੀ ਮੱਲਾਹ ਹੈ ਉਹ ਆਪਣੇ ਬੁੱਧੀ-ਬਲ, ਚਰਿੱਤਰ-ਬਲ ਅਤੇ ਆਪਣੇ ਤਿਆਗਮਈ ਜੀਵਨ ਨਾਲ ਇਸ ਕਿਸ਼ਤੀ ਨੂੰ ਥਪੇੜਿਆਂ ਅਤੇ ਭੰਵਰਾਂ ਤੋਂ ਬਚਾਉਂਦੀ ਹੋਈ ਕਿਨਾਰੇ ਤੱਕ ਪਹੁੰਚਾਉਣ ਦਾ ਸਫ਼ਲ ਯਤਨ ਕਰਦੀ ਹੈ ਗ੍ਰਹਿਸਥੀ ਦੀ ਸੁਖ-ਸ਼ਾਂਤੀ, ਅਨੰਦ ਅਤੇ ਵਿਕਾਸ ਇਸ ਦੇ ਮਜ਼ਬੂਤ ਮੋਢਿਆਂ ’ਤੇ ਅਧਾਰਿਤ ਰਹਿੰਦੇ ਹਨ ਜੇਕਰ ਔਰਤ ਚਾਹੇ ਤਾਂ ਘੋਰ ਨਰਕ ਰੂਪ ਗ੍ਰਹਿਸਥੀ ਜੀਵਨ ਨੂੰ ਸਵਰਗ ਬਣਾ ਸਕਦੀ ਹੈ

ਗ੍ਰਹਿਸਥ ਜੀਵਨ ਰੂਪੀ ਗੱਡੀ ਦੇ ਪਤੀ-ਪਤਨੀ ਦੋ ਮੁੱਢਲੇ ਪਹੀਏ ਹਨ ਇਸ ਗੱਡੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦੋਵੇਂ ਪਹੀਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ ਜੇਕਰ ਦੋਵਾਂ ਵਿੱਚੋਂ ਕਿਸੇ ਇੱਕ ਪਹੀਏ ਵਿੱਚ ਵੀ ਸੁੱਕਾਪਣ ਜਾਂ ਤਰੇੜ ਆ ਗਈ ਤਾਂ ਨਿਸਚਿਤ ਹੈ ਕਿ ਉਹ ਪਹੀਆ ‘ਚੂੰ-ਚੂੰ’ ਕਰਨ ਲੱਗੇਗਾ ਅਤੇ ਉਹ ਕੰਨ-ਚੁੱਭਵੀਂ ਆਵਾਜ਼ ਹੌਲੀ-ਹੌਲੀ ਇੰਨੀ ਵਧ ਜਾਵੇਗੀ ਕਿ ਉਸੇ ਰਾਹ ’ਤੇ ਚੱਲਣ ਵਾਲੇ ਹੋਰ ਯਾਤਰੀਆਂ ਨੂੰ ਵੀ ਰੜਕਣ ਲੱਗੇਗੀ ਤੇ ਖੁਦ ਚੱਲਣਾ ਅਤੇ ਭਾਰ ਢੋਣਾ ਤਾਂ ਬੇਹੱਦ ਦੁੱਭਰ ਹੀ ਹੋ ਜਾਵੇਗਾ

Also Read :-

ਕੌਣ ਜਾਣਦਾ ਹੈ ਕਿ ਉਹ ਪਹੀਆ ਕਿਸ ਸਮੇਂ ਗੱਡੀ ਵਿੱਚੋਂ ਨਿੱਕਲ ਕੇ ਸੜਕ ਤੋਂ ਦੂਰ ਜਾ ਪਏ ਅਤੇ ਗੱਡੀ ਰੇਤਲੇ ਮਾਰਗ ਵਿੱਚ ਧਸ ਕੇ ਬੈਠ ਜਾਏ ਜੀਵਨ ਨੂੰ ਖੁਸ਼ਹਾਲ ਬਣਾਉਣ ਦਾ ਪੂਰਨ ਸਿਹਰਾ ਆਦਰਸ਼ ਔਰਤ ਨੂੰ ਹੀ ਪ੍ਰਾਪਤ ਹੈ ਆਦਰਸ਼ ਔਰਤ ਨਾਲ ਸਿਰਫ਼ ਘਰ ਦਾ ਹੀ ਉੱਦਾਰ ਤੇ ਕਲਿਆਣ ਹੀ ਨਹੀਂ ਹੁੰਦਾ ਹੈ, ਸਗੋਂ ਉਹ ਸਮਾਜ ਅਤੇ ਦੇਸ਼ ਦੀ ਵੀ ਕਲਿਆਣਕਾਰ ਹੁੰਦੀ ਹੈ ਉਹ ‘ਵੀਰ- ਪ੍ਰਸਵਾ ਜਣਨੀ’ ਦੇ ਰੂਪ ਵਿੱਚ ਦੇਸ਼ ਦੇ ਰੱਖਿਅਕ ਵੀਰ ਪੁੱਤਰਾਂ ਨੂੰ ਜਨਮ ਦਿੰਦੀ ਹੈ, ਜੋ ਰਣਖੇਤਰ ਵਿੱਚ ਦੁਸ਼ਮਣ ਦੇ ਦੰਦ ਖੱਟੇ ਕਰ ਦਿੰਦੇ ਹਨ ਅਤੇ ਜੇਤੂ ਹੋ ਕੇ ਘਰ ਪਰਤਦੇ ਹਨ ਉਹ ‘ਭਗਤ ਮਾਤਾ’ ਦੇ ਰੂਪ ਵਿੱਚ ਅਜਿਹੀ ਗਿਆਨਮਈ ਔਲਾਦ ਪੈਦਾ ਕਰਦੀ ਹੈ

ਜੋ ਇਸ ਭਵਸਾਗਰ ਵਿੱਚ ਡੁੱਬੇ ਹੋਏ ਅਣਗਿਣਤ ਪ੍ਰਾਣੀਆਂ ਦਾ ਆਪਣੇ ਗਿਆਨ ਤੇ ਭਗਤੀ ਦੇ ਉਦੇਸ਼ਾਂ ਨਾਲ ਉੱਦਾਰ ਕਰ ਦਿੰਦੇ ਹਨ ‘ਵਿਦੁਸ਼ੀ ਮਾਤਾ’ ਉਨ੍ਹਾਂ ਹੁਸ਼ਿਆਰ ਪੁੱਤਰਾਂ ਨੂੰ ਜਨਮ ਦਿੰਦੀ ਹੈ, ਜੋ ਆਪਣੀ ਤੇਜ਼ ਬੁੱਧੀ ਦੇ ਸਾਹਮਣੇ ਦੂਜਿਆਂ ਨੂੰ ਖੜ੍ਹਾ ਨਹੀਂ ਹੋਣ ਦਿੰਦੇ ‘ਤਿਆਗੀ ਜਨਨੀ’ ਅਜਿਹੇ ਦਾਨੀ ਪੁੱਤਰਾਂ ਨੂੰ ਜਨਮ ਦਿੰਦੀ ਹੈ, ਜੋ ਆਪਣਾ ਸਭ ਕੁਝ ਦੇਸ਼, ਜਾਤ ਅਤੇ ਸਮਾਜ ਦੇ ਕਲਿਆਣ ਲਈ ਦਾਨ ਕਰ ਦਿੰਦੇ ਹਨ ਅਤੇ ਫ਼ਲ ਵਜੋਂ ਕੁਝ ਨਹੀਂ ਚਾਹੁੰਦੇ ਦੇਸ਼ ਦੇ ਨਾਗਰਿਕਾਂ ਦਾ ਸੱਭਿਆ ਹੋਣਾ, ਸਿੱਖਿਅਤ ਹੋਣਾ ਅਨੁਸ਼ਾਸਨ ਪਸੰਦ ਹੋਣਾ ਆਦਿ, ਇਹ ਸਭ ਕੁਝ ਆਦਰਸ਼-ਗ੍ਰਹਿਣੀ ’ਤੇ ਅਧਾਰਿਤ ਹੈ ਬੱਚੇ ਲਈ ਸਿੱਖਿਆ, ਸੱਭਿਅਤਾ, ਅਨੁਸ਼ਾਸਨ, ਸ਼ਿਸ਼ਟਤਾ ਆਦਿ ਸਾਰੇ ਵਿਸ਼ਿਆਂ ਦੀ ਮੁੱਢਲੀ ਪਾਠਸ਼ਾਲਾ ਘਰ ਹੀ ਹੈ, ਜਿਸ ਦੀ ਪ੍ਰਿੰਸੀਪਲ ਮਾਤਾ ਹੈ,

ਉਹ ਜੋ ਚਾਹੇ, ਆਪਣੇ ਲੜਕੇ ਨੂੰ ਬਣਾ ਸਕਦੀ ਹੈ ਭਾਰਤ ਵਿੱਚ ਜਿੰਨੇ ਵੀ ਮਹਾਂਪੁਰਸ਼ ਹੋਏ ਹਨ, ਇਤਿਹਾਸ ਗਵਾਹ ਹੈ ਕਿ ਉਨ੍ਹਾਂ ਦੇ ਜੀਵਨ ’ਤੇ ਉਨ੍ਹਾਂ ਦੀਆਂ ਮਾਤਾਵਾਂ ਦੇ ਉੱਜਲੇ ਚਰਿੱਤਰ ਦੀ ਸਪੱਸ਼ਟ ਛਾਪ ਉਕਰੀ ਹੋਈ ਹੈ ਸੱਤਿਆ-ਭਾਸ਼ਣੀ, ਧਰਮਪ੍ਰਾਣਾ ਪੁਤਲੀਬਾਈ ਦੇ ਸ਼ੁੱਭ ਸੰਸਕਾਰ ਜਿਉਂ ਦੇ ਤਿਉਂ ਪੁੱਤਰ ਮੋਹਨਦਾਸ ਵਿੱਚ ਬਚਪਨ ਤੋਂ ਹੀ ਨਜ਼ਰੀ ਆਉਣ ਲੱਗੇ ਸਨ ਭਵਿੱਖ ਵਿੱਚ ਉਹ ਬਾਲਕ ਸੱਚ ਅਤੇ ਅਹਿੰਸਾ ਦਾ ਪਰਮ ਉਪਾਸਕ ਹੋਇਆ, ਜਿਸਨੂੰ ਅੱਜ ਵੀ ਸਾਰਾ ਵਿਸ਼ਵ ਮਾਨਵਤਾ ਦਾ ‘ਅਮਰ ਪੁਜਾਰੀ’ ਕਹਿ ਕੇ ਸ਼ਰਧਾ ਨਾਲ ਨਤਮਸਤਕ ਹੁੰਦਾ ਹੈ ਇਸੇ ਤਰ੍ਹਾਂ ਛਤਰਪਤੀ ਸ਼ਿਵਾਜੀ ਦੀ ਮਾਤਾ ਜੀਜਾ ਬਾਈ ਨੇ ਘਰ ਦੀ ਮੁੱਢਲੀ ਪਾਠਸ਼ਾਲਾ ਵਿੱਚ ਜੋ ਸਿੱਖਿਆ ਉਨ੍ਹਾਂ ਨੂੰ (ਸ਼ਿਵਾ ਜੀ ਨੂੰ) ਦਿੱਤੀ, ਉਹੀ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਮਜ਼ਬੂਤ ਬਣ ਕੇ ਉਨ੍ਹਾਂ ਦੇ ਨਾਲ ਰਹੀ ਮਹਾਂਦੇਵੀ ਵਰਮਾ ਦੇ ਬਚਪਨ ਵਿੱਚ ਕਬੀਰ ਜੀ ਅਤੇ ਮੀਰਾ ਜੀ ਦੇ ਜੋ ਮਧੁਰ ਗੀਤ ਉਨ੍ਹਾਂ ਦੀ ਮਾਤਾ ਨੇ ਹੌਲੀ-ਹੌਲੀ ਉਨ੍ਹਾਂ ਦੇ ਕੰਨਾਂ ਵਿੱਚ ਗੁਣਗਣਾਏ ਸਨ,

ਉਹ ਗੀਤ ਅੱਜ ਉਨ੍ਹਾਂ ਦੀ ‘ਬਿਰਹਾ ਦੀ ਪੀੜ’ ਬਣ ਕੇ ਫੁੱਟ ਨਿੱਕਲੇ ਹਨ ਇਸ ਤਰ੍ਹਾਂ ਦੇ ਇੱਕ-ਦੋ ਨਹੀਂ, ਅਣਗਿਣਤ ਉਦਾਹਰਨ ਦਿੱਤੇ ਜਾ ਸਕਦੇ ਹਨ, ਜਿਨ੍ਹਾਂ ਦੇ ਜੀਵਨ ਦੇ ਵਿਕਾਸ ਦਾ ਸਿਹਰਾ ਆਦਰਸ਼ ਔਰਤਾਂ ’ਤੇ ਅਧਾਰਿਤ ਰਿਹਾ ਹੈ ਸਮਾਜ ਅਤੇ ਦੇਸ਼ ਦੇ ਵਿਕਾਸ ਅਤੇ ਭਾਵੀ ਖੁਸ਼ਹਾਲੀ ਲਈ ਇੱਕ ਗ੍ਰਹਿਣੀ ਜਿੰਨਾ ਉਪਕਾਰ ਕਰ ਸਕਦੀ ਹੈ, ਓਨਾ ਕੋਈ ਦੂਜਾ ਵਿਅਕਤੀ ਨਹੀਂ! ਆਦਰਸ਼ ਔਰਤ ਲਈ ਸਭ ਤੋਂ ਪਹਿਲਾਂ ਸਿੱਖਿਆ ਦੀ ਲੋੜ ਹੈ ਸਿੱਖਿਆ ਨਾਲ ਮਨੁੱਖ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ ਉਸ ਨੂੰ ਆਪਣੇ ਕਰਤਵ-ਅਕਰਤਵ ਦਾ ਗਿਆਨ ਹੁੰਦਾ ਹੈ ਗੁਣਾਂ ਅਤੇ ਔਗੁਣਾਂ ਦੀ ਪਛਾਣ ਹੁੰਦੀ ਹੈ

ਜ਼ਿੰਦਗੀ ਦਾ ਅਸਲੀ ਮੁੱਲ ਸਮਝ ’ਚ ਆਉਂਦਾ ਹੈ ਦਿਮਾਗ ਦੀਆਂ ਗ੍ਰੰਥੀਆਂ ਖੁੱਲ੍ਹ ਜਾਂਦੀਆਂ ਹਨ ਇਸ ਲਈ ਜੇਕਰ ਗ੍ਰਹਿਸਥੀ ਦੇ ਇੰਨੇ ਵੱਡੇ ਭਾਰ ਨੂੰ ਸਹਿਣ ਕਰਨ ਵਾਲਾ ਆਧਾਰ ਥੰਮ ਹੀ ਅਨਪੜ੍ਹ ਹੈ, ਤਾਂ ਫਿਰ ਗ੍ਰਹਿਸਥੀ ਸੁਚਾਰ ਢੰਗ ਨਾਲ ਨਹੀਂ ਚੱਲ ਸਕਦੀ ਉਂਜ ਤਾਂ ਕੁੱਤਾ ਵੀ ਘਰ-ਘਰ ਦੀ ਫਟਕਾਰ ਖਾਂਦਾ ਹੋਇਆ ਆਪਣਾ ਜੀਵਨ ਗੁਜ਼ਾਰਦਾ ਹੀ ਹੈ, ਪਰੰਤੂ ਜ਼ਿੰਦਗੀ ਸੁਚਾਰੂ ਢੰਗ ਨਾਲ ਜਿਉਣ ਲਈ ਹੈ, ਇਸ ਲਈ ਇਸ ਨੂੰ ਚੰਗੀ ਤਰ੍ਹਾਂ ਗੁਜ਼ਾਰਨਾ ਹੈ, ਅਤੇ ਇਹ ਬਹੁਤ ਜ਼ਰੂਰੀ ਹੈ ਕਿ ਗ੍ਰਹਿ-ਲਕਸ਼ਮੀ ਪੜ੍ਹੀ-ਲਿਖੀ ਹੋਵੇ

ਸ਼ਾਸਤਰਾਂ ਵਿੱਚ ਔਰਤ ਦੇ ਕਈ ਰੂਪ ਦੱਸੇ ਗਏ ਹਨ ਉਹ ਆਫ਼ਤ ਦੇ ਸਮੇਂ ਸਮਝਦਾਰੀ ਨਾਲ ਦੋਸਤ ਦਾ ਫਰਜ਼ ਨਿਭਾਉਂਦੀ ਹੈ, ਮਾਤਾ ਦੇ ਬਰਾਬਰ ਸਵਾਰਥ ਰਹਿਤ ਸਾਧਨ ਅਤੇ ਸੇਵਾ ਵਿੱਚ ਲੀਨ ਰਹਿੰਦੀ ਹੈ ਸੁਖ ਦੇ ਸਮੇਂ ਉਹ ‘ਪਤਨੀ’ ਦੇ ਰੂਪ ਵਿੱਚ ਆਪਣੇ ਪਤੀ ਨੂੰ ਪੂਰਨ ਸੁਖ ਪ੍ਰਦਾਨ ਕਰਦੀ ਹੈ ਬੁਰੇ ਰਸਤੇ ’ਤੇ ਚੱਲਣ ਤੋਂ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਰੋਕਦੀ ਹੈ ਦੱਸੋ, ਜਿਸ ਦੇ ਇੰਨੇ ਮਹਾਨ ਕਰਤਵ ਹੋਣ ਅਤੇ ਉਹੀ ਅਨਪੜ੍ਹ ਹੋਵੇ, ਤਾਂ ਫਿਰ ਕਿਵੇਂ ਕੰਮ ਚੱਲ ਸਕਦਾ ਹੈ? ਇਸ ਲਈ ਆਦਰਸ਼ ਔਰਤ ਲਈ ਸਿੱਖਿਆ ਦੀ ਬਹੁਤ ਜ਼ਰੂਰਤ ਹੈ, ਪਰੰਤੂ ਸਿੱਖਿਆ ਵੀ ਆਦਰਸ਼-ਸਿੱਖਿਆ ਹੋਵੇ, ਨਾ ਕਿ ਦੂਸ਼ਿਤ ਸਿੱਖਿਆ

ਘਰ ਦੇ ਕੰਮਾਂ ਵਿੱਚ ਮੁਹਾਰਤ ਆਦਰਸ਼ ਔਰਤ ਲਈ ਬਹੁਤ ਜ਼ਰੂਰੀ ਹੈ ਜੇਕਰ ਉਹ ਘਰ ਦੇ ਕੰਮਾਂ ਵਿੱਚ ਕੁਸ਼ਲ ਨਹੀਂ ਹੈ, ਤਾਂ ਉਹ ਘਰ ਨੂੰ ਨਹੀਂ ਚਲਾ ਸਕਦੀ ਵੱਖ-ਵੱਖ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਬਣਾ ਕੇ ਆਪਣੇ ਮਾਲਕ ਅਤੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਖਵਾ ਕੇ ਆਦਰਸ਼ ਔਰਤ ਇੱਕ ਅਸੀਮ ਸੰਤੋਸ਼ ਦਾ ਅਨੁਭਵ ਕਰਦੀ ਹੈ ਲਛਮਣ ਜਦੋਂ ਸ੍ਰੀ ਰਾਮ ਜੀ ਦੇ ਨਾਲ ਬਨਵਾਸ ਵਿੱਚ ਚਲੇ ਗਏ ਉਦੋਂ ਉਰਮਿਲਾ ਨੂੰ ਸਿਰਫ਼ ਇਹੀ ਦੁੱਖ ਸੀ ਕਿ :-

‘‘ਬਨਾਤੀ ਰਸੋਈ, ਸਭੀ ਕੋ ਖਿਲਾਤੀ,
ਇਸੀ ਕਾਮ ਮੇਂ ਆਜ ਮੈਂ ਮੋਦ ਪਾਤੀ
ਰਹਾ ਆਜ ਮੇਰੇ ਲੀਏ ਏਕ ਰੋਨਾ,
ਖਿਲਾਊਂ ਕਿਸੇ ਮੈਂ ਅਲੋਨਾ-ਸਲੋਨਾ’’

ਭੋਜਨ ਆਦਿ ਦਾ ਪ੍ਰਬੰਧ ਕਰਨ ਵਿੱਚ ਆਦਰਸ਼ ਔਰਤ ਨੂੰ ਕਦੇ ਕੋਈ ਸੰਕੋਚ ਜਾਂ ਸ਼ਰਮ ਨਹੀਂ ਹੁੰਦੀ ਇਹ ਤਾਂ ਅੱਜ ਦੀ ਸਿੱਖਿਆ ਅਤੇ ਆਜ਼ਾਦੀ ਦਾ ਮਾੜਾ ਪ੍ਰਭਾਵ ਹੈ ਕਿ ਔਰਤਾਂ ਭੋਜਨ ਬਣਾਉਣ ਵਿੱਚ ਅਪਮਾਨ ਸਮਝਦੀਆਂ ਹਨ ਭੋਜਨ ਦੇ ਪ੍ਰਬੰਧ ਦੇ ਨਾਲ, ਆਮਦਨ ਅਤੇ ਖਰਚ ਦਾ ਹਿਸਾਬ ਵੀ ਔਰਤ ਨੂੰ ਰੱਖਣਾ ਚਾਹੀਦਾ ਹੈ ਆਦਰਸ਼ ਔਰਤ ਸਦਾ ਆਪਣੇ ਪਤੀ ਦੀ ਆਮਦਨ ਤੋਂ ਘੱਟ ਹੀ ਖਰਚ ਕਰਦੀ ਹੈ ਅਤੇ ਕੁਝ ਥੋੜ੍ਹਾ-ਬਹੁਤ ਆਫ਼ਤ ਦੇ ਸਮੇਂ ਲਈ, ਆਰਥਿਕ ਸੰਕਟ ਵਿੱਚ ਆਪਣੇ ਪਤੀ ਦੀ ਸਹਾਇਤਾ ਕਰਨ ਲਈ ਜ਼ਰੂਰ ਬਚਾ ਕੇ ਰੱਖਦੀ ਹੈ ਇਸ ਲਈ ਕੇਂਦਰੀ ਅਤੇ ਹੋਰ ਸਾਰੇ ਰਾਜ ਸਰਕਾਰਾਂ ਨੇ ਵੀ ਸਭ ਤੋਂ ਜ਼ਿਆਦਾ ਜ਼ੋਰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ’ਤੇ ਦਿੱਤਾ ਹੈ!

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!