‘ਵਰਕ ਐਟ ਹੋਮ’ ਵੀ ਹੈ ਕਰੀਅਰ ਆਪਸ਼ਨ
ਵਰਚੂਅਲ ਅਸਿਸਟੈਂਟ ਬਣੋ, ਘਰ ਬੈਠੇ ਨੌਕਰੀ ਕਰੋ: ਇਸ ਤਰੀਕੇ ਨਾਲ ਤੁਸੀਂ ਕਿਸੇ ਕੰਪਨੀ ਦੇ ਪ੍ਰਤੀਨਿਧ ਵਜੋਂ ਆਨਲਾਈਨ ਮੀਟਿੰਗਾਂ ਕਰਦੇ ਹੋ, ਕਲਾਇੰਟ ਨਾਲ ਸੰਪਰਕ ਕਰਦੇ ਹੋ, ਨਿਵੇਸ਼ਕਾਂ ਨਾਲ ਗੱਲ ਕਰਦੇ ਹੋ ਜਾਂ ਨਵੇਂ ਆਰਡਰ ਹਾਸਲ ਕਰਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਪ੍ਰੋਜੈਂਟੇਸ਼ਨ ਬਣਾਉਣ ਤੋਂ ਲੈ ਕੇ ਵੈੱਬਸਾਈਟ ਦਾ ਵੀ ਧਿਆਨ ਰੱਖਣਾ ਹੁੰਦਾ ਹੈ
ਇਹ ਸਾਰੇ ਕੰਮ ਵਰਚੂਅਲ ਅਸਿਸਟੈਂਟ ਦੇ ਕਾਰਜ ਖੇਤਰ ’ਚ ਆਉਂਦੇ ਹਨ ਹਾਲਾਂਕਿ, ਇਸਦੇ ਲਈ ਤੁਹਾਨੂੰ ਵਿਦਿਅਕ ਯੋਗਤਾ ਦੇ ਨਾਲ-ਨਾਲ ਕਾਰਜ ਕੌਸ਼ਲ ਦੀ ਵੀ ਭਰਪੂਰ ਜ਼ਰੂਰਤ ਹੋਵੇਗੀ ਜੇਕਰ ਤੁਸੀਂ ਸੰਪਰਕ ਅਤੇ ਸੰਚਾਰ ਨਾਲ ਕੰਪਿਊਟਰ ਅਤੇ ਇੰਟਰਨੈੱਟ ਬਾਰੇ ਚੰਗੀ ਤਰ੍ਹਾਂ ਨਾਲ ਜਾਣਕਾਰੀ ਰੱਖਦੇ ਹੋ,
Also Read :-
- ਗਰਮੀ ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ
- ਘਰੇਲੂ ਖਰਚਿਆਂ ਤੇ ਲਾਓ ਲਗਾਮ
- ਘੰਟਿਆਂ ਤੱਕ ਮੋਬਾਇਲ ਤੇ ਪੜ੍ਹਾਈ ਨਾਲ ਬੱਚਿਆਂ ਨੂੰ ਹੋ ਸਕਦਾ ਹੈ ਦ੍ਰਿਸ਼ਟੀ-ਰੋਗ
- ਵਰਕ ਫਰੋਮ ਹੋਮ ਨਾ ਬਣੇ ਸਿਰਦਰਦੀ
ਤਾਂ ਇਹ ਨੌਕਰੀ ਕਰ ਸਕਦੇ ਹੋ
ਟਰਾਂਸਲੇਸ਼ਨ ਦੇ ਜੌਬ ’ਚ ਹੈ ਮੋਟੀ ਕਮਾਈ:
ਇੱਕ ਤੋਂ ਜ਼ਿਆਦਾ ਭਾਸ਼ਾ ਜਾਨਣ ਵਾਲੇ ਲੋਕਾਂ ਲਈ ਇਹ ਕੰਮ ਵਰਦਾਨ ਹੈ ਅੰਗਰੇਜ਼ੀ ਨਾਲ ਕਿਸੇ ਭਾਰਤੀ ਭਾਸ਼ਾ ਜਾਂ ਵਿਦੇਸ਼ੀ ਭਾਸ਼ਾ ’ਚ ਮੁਹਾਰਤ ਤੁਹਾਡੀ ਜੇਬ੍ਹ ਨੂੰ ਕਾਫ਼ੀ ਮਜ਼ਬੂਤੀ ਦੇ ਸਕਦੇ ਹਨ ਤੁਸੀਂ ਚਾਹੋ ਤਾਂ ਇਸ ’ਚ ਮਾਹਿਰਤਾ ਪਾਉਣ ਲਈ ਕਿਸੇ ਭਾਸ਼ਾ ਦਾ ਕੋਰਸ ਵੀ ਕਰ ਸਕਦੀ ਹੈ ਕਈ ਕੰਪਨੀਆਂ ਅਜਿਹੀਆਂ ਹਨ, ਜੋ ਟਰਾਂਸਲੇਸ਼ਨ ਦੇ ਕੰਮ ਨੂੰ ਸੰਜੀਦਗੀ ਨਾਲ ਕਰਦੀਆਂ ਹਨ ਇਸ ’ਚ ਕਿਤਾਬਾਂ ਤੋਂ ਲੈ ਕੇ ਸੋਧ ਪੱਤਰ ਤੱਕ ਸ਼ਾਮਲ ਹਨ ਇਸ ਤੋਂ ਇਲਾਵਾ ਤੁਸੀਂ ਕੜੁਯÇÇ.ਭਲ਼ਖ਼ ੂਾੂਲ਼ਜ਼ਿ.ਭਲ਼ਖ਼ ਵਰਗੀਆਂ ਵੈੱਬਸਾਈਟਾਂ ਜ਼ਰੀਏ ਫਰੀਲਾਂਸਿੰਗ ਕਰਕੇ 1 ਤੋਂ 5 ਰੁਪਏ ਸ਼ਬਦ ਕਮਾ ਸਕਦੇ ਹੋ
ਬਲਾਗਿੰਗ ਕਰੋ, ਡਾਲਰ ਕਮਾਓ:
ਭਾਰਤ ’ਚ ਬਲਾਗਿੰਗ ਜ਼ਰੀਏ ਹਜ਼ਾਰਾਂ ਲੋਕ ਪੈਸਾ ਕਮਾ ਰਹੇ ਹਨ ਕਈ ਲੋਕਾਂ ਨੇ ਤਾਂ ਆਪਣੀਆਂ ਨੌਕਰੀਆਂ ਛੱਡ ਕੇ ਫੁੱਲ ਟਾਈਮ ਬਲਾਗਿੰਗ ਸ਼ੁਰੂ ਕਰ ਦਿੱਤੀ ਹੈ ਇਸ ’ਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਹਾਨੂੰ ਇਸ਼ਤਿਹਾਰ ਮੰਗਣ ਲਈ ਕਿਤੇ ਜਾਣਾ ਨਹੀਂ ਪੈਂਦਾ ਬਸ ਇੱਕ ਵਾਰ ਤੁਸੀਂ ਪ੍ਰੋਫੈਸ਼ਨਲ ਬਲਾਗਰ ਵਜੋਂ ਸਥਾਪਤ ਹੋ ਗਏ ਤਾਂ ਗੂਗਲ ਸਾਰੀ ਜ਼ਿੰਦਗੀ ਤੁਹਾਨੂੰ ਇਸ਼ਤਿਹਾਰ ਦਿੰਦਾ ਰਹਿੰਦਾ ਹੈ ਤੁਹਾਡਾ ਬਲਾਗ ਜਿੰਨਾ ਪੁਰਾਣਾ ਅਤੇ ਹਰਮਨ-ਪਿਆਰਾ ਹੁੰਦਾ, ਤੁਹਾਡੀ ਕਮਾਈ ਓਨੀ ਹੀ ਵਧਦੀ ਜਾਵੇਗੀ
ਆਨਲਾਈਨ ਸੇਲ:
ਸੋਸ਼ਲ ਮੀਡੀਆ ਤੋਂ ਪੈਸੇ ਕਮਾਓ: ਐਮੇਜੋਨ ਅਤੇ ਫਲਿੱਪਕਾਰਟ ਵਰਗੀਆਂ ਕਈ ਕੰਪਨੀਆਂ ਅਜਿਹੀਆਂ ਵੀ ਹਨ, ਜੋ ਆਨਲਾਈਨ ਵਿਕਰੀ ਨੂੰ ਵਧਾਉਣ ਲਈ ਪ੍ਰਮੋਟਰਸ ਜਾਂ ਏਜੰਟ ਹਾਇਰ ਕਰਦੀਆਂ ਹਨ ਉਹ ਤੁਹਾਨੂੰ ਇੱਕ ਨਿਰਧਾਰਿਤ ਕਮਿਸ਼ਨ ਦਿੰਦੀਆਂ ਹਨ ਤੁਹਾਡੇ ਲਈ ਸਪੈੈਸ਼ਲ ਵੈੱਬ ਪੇਜ਼ ਵੀ ਬਣਾ ਕੇ ਦਿੰਦੇ ਹਨ ਤੁਸੀਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਉਤਪਾਦਾਂ ਨੂੰ ਪ੍ਰਮੋਟ ਕਰਨਾ ਹੈ, ਜੇਕਰ ਤੁਹਾਡੇ ਪ੍ਰਮੋਸ਼ਨ ਨਾਲ ਉਨ੍ਹਾਂ ਦੇ ਉਤਪਾਦਾਂ ਦੀ ਵਿਕਰੀ ਹੁੰਦੀ ਹੈ ਤਾਂ ਉਹ ਤੁਹਾਨੂੰ ਕਮਿਸ਼ਨ ਮਿਲੇਗਾ ਬਹੁਤ ਸਾਰੀਆਂ ਔਰਤਾਂ ਅਤੇ ਪੁਰਸ਼ ਇਸਨੂੰ ਪਾਰਟ ਟਾਈਮ ਜਾਬ ਦੀ ਤਰ੍ਹਾਂ ਕਰ ਰਹੇ ਹਨ ਵੀਡੀਓ ਬਣਾਓ ਪੈਸਾ ਕਮਾਓ ਇਹ ਇਨ੍ਹਾਂ ਦਿਨਾਂ ’ਚ ਬਿਲਕੁੱਲ ਨਵਾਂ ਹੈ
ਯੂਟਿਊਬ ਸਮੇਤ ਕਈ ਸਾਰੇ ਸੀਐੱਮਐੱਸ ਹਨ, ਜੋ ਤੁਹਾਨੂੰ ਵੀਡੀਓ ਅਪਲੋਡ ਕਰਨ ਦੀ ਸੁਵਿਧਾ ਉਪਲੱਬਧ ਕਰਾਉਂਦੇ ਹਨ ਇਨ੍ਹਾਂ ਕੋਲ ਦਰਸ਼ਕਾਂ ਦੀ ਇੱਕ ਵੱਡੀ ਗਿਣਤੀ ਵੀ ਉਪਲੱਬਧ ਹੈ ਜੇਕਰ ਤੁਹਾਡੇ ਵੀਡੀਓ ’ਚ ਦਮ ਹੈ ਤਾਂ ਤੁਸੀਂ ਰਾਤੋਂ-ਰਾਤ ਸਟਾਰ ਬਣ ਸਕਦੇ ਹੋ ਸੈਂਕੜੇ ਉਦਾਹਰਨਾਂ ਦੇਖਣ ਨੂੰ ਮਿਲ ਜਾਣਗੀਆਂ, ਲੋਕ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਅਤੇ ਅਜਿਹੇ ਹੀ ਕਈ ਪਲੇਟਫਾਰਮ ’ਚ ਲੱਖਾਂ ਰੁਪਏ ਕਮਾ ਰਹੇ ਹਨ
ਕਰੀਅਰ ਬਣਾਉਣ ਜਾਂ ਪੈਸਾ ਕਮਾਉਣ ਲਈ ਘਰ ਤੋਂ ਬਾਹਰ ਨਿਕਲਕੇ ਮਿਹਨਤ ਕਰਨਾ ਜ਼ਰੂਰੀ ਨਹੀਂ ਹੈ ਭਾਰਤ ’ਚ ਸਦੀਆਂ ਤੋਂ ਵਰਕ ਐਟ ਹੋਮ ਦਾ ਕਲਚਰ ਚੱਲ ਰਿਹਾ ਹੈ ਸਦੀਆਂ ਪਹਿਲਾਂ ਲੋਕ ਆਪਣੇ ਘਰਾਂ ’ਚ ਬੂਟ-ਚੱਪਲ ਤੋਂ ਲੈ ਕੇ ਕਈ ਤਰ੍ਹਾਂ ਦੇ ਉਤਪਾਦ ਬਣਾਇਆ ਕਰਦੇ ਸਨ ਅੱਜ ਜ਼ਮਾਨਾ ਬਦਲਿਆ ਹੈ ਤਾਂ ਉਤਪਾਦ ਵੀ ਬਦਲ ਗਏ ਹਨ ਪਰ ਵਰਕ ਐਟ ਹੋਮ ਦਾ ਕਲਚਰ ਹਾਲੇ ਵੀ ਓਨੀ ਹੀ ਮਜ਼ਬੂਤੀ ਦੇ ਨਾਲ ਜਿਉਂਦਾ ਹੈ ਤੁਸੀਂ ਘਰ ਬੈਠੇ ਆਪਣਾ ਕਰੀਅਰ ਬਣਾ ਸਕਦੇ ਹੋ