herbs increase energy

ਜੜ੍ਹੀਆਂ-ਬੂਟੀਆਂ ਵਧਾਉਂਦੀਆਂ ਹਨ ਊਰਜਾ
ਪ੍ਰਾਚੀਨਕਾਲ ਤੋਂ ਹੀ ਜੜ੍ਹੀਆਂ-ਬੂਟੀਆਂ ਦੀ ਮਹੱਤਤਾ ਦੀ ਕਾਫੀ ਲੋਕਾਂ ਨੂੰ ਜਾਣਕਾਰੀ ਹੋ ਰਹੀ ਹੈ ਅਤੇ ਉਹ ਉਦੋਂ ਤੋਂ ਹੁਣ ਤੱਕ ਆਪਣੇ ਹਰ ਰੋਜ਼ ਦੇ ਜੀਵਨ ’ਚ ਉਨ੍ਹਾਂ ਦੀ ਸਮੇਂ-ਸਮੇਂ ’ਤੇ ਵਰਤੋਂ ਵੀ ਕਰਦੇ ਆ ਰਹੇ ਹਨ

ਜੜ੍ਹੀਆਂ-ਬੂਟੀਆਂ ਸਾਡੇ ਲਈ ਕੁਦਰਤ ਦਾ ਦਿੱਤਾ ਇੱਕ ਅਨਮੋਲ ਉਪਹਾਰ ਹੈ ਆਯੂਰਵੈਦ ਤੋਂ ਇਲਾਵਾ ਨੈਚੂਰੋਪੈਥੀ ’ਚ ਵੀ ਇਸ ਦਾ ਵਿਆਪਕ ਇਸਤੇਮਾਲ ਹੋ ਰਿਹਾ ਹੈ ਹੁਣ ਲੋਕਾਂ ’ਚ ਜੜ੍ਹੀਆਂ-ਬੂਟੀਆਂ ਦੀ ਮਹੱਤਤਾ ਦੀ ਜਾਗਰੂਕਤਾ ਵੀ ਵਧਦੀ ਜਾ ਰਹੀ ਹੈ

Also Read :-

ਇਹ ਜੜ੍ਹੀਆਂ-ਬੂਟੀਆਂ ਕਈ ਬਿਮਾਰੀਆਂ ਨੂੰ ਦੂਰ ਕਰਨ ’ਚ ਸਹਾਇਕ ਹੁੰਦੀਆਂ ਹਨ ਜੇਕਰ ਅਸੀਂ ਆਪਣੀ ਬਦਲਦੀ ਜੀਵਨਸ਼ੈਲੀ ’ਚ ਇਨ੍ਹਾਂ ਦੀ ਵਰਤੋਂ ਲਗਾਤਾਰ ਕਰਦੇ ਰਹੇ ਤਾਂ ਅਸੀਂ ਕਈ ਸਰੀਰਕ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹਾਂ

ਇੱਥੇ ਕੁਝ ਸਿਹਤ ਵਧਾਊ ਜੜ੍ਹੀਆਂ-ਬੂਟੀਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਸਿਹਤ ਸਬੰਧੀ ਲਾਭ ਲੈ ਸਕਦੇ ਹਾਂ

ਲੌਂਗ:

ਲੌਂਗ ਦੀ ਲਗਾਤਾਰ ਵਰਤੋਂ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਇਸ ਦੇ ਉਲਟ ਲੌਂਗ ਐਂਟੀਆਕਸੀਡੈਂਟ ਵੀ ਹੈ ਅਤੇ ਕਈ ਬੈਕਟੀਰੀਆ ਨੂੰ ਖਤਮ ਕਰਦੀ ਹੈ ਲੌਂਗ ਦੀ ਵਰਤੋਂ ਅਕਸਰ ਅਸੀਂ ਘਰਾਂ ’ਚ ਖਾਣਾ ਬਣਾਉਣ ਲਈ ਕਰਦੇ ਹਾਂ

ਦਾਲਚੀਨੀ:

ਦਾਲਚੀਨੀ ਦੀ ਵਰਤੋਂ ਵੀ ਗਰਮ ਮਸਾਲੇ ਬਣਾਉਣ ’ਚ ਕੀਤੀ ਜਾਂਦੀ ਹੈ ਇਸਦੇ ਉਲਟ ਸਬਜ਼ੀਆਂ ਅਤੇ ਚੌਲ ’ਚ ਵੀ ਦਾਲਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ ਇੱਕ ਸੋਧ ਅਨੁਸਾਰ ਜਿਹੜੇ ਖਾਧ ਪਦਾਰਥਾਂ ’ਚ ਦਾਲਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ’ਚ ਉਪਲੱਬਧ ਕੀਟਾਣੂ ਖ਼ਤਮ ਹੋ ਜਾਂਦੇ ਹਨ

ਲਸਣ:

ਲਸਣ ’ਚ ਵਿਟਾਮਿਨ ਏ, ਬੀ, ਸੀ ਤੋਂ ਇਲਾਵਾ ਆਇਓਡੀਨ, ਆਇਰਨ, ਪੋਟੇਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ ਲਸਣ ਦੀ ਵਰਤੋਂ ਸਬਜੀ ਬਣਾਉਣ ਦੇ ਮਸਾਲੇ ’ਚ ਇਸ ਦਾ ਅਚਾਰ ਬਣਾਉਣ ਅਤੇ ਕੱਚਾ ਚਬਾਉਣ ਜਾਂ ਨਿਗਲਣ ’ਚ ਕੀਤੀ ਜਾ ਸਕਦੀ ਹੈ ਇਸ ਦੀ ਕੱਚੀ ਵਰਤੋਂ ਬਿਨਾਂ ਕਿਸੇ ਵੈਦ ਦੀ ਸਲਾਹ ਦੇ ਨਾ ਕਰੋ

ਅਦਰਕ:

ਅਦਰਕ ਦਾ ਸੇਵਨ ਸਾਡੀ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ਅਦਰਕ ਸਾਡੇ ਜੀਅ ਮਚਲਣ, ਉਲਟੀ, ਮੋਸ਼ਨ ਸਿਕਨੈੱਸ, ਖੰਘ, ਜ਼ੁਕਾਮ ਦੀਆਂ ਸਮੱਸਿਆਵਾਂ ਦਾ ਹੱਲ ਕਰਨ ’ਚ ਸਹਾਇਕ ਹੁੰਦਾ ਹੈ ਸਰਦੀਆਂ ’ਚ ਅਦਰਕ ਵਾਲੀ ਚਾਹ ਪੀਣ ਨਾਲ ਠੰਡ, ਜ਼ੁਕਾਮ ਤੋਂ ਬਚਿਆ ਸਕਦਾ ਹੈ

ਆਂਵਲਾ, ਐਲੋਵੀਰਾ:

ਆਂਵਲਾ ’ਚ ਵਿਟਾਮਿਨ-ਸੀ ਦੀ ਪ੍ਰਚੂਰ ਮਾਤਰਾ ਹੁੰਦੀ ਹੈ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਲਈ ਚੰਗੀ ਹੁੰਦੀ ਹੈ ਜੇਕਰ ਚੰਗੇ ਐਲੋਵੀਰੇ ਦੀ ਪਹਿਚਾਣ ਹੋਵੇ ਤਾਂ ਉਸ ਦਾ ਗੁੱਦਾ ਖਾਧਾ ਜਾ ਸਕਦਾ ਹੈ ਜੋ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਵਧਾਉਂਦਾ ਹੈ ਐਲੋਵੀਰਾ ਦੇ ਜੂਸ ਦਾ ਸੇਵਨ ਵੀ ਸਰੀਰ ਦੀਆਂ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ

ਤੁਲਸੀ:

ਹਰ ਘਰ ’ਚ ਤੁਲਸੀ ਦਾ ਪੌਦਾ ਜ਼ਰੂਰ ਹੋਣਾ ਚਾਹੀਦਾ ਹੈ ਤੁਲਸੀ ਸਾਡੇ ਕਈ ਰੋਗਾਂ ਦਾ ਹੱਲ ਕਰਨ ’ਚ ਮੱਦਦ ਕਰਦੀ ਹੈ ਜਿਵੇਂ ਖੰਘ-ਜ਼ੁਕਾਮ, ਬੁਖਾਰ, ਕਬਜ਼, ਨਿਮੋਨੀਆ, ਅਤਿਸਾਰ ਆਦਿ

ਅਸ਼ਵਗੰਧਾ:

ਅਸ਼ਵਗੰਧਾ ਦਾ ਸੇਵਨ ਚਮੜੀ ਸਬੰਧੀ ਬਿਮਾਰੀਆਂ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ ’ਚ ਲਾਭਕਾਰੀ ਹੈ

ਬ੍ਰਾਹਮੀ:

ਬ੍ਰਾਹਮੀ ਸਾਡੀ ਯਾਦਦਾਸ਼ਤ ਨੂੰ ਵਧਾਉਂਦੀ ਹੈ ਇਸ ਦੇ ਉਲਟ ਗਠੀਆ ਵਰਗੇ ਰੋਗ ਤੋਂ ਵੀ ਆਰਾਮ ਦਿਵਾਉਂਦੀ ਹੈ

ਗ੍ਰੀਨ-ਟੀ:-

ਗ੍ਰੀਨ-ਟੀ ’ਚ ਐਂਟੀ ਆਕਸੀਡੈਂਟ ਦੀ ਮਾਤਰਾ ਪ੍ਰਚੂਰ ਹੁੰਦੀ ਹੈ ਜੋ ਸਾਡੇ ਸਰੀਰ ਦੇ ਕੋਲੇਸਟਰਾੱਲ ਲੇਵਲ ਨੂੰ ਠੀਕ ਰੱਖਦਾ ਹੈ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਵੀ ਵਧਦੀ ਹੈ

ਸੇਵਨ ’ਚ ਨਾ ਵਰਤੋਂ ਅਸਾਵਧਾਨੀ:

ਜੜ੍ਹੀਆਂ-ਬੂਟੀਆਂ ਦਾ ਪੂਰਾ ਲਾਭ ਉਦੋਂ ਮਿਲਦਾ ਹੈ ਜਦੋਂ ਇਨ੍ਹਾਂ ’ਚ ਕੋਈ ਮਿਲਾਵਟ ਨਾ ਹੋਵੇ ਇਨ੍ਹਾਂ ਦਾ ਸੇਵਨ ਨਿਸ਼ਚਿਤ ਅਨੁਪਾਤ ’ਚ ਹੀ ਲਾਭ ਪਹੁੰਚਾਉਂਦਾ ਹੈ ਆਪਣੀ ਮਰਜ਼ੀ ਨਾਲ ਕਿਸੇ ਵੀ ਜੜ੍ਹੀ ਬੂਟੀ ਦੀ ਵਰਤੋਂ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਚੰਗਾ ਹੈ ਕਿਸੇ ਵੈਦ ਤੋਂ ਪੁੱਛ ਕੇ ਇਨ੍ਹਾਂ ਦਾ ਇਸਤੇਮਾਲ ਕਰੋ
ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!