ਬਣਨਾ ਚਾਹੁੰਦੇ ਹੋ ਸਮਾਰਟ ਪੈਕੇਜ਼ ਅੱਜ ਦੀ ਨੌਜਵਾਨ ਪੀੜ੍ਹੀ ਬਹੁਤ ਐਂਬੀਸ਼ੀਅਸ ਹੈ ‘ਛੂੰਹਣਾ ਹੈ ਆਸਮਾਨ’, ‘ਸਫਲਤਾ ਆਪਣੀ ਮੁੱਠੀ ’ਚ’, ‘ਆਈ ਐਮ ਦ ਬੈਸਟ’, ‘ਹਮ ਮੇਂ ਹੈ ਦਮ’ ਵਰਗੇ ਮੰਤਰਾਂ ਨੂੰ ਗਾਉਂਦੇ ਉਹ ਲਗਾਤਾਰ ਅੱਗੇ ਵਧਣ ਨੂੰ ਤਿਆਰ ਹਨ
ਮਨ ’ਚ ਜਜ਼ਬਾ ਹੋਵੇ, ਮੌਕਾ ਹੋਵੇ, ਸਰੀਰ ’ਚ ਤਾਕਤ ਹੋਵੇ, ਫਿਰ ਕੌਣ ਇਨ੍ਹਾਂ ਆਪਣੀਆਂ ਵਹਿੰਦੀਆਂ ਨਦੀਆਂ ਨੂੰ ਰੋਕ ਸਕਦਾ ਹੈ ਹਾਂ, ਮੰਜ਼ਿਲ ਦਾ ਪਤਾ ਜ਼ਰੂਰ ਹੋਣਾ ਚਾਹੀਦਾ ਵਿਅਕਤੀਤੱਵ ਦਾ ਵਿਕਾਸ ਵੀ ਚਹੁਮੁੱਖੀ ਹੋਵੇ, ਇਹ ਸਮੇਂ ਦੀ ਮੰਗ ਹੈ ਸਿਰਫ਼ ਇੱਕ ਫੀਲਡ ’ਚ ਮਾਸਟਰੀ ਕਰ ਲਈ ਤਾਂ ਇਹ ਸਫਲਤਾ ਦੀ ਗਰੰਟੀ ਨਹੀਂ ਹੋਵੇਗੀ ਜੇਕਰ ਹੋਣਾ ਹੈ
ਕਾਮਯਾਬ ਤਾਂ ਸਮਾਰਟ ਪੈਕੇਜ਼ ਬਣਨਾ ਹੋਵੇਗਾ
ਪਰਸਨੈਲਿਟੀ ਹੋਵੇ ਇੰਮਪੈ੍ਰਸਿਵ:-
ਸਿਰਫ ਡੀਲ ਡੌਲ ’ਚ ਵੱਡੇ ਹੋਣ ਜਾਂ ਬਰਾਂਡੇਡ ਆਇਟਮਾਂ ਧਾਰਨ ਕਰ ਲੈਣ ਨਾਲ ਹੀ ਤੁਸੀਂ ਇੰਮਪ੍ਰੈਸਿਵ ਨਹੀਂ ਲੱਗਣ ਲੱਗਦੇ ਤੁਹਾਡੀ ਬੋਲਚਾਲ, ਹਾਵਭਾਵ, ਨਾੱਲੇਜ ਅਤੇ ਜਨਰਲ ਅਵੇਯਰਨੈੱਸ ਸਾਰੀਆਂ ਚੀਜ਼ਾਂ ਕਾਊਂਟ ਹੁੰਦੀਆਂ ਹਨ ਡਰੈੱਸਅੱਪ ਤੁਸੀਂ ਉਸੇ ਤਰ੍ਹਾਂ ਹੋਵੋ ਜੋ ਤੁਹਾਡੇ ਵਿਅਕਤੀਤੱਵ ਨਾਲ ਫਿੱਟ ਬੈਠਣ ਤੁਹਾਡੀ ਫੀਲਡ ਦੇ ਮੁਤਾਬਿਕ ਲੱਗਣ ਆਪਣੀਆਂ ਕਮੀਆਂ ਜਾਣਦੇ ਹੋਏ ਉਸਨੂੰ ਇੰਮਪਰੂਵ ਕਰੋ ਸਿਰਫ਼ ਉਸ ’ਤੇ ਅਫਸੋਸ ਹੀ ਨਾ ਕਰਦੇ ਰਹਿ ਜਾਓ
ਤੁਹਾਡੇ ਪਲੱਸ ਪੁਆਇੰਟ:-
ਪਲੱਸ ਮਾਇਨਸ ਪੁਆਇੰਟ ਸਾਰਿਆਂ ’ਚ ਹੁੰਦੇ ਹਨ ਪਲੱਸ ਪੁਆਇੰਟ ਐਨਕੈਸ਼ ਕਰੋ ਇਹ ਤੁਹਾਡੀ ਪਹਿਚਾਣ ਬਣਾਉਣ ’ਚ ਸਹਾਇਕ ਹੋਣਗੇ ਉਨ੍ਹਾਂ ’ਤੇ ਮਾਣ ਹੋਣ ’ਚ ਨਾ ਝਿੱਜਕੋ ਇਹ ਤੁਹਾਡਾ ਮਾੱਰਲ ਬੂਸਟ ਕਰਦੇ ਹਨ, ਆਤਮਵਿਸ਼ਵਾਸ਼ ਵਧਾਉਂਦੇ ਹਨ, ਜੋ ਕਿ ਸਮਾਰਟ ਪੈਕੇਜ਼ ਬਣਨ ਦੀ ਪਹਿਲੀ ਸ਼ਰਤ ਹੈ
ਨਾੱਲੇਜ (ਜਾਣਕਾਰੀ) ਅਪਡੇਟ ਰੱਖੋ:-
ਮਾਨਸਿਕ ਵਿਕਾਸ ਲਈ ਪੜ੍ਹਨਾ ਜ਼ਰੂਰੀ ਹੈ ਅੱਜ ਹਰ ਫੀਲਡ ’ਚ ਨਵੀਆਂ-ਨਵੀਆਂ ਖੋਜਾਂ, ਨਵੀਆਂ ਜਾਣਕਾਰੀਆਂ ਦੀ ਭਰਮਾਰ ਹੈ ਭਾਵੇਂ ਤੁਹਾਨੂੰ ਸਪੋਰਟਸ ’ਚ, ਮੈਡੀਸਨ ’ਚ ਉਦਾਹਰਣ ਲਈ, ਭਾਵੇਂ ਜ਼ਰਾ ਵੀ ਦਿਲਚਸਪੀ ਨਾ ਹੋਵੇ ਪਰ ਫਿਰ ਵੀ ਲੇਟੈਸਟ ਜਾਣਕਾਰੀ ਹੋਣੀ ਚਾਹੀਦੀ ਆਈ ਟੀ ਦੇ ਇਸ ਦੌਰ ’ਚ ਜਾਣਕਾਰੀਆਂ ਲਈ ਤੁਸੀਂ ਕਿਤੇ ਦੂਰ ਜਾਕੇ ਨਹੀਂ ਰਹਿਣਾ ਹੈ ਘਰ ਬੈਠੇ ਰਿਮੋਟ ਦੇ ਬਟਨ ਦਬਾਓ ਡਿਸਕਵਰੀ ਨਿਊਜ਼ ਚੈਨਲ ਵਰਗੇ ਚੈਨਲ ਹਨ, ਤੁਹਾਨੂੰ ਤਾਜ਼ਾ ਖਬਰਾਂ ਅਤੇ ਜਾਣਕਾਰੀਆਂ ਨਾਲ ਅਪਡੇਟ ਰੱਖਣ ਲਈ
ਵਿਵਹਾਰ ਕੁਸ਼ਲ ਹੋਣਾ ਜ਼ਰੂਰੀ:-
ਪੜ੍ਹਾਈ ਲਿਖਾਈ ਤੁਹਾਨੂੰ ਸਿਰਫ਼ ਡਿਗਰੀ ਦਿੰਦੀ ਹੈ, ਵਿਵਹਾਰ ਕੁਸ਼ਲਤਾ ਨਹੀਂ ਸਿਖਾਉਂਦੀ ਇਹ ਤਾਂ ਤੁਹਾਨੂੰ ਖੁਦ ਹੀ ਆਪਣੇ ਯਤਨਾਂ ਨਾਲ ਹਾਸਲ ਕਰਨੀ ਪੈਂਦੀ ਹੈ ਕੁਝ ਤਾਂ ਤੁਹਾਡੀ ਅਪਬਰਿੰਗਿੰਗ ਦਾ ਅਸਰ ਹੁੰਦਾ ਹੈ, ਕੁਝ ਸਿੱਖਣਾ ਪੈਂਦਾ ਹੈ ਤੁਸੀਂ ਜਿਨ੍ਹਾਂ ਦੇ ਵਿਵਹਾਰ ਨੂੰ ਪ੍ਰਸੰਸ਼ਾਂ ਦੀ ਦ੍ਰਿਸ਼ਟੀ ਨਾਲ ਦੇਖਦੇ ਹੋ, ਇੰਮਪੈ੍ਰਸ ਹੁੰਦੇ ਹੋ, ਉਨ੍ਹਾਂ ਨੂੰ ਆਪਣਾ ਰੋਲ ਮਾਡਲ ਬਣਾਓ ਸਭ ਤੋਂ ਜ਼ਰੂਰੀ ਹੈ ਜੀਵਨ ਪ੍ਰਤੀ ਪਾੱਜੀਟਿਵ ਐਟੀਚਿਊਡ ਦੂਜੀਆਂ ਗੱਲਾਂ ਆਪਣੇ ਆਪ ਫਾਲੋ ਹੁੰਦੀਆਂ ਹਨ
ਮਨ ਵਧੀਆ ਹੋਵੇ ਤਾਂ ਵਿਵਹਾਰ ’ਚ ਝਲਕਦਾ ਹੈ, ਇਹ ਮੰਨਕੇ ਚੱਲੋ ਆਲੋਚਕਾਂ ਤੋਂ ਚਿੜ੍ਹੋ ਨਹੀਂ ਸਗੋਂ ਉਨ੍ਹਾਂ ਦਾ ਖੁੱਲ੍ਹੇ ਮਨ ਨਾਲ ਸਵਾਗਤ ਕਰੋ ਇਹ ਤੁਹਾਨੂੰ ਆਪਣੇ ਆਪ ਨੂੰ ਸੁਧਾਰਣ ’ਚ ਪ੍ਰੇਰਕ ਬਣ ਜਾਂਦੇ ਹਨ ਆਪਣੀ ਭਾਸ਼ਾ ਸੰਤੁਲਿਤ ਅਤੇ ਮਿੱਠੀ ਰੱਖੋ ਰਹੋ ਕਦੇ ਗੱਲਾਂ ਨੂੰ ਕੁਸ਼ਲਤਾ ਨਾਲ ਮੋੜਨ ਦੀ ਜ਼ਰੂਰਤ ਹੁੰਦੀ ਹੈ ਸਪੱਸ਼ਟਵਾਦੀ ਬਣਨ ਦੇ ਫੇਰ ’ਚ ਹਰ ਕਿਸੇ ਨੂੰ ਆਫੈਂਡ ਵੀ ਨਾ ਕਰੋ ਕੰਪਲੀਮੈਂਟ ਦੇਣ ’ਚ ਕਦੇ ਕੰਜੂਸੀ ਨਾ ਕਰੋ ਬੇਵਜ੍ਹਾ ਕਿਸੇ ਦੀ ਆਲੋਚਨਾ ਕਰਨ ਤੋਂ ਬਚੋ ਦੂਜਿਆਂ ਨੂੰ ਪਰਸਨਲ ਸਪੇਸ ਦਿਓ ਅਤੇ ਆਪਣੇ ਟੇਰਿਟਰੀ ’ਚ ਵੀ ਕਬਜ਼ਾ ਨਾ ਹੋਣ ਦਿਓ
ਟੀਚਾ ਅਤੇ ਯੋਜਨਾਬੱਧਤਾ:-
ਸਫਲ ਹੋਣ ਲਈ ਟੀਚਾ ਤੈਅ ਕਰੋ ਆਪਣੀ ਯੋਗਤਾ ਅਨੁਸਾਰ ਫਿਰ ਅੱਗੇ ਵਧੋ ਪ੍ਰਾਇਟੀਜ਼ ਤੈਅ ਕਰ ਲਓ ਯੋਜਨਾਬੱਧ ਤਰੀਕੇ ਨਾਲ ਚੱਲਣ ’ਤੇ ਹੀ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ ਕਾਰਜਸਮੱਰਥਾ ਵਧਾਈ ਜਾ ਸਕਦੀ ਹੈ ਇੱਕ ਹੱਦ ਤੱਕ ਹਰ ਕਾਰਜ ਯੋਜਨਾਬੱਧ ਤਰੀਕੇ ਨਾਲ ਕਰਨਾ ਵਧੀਆ ਆਦਤ ਹੈ ਇੱਕ ਡਾਇਰੀ ਜਾਂ ਨੋਟਬੁੱਕ ਰੱਖ ਲਓ ਇਹ ਸੁਵਿਧਾਜਨਕ ਹੈ ਭੁੱਲਣ ਦੇ ਚਾਂਸ ਨਹੀਂ ਰਹਿਣਗੇ ਅਤੇ ਤੁਹਾਨੂੰ ਦਿਮਾਗ ’ਤੇ ਫਾਲਤੂ ਜ਼ੋਰ ਵੀ ਨਹੀਂ ਪਾਉਣਾ ਪਵੇਗਾ ਜੋ ਯਕੀਨਨ ਊਰਜਾ ਦਾ ਵਿਕਾਸ ਹੋਵੇਗਾ ਆਪਣੀ ਕਾਰਜਸਮੱਰਥਾ ਜਾਂਚੋ ਆਪਣੇ ਆਪ ’ਤੇ ਵਿਸ਼ਵਾਸ ਰੱਖੋ ਕਿਰਿਆਸ਼ੀਲਤਾ ਦਾ ਮਤਲਬ ਹੈ
ਕਨਫੀਡੈਂਸ ਸਿੱਖਣ ਨੂੰ ਹਮੇਸ਼ਾ ਤਿਆਰ ਰਹੋ ਵਧੀਆ ਸਰੋਤਾ ਬਣਨ ਦਾ ਇਹੀ ਫਾਇਦਾ ਹੈ ਤੁਸੀਂ ਸੁਣਕੇ ਬਹੁਤ ਕੁਝ ਸਿੱਖ ਸਕਦੇ ਹੋ ਇੱਕ ਵਧੀਆ ਸਰੋਤਾ ਬਣਕੇ ਹੀ ਤੁਸੀਂ ਵਧੀਆ ਬੁਲਾਰੇ ਬਣ ਸਕਦੇ ਹੋ ਆਪਣੇ ਅਕਸਰ ਟੀਵੀ ਅਤੇ ਮੈਗਜੀਨ ਪੇਪਰਾਂ ’ਚ ਸਮਾਰਟ ਪੈਕੇਜੇਜ ਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਕੀ ਸਭ ਤੋਂ ਜ਼ਿਆਦਾ ਲੁਭਾਵਨੀ ਤੁਹਾਨੂੰ ਉਨ੍ਹਾਂ ਦੀ ਦਿਲਕਸ਼ ਮੁਸਕਾਨ ਨਹੀਂ ਲੱਗਦੀ? ਹਾਂ! ਤਾਂ ਦੇਰ ਕਿਸ ਗੱਲ ਦੀ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਤੁਸੀਂ ਵੀ ਮਿੱਠੀ ਜਿਹੀ ਮੁਸਕਾਨ ਦੀ ਪ੍ਰੈਕਟਿਸ ਕਰ ਲਓ ਅਜਿਹਾ ਚਿਹਰਾ ਬਹੁਤ ਅਪੀÇਲੰਗ ਲੱਗਦਾ ਹੈ ਪ੍ਰੈਕਟਿਸ ਕਰਦੇ ਇਹ ਤੁਹਾਡੀ ਆਦਤ ਬਣ ਜਾਵੇਗੀ ਇੰਝ ਹੋਵੇਗਾ ਇੱਕ ਸਮਾਰਟ ਪੈਕੇਜ ਮੁਕੰਮਲ
ਊਸ਼ਾ ਜੈਨ ਸ਼ੀਰੀ