live for yourself man woman -sachi shiksha punjabi

ਆਪਣੇ ਲਈ ਵੀ ਜੀਓ
ਮਹਿਲਾਵਾਂ ਆਪਣੇ ਲਈ ਜਿਉਣ ਨੂੰ ਬੁਰਾ ਸਮਝਦੇ ਹੋਏ ਇਸ ਸੋਚ ਨੂੰ ਹੇਠਲੀ ਦ੍ਰਿਸ਼ਟੀ ਨਾਲ ਦੇਖਦੀਆਂ ਹਨ ਸ਼ਾਇਦ ਇਹ ਸਾਡੇ ਸੰਸਕਾਰਾਂ ਦੇ ਕਾਰਨ ਹੀ ਹੈ ਖੁੁਦ ਲਈ ਜਿਉਣਾ ਮੰਨੋ ਪਾਪ ਹੈ, ਉਹ ਅਜਿਹਾ ਪ੍ਰਦਰਸ਼ਿਤ ਕਰਦੀਆਂ ਹਨ ਜਦੋਂ ਪੰਛੀ ਆਲ੍ਹਣਾ ਛੱਡ ਕੇ ਉੱਡ ਜਾਂਦੇ ਹਨ, ਤਾਂ ਵੀ ਮਹਿਲਾਵਾਂ ਇਸ ਸੋਚ ਤੋਂ ਮੁਕਤ ਨਹੀਂ ਹੋ ਪਾਉਂਦੀਆਂ ਇੱਕ ਰਿਸਰਚ ਅਨੁਸਾਰ, ਹਮੇਸ਼ਾ ਉਨ੍ਹਾਂ ਲਈ ਪਤੀ, ਬੱਚੇ, ਦੋਸਤ, ਗੁਆਂਢੀ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਮਹੱਤਵਪੂਰਣ ਰਹਿੰਦੀ ਹੈ

ਸਿਵਾਇ ਖੁਦ ਦੇ ਇਹ ਸ਼ਾਇਦ ਉਸ ’ਚ ਜਨਮਜਾਤ ਗੁਣ ਹਨ, ਇੱਕ ਜ਼ਰੂਰਤ ਹੈ ਸਦਾ ਦੂਜਿਆਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਰਹਿਣਾ ਮਾਹਿਰਾਂ ਅਨੁਸਾਰ ਮਹਿਲਾਵਾਂ ਆਪਣੇ ਚਹੇਤਿਆਂ ਨੂੰ ਖੁਸ਼ ਰੱਖਣਾ ਪਸੰਦ ਕਰਦੀਆਂ ਹਨ ਇੱਕ ਪਤਨੀ ਅਤੇ ਮਾਂ ਦਾ ਰੋਲ ਨਿਭਾਉਂਦੇ ਹੋਏ ਇਹ ਭੁੱਲ ਜਾਂਦੀਆਂ ਹਨ ਕਿ ਸਾਡੀਆਂ ਆਪਣੀਆਂ ਵੀ ਕੁਝ ਜ਼ਰੂਰਤਾਂ ਅਤੇ ਮੁਢਲੀਆਂ ਲੋੜਾਂ ਹਨ

ਨਤੀਜੇ ਵਜੋਂ ਬਹੁਤ ਸਾਰੀਆਂ ਔਰਤਾਂ ਇਹ ਨਹੀਂ ਸਮਝ ਪਾਉਂਦੀਆਂ ਕਿ ਉਹ ਜੀਵਨ ’ਚ ਕੀ ਚਾਹੁੰਦੀਆਂ ਹਨ ਖੁਦ ਨੂੰ ਅਹਿਮੀਅਤ ਦੇਣਾ ਸਿਹਤ ਅਤੇ ਦਿਮਾਗੀ ਸੰਤੁਲਨ ਲਈ ਜ਼ਰੂਰੀ ਹੈ ਤੁਹਾਨੂੰ ਆਪਣੀਆਂ ਜ਼ਰੂਰਤਾਂ ਨੂੰ ਸਮਝ ਕੇ ਖੁਸ਼ ਰਹਿਣ ਲਈ ਉਨ੍ਹਾਂ ਨੂੰ ਪੂਰਾ ਕਰਨਾ ਆਉਣਾ ਚਾਹੀਦਾ ਹੈ ਤੁਹਾਡੀਆਂ ਜ਼ਰੂਰਤਾਂ ਦੂਜੇ ਸਮਝਣ, ਇਸ ਗੱਲ ’ਤੇ ਨਿਰਭਰਤਾ ਤੁਹਾਨੂੰ ਸਿਰਫ਼ ਨਿਰਾਸ਼ ਹੀ ਕਰੇਗੀ

ਖੁਸ਼ੀ ਲੱਭਣ ਲਈ ਸਭ ਤੋਂ ਪਹਿਲਾਂ ਤੁਸੀਂ ਜੋ ਕਰਨਾ ਹੈ ਉਹ ਹੈ:-

ਸੋਚ ਨਕਾਰਾਤਮਕ ਨਾ ਹੋਣ ਦਿਓ:-

ਆਸ਼ਾਵਾਦੀ ਹੋਕੇ ਹੀ ਤੁਸੀਂ ਹਰ ਮੁਸ਼ਕਿਲ ਨਾਲ ਜੂਝ ਸਕਦੇ ਹੋ, ਉਸ ’ਤੇ ਜਿੱਤ ਹਾਸਲ ਕਰ ਸਕਦੇ ਹੋ ਪਾੱਜੀਟਿਵ ਸੋਚ ਨਾਲ ਸਾਡਾ ਇਮਊਨ ਸਿਸਟਮ ਬੇਹਤਰ ਹੁੰਦਾ ਹੈ ਪਾੱਜੀਟਿਵ ਸੋਚ ਦੀ ਮਹੱਤਤਾ ਨੂੰ ਦੇਖਦੇ ਹੋਏ ਹੀ ਅੱਜ ਕਈ ਛੋਟੇ ਵੱਡੇ ਸ਼ਹਿਰਾਂ ’ਚ ਲਾਫਟਰ ਕਲੱਬ ਖੁੱਲ੍ਹ ਗਏ ਹਨ ਅਧਿਐਨ ਦਰਸਾਉਂਦੇ ਹਨ ਕਿ ਪ੍ਰਾਰਥਨਾ ਬਿਮਾਰੀ ’ਚ ਚੰਗਾ ਹੋਣ ’ਚ ਇਸ ਲਈ ਮੱਦਦ ਕਰਦੀ ਹੈ ਕਿਉਂਕਿ ਉਹ ਬਿਮਾਰ ਨੂੰ ਆਸ਼ਾਵਾਦੀ ਬਣਾਉਂਦੀ ਹੈ ਇਸੇ ਤਰ੍ਹਾਂ ਆਪਣੇ ਅਤੀਤ ਅਤੇ ਵਰਤਮਾਨ ਦਾ ਮੰਥਨ ਵੀ ਤਨਾਅ ਘੱਟ ਕਰਦਾ ਹੈ ਅਤੇ ਸਹੀ ਸੋਚ ਨੂੰ ਦਿਸ਼ਾ ਦਿੰਦਾ ਹੈ

ਮਾਇੰਡਸੈੱਟ ਬਦਲੋ:-

ਦੂਜਿਆਂ ਦੇ ਮਾਮਲੇ ’ਚ ਜਿਉਣਾ ਘੱਟ ਕਰੋ ਆਪਣੇ ’ਤੇ ਭਰੋਸਾ ਲਿਆਓ ਸਭ ਨਾਲ ਭਲੀ ਬਣਨ ਦੇ ਫੇਰ ’ਚ ਆਪਣੇ ਆਪ ਨੂੰ ਮਿਟਾ ਨਾ ਦਿਓ ਇਸ ਨਾਲ ਕੁਝ ਹਾਸਲ ਨਹੀਂ ਹੋਵੇਗਾ ਮਸੀਹਾ ਬਣਨ ਦੀ ਕੋਸ਼ਿਸ਼ ਵਿਅਰਥ ਹੈ ਪਹਿਲਾਂ ਘਰ ਰੌਸ਼ਨ ਕਰੋ, ਫਿਰ ਮੰਦਰ ਆਪਣੇ ਆਪ ਨੂੰ ਸਵੀਕਾਰ ਕਰਨਾ ਸਿੱਖੋ, ਆਪਣੀਆਂ ਕਮਜ਼ੋਰੀਆਂ ਸਮੇਤ ਆਪਣੀਆਂ ਸ਼ਰਤਾਂ ’ਤੇ ਜੀਓ ਕਦੇ-ਕਦੇ ਸਮਝੌਤਾ ਵੀ ਕਰਨ ’ਚ ਹਰਜ਼ ਨਹੀਂ ਅਤੇ ਇਹ ਉਦੋਂ ਹੋ ਸਕਦਾ ਹੈ ਜਦੋਂ ਤੁਸੀਂ ਖੁਦ ਨੂੰ ਇਸ ਕਾਬਿਲ ਬਣਾ ਲਓ ਕਿ ਤੁਹਾਡੀਆਂ ਗੱਲਾਂ ਦੇ ਸਭ ਕਾਇਲ ਹੋਣ ਜੀਵਨ ’ਚ ਵਿਵਸਥਿਤ ਰਹਿ ਕੇ ਆਪਣੀਆਂ ਮੁਢਲੀਆਂ ਜ਼ਰੂਰਤਾਂ ਤੈਅ ਕਰੋ ਤੇ ਉਨ੍ਹਾਂ ਅਨੁਸਾਰ ਰੋਜਮਰ੍ਹਾ ਅਪਨਾਓ

ਆਪਣੀਆਂ ਜ਼ਰੂਰਤਾਂ ਨੂੰ ਸਮਝੋ:-

ਤੁਸੀਂ ਕਦੋਂ ਕੀ ਚਾਹੁੰਦੇ ਹੋ, ਤੁਹਾਡੇ ਸੁਫਨੇ ਕੀ ਹਨ, ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਜਾਣਕੇ ਹੀ ਤਾਂ ਤੁਸੀਂ ਉਨ੍ਹਾਂ ਨੂੰ ਪੂਰਾ ਕਰਨ ਦੇ ਬਾਰੇ ਸੋਚ ਸਕੋਂਗੇ, ਪਲਾਨ ਕਰ ਸਕੋਂਗੇ ਜੇਕਰ ਆਪਣੀਆਂ ਜ਼ਰੂਰਤਾਂ ਨੂੰ ਸਮਝ ਨਹੀਂ ਸਕੋਂਗੇ ਤਾਂ ਇਹ ਗੱਲ ਅੰਦਰ ਹੀ ਅੰਦਰ ਤੁਹਾਨੂੰ ਸਤਾਉਂਦੀ ਰਹੇਗੀ ਇਸ ਨਾਲ ਤੁਹਾਡੇ ’ਚ ਗੁੱਸਾ ਪੈਦਾ ਹੋਣ ਲੱਗੇਗਾ ਜੋ ਤੁਹਾਡੇ ਵਿਅਕਤੀਤੱਵ ਨੂੰ ਪ੍ਰਭਾਵਿਤ ਕਰ ਦੇਵੇਗਾ ਆਪਣੇ ਦਿਮਾਗ ਅਤੇ ਫਰਜ਼ਾਂ ਦੇ ਨਾਲ ਹੀ ਤੁਸੀਂ ਆਪਣੀਆਂ ਖੁਸ਼ੀਆਂ ਦੇਖਣੀਆਂ ਹਨ ਇਨ੍ਹਾਂ ’ਚ ਟਕਰਾਅ ਹੋ ਸਕਦਾ ਹੈ ਪਰ ਅਜਿਹੀ ਨੌਬਤ ਨਾ ਆਵੇ, ਇਹ ਖੁਦ ਦੇਖਣਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!