ਆਧੁਨਿਕ ਜੀਵਨ ਦੀ ਨਵੀਂ ਬਿਮਾਰੀ ਸੀ.ਵੀ.ਐੱਸ.

ਆਧੁਨਿਕ ਜੀਵਨ ’ਚ ਸਕੂਲ ਕਾਲਜਾਂ ਤੋਂ ਲੈ ਕੇ ਘਰ ਤੱਕ ਕੰਪਿਊਟਰ ਨੇ ਜਗ੍ਹਾ ਲੈ ਲਈ ਹੈ ਹਰ ਜਗ੍ਹਾ ਇਸਦੀ ਜ਼ਿਆਦਾਤਰ ਵਰਤੋਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਬੱਚੇ ਸਕੂਲ ਕਾਲਜ ਤੋਂ ਇਲਾਵਾ ਘਰ ’ਚ ਕੰਪਿਊਟਰ ਦੇ ਨਾਲ ਬੰਨ੍ਹੇ ਰਹਿੰਦੇ ਹਨ

ਕੰਪਿਊਟਰ ਗੇਮ ਖੇਡਣ ਜਾਂ ਉਸਦੀ ਹੋਰ ਵਰਤੋਂ ਕਰਨ ਲਈ ਅੱਖਾਂ ਮਾਨੀਟਰ ’ਤੇ ਟਿਕੀਆਂ ਰਹਿੰਦੀਆਂ ਹਨ ਹੱਥ ਦੀਆਂ ਉਂਗਲੀਆਂ ਮਾਊਸ ’ਤੇ ਰਹਿੰਦੀਆਂ ਹਨ ਇਸ ਦੀ ਜ਼ਿਆਦਾ ਵਰਤੋਂ ਕਾਰਨ ਜੋ ਬਿਮਾਰੀ ਉਪਯੋਗਕਰਤਾ ਨੂੰ ਲੱਗਦੀਆਂ ਹਨ, ਉਸਨੂੰ ਕੰਪਿਊਟਰ ਵੀਜ਼ਨ ਸਿੰਡਰੋਮ (ਸੀਵੀਐੱਸ) ਕਹਿੰਦੇ ਹਨ

Also Read :-

ਸੀਵੀਐੱਸ ਦਾ ਪ੍ਰਭਾਵ:

ਕੰਪਿਊਟਰ ਅਤੇ ਟੀਵੀ ਦੀ ਜ਼ਿਆਦਾ ਵਰਤੋਂ ਕਾਰਨ ਸੀ.ਵੀ.ਐੱਸ. ਦਾ ਬੁਰਾ ਅਸਰ ਅੱਖਾਂ, ਗਰਦਨ, ਰੀੜ੍ਹ ਦੀ ਹੱਡੀ, ਗੋਡਿਆਂ, ਕਮਰ, ਪੈਰਾਂ ਆਦਿ ’ਤੇ ਪੈਂਦਾ ਹੈ ਨਤੀਜੇ ਵਜੋਂ ਇਹ ਸਮੱਸਿਆ ਪੈਦਾ ਕਰਦੇ ਹਨ ਇਨ੍ਹਾਂ ਦੀ ਸੁਭਾਵਿਕ ਕਿਰਿਆ ਅਤੇ ਕਾਰਜ ਪ੍ਰਭਾਵਿਤ ਹੁੰਦੇ ਹਨ ਕੰਪਿਊਟਰ ਅਤੇ ਟੀਵੀ ਦੇ ਪਿਕਚਰ ਟਿਊਬ ਤੋਂ ਨਿਕਲਣ ਵਾਲੀ ਤੇਜ਼ੀ ਰੌਸ਼ਨੀ ਖ਼ਤਰਨਾਕ ਹੁੰਦੀ ਹੈ ਟੱਕਟੱਕੀ ਲਗਾਕੇ ਦੇਖਣ ਨਾਲ ਅੱਖਾਂ ਦੀਆਂ ਪਲਕਾਂ ਦਾ ਡਿੱਗਣਾ ਉੱਠਣਾ ਘੱਟ ਹੋ ਜਾਂਦਾ ਹੈ

ਇਸ ਨਾਲ ਅੱਖਾਂ ਤੋਂ ਨਿਕਲਣ ਵਾਲੇ ਬਚਾਅ ਡਿਸਚਾਰਜ ਦੀ ਮਾਤਰਾ ’ਚ ਕਮੀ ਆ ਜਾਂਦੀ ਹੈ ਅੱਖਾਂ ਸੁੱਕੀਆਂ ਹੋ ਜਾਂਦੀਆਂ ਹਨ ਜਿਸ ਨਾਲ ਇਨ੍ਹਾਂ ’ਚ ਕੜਵਾਹਟ, ਕਿਰਕਿਰੀ, ਦਰਦ ਆਦਿ ਦੀ ਸਿਕਾਇਤ ਹੁੰਦੀ ਹੈ ਅਜਿਹੇ ’ਚ ਘਰ ਦੇ ਬਾਹਰ ਸੂਰਜ ਦੀ ਤੇਜ਼ ਰੌਸ਼ਨੀ ਨਾਲ ਅੱਖਾਂ ਧੁੰਦਲਾ ਜਾਂਦੀਆਂ ਹਨ ਕੰਪਿਊਟਰ ਜਾਂ ਟੀਵੀ ਨੂੰ ਰੋਜ਼ ਨਿਸ਼ਚਿਤ ਦੂਰੀ ਤੋਂ ਦੇਖਣ ’ਤੇ ਅੱਖਾਂ ਦਾ ਲੈਨਜ਼ ਸੁਭਾਵਿਕ ਗੁਣ ਛੱਡ ਦਿੰਦਾ ਹੈ ਦ੍ਰਿਸ਼ਟੀ ਦੋਸ਼ ਦੀ ਸਥਿਤੀ ਪੈਦਾ ਹੋ ਜਾਂਦੀ ਹੈ

ਬਚਾਅ

ਕੰਪਿਊਟਰ ਅਤੇ ਟੀਵੀ ਦੇ ਬਰਾਈਟਨੈੱਸ ਨੂੰ ਘੱਟ ਰੱਖੋ ਬੰਦ ਕਮਰੇ ’ਚ ਨਾ ਦੇਖੋ ਕਮਰੇ ’ਚ ਬਲਬ ਜਾਂ ਟਿਊਬ ਲਾਈਟ ਜਗਾਕੇ ਰੱਖੋ ਕਦੇ ਵੀ ਕੰਪਿਊਟਰ ਅਤੇ ਟੀਵੀ ਨੂੰ ਨਜ਼ਦੀਕ ਤੋਂ ਜਾਂ ਨਿਸ਼ਚਿਤ ਦੂਰੀ ਅਤੇ ਦਿਸ਼ਾ ’ਚ ਨਾ ਦੇਖੋ ਦੂਰੀ ਅਤੇ ਦਿਸ਼ਾ ਬਦਲਦੇ ਰਹੋ ਹਰ ਇੱਕ ਘੰਟੇ ਦੇ ਅੰਦਰ ਅੱਖਾਂ ਮੂੰਹ ਧੋਵੋ ਅੱਖਾਂ ’ਤੇ ਕੋਈ ਚਸ਼ਮਾ ਜਾਂ ਮਾਨੀਟਰ ਅਤੇ ਟੀਵੀ ’ਤੇ ਰੈਡੀਏਸ਼ਨ ਰੋਕੂ ਕੱਚ ਜਾਂ ਪਲਾਸਟਿਕ ਆਦਿ ਲਗਾਓ ਡਾਕਟਰ ਤੋਂ ਪੁੱਛਕੇ ਅੱਖਾਂ ’ਤੇ ਕੋਈ ਤਰਲ ਪਦਾਰਥ (ਦਵਾਈ) ਆਈਟੋਨ ਲਗਾਓ

ਰੀੜ੍ਹ ਦੀ ਹੱਡੀ ’ਤੇ ਪ੍ਰਭਾਵ

ਕੁਰਸੀ ’ਤੇ ਲਗਾਤਾਰ ਬੈਠਣ ਅਤੇ ਬਿਸਤਰ ’ਤੇ ਸਿਰਹਾਣਾ ਜ਼ਿਆਦਾ ਲਗਾਕੇ ਟੀਵੀ ਦੇਖਣ ਨਾਲ ਰੀੜ੍ਹ ਦੀ ਹੱਡੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ ਸੁਭਾਵਿਕ ਲਚੀਲਾਪਣ ਗੁਆ ਦਿੰਦੀ ਹੈ ਰੀੜ੍ਹ ਦੀ ਹੱਡੀ ’ਚ ਦਰਦ ਹੁੰਦਾ ਹੈ

ਬਚਾਅ

ਟੀਵੀ, ਕੰਪਿਊਟਰ ਦੇ ਦਰਸ਼ਕ ਕਿਸੇ ਵੀ ਰੀੜ੍ਹ ਦੀ ਪ੍ਰੇਸ਼ਾਨੀ ਤੋਂ ਬੱਚਣ ਲਈ ਰੀੜ੍ਹ ਦੀ ਹੱਡੀ ਸਿੱਧੀ ਰੱਖ ਕੇ ਵੇਖਣ ਕੁਰਸੀ ’ਤੇ ਬੈਠੇ ਹੋ ਤਾਂ ਪਿਛਲਾ ਹਿੱਸਾ ਕੁਰਸੀ ’ਤੇ ਟਿਕਿਆ ਹੋਵੇ ਹਮੇਸ਼ਾ ਰੀੜ੍ਹ ਦੀ ਹੱਡੀ ਸਿੱਧੀ ਹੋਵੇ ਖੜ੍ਹੇ ਹੋ ਕੇ ਰੀੜ੍ਹ ਦੀ ਹੱਡੀ ਨੂੰ ਅੱਗੇ-ਪਿੱਛੇ ‘ਸੱਜੇ ਖੱਬੇ’ ਘੁੰਮਾਉਣ ਵਾਲੀ ਕਸਰਤ ਕਰੋ ਚੱਲਦੇ ਸਮੇਂ ਵੀ ਰੀੜ੍ਹ ਨੂੰ ਸਿੱਧਾ ਰੱਖੋ

ਗੋਡਿਆਂ ’ਤੇ ਅਸਰ

ਕੁਰਸੀ ’ਤੇ ਬੈਠਕੇ ਜ਼ਿਆਦਾ ਕੰਪਿਊਟਰ, ਟੀਵੀ ਦੇਖਣ ਨਾਲ ਗੋਡਿਆਂ ’ਤੇ ਅਸਰ ਪੈਂਦਾ ਹੈ ਗੋਡਿਆਂ ਦਾ ਤਰਲ ਪਦਾਰਥ ਸੁੱਕ ਜਾਂਦਾ ਹੈ ਇਸ ਲਈ ਇਸ ’ਚ ਦਰਦ ਹੁੰਦਾ ਹੈ

ਬਚਾਅ

ਕੁਰਸੀ ’ਤੇ ਲਗਾਤਾਰ ਬੈਠਕੇ ਕੰਪਿਊਟਰ, ਟੀਵੀ ਨਾ ਦੇਖੋ ਵਿੱਚ-ਵਿੱਚ ਦੀ ਉੱਠਕੇ ਕੁਝ ਦੂਰ ਚੱਲੋ ਫਿਰੋ ਬੂਟ ਚੱਪਲ ਉਤਾਰ ਕੇ ਜ਼ਮੀਨ ’ਤੇ ਪੈਰ ਰੱਖੋ

ਕਮਰ ’ਤੇ ਪ੍ਰਭਾਵ

ਕੰਪਿਊਟਰ, ਟੀਵੀ ਦੇ ਦਰਸ਼ਕਾਂ ਨੂੰ ਉਸਦੇ ਲਗਾਤਾਰ ਦੇਖਣ ਕਾਰਨ ਕਮਰ ’ਚ ਅਕੜਨ ਅਤੇ ਦਰਦ ਦੀ ਸਿਕਾਇਤ ਹੁੰਦੀ ਹੈ

ਬਚਾਅ

ਕਮਰ ਦੀ ਸ਼ਿਕਾਇਤ ਕੰਪਿਊਟਰ, ਟੀਵੀ ਦੇ ਦਰਸ਼ਕਾਂ ਨੂੰ ਹੋਵੇ ਤਾਂ ਕੁਝ ਦੇਰ ਲਈ ਆਪਣੀ ਥਾਂ ਤੋਂ ਉੱਠਕੇ ਚੱਲੋ ਫਿਰੋ ਕਮਰ ਨੂੰ ਚਾਰੋਂ ਪਾਸੇ ਝੁਕਾਓ, ਗੋਲ-ਗੋਲ ਘੁੰਮਾਓ, ਕਿਸੇ ਵੀ ਦਰਦ ਦੀ ਸਥਿਤੀ ’ਚ ਉੱਥੇ ਮਲਹਮ ਲਗਾਓ ਪਰ ਪੇਨਕਿੱਲਰ ਬਿਨਾਂ ਡਾਕਟਰੀ ਸਲਾਹ ਦੇ ਕਦੇ ਨਾ ਲਓ

ਪੈਰਾਂ ’ਤੇ ਅਸਰ

ਕੰਪਿਊਟਰ, ਟੀਵੀ ਦੇ ਨਿਯਮਤ ਦਰਸ਼ਕਾਂ ਨੂੰ ਪੈਰਾਂ ’ਚ ਦਰਦ ਜਾਂ ਅਕੜਨ ਦੀ ਸ਼ਿਕਾਇਤ ਹੁੰਦੀ ਹੈ

ਬਚਾਅ

ਖਾਲੀ ਪੈਰ ਚੱਲੋ ਡੰਡ-ਬੈਠਕਾਂ ਵਾਲੀ ਕਸਰਤ ਕਰੋ ਪੰਜਿਆਂ ਨੂੰ ਤਾਨਕੇ ਅੱਗੇ ਵੱਲ ਆਪਣੇ ਵੱਲ ਕਰੋ ਪੌੜੀਆਂ ਚੜ੍ਹੋ-ਉੱਤਰੋ ਦਰਦ ਲਈ ਮਲਹਮ ਲਗਾਓ ਪਰ ਦਵਾਈ ਡਾਕਟਰ ਦੀ ਸਲਾਹ ਨਾਲ ਲਓ ਹਾਲਤ ਜ਼ਿਆਦਾ ਖਰਾਬ ਹੋਵੇ ਤਾਂ ਜਾਣਕਾਰ ਡਾਕਟਰ ਨੂੰ ਮਿਲੋ ਪਰ ਅਜਿਹੀ ਸਥਿਤੀ ਤੋਂ ਪਹਿਲਾਂ ਬਚਾਅ ਦਾ ਉਪਾਅ ਖੁਦ ਕਰੋ
ਸੀਤੇਸ਼ ਕੁਮਾਰ ਦਿਵੈਦੀ

ਗਰਦਨ ’ਤੇ ਪ੍ਰਭਾਵ

ਟੀਵੀ, ਕੰਪਿਊਟਰ ਲਗਾਤਾਰ ਦੇਖਣ ਨਾਲ ਗਰਦਨ ਆਕੜ ਜਾਂਦੀ ਹੈ ਦਰਦ ਹੁੰਦਾ ਹੈ ਕਿਸੇ ਦਿਸ਼ਾ ’ਚ ਪਲਟ ਕੇ ਜਾਂ ਘੁੰਮ ਕੇ ਦੇਖਣਾ ਔਖਾ ਹੋ ਜਾਂਦਾ ਹੈ

ਬਚਾਅ

ਟੀਵੀ, ਕੰਪਿਊਟਰ ਦੇ ਗਰਦਨ ’ਤੇ ਬੁਰੇ ਪ੍ਰਭਾਵ ਤੋਂ ਬੱਚਣ ਲਈ ਕੁਝ ਦੇਰ ਚਲੋ ਫਿਰੋ ਇਨ੍ਹਾਂ ਨੂੰ ਘੁੰਮਾਉਣ, ਸੱਜੇ, ਖੱਬੇ ਕਰਨ ਵਾਲੀ ਕਸਰਤ ਕਰੋ ਦਰਦ ਹੋ ਰਿਹਾ ਹੋਵੇ, ਤਾਂ ਗੋਲੀ ਨਾ ਲੈ ਕੇ ਗਰਦਨ ਦੀ ਬਾਹਰੀ ਪਰਤ ’ਚ ਲਗਾਈ ਜਾਣ ਵਾਲੀ ਦਵਾਈ, ਮਲਹਮ ਲਗਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!