Cow’s milk: ਔਸ਼ਧੀ ਗੁਣਾਂ ਨਾਲ ਭਰਪੂਰ ਹੈ ਗਾਂ ਦਾ ਦੁੱਧ

ਗਾਂ ਦੇ ਦੁੱਧ ’ਚ ਕਈ ਵਿਟਾਮਿਨ, ਖਣਿੱਜ, ਚਿਕਨਾਈ ਆਦਿ ਜੀਵਨ ਉਪਯੋਗੀ ਤੱਤ ਪਾਏ ਜਾਂਦੇ ਹਨ ਮਾਹਿਰ ਗਾਂ ਦੇ ਦੁੱਧ ਦੀ ਖੂਬੀ ਦੱਸਦੇ ਹਨ ਕਿ ਇੱਕ ਲੀਟਰ ਗਾਂ ਦੇ ਦੁੱਧ ’ਚ ਭਰਪੂਰ ਮਾਤਰਾ ’ਚ ਪੌਸ਼ਟਿਕ ਤੱਤ ਮੌਜ਼ੂਦ ਹੁੰਦੇ ਹਨ

ਜਿਵੇਂ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਅੰਮ੍ਰਿਤ ਸਮਾਨ ਗੁਣਕਾਰੀ ਖੁਰਾਕ ਹੈ, ਉਸੇ ਤਰ੍ਹਾਂ ਹੋਰ ਪਸ਼ੂਆਂ ਦੀ ਤੁਲਨਾ ’ਚ ਗੁਣਾਂ ਦੀ ਨਜ਼ਰ ਨਾਲ ਗਾਂ ਦਾ ਦੁੱਧ ਸਰਵਸ੍ਰੇਸ਼ਠ ਮੰਨਿਆ ਜਾਂਦਾ ਹੈ ਗਾਂ ਦਾ ਦੁੱਧ ਪੁਰਾਣੇ ਬੁਖਾਰ, ਮਾਨਸਿਕ ਰੋਗ, ਪਾਗਲਪਣ, ਬੇਹੋਸ਼ੀ, ਭਰਮ, ਪੇਚਸ਼, ਪੀਲੀਆ, ਜਲਣ, ਪਿਆਸ, ਦਿਲ ਦੀ ਬਿਮਾਰੀ, ਸੂਲ, ਗੋਲਾ, ਬਵਾਸੀਰ, ਹੈਮੇਟੇਮੇਸਿਸ, ਦਸਤ ਅਤੇ ਗਰਭਪਾਤ ਵਰਗੀਆਂ ਬਿਮਾਰੀਆਂ ’ਚ ਲਾਭਦਾਇਕ ਹੈ

ਬੱਚਿਆਂ, ਬਜ਼ੁਰਗਾਂ, ਕਮਜ਼ੋਰ ਵਿਅਕਤੀਆਂ ਲਈ ਗਾਂ ਦਾ ਦੁੱਧ ਬਹੁਤ ਲਾਭਕਾਰੀ ਹੈ ਜੋ ਵਿਅਕਤੀ ਗਾਂ ਦਾ ਦੁੱਧ ਸਦਾ ਪੀਂਦੇ ਹਨ, ਉਨ੍ਹਾਂ ਦੇ ਸਾਰੇ ਰੋਗ ਨਸ਼ਟ ਹੋ ਜਾਂਦੇ ਹਨ ਅਤੇ ਬੁਢਾਪਾ ਉਨ੍ਹਾਂ ’ਤੇ ਹਮਲਾ ਨਹੀਂ ਕਰ ਸਕਦਾ ਗਾਂ ਦਾ ਦੁੱਧ ਤਾਕਤ ਵਧਾਉਂਦਾ ਹੈ

ਗਾਂ ਦੇ ਦੁੱਧ ’ਚ ਵਿਟਾਮਿਨ ਏ, ਬੀ ਅਤੇ ਡੀ ਲੋੜੀਂਦੀ ਮਾਤਰਾ ’ਚ ਹੋਣ ਦੀ ਵਜ੍ਹਾ ਨਾਲ ਇਸਦੇ ਸੇਵਨ ਨਾਲ ਖੂਨ ਦਾ ਸੰਚਾਲਨ, ਪਾਚਣ ਕਿਰਿਆ ਅਤੇ ਸ਼ਕਤੀ ਬਣਾਈ ਰੱਖਣ ਦੀ ਸਮਰੱਥਾ ਹੁੰਦੀ ਹੈ ਗਾਂ ਦਾ ਦੁੱਧ ਮਨੁੱਖ ਲਈ ਪੂਰਨ ਆਹਾਰ ਹੈ

ਬਹੁਤ ਫਾਇਦੇਮੰਦ ਹੈ ਗਾਂ ਦਾ ਦੁੱਧ: Cow’s milk

ਦੁੱਧ ਸਵੇਰੇ ਪੀਣਾ ਫਾਇਦੇਮੰਦ ਹੈ ਰਾਤ ਨੂੰ ਦੁੱਧ ਸੌਣ ਤੋਂ ਤਿੰਨ ਘੰਟੇ ਪਹਿਲਾਂ ਹੀ ਪੀ ਲੈਣਾ ਚਾਹੀਦਾ ਹੈ ਦੁੱਧ ’ਚ ਕੁਦਰਤੀ ਮਿਠਾਸ ਹੁੰਦੀ ਹੈ ਜੇਕਰ ਮਿਠਾਸ ਦੀ ਲੋਡ ਹੋਵੇ ਤਾਂ ਖੰਡ ਦੀ ਬਜਾਏ ਸ਼ਹਿਦ ਦੀ ਵਰਤੋਂ ਕਰੋ ਗਾਂ ਦੇ ਦੁੱਧ ’ਚ ਪੋਸ਼ਕ ਤੱਤਾਂ ਤੋਂ ਇਲਾਵਾ ਕੈਰੇਟਿਨ ਨਾਮਕ ਪੌਸ਼ਟਿਕ ਤੱਤ ਵੀ ਖੂਬ ਹੁੰਦਾ ਹੈ ਜੋ ਸਿਹਤ ਅਤੇ ਸੁੰਦਰਤਾ ਨੂੰ ਵਧਾਉਂਦਾ ਹੈ ਇਸੇ ਕਾਰਨ ਗਾਂ ਦੇ ਦੁੱਧ ਨੂੰ ਔਸ਼ਧੀ ਮੰਨਿਆ ਗਿਆ ਹੈ ਗਾਂ ਦਾ ਦੁੱਧ, ਦਹੀਂ, ਘਿਓ, ਮੂਤਰ ਅਤੇ ਗੋਬਰ ਦਾ ਧਾਰਮਿਕ ਪ੍ਰੋਗਰਾਮਾਂ ’ਚ ਇਸਤੇਮਾਲ ਕੀਤਾ ਜਾਂਦਾ ਹੈCow's milk

Also Read:  ਬੱਚਿਆਂ ਨੂੰ ਬਚਾਓ ਬੋਨ ਫਰੈਕਚਰ ਤੋਂ

ਭਾਰਤੀ ਹੀ ਨਹੀਂ, ਯੂਨਾਨੀ ਮਾਹਿਰ ਅਤੇ ਵਿਦਵਾਨ ਵੀ ਗਾਂ ਦੇ ਦੁੱਧ ਦੀ ਪ੍ਰਸੰਸਾ ਕਰਦੇ ਹੋਏ ਨਹੀਂ ਥੱਕਦੇ ਗਾਂ ਦਾ ਦੁੱਧ ਉੱਜਵਲ ਅਤੇ ਮਿਠਾਸਯੁਕਤ ਹੁੰਦਾ ਹੈ ਉਹ ਦਿਲ, ਤਪਦਿਕ ਅਤੇ ਫੇਫੜਿਆਂ ਦੇ ਜ਼ਖਮ ’ਚ ਬਹੁਤ ਫਾਇਦੇਮੰਦ ਹੈ ਇਸ ਦੀ ਵਰਤੋਂ ਨਾਲ ਦੁੱਖ, ਭਰਮ, ਪਾਗਲਪਣ ਆਦਿ ਦੂਰ ਹੁੰਦੇ ਹਨ ਤਾਂ ਆਓ ਜਾਣਦੇ ਹਾਂ ਗਾਂ ਦੇ ਦੁੱਧ ਸੇਵਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ, ਜਿਸ ਨਾਲ ਵੱਖ-ਵੱਖ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ- Cow’s milk

  • ਵਾਲ ਝੜਨ ’ਤੇ ਇਸ਼ਨਾਨ ਤੋਂ ਅੱਧਾ ਘੰਟਾ ਪਹਿਲਾਂ ਵਾਲਾਂ ’ਚ ਗਾਂ ਦੇ ਦੁੱਧ ਦੀ ਮਾਲਿਸ਼ ਕਰਨ ਨਾਲ ਵਾਲਾਂ ਦਾ ਡਿੱਗਣਾ ਰੁਕ ਜਾਂਦਾ ਹੈ
  • ਗਾਂ ਦੇ ਦੁੱਧ ਨਾਲ ਬਣਿਆ ਦਹੀਂ ਅਤੇ ਲੱਸੀ ਦੇ ਸੇਵਨ ਨਾਲ ਪੇਟ ਦੇ ਕੀੜੇ ਨਸ਼ਟ ਹੋ ਜਾਂਦੇ ਹਨ
  • ਕਾਲੀ ਮਿਰਚ ਤੇ ਮਿਸ਼ਰੀ ਯੁਕਤ ਗਾਂ ਦਾ ਗਰਮ ਦੁੱਧ ਪੀਣ ਨਾਲ ਜ਼ੁਕਾਮ ਦੂਰ ਹੁੰਦਾ ਹੈ
  • ਸੁੰਢ ਨੂੰ ਗਾਂ ਦੇ ਦੁੱਧ ’ਚ ਘਸਾ ਕੇ ਮੱਥੇ ’ਤੇ ਲੇਪ ਕਰਨ ਨਾਲ ਸਿਰ ਦਰਦ ਸ਼ਾਂਤ ਹੋ ਜਾਂਦਾ ਹੈ
  • ਗਾਂ ਦੇ ਦੁੱਧ ’ਚ ਬਾਦਾਮ ਦੀ ਖੀਰ ਬਣਾ ਕੇ ਖਾਣ ਨਾਲ ਅੱਧਾ ਸਿਰ ਦਰਦ ਦੂਰ ਹੁੰਦਾ ਹੈ
  • ਦੁੱਧ ’ਚ ਸ਼ਹਿਦ ਮਿਲਾ ਕੇ ਪੀਣ ਨਾਲ ਗੈਸ ਨਹੀਂ ਬਣਦੀ
  • ਗਾਂ ਦਾ ਦੁੱਧ ਪੀਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ
  • ਚਿਹਰੇ ’ਤੇ ਕਿੱਲ, ਮੁੰਹਾਸੇ, ਦਾਗ-ਧੱਬੇ ਦੂਰ ਕਰਨ ਲਈ ਸੌਣ ਤੋਂ ਪਹਿਲਾਂ ਹਲਕਾ ਗਰਮ ਦੁੱਧ ਚਿਹਰੇ ’ਤੇ ਮਲ਼ੋ ਅਤੇ ਕੁਝ ਸਮੇਂ ਬਾਅਦ ਚਿਹਰਾ ਧੋ ਲਓ ਇਸ ਨਾਲ ਚਿਹਰੇ ਦੀ ਸੁੰਦਰਤਾ ਵਧੇਗੀ
  • ਦੁੱਧ ’ਚ ਪਾਣੀ ਮਿਲਾ ਕੇ ਫੰਭੇ ਨਾਲ ਸਰੀਰ ’ਤੇ ਮਲੋ ਕੁਝ ਦੇਰ ਬਾਅਦ ਨਹਾ ਲਓ ਇਸ ਨਾਲ ਸਰੀਰ ਦੀ ਖੁਸ਼ਕੀ ਅਤੇ ਖੁਰਕ ਮਿਟ ਜਾਵੇਗੀ -ਪਰਸ਼ੂਰਾਮ ਸੰਬਲ
ਪਿਛਲੇ ਲੇਖFrench Fries: ਫਰੈਂਚ ਫਰਾਈਜ਼
ਸੱਚੀ ਸ਼ਿਕਸ਼ਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਇੱਕ ਤ੍ਰਿਭਾਸ਼ੀ ਮਾਸਿਕ ਮੈਗਜ਼ੀਨ ਹੈ। ਇਹ ਧਰਮ, ਤੰਦਰੁਸਤੀ, ਰਸੋਈ, ਸੈਰ-ਸਪਾਟਾ, ਸਿੱਖਿਆ, ਫੈਸ਼ਨ, ਪਾਲਣ-ਪੋਸ਼ਣ, ਘਰ ਬਣਾਉਣ ਅਤੇ ਸੁੰਦਰਤਾ ਵਰਗੇ ਵਿਸ਼ਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਸਮਾਜਿਕ ਅਤੇ ਅਧਿਆਤਮਿਕ ਤੌਰ 'ਤੇ ਜਗਾਉਣਾ ਅਤੇ ਉਨ੍ਹਾਂ ਦੀ ਆਤਮਾ ਦੀ ਅੰਦਰੂਨੀ ਸ਼ਕਤੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ।