Turmeric water

Turmeric water: ਗੁਣਾਂ ਦੀ ਖਾਨ ਹੈ ਹਲਦੀ ਦਾ ਪਾਣੀ

ਹਲਦੀ ਇੱਕ ਅਜਿਹਾ ਮਸਾਲਾ ਹੈ, ਜੋ ਹਰ ਭਾਰਤੀ ਰਸੋਈ ’ਚ ਪਾਇਆ ਜਾਂਦਾ ਹੈ ਇਹ ਨਾ ਸਿਰਫ ਖਾਣੇ ਦਾ ਰੰਗ ਅਤੇ ਸਵਾਦ ਵਧਾਉਂਦੀ ਹੈ ਸਗੋਂ ਸਿਹਤ ਨੂੰ ਵੀ ਕਈ ਫਾਇਦੇ ਪਹੁੰਚਾਉਂਦੀ ਹੈ ਹਲਦੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜਿਸ ਕਾਰਨ ਆਯੁਰਵੇਦ ’ਚ ਇਸ ਦਾ ਖਾਸ ਮਹੱਤਵ ਦੱਸਿਆ ਹੈ ਇਸ ’ਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀਸੈਪਟਿਕ ਅਤੇ ਐਂਟੀ-ਫੰਗਲ ਗੁਣ ਮੌਜ਼ੂਦ ਹੁੰਦੇ ਹਨ, ਜੋ ਕਈ ਬਿਮਾਰੀਆਂ ਨੂੰ ਦੂਰ ਕਰਨ ’ਚ ਮੱਦਦ ਕਰਦੇ ਹਨ

ਇਮਿਊਨ ਸਿਸਟਮ ਮਜ਼ਬੂਤ ਬਣਾਵੇ:

ਨਿਯਮਤ ਰੂਪ ਨਾਲ ਹਲਦੀ ਦੇ ਪਾਣੀ ਦਾ ਸੇਵਨ ਕਰਨ ਨਾਲ ਇਮਿਊਨਿਟੀ ਬੂਸਟ ਹੋ ਸਕਦੀ ਹੈ ਦਰਅਸਲ, ਇਸ ’ਚ ਐਂਟੀਆਕਸੀਡੈਂਟ, ਐਂਟੀ-ਬੈਕਟੀਰੀਅਲ ਅਤੇ ਐਂਟੀ ਇੰਫਲੈਮੇਟਰੀ ਗੁਣ ਮੌਜੂਦ ਹੁੰਦੇ ਹਨ, ਜੋ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ’ਚ ਮੱਦਦ ਕਰਦੇ ਹਨ ਇਸ ਨਾਲ ਤੁਸੀਂ ਕਈ ਤਰ੍ਹਾਂ ਦੀ ਇਨਫੈਕਸ਼ਨ ਅਤੇ ਬਿਮਾਰੀਆਂ ਦੀ ਚਪੇਟ ’ਚ ਆਉਣ ਤੋਂ ਬਚ ਸਕਦੇ ਹੋ

ਪਾਚਨ ਤੰਤਰ ਨੂੰ ਸਹੀ ਰੱਖੇ:

ਹਲਦੀ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਇਸ ’ਚ ਮੌਜੂਦ ਪੋਸ਼ਕ ਤੱਤ ਪਾਚਨ ਕਿਰਿਆ ਨੂੰ ਸੁਧਾਰਨ ’ਚ ਮੱਦਦ ਕਰਦੇ ਹਨ ਇਸ ਦੇ ਨਿਯਮਤ ਸੇਵਨ ਨਾਲ ਗੈਸ, ਅਪੱਚ, ਪੇਟ ’ਚ ਦਰਦ ਅਤੇ ਸੋਜ ਵਰਗੀਆਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ

ਵਜ਼ਨ ਘਟਾਉਣ ’ਚ ਮੱਦਦਗਾਰ:

ਰੋਜ਼ਾਨਾ ਹਲਦੀ ਦਾ ਪਾਣੀ ਪੀਣ ਨਾਲ ਵਜ਼ਨ ਘਟਾਉਣ ’ਚ ਮੱਦਦ ਮਿਲ ਸਕਦੀ ਹੈ ਇਸ ’ਚ ਮੌਜੂਦ ਕਰਕਿਊਮਿਨ ਸਰੀਰ ’ਚ ਫੈਟ ਵਧਾਉਣ ਵਾਲੇ ਟਿਸ਼ੂ ਨੂੰ ਬਣਨ ਤੋਂ ਰੋਕਦਾ ਹੈ ਇਸ ਦੇ ਸੇਵਨ ਨਾਲ ਮੈਟਾਬਾਲਿਜ਼ਮ ਬੂਸਟ ਹੁੰਦਾ ਹੈ, ਜਿਸ ਨਾਲ ਕੈਲੋਰੀ ਬਰਨ ਹੁੰਦੀ ਹੈ ਅਤੇ ਵਜ਼ਨ ਘੱਟ ਕਰਨ ’ਚ ਮੱਦਦ ਮਿਲਦੀ ਹੈhaldi

Also Read:  Yaad-e-Murshid: ਸਿੱਧੇ ਰਾਹ ਪਾਵਣ ਆਇਆ ਸੀ

ਡਾਇਬਿਟੀਜ਼ ’ਚ ਫਾਇਦੇਮੰਦ:

ਡਾਇਬਿਟੀਜ਼ ਦੇ ਮਰੀਜ਼ਾਂ ਲਈ ਹਲਦੀ ਦਾ ਪਾਣੀ ਬੇਹੱਦ ਲਾਭਦਾਇਕ ਹੈ ਇਸ ’ਚ ਮੌਜੂਦ ਕਰਕਿਊਮਿਨ ਇੰਸੂਲਿਨ ਨੂੰ ਵਧਾਉਣ ’ਚ ਮੱਦਦ ਕਰਦਾ ਹੈ, ਜਿਸ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ’ਚ ਮੱਦਦ ਮਿਲਦੀ ਹੈ

ਜੋੜਾਂ ਦੇ ਦਰਦ ਤੋਂ ਆਰਾਮ ਦੁਆਵੇ:

ਹਲਦੀ ਦੇ ਪਾਣੀ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਅਤੇ ਸੋਜ ਤੋਂ ਰਾਹਤ ਮਿਲ ਸਕਦੀ ਹੈ ਦਰਅਸਲ, ਇਸ ਵਿਚ ਐਂਟੀ-ਇੰਫਲੈਮੇਟਰੀ ਗੁਣ ਮੌਜੂਦ ਹੁੰਦੇ ਹਨ, ਜੋ ਸੋਜ ਅਤੇ ਦਰਦ ਨੂੰ ਘੱਟ ਕਰਨ ’ਚ ਮੱਦਦ ਕਰਦੇ ਹਨ ਜਿਹੜੇ ਲੋਕਾਂ ਨੂੰ ਗਠੀਆ ਅਤੇ ਜੋੜਾਂ ’ਚ ਦਰਦ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਹਲਦੀ ਦੇ ਪਾਣੀ ਦਾ ਸੇਵਨ ਕਰਨ ਨਾਲ ਫਾਇਦਾ ਮਿਲ ਸਕਦਾ ਹੈ

ਹਲਦੀ ਦਾ ਪਾਣੀ ਕਿਵੇਂ ਬਣਾਈਏ?

ਹਲਦੀ ਦਾ ਪਾਣੀ ਬਣਾਉਣ ਲਈ ਇੱਕ ਗਲਾਸ ਕੋਸੇ ਪਾਣੀ ’ਚ 1/4 ਚਮਚ ਹਲਦੀ ਮਿਲਾਓ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਦਾ ਸੇਵਨ ਕਰੋ ਤੁਸੀਂ ਭਾਵੇਂ ਤਾਂ ਇਸ ’ਚ ਸਵਾਦ ਲਈ ਨਿੰਬੂ ਦਾ ਰਸ ਅਤੇ ਸ਼ਹਿਦ ਵੀ ਮਿਲਾ ਸਕਦੇ ਹੋ ਹਲਦੀ ਦਾ ਪਾਣੀ ਪੀਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਖਾਲੀ ਪੇਟ ਹੁੰਦਾ ਹੈ ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਪੂਰਾ ਦਿਨ ਸਰੀਰ ਐਨਰਜੈਟਿਕ ਰਹਿੰਦਾ ਹੈ ਇਸ ਤੋਂ ਇਲਾਵਾ, ਤੁਸੀਂ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਪੀ ਸਕਦੇ ਹੋ ਇਸ ਨਾਲ ਨੀਂਦ ਵਧੀਆ ਆਉਂਦੀ ਹੈ ਅਤੇ ਬਾਡੀ ਡਿਟਾਕਸ ਹੁੰਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ