ਬਦਲਦਾ ਮੌਸਮ ਨਜ਼ਰ-ਅੰਦਾਜ ਨਾ ਕਰੋ ਜ਼ੁਕਾਮ ਨੂੰ
ਮੌਸਮ ’ਚ ਥੋੜ੍ਹਾ ਬਦਲਾਅ ਆਉਂਦੇ ਹੀ ਜ਼ੁਕਾਮ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਜ਼ੁਕਾਮ ਇੱਕ ਤਰ੍ਹਾਂ ਦੀ ਐਲਰਜੀ ਹੈ ਜਿਸ ਕਾਰਨ ਨੱਕ ਵਹਿਣਾ ਅਤੇ ਗਲੇ ’ਚੋਂ ਬਲਗਮ ਨਿਕਲਣਾ ਆਮ ਗੱਲ ਹੈ
ਜਦੋਂ ਸਾਡੀ ਸਾਹ ਦੀ ਨਾੜੀ ਦੇ ਨਾਲ ਰ ੇਸ਼ਾ ਅਤੇ ਪਾਣੀ ਦਾ ਮਿਸ਼ਰਨ ਬਣਨਾ ਸ਼ੁਰੂ ਹੁੰਦਾ ਹੈ ਉਦੋਂ ਅਤੇ ਗਲੇ ’ਚੋਂ ਇਸ ਦੀ ਨਿਕਾਸੀ ਸ਼ੁਰੂ ਹੋ ਜਾਂਦੀ ਹੈ, ਜਦਕਿ ਇਹ ਕੋਈ ਬਿਮਾਰੀ ਨਹੀਂ ਹੈ ਸਗੋਂ ਇੰਫੈਕਸ਼ਨ ਦੀ ਬਿਮਾਰੀ ਦਾ ਸੂਚਕ ਹੈ ਜਿਸ ਨਾਲ ਵੱਡੀ ਸਮੱਸਿਆ ਵੀ ਹੋ ਸਕਦੀ ਹੈ ਜਿਵੇਂ ਨਿਮੋਨੀਆ ਆਦਿ
Also Read :-
ਜ਼ੁਕਾਮ ਕਿਹੜੇ ਲੋਕਾਂ ਨੂੰ ਜਲਦੀ ਨਿਸ਼ਾਨਾ ਬਣਾਉਂਦਾ ਹੈ
- ਬੱਚੇ, ਬੁੱਢੇ ਅਤੇ ਕਮਜ਼ੋਰ ਲੋਕ ਇਸ ਦੇ ਨਿਸ਼ਾਨੇ ’ਤੇ ਰਹਿੰਦੇ ਹਨ
- ਹਾਰਟ, ਡਾਈਬਿਟੀਜ਼, ਦਮਾ, ਏਡਜ਼, ਹੈਪੇਟਾਈਟਿਸ, ਖੂਨ ਦੀ ਕਮੀ ਵਾਲੇ ਲੋਕ, ਟੀਬੀ, ਹਾਈ ਬਲੱਡ ਪ੍ਰੈਸ਼ਰ ਵਾਲੇ ਰੋਗੀ ਜਲਦੀ ਇਸ ਦੀ ਚਪੇਟ ’ਚ ਆਉਂਦੇ ਹਨ
- ਜਿਹੜੇ ਲੋਕਾਂ ਦਾ ਸਰੀਰ ਸੈਂਸਟਿਵ ਹੋਵੇ
ਲੱਛਣ
- ਜੇਕਰ ਨੱਕ ਜਾਂ ਗਲੇ ਤੋਂ ਪਤਲਾ ਸਫੈਦ ਪਾਣੀ ਨਿਕਲ ਰਿਹਾ ਹੋਵੇ ਤਾਂ ਸਮਝੋ ਜ਼ੁਕਾਮ ਦੀ ਸ਼ੁਰੂਆਤ ਹੋ ਗਈ ਹੈ ਇਹ ਅਵਸਥਾ ਜ਼ੁਕਾਮ ਦੀ ਆਮ ਅਵਸਥਾ ਹੈ ਇਹ ਆਪਣੇ ਆਪ ਦੋ ਤਿੰਨ ਦਿਨਾਂ ’ਚ ਠੀਕ ਹੋ ਜਾਂਦੀ ਹੈ
- ਜੇਕਰ ਹਲਕੇ ਪੀਲੇ ਰੰਗ ਵਾਲਾ ਗਾੜ੍ਹਾ ਪਾਣੀ ਗਲੇ ਅਤੇ ਨੱਕ ’ਚੋਂ ਨਿਕਲੇ ਤਾਂ ਸਾਵਧਾਨ ਹੋਣ ਦੀ ਜ਼ਰੂਰਤ ਹੈ ਘਰੇਲੂ ਨੁਸਖੇ ਨਾਲ ਆਪਣਾ ਇਲਾਜ ਸ਼ੁਰੂ ਕਰ ਦਿਓ
- ਨੱਕ ਬੰਦ ਹੋਣ ’ਤੇ ਵਾਇਰਲ ਇੰਫੈਕਸ਼ਨ ਹੋ ਸਕਦਾ ਹੈ ਜੋ ਸਟੀਮ ਲੈਣ ’ਤੇ ਅਤੇ ਐਂਟੀ ਐਲਰਜਿਕ ਦਵਾਈ ਲੈਣ ਨਾਲ ਤਿੰਨ ਤੋਂ ਪੰਜ ਦਿਨਾਂ ’ਚ ਠੀਕ ਹੋ ਜਾਂਦਾ ਹੈ
- ਬੈਕਟੀਰੀਅਲ ਇੰਫੈਕਸ਼ਨ ’ਚ ਐਂਟੀਬਾਇਓਟਿਕ ਲੈਣੀ ਪੈ ਸਕਦੀ ਹੈ ਡਾਕਟਰ ਤੋਂ ਜਾਂਚ ਕਰਵਾ ਕੇ ਦਵਾਈ ਲਓ
- ਜੇਕਰ ਰੇਸ਼ਾ ਸਫੈਦ ਹੈ ਤਾਂ ਇਹ ਐਲਰਜਿਕ ਜ਼ੁਕਾਮ ਹੈ
- ਜੇਕਰ ਰੇਸ਼ੇ ਦਾ ਰੰਗ ਹਰਾ ਜਾਂ ਪੀਲਾ ਗਾੜ੍ਹਾ ਹੈ ਤਾਂ ਇਹ ਇੰਫੈਕਸ਼ਨ ਦਾ ਸੂਚਕ ਹੈ ਅਜਿਹੇ ’ਚ ਡਾਕਟਰ ਨਾਲ ਸੰਪਰਕ ਕਰੋ ਨਹੀਂ ਤਾਂ ਇੰਫੈਕਸ਼ਨ ਫੇਫੜਿਆਂ ਤੱਕ ਪਹੁੰਚ ਕੇ ਜ਼ਿਆਦਾ ਤਕਲੀਫ਼ ਦੇ ਸਕਦਾ ਹੈ
- ਜੇਕਰ ਜ਼ੁਕਾਮ ਪੰਜ ਦਿਨਾਂ ਤੋਂ ਜ਼ਿਆਦਾ ਚੱਲੇ, ਨਾਲ ਹੀ ਖੰਘ, ਬਲਗਮ, ਸਿਰਦਰਦ, ਬਦਨ-ਦਰਦ ਅਤੇ ਹਲਕਾ ਬੁਖਾਰ ਵੀ ਹੋਵੇ ਤਾਂ ਡਾਕਟਰੀ ਸਲਾਹ ਜ਼ਰੂਰੀ ਹੈ
ਕੁਝ ਘਰੇਲੂ ਇਲਾਜ
- ਇੱਕ ਵੱਡੀ ਇਲਾਇਚੀ ਪੀਸ ਲਓ ਉਸ ’ਚ ਚੁਟਕੀ ਭਰ ਹਲਦੀ ਜਾਂ ਕਾਲੀ ਮਿਰਚ ਪੀਸੀ ਹੋਈ ਮਿਲਾ ਲਓ ਇਸ ਨੂੰ ਸ਼ਹਿਦ, ਮਲਾਈ ਜਾਂ ਪਾਣੀ ਦੇ ਨਾਲ ਲਓ
- ਤੁਲਸੀ ਅਦਰਕ ਦੀ ਚਾਹ ਪੀਓ ਦਿਨ ’ਚ ਦੋ-ਤਿੰਨ ਵਾਰ ਪੀ ਸਕਦੇ ਹੋ
- ਮੌਸਮ ਬਦਲਦੇ ਹੀ ਦੋ-ਤਿੰਨ ਤੁਲਸੀ ਦੇ ਪੱਤੇ ਖਾਲੀ ਪੇਟ ਨਿਗਲੋ ਇਹ ਤੁਸੀਂ ਪੂਰੀ ਸਰਦੀ ਵੀ ਲੈ ਸਕਦੇ ਹੋ ਫਿਰ ਚਾਹ ’ਚ ਥੋੜ੍ਹਾ ਲੂਣ ਪਾ ਲਓ ਗਲਾ ਵੀ ਠੀਕ ਰਹੇਗਾ ਅਤੇ ਜ਼ੁਕਾਮ ਵੀ ਨਹੀਂ ਹੋਵੇਗਾ
- ਰਾਤ ਨੂੰ ਗਰਮ ਦੁੱਧ ਨਾਲ ਛੋਟਾ ਅੱਧਾ ਚਮਚ ਹਲਦੀ ਪਾਊਡਰ ਲਓ ਉਸ ਤੋਂ ਬਾਅਦ ਪਾਣੀ ਨਾ ਪੀਓ
- ਤੁਲਸੀ ਦੇ ਦਸ ਪੰਦਰਾਂ ਪੱਤੇ ਚੰਗੀ ਤਰ੍ਹਾਂ ਧੋ ਕੇ ਇੱਕ ਗਿਲਾਸ ਪਾਣੀ ’ਚ ਰੱਖ ਦਿਓ ਤਿੰਨ-ਚਾਰ ਘੰਟਿਆਂ ਬਾਅਦ ਪਾਣੀ ਥੋੜ੍ਹਾ-ਥੋੜ੍ਹਾ ਕਰਕੇ ਦਿਨ ’ਚ ਤਿੰਨ ਚਾਰ ਵਾਰ ਪੀਓ
- ਇੱਕ ਵੱਡਾ ਮੱਗ ਦੁੱਧ ’ਚ 5 ਤੋਂ 8 ਕਾਲੀ ਮਿਰਚਾਂ, ਦੋ ਤੋਂ ਤਿੰਨ ਕੇਸਰ ਦੀਆਂ ਬਾਲੀਆਂ ਅਤੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਗਰਮ ਦੁੱਧ ਲਓ
- ਇੱਕ ਚਮਚ ਹਲਦੀ ਨੂੰ ਤਵੇ ’ਤੇ ਗਰਮ ਕਰੋ ਉਸ ’ਚੋਂ ਨਿਕਲਣ ਵਾਲੇ ਧੂੰਏਂ ਨੂੰ ਸੁੰਘੋ ਆਰਾਮ ਮਿਲੇਗਾ
- ਤੁਲਸੀ ਅਤੇ ਅਦਰਕ ਦੇ ਰਸ ਨੂੰ ਸ਼ਹਿਦ ’ਚ ਮਿਲਾ ਕੇ ਥੋੜ੍ਹਾ ਗਰਮ ਪੀਣ ਨਾਲ ਵੀ ਆਰਾਮ ਮਿਲਦਾ ਹੈ
- ਨੱਕ ਬੰਦ ਹੋਣ ’ਤੇ ਸਟੀਮ ਜ਼ਰੂਰ ਲਓ ਅਜਵਾਇਨ ਨੂੰ ਤਵੇ ’ਤੇ ਗਰਮ ਕਰਕੇ ਰੁਮਾਲ ’ਚ ਬੰਨ੍ਹ ਕੇ ਨੱਕ ਅਤੇ ਉਸ ਦੇ ਆਸ-ਪਾਸ ਦੇ ਹਿੱਸੇ ’ਤੇ ਟਕੋਰ ਕਰੋ ਰੇਸ਼ਾ ਪਿਘਲ ਕੇ ਬਾਹਰ ਨਿਕਲਦਾ ਹੈ ਇਸੇ ਤਰ੍ਹਾਂ ਕਾਲੇ ਜ਼ੀਰੇ ਨੂੰ ਵੀ ਗਰਮ ਕਰਕੇ ਟਕੋਰ ਕਰ ਸਕਦੇ ਹੋ ਨੱਕ ਖੁੱਲ੍ਹ ਜਾਏਗਾ
- ਸੌਂਠ, ਮੁਲੱਠੀ, ਕਾਲੀ ਮਿਰਚ ਦਾ ਪਾਊਡਰ ਬਣਾ ਕੇ ਥੋੜ੍ਹੇ ਜਿਹੇ ਸ਼ਹਿਦ ’ਚ ਮਿਲਾ ਕੇ ਚੱਟੋ, ਇੱਕ ਸਮੇਂ ’ਚ ਲਾਭ ਮਿਲੇਗਾ
ਸਾਵਧਾਨੀ
ਸਾਰੇ ਨੁਸਖਿਆਂ ਨੂੰ ਇਕੱਠਾ ਨਾ ਅਪਣਾਓ ਇੱਕ ਸਮੇਂ ’ਚ ਇੱਕ ਨੁਸਖੇ ਦਾ ਲਾਭ ਲਓ ਜੇਕਰ ਲਾਭ ਨਾ ਮਿਲੇ ਤਾਂ ਡਾਕਟਰ ਦੀ ਸਲਾਹ ਲਓ ਇਹ ਨੁਸਖ਼ੇ ਸ਼ੁਰੂਆਤੀ, ਸਧਾਰਨ ਜੁਕਾਮ ’ਚ ਲਾਭ ਪਹੁੰਚਾਉਂਦੇ ਹਨ ਵਿਗੜ ਜਾਣ ਤੋਂ ਬਾਅਦ ਇਨ੍ਹਾਂ ਤੋਂ ਲਾਭ ਬਹੁਤ ਘੱਟ ਮਿਲਦਾ ਹੈ
ਨੀਤੂ ਗੁਪਤਾ