Experience of Satsangis | Experiences of the Devotees

ਸਤਿਸੰਗੀਆਂ ਦੇ ਅਨੁਭਵ : ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ ਰਹਿਮਤ
ਜਿਸ ਦਿਨ ਤੇਰੇ ਲੰਗਰ ਖ਼ਤਮ ਹੋ ਜਾਣਗੇ, ਅਸੀਂ ਤੈਨੂੰ ਲੈ ਜਾਵਾਂਗੇ…

ਪ੍ਰੇਮੀ ਹਰਦੇਵ ਸਿੰਘ ਹੈਰੀ ਇੰਸਾਂ ਪੁੱਤਰ ਸ੍ਰੀ ਪਾਲਾ ਸਿੰਘ ਪਿੰਡ ਗਿੱਦੜਾਂਵਾਲੀ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਕਰਦਾ ਹੈ:- 29 ਦਸੰਬਰ 2014 ਦੀ ਗੱਲ ਹੈ ਕਿ ਮੈਂ ਆਪਣੇ ਪਿੰਡ ਦੇ ਨੇੜੇ ਕਸਬਾ ਖੂਈਆਂ ਸਰਵਰ ਵਿੱਚ ਆਰੇ ’ਤੇ ਬਤੌਰ ਮਜ਼ਦੂਰ ਕੰਮ ਕਰ ਰਿਹਾ ਸੀ ਘਟਨਾ ਦੇ ਸਮੇਂ ਮੈਂ ਲੱਕੜਾਂ ਦੀ ਚਿਰਾਈ ਕਰ ਰਿਹਾ ਸੀ

ਅਚਾਨਕ ਇੱਕਦਮ ਆਰੇ ਦਾ ਬਲੇਡ (ਲੰਬੀ ਆਰੀ ਜੋ ਆਰਾ ਚੱਲਦੇ ਸਮੇਂ ਚੱਕਰ ਵਿੱਚ ਘੁੰਮਦੀ ਹੈ ਤੇ ਕਟਾਈ ਕਰਦੀ ਹੈ) ਵਿੱਚੋਂ ਕਰੀਬ ਨੌਂ-ਦਸ ਇੰਚ ਦਾ ਟੁਕੜਾ ਟੁੱਟ ਕੇ ਮੇਰੇ ਸਿਰ ਵਿੱਚ ਥੋੜ੍ਹਾ ਸੱਜੇ ਪਾਸੇ ਤਿੰਨ ਇੰਚ ਤੱਕ ਧਸ ਕੇ ਨਿਕਲ ਗਿਆ ਉਸ ਸਮੇਂ ਮੇਰਾ ਸਿਰ ਨੰਗਾ ਸੀ ਆਰੇ ਦੇ ਮਾਲਕ ਨੇ ਤੁਰੰਤ ਆਪਣਾ ਜਾਣਕਾਰ ਡਾਕਟਰ ਬੁਲਾਇਆ ਉਹ ਡਾਕਟਰ ਮੇਰੀ ਹਾਲਤ ਵੇਖ ਕੇ ਡਰ ਗਿਆ ਕਿਉਂਕਿ ਮੇਰੇ ਸਿਰ ਵਿੱਚੋਂ ਲਗਾਤਾਰ ਖੂਨ ਨਿਕਲ ਰਿਹਾ ਸੀ ਜਿਸ ਨਾਲ ਮੇਰੇ ਕੱਪੜੇ ਖੂਨ ਨਾਲ ਲੱਥ-ਪੱਥ ਲਾਲ-ਲਾਲ ਹੋ ਗਏ ਸਨ

Also Read :-

ਉਹ ਡਾਕਟਰ ਕਹਿਣ ਲੱਗਿਆ ਕਿ ਮੇਰੇ ਵੱਸ ਤੋਂ ਬਾਹਰ ਦੀ ਗੱਲ ਹੈ, ਕਿਸੇ ਵੱਡੇ ਸ਼ਹਿਰ ਲੈ ਜਾਓ ਆਰੇ ਦਾ ਮਾਲਕ ਮੇਰੇ ਸੰਬੰਧੀਆਂ ਨੂੰ ਨਾਲ ਲੈ ਕੇ ਮੈਨੂੰ ਗੰਗਾਰਾਮ ਬਾਂਸਲ ਦੇ ਹਸਪਤਾਲ ਵਿੱਚ ਸ੍ਰੀ ਗੰਗਾਨਗਰ ਲੈ ਗਿਆ ਮੇਰੇ ਕਿਸੇ ਵੀ ਸੰਬੰਧੀ ਨੂੰ ਉਮੀਦ ਨਹੀਂ ਸੀ ਕਿ ਮੈਂ ਬਚ ਜਾਵਾਂਗਾ ਮੇਰੇ ਦਸ ਵਜੇ ਸੱਟ ਲੱਗੀ ਸੀ ਤੇ ਬਾਰ੍ਹਾਂ ਵਜੇ ਅਪਰੇਸ਼ਨ ਹੋਣ ਲੱਗ ਗਿਆ ਸੀ ਡਾਕਟਰ ਨੇ ਮੇਰੇ ਸੰਬੰਧੀਆਂ ਤੋਂ ਦਸਤਖ਼ਤ ਕਰਵਾਉਣ ਤੋਂ ਬਾਅਦ ਕਿਹਾ ਕਿ ਜੇਕਰ ਦੋ ਦਿਨਾਂ ਬਾਅਦ ਬੋਲ ਪਿਆ ਤਾਂ ਠੀਕ ਹੋ ਜਾਵੇਗਾ ਮੇਰੇ ਸੰਬੰਧੀਆਂ ਦੇ ਦੱਸਣ ਅਨੁਸਾਰ ਅਪਰੇਸ਼ਨ ਦੌਰਾਨ ਹੀ ਮੇਰੀ ਮੌਤ ਹੋ ਗਈ ਸੀ

ਡਾਕਟਰ ਨੇ ਮ੍ਰਿਤਕ ਐਲਾਨ ਕਰਕੇ ਮੇਰੇ ’ਤੇ ਕੱਪੜਾ ਪਾ ਦਿੱਤਾ ਸੀ ਉਸੇ ਸਮੇਂ ਦੌਰਾਨ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੈਨੂੰ ਦਰਸ਼ਨ ਦਿੱਤੇ ਪਿਤਾ ਜੀ ਉਸੇ ਮੋਟਰ ਸਾਈਕਲ ’ਤੇ ਆਏ ਜਿਸ ’ਤੇ ਫਿਲਮ ਜੱਟੂ ਇੰਜੀਨੀਅਰ ਵਿੱਚ ਆਏ ਸਨ ਪਿਤਾ ਜੀ ਦੇ ਪਵਿੱਤਰ ਹੱਥ ਵਿੱਚ ਲੰਗਰ ਨਾਲ ਭਰਿਆ ਥੈਲਾ ਸੀ ਪਿਤਾ ਜੀ ਦੇ ਪੈਰਾਂ ਵਿੱਚ ਬੂਟ ਸਨ ਤੇ ਬਹੁਤ ਹੀ ਸੁੰਦਰ ਪੁਸ਼ਾਕ ਸੀ ਮੈਨੂੰ ਖਿਆਲ ਆਇਆ ਕਿ ਅੰਤਿਮ ਸਮੇਂ ਪਿਤਾ ਜੀ ਗੁਰੂ ਰੂਪ ਵਿੱਚ ਲੈਣ ਆਉਂਦੇ ਹਨ ਤੇ ਆ ਗਏ ਹਨ ਮੈਂ ਪਿਤਾ ਜੀ ਨੂੰ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਲਾਇਆ ਅਤੇ ਪਿਤਾ ਜੀ ਦੇ ਚਰਨ-ਕਮਲਾਂ ਵਿੱਚ ਬੇਨਤੀ ਕੀਤੀ ਕਿ ਪਿਤਾ ਜੀ! ਮੈਂ ਜਾਣ ਲਈ ਤਿਆਰ ਹਾਂ ਆਪ ਮੈਨੂੰ ਲੈਣ ਆਏ ਹੋ?

ਪਿਤਾ ਜੀ ਮੁਸਕਰਾਉਂਦੇ ਹੋਏ ਬੋਲੇ, ‘‘ਨਹੀਂ, ਬੇਟਾ! ਅੱਜ ਨਹੀਂ ਅੱਜ ਅਸੀਂ ਤੇਰਾ ਹਾਲ-ਚਾਲ ਪੁੱਛਣ ਆਏ ਹਾਂ’’ ਮੈਂ ਕਿਹਾ, ਪਿਤਾ ਜੀ! ਥੈਲੇ ਵਿੱਚ ਕੀ ਹੈ? ਤਾਂ ਪਿਤਾ ਜੀ ਨੇ ਫਰਮਾਇਆ, ‘‘ਜਦੋਂ ਕੋਈ ਬਾਪ ਆਪਣੇ ਬਿਮਾਰ ਬੇਟੇ ਨੂੰ ਮਿਲਣ ਆਉਂਦਾ ਹੈ ਤਾਂ ਖਾਲੀ ਹੱਥ ਨਹੀਂ ਆਉਂਦਾ ਅਸੀਂ ਤੇਰੇ ਲਈ ਲੰਗਰ ਲੈ ਕੇ ਆਏ ਹਾਂ ਅਜੇ ਤੇਰੇ ਲੰਗਰ ਬਾਕੀ ਹਨ, ਇਹ ਲੰਗਰ ਖਾਓ ਜਿਸ ਦਿਨ ਤੇਰੇ ਲੰਗਰ ਖ਼ਤਮ ਹੋ ਜਾਣਗੇ, ਅਸੀਂ ਤੈਨੂੰ ਲੈ ਜਾਵਾਂਗੇ, ਉਹ ਵੀ ਦੋ ਸੀਟਾਂ ਵਾਲੀ ਕਾਰ ’ਤੇ’’ ਉਸ ਸਮੇਂ ਮੈਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਪਿਤਾ ਜੀ ਹਰ ਗੱਡੀ ਵਿੱਚ ਦੋ ਸੀਟਾਂ ਹੀ ਕਿਉਂ ਬਣਵਾਉਂਦੇ ਹਨ ਇੱਕ ਆਪਣੇ ਲਈ ਅਤੇ ਦੂਜੀ ਆਪਣੇ ਬੱਚੇ ਲਈ, ਜਿਸ ਨੂੰ ਨਿੱਜਧਾਮ ਲਿਜਾਣਾ ਹੁੰਦਾ ਹੈ

ਪਿਤਾ ਜੀ ਦੀ ਦਇਆ-ਰਹਿਮਤ ਨਾਲ ਜਦੋਂ ਮੈਂ ਜਿਉਂਦਾ ਹੋ ਗਿਆ ਤਾਂ ਡਾਕਟਰ ਸ਼ਰਮਿੰਦਾ ਹੋ ਗਏ ਅਤੇ ਕਹਿਣ ਲੱਗੇ ਕਿ ਇਹ ਜਿਉਂਦਾ ਤਾਂ ਹੋ ਗਿਆ ਪਰ ਇਹ ਉਮਰ-ਭਰ ਦੇ ਲਈ ਮੰਜੇ ’ਤੇ ਹੀ ਰਹੇਗਾ ਨਾ ਤਾਂ ਇਹ ਚੱਲ ਸਕੇਗਾ, ਨਾ ਖਾ ਸਕੇਗਾ, ਨਾ ਸੁਣ ਸਕੇਗਾ

ਪੂਰੇ ਬਾਰ੍ਹਾਂ ਘੰਟਿਆਂ ਤੋਂ ਬਾਅਦ ਅਗਲੇ ਦਿਨ ਬਾਰਾਂ ਵਜੇ ਮੈਨੂੰ ਹੋਸ਼ ਆ ਗਈ ਹੋਸ਼ ਆਉਂਦੇ ਹੀ ਮੈਂ ਆਪਣੀ ਬੇਟੀ ਨੂੰ ਆਵਾਜ਼ ਮਾਰੀ ਸਾਰੇ ਡਾਕਟਰ ਮੇਰੇ ਕੋਲ ਭੱਜ ਕੇ ਆਏ ਅਤੇ ਹੈਰਾਨ ਰਹਿ ਗਏ ਕਿ ਇਹ ਤਾਂ ਚਮਤਕਾਰ ਹੋ ਗਿਆ ਦੋ ਮਹੀਨਿਆਂ ਤੱਕ ਫਿਜ਼ੀਓਥੇਰੈਪੀ ਨਾਲ ਮੇਰਾ ਇਲਾਜ ਚੱਲਿਆ ਕਿਉਂਕਿ ਮੇਰੀ ਖੱਬੀ ਲੱਤ ਕੰਮ ਨਹੀਂ ਕਰਦੀ ਸੀ ਸਤਿਗੁਰੂ ਦੀ ਰਹਿਮਤ ਨਾਲ ਅੱਜ ਮੇਰੇ ਸਾਰੇ ਅੰਗ ਬਿਲਕੁਲ ਠੀਕ ਤਰ੍ਹਾਂ ਕੰਮ ਕਰ ਰਹੇ ਹਨ ਮੈਂ ਇੱਕ ਆਮ ਇਨਸਾਨ ਵਾਂਗ ਜਿਓਂ ਰਿਹਾ ਹਾਂ

ਪੂਜਨੀਕ ਹਜ਼ੂਰ ਪਿਤਾ ਗੁਰੂ ਜੀ ਦੇ ਉਪਕਾਰਾਂ ਦਾ ਮੈਂ ਕਿਵੇਂ ਵੀ ਬਦਲਾ ਨਹੀਂ ਚੁਕਾ ਸਕਦਾ, ਜਿਹਨਾਂ ਨੇ ਮੇਰੇ ਮੁਰਦੇ ਸਰੀਰ ਵਿੱਚ ਜਾਨ ਪਾ ਕੇ ਮੈਨੂੰ ਜੀਵਨ-ਦਾਨ ਦੇ ਦਿੱਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!