the name which has been given to you worship it experiences of satsangis

ਜੋ ਨਾਮ ਤੁਮਕੋ ਦੀਆ ਹੈ, ਇਸਕਾ ਭਜਨ ਕਰੋ… ਸਤਿਸੰਗੀਆਂ ਦਾ ਅਨੁਭਵ

ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ ਸ੍ਰੀ ਰਾਮ ਇੰਸਾਂ ਉਰਫ਼ ਸੂਬੇਦਾਰ ਪੁੱਤਰ ਸ. ਕਿਰਪਾਲ ਸਿੰਘ ਪਿੰਡ ਘੂਕਿਆਂ ਵਾਲੀ ਜ਼ਿਲ੍ਹਾ ਸਰਸਾ ਤੋਂ ਆਪਣੇ ਸਤਿਗੁਰੂ ਪੂਜਨੀਕ ਮਸਤਾਨਾ ਜੀ ਦੀਆਂ ਆਪਣੇ ’ਤੇ ਹੋਈਆਂ ਅਪਾਰ ਰਹਿਮਤਾਂ ਦਾ ਵਰਣਨ ਕਰਦਾ ਹੈ:-

ਕਰੀਬ 1950 ਦੀ ਗੱਲ ਹੈ ਕਿ ਮੈਂ ਆਪਣੇ ਪਿੰਡ ਦੇ ਪੰਜ ਆਦਮੀਆਂ ਦੇ ਨਾਲ ਡੇਰਾ ਸੱਚਾ ਸੌਦਾ ਸਰਸਾ ਵੇਖਣ ਲਈ ਗਿਆ ਮੈਂ ਉੱਥੇ ਜਦੋਂ ਰੂਹਾਨੀ ਮਸਤ ਫਕੀਰ ਸਾਈਂ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਮੇਰਾ ਮਨ ਇੱਕਦਮ ਸ਼ਾਂਤ ਹੋ ਗਿਆ ਮੈਨੂੰ ਪੂਜਨੀਕ ਸ਼ਹਿਨਸ਼ਾਹ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ ਮੇਰੀ ਰੂਹ ਦੀ ਕਲੀ ਖਿੜ ਗਈ ਮੈਂ ਰਾਤ ਨੂੰ ਸੱਚੇ ਪਾਤਸ਼ਾਹ ਜੀ ਦਾ ਸਤਿਸੰਗ ਸੁਣਿਆ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਉਸ ਸਤਿਸੰਗ ਵਿੱਚ ਬਚਨ ਫਰਮਾਏ ਕਿ ਸਤਿਗੁਰੂ ਆਪਣੇ ਬੱਚੇ ਦੀ ਹਮੇਸ਼ਾ ਸਹਾਇਤਾ ਕਰਦਾ ਹੈ ਸਤਿਗੁਰੂ ਆਪਣੇ ਬੱਚੇ ਦਾ ਮੂੰਹ ਦੇਖਦਾ ਹੈ, ਪਰ ਇਹ ਸਤਿਗੁਰੂ ਵੱਲ ਪਿੱਠ ਰੱਖਦਾ ਹੈ

Also Read :-

ਜੇਕਰ ਮੂੰਹ ਰੱਖੇ ਤਾਂ ਪਤਾ ਨਹੀਂ ਇਸ ਨੂੰ ਕੀ ਮਿਲ ਜਾਵੇ ਇਹ ਬਚਨ ਸੁਣ ਕੇ ਉਸੇ ਵੇਲੇ ਮੈਨੂੰ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ’ਤੇ ਪੂਰਾ ਵਿਸ਼ਵਾਸ ਹੋ ਗਿਆ ਕਿ ਜੇਕਰ ਦੁਨੀਆਂ ਵਿੱਚ ਸੱਚਾ ਸਤਿਗੁਰੂ ਹੈ ਤਾਂ ਕੇਵਲ ਇਹੀ (ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ) ਹੈ ਮੈਂ ਅਗਲੇ ਦਿਨ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ-ਸ਼ਬਦ ਲੈ ਲਿਆ ਨਾਮ-ਸ਼ਬਦ ਦਿੰਦੇ ਸਮੇਂ ਪੂਜਨੀਕ ਸਾਈਂ ਜੀ ਨੇ ਮੇਰੇ ਵੱਲ ਮੁਖਾਤਿਬ ਹੁੰਦੇ ਹੋਏ ਬਚਨ ਫਰਮਾਏ, ‘‘ਜੋ ਨਾਮ ਤੁਮ ਕੋ ਦੀਆ ਹੈ, ਇਸ ਕਾ ਭਜਨ ਕਰੋ ਇਸ ਕੀ ਤਾਕਤ ਕਾ ਤੁਮ੍ਹੇਂ ਆਪਣੇ ਆਪ ਪਤਾ ਚਲ ਜਾਏਗਾ ਹੋ ਸਕੇ ਤੋ ਅਪਨਾ ਰਾਸ਼ਨ ਆਪ ਚੱਕੀ ਪਰ ਪੀਸ ਕਰ ਆਪ ਹੀ ਖਾਣਾ ਬਣਾਓ, ਸਿਮਰਨ ਕਰਤੇ ਹੋਏ ਬਣਾਓ ਔਰ ਖਾਓ ਉਸਕਾ ਨਜ਼ਾਰਾ ਔਰ ਹੈ ਕਮ ਖਾਓ, ਕਮ ਸੋਵੋ ਜ਼ਿਆਦਾ ਸਮੇਂ ਤਕ ਸੋਨੇ ਸੇ ਤੁਮ੍ਹਾਰੀ ਕਾਇਆ ਰੂਪੀ ਨਗਰੀ ਮੇਂ ਚੋਰ ਘੁਸ ਜਾਤੇ ਹੈਂ ਇਨ ਵਿਸ਼ੇ-ਵਿਕਾਰੋਂ ਰੂਪੀ ਚੋਰੋਂ ਸੇ ਬਚਨੇ ਕੇ ਲੀਏ ਸਿਮਰਨ ਕਰਤੇ ਰਹੋ’’

ਮੈਂ ਆਪਣੇ ਸਤਿਗੁਰੂ ਦੇ ਬਚਨਾਂ ਅਨੁਸਾਰ ਹੱਥ ਨਾਲ ਆਟਾ ਪੀਸਣ ਵਾਲੀ ਆਪਣੀ ਅਲੱਗ ਚੱਕੀ ਲੈ ਆਇਆ ਮੈਂ ਸਿਮਰਨ ਕਰਦਾ ਹੋਇਆ ਆਪਣਾ ਆਟਾ ਖੁਦ ਪੀਸ ਕੇ ਤੇ ਖੁਦ ਖਾਣਾ ਬਣਾ ਕੇ ਖਾਣ ਲੱਗਿਆ ਮੈਂ ਬਹੁਤ ਘੱਟ ਰੋਟੀ ਖਾਂਦਾ ਸ਼ਲਗਮ, ਗਾਜਰ, ਕੱਦੂ ਵਗੈਰਾ ਦੀ ਸਬਜ਼ੀ ਖਾ ਲੈਂਦਾ

ਮੈਂ ਹਰ ਰੋਜ਼ ਸੁਬ੍ਹਾ-ਸ਼ਾਮ ਨਿਸ਼ਚਿਤ ਸਮੇਂ ਅਨੁਸਾਰ ਸਮਾਧੀ ਲਾ ਕੇ ਸਿਮਰਨ ਕਰਦਾ ਵੈਸੇ ਤਾਂ ਮੈਂ ਹਰ ਸਮੇਂ ਸਿਮਰਨ ਕਰਦਾ ਹੀ ਰਹਿੰਦਾ ਮੈਂ ਹਰ ਸਮੇਂ ਮਾਲਕ ਦੇ ਧਿਆਨ ਵਿੱਚ ਚੁੱਪ ਰਹਿੰਦਾ ਮੈਂ ਦਿਨ ਦੇ ਸਮੇਂ ਤਦ ਬੋਲਦਾ, ਜਦੋਂ ਮੇਰਾ ਬੋਲਣਾ ਬਹੁਤ ਜ਼ਰੂਰੀ ਹੁੰਦਾ ਮੈਂ ਰਾਤ ਦੇ ਸਮੇਂ ਕਿਸੇ ਨਾਲ ਨਹੀਂ ਬੋਲਦਾ ਸੀ ਮੇਰੇ ਘਰ ਵਾਲਿਆਂ ਨੂੰ ਪਤਾ ਸੀ, ਇਸ ਲਈ ਉਹ ਮੈਨੂੰ ਨਹੀਂ ਬੁਲਾਉਂਦੇ ਸਨ ਪਰ ਜਦੋਂ ਕੋਈ ਹੋਰ ਬੁਲਾਉਂਦਾ ਤਾਂ ਵੀ ਮੈਂ ਕਦੇ ਨਾ ਬੋਲਦਾ, ਚਾਹੇ ਕਿੰਨਾ ਵੀ ਜ਼ਰੂਰੀ ਕੰਮ ਹੁੰਦਾ ਮੈਂ ਹਰ ਰੋਜ਼ ਸੁਬ੍ਹਾ ਤਿੰਨ ਵਜੇ ਉਠ ਕੇ ਸਿਮਰਨ ਕਰਦਾ ਸੀ ਪਰ ਜਦੋਂ ਕਦੇ ਮੈਂ ਆਪਣੇ ਮਨ ਦੇ ਕਹਿਣੇ ’ਤੇ ਤਿੰਨ ਵਜੇ ਨਾ ਉੱਠਦਾ ਤਾਂ ਪੂਜਨੀਕ ਮਸਤਾਨਾ ਜੀ ਮਹਾਰਾਜ ਨੂਰੀ ਸਵਰੂਪ ਵਿੱਚ ਮੇਰੇ ਕੋਲ ਆ ਜਾਂਦੇ ਮੇਰੀ ਬਾਂਹ ਫੜ ਕੇ ਮੈਨੂੰ ਬਿਠਾ ਦਿੰਦੇ ਅਤੇ ਬਚਨ ਫਰਮਾਇਆ ਕਰਦੇ,

‘‘ਪੁੱਟਰ! ਭਜਨ ਕਰ’’ ਉੁਸ ਸਮੇਂ ਜਦੋਂ ਮੈਂ ਘੜੀ ਵੱਲ ਵੇਖਦਾ ਤਾਂ ਤਿੰਨ ਵੱਜੇ ਹੁੰਦੇ ਜਦੋਂ ਮੈਂ ਭਜਨ ’ਤੇ ਬੈਠਦਾ ਤਾਂ ਪੂਜਨੀਕ ਸਾਈਂ ਜੀ ਖੁਦ ਹਾਜ਼ਰ ਹੋ ਜਾਂਦੇ ਭਾਵ ਉਨ੍ਹਾਂ ਦੇ ਦਰਸ਼ਨ ਹੋਣ ਲੱਗ ਜਾਂਦੇ ਸਿਮਰਨ ਵਿੱਚ ਮੈਨੂੰ ਇਸ ਤਰ੍ਹਾਂ ਲਗਦਾ ਜਿਵੇਂ ਉੱਪਰ ਉੱਡੀ ਜਾ ਰਹੇ ਹਾਂ ਬਹੁਤ ਸੁੰਦਰ ਰੰਗ-ਬਿਰੰਗੇ ਪ੍ਰਕਾਸ਼ ਤੇ ਨਜ਼ਾਰੇ ਦਿਖਾਈ ਦਿੰਦੇ ਇੱਕ ਪਲ ਵੀ ਸਿਮਰਨ ਛੱਡਣ ਨੂੰ ਦਿਲ ਨਾ ਕਰਦਾ ਸੱਚੇ ਸਤਿਗੁਰੂ ਹਰ ਸਮੇਂ ਨਾਲ ਰਹਿੰਦੇ ਹਰਦਮ ਉਹਨਾਂ ਦੀ ਰਹਿਮਤ ਵਰਸਦੀ ਰਹਿੰਦੀ ਨਾਮ-ਸਿਮਰਨ ਵਿੱਚ ਐਨੀ ਖੁਸ਼ੀ, ਐਨਾ ਸਕੂਨ ਮਿਲਦਾ ਜਿਸ ਦਾ ਲਿਖ ਬੋਲ ਕੇ ਵਰਣਨ ਕਰਨਾ ਅਸੰਭਵ ਹੈ ਜਦੋਂ ਕਦੇ ਕਿਸੇ ਮਜ਼ਬੂਰੀ ਕਾਰਨ ਮੈਂ ਪੂਜਨੀਕ ਬੇਪਰਵਾਹ ਜੀ ਦੇ ਮਹੀਨਾਵਾਰੀ ਸਤਿਸੰਗ ਵਿੱਚ ਨਾ ਜਾ ਸਕਦਾ ਤਾਂ ਮੇਰੇ ਦਿਲ ਵਿੱਚ ਇਸ ਗੱਲ ਦਾ ਬਹੁਤ ਪਛਤਾਵਾ ਹੁੰਦਾ ਕਿ ਮੈਂ ਅੱਜ ਆਪਣੇ ਸਤਿਗੁਰ ਦੇ ਦਰ ’ਤੇ ਨਹੀਂ ਗਿਆ ਤਾਂ ਉਸੇ ਪਲ ਮੈਨੂੰ ਆਪਣੇ ਸਤਿਗੁਰੂ ਦੇ ਦਰਸ਼ਨ ਹੋਣ ਲੱਗ ਜਾਂਦੇ

ਜੋ ਸਤਿਸੰਗ ਡੇਰੇ ਵਿੱਚ ਹੋ ਰਿਹਾ ਹੁੰਦਾ, ਉਸ ਦੀ ਰੀਲ੍ਹ ਮੈਨੂੰ ਘਰ ਬੈਠੇ-ਬਿਠਾਏ ਦਿਸਣ ਲੱਗ ਪੈਂਦੀ ਪੂਜਨੀਕ ਸ਼ਹਿਨਸ਼ਾਹ ਜੀ ਜੋ ਬਚਨ ਸਤਿਸੰਗ ਵਿੱਚ ਸੁਣਾ ਰਹੇ ਹੁੰਦੇ, ਉਹੀ ਬਚਨ ਮੈਨੂੰ ਘਰ ਬੈਠੇ-ਬਿਠਾਏ ਸੁਣਾਈ ਦਿੰਦੇ ਸਤਿਗੁਰੂ ਅਤੇ ਸੰਗਤ ਦੇ ਦਰਸ਼ਨ ਨਾਲ-ਨਾਲ ਹੁੰਦੇ ਸੇਵਾ ਕਰ ਰਹੇ ਸੇਵਾਦਾਰ ਜਿਉਂ ਦੇ ਤਿਉਂ ਦਿਖਾਈ ਦਿੰਦੇ ਮੈਂ ਜਦੋਂ ਤੋਂ ਨਾਮ ਲੈ ਲਿਆ, ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਪੈਸੇ ਦੀ ਕਮੀ ਕਦੇ ਨਹੀਂ ਆਈ ਜਦੋਂ ਮੈਂ ਪੂਜਨੀਕ ਮਸਤਾਨਾ ਜੀ ਮਹਾਰਾਜ ਦੀਆਂ ਸਤਿਸੰਗਾਂ ਵਿੱਚ ਜਾਂਦਾ, ਤਾਂ ਜਿੰਨਾ ਮਰਜ਼ੀ ਖਰਚ ਕਰ ਦਿੰਦਾ, ਪਰ ਜੇਬ੍ਹ ਵਿੱਚ ਓਨੇ ਦੇ ਓਨੇ ਰੁਪਏ ਬਾਕੀ ਹੁੰਦੇ ਮਾਲਕ-ਸਤਿਗੁਰੂ ਦੀਆਂ ਰਹਿਮਤਾਂ ਦਾ ਵਰਣਨ ਤਾਂ ਹੋ ਹੀ ਨਹੀਂ ਸਕਦਾ

ਇੱਥੇ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਹੈ ਇੱਕ ਵਾਰ ਦੀ ਗੱਲ ਹੈ ਕਿ ਮੈਂ ਰਾਤ ਨੂੰ ਪਾਣੀ ਲਾਉਣ ਲਈ ਆਪਣੇ ਖੇਤ ਗਿਆ ਪਹਿਲਾਂ ਅਸੀਂ ਤਿੰਨ ਆਦਮੀ ਮਿਲ ਕੇ ਪਾਣੀ ਲਾਉਂਦੇ ਸੀ, ਪਰ ਉਸ ਰਾਤ ਮੈਂ ਇਕੱਲਾ ਹੀ ਸੀ ਮੈਂ ਪਾਣੀ ਲਾਉਣ ਲਈ ਬੰਨ੍ਹ ਬੰਨ੍ਹਣ ਲੱਗਿਆ ਮੈਥੋਂ ਇਕੱਲੇ ਤੋਂ ਬੰਨ੍ਹ ਨਹੀਂ ਬੱਝ ਰਹੇ ਸਨ ਕਿਉਂਕਿ ਨੱਕੇ (ਪਾਣੀ ਛੱਡਣ ਵਾਲੀ ਜਗ੍ਹਾ) ਵੱਡੇ-ਵੱਡੇ ਸਨ ਮੈਂ ਆਪਣੇ ਸਤਿਗੁਰੂ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਜ਼ ਕਰ ਦਿੱਤੀ ਕਿ ਸਾਈਂ ਜੀ, ਆਪ ਹੀ ਪਾਣੀ ਲਗਵਾਓ ਤਾਂ ਲਗਵਾਓ, ਮੈਂ ਇਕੱਲਾ ਨਹੀਂ ਲਗਾ ਸਕਦਾ ਅਰਜ਼ ਕਰਨ ਦੀ ਦੇਰ ਸੀ ਕਿ ਇੱਕ ਅਜ਼ਨਬੀ ਬਾਗੜੀ ਵੇਸ਼ ਵਿੱਚ ਕਹੀ ਖੜਕਾਉਂਦਾ ਹੋਇਆ ਮੇਰੇ ਕੋਲ ਆਇਆ ਅਤੇ ਉਹ ਮੈਨੂੰ ਬਿਨਾਂ ਕੁਝ ਕਹੇ-ਸੁਣੇ ਨੱਕੇ ਬੰਨ੍ਹਣ ਲੱਗਿਆ ਮੈਂ ਤਾਂ ਬੋਲਦਾ ਹੀ ਨਹੀਂ ਸੀ, ਉਹ ਵੀ ਨਹੀਂ ਬੋਲਿਆ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਉਹ ਬਾਗੜੀ ਭਾਈ ਮੇਰੇ ਖੇਤ ਦਾ ਗੁਆਂਢੀ ਹੈ ਮੇਰੇ ਮਨ ਵਿੱਚ ਖਿਆਲ ਆਇਆ ਕਿ ਉਹ ਪਾਣੀ ਲਗਵਾਉਣ ਦੇ ਬਹਾਨੇ ਪਾਣੀ ਤੋੜ ਕੇ ਆਪਣਾ ਖੇਤ ਭਰ ਲਵੇਗਾ ਪਰ ਉਸ ਨੇ ਮੇਰਾ ਪਾਣੀ ਲਗਵਾ ਦਿੱਤਾ ਅਤੇ ਕੋਈ ਨੁਕਸਾਨ ਵੀ ਨਹੀਂ ਕੀਤਾ

ਮੈਂ ਜਿਸ ਆਦਮੀ ਨੂੰ ਰਾਤ ਦੇ ਸਮੇਂ ਪਾਣੀ ਲਗਵਾਉਣ ਵਾਲਾ ਸਮਝਿਆ ਸੀ, ਅਗਲੇ ਦਿਨ ਮੈਂ ਉਸ ਬਾਗੜੀ ਭਾਈ ਦੇ ਘਰ ਉਸ ਦਾ ਧੰਨਵਾਦ ਕਰਨ ਗਿਆ ਉਸ ਭਾਈ ਨੇ ਕਿਹਾ ਕਿ ਮੈਂ ਨਹੀਂ ਗਿਆ ਫਿਰ ਮੈਂ ਆਪਣੇ ਖੇਤ ਦੇ ਦੋ ਹੋਰ ਪੜੋਸੀਆਂ ਦੇ ਘਰਾਂ ਤੋਂ ਪੁੱਛ-ਪੜਤਾਲ ਕੀਤੀ ਕਿ ਰਾਤ ਦੇ ਸਮੇਂ ਮੇਰਾ ਪਾਣੀ ਕਿਸ ਭਾਈ ਨੇ ਲਗਵਾਇਆ, ਮੈਂ ਉਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਪਰ ਕੋਈ ਨਹੀਂ ਮੰਨਿਆ ਅਗਲੇ ਦਿਨ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਵਿੱਚ ਬੇਪਰਵਾਹ ਮਸਤਾਨਾ ਜੀ ਮਹਾਰਾਜ ਦਾ ਮਹੀਨਾਵਾਰੀ ਸਤਿਸੰਗ ਸੀ ਜਦੋਂ ਮੈਂ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਸਾਹਮਣੇ ਸਿਰ ਝੁਕਾਉਂਦੇ ਹੋਏ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਤਾਂ ਸਰਵ ਸਮਰੱਥ ਸਤਿਗੁਰੂ ਜੀ ਹੱਸ ਪਏ ਅਤੇ ਮੈਨੂੰ ਮੁਖਾਤਿਬ ਹੋ ਕੇ ਬੋਲੇ, ‘‘ਪੁੱਟਰ ਪਾਣੀ ਕੈਸੇ ਲਗਾ?’’ ਮੈਂ ਹੱਥ ਜੋੜ ਕੇ ਕਿਹਾ, ਸਾਈਂ ਜੀ, ਆਪ ਦੀ ਮੌਜ ਹੈ ਇਸ ’ਤੇ ਦਿਆਲੂ ਸਤਿਗੁਰੂ ਜੀ ਨੇ ਫਰਮਾਇਆ, ‘‘ਪੁੱਟਰ ਯੇਹ ਸਤਿਗੁਰੂ ਕਾਮ ਦੇਨੇ ਵਾਲਾ ਹੈ ਜਹਾਂ ਯਾਦ ਕਰੋ, ਵਹੀਂ ਕਾਮ ਦੇਤਾ ਹੈ ਆਗੇ ਵਾਸਤੇ ਪਾਣੀ ਲਗਾਨੇ ਕੇ ਲੀਏ ਦੋ ਆਦਮੀ ਸਾਥ ਲੇ ਜਾਇਆ ਕਰਨਾ’

ਮਾਲਕ ਦੇ ਨਾਮ-ਸਿਮਰਨ ਵਿਚ ਅਸੀਮ ਸ਼ਕਤੀ ਹੈ ਸਿਮਰਨ ਕਰਦੇ ਹੋਏ ਲੰਗਰ-ਭੋਜਨ ਬਣਾਇਆ ਜਾਵੇ ਤਾਂ ਉਸ ਵਿੱਚ ਮਾਲਕ ਦੀ ਰਹਿਮਤ ਭਰ ਜਾਂਦੀ ਹੈ ਜੋ ਜੀਵ ਮਾਲਕ-ਸਤਿਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਸਤਿਗੁਰੂ ਉਸ ਦੀ ਪਲ-ਪਲ ਸੰਭਾਲ ਕਰਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!