small wonder airplane

ਸਮਾਲ ਵੰਡਰ ਐਰੋਪਲੇਨ
ਗੱਲ ਉਸ ਸਮੇਂ ਦੀ ਹੈ ਜਦੋਂ ਪਤੰਗ ਪ੍ਰਸਿੱਧ ਨਹੀਂ ਸੀ ਬਹੁਤ ਸਾਰੇ ਜਾਨਵਰਾਂ ਨੇ ਤਾਂ ਪਤੰਗ ਦਾ ਨਾਂਅ ਤੱਕ ਨਹੀਂ ਸੁਣਿਆ ਸੀ
‘ਸਮਾਲ ਵਾਂਡਰ ਐਰੋਪਲੇਨ ਲੈ ਲਓ’ ਕਹਿੰਦਾ ਹੋਇਆ ਚਲਾਕ ਚੌਪੜ ਸਿਆਰ ਗਲੀ ਮੋਹੱਲੇ ’ਚ ਪੁਕਾਰ ਰਿਹਾ ਸੀ ਅਸਲ ’ਚ ਚੌਪੜ ਪਤੰਗ ਨੂੰ ਹੀ ‘ਸਮਾਲ ਵੰਡਰ ਐਰੋਪਲੇਨ’ ਕਹਿ ਕੇ ਪੁਕਾਰ ਰਿਹਾ ਸੀ

ਥੋੜ੍ਹੀ ਹੀ ਦੇਰ ’ਚ ਕਈ ਜਾਨਵਰ ਸਮਾਲ ਵੰਡਰ ਐਰੋਪਲੇਨ ਨੂੰ ਖਰੀਦਣ ਲਈ ਜਮ੍ਹਾ ਹੋ ਗਏ
ਚੌਪੜ, ਤੁਸੀਂ ਇਸ ਨੂੰ ਸਮਾਲ ਵੰਡਰ ਐਰੋਪਲੇਨ ਕਿਉਂ ਕਹਿ ਰਹੇ ਹੋ? ਗੋਲਡੀ ਬੱਕਰੀ ਨੇ ਪਤੰਗ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ

ਚੌਪੜ ਬੋਲਿਆ:

ਕਿਉਂਕਿ ਹੈਰਾਨੀਜਨਕ ਤੌਰ ’ਤੇ ਇਸ ਦੀ ਉੱਡਾਨ ਹਵਾਈ ਜਹਾਜ਼ ਵਾਂਗ ਹੈ

ਗੋਲਡੀ ਬੋਲੀ:

ਅਰੇ ਵਾਹ, ਫਿਰ ਤਾਂ ਮੈਂ ਇਸ ਨੂੰ ਜ਼ਰੂਰ ਖਰੀਦਾਂਗੀ ਪਰ ਪਹਿਲਾਂ ਇਸ ਨੂੰ ਉੱਡਾ ਕੇ ਦਿਖਾਉਣਾ ਹੋਵੇਗਾ

ਚੌਪੜ ਬੋਲਿਆ:

ਉੱਡਾ ਕੇ ਵੀ ਦਿਖਾ ਦਿੰਦਾ ਹਾਂ

ਚੌਪੜ ਨੇ ਝਟ ਤੋਂ ਲੰਮੀ ਜਿਹੀ ਰੱਸੀ ਪਤੰਗ ਨਾਲ ਬੰਨ੍ਹ ਕੇ ਰੱਸੀ ਨੂੰ ਗੋਲਡੀ ਨੂੰ ਫੜਾ ਦਿੱਤੀ ਇਸਦੇ ਨਾਲ ਹੀ ਪਤੰਗ ਉੱਡ ਚੱਲੀ ਆਸਮਾਨ ਦੀ ਸੈਰ ਕਰਨ

Also Read :-

ਸਮਾਲ ਵੰਡਰ ਐਰੋਪਲੇਨ ਦੀ ਉੱਡਾਨ ਦੇਖ ਕੇ ਸਾਰੇ ਜਾਨਵਰ ਬੇਹੱਦ ਖੁਸ਼ ਹੋਏ
ਗੋਲਡੀ ਖੁਸ਼ੀ ਨਾਲ ਬੋਲੀ, ‘ਅਰੇ ਵਾਹ ਸੱਚਮੁੱਚ ਇਸ ਦੀ ਉੱਡਾਨ ਐਰੋਪਲੇਨ ਵਰਗੀ ਹੈ
ਫਿਰ ਤਾਂ ਸਮਾਲ ਵੰਡਰ ਐਰੋਪਲੇਨ ਨੂੰ ਦੇਖਣ ਲਈ ਪਸ਼ੂ-ਪੰਛੀਆਂ ਦੀ ਲੰਮੀ ਲਾਈਨ ਲੱਗ ਗਈ
ਬਾਅਦ ’ਚ ਨਾਟੀ ਖਰਗੋਸ਼ ਨੇ ਚੌਪੜ ਤੋਂ ਪੁੱਛਿਆ- ਇਸ ਸਮਾਲ ਵੰਡਰ ਐਰੋਪਲੇਨ ਨੂੰ ਕਿੱਥੋਂ ਲਿਆਏ ਹੋ?
ਮੈਨੂੰ ਦੱਸ ਦਿਓ, ਦੇਖੋ, ਫਿਰ ਮੈਂ ਸਭ ਜਾਨਵਰਾਂ ਤੋਂ ਪਹਿਲਾਂ ਪਹੁੰਚ ਕੇ ਸਮਾਲ ਵੰਡਰ ਐਰੋਪਲੇਨ ਲੈ ਜਾਵਾਂਗਾ

ਇਹ ਮੈਂ ਦੱਸ ਹੀ ਨਹੀਂ ਸਕਦਾ ਕਿ ਸਮਾਲ ਵੰਡਰ ਐਰੋਪਲੇਨ ਕਿੱਥੋਂ ਮਿਲਦਾ ਹੈ, ਚਲਾਕ ਚੌਪੜ ਨੇ ਨਾਟੀ ਨੂੰ ਬੁੱਧੂ ਬਣਾਇਆ
ਮਾਰਸ਼ ਕੱਛੂਕੁੰਮਾ ਵਿਚਾਲੇ ਬੋਲਿਆ, ਕਿਉਂ?
ਚੌਪੜ ਬੋਲਿਆ ਜਿੱਥੋਂ ਮੈਂ ਸਮਾਲ ਵੰਡਰ ਐਰੋਪਲੇਨ ਲਿਆਇਆ ਹਾਂ, ਉੱਥੇ ਜੇਕਰ ਮੇਰੇ ਇਲਾਵਾ ਕੋਈ ਹੋਰ ਗਿਆ ਤਾਂ ਤੁਰੰਤ ਹੀ ਉਸ ਦੀ ਮੌਤ ਹੋ ਜਾਏਗੀ

ਨਾਟੀ ਖਰਗੋਸ਼ ਬੋਲਿਆ, ‘ਅਰੇ ਬਾਪ ਰੇ, ਫਿਰ ਤਾਂ ਮੈਂ ਉੱਥੇ ਨਹੀਂ ਜਾਵਾਂਗਾ ਪਰ ਮੈਨੂੰ ਅਜਿਹਾ ਹੀ ਸਮਾਲ ਵੰਡਰ ਐਰੋਪਲੇਨ ਚਾਹੀਦਾ ਹੈ
ਚੌਪੜ ਬੋਲਿਆ ਹਾਂ, ਇਹੀ ਸਹੀ ਹੈ ਮਾਰਸ਼ ਕੱਛੂਕੁੰਮਾ ਮੂੰਹ ਪਿਚਕਾਉਂਦੇ ਹੋਏ ਬੋਲਿਆ-ਚੌਪੜ, ਇਸ ਕੰਨਖੜੇ ਨੂੰ ਸਮਾਲ ਵੰਡਰ ਐਰੋਪਲੇਨ ਨਾ ਵੇਚਣਾ ਇਸ ਨੂੰ ਮੈਂ ਹੀ ਖਰੀਦਾਂਗਾ

ਚੌਪੜ ਮੁਸਕਰਾਉਂਦੇ ਹੋਏ ਬੋਲਿਆ:

ਜੋ ਜ਼ਿਆਦਾ ਰੁਪਏ ਦੇਵੇਗਾ, ਬਸ ਉਸ ਨੂੰ ਮਿਲੇਗਾ ਸਮਾਲ ਵੰਡਰ ਐਰੋਪਲੇਨ ਫਿਰ ਤਾਂ ਸਮਾਲ ਵੰਡਰ ਐਰੋਪਲੇਨ ਦੇ ਭਾਅ ਲੱਗਣ ਲੱਗੇ
ਵਧਦੇ-ਵਧਦੇ ਉਸ ਦਾ ਭਾਅ 10 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਦਾਰਾ ਹਾਥੀ ਨੇ 10 ਹਜ਼ਾਰ ਰੁਪਏ ਚੌਪੜ ਨੂੰ ਦੇ ਕੇ ਸਮਾਲ ਵੰਡਰ ਐਰੋਪਲੇਨ ਖਰੀਦ ਲਿਆ

ਥੋੜ੍ਹੇ ਹੀ ਦਿਨਾਂ ਬਾਅਦ ਸਮਾਲ ਵੰਡਰ ਐਰੋਪਲੇਨ ਨੂੰ ਨਾਟੀ ਅਤੇ ਮਾਰਸ਼ ਨੇ ਵੀ ਖਰੀਦ ਲਿਆ
ਫਿਰ ਤਾਂ ਚਲਾਕ ਚੌਪੜ ਸਿਆਰ ਦਾ ਧੰਦਾ ਚਮਕਣ ਲੱਗਿਆ ਹੁਣ ਉਹ ਹਰ ਪਤੰਗ ਦਾ ਭਾਅ ਪੂਰੇ 10 ਹਜ਼ਾਰ ਰੁਪਏ ਹੀ ਲੈਂਦਾ ਸੀ ਕੰਗਾਲ ਚੌਪੜ ਦੇਖਦੇ ਹੀ ਦੇਖਦੇ ਲੱਖਪਤੀ ਬਣ ਗਿਆ

ਇੱਕ ਦਿਨ ਮਾਰਸ਼ ਕੱਛੂਕੁੰਮੇ ਦੇ ਘਰ ਉਸ ਦਾ ਸ਼ਹਿਰੀ ਦੋਸਤ ਰੋਟੂ ਚੂਹਾ ਆਇਆ ਉਹ ਬੋਲਿਆ, ਅਸੀਂ 5 ਸਾਲਾਂ ਬਾਅਦ ਮਿਲੇ ਹਾਂ ਦੇਖੋ, ਮੈਂ ਤੁਹਾਡੇ ਲਈ ਬਹੁਤ ਸਾਰੀਆਂ ਪਤੰਗਾਂ ਲਿਆਇਆ ਹਾਂ

ਮਾਰਸ਼ ਹਿਚਕਚਾਉਂਦੇ ਹੋਏ ਬੋਲਿਆ ਪਤੰਗ ਕਿਉਂ ਹੁੰਦੀ ਹੈ?
ਰੋਟੂ ਠਹਾਕਾ ਮਾਰ ਕੇ ਹੱਸ ਪਿਆ ਅਤੇ ਬੋਲਿਆ, ਲਗਦਾ ਹੈ, ਤੁਸੀਂ ਪਤੰਗ ਦਾ ਨਾਂਅ ਪਹਿਲੀ ਵਾਰ ਸੁਣਿਆ ਹੈ ਇਹ ਦੇਖੋ, ਇਹੀ ਹੁੰਦੀ ਹੈ ਪਤੰਗ

‘ਅੱਛਾ, ਤਾਂ ਸਮਾਲ ਵੰਡਰ ਐਰੋਪਲੇਨ ਦਾ ਦੂਸਰਾ ਨਾਂਅ ਪਤੰਗ ਹੁੰਦਾ ਹੈ ਤੁਸੀਂ ਏਨੇ ਸਾਰੇ ਬੇਕਾਰ ’ਚ ਹੀ ਲਿਆਏ ਹੋ ਇਸ ’ਤੇ ਕਈ ਹਜ਼ਾਰ ਰੁਪਏ ਖਰਚ ਹੋਏ ਹੋਣਗੇ? ਮਾਰਸ਼ ਬੋਲਿਆ ਤੁਸੀਂ ਇਹ ਕੀ ਇਸੇ ਸਮਾਲ ਵੰਡਰ ਐਰੋਪਲੇਨ ਨੂੰ ਕਹਿ ਰਹੇ ਹੋ? ਮੇਰੀ ਸਮਝ ’ਚ ਨਹੀਂ ਆ ਰਿਹਾ ਹੈ ਅਤੇ ਇੱਕ ਪਤੰਗ ਸਿਰਫ਼ 5 ਰੁਪਏ ’ਚ ਹੀ ਮਿਲ ਜਾਂਦੀ ਹੈ- ਰੋਟੂ ਗੁੱਸੇ ਨਾਲ ਬੋਲਿਆ

ਮਾਰਸ਼ ਹੈਰਾਨ ਹੋ ਕੇ ਬੋਲਿਆ-ਅਰੇ ਬਾਪ ਰੇ, ਸਿਰਫ਼ 5 ਰੁਪਏ ’ਚ ਮੈਂ ਤਾਂ ਚੌਪੜ ਨੂੰ ਇੱਕ ਪਤੰਗ ਲਈ ਪੂਰੇ 10 ਹਜ਼ਾਰ ਰੁਪਏ ਦਿੱਤੇ ਹਨ
ਰੋਟੂ ਨੇ ਪੁੱਛਿਆ- ਇਹ ਚੌਪੜ ਕੌਣ ਹੈ?

ਮਾਰਸ਼ ਬੋਲਿਆ, ਇੱਕ ਸਿਆਰ ਹੈ
ਹੁਣ ਸਮਝਿਆ ਸਾਰਾ ਚੱਕਰ, ਜ਼ਰਾ ਮੈਨੂੰ ਉਸ ਕੋਲ ਤਾਂ ਲੈ ਚੱਲੋ, ਰੋਟੂ ਨੇ ਕਿਹਾ ਥੋੜ੍ਹੀ ਹੀ ਦੇਰ ’ਚ ਉਹ ਦੋਵੇਂ ਚੌਪੜ ਕੋਲ ਪਹੁੰਚ ਗਏ

ਰੋਟੂ ਬੋਲਿਆ:

ਵਾਹ ਚੌਪੜ, ਮੇਰੇ ਤੋਂ 5 ਰੁਪਏ ਦਾ ਪਤੰਗ ਖਰੀਦ ਕੇ 10 ਹਜ਼ਾਰ ’ਚ ਵੇਚਦੇ ਹੋ ਬਹੁਤ ਮੂਰਖ ਬਣਾਇਆ ਇਨ੍ਹਾਂ ਭੋਲ਼ੇ-ਭਾਲ਼ੇ ਜਾਨਵਰਾਂ ਨੂੰ ਹੁਣ ਮੈਂ ਤੁਹਾਡੀ ਪੋਲਪੱਟੀ ਖੋਲ੍ਹ ਦੇਵਾਂਗਾ ਸੁਣੋ ਭਾਈ, ਇਹ ਚੌਪੜ ਮੇਰੇ ਤੋਂ 5 ਰੁਪਏ ਦਾ ਪਤੰਗ ਖਰੀਦ ਕੇ ਤੁਹਾਨੂੰ 10 ਹਜ਼ਾਰ ਰੁਪਏ ’ਚ ਵੇਚਦਾ ਸੀ

ਮੈਕੀ ਬਾਂਦਰ ਬੋਲਿਆ:

ਪਰ ਇਹ ਤਾਂ ਕਹਿੰਦਾ ਸੀ ਕਿ ਜਿੱਥੋਂ ਸਮਾਲ ਵੰਡਰ ਐਰੋਪਲੇਨ ਮਿਲਦੇ ਹਨ, ਉੱਥੇ ਇਸ ਤੋਂ ਇਲਾਵਾ ਕੋਈ ਦੂਸਰਾ ਗਿਆ ਤਾਂ ਉਸ ਦੀ ਮੌਤ ਹੋ ਜਾਏਗੀ ਇਸ ਨੇ ਸਾਨੂੰ ਮੂਰਖ ਬਣਾਇਆ

ਫਿਰ ਜਾਨਵਰਾਂ ਨੇ ਮਿਲ ਕੇ ਚੌਪੜ ਦੀ ਏਨੀ ਪਿਟਾਈ ਕੀਤੀ ਕਿ ਉਸ ਦੀਆਂ ਸਾਰੀਆਂ ਹੱਡੀਆਂ ਟੁੱਟ ਗਈਆਂ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜ ਨਿਕਲਿਆ
ਨਰਿੰਦਰ ਦੇਵਗਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!