importance of tap -sachi shiksha punjabi

ਨਲਕੇ ਦਾ ਮਹੱਤਵ
ਚੀਕੂ ਖਰਗੋਸ਼, ਮੀਕੂ ਬੰਦਰ, ਡੰਗੂ ਸਿਆਰ ਅਤੇ ਗਬਦੂ ਗਧਾ ਇੱਕ ਮੈਦਾਨ ’ਚ ਫੁੱਟਬਾਲ ਖੇਡ ਰਹੇ ਸਨ ਗਬਦੂ ਗਧੇ ਨੇ ਇੱਕ ਜ਼ੋਰਦਾਰ ਕਿੱਕ ਮਾਰੀ ਤਾਂ ਫੁੱਟਬਾਲ ਹਵਾ ’ਚ ਲਹਿਰਾਉਂਦਾ ਹੋਇਆ ਮੈਦਾਨ ਦੇ ਬਾਹਰ ਜਾ ਡਿੱਗਿਆ ਅਤੇ ਰੁੜਦਾ ਹੋਇਆ ਪਾਣੀ ਨਾਲ ਭਰੇ ਇੱਕ ਖੱਡ ’ਚ ਚਲਾ ਗਿਆ

ਫੁੱਟਬਾਲ ਲਿਆਉਣ ਲਈ ਮਿੰਕੂ ਬਾਂਦਰ ਤੇਜ਼ੀ ਨਾਲ ਭੱਜਿਆ ਪਰ ਫੁੱਟਬਾਲ ਨੂੰ ਖੱਡ ’ਚ ਪਿਆ ਦੇਖਕੇ ਉਹ ਉਲਟੇ ਪੈਰ ਵਾਪਸ ਆਇਆ
ਉਹ ਬੋਲਿਆ, ‘ਫੁੱਟਬਾਲ ਫਿਰ ਉਸੇ ਚਿੱਕੜ ਅਤੇ ਪਾਣੀ ਨਾਲ ਭਰੇ ਖੱਡ ’ਚ ਚਲਾ ਗਿਆ ਹੈ ਮੈਂ ਉਸ ਖੱਡ ’ਚ ਵੜ੍ਹਕੇ ਫੁੱਟਬਾਲ ਨਹੀਂ ਕੱਢਾਂਗਾ ਜਿਸਨੇ ਕਿੱਕ ਮਾਰੀ ਹੈ, ਉਹ ਅੰਦਰ ਜਾ ਕੇ ਫੁੱਟਬਾਲ ਲਿਆਵੇਗਾ

ਕਿੱਕ ਤਾਂ ਗਬਦੂ ਗਧੇ ਨੇ ਮਾਰੀ ਸੀ ਇਸ ਲਈ ਉਸਨੂੰ ਹੀ ਉਸ ਖੱਡ ’ਚ ਜਾਕੇ ਫੁੱਟਬਾਲ ਲਿਆਉਣਾ ਪਿਆ
ਫੁੱਟਬਾਲ ਕੱਢਣ ਦੇ ਚੱਕਰ ’ਚ ਉਹ ਚਿੱਕੜ ’ਚ ਨਹੀਂ ਗਿਆ ਉਸਦੀ ਸੂਰਤ ਦੇਖਕੇ ਤਿੰਨੋਂ ਹੋ ਹੋ ਕਰਕੇ ਹੱਸਣ ਲੱਗੇ
ਇਸੇ ਤਰ੍ਹਾਂ ਇੱਕ ਵਾਰ ਜਦੋਂ ਮਿੰਕੂ ਨੇ ਜ਼ੋਰਦਾਰ ਕਿੱਕ ਮਾਰੀ ਤਾਂ ਫੁੱਟਬਾਲ ਫਿਰ ਉਸ ਖੱਡ ’ਚ ਜਾ ਡਿੱਗੀ ਮੀਕੂ ਨੂੰ ਹੀ ਖੱਡ ’ਚ ਵੜ੍ਹਕੇ ਫੁੱਟਬਾਲ ਕੱਢਕੇ ਲਿਆਉਣਾ ਪਿਆ

ਮੈਦਾਨ ਕਿਨਾਰੇ ਇੱਕ ਦਰੱਖਤ ਸੀ ਦਰੱਖਤ ਕੋਲ ਹੀ ਇੱਕ ਨਲਕਾ ਸੀ ਜੋ ਵੀ ਬੱਚੇ ਮੈਦਾਨ ’ਚ ਖੇਡਦੇ, ਜੇਕਰ ਥੱਕ ਜਾਂਦੇ ਤਾਂ ਦਮ ਲੈੈਣ ਲਈ ਦਰੱਖਤ ਹੇਠਾਂ ਜਾ ਕੇ ਬੈਠ ਜਾਂਦੇ ਅਤੇ ਪਿਆਸ ਲੱਗਦੀ ਤਾਂ ਨਲਕੇ ਦਾ ਠੰਢਾ ਪਾਣੀ ਪੀਂਦੇ
ਨਲਕੇ ਕੋਲ ਹੀ ਇੱਕ ਖੱਡ ਸੀ ਜਿਸ ’ਚ ਨਲਕੇ ਦਾ ਪਾਣੀ ਵਹਿਕੇ ਜਮ੍ਹਾ ਹੋ ਜਾਂਦਾ ਸੀ

Also Read :-

ਚਾਰੇ ਦੋਸਤਾਂ ਨੂੰ ਉਸ ਖੱਡੇ ਕਾਰਨ ਫੁੱਟਬਾਲ ਖੇਡਦੇ ਸਮੇਂ ਰੋਜ਼ ਪ੍ਰੇਸ਼ਾਨ ਹੋਣਾ ਪੈਂਦਾ ਸੀ ਉਨ੍ਹਾਂ ਦੇ ਕੱਪੜੇ ਵੀ ਖਰਾਬ ਹੋ ਜਾਂਦੇ ਸਨ
ਜਿਸਦੀ ਵੀ ਕਿੱਕ ਨਾਲ ਫੁੱਟਬਾਲ ਖੱਡ ’ਚ ਜਾ ਡਿੱਗਦੀ, ਫੁੱਟਬਾਲ ਉਸੇ ਨੂੰ ਬਾਹਰ ਕੱਢਕੇ ਲਿਆਉਣਾ ਪੈਂਦਾ ਸੀ
ਇੱਕ ਦਿਨ ਗਬਦੂ ਗਧੇ ਨੇ ਕਿਹਾ, ‘ਜਾਂ ਤਾਂ ਖੱਡੇ ਨੂੰ ਮਿੱਟੀ ਪਾ ਕੇ ਭਰ ਦਿਓ ਜਾਂ ਉੱਥੇ ਜੋ ਨਲਕਾ ਹੈ, ਉਸਨੂੰ ਬੰਦ ਕਰ ਦਿਓ’
‘ਗਬਦੂ ਨੇ ਫਿਰ ਕਿਹਾ, ਮੇਰੇ ਵਿਚਾਰ ਨਾਲ ਨਲਕੇ ਨੂੰ ਹੀ ਬੰਦ ਕਰ ਦੇਣਾ ਚਾਹੀਦਾ

ਤਿੰਨਾਂ ਦੀਆਂ ਗੱਲਾਂ ਸੁਣਕੇ ਚੀਕੂ ਕੁਝ ਸੋਚ ਰਿਹਾ ਸੀ
‘ਚੀਕੂ ਤੁਸੀਂ ਕੀ ਸੋਚ ਰਹੇ ਹੋ? ਤੁਸੀਂ ਵੀ ਤਾਂ ਕੁਝ ਬੋਲੋ ਨਾ’ ਤਿੰਨੋਂ ਇਕੱਠੇ ਬੋਲੇ
ਚੀਕੂ ਬਹੁਤ ਸਮਝਦਾਰ ਸੀ ਕੁਝ ਵੀ ਕਰਨ ਜਾਂ ਕਹਿਣ ਤੋਂ ਪਹਿਲਾਂ ਉਹ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈਂਦਾ ਸੀ
ਕੁਝ ਦੇਰ ਸੋਚਕੇ ਚੀਕੂ ਨੇ ਜਵਾਬ ਦਿੱਤਾ, ‘ਇਹ ਠੀਕ ਹੈ ਕਿ ਸਾਨੂੰ ਉਸ ਖੱਡ ਕਾਰਨ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਪਰ ਇਸਦਾ ਇਹ ਮਤਲਬ ਨਹੀਂ ਕਿ ਅਸੀਂ ਨਲਕੇ ਨੂੰ ਹੀ ਬੰਦ ਕਰ ਦੇਈਏ ਨਲਕਾ ਉੱਥੇ ਹੋਣ ਨਾਲ ਸਾਨੂੰ ਪਾਣੀ ਪੀਣ ਦੂਰ ਨਹੀਂ ਜਾਣਾ ਪੈਂਦਾ ਹੈ’
‘ਪਾਣੀ ਤਾਂ ਅਸੀਂ ਨਦੀ ਕਿਨਾਰੇ ਵੀ ਜਾ ਕੇ ਪੀ ਸਕਦੇ ਹਾਂ’

‘ਨਦੀ ਇੱਥੋਂ ਕਿੰਨੀ ਦੂਰ ਹੈ, ਤੈਨੂੰ ਪਤਾ ਹੈ? ‘ਚੀਕੂ ਨੇ ਕਿਹਾ, ‘ਉੱਥੇ ਜਾਣ ’ਚ 15 ਮਿੰਟ ਲੱਗਦੇ ਹਨ’
‘ਤਾਂ ਕੀ ਹੋਇਆ ਪਾਣੀ ਪੀਣ ਲਈ 15 ਮਿੰਟ ਚੱਲ ਨਹੀਂ ਸਕਦੇ’ ਤਿੰਨਾਂ ਨੇ ਤਰਕ ਪੇਸ਼ ਕੀਤਾ
ਇਨ੍ਹਾਂ ਲੋਕਾਂ ਨੂੰ ਇਸ ਨਲਕੇ ਦਾ ਮਹੱਤਵ ਉਦੋਂ ਪਤਾ ਚੱਲੇਗਾ ਜਦੋਂ ਇਨ੍ਹਾਂ ਨੂੰ ਪਾਣੀ ਪੀਣ ਰੋਜ਼ ਨਦੀ ’ਤੇ ਜਾਣਾ ਪਵੇਗਾ ਇਹ ਸੋਚਕੇ ਚੀਕੂ ਨੇ ਕਿਹਾ, ‘ਨਲਕੇ ਨੂੰ ਬੰਦ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਚੰਗੀ ਤਰ੍ਹਾਂ ਸੋਚ ਲਓ’
ਅਸੀਂ ਸੋਚ ਲਿਆ ਹੈ ਅਸੀਂ ਨਲਕੇ ਨੂੰ ਬੰਦ ਕਰ ਦੇਵਾਂਗੇ ਤਿੰਨੋਂ ਇਕੱਠੇ ਬੋਲੇ

ਤਿੰਨਾਂ ਨੇ ਨਲਕੇ ਦੀ ਟੂਟੀ ਖੋਲ੍ਹੀ ਅਤੇ ਪਾਈਪ ’ਚ ਲੱਕੜੀ ਦਾ ਟੁਕੜਾ ਪਾਕੇ ਉਸਨੂੰ ਬੰਦ ਕਰ ਦਿੱਤਾ
ਅਗਲੇ ਦਿਨ ਖੇਡਣ ਤੋਂ ਬਾਅਦ ਚਾਰਾਂ ਨੂੰ ਪਿਆਸ ਲੱਗੀ ਤਦ ਮਿੰਕੂ ਬਾਂਦਰ ਨੇ ਕਿਹਾ, ‘ਚਲੋ, ਨਦੀ ਦੇ ਕਿਨਾਰੇ ਪਾਣੀ ਪੀਣ ਚੱਲਦੇ ਹਾਂ’
ਚੀਕੂ ਬੋਲਿਆ, ‘ਤੁਸੀਂ ਜਾਓ, ਮੈਂ ਘਰੋਂ ਪਾਣੀ ਦੀ ਬੋਤਲ ਨਾਲ ਲਿਆਇਆ ਹਾਂ’ ਐਨਾ ਕਹਿਕੇ ਉਹ ਮੈਦਾਨ ਕਿਨਾਰੇ ਰੱਖੇ ਆਪਣੇ ਬੈਗ ’ਚੋਂ ਬੋਤਲ ਕੱਢਕੇ ਪਾਣੀ ਪੀਣ ਲੱਗਾ
ਤਿੰਨੋਂ ਨਦੀ ਵੱਲ ਚੱਲ ਪਏ

ਇੱਧਰ ਪਾਣੀ ਪੀ ਕੇ ਚੀਕੂ ਦਮ ਲੈਣ ਲੱਗਾ ਕਰੀਬ 20 ਮਿੰਟਾਂ ਤੋਂ ਬਾਅਦ ਤਿੰਨੋਂ ਪਾਣੀ ਪੀਕੇ ਵਾਪਸ ਆਏ ਉਹ ਫਿਰ ਖੇਡਣ ਲੱਗੇ
ਇਸ ਤਰ੍ਹਾਂ ਤਿੰਨਾਂ ਨੂੰ ਪਾਣੀ ਪੀਣ ਰੋਜ਼ ਨਦੀ ਦੇ ਕਿਨਾਰੇ ਜਾਣਾ ਪੈਂਦਾ ਸੀ ਆਉਣ ਜਾਣ ’ਚ ਉਹ ਥੱਕ ਜਾਂਦੇ ਸਨ ਉਨ੍ਹਾਂ ਤੋਂ ਠੀਕ ਤਰ੍ਹਾਂ ਖੇਡਿਆ ਨਹੀਂ ਜਾਂਦਾ ਸੀ
ਇੱਕ ਦਿਨ ਚਾਰੇ ਖੇਡ ਰਹੇ ਸਨ ਕਿ ਉਦੋਂ ਗਬਦੂ ਗਧਾ ਬੇਹੋਸ਼ ਹੋ ਕੇ ਡਿੱਗ ਪਿਆ
‘ਜਲਦੀ ਪਾਣੀ ਲਿਆਓ, ‘ਮੀਕੂ ਬਾਂਦਰ ਘਬਰਾਕੇ ਬੋਲਿਆ, ‘ਇਸਦੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰਨ ਨਾਲ ਇਸਨੂੰ ਹੋਸ਼ ਆਵੇਗਾ’
‘ਅਰੇ ਚੀਕੂ, ਤੁਹਾਡੇ ਕੋਲ ਤਾਂ ਪਾਣੀ ਦੀ ਬੋਤਲ ਹੈ ਨਾ, ‘ਡੰਕੂ ਸਿਆਰ ਨੇ ਕਿਹਾ, ‘ਜਲਦੀ ਲੈ ਕੇ ਆਓ’

‘ਪਾਣੀ ਤਾਂ ਪੀ ਕੇ ਮੈਂ ਖਤਮ ਕਰ ਦਿੱਤਾ, ‘ਚੀਕੂ ਬੋਲਿਆ, ‘ਖਾਲੀ ਬੋਤਲ ਲੈ ਕੇ ਜਾਓ ਅਤੇ ਨਦੀ ਤੋਂ ਪਾਣੀ ਭਰ ਕੇ ਲੈ ਆਓ’
ਚੀਕੂ ਤੋਂ ਬੋਤਲ ਲੈ ਕੇ ਡੰਕੂ ਨਦੀ ਵੱਲ ਦੌੜਿਆਂ
15 ਮਿੰਟਾਂ ਬਾਅਦ ਉਹ ਪਾਣੀ ਲੈ ਕੇ ਵਾਪਸ ਆਇਆ
ਮੀਕੂ ਨੇ ਗਬਦੂ ਦੇ ਮੂੰਹ ’ਤੇ ਛਿੱਟੇ ਮਾਰੇ ਤਾਂ ਉਹ ਹੋਸ਼ ’ਚ ਆਇਆ

‘ਅੱਜ ਜੇਕਰ ਨਲਕਾ ਚਾਲੂ ਹੁੰਦਾ ਤਾਂ ਪਾਣੀ ਲਿਆਉਣ ਨਦੀ ’ਤੇ ਨਾ ਜਾਣਾ ਪੈਂਦਾ, ‘ਚੀਕੂ ਨੇ ਕਿਹਾ, ‘ਡੰਕ ਨੂੰ ਪਾਣੀ ਲਿਆਉਣ ’ਚ ਜੇਕਰ ਥੋੜ੍ਹੀ ਦੇਰ ਹੋ ਜਾਂਦੀ ਤਾਂ ਗਬਦੂ ਦੀ ਜਾਨ ਵੀ ਜਾ ਸਕਦੀ ਸੀ’
ਤਿੰਨਾਂ ਨੂੰ ਲੱਗਿਆ ਕਿ ਚੀਕੂ ਠੀਕ ਕਹਿੰਦਾ ਹੈ ਨਲਕੇ ਦਾ ਮੈਦਾਨ ਦੇ ਕਿਨਾਰੇ ਹੋਣਾ ਬਹੁਤ ਜ਼ਰੂਰੀ ਹੈ
‘ਚੀਕੂ, ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਅੱਜ ਹੀ ਨਲਕੇ ਨੂੰ ਫਿਰ ਤੋਂ ਚਲਾ ਦੇਵਾਂਗੇ, ‘ਮੀਕੂ ਬਾਂਦਰ ਨੇ ਕਿਹਾ, ‘ਨਲਕੇ ਦਾ ਇੱਥੇ ਹੋਣਾ ਬਹੁਤ ਜ਼ਰੂਰੀ ਹੈ’
ਹੇਮੰਤ ਕੁਮਾਰ ਯਾਦਵ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!