revered satguru ji appeared in the form of a child digging experiences of satsangis

ਪੂਜਨੀਕ ਸਤਿਗੁਰੂ ਨੇ ਖੁਦਾਈ ਬਾਲਕ ਸਵਰੂਪ ਵਿੱਚ ਦਰਸ਼ਨ ਦਿੱਤੇ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ

ਸੇਵਾਦਾਰ ਭੈਣ ਖੁਸ਼ਜੀਤ ਇੰਸਾਂ ਪੁੱਤਰੀ ਸੱਚਖੰਡ ਵਾਸੀ ਸ. ਚਾਨਣ ਸਿੰਘ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਤੋਂ ਲਿਖਦੀ ਹੈ ਕਿ ਕੁੱਲ ਮਾਲਕ ਬੇਪਰਵਾਹ ਸ਼ਹਿਨਸ਼ਾਹ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਮਹਿਮਾ ਦਾ ਵਰਣਨ ਅਸੀਂ ਤੁੱਛ ਬੁੱਧੀ ਵਾਲੇ ਜੀਵ ਨਹੀਂ ਕਰ ਸਕਦੇ ਅਤੇ ਨਾ ਹੀ ਉਹਨਾਂ ਦੇ ਕੀਤੇ ਉਪਕਾਰਾਂ ਦਾ ਬਦਲਾ ਚੁਕਾ ਸਕਦੇ ਹਾਂ ਮੈਂ ਇੱਕ ਰਹਿਮਤ ਦਾ ਵਰਣਨ ਕਰ ਰਹੀ ਹਾਂ ਜੋ ਸਤਿਗੁਰੂ ਨੇ ਮੇਰੇ ’ਤੇ ਕੀਤੀ

ਸੰਨ 1977 ਦੀ ਗੱਲ ਹੈ ਇੱਕ ਰਾਤ ਜਦੋਂ ਮੈਂ ਨਾਮ ਦਾ ਸਿਮਰਨ ਕਰਕੇ ਸੁੱਤੀ ਤਾਂ ਮੈਨੂੰ ਸੁੁਫਨੇ ਵਿੱਚ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਏ ਮੈਂ ਦਰਸ਼ਨ ਕਰਕੇ ਧੰਨ ਹੋ ਗਈ ਮੈਨੂੰ ਐਨੀ ਖੁਸ਼ੀ ਹੋਈ ਕਿ ਜਿਸ ਦਾ ਵਰਣਨ ਨਹੀਂ ਹੋ ਸਕਦਾ ਉਸੇ ਪ੍ਰਕਾਸ਼ ਵਿੱਚ ਮੈਨੂੰ ਬਾਲਕ ਸਵਰੂਪ ਚਿਹਰਾ ਦਿਖਾਈ ਦੇਣ ਲੱਗਾ ਉਸ ਬਾਲਕ ਸਵਰੂਪ ਬਾਡੀ ਵਿੱਚੋਂ ਪ੍ਰਕਾਸ਼ ਦੇ ਝਰਨੇ ਫੁੱਟ ਰਹੇ ਸਨ ਮੇਰੀ ਰੂਹ ਉਸ ਸੁੰਦਰ ਬਾਲਕ ਸਵਰੂਪ ਵੱਲ ਇਸ ਕਦਰ ਖਿੱਚੀ ਗਈ ਕਿ ਮੇਰੀ ਵੇਖਣ ਦੀ ਤੜਫ ਓਨੀ ਹੀ ਵਧਦੀ ਗਈ ਮੇਰੇ ਦਿਲ ਵਿੱਚ ਸੀ ਕਿ ਮੈਂ ਵੇਖਦੀ ਹੀ ਰਹਾਂ, ਮੇਰੀ ਰੂਹ ਇੱਕਟੱਕ ਵੇਖ ਰਹੀ ਸੀ ਉਸ ਖੁਦਾਈ ਬਾਲਕ ਸਵਰੂਪ ਦੇ ਦਰਸ਼ਨ ਕਰਕੇ ਮੇਰਾ ਜੀ ਨਹੀਂ ਭਰ ਰਿਹਾ ਸੀ ਕਦੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਤਾਂ ਕਦੇ ਉਸ ਮਾਲਕ ਸਵਰੂਪ ਬਾਲਕ ਨੂੰ ਵੇਖਣ ਦੀ ਰੂਹ ਨੂੰ ਐਨੀ ਖਿੱਚ ਤੇ ਕਸ਼ਿਸ਼ ਸੀ ਕਿ ਜਿਸ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ

ਕੁਝ ਦਿਨਾਂ ਬਾਅਦ ਫਿਰ ਦੁਬਾਰਾ ਉਸੇ ਖੁਦਾਈ ਬਾਲਕ ਸਵਰੂਪ ਦੇ ਦਰਸ਼ਨ ਹੋਏ ਮੇਰੀ ਰੂਹ ਸੋਚਣ ਲਈ ਮਜ਼ਬੂਰ ਹੋ ਗਈ ਕਿ ਇਹ ਅਜਿਹੀ ਨੂਰੀ ਬਾਡੀ ਵਾਲੇ ਖੁਦਾਈ ਜੋਤ ਬਾਲਕ ਕੌਣ ਹਨ? ਕਦੇ-ਕਦੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਨਾਲ ਉਸ ਖੁਦਾਈ ਜੋਤ ਬਾਲਕ ਦੇ ਦਰਸ਼ਨ ਹੁੰਦੇ ਇਸ ਤਰ੍ਹਾਂ ਕਦੇ ਦੋ ਮਹੀਨੇ ਤੇ ਕਦੇ ਛੇ ਮਹੀਨਿਆਂ ਬਾਅਦ ਮੈਨੂੰ ਉਸ ਖੁਦਾਈ ਸਵਰੂਪ ਬਾਲਕ ਦੇ ਦਰਸ਼ਨ ਹੁੰਦੇ ਰਹਿੰਦੇ ਪਰੰਤੂ ਮੇਰੇ ਮਨ ਵਿੱਚ ਇਹ ਜਗਿਆਸਾ ਬਣੀ ਰਹੀ ਕਿ ਇਹ ਖੁਦਾਈ ਰੂਪ ਬਾਲਕ ਕੌਣ ਹੈ, ਜਿਨ੍ਹਾਂ ਦੇ ਮੈਨੂੰ ਵਾਰ-ਵਾਰ ਦਰਸ਼ਨ ਹੋ ਰਹੇ ਹਨ ਕਈ ਵਾਰ ਦਿਲ ਵਿੱਚ ਖਿਆਲ ਆਇਆ ਕਿ ਇਹ ਖੁਦਾਈ ਰੂਪ ਬਾਲਕ ਮੇਰੇ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਬਚਪਨ ਦਾ ਸਵਰੂਪ ਹੋਵੇਗਾ ਪਰੰਤੂ ਇਹ ਬੁਝਾਰਤ ਬਣੀ ਰਹੀ ਕਿ ਇਹ ਕੌਣ ਹਨ?

ਇਸ ਸਾਰੀ ਖੇਡ ਦੀ ਸਮਝ ਮੈਨੂੰ 23 ਸਤੰਬਰ 1990 ਨੂੰ ਆਈ, ਜਦੋਂ ਕੁੱਲ ਮਾਲਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੁੱਲ ਮਾਲਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਵਿੱਚ ਆਪਣਾ ਜਾਂਨਸ਼ੀਨ ਨਿਯੁਕਤ ਕਰਕੇ ਪ੍ਰਗਟ ਕਰ ਦਿੱਤਾ ਉਸ ਸਮੇਂ ਖੁਦਾਈ ਸਵਰੂਪ ਬਾਲਕ ਦੇ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ਵਿੱਚ ਦਰਸ਼ਨ ਕਰਕੇ ਮੇਰੇ ਸਾਰੇ ਸਵਾਲਾਂ ਦਾ ਜਵਾਬ ਮੈਨੂੰ ਮਿਲ ਗਿਆ, ਜੋ ਕਈ ਸਾਲਾਂ ਤੋਂ ਬੁਝਾਰਤ ਬਣੇ ਹੋਏ ਸਨ ਸਤਿਗੁਰੂ ਨੇ ਮੇਰੇ ਨਾਚੀਜ਼ ’ਤੇ ਐਨੀ ਰਹਿਮਤ ਕੀਤੀ ਕਿ ਮੈਨੂੰ ਆਪਣੇ ਬਾਲ ਸਵਰੂਪ ਵਿੱਚ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ ਅਤੇ ਦਿਖਾ ਦਿੱਤਾ ਕਿ ਅਸੀਂ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਹਾਂ ਅਤੇ ਸਾਡਾ ਇਹ ਸਵਰੂਪ (ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਅੱਗੇ ਆਉਣ ਵਾਲਾ ਹੈ

ਸੇਵਾਦਾਰ ਭੈਣ ਸ਼ਮਾਂ ਇੰਸਾਂ ਪੁੱਤਰੀ ਸੱਚਖੰਡ ਵਾਸੀ ਸ੍ਰੀ ਵਜ਼ੀਰ ਚੰਦ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਨੇ ਵੀ ਮੈਨੂੰ ਦੱਸਿਆ ਸੀ ਕਿ ਦੀਦੀ ਅਜਿਹੇ ਕਿਸੇ ਅਜ਼ਨਬੀ ਬਾਲ ਸਵਰੂਪ ਵਿੱਚ ਮੈਨੂੰ ਖੁਦਾਈ ਸਵਰੂਪ ਦੇ ਦਰਸ਼ਨ ਹੋ ਰਹੇ ਹਨ, ਤਾਂ ਮੈਂ ਕਿਹਾ ਸੀ ਕਿ ਅਸੀਂ ਦਿਆਲੂ ਦਾਤਾਰ ਦੇ ਚੋਜ਼ਾਂ ਨੂੰ ਨਹੀਂ ਸਮਝ ਸਕਦੇ ਮਾਲਕ ਸਤਿਗੁਰੂ ਆਪਣੀ ਰਹਿਮਤ ਕਰਕੇ ਹੀ ਸਾਨੂੰ ਇਹ ਸਭ ਕੁਝ ਸਮਝਾ ਸਕਦੇ ਹਨ ਸਮਾਂ ਆਉਣ ’ਤੇ ਹੀ ਸਤਿਗੁਰੂ ਆਪਣੇ ਜੀਵਾਂ ਨੂੰ ਸਭ ਕੁਝ ਸਮਝਾ ਦਿੰਦੇ ਹਨ ਮਾਲਕ ਸਤਿਗੁਰੂ ਨੇ ਜੋ ਮੇਰੇ ’ਤੇ ਐਨੀ ਰਹਿਮਤ ਕੀਤੀ, ਮੇਰੇ ਕੋਲ ਸ਼ਬਦ ਨਹੀਂ ਹਨ ਕਿ ਮੈਂ ਉਨ੍ਹਾਂ ਦਾ ਧੰਨਵਾਦ ਕਰ ਸਕਾਂ ਸਤਿਗੁਰੂ ਦੇ ਉਪਕਾਰਾਂ ਦਾ ਬਦਲਾ

ਮੈਂ ਕਿਸੇ ਵੀ ਤਰ੍ਹਾਂ ਨਹੀਂ ਚੁਕਾ ਸਕਦੀ, ਬੱਸ, ਉਹਨਾਂ ਦਾ ਸ਼ੁਕਰਾਨਾ ਹੀ ਕਰ ਸਕਦੀ ਹਾਂ ਮੇਰੀ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਵਰੂਪ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਆਪ ਜੀ ਦੀ ਰਹਿਮਤ ਨਾਲ ਸੇਵਾ-ਸਿਮਰਨ ਕਰਦੀ ਰਹਾਂ ਅਤੇ ਸੇਵਾ-ਸਿਮਰਨ ਕਰਦੇ-ਕਰਦੇ ਹੀ ਮੇਰੀ ਓੜ ਨਿਭਾ ਦੇਣਾ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!