healthy food for kids - sachi shiksha punjabi

ਬੱਚਿਆਂ ਦਾ ਖਾਣਾ ਹੋਵੇ ਸਿਹਤ ਭਰਪੂਰ

ਵੱਡੇ ਹੋ ਕੇ ਸਰੀਰ ਕਿੰਨਾ ਸਿਹਤਮੰਦ ਹੈ, ਇਸ ਦਾ ਆਧਾਰ ਤਾਂ ਬਚਪਨ ’ਚ ਖਾਧੀ ਚੰਗੀ ਖੁਰਾਕ ਨਾਲ ਬਣ ਜਾਂਦਾ ਹੈ ਸ਼ੁਰੂ ਤੋਂ ਹੀ ਬੱਚਿਆਂ ਦੀ ਸੰਤੁਲਿਤ ਖੁਰਾਕ ’ਤੇ ਧਿਆਨ ਦਿੱਤਾ ਜਾਵੇ ਤਾਂ ਬੱਚਿਆਂ ਦਾ ਬੇਸ ਸਿਹਤ ਨਾਲ ਭਰਪੂਰ ਬਣ ਜਾਂਦਾ ਹੈ

ਉਨ੍ਹਾਂ ਦੀ ਰੋਗ ਰੋਕੂ ਸਮੱਰਥਾ ਵਧ ਜਾਂਦੀ ਹੈ ਜਿਸ ਨਾਲ ਵਾਰ-ਵਾਰ ਬਿਮਾਰ ਨਹੀਂ ਪੈਂਦੇ ਬਚਪਨ ਤੋਂ ਹੀ ਉਨ੍ਹਾਂ ਦੀ ਖੁਰਾਕ ’ਚ ਕੈਲਸ਼ੀਅਮ, ਵਿਟਾਮਿਨ, ਫਾਈਬਰ ਅਤੇ ਕਾਰਬੋਹਾਈਡ੍ਰੇਟ ਦੀ ਉੱਚਿਤ ਮਾਤਰਾ ਹੋਵੇ ਤਾਂ ਉਨ੍ਹਾਂ ਦਾ ਆਧਾਰ ਬਚਪਨ ਤੋਂ ਹੀ ਸਿਹਤਮੰਦ ਰਹੇਗਾ ਹਰ ਮਾਂ ਦੀ ਦਿਲੀ ਖਵਾਹਿਸ਼ ਹੁੰਦੀ ਹੈ ਕਿ ਉਸ ਦਾ ਬੱਚਾ ਸਿਹਤਮੰਦ ਹੋਵੇ ਤਾਂ ਕਿਤੇ ਨਾ ਕਿਤੇ ਗੜਬੜੀ ਜਾਂ ਭਰਮ ਹੋਣ ਨਾਲ ਬੱਚਾ ਬਿਮਾਰ ਹੁੰਦਾ ਰਹਿੰਦਾ ਹੈ

Also Read :-

ਆਓ! ਜਾਣੀਏ ਕਿਹੋ-ਜਿਹੀ ਖੁਰਾਕ ਬੱਚਿਆਂ ਨੂੰ ਬਚਪਨ ਤੋਂ ਦੇਈਏ ਤਾਂ ਕਿ ਉਹ ਸਿਹਤਮੰਦ ਰਹਿਣ

ਹਰੀਆਂ ਸਬਜ਼ੀਆਂ ਵਧਾਉਂਦੀਆਂ ਹਨ ਖੂਨ ਦੀ ਮਾਤਰਾ:

ਹਰੀਆਂ ਸਬਜ਼ੀਆਂ ’ਚ ਆਇਰਨ, ਵਿਟਾਮਿਨ ਆਦਿ ਦੀ ਭਰਪੂਰ ਮਾਤਰਾ ਹੁੰਦੀ ਹੈ ਜੇਕਰ ਅਸੀਂ ਸ਼ੁਰੂ ਤੋਂ ਬੱਚਿਆਂ ਨੂੰ ਹਰੀ ਸਬਜ਼ੀ ਖੁਆਈਏ ਤਾਂ ਉਨ੍ਹਾਂ ’ਚ ਖੂਨ ਦੀ ਕਮੀ ਨਹੀਂ ਹੋਵੇਗੀ ਜੇਕਰ ਬੱਚਾ ਖਾਣੇ ’ਚ ਟਾਲ-ਮਟੋਲ ਕਰੇ ਤਾਂ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਹਰੀਆਂ ਸਬਜ਼ੀਆਂ ਖੁਆਓ ਜਿਵੇਂ ਦਾਲ ’ਚ ਲੌਕੀ, ਸੀਤਾਫਲ ਕੱਦੂਕਸ਼ ਕਰਕੇ ਪਾਓ ਪੱਤੇਦਾਰ ਸਬਜ਼ੀਆਂ ਨੂੰ ਗਰਾਇੰਡ ਕਰਕੇ ਆਟੇ ’ਚ ਗੁੰਨ੍ਹੋ, ਖਿਚੜੀ, ਦਲੀਏ ’ਚ ਸਬਜ਼ੀਆਂ ਕੱਦੂਕਸ਼ ਕਰਕੇ ਪਾਓ ਤਾਂ ਕਿ ਜ਼ਰੂਰੀ ਮਾਤਰਾ ’ਚ ਉਨ੍ਹਾਂ ਨੂੰ ਹਰੀਆਂ ਸਬਜ਼ੀਆਂ ਮਿਲ ਸਕਣ ਅਤੇ ਬੱਚਾ ਖੂਨ ਦੀ ਕਮੀ ਦਾ ਸ਼ਿਕਾਰ ਨਾ ਹੋ ਸਕੇ

ਦਾਲਾਂ ਲਗਾਤਾਰ ਦਿਓ:

ਜਿਵੇਂ ਹੀ ਬੱਚੇ ਦੇ ਦੰਦ ਆ ਜਾਣ, ਉਨ੍ਹਾਂ ਨੂੰ ਲਗਾਤਾਰ ਪਤਲੀਆਂ ਦਾਲਾਂ ਦਿਓ ਕਦੇ-ਕਦੇ ਰਾਜਮਾਹ, ਕਾਲੇ ਛੋਲੇ ਉਬਾਲ ਕੇ ਉਨ੍ਹਾਂ ਨੂੰ ਦਾਣੇ ਖਾਣ ਲਈ ਦਿਓ ਤਾਂ ਕਿ ਉਨ੍ਹਾਂ ਨੂੰ ਦਾਲਾਂ ਤੋਂ ਜ਼ਰੂਰੀ ਪ੍ਰੋਟੀਨ ਅਤੇ ਫਾਈਬਰ ਮਿਲ ਸਕੇ ਛੇ ਮਹੀਨੇ ਦੀ ਉਮਰ ’ਚ ਬੱਚਿਆਂ ਨੂੰ ਦਾਲ ਦਾ ਪਾਣੀ ਲਗਾਤਾਰ ਦਿਓ ਤਾਂ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਪ੍ਰੋਟੀਨ ਮਿਲ ਸਕੇ ਅਤੇ ਉਨ੍ਹਾਂ ਦਾ ਵਿਕਾਸ ਠੀਕ ਹੋ ਸਕੇ

ਬੱਚਿਆਂ ਨੂੰ ਦਿਓ ਰਸਦਾਰ ਫਲ:

ਸੰਤਰਾ, ਮੌਸਮੀ ਬੱਚਿਆਂ ਲਈ ਬੇਹੱਦ ਲਾਭਦਾਇਕ ਹੁੰਦੇ ਹਨ ਛੋਟੇ ਬੱਚੇ ਨੂੰ ਸੰਤਰੇ, ਮੌਸਮੀ ਦਾ ਰਸ ਦਿਨ ਵੇਲੇ ਦਿਓ ਜਦੋਂ ਬੱਚਾ ਚਬਾ ਕੇ ਖਾਣ ਲੱਗੇ ਤਾਂ ਉਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ’ਚ ਬੀਜ ਕੱਢ ਕੇ ਖਾਣ ਨੂੰ ਦਿਓ ਤਾਂ ਕਿ ਉਨ੍ਹਾਂ ਨੂੰ ਫਾਈਬਰ ਭਰਪੂਰ ਮਾਤਰਾ ’ਚ ਮਿਲ ਸਕੇ ਇਨ੍ਹਾਂ ਫਲਾਂ ’ਚ ਵਿਟਾਮਿਨ ਸੀ ਖੂਬ ਹੁੰਦਾ ਹੈ ਜੋ ਉਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਨੂੰ ਵਧਾਉਂਦਾ ਹੈ ਛੋਟੇ ਬੱਚਿਆਂ ਨੂੰ ਫਲ ਜਾਂ ਜੂਸ ਦਿੰਦੇ ਸਮੇਂ ਧਿਆਨ ਦਿਓ ਕਿ ਫਲ ਨੂੰ ਸਿੱਧਾ ਫਰਿੱਜ਼ ’ਚੋਂ ਕੱਢ ਕੇ ਵਰਤੋਂ ’ਚ ਨਾ ਲਿਆਓ ਜਦੋਂ ਉਸ ਦਾ ਤਾਪਮਾਨ ਆਮ ਹੋਵੇ, ਉਦੋਂ ਦਿਓ

ਸਿਹਤਮੰਦ ਅੱਖਾਂ ਲਈ:

ਰਸਦਾਰ ਫਲ ਸਿਹਤ ਲਈ ਵਧੀਆ ਹੁੰਦੇ ਹਨ ਜਿਵੇਂ ਗਾਜਰ, ਚੁਕੰਦਰ, ਟਮਾਟਰ, ਪਪੀਤਾ, ਅੰਬ ਆਦਿ ਇਨ੍ਹਾਂ ਫਲਾਂ ’ਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਲਈ ਜ਼ਰੂਰੀ ਹੈ ਜੇਕਰ ਬੱਚਾ ਛੋਟਾ ਹੈ ਤਾਂ ਜੂਸ ਦੇ ਰੂਪ ’ਚ ਉਸ ਨੂੰ ਦਿਓ, ਥੋੜ੍ਹਾ ਵੱਡਾ ਹੋਵੇ ਤਾਂ ਕੱਦੂਕਸ਼ ਕਰਕੇ, ਕੁਝ ਹੋਰ ਵੱਡਾ ਹੋਣ ’ਤੇ ਛੋਟੇ-ਪਤਲੇ ਟੁਕੜੇ ਕੱਟ ਕੇ ਖਾਣ ਨੂੰ ਦਿਓ

ਦਹੀਂ ਲਗਾਤਾਰ ਦਿਓ:

ਦਹੀਂ ’ਚ ਕੈਲਸ਼ੀਅਮ ਖੂਬ ਹੁੰਦਾ ਹੈ, ਕੈਲਸ਼ੀਅਮ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਬਣਦੀਆਂ ਹਨ ਛੇ ਮਹੀਨੇ ਦੀ ਉਮਰ ਤੋਂ ਬਾਅਦ ਲਗਾਤਾਰ ਬੱਚੇ ਨੂੰ ਦਹੀਂ ਦਿਓ ਕੈਲਸ਼ੀਅਮ ਤੋਂ ਇਲਾਵਾ ਦਹੀਂ ’ਚ ਵਿਟਾਮਿਨ ਡੀ ਵੀ ਹੁੰਦਾ ਹੈ ਜੋ ਨਹੁੰਆਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਮਾਸਪੇਸ਼ੀਆਂ ਨੂੰ ਠੀਕ ਕੰਮ ਕਰਨ ’ਚ ਮੱਦਦ ਕਰਦਾ ਹੈ ਮਾਹਿਰਾਂ ਅਨੁਸਾਰ ਦਹੀਂ ਦੇ ਲਗਾਤਾਰ ਸੇਵਨ ਨਾਲ ਪੇਟ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ ਅਤੇ ਅੰਤੜੀਆਂ ਦੇ ਰੋਗ ਵੀ ਨਹੀਂ ਹੁੰਦੇ ਅਜਿਹਾ ਵੀ ਮੰਨਿਆ ਜਾਂਦਾ ਹੈ ਦਹੀਂ ’ਚ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਚਟਾਉਣ ਨਾਲ ਉਨ੍ਹਾਂ ਦੇ ਦੰਦ ਆਸਾਨੀ ਨਾਲ ਨਿੱਕਲਦੇ ਹਨ

ਰਾਗੀ ਵੀ ਹੈ ਕੈਲਸ਼ੀਅਮ ਨਾਲ ਭਰਪੂਰ:

ਕੈਲਸ਼ੀਅਮ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਰਾਗੀ ’ਚ ਵੀ ਕੈਲਸ਼ੀਅਮ ਭਰਪੂਰ ਹੁੰਦਾ ਹੈ ਰਾਗੀ ਦੀ ਵਰਤੋਂ ਕਣਕ ਦੇ ਆਟੇ ’ਚ ਰਾਗੀ ਦਾ ਆਟਾ ਮਿਲਾ ਕੇ ਕੀਤੀ ਜਾ ਸਕਦੀ ਹੈ

ਇੰਜ ਪਾਓ ਆਦਤ ਬੱਚਿਆਂ ਨੂੰ:

  • ਬੱਚਿਆਂ ਨੂੰ ਸ਼ੁਰੂਆਤ ’ਚ ਮੈਸ਼ ਕਰਕੇ ਦਾਲਾਂ, ਅਨਾਜ ਅਤੇ ਸਬਜ਼ੀਆਂ ਖਾਣ ਦੀ ਆਦਤ ਪਾਓ, ਫਿਰ ਸੇਮੀ ਸਾੱਲਿਡ, ਅਖੀਰ ’ਚ ਸਾਲਿਡ ਖਾਣ ਨੂੰ ਦਿਓ
  • ਸ਼ੁਰੂ ’ਚ ਥੋੜ੍ਹਾ-ਥੋੜ੍ਹਾ ਖਾਣ ਨੂੰ ਦਿਓ, ਹੌਲੀ-ਹੌਲੀ ਮਾਤਰਾ ਵਧਾਓ ਸ਼ੁਰੂ ਤੋਂ ਹੀ ਬੱਚੇ ਨੂੰ ਬਿਨਾਂ ਮਿਰਚ ਮਸਾਲੇ, ਬਹੁਤ ਘੱਟ ਸ਼ੂਗਰ ਅਤੇ ਬਹੁਤ ਘੱਟ ਨਮਕ ਦੀਆਂ ਵਸਤੂਆਂ ਖਾਣ ਨੂੰ ਦਿਓ ਤਾਂ ਕਿ ਬੱਚਾ ਉਸ ਨੂੰ ਅਸਾਨੀ ਨਾਲ ਪਚਾ ਸਕੇ
  • ਬੱਚਿਆਂ ਲਈ ਕੁਝ ਵੀ ਬਣਾਉਂਦੇ ਸਮੇਂ ਪਾਣੀ, ਅਨੁਪਾਤ ਸਬਜ਼ੀ ਅਤੇ ਦਾਲ ਦਾ ਪਾਓ ਤਾਂ ਕਿ ਜ਼ਿਆਦਾ ਪਾਣੀ ਡੋਲ੍ਹਣਾ ਨਾ ਪਵੇ
  • ਬੱਚੇ ਨੂੰ ਹਮੇਸ਼ਾ ਬਿਠਾ ਕੇ ਖਾਣਾ ਖੁਆਓ ਪਏ-ਪਏੇ ਕੁਝ ਵੀ ਖਾਣ ਨੂੰ ਨਾ ਦਿਓ
  • ਜੇਕਰ ਬੱਚਾ ਖੁਦ ਖਾਣ ਦੀ ਜਿੱਦ ਕਰੇ ਤਾਂ ਉਸ ਦੇ ਕੋਲ ਬੈਠੇ ਰਹੋ ਅਤੇ ਪੂਰੀ ਨਜ਼ਰ ਰੱਖੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ