avoid wasting food

ਅੰਨ੍ਹ ਦੀ ਬਰਬਾਦੀ ਕਰਨ ਤੋਂ ਬਚੋ

ਭੋਜਨ ਜੀਵਨ ਲਈ ਬੁਨਿਆਦੀ ਜ਼ਰੂਰਤ ਭਰਪੇਟ ਪੌਸ਼ਟਿਕ ਜੀਵਨ ਅਤੇ ਇਸ ਦੀ ਸੁਰੱਖਿਆ ਹਰ ਮਨੁੱਖ ਦਾ ਬੁਨਿਆਦੀ ਅਧਿਕਾਰ ਹੈ ਪਰ ਅੱਜ ਤੱਕ ਨਾ ਤਾਂ ਗਰੀਬੀ ਖ਼ਤਮ ਹੋਈ ਹੈ

ਅਤੇ ਨਾ ਹੀ ਭੁੱਖਮਰੀ ਕੋਰੋਨਾ ਮਹਾਂਮਾਰੀ ਨੇ ਇਸ ਸਮੱਸਿਆ ਨੂੰ ਭਿਆਨਕ ਬਣਾ ਦਿੱਤਾ ਹੈ ਅੰਕੜਿਆਂ ਅਨੁਸਾਰ ਲਾਕਡਾਊਨ ਤੋਂ ਬਾਅਦ ਸਿਰਫ਼ ਅਪਰੈਲ ’ਚ ਹੀ 12 ਕਰੋੜ 10 ਲੱਖ ਲੋਕਾਂ ਨੇ ਰੁਜ਼ਗਾਰ ਤੋਂ ਹੱਥ ਧੋਇਆ ਵਰਲਡ ਫੂਡ ਡੇ ਹਰ ਸਾਲ 16 ਅਕਤੂਬਰ ਨੂੰ ਮਨਾਇਆ ਜਾਂਦਾ ਹੈ

ਸੰਯੁਕਤ ਰਾਸ਼ਟਰ ਸੰਘ ਦੀ ਇੱਕ ਰਿਪੋਰਟ ਅਨੁਸਾਰ ਦੁਨੀਆਂਭਰ ’ਚ 85 ਕਰੋੜ 30 ਲੱਖ ਲੋਕ ਭੁੱਖਮਰੀ ਦਾ ਸ਼ਿਕਾਰ ਹਨ ਇਕੱਲੇ ਭਾਰਤ ’ਚ ਭੁੱਖੇ ਲੋਕਾਂ ਦੀ ਤਾਦਾਦ ਲਗਭਗ 20 ਕਰੋੜ ਤੋਂ ਜ਼ਿਆਦਾ ਹੈ ਜਦਕਿ ਸੰਯੁਕਤ ਰਾਸ਼ਟਰ ਦੇ ਖਾਧ ਅਤੇ ਖੇਤੀ ਸੰਗਠਨ (ਐੱਫਏਓ) ਦੀ ਇੱਕ ਰਿਪੋਰਟ ਦੱਸਦੀ ਹੈ

ਕਿ ਰੋਜ਼ਾਨਾ ਭਾਰਤ 244 ਕਰੋੜ ਰੁਪਏ ਭਾਵ ਪੂਰੇ ਸਾਲ ’ਚ ਕਰੀਬ 89060 ਕਰੋੜ ਰੁਪਏ ਦਾ ਭੋਜਨ ਬਰਬਾਦ ਕਰ ਦਿੰਦੇ ਹਨ ਏਨੀ ਰਕਮ ਨਾਲ 20 ਕਰੋੜ ਤੋਂ ਕਿਤੇ ਜ਼ਿਆਦਾ ਪੇਟ ਭਰੇ ਜਾ ਸਕਦੇ ਹਨ ਇੱਥੇ ਚਿੰਤਾ ਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਮਿਲ ਕੇ ਭੋਜਨ ਦੀ ਬਰਬਾਦੀ ਨੂੰ ਰੋਕਣਾ ਹੋਵੇਗਾ ਇਸ ਬਰਬਾਦੀ ਤੋਂ ਬਚਣਾ ਕੋਈ ਰਾਕੇਟ ਸਾਇੰਸ ਨਹੀਂ

Also Read :-

ਤੁਸੀਂ ਚਾਹੋਂ ਤਾਂ ਆਪਣੀਆਂ ਕੁਝ ਆਦਤਾਂ ’ਚ ਬਦਲਾਅ ਕਰਕੇ ਤੁਸੀਂ ਇਸ ਸਮੱਸਿਆ ਤੋਂ ਨਿਜ਼ਾਤ ਪਾ ਸਕਦੇ ਹੋ

ਲੰਚ ਲੈ ਜਾਣ ਦੀ ਆਦਤ ਪਾਓ

ਬਚੇ ਹੋਏ ਖਾਣੇ ਨੂੰ ਟਿਫਨ ’ਚ ਪਾ ਕੇ ਲੈ ਜਾ ਸਕਦੇ ਹੋ ਆਪਣੇ ਦੋਸਤਾਂ ਜਾਂ ਆਫਿਸ ਦੇ ਸਹਿਯੋਗੀਆਂ ਦੇ ਨਾਲ ਕਿਸੇ ਰੇਸਤਰਾਂ ’ਚ ਜਾ ਕੇ ਲੰਚ ਕਰਨਾ ਤੁਹਾਨੂੰ ਪਸੰਦ ਹੋਵੇਗਾ, ਪਰ ਇਹ ਖਰਚੀਲਾ ਵੀ ਹੈ ਅਤੇ ਖਾਣੇ ਦੀ ਬਰਬਾਦੀ ਨੂੰ ਵੀ ਵਧਾਉਂਦਾ ਹੈ ਪੈਸਾ ਬਚਾਉਣ ਅਤੇ ਜਲਵਾਯੂ ਬਦਲਾਅ ’ਚ ਆਪਣਾ ਯੋਗਦਾਨ ਦ ੇਣ ਤੋਂ ਬਚਣ ਲਈ ਬਿਹਤਰ ਹੋਵੇਗਾ ਕਿ ਆਪਣਾ ਲੰਚ ਖੁਦ ਲੈ ਕੇ ਆਓ ਜੇਕਰ ਤੁਹਾਡੇ ਕੋਲ ਸਵੇਰੇ ਸਮਾਂ ਨਹੀਂ ਹੁੰਦਾ ਤਾਂ ਪਹਿਲਾਂ ਹੀ ਰਾਤ ਨੂੰ ਬਚੇ ਖਾਣੇ ਨੂੰ ਛੋਟੇ ਡੱਬਿਆਂ ’ਚ ਰੱਖ ਕੇ ਫਰੀਜ਼ ਕਰ ਲਓ, ਇਸ ਤਰ੍ਹਾਂ ਤੁਹਾਡੇ ਕੋਲ ਸਵੇਰੇ ਪਹਿਲਾਂ ਤੋਂ ਬਣਿਆ ਘਰ ਦਾ ਖਾਣਾ ਉਪਲੱਬਧ ਹੋਵੇਗਾ

ਸਮਝਦਾਰੀ ਨਾਲ ਖਰੀਦਦਾਰੀ

ਕਈ ਵਾਰ ਲੋਕ ਜ਼ਰੂਰਤ ਤੋਂ ਜ਼ਿਆਦਾ ਖਰੀਦ ਲੈਂਦੇ ਹਨ ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਖਰੀਦਣ ਦੀ ਆਦਤ ਹੁੰਦੀ ਹੈ ਇੱਕ ਲਿਸਟ ਬਣਾਓ ਅਤੇ ਉਸ ਦੇ ਆਧਾਰ ’ਤੇ ਜ਼ਰੂਰੀ ਸਮਾਨ ਦੀ ਹੀ ਸਮਝਦਾਰੀ ਨਾਲ ਖਰੀਦਦਾਰੀ ਕਰੋ ਇੱਕ ਹੋਰ ਗੱਲ, ਅਗਲੀ ਵਾਰ ਖਰੀਦਦਾਰੀ ਕਰਨ ਉਦੋਂ ਜਾਓ ਜਦੋਂ ਪਿਛਲੀ ਵਾਰ ਲਿਆਂਦਾ ਪੂਰਾ ਸਮਾਨ ਖ਼ਤਮ ਹੋ ਗਿਆ ਹੋਵੇ ਅਜਿਹਾ ਨਹੀਂ ਕਰਨ ਨਾਲ ਕਈ ਵਾਰ ਤੁਸੀਂ ਜ਼ਰੂਰੀ ਸਮਾਨ ਭੁੱਲ ਜਾਂਦੇ ਹੋ ਅਤੇ ਕਈ ਅਜਿਹੇ ਲੈ ਆਉਂਦੇ ਹਾਂ, ਜਿਨ੍ਹਾਂ ਦੀ ਫਿਲਹਾਲ ਤੁਹਾਨੂੰ ਜ਼ਰੂਰਤ ਨਹੀਂ ਹੈ

ਖਾਣੇ ਨੂੰ ਢੰਗ ਨਾਲ ਸਟੋਰ ਕਰੋ

ਸਾਰੇ ਫਰੂਟ ਅਤੇ ਸਬਜ਼ੀਆਂ ਫਰਿੱਜ਼ ’ਚ ਰੱਖਣ ਲਈ ਨਹੀਂ ਹੁੰਦੀਆਂ ਖਾਣੇ ਨੂੰ ਢੰਗ ਨਾਲ ਸਟੋਰ ਨਾ ਕੀਤਾ ਜਾਵੇ ਤਾਂ ਬਹੁਤ ਸਾਰਾ ਖਾਣਾ ਬਰਬਾਦ ਹੋ ਜਾਂਦਾ ਹੈ ਕਈ ਲੋਕਾਂ ਨੂੰ ਪਤਾ ਹੀ ਨਹੀਂ ਕਿ ਫਲਾਂ ਨੂੰ ਕਿਵੇਂ ਸਟੋਰ ਕਰਨਾ ਹੈ ਅਤੇ ਸਬਜ਼ੀਆਂ ਨੂੰ ਕਿਵੇਂ ਇਸ ਕਾਰਨ ਜਾਂ ੳਹੁ ਪਹਿਲਾਂ ਹੀ ਪੱਕ ਜਾਂਦੀਆਂ ਹਨ ਅਤੇ ਕੁੱਕ ਕੀਤੇ ਜਾਣ ਤੋਂ ਪਹਿਲਾਂ ਹੀ ਸੜ ਜਾਂਦੀਆਂ ਹਨ ਉਦਾਹਰਨ ਲਈ ਆਲੂ, ਟਮਾਟਰ, ਲਸਣ, ਖੀਰੇ ਅਤੇ ਗੰਢੇ ਕਦੇ ਫਰਿੱਜ਼ ’ਚ ਨਹੀਂ ਰੱਖਣੇ ਚਾਹੀਦੇ ਇਨ੍ਹਾਂ ਨੂੰ ਤੁਸੀਂ ਕਮਰੇ ’ਚ ਸਮਾਨ ਰੂਪ ’ਚ ਰੱਖ ਸਕਦੇ ਹੋ ਹਰੀਆਂ ਪੱਤਿਆਂ ਵਾਲੀਆਂ ਸਬਜੀਆਂ ਅਤੇ ਧਨੀਆ ਵਗੈਰ੍ਹਾ ਨੂੰ ਪਾਣੀ ’ਚ ਡੁਬੋਕੇ ਰੱਖਿਆ ਜਾ ਸਕਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ

ਕਿ ਬਰੈੱਡ ਨੂੰ ਤੁਸੀਂ ਸਮੇਂ ’ਤੇ ਖ਼ਤਮ ਨਹੀਂ ਕਰ ਸਕੋਂਗੇ ਤਾਂ ਉਸ ਨੂੰ ਫਰਿੱਜ਼ਰ ’ਚ ਵੀ ਰੱਖ ਸਕਦੇ ਹੋ ਖਰੀਦਦਾਰੀ ਕਰਦੇ ਹੋਏ ਕਦੇ-ਕਦੇ ਥੋੜ੍ਹੀਆਂ ਜਿਹੀਆਂ ਉਹ ਚੀਜ਼ਾਂ ਵੀ ਖਰੀਦ ਲਿਆ ਕਰੋ ਜੋ ਅਸਾਧਾਰਨ ਦਿਸ ਰਹੀਆਂ ਹੋਣ, ਜੇਕਰ ਸੰਭਵ ਹੈ ਤਾਂ ਸਿੱਧੇ ਕਿਸਾਨਾਂ ਤੋਂ ਹੀ ਖਰੀਦੋ ਤੁਸੀਂ ਆਪਣੀ ਫਰਿੱਜ਼ ’ਚ ਇਹ ਵੀ ਦੇਖਿਆ ਕਿ ਕੋਈ ਅਜਿਹਾ ਸਮਾਨ ਹੋਵੇ ਜੋ ਖਰਾਬ ਹੋ ਸਕਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੁਝ ਜਲਦ ਹੀ ਖਰਾਬ ਹੋ ਜਾਏਗਾ ਤਾਂ ਅਨੁਮਾਨ ਲਾਓ ਕਿ ਰਾਤ ਦੇ ਖਾਣੇ ਲਈ ਕੀ ਹੈ? ਅਤੇ ਪਲਾਨ ਕਰਕੇ ਉਸ ਦੀ ਵਰਤੋਂ ਕਰੋ

ਬਚੇ ਹੋਏ ਖਾਣੇ ਨੂੰ ਕਿਵੇਂ ਵਰਤੋਂ ’ਚ ਲਿਆਈਏ

ਘਰ ’ਚ ਜੇਕਰ ਖਾਣਾ ਬਚ ਜਾਂਦਾ ਹੈ ਤਾਂ ਉਸ ਨੂੰ ਸਹੀ ਰੱਖਣ ਦੀ ਵਿਵਸਥਾ ਰੱਖੋ ਖਾਣੇ ਨੂੰ ਫਿਰ ਤੋਂ ਕਿਵੇਂ ਵਰਤੋਂ ’ਚ ਲਿਆਉਣਾ ਹੈ ਉਸ ਦੇ ਉਪਾਅ ਖੋਜੋ ਖਾਣੇ ਨੂੰ ਫਿਰ ਤੋਂ ਤਾਜ਼ਾ ਕਰਨ ਦੇ ਵੀ ਕਈ ਹੈਲਦੀ ਰੈਸਿਪੀ ਟਿਪਸ ਹਨ, ਉਨ੍ਹਾਂ ਦੀ ਵਰਤੋਂ ਕਰੋ ਬੱਚਿਆਂ ਲਈ ਹੈਲਦੀ ਅਤੇ ਟੈਸਟੀ ਖਾਣਾ ਬਣਾਉਣ ਲਈ ਨਵੇਂ ਤਰੀਕੇ ਕੱਢੋ ਬਚੇ ਹੋਏ ਖਾਣੇ ਨੂੰ ਫਰਿੱਜ਼ ’ਚ ਰੱਖਣ ਨਾਲ ਉਸ ਦੀ ਵਰਤੋਂ ਕਰਨ ਤੋਂ ਬਾਅਦ ਹੀ ਨਵਾਂ ਖਾਣਾ ਬਣਾਉਣ ਦੀ ਸੋਚੋ

ਫਰੀਜ਼ਰ ਨਾਲ ਕਰੋ ਦੋਸਤੀ

ਸਬਜ਼ੀਆਂ ਨੂੰ ਫਰੀਜ਼ ਕਰਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਖਾਣੇ ਨੂੰ ਸੁਰੱਖਿਅਤ ਬਚਾਏ ਰੱਖਣ ਦਾ ਸਭ ਤੋਂ ਅਸਾਨ ਤਰੀਕਾ ਹੈ ਇਸ ਨੂੰ ਫਰੀਜ਼ਰ ’ਚ ਰੱਖਣਾ ਤੁਸੀਂ ਕਈ ਤਰ੍ਹਾਂ ਦਾ ਖਾਣਾ ਫਰੀਜ਼ਰ ’ਚ ਰੱਖ ਸਕਦੇ ਹੋ ਉਦਾਹਰਨ ਲਈ ਸਲਾਦ ’ਚ ਇਸਤੇਮਾਲ ਹੋਣ ਵਾਲੀਆਂ ਹਰੀਆਂ-ਮੁਲਾਇਮ ਸਬਜ਼ੀਆਂ ’ਚ ਫਰੀਜ਼ਰ ਦੇ ਸੇਫ ਬੈਗ ’ਚ ਰੱਖੀਆਂ ਜਾ ਸਕਦੀਆਂ ਹਨ ਤਾਂ ਕਿ ਤੁਸੀਂ ਬਾਅਦ ’ਚ ਉਨ੍ਹਾਂ ਨੂੰ ਇਸਤੇਮਾਲ ਕਰ ਸਕੋ ਧਨੀਆ ਵਗੈਰ੍ਹਾ ਨੂੰ ਕੱਟ ਕੇ, ਲਸਣ ਅਤੇ ਆੱਲਿਵ ਆੱਇਲ ’ਚ ਮਿਲਾਉਣ ਤੋਂ ਬਾਅਦ ਆਈਸ ਕਿਊਬ ਟਰੇਅ ’ਚ ਰੱਖ ਕੇ ਸਟੋਰ ਕਰ ਸਕਦੇ ਹੋ ਤਾਂ ਕਿ ਬਾਅਦ ’ਚ ਸਬਜ਼ੀ ਜਾਂ ਜੂਸ ’ਚ ਮਿਲਾਉਣ ’ਚ ਸੁਵਿਧਾ ਹੋਵੇ ਬਚੇ ਹੋਏ ਖਾਣੇ, ਸੂਪ ਵਗੈਰ੍ਹਾ ਨੂੰ ਵੀ ਤੁਸੀਂ ਫਰੀਜ਼ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਜਦੋਂ ਜ਼ਰੂਰਤ ਹੋਵੇਗੀ, ਘਰ ਦਾ ਬਣਿਆ ਸਿਹਤਮੰਦ ਖਾਣਾ ਉਪਲੱਬਧ ਹੋਵੇਗਾ

ਥੋਕ ’ਚ ਖਰੀਦਣ ਦੀ ਆਦਤ ਛੱਡੋ

ਤੁਹਾਨੂੰ ਹਮੇਸ਼ਾ ਲਗਦਾ ਹੋਵੇਗਾ ਕਿ ਖਾਣਾ ਬਣਾਉਣ ਦਾ ਸਾਰਾ ਸਮਾਨ ਇਕੱਠਿਆਂ ਖਰੀਦ ਲੈਣ ਨਾਲ ਤੁਸੀਂ ਜਦੋਂ ਚਾਹੇ ਅਸਾਨੀ ਨਾਲ ਕੁਝ ਵੀ ਬਣਾ ਸਕੋਂਗੇ, ਭਾਵ ਸਮਾਨ ਜਮ੍ਹਾ ਕਰਕੇ, ਰੋਜ਼-ਰੋਜ਼ ਸਮਾਨ ਲਿਆਉਣ ਦੇ ਝੰਜਟ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਏਗਾ, ਪਰ ਇਸ ਚੱਕਰ ’ਚ ਤੁਸੀਂ ਢੇਰ ਸਾਰਾ ਸਮਾਨ ਖਰੀਦ ਲੈਂਦੇ ਹੋ ਜੋ ਕਿ ਗਲਤ ਹੈ, ਇਸ ਲਈ ਤੁਹਾਨੂੰ ਹਮੇਸ਼ਾ ਘੱਟ ਮਾਤਰਾ ’ਚ ਸਮਾਨ ਖਰੀਦਣਾ ਚਾਹੀਦਾ ਹੈ, ਬਿਨ੍ਹਾ ਵਜ੍ਹਾ ਫਰਿੱਜ਼ ਅਤੇ ਅਲਮਾਰੀ ’ਚ ਸਮਾਨ ਦਾ ਢੇਰ ਲਾਉਣ ਦਾ ਕੋਈ ਮਤਲਬ ਨਹੀਂ ਹੈ

ਜ਼ਰੂਰਤ ਜਿੰਨਾ ਹੀ ਬਣਾਓ ਖਾਣਾ

ਖਾਣਾ ਬਣਾਉਣ ਤੋਂ ਪਹਿਲਾਂ ਲੰਚ ਅਤੇ ਡਿਨਰ ਲਈ ਪਲਾਨ ਕਰ ਲਓ ਕਿ ਕਿੰਨੀ ਮਾਤਰਾ ’ਚ ਖਾਣਾ ਬਣਾਉਣਾ ਹੈ ਓਨਾ ਹੀ ਬਣਾਓ, ਜਿੰਨਾ ਇੱਕ ਦਿਨ ’ਚ ਖਪਤ ਹੋ ਜਾਵੇ ਕਰਿਆਨੇ ਦਾ ਸਮਾਨ ਖਰੀਦਣ ਤੋਂ ਪਹਿਲਾਂ ਸੂਚੀ ਬਣਾ ਲਓ ਸਭ ਤੋਂ ਪਹਿਲੀ ਕੋਸ਼ਿਸ਼ ਤਾਂ ਤੁਹਾਡੀ ਇਹੀ ਹੋਣੀ ਚਾਹੀਦੀ ਹੈ ਕਿ ਤੁਸੀਂ ਤਾਜ਼ਾ ਭੋਜਨ ਹੀ ਪਕਾ ਕੇ ਖਾਓ, ਬਾਸਾ ਭੋਜਨ ਖਾਣੇ ਦੀ ਆਦਤ ਨੂੰ ਛੱਡੋ ਇਸ ਆਦਤ ਨਾਲ ਤੁਹਾਡੀ ਭੋਜਨ ਦੀ ਬਰਬਾਦੀ ਘਟੇਗੀ

ਸੰਭਵ ਹੈ ਤਾਂ ਕੰਪੋਸਟ ਤਿਆਰ ਕਰੋ

ਬਚੇ ਹੋਏ ਖਾਣੇ ਤੋਂ ਕੰਪੋਸਟ ਤਿਆਰ ਕਰਨਾ ਚੰਗਾ ਤਰੀਕਾ ਹੈ ਬਚੇ ਹੋਏ ਖਾਣੇ, ਛਿਲਕਿਆਂ ਵਗੈਰ੍ਹਾ ਨੂੰ ਤੁਸੀਂ ਗਮਲਿਆਂ ’ਚ ਲਾਏ ਪੌਦਿਆਂ ਨੂੰ ਊਰਜਾ ਦੇਣ ’ਚ ਇਸਤੇਮਾਲ ਕਰ ਸਕਦੇ ਹੋ ਸਾਰਿਆਂ ਕੋਲ ਏਨੀ ਜਗ੍ਹਾ ਨਹੀਂ ਹੁੰਦੀ ਕਿ ਘਰ ਦੇ ਬਾਹਰ ਕੰਪੋਸਟਿੰਗ ਲਾ ਸਕੋਂ ਪਰ ਹੁਣ ਅਜਿਹੇ ਰੈਡੀਮੇਡ ਸਿਸਟਮ ਉਪਲੱਬਧ ਹਨ, ਜੋ ਘੱਟ ਜਗ੍ਹਾ ਲੈਂਦੇ ਹਨ ਘਰ ਦੇ ਬਾਹਰ ਲਾਉਣ ਵਾਲਾ ਕੰਪੋਸਟਰ ਕੁਝ ਲੋਕਾਂ ਲਈ ਤਾਂ ਠੀਕ ਹੈ, ਜਿਨ੍ਹਾਂ ਕੋਲ ਵੱਡੇ ਗਾਰਡਨ ਹਨ, ਪਰ ਸ਼ਹਿਰਾਂ ’ਚ ਰਹਿਣ ਵਾਲੇ ਲੋਕਾਂ ਜਾਂ ਫਿਰ ਜਿਨ੍ਹਾਂ ਨੇ ਘਰ ’ਚ ਛੋਟੇ ਪੌਦੇ ਲਾਏ ਹਨ, ਉਨ੍ਹਾਂ ਲਈ ਕਾਊਂਟਰਟਾੱਪ ਕੰਪੋਸਟਰ ਠੀਕ ਰਹੇਗਾ

ਹੋਮ ਡਿਲੀਵਰੀ ਦਾ ਲਾਭ ਲਓ

ਸ਼ਾੱਪਿੰਗ ਸਟੋਰ ਦੀ ਡਿਲੀਵਰੀ ਸਰਵਿਸ ਦਾ ਫਾਇਦਾ ਉਠਾਓ ਹੋ ਸਕਦਾ ਹੈ ਕਿ ਤੁਹਾਨੂੰ ਦੂਜੇ-ਚੌਥੇ ਹਰ ਖਰੀਦਦਾਰੀ ਕਰਨ ਜਾਣ ’ਚ ਆਲਸ ਆਉਂਦਾ ਹੋਵੇ ਇਸ ਚੱਕਰ ’ਚ ਤੁਸੀਂ ਇੱਕ ਹਫਤੇ ਦਾ ਸਮਾਨ ਇਕੱਠਾ ਹੀ ਲੈ ਆਉਂਦੇ ਹੋ, ਪਰ ਅਜਿਹਾ ਕਰਨ ਦੀ ਬਜਾਇ ਜੇਕਰ ਤੁਸੀਂ ਡਿਲੀਵਰੀ ਸਰਵਿਸ ਤੋਂ ਰੋਜ਼ ਦਾ ਰੋਜ਼ ਸਮਾਨ ਮੰਗਵਾਓਂਗੇ ਤਾਂ ਪੈਸੇ ਵੀ ਬਚਣਗੇ ਅਤੇ ਹਫਤੇ ਦੇ ਅੰਤ ’ਚ ਖਾਣੇ ਦੀ ਬਰਬਾਦੀ ਵੀ ਨਹੀਂ ਹੋਵੇਗੀ

ਏਅਰ ਟਾਇਟ ਡੱਬਿਆਂ ’ਚ ਰੱਖੋ ਸਮਾਨ

ਡਰਾਈ ਫਰੂਟ ਭਾਵ ਸੁੱਕੇ ਖਾਣਿਆਂ ਦੇ ਸਮਾਨਾਂ ਨੂੰ ਢੰਗ ਨਾਲ ਰੱਖਣ ਦਾ ਤਰੀਕਾ ਸਿੱਖੋ ਜਿਵੇਂ ਆਟਾ, ਦਾਲ ਅਤੇ ਚੌਲ ਵਰਗੇ ਸੁੱਕੇ ਅੰਨ੍ਹ ਨੂੰ ਹਮੇਸ਼ਾ ਏਅਰ ਟਾਈਟ ਡੱਬਿਆਂ ’ਚ ਹੀ ਰੱਖੋ, ਜਿਸ ਨਾਲ ਇਹ ਖਰਾਬ ਨਾ ਹੋਣ ਕਈ ਵਾਰ ਇਸ ਲਾਪਰਵਾਹੀ ਦੇ ਚੱਲਦਿਆਂ ਇਹ ਖਰਾਬ ਹੋ ਜਾਂਦੇ ਹਨ ਅਤੇ ਤੁਹਾਨੂੰ ਇਨ੍ਹਾਂ ਨੂੰ ਸੁੱਟਣਾ ਪੈਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!