spiritual-satsang-5

ਬਿਗੜੀ ਬਨਾਨੇ ਵਾਲਾ ਗੁਰੂ ਬਿਨ ਕੌਨ ਹੈ,ਦੁੱਖੜੇ ਮਿਟਾਨੇ ਵਾਲਾ ਗੁਰੂ ਬਿਨ ਕੌਨ ਹੈ
ਰੂਹਾਨੀ ਸਤਿਸੰਗ: ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ

ਮਾਲਕ ਦੀ ਸਾਜੀ-ਨਵਾਜ਼ੀ ਪਿਆਰੀ ਸਾਧ-ਸੰਗਤ ਜੀਓ! ਜੋ ਵੀ ਜੀਵ ਇੱਥੇ ਸਤਿਸੰਗ ’ਚ, ਰੂਹਾਨੀ ਮਜਲਿਸ ’ਚ, ਆਸ-ਪਾਸ ਤੋਂ, ਦੂਰ-ਦਰਾਜ ਤੋਂ ਆਪਣੇ ਕੀਮਤੀ ਸਮੇਂ ’ਚੋਂ ਸਮਾਂ ਕੱਢ ਕੇ ਤੁਸੀਂ ਇੱਥੇ ਪਧਾਰੇ ਹੋ, ਤੁਹਾਡਾ ਸਭ ਦਾ ਸਤਿਸੰਗ ’ਚ ਪਧਾਰਨ ਦਾ ਤਹਿਦਿਲ ਤੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ

ਅੱਜ ਜੋ ਤੁਹਾਡੀ ਸੇਵਾ ’ਚ ਸਤਿਸੰਗ ਹੋਵੇਗਾ, ਜਿਸ ਭਜਨ ’ਤੇ, ਸ਼ਬਦ ’ਤੇ ਸਤਿਸੰਗ ਹੋਵੇਗਾ, ਉਹ ਭਜਨ ਹੈ- ‘ਬਿਗੜੀ ਬਨਾਨੇ ਵਾਲਾ ਗੁਰੂ ਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ ਗੁਰੂ ਬਿਨ ਕੌਨ ਹੈ’ ਇੱਥੇ ਗੁਰੂ ਸ਼ਬਦ ਦੀ ਮਹਿਮਾ ਆਈ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਗੁਰੂ ਕਿਸ ਨੂੰ ਕਹਿੰਦੇ ਹਨ ਗੁਰੂ ਦਾ ਮਤਲਬ ਕੀ ਹੈ? ਅਗਰ ਸ਼ਬਦਾਂ ਦਾ ਅਰਥ ਕੱਢੋ ਤਾਂ ‘ਗੁ’ ਦਾ ਮਤਲਬ ਹੈ ਅੰਧਕਾਰ ਅਤੇ ‘ਰੂ’ ਦਾ ਮਤਲਬ ਹੈ ਪ੍ਰਕਾਸ਼ ਦੋਵਾਂ ਸ਼ਬਦਾਂ ਦਾ ਮਤਲਬ, ਜੋ ਅਗਿਆਨਤਾ ਰੂਪੀ ਅੰਧਕਾਰ ’ਚੋਂ ਕੱਢ ਕੇ ਗਿਆਨ ਰੂਪੀ ਦੀਪਕ ਜਲਾ ਦੇਵੇ ਉਹ ਸੱਚਾ ਗੁਰੂ ਹੈ ਗੁਰੂ ਬਿਨਾ ਕਿਸੇ ਵੀ ਕੰਮ ’ਚ ਸਫਲਤਾ ਮਿਲਣਾ ਅਸੰਭਵ ਹੈ ਦੁਨੀਆਂ ’ਚ ਨਿਗਾਹ ਮਾਰੋ, ਕਿਸੇ ਵੀ ਖੇਤਰ ਨੂੰ ਚੁਣ ਲਓ ਸਭ ਤੋਂ ਪਹਿਲਾਂ ਜੋ ਅਸੀਂ ਬੋਲਣਾ, ਚੱਲਣਾ, ਖਾਣਾ-ਪੀਣਾ ਸਿੱਖਿਆ ਹੈ

ਉਸ ਦੇ ਲਈ ਟੀਚਰ ਗੁਰੂ ਦੀ ਜ਼ਰੂਰਤ ਪਈ ਅਤੇ ਉਸ ਗੁਰੂ ਦਾ ਕੰਮ ਕੀਤਾ ਸਾਡੀ ਮਾਂ-ਭੈਣ, ਬਾਪ-ਭਾਈਆਂ ਨੇ ਜਿਵੇਂ ਉਹ ਬੋਲਦੇ ਸਨ ਵੈਸੇ ਬੋਲਣ ਲੱਗੇ ਦੇਖਾ-ਦੇਖੀ ਚੱਲਣ ਲੱਗੇ, ਪਹਿਨਣ ਲੱਗੇ ਫਿਰ ਦੁਨੀਆਂ ’ਚ ਸਿੱਖਿਆ ਲਈ ਟੀਚਰ, ਮਾਸਟਰ ਲੈਕਚਰਾਰ ਦੀ ਜ਼ਰੂਰਤ ਪਈ ਜੈਸਾ ਲਗਨ ਨਾਲ ਪੜ੍ਹੀਏ, ਉਨ੍ਹਾਂ ਨੇ ਪੜ੍ਹਾਇਆ, ਅੱਗੇ ਵਧਦੇ ਗਏ ਫਿਰ ਦੁਕਾਨਦਾਰੀ ਕੀਤੀ, ਬਿਜ਼ਨੈੱਸ, ਵਪਾਰ ਕੀਤਾ ਜਾਂ ਜੋ ਵੀ ਕੰਮ-ਧੰਦਾ ਕੀਤਾ ਉਸ ਦੇ ਲਈ ਵੀ ਗੁਰੂ ਦੀ ਜ਼ਰੂਰਤ ਪਈ ਛੋਟਾ ਜਿਹਾ ਸਫ਼ਰ ਕਰਨਾ ਹੋਵੇ, ਜਿੱਥੇ ਪਹਿਲਾਂ ਤੁਸੀਂ ਗਏ ਨਹੀਂ ਹੋ, ਜਾਂ ਕਿਸੇ ਦੇਸ਼ ’ਚ ਜਾਂਦੇ ਹੋ ਤਾਂ ਉੱਥੇ ਵੀ ਗੁਰੂ, ਟੀਚਰ ਦੀ ਜ਼ਰੂਰਤ ਪੈਂਦੀ ਹੈ, ਗਾਈਡ ਦੀ ਜ਼ਰੂਰਤ ਪੈਂਦੀ ਹੈ ਬਿਨਾਂ ਗਾਈਡ ਦੇ, ਬਿਨਾਂ ਟੀਚਰ ਦੇ ਉੱਥੇ ਵੀ ਜਾਣਾ ਮੁਸ਼ਕਲ ਹੈ ਤਾਂ ਗੌਰ ਕਰਨ ਵਾਲੀ ਗੱਲ ਹੈ

ਕਿ ਜੋ ਰਸਤੇ ਨਜ਼ਰ ਆਉਂਦੇ ਹਨ ਉਨ੍ਹਾਂ ਲਈ ਗਾਈਡ ਚਾਹੀਦਾ ਹੈ, ਜੋ ਪੁਸਤਕਾਂ ਦੱਸ ਰਹੀਆਂ ਹਨ ਉਨ੍ਹਾਂ ਲਈ ਵੀ ਗਾਈਡ ਚਾਹੀਦਾ ਹੈ ਤਾਂ ਕੀ ਰੂਹਾਨੀਅਤ ਲਈ, ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ ਦੀ ਯਾਤਰਾ ਦੇ ਲਈ, ਉੱਥੋਂ ਤੱਕ ਪਹੁੰਚਣ ਦੇ ਲਈ ਕੀ ਟੀਚਰ, ਮਾਸਟਰ, ਲੈਕਚਰਾਰ ਦੀ ਜ਼ਰੂਰਤ ਨਹੀਂ? ਜਦੋਂ ਹਰ ਕੰਮ ’ਚ ਟੀਚਰ, ਮਾਸਟਰ ਦੀ ਜ਼ਰੂਰਤ ਹੈ ਤਾਂ ਰੂਹਾਨੀਅਤ ’ਚ ਵੀ ਟੀਚਰ ਮਾਸਟਰ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ ਅਤੇ ਉਸ ਨੂੰ ਸਾਡੇ ਧਰਮਾਂ ’ਚ ਗੁਰੂ, ਸੰਤ, ਪੀਰ-ਫਕੀਰ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ ਕੋਈ ਵੀ ਪਾਕ-ਪਵਿੱਤਰ ਗ੍ਰੰਥ, ਉਨ੍ਹਾਂ ਨੂੰ ਜਿਨ੍ਹਾਂ ਨੇ ਵੀ ਲਿਖਿਆ, ਉਨ੍ਹਾਂ ਨੂੰ ਵੀ ਗੁਰੂ, ਪੀਰ, ਪੈਗੰਬਰ ਜਾਂ ਫਰਿਸ਼ਤਾ ਕਿਹਾ ਗਿਆ ਭਾਵ ਇਹ ਗੱਲ ਬਿਲਕੁਲ ਸੱਚ ਹੈ, ਦੁਨੀਆ ’ਚ ਹਮੇਸ਼ਾ ਹਰ ਸਮੇਂ ਗੁਰੂ ਦੀ ਜ਼ਰੂਰਤ ਸੀ, ਹੈ ਅਤੇ ਅੱਗੇ ਰਹੇਗੀ ਇਸ ਲਈ ਗੁਰੂ ਸ਼ਬਦ ਦੀ ਬਹੁਤ ਮਹਿਮਾ ਹੈ ਗੁਰੂ ਬਿਨ ਗਿਆਨ ਨਹੀਂ ਹੋ ਸਕਦਾ ਪੁਸਤਕਾਂ ਸ਼ੁਰੂ ਤੋਂ ਲੈ ਕੇ ਐੱਮ. ਏ., ਐੱਮਐੱਸਸੀ. ਡਿਗਰੀ, ਡਿਪਲੋਮਾ, ਪੀਐੱਚਡੀ. ਸਭ ਪੁਸਤਕਾਂ ਮੌਜ਼ੂਦ ਹਨ, ਕੀ ਕੋਈ ਉਸ ਨੂੰ ਆਪਣੇ ਆਪ ਪੜ੍ਹ ਕੇ ਡਿਗਰੀਆਂ ਹਾਸਲ ਕਰ ਸਕਦਾ ਹੈ?

ਅਗਰ ਅਜਿਹਾ ਹੁੰਦਾ ਤਾਂ ਸਕੂਲ ਕਿਉਂ ਹੁੰਦੇ, ਕਾਲਜ ਕਿਉਂ ਹੁੰਦੇ ਅਤੇ ਉਨ੍ਹਾਂ ’ਚ ਟੀਚਰ, ਮਾਸਟਰ, ਲੈਕਚਰਾਰਾਂ ਨੂੰ ਪੜ੍ਹਾਉਣ ਲਈ ਪੈਸਾ ਕਿਉਂ ਦਿੱਤਾ ਜਾਂਦਾ ਇਹ ਸਾਫ਼ ਜ਼ਾਹਿਰ ਹੈ ਕਿ ਸਭ ਕੁਝ ਸਾਹਮਣੇ ਹੁੰਦੇ ਹੋਏ ਵੀ ਜਦੋਂ ਤੱਕ ਕੋਈ ਸਿਖਾਏਗਾ ਨਹੀਂ, ਤੁਸੀਂ ਸਿੱਖ ਨਹੀਂ ਸਕੋਂਗੇ ਜੋ ਅਰਥ ਅਦ੍ਰਿਸ਼ ਹੈ, ਦਿਸਣ ’ਚ ਨਹੀਂ ਆਉਂਦਾ ਉਸ ਨੂੰ ਪਾਉਣ ਲਈ ਤਾਂ ਗੁਰੂ ਦੀ ਜ਼ਰੂਰਤ ਹਮੇਸ਼ਾ ਰਹੀ ਹੈ ਅਗਰ ਤੁਸੀਂ ਇਹ ਕਹੋ ਕਿ ਗੁਰੂ, ਫਕੀਰ ਤਾਂ ਆਉਂਦਾ ਹੀ ਨਹੀਂ! ਉਹ ਇੱਕ ਵਾਰ ਸੀ ਤਾਂ ਇਹ ਤੁਹਾਡਾ ਭਰਮ ਹੈ ਪਿਛਲੇ ਜ਼ਮਾਨੇ ਦਾ ਕੋਈ ਅਫਸਰ ਹੈ, ਅੱਜ ਰਿਟਾਇਰ ਹੈ, ਕੀ ਤੁੁਸੀਂ ਉਸ ਤੋਂ ਕੰਮ ਕਰਵਾ ਸਕਦੇ ਹੋ? ਪਿਛਲੇ ਜ਼ਮਾਨੇ ਦਾ ਕੋਈ ਤਜ਼ਰਬੇਕਾਰ ਹੈ ਪਰ ਅੱਜ ਉਹ ਨਹੀਂ ਹੈ, ਕੀ ਕੋਈ ਆਪਣੇ ਆਪ ਵੈਸਾ ਤਜ਼ਰਬਾ ਸਿੱਖ ਸਕੇਗਾ? ਬੜਾ ਹੀ ਮੁਸ਼ਕਲ ਹੈ ਇਸੇਲਈ ਤਾਂ ਟੀਚਰ, ਮਾਸਟਰ ਹੁੰਦੇ ਹਨ ਤਾਂ ਇੰਜ ਹੀ ਰੂਹਾਨੀਅਤ ਲਈ ਗੁਰੂ ਦੀ ਜ਼ਰੂਰਤ ਸੀ, ਹੈ ਅਤੇ ਹਮੇਸ਼ਾ ਰਹੇਗੀ ਜਦੋਂ ਤੱਕ ਦੁਨੀਆਂ ਹੈ ਗੁਰੂ, ਪੀਰ, ਪੈਗੰਬਰ ਸੱਚਾ ਸਮਝਾਉਂਦਾ ਸੀ, ਸਮਝਾਉਂਦਾ ਹੈ ਅਤੇ ਸਮਝਾਉਂਦਾ ਹੀ ਰਹੇਗਾ ਪਰ ਸੱਚਾ ਗੁਰੂ ਜੋ ਹੁੰਦਾ ਹੈ

ਉਹ ਆਪਣੇ ਮੁਰੀਦ ਦੇ ਸਾਜ਼ੋ-ਸਮਾਨ ’ਤੇ ਨਿਗਾਹ ਨਹੀਂ ਰਖਦਾ ਕਿਸੇ ਵੀ ਤਰ੍ਹਾਂ ਦਾ ਸਵਾਰਥ, ਕਿਸੇ ਵੀ ਤਰ੍ਹਾਂ ਦੀ ਗਰਜ਼ ਉਹ ਕਿਸੇ ਤੋਂ ਨਹੀਂ ਰਖਦਾ ਇਹ ਨਹੀਂ ਹੁੰਦਾ ਕਿ ਉਹ ਇਹ ਸੋਚੇ ਕਿ ਫਲਾਂ ਸ਼ਿਸ਼ ਮੇਰਾ ਕਾਫ਼ੀ ਧਨਾਢ ਹੈ, ਜ਼ਿਆਦਾ ਸ਼ਿਸ਼ ਬਣਾਉਣ ਦੀ ਕੀ ਜ਼ਰੂਰਤ ਹੈ, ਕਿਉਂ ਨਾ ਇਸ ਨੂੰ ਮੁੰਡ ਲਿਆ ਜਾਵੇ ਨਹੀਂ ਇਹ ਉਸ ਦਾ ਕੰਮ ਨਹੀਂ ਹੈ ਉਹ ਤਾਂ ਸਿੱਖਿਆ ਦਿੰਦਾ ਹੈ, ਸਮਝਾਉਂਦਾ ਵੀ ਹੈ ਅਤੇ ਬਦਲੇ ’ਚ ਕਿਸੇ ਨੂੰ ਲੁੱਟਦਾ ਅਤੇ ਧੋਖਾ ਨਹੀਂ ਦਿੰਦਾ ਗੁਰੂ ਦੇ ਬਾਰੇ ’ਚ ਸੰਤਾਂ ਨੇ, ਮਹਾਂਪੁਰਸ਼ਾਂ ਨੇ ਸਾਫ਼ ਲਿਖਿਆ ਵੀ ਹੈ ‘ਗੁਰੂ ਨਿਰੋਲ ਟੀਚਰ, ਮਾਸਟਰ ਦੀ ਤਰ੍ਹਾਂ ਹੁੰਦਾ ਹੈ ਜੋ ਰਸਤਾ ਦਿਖਾਉਂਦਾ ਹੈ ਗੁਰੂ ਆਤਮਾ ਨੂੰ ਪਰਮਾਤਮਾ ਨਾਲ ਜੋੜਦਾ ਹੈ ਗੁਰੂ ਉਹ ਸ਼ਬਦ ਦਿੰਦਾ ਹੈ ਜਿਸ ਦੇ ਅਭਿਆਸ ਨਾਲ, ਜਿਸ ਦੇ ਜਾਪ ਨਾਲ ਬੇਅੰਤ ਫਾਇਦਾ ਹੋ ਸਕਦਾ ਹੈ ਗੁਰੂ ਦੇ ਸ਼ਬਦਾਂ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰਨਾ ਜ਼ਰੂਰੀ ਹੈ ਗੁਰੂ ਤਰੀਕਾ ਦੱਸ ਦੇਵੇਗਾ, ਯੁਕਤੀ ਦੱਸ ਦੇਵੇਗਾ, ਹੁਣ ਉੁਸ ’ਤੇ ਚੱਲਣਾ ਤਾਂ ਸ਼ਿਸ਼ ਦਾ ਕੰਮ ਹੈ

ਗੁਰੂ ਨੇ ਨਾਮ ਦੱਸਿਆ, ਤਰੀਕਾ ਦੱਸਿਆ ਅਗਰ ਕੋਈ ਉਸ ’ਤੇ ਚੱਲਦਾ ਹੀ ਨਹੀਂ, ਅਮਲ ਕਰਦਾ ਹੀ ਨਹੀਂ ਤਾਂ ਦੋਸ਼ ਗੁਰੂ ਦਾ ਨਹੀਂ, ਦੋਸ਼ ਤਾਂ ਨਾ ਚੱਲਣ ਵਾਲੇ ਦਾ ਹੈ ‘ਗੁਰੂ ਬੇਚਾਰਾ ਕਿਆ ਕਰੇ, ਜਾ ਸਿਖਨ ਮੇਂ ਚੂਕ’ ਗੁਰੂ ਦਾ ਕੰਮ ਸਿੱਖਿਆ ਦੇਣਾ ਹੈ ਅਗਰ ਕੋਈ ਮੁਰੀਦ ਉਸ ’ਤੇ ਚੱਲੇ ਨਾ ਤਾਂ ਗੁਰੂ ਉਸ ’ਚ ਕੀ ਕਰੇ ਗੁਰੂ-ਫਕੀਰ ਲੋਕਾਂ ਦੀਆਂ ਕਮੀਆਂ ਦੱਸਦੇ ਹਨ, ਉਨ੍ਹਾਂ ’ਚ ਆਈ ਗਿਰਾਵਟ ਦੱਸਦੇ ਹਨ ਹੁਣ ਅਗਰ ਮੰਨਣ ਦੀ ਬਜਾਇ ਗੁੱਸਾ ਕਰੇ ਕਿ ਇਹ ਕਮੀਆਂ ਕਿਉਂ ਦੱਸੀਆਂ ਗਈਆਂ, ਤਾਂ ਗੁਰੂ ਦਾ ਕੀ ਦੋਸ਼ ਹੈ? ਅੱਜ ਕਲਿਯੁਗ ਹੈ, ਇਹ ਦੇਖਣ ’ਚ ਆਉਂਦਾ ਹੈ ਕਿ ਲੋਕ ਰੂਹਾਨੀਅਤ ਦਾ ਵੀ, ਆਪਣੇ ਗੁਰੂ, ਫਕੀਰ ਦੇ ਨਾਂਅ ਦਾ ਵੀ ਬੜਾ ਗਲਤ ਉਪਯੋਗ ਕਰਦੇ ਹਨ ਉਨ੍ਹਾਂ ਨੂੰ ਰੋਕੋ ਤਾਂ ਬਜਾਇ ਗਲਤੀ ਮੰਨਣ ਦੇ ਉਹ ਤਿਲਮਿਲਾ ਜਾਂਦੇ ਹਨ ਮੈਂ ਤਾਂ ਸਹੀ ਹਾਂ ਆਪਣੀ ਗਲਤੀ ਨਹੀਂ ਮੰਨਦੇ ਆਪਣੇ ਅੰਦਰ ਦੀਆਂ ਕਮੀਆਂ ਨੂੰ ਨਹੀਂ ਮੰਨਦੇ ਜੋ ਗਲਤੀਆਂ ਕੀਤੀਆਂ, ਜੋ ਬੁਰੀਆਂ ਆਦਤਾਂ ਪਾ ਲਈਆਂ ਹੁਣ ਉਸ ਤੋਂ ਪੀਰ-ਫਕੀਰ ਤਾਂ ਰੋਕੇਗਾ ਪਹਿਲਾਂ ਪਿਆਰ ਨਾਲ, ਇਸ਼ਾਰੇ ਨਾਲ, ਫਿਰ ਸਖ਼ਤ ਸ਼ਬਦਾਂ ਦੀ ਵਰਤੋਂ ਕਰੇਗਾ ਹੁਣ ਇਨਸਾਨ ਅਗਰ ਫਿਰ ਵੀ ਕਹੇ ਕਿ ਗੁਰੂ ’ਚ ਦੋਸ਼ ਹੈ ਤਾਂ ਤੁਸੀਂ ਖੁਦ ਹੀ ਦੱਸੋ ਕਿ ਕਿਸ ’ਚ ਦੋਸ਼ ਹੈ

ਗੁਰੂ ਫਕੀਰ ਕਦੇ ਕਿਸੇ ਨੂੰ ਗਲਤ ਰਸਤਾ ਨਹੀਂ ਦਿਖਾਉਂਦੇ ਉਨ੍ਹਾਂ ਦਾ ਕੰਮ ਲੋਕਾਂ ਨੂੰ ਸਹੀ ਮਾਰਗ ਦਿਖਾਉਣਾ ਹੈ, ਸਹੀ ਰਸਤਾ ਦਿਖਾਉਣਾ ਹੈ ਮੰਨਣ ਵਾਲੇ ਬਹੁਤ ਘੱਟ ਲੋਕ ਹੁੰਦੇ ਹਨ, ਜ਼ਿਆਦਾਤਰ ਮਨਮਰਜ਼ੀ ਕਰਦੇ ਹਨ ਫਕੀਰ ਦੀ ਕਹੀ ਗੱਲ ਨੂੰ ਸੁਣ ਲਿਆ, ਪਰ ਅਮਲ ਨਹੀਂ ਕੀਤਾ, ਉਸ ’ਤੇ ਵਿਸ਼ਵਾਸ ਨਹੀਂ ਕੀਤਾ ਤਾਂ ਫਾਇਦਾ ਕਿੱਥੋਂ ਹੋਵੇ ਤਾਂ ਭਾਈ! ਇਸ ਕਲਿਯੁਗ ’ਚ ਲੋਕਾਂ ਦਾ ਬੜਾ ਹੀ ਬੁਰਾ ਹਾਲ ਹੈ ਗੁਣ ਖ਼ਤਮ ਹੋ ਰਹੇ ਹਨ, ਅਵਗੁਣ ਜ਼ੋਰ ਫੜ ਰਹੇ ਹਨ ਅੱਜ ਜ਼ਿਆਦਾਤਰ ਲੋਕ ਅਵਗੁਣਾਂ ਦਾ ਸਹਾਰਾ ਲੈਂਦੇ ਨਜ਼ਰ ਆਉਂਦੇ ਹਨ ਉਨ੍ਹਾਂ ਦੇ ਅੰਦਰ ਬੁਰੀ ਸੋਚ ਬੈਠ ਜਾਂਦੀ ਹੈ, ਗਲਤ ਧਾਰਨਾ ਬਣ ਜਾਂਦੀ ਹੈ ਤਾਂ ਅਜਿਹਾ ਜਦੋਂ ਅੰਦਰ ਖੁਦੀ, ਹੰਕਾਰ ਆ ਜਾਂਦਾ ਹੈ ਉਹ ਕਿਸੇ ਗੁਰੂ ਦਾ ਨਹੀਂ ਰਹਿ ਜਾਂਦਾ ਖੁਦ ਗੁੰਮਰਾਹ ਹੋ ਜਾਂਦਾ ਹੈ ਅਤੇ ਜੋ ਉਸ ਦੇ ਕੋਲ ਬੈਠ ਜਾਂਦਾ ਹੈ ਉਸ ਨੂੰ ਵੀ ਗੁੰਮਰਾਹ ਕਰਨ ਦੀ ਗੱਲ ਕਰਦਾ ਹੈ ਅਜਿਹੀ ਬੁਰੀ ਸੋਚ ਦਾ ਕਦੇ ਸਾਥ ਨਾ ਦਿਓ, ਸੰਗ ਨਾ ਕਰੋ, ਕੰਨੀ ਕਤਰਾ ਜਾਓ ਕਿਉਂਕਿ ਜੋ ਤੁਹਾਡੇ ਅੱਲ੍ਹਾ, ਰਾਮ ਤੋਂ ਦੂਰ ਕਰਨਾ ਚਾਹੁੰਦੇ ਹਨ ਉਹ ਤੁਹਾਡੇ ਸਾਥੀ ਨਹੀਂ ਹਨ, ਸਗੋਂ ਕਾਲ ਦੇ ਏਜੰਟ ਲਗਦੇ ਹਨ

ਉਨ੍ਹਾਂ ਦਾ ਮਕਸਦ ਤਾਂ ਆਪਣਾ ਉੱਲੂ ਸਿੱਧਾ ਕਰਨਾ ਹੈ ਅਜਿਹੇ ਲੋਕਾਂ ਨੂੰ ਅਸੀਂ ਦੇਖਿਆ ਜੋ ਮਨਮਰਜ਼ੀ ਕਰਦੇ ਹਨ ਮਨ ਦੇ ਅਨੁਸਾਰ ਗਲਤ ਚੱਲਣਾ, ਗਲਤ ਬੋਲਣਾ, ਗਲਤ ਸੋਚ ਰੱਖਣਾ ਅਤੇ ਉਨ੍ਹਾਂ ਨੂੰ ਰੋਕੋ ਤਾਂ ਹੋਰ ਤਿਲਮਿਲਾ ਜਾਣਾ ਕਿ ਅਸੀਂ ਤਾਂ ਚੱਲਾਂਗੇ, ਸਾਨੂੰ ਕਿਉਂ ਰੋਕਿਆ ਇਹ ਤਾਂ ਗੁਰੂ ਦਾ ਕੰਮ ਹੁੰਦਾ ਹੈ, ਕੋਈ ਗਲਤ ਕਰਮ ਕਰੇ, ਉਸ ਨੂੰ ਰੋਕਿਆ ਜਾਵੇ ਇਹ ਜ਼ਰੂਰ ਹੈ ਕਿ ਸੁਣਨ ਵਾਲੇ ਨੂੰ ਕੌੜਾ ਲਗਦਾ ਹੈ ਕਿਸੇ ਦੇ ਵੀ ਮਨ ਨੂੰ ਠੋਕਰ ਮਾਰੋ ਤਾਂ ਤਿਲਮਿਲਾਏਗਾ ਉਸ ਦੇ ਅੰਦਰ ਬੇਚੈਨੀ ਆਏਗੀ ਕਿ ਮੈਨੂੰ ਕਿਉਂ ਕਿਹਾ! ਉਹ ਕੌੜਾ ਬੋਲਣ ਵਾਲਾ ਹੈ, ਹਮੇਸ਼ਾ ਕੌੜਾ ਬੋਲਦਾ ਰਹਿੰਦਾ ਹੈ, ਗੁੱਸੇ ’ਚ ਬੋਲਦਾ ਹੈ, ਫਕੀਰ ਉਸ ਨੂੰ ਪਿਆਰ ਨਾਲ ਸਮਝਾਉਂਦੇ ਹਨ ਕਿ ਕੌੜਾ ਨਾ ਬੋਲੋ, ਗੁੱਸੇ ’ਚ ਨਾ ਬੋਲੋ ਅਜਿਹੇ ’ਚ ਤੁਸੀਂ ਦੱਸੋ ਅਗਰ ਫਕੀਰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਇਸ ਨਾਲ ਫਕੀਰ ਨੂੰ ਕੀ ਲੱਖਾਂ ਰੁਪਏ ਮਿਲ ਜਾਣਗੇ? ਕੀ ਉਸ ਫਕੀਰ ਦਾ ਕੋਈ ਵੱਖ ਤੋਂ ਫਾਇਦਾ ਹੋ ਜਾਏਗਾ? ਬਿਲਕੁਲ ਨਹੀਂ ਫਾਇਦਾ ਹੋਵੇਗਾ ਉਸ ਇਨਸਾਨ ਦਾ, ਅਗਰ ਉਹ ਬਚਨ ਮੰਨੇਗਾ ਅੰਦਰ-ਬਾਹਰ ਕੌੜਾਪਣ ਤਿਆਗ ਦੇਵੇਗਾ, ਭਾਵ ਵਿਚਾਰਾਂ ’ਚ, ਜ਼ੁਬਾਨ ’ਤੇ ਜੇਕਰ ਮਿਠਾਸ ਹੋਵੇਗੀ ਤਾਂ ਮਾਲਕ ਦਾ ਰਹਿਮਤ ਰੂਪੀ ਅੰਮ੍ਰਿਤ ਜ਼ਰੂਰ ਚੱਖਣ ਨੂੰ ਮਿਲੇਗਾ, ਉਹ ਮਿਠਾਸ ਜ਼ਰੂਰ ਚੱਖਣ ਨੂੰ ਮਿਲੇਗੀ ਅੰਦਰ ਜੇਕਰ ਜ਼ਹਿਰ ਭਰਿਆ ਹੋਇਆ ਹੈ ਤਾਂ ਜ਼ੁਬਾਨ ’ਤੇ ਮਿਠਾਸ ਨਹੀਂ ਆਉਂਦੀ, ਕੌੜਾਪਣ ਆਉਂਦਾ ਹੈ, ਬੁਰਾਈ ਦੀਆਂ ਗੱਲਾਂ ਆਉਂਦੀਆਂ ਹਨ,

ਗਲਤ ਸੋਚ ਆਉਂਦੀ ਹੈ ਅਤੇ ਇਨਸਾਨ ਬੁਰਾਈ ਦੀ ਦਲਦਲ ’ਚ ਡੁੱਬਦਾ ਚਲਿਆ ਜਾਂਦਾ ਹੈ ਤਾਂ ਸੰਤ ਤਾਂ ਲੋਕਾਂ ਦੇ ਭਲੇ ਲਈ ਅਜਿਹਾ ਕਰਨ ਤੋਂ ਰੋਕਦੇ ਹਨ, ਸਭ ਦੇ ਭਲੇ ਲਈ ਰੋਕਦੇ ਹਨ, ਫਾਇਦੇ ਲਈ ਰੋਕਦੇ ਹਨ ਇਹ ਗੁਰੂ ਦੀ ਡਿਊਟੀ ਹੁੰਦੀ ਹੈ ਕਿ ਉਹ ਸਮਾਜ ’ਚ ਰਹਿਣ ਵਾਲੇ ਇਨਸਾਨਾਂ ਨੂੰ ਸਿਖਾਏ ਕਿ ਪ੍ਰਕਿਰਤੀ ਦੀ ਸੇਵਾ ਕਰੋ, ਸ੍ਰਿਸ਼ਟੀ ਨਾਲ ਪਿਆਰ-ਮੁਹੱਬਤ ਕਰੋ ਅਤੇ ਉਸ ’ਚ ਗਰਜ਼-ਸਵਾਰਥ ਨਾ ਰੱਖੋ ਨਿਹਸਵਾਰਥ ਭਾਵਨਾ ਨਾਲ, ਤੁਸੀਂ ਪਿਆਰ ਮੁਹੱਬਤ ਕਰੋਂਗੇ ਤਾਂ ਮਾਲਕ ਦੀ ਰਹਿਮਤ ਤੁਹਾਡੇ ’ਤੇ ਜ਼ਰੂਰ ਵਰਸੇੇਗੀ ਤੁਸੀਂ ਆਪਣੇ ਅੰਦਰ ਦੀ ਆਤਮਿਕ ਸ਼ਾਂਤੀ, ਅੰਮ੍ਰਿਤ-ਆਬੋਹਿਆਤ ਨੂੰ ਜ਼ਰੂਰ ਚੱਖ ਸਕੋਂਗੇ ਤਾਂ ਸੰਤਾਂ ਦਾ, ਫਕੀਰਾਂ ਦਾ ਇਹ ਕੰਮ ਹੁੰਦਾ ਹੈ ਗੁਰੂ ਜਦੋਂ ਤੁਹਾਡੇ ਤੋਂ ਪੈਸਾ ਨਹੀਂ ਲੈਂਦਾ, ਚੜ੍ਹਾਵਾ ਨਹੀਂ ਲੈਂਦਾ, ਕਿਸੇ ਵੀ ਕਿਸਮ ਦੀ ਤੁਹਾਡੇ ਤੋਂ ਕੋਈ ਗਰਜ਼ ਨਹੀਂ ਰੱਖਦਾ ਫਿਰ ਵੀ ਤੁਸੀਂ ਉਸ ਨੂੰ ਹੀ ਦੋਸ਼ ਦਿੰਦੇ ਰਹਿੰਦੇ ਹੋ ਤਾਂ ਇਹ ਤੁਹਾਡੇ ਉੱਪਰ ਮਨ ਦਾ ਜਾਦੂ ਹੈ ਜੋ ਤੁਹਾਡੇ ’ਤੇ ਚੱਲਿਆ ਹੋਇਆ ਹੈ,

ਉਸ ਮਨ ਦੀ ਵਜ੍ਹਾ ਨਾਲ ਤੁਸੀਂ ਆਪਣਾ ਅਕਾਜ ਕਰ ਲੈਂਦੇ ਹੋ ਤਾਂ ਗੁਰੂ ਸ਼ਬਦ ਦੀ ਬੜੀ ਮਹਿਮਾ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਕਿੱਥੇ ਹੈ, ਕਿਹੋ ਜਿਹਾ ਹੈ, ਕਿਵੇਂ ਉਸ ਨਾਲ ਮਿਲਿਆ ਜਾਂਦਾ ਹੈ, ਚਾਹੇ ਮਾਲਕ ਦੀ ਰਹਿਮਤ ਨਾਲ ਪਰ ਦੱਸਿਆ ਗੁਰੂ ਨੇ ਗੁਰੂ ਦੇ ਬਿਨਾਂ ਮਾਲਕ ਕਦੇ ਗਿਆਨ ਨਹੀਂ ਦਿੰਦਾ ਉਸ ਦੇ ਬਾਰੇ ’ਚ ਸ਼ਾਇਦ ਹੀ ਕੋਈ ਜਾਣ ਪਾਉਂਦਾ ਇਸ ਲਈ ਸੰਤ, ਪੀਰ, ਫਕੀਰ ਉਸ ਆਦਿ ਗੁਰੂ ਨੂੰ ਮੰਨਿਆ ਕਰਦੇ ਹਨ, ਜਿਸ ਨੇ ਸ਼ੁਰੂਆਤ ਕੀਤੀ, ਰੂਹਾਨੀਅਤ ਦਾ ਪਾਠ ਪੜ੍ਹਾਇਆ, ਅੱਲ੍ਹਾ-ਮਾਲਕ ਦੇ ਜਲਵਿਆਂ ਨਾਲ ਮਿਲਾਇਆ, ਜਾਣਕਾਰੀ ਦਿੱਤੀ ਅਤੇ ਫਿਰ ਫਕੀਰ ਆਪਣੇ ਗੁਰੂ ਦਾ ਅਦਬ-ਸਤਿਕਾਰ ਹੱਦ ਤੋਂ ਜ਼ਿਆਦਾ ਕਰਦੇ ਹਨ ਤਾਂ ਆਦਿ ਗੁਰੂ ਨੇ ਨਵਾਜ਼ਿਆ, ਦਇਆ-ਮਿਹਰ, ਰਹਿਮਤ ਕੀਤੀ, ਜਿਸ ਨੇ ਸਾਰ-ਸੰਭਾਲ ਕੀਤੀ, ਉਸ ਗੁਰੂ, ਪੀਰ-ਪੈਗੰਬਰ ਨੂੰ ਅਰਬਾਂ-ਖਰਬਾਂ ਵਾਰ ਵੀ ਸੱਜਦਾ ਕਰੋ, ਰੋਮ-ਰੋਮ ਅੱਖਾਂ ਬਣਾ ਕੇ ਵੀ ਦਰਸ਼-ਦੀਦਾਰ ਕਰੋ ਤਾਂ ਵੀ ਘੱਟ ਹੈ ਕਿਉਂਕਿ ਸੱਚਾ ਗੁਰੂ ਜੋ ਵੀ ਕੰਮ ਕਰਦਾ ਹੈ ਉਹ ਸਹੀ ਕਰਦਾ ਹੈ

ਤਾਂ ਇਹ ਹੀ ਭਜਨ ’ਚ ਆਇਆ,

‘ਬਿਗੜੀ ਬਨਾਨੇ ਵਾਲਾ ਗੁਰੂ ਬਿਨ ਕੌਨ ਹੈ,
ਦੁੱਖੜੇ ਮਿਟਾਨੇ ਵਾਲਾ ਗੁਰੂ ਬਿਨ ਕੌਨ ਹੈ’

ਹਾਂ ਜੀ, ਚੱਲੋ ਭਾਈ:-

ਟੇਕ:- ਬਿਗੜੀ ਬਨਾਨੇ ਵਾਲਾ ਗੁਰੂ ਬਿਨ ਕੌਨ ਹੈ
ਦੁੱਖੜੇ ਮਿਟਾਨੇ ਵਾਲਾ ਗੁਰੂ ਬਿਨ ਕੌਨ ਹੈ

1. ਮਾਇਆ ਨੇ ਪਲ-ਪਲ ਹੈ ਭਟਕਾਇਆ, ਗਫਲਤ ਕਾ ਹੈ ਪਰਦਾ ਪਾਇਆ
ਪਰਦਾ ਹਟਾਨੇ ਵਾਲਾ ਗੁਰੂ ਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ……

2. ਮਨ ਹੈ ਸਾਥੀ ਪਾਂਚ ਚੋਰ ਬਨਾਏ,
ਸਾਰੇ ਜਗਤ ਕੋ ਜੋ ਰਹਾ ਭਰਮਾਏ
ਮਨ ਸੇ ਬਚਾਨੇ ਵਾਲਾ ਗੁਰੂ ਬਿਨ ਕੌਨ, ਦੁੱਖੜੇ ਮਿਟਾਨੇ ਵਾਲਾ……

3. ਪਾਂਚ ਚੋਰ ਦਿਨ-ਰਾਤ ਪੂੰਜੀ ਲੂਟੀ ਜਾਤੇ,
ਆਪਨੀ ਤਾਕਤ ਸੇ ਕਾਬੂ ਨਾ ਵੋ ਆਤੇ
ਇਨਸੇ ਬਚਾਨੇ ਵਾਲਾ ਗੁਰੂ ਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ……

4. ਇਨਸੇ ਬਚਾਏ ਕੋਈ ਬਾਪ ਨ ਮਾਈ,
ਇਨਸੇ ਬਚਾਏ ਨ ਬਹਿਨ ਕੋਈ ਭਾਈ
ਇਨਸੇ ਬਚਾਨੇ ਵਾਲਾ ਗੁਰੂ ਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ……

5. ਧਨ ਔਰ ਅਕਲ ਸੇ ਕਾਬੂ ਨਾ ਯੇ ਆਏ,
ਇਨਸੇ ਬਚੇ ਜੋ ਸਤਿਸੰਗ ਮੇਂ ਆਏ
ਬਚਨੇ ਕੀ ਯੁਕਤੀ ਬਤਾਨੇ ਵਾਲਾ ਗੁਰੂਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ……

6. ਮੋਹ-ਮਾਇਆ ਕਾ ਪਾਇਆ ਹੈ ਫੰਦਾ,
ਫੰਸ ਜਾਤਾ ਜੀਵ ਹੋ ਕਰ ਅੰਧਾ
ਸੋਝੀ ਕਰਾਨੇ ਵਾਲਾ ਗੁਰੂ ਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ……

7. ਨਾਮ ਕੀ ਸਾਬੁਣ ਸੇ ਕਰਤੇ ਸਫਾਈ,
ਜਨਮ-ਜਨਮ ਕੀ ਮੈਲ ਧੁਲ ਜਾਈ
ਨਿਰਮਲ (ਗੁਰੂਬਿਨ) ਕਰ ਦੇ ਜੋ ਗੁਰੂ ਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ……

8. ਨਈਆ ਭਵਸਾਗਰ ਮੇਂ ਗੋਤੇ ਥੀ ਖਾਤੀ,
ਘੁੰਮਣਘੇਰ ਮੇਂ ਥੀ ਫੰਸ ਜਾਤੀ
ਕਿਸ਼ਤੀ ਤਰਾਨੇ ਵਾਲਾ ਗੁਰੂ ਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ……

9. ਗਿਆਨ ਦੀਪ ਦੇਕਰ ਅੰਧੇਰ ਮਿਟਾਈ,
ਭੇਦ ਭਰਮ ਅਬ ਰਹਾ ਨਾ ਕਾਈ
ਭ੍ਰਮ ਮਿਟਾਨੇ ਵਾਲਾ ਗੁਰੂ ਬਿਨ ਕੌਨ ਹੈ,
ਦੁੱਖੜੇ ਮਿਟਾਨੇ ਵਾਲਾ……

10. ਲੰਬਾ ਚੌਰਾਸੀ ਕਾ ਚੱਕਰ ਬਨਾਇਆ,
ਜਨਮ-ਮਰਨ ਕਾ ਕਸ਼ਟ ਉਠਾਇਆ
ਕਾਲ ਸੇ ਬਚਾਨੇ ਵਾਲਾ ਗੁਰੂ ਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ……

11. ਅਗਿਆਨਤਾ ਕੀ ਨਿੰਦਰਾ ਸੇ ਗੁਰੂ ਨੇ ਜਗਾਇਆ,
ਦੀਪਕ ਗਿਆਨ ਦੇਕਰ ਘਟ ਮੇਂ ਦਿਖਾਇਆ
ਪ੍ਰਭੂ ਕੋ ਦਿਖਾਨੇ ਵਾਲਾ ਗੁਰੂ ਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ……

12. ਗੁਰੂ ਗੁਰੂ ਗੁਰੂ ਗੁਰੂ ਕਰ ਮਨ ਮੋਰ,
ਗੁਰੂ ਬਿਨਾਂ ਤੇਰਾ ਕੋਈ ਨ ਔਰ
‘ਸ਼ਾਹ ਸਤਿਨਾਮ ਜੀ’ ਕੋ ਬਤਾਨੇ ਵਾਲਾ ਗੁਰੂ ਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ……

ਇਸ ਬਾਰੇ ’ਚ ਜੋ ਵੀ ਸੰਤਾਂ ਦੀ, ਪੀਰ-ਪੈਗੰਬਰਾਂ ਦੀ ਬਾਣੀ ਆਏਗੀ, ਤੁਹਾਨੂੰ ਸੇਵਾਦਾਰ ਭਾਈ ਪੜ੍ਹ ਕੇ ਸੁਣਾਉਣਗੇ, ਇਸ ਬਾਰੇ ’ਚ ਲਿਖਿਆ ਹੈ:-

ਜਿਸ ਕਿਸੇ ਨੂੰ ਸੰਤ ਆਪਣੀ ਸ਼ਰਨ ’ਚ ਲੈ ਲਵੇ ਉਸ ’ਤੇ ਗੁਰੂ ਦੀ ਮੋਹਰ ਲਾ ਦਿੰਦੇ ਹਨ, ਉਸ ਨੂੰ ਕਾਲ ਅਤੇ ਉਸ ਦੇ ਲੇਖਿਆਂ ਤੋਂ ਬਚਾ ਲੈਂਦੇ ਹਨ
ਸੰਤ, ਪੀਰ-ਫਕੀਰ ਦੀ ਸੋਹਬਤ, ਸੰਗ ’ਚ ਜੋ ਰਹਿੰਦੇ ਹਨ ਜੋ ਸਮੇਂ-ਸਮੇਂ ਦੇ ਅਨੁਸਾਰ ਉਸ ਦੇ ਕੰਮ ਆਉਂਦੇ ਰਹਿੰਦੇ ਹਨ ਤਾਂ ਜੇਕਰ ਪੂਰਾ ਅਮਲ ਕਰ ਲਈਏ ਤਾਂ ਫਾਇਦਾ ਜ਼ਰੂਰ ਹੁੰਦਾ ਹੈ, ਸ਼ਕਤੀ ਜ਼ਰੂਰ ਮਿਲਦੀ ਹੈ ਪਰ ਜਦੋਂ ਮਾਲਕ ਨਾਲ ਵਿਗੜ ਜਾਂਦੀ ਹੈ, ਜਦੋਂ ਮਨ-ਜ਼ਾਲਮ ਦੇ ਹੱਥੇ ਇਨਸਾਨ ਚੜ੍ਹ ਜਾਂਦਾ ਹੈ ਉਦੋਂ ਬਿਗੜੀ ਬਣਾਉਣ ਵਾਲਾ ਗੁਰੂ ਬਿਨਾਂ ਕੌਨ ਹੈ ਉਦੋਂ ਗੁਰੂ-ਫਕੀਰ ਆਉਂਦਾ ਹੈ

ਜੋ ਆਤਮਾ ਦੀ ਮਾਲਕ ਨਾਲ ਵਿਗੜੀ ਹੋਈ ਗੱਲ ਹੈ, ਉਸ ਨੂੰ ਸੁਲਝਾ ਦਿੰਦਾ ਹੈ, ਮਾਲਕ ਨਾਲ ਜੋੋੜਨ ਦਾ ਕੰਮ ਜ਼ਰੂਰ ਕਰਦਾ ਹੈ ਦੁੱਖੜੇ ਮਿਟਾਨੇ ਵਾਲਾ ਗੁਰੂ ਬਿਨ ਕੌਨ ਹੈ ਕੋਈ ਵੀ ਦੁੱਖ ਹੈ- ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਦਾ ਦੁਨੀਆਂ ’ਚ ਉਨ੍ਹਾਂ ਤੋਂ ਵੀ ਬਚਾਉਣ ਲਈ ਗੁਰੂ, ਪੀਰ, ਫਕੀਰ, ਮੁਰਸ਼ਿਦੇ-ਕਾਮਲ ਰਸਤਾ ਦੱਸਦੇ ਹਨ ਅਰੇ! ਤੁਸੀਂ ਦੁਨੀਆਂ ’ਚ ਰਹਿੰਦੇ ਹੋ, ਦੁਨੀਆਂ ਦੇ ਲੋਕਾਂ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ, ਕੋਈ ਗੱਲ ਨਹੀਂ ਪਰ ਪੀਰ, ਫਕੀਰ ਕਿਸੇ ਨੂੰ ਦੁਤਕਾਰਦੇ ਨਹੀਂ ਇਨਸਾਨ ਆਪਣੇ ਖਿਆਲਾਂ ਤੋਂ ਕੁਝ ਵੀ ਘਟੀਆ ਗੱਲ ਕਹੇ ਪਰ ਫਕੀਰ ਕਦੇ ਗੁੱਸੇ ’ਚ ਆ ਕੇ ਉਸ ਨੂੰ ਬਦਦੁਆ ਜਾਂ ਸ਼ਰਾਪ ਨਹੀਂ ਦਿੰਦੇ ਸੰਤਾਂ ਦਾ ਇਹ ਕੰਮ ਹੈ- ‘ਸੰਤ ਨ ਛੋਡੇ ਸੰਤਮਈ, ਚਾਹੇ ਲਾਖੋਂ ਮਿਲੇ ਅਸੰਤ’ ਕੋਈ ਕਾਫਿਰ ਕਹਿਣ ਵਾਲਾ ਮਿਲ ਜਾਵੇ, ਗੁਰੂ-ਫਕੀਰ ਨੂੰ ਕੋਈ ਗਲਤ ਕਹਿਣ ਵਾਲਾ ਮਿਲ ਜਾਵੇ ਕਿ ਇਹ ਤਾਂ ਗਲਤ ਹੈ, ਕਿਸੇ ਕੰਮ ਦਾ ਨਹੀਂ, ਕੋਈ ਤਾਕਤ ਨਹੀਂ, ਬੇਕਾਰ ਹੈ, ਫਕੀਰ ਇਸ ’ਤੇ ਵੀ ਮੁਸਕਰਾ ਦਿੰਦੇ ਹਨ ਕਿ ਜੈਸਾ ਤੇਰਾ ਖਿਆਲ ਭਈ ਮਾਲਕ ਤੈਨੂੰ ਸਦਬੁੱਧੀ ਦੇਵੇ ਅਸੀਂ ਆਪਣਾ ਨਹੀਂ ਕਹਿੰਦੇ, ਉਸ ਦਿਆਲ ਨੂੰ ਯਾਦ ਰੱਖ ਜੋ ਸਰਵਸ਼ਕਤੀਸ਼ਾਲੀ ਹੈ,

ਸਾਨੂੰ ਜੋ ਮਰਜ਼ੀ ਕਹਿ ਪਰ ਉਸ ਦੇ ਨਾਲ ਜੁੜਿਆ ਰਹਿ ਤਾਂ ਵੀ ਤੇਰੇ ’ਤੇ- ਦਇਆ-ਮਿਹਰ ਰਹਿਮਤ ਜ਼ਰੂਰ ਵਰਸੇਗੀ ਇਹ ਆਪਣੇ ਮਾਲਕ ਤੋਂ ਦੁਆਵਾਂ ਕਰਦੇ ਰਹਿੰਦੇ ਹਾਂ ਕਿ ਮਾਲਕ, ਤੂੰ ਜਾਣ, ਤੇਰਾ ਕੰਮ ਜਾਣੇ ਪਰ ਜਦੋਂ ਇਨਸਾਨ ਦੀ ਅਤਿ ਹੋ ਜਾਂਦੀ ਹੈ, ਜੇਕਰ ਉਹ ਮਨ ਦੇ ਅਧੀਨ ਹੋ ਕੇ ਕੁਝ ਕਰਦਾ ਹੈ ਤਾਂ ਫਿਰ ਸਤਿਗੁਰੂ ਮਾਲਕ ਹੁੰਦਾ ਹੈ, ਉਹ ਜਾਣੇ ਉਸ ਦਾ ਮਾਲਕ ਜਾਣੇ ਇਸ ਲਈ ਇਹ ਉਹ ਉਸ ’ਤੇ ਛੱਡ ਦਿੰਦੇ ਹਨ ਕਿਸੇ ਨੂੰ ਕੁਝ ਕਹਿੰਦੇ ਨਹੀਂ ਪਰ ਉਹ ਤਾਂ ਦੇਖ ਰਿਹਾ ਹੈ ਉਹ ਤਾਂ ਜਾਣਦਾ ਹੈ ਕਿ ਜਦੋਂ ਫਕੀਰ ਕਿਸੇ ਨੂੰ ਕੁਝ ਕਹਿੰਦਾ ਨਹੀਂ, ਕਦੇ ਇਹ ਨਹੀਂ ਸੋਚਦਾ ਕਿ ਮਾਲਕ ਇਸ ਦਾ ਬੁਰਾ ਕਰ, ਉਹ ਤਾਂ ਸਗੋਂ ਦੁਆ ਕਰਦੇ ਹਨ ਕਿ ਮਾਲਕ ਤੇਰੀ ਅਨਜਾਣ ਔਲਾਦ ਹੈ ਅਤੇ ਉਹ ਮਾਲਕ ਜਾਣੇ ਆਪਣੀ ਔਲਾਦ ਨੂੰ ਕਿਵੇਂ ਸਮਝਾਉਂਦਾ ਹੈ ਅਗਰ ਇਨਸਾਨ ਕਿਸੇ ਦੇ ਬਲ ’ਤੇ ਹੰਕਾਰ ਕਰਦਾ ਹੈ ਕਿ ਮੇਰੇ ਪਿੱਛੇ ਦਸ ਜਣੇ ਹਨ, ਏਨਾ ਗੁੰਡਾ ਹੈ, ਉਹ ਕਿਸੇ ਤੋਂ ਡਰਦਾ ਨਹੀਂ, ਤਾਂ ਭਾਈ ਫਿਰ ਫਕੀਰ ਦਾ ਵੀ ਅੱਲ੍ਹਾ, ਵਾਹਿਗੁਰੂ ਹੁੰਦਾ ਹੈ, ਉਹ ਕਹਿੰਦਾ ਹੈ ਸੱਚ ਕਹੂੰਗਾ ਜੋ ਮਰਜ਼ੀ ਕਹਿ ਲੈ ਪਰ ਕਹੂੰਗਾ ਸੱਚ ਜੇਕਰ ਤੇਰਾ ਕੋਈ ਆਧਾਰ ਹੈ ਤਾਂ ਮੇਰਾ ਵੀ ਅੱਲ੍ਹਾ, ਮਾਲਕ, ਵਾਹਿਗੁਰੂ ਸਤਿਗੁਰੂ, ਮਾਲਕ ਹੈ ਉਹ ਸਭ ਜਾਣਦਾ ਹੈ, ਉਹ ਸਭ ਦੇਖਦਾ ਹੈ ਭਜਨ ਹੈ:- ‘ਬਿਗੜੀ ਬਨਾਨੇ ਵਾਲਾ ਗੁਰੂ ਬਿਨ ਕੌਨ ਹੈ, ਦੁੱਖੜੇ ਮਿਟਾਨੇ ਵਾਲਾ ਗੁਰੂ ਬਿਨ ਕੌਨ ਹੈ’
ਭਜਨ ਦੇ ਸ਼ੁਰੂ ’ਚ ਆਇਆ-

ਮਾਇਆ ਨੇ ਪਲ-ਪਲ ਹੈ ਭਟਕਾਇਆ, ਗਫ਼ਲਤ ਕਾ ਪਰਦਾ ਹੈ ਪਾਇਆ,
ਪਰਦਾ ਹਟਾਨੇ ਵਾਲੇ ਗੁਰੂ ਬਿਨ ਕੌਨ ਹੈ

ਕਾਲ ਦੀ ਇੱਕ ਤਾਕਤ, ਨੈਗੇਟਿਵ ਪਾਵਰ ਦੀ ਇੱਕ ਸ਼ਕਤੀ ਜਿਸ ਨੂੰ ਮਾਇਆ ਕਿਹਾ ਜਾਂਦਾ ਹੈ, ਇਸ ਦੇ ਦੋ ਰੂਪ ਹਨ ਇੱਕ ਅਪ੍ਰਤੱਖ ਦੂਜਾ ਪ੍ਰਤੱਖ ਪ੍ਰਤੱਖ ਰੂਪ ਰੁਪਇਆ-ਪੈਸਾ, ਜ਼ਮੀਨ-ਜਾਇਦਾਦ ਜੋ ਕਿ ਆਪਾਂ ਨੂੰ ਪਤਾ ਹੀ ਹੈ ਅਤੇ ਅਪ੍ਰਤੱਖ-ਅਜਿਹਾ ਸੂਖਮ ਪਰਦਾ ਹੈ ਅੱਖਾਂ ’ਤੇ ਕਿ ਜੋ ਕੁਝ ਝੂਠ ਹੈ ਉਹ ਸੱਚ ਦਿਖਾਉਣਾ ਅਤੇ ਸੱਚ ਨੂੰ ਝੂਠ ਦੱਸਣਾ ਸਾਡੇ ਹਰ ਧਰਮਾਂ ’ਚ ਅਸੀਂ ਪੜਿ੍ਹਆ, ਇਹ ਲਿਖਿਆ ਹੋਇਆ ਹੈ ਕਿ ਜੋ ਕੁਝ ਵੀ ਨਜ਼ਰ ਆਉਂਦਾ ਹੈ ਤਬਾਹਕਾਰੀ ਹੈ, ਫਨਾਹਕਾਰੀ ਹੈ, ਖ਼ਤਮ ਹੋਣ ਵਾਲਾ ਹੈ, ਕਦੇ ਨਾਲ ਨਹੀਂ ਜਾਂਦਾ ਇਸ ਧਰਤੀ ’ਤੇ ਬਣਾਓਗੇ ਇਸ ’ਤੇ ਛੱਡ ਕੇ ਚਲੇ ਜਾਓਗੇ ਪਰ ਫਿਰ ਵੀ ਹੈਰਾਨੀ ਹੁੰਦੀ ਹੈ ਕਿ ਇਸੇ ਸਮਾਨ ਲਈ ਝਗੜੇ ਹੁੰਦੇ ਹਨ ਇਨ੍ਹਾਂ ਦੇ ਲਈ ਲੋਕ ਦੁਖੀ ਹੋ ਰਹੇ ਹਨ, ਪ੍ਰੇਸ਼ਾਨ ਹੋ ਰਹੇ ਹਨ, ਗਮਗੀਨ ਹਨ ਅਜਿਹਾ ਕਿਉਂ ਹੈ? ਕਿਉਂਕਿ ਮਾਇਆ ਦਾ ਪਰਦਾ ਕਮਜ਼ੋਰ ਕਰ ਦਿੰਦਾ ਹੈ

ਜੋ ਕੁਝ ਹੈ ਉਸ ਨੂੰ ਆਪਣਾ ਬਣਾ ਲੈ, ਕੋਈ ਮਰੇ, ਤੜਫੇ, ਖੱਪੇ, ਕੁਝ ਵੀ ਹੋਵੇ ਉਨ੍ਹਾਂ ਦੀ ਪਰਵਾਹ ਨਹੀਂ ਹੈ, ਅਰਥਾਤ ਝੂਠ ਨੂੰ ਸੱਚ ਯਾਨੀ ਆਪਣਾ ਬਣਾ ਦਿੰਦਾ ਹੈ ਅਤੇ ਸੱਚ ਨੂੰ ਝੂਠ ਕੋਈ ਅੱਲ੍ਹਾ, ਵਾਹਿਗੁਰੂ, ਰਾਮ ਦੀਆਂ ਗੱਲਾਂ ਕਰੇ ਤਾਂ ਜੰਮਾਹਾਈਆਂ (ਉਬਾਸੀਆਂ) ਲੈਣ ਲਗਦਾ ਹੈ, ਨੀਂਦ ਆਉਣ ਲਗਦੀ ਹੈ, ਖਾਜ-ਖੁਜਲੀ ਕਰਨ ਲਗਦਾ ਹੈ, ਕਦੇ ਭੱਜਣ ਦੀ ਸੋਚਦਾ ਹੈ, ਤਾਂ ਕਦੇ ਹੋਰ ਖਿਆਲਾਂ ’ਚ ਚਲਿਆ ਜਾਂਦਾ ਹੈ ਤਾਂ ਇਹ ਸਭ ਮਾਇਆ ਦਾ ਜਾਲ ਹੈ ਮਾਇਆ ਕਹਿੰਦੀ ਹੈ ਕਿ ਅਰੇ ਕੀ ਹੈ, ਸੰਤ ਤਾਂ ਬੋਲਦੇ ਹੀ ਰਹਿੰਦੇ ਹਨ, ਉਨ੍ਹਾਂ ਦਾ ਤਾਂ ਕੰਮ ਹੀ ਹੈ ਇਨ੍ਹਾਂ ਦੀ ਮੰਨਣ ਲੱਗੇ ਤਾਂ ਹੋ ਗਿਆ ਕੰਮ ਤਾਂ ਇਸ ਤਰ੍ਹਾਂ ਨਾਲ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਕਰਨਾ ਮਾਇਆ ਦਾ ਕੰਮ ਹੈ ਅਤੇ ਜੋ ਜ਼ਮੀਨ-ਜਾਇਦਾਦ, ਧਨ-ਦੌਲਤ ਹੈ ਉਸ ਦੇ ਲਈ ਤਾਂ ਹਰ ਕੋਈ ਵਿਕ ਰਿਹਾ ਹੈ ਇਨਸਾਨ ਦੀ ਇਨਸਾਨੀਅਤ ਹੱਦ ਤੋਂ ਜ਼ਿਆਦਾ ਡਿੱਗ ਗਈ ਹੈ ਅੱਜ ਦੀਨ-ਈਮਾਨ, ਮਜ੍ਹਬ, ਅਣਖ, ਗ਼ੈਰਤ ਅਗਰ ਕੋਈ ਰਹਿ ਗਿਆ ਹੈ,

ਸਭ ਰੁਪਇਆ-ਪੈਸਾ ਹੋ ਕੇ ਰਹਿ ਗਿਆ ਹੈ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਬੇਟੇ ਨੇ ਬਾਪ ਨੂੰ ਮਾਰ ਦਿੱਤਾ, ਕਿਉਂ? ਕਿਉਂਕਿ ਕਿਤੇ ਜਾਇਦਾਦ ਦੂਸਰੇ ਨੂੰ ਨਾ ਦੇ ਜਾਵੇ ਤਾਂ ਇਹ ਆਮ ਗੱਲ ਹੈ ਦੌਲਤ, ਮਾਇਆ ਨੇ ਬੁਰੀ ਤਰ੍ਹਾਂ ਲੋਕਾਂ ਨੂੰ ਜਕੜਿਆ ਹੋਇਆ ਹੈ ਗੁਰੂ, ਫਕੀਰ ਹੀ ਮਾਇਆ ਬਾਰੇ ਸਮਝਾਉਂਦਾ ਹੈ, ਮਾਇਆ ਦਾ ਪਰਦਾ ਚੁੱਕਦਾ ਹੈ ਅਰੇ! ਪਾਗਲ ਨਾ ਬਣੋ ਕਮਾਓ, ਜਿੰਨਾ ਮਰਜ਼ੀ ਕਮਾਓ ਪਰ ਹੱਕ-ਹਲਾਲ ਨਾਲ ਸਖ਼ਤ ਮਿਹਨਤ, ਮਿਹਨਤ ਦੀ ਕਮਾਈ, ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਖਾਓ ਜੋ ਤੁਹਾਡੇ ਅੰਦਰ-ਬਾਹਰ ਅਮਿ੍ਰੰਤ-ਆਬੋਹਿਆਤ ਦਾ ਕੰਮ ਕਰੇਗੀ ਸੰਤ ਰੋਕਦੇ ਨਹੀਂ ਕਮਾਉਣ ਤੋਂ ਕਿਉਂਕਿ ਕਰਮ ਕਰਨਾ ਤਾਂ ਹਰ ਜੀਵ ਦਾ ਫਰਜ਼ ਹੈ,

ਕਰਮ ਕਰੋ ਪਰ ਅਜਿਹੇ ਨਾ ਕਰੋ ਜਿਸ ਨਾਲ ਕੋਈ ਦੂਸਰਾ ਤੜਫੇ ਨਹੀਂ ਤਾਂ ਬਬੂਲ ਦਾ ਦਰਖੱਤ ਦੇਖੋ ਉਸ ’ਤੇ ਅੰਬ ਨਹੀਂ ਲੱਗਣਗੇ ਅਗਰ ਬੁਰੇ ਕਰਮ ਕਰੋਂਗੇ ਤਾਂ ਬੁਰਾ ਹੀ ਹੋਵੇਗਾ ਤੁਹਾਡੀ ਸਿਹਤ, ਤੁਹਾਡਾ ਸਰੀਰ, ਤੁਹਾਡੀਆਂ ਪ੍ਰੇਸ਼ਾਨੀਆਂ ਵਧਦੀਆਂ ਜਾਣਗੀਆਂ ਇਸ ਲਈ ਬੁਰੇ ਕਰਮ ਨਾ ਕਰੋ, ਚੰਗੇ ਕਰਮ ਕਰੋ ਮਾਇਆ ਦੇ ਪਿੱਛੇ ਪਾਗਲ ਨਾ ਬਣੋ ਜਿਉਣ ਲਈ ਕਮਾਓ ਪਰ ਅਗਰ ਕਮਾਉਣ ਲਈ ਜਿਉਣ ਲੱਗ ਗਏ ਤਾਂ ਮਸ਼ੀਨ ਬਣ ਜਾਓਗੇ ਜਿਵੇਂ ਮਸ਼ੀਨ ’ਚ ਡੀਜ਼ਲ, ਪੈਟਰੋਲ ਪਾਉਂਦੇ ਹੋ, ਉਹ ਚਲਦੀ ਹੈ ਫਿਰ ਪੈਟਰੋਲ ਮੰਗਦੀ ਹੈ ਇੰਜ ਹੀ ਜਦੋਂ ਮਾਇਆ ਲਈ ਪਾਗਲ ਹੋ ਜਾਂਦੇ ਹੋ ਤਾਂ ਮਸ਼ੀਨ ਬਣ ਜਾਂਦੇ ਹੋ ਕੋਈ ਭਾਵਨਾ, ਕੋਈ ਦਇਆ-ਰਹਿਮ, ਕੋਈ ਪਿਆਰ-ਮੁਹੱਬਤ ਸਭ ਕੁਝ ਜ਼ੀਰੋ ਹੈ, ਕੁਝ ਵੀ ਨਹੀਂ ਰਹਿੰਦਾ ਬਸ ਰਹਿੰਦਾ ਹੈ ਸਾਹਮਣੇ ਵਾਲਾ ਚੰਗੇ ਰੁਤਬੇ ਵਾਲਾ ਉਹ ਸੋਚਦਾ ਹੈ ਕਿ ਇਸ ਦੇ ਨਾਲ ਫਰੈਂਡਸ਼ਿਪ ਹੋ ਜਾਵੇ ਤਾਂ ਚੰਗਾ ਰਹੇਗਾ ਫਰੈਂਡਸ਼ਿਪ ਹੋ ਗਈ ਤਾਂ ਫਿਰ ਕਹਿੰਦਾ ਹੈ ਕਿ ਵਿਸ਼ਵਾਸ ਕਰਨ ਲੱਗ ਜਾਵੇ ਤਾਂ ਫਿਰ ਵਧੀਆ ਹੋਵੇਗਾ, ਵਿਸ਼ਵਾਸ ਵੀ ਹੋ ਗਿਆ, ਫਿਰ ਕਹਿੰਦਾ ਹੈ ਕਿ ਬਿਜ਼ਨੈੱਸ ਕਰਨ ਲੱਗ ਜਾਵੇ ਤਾਂ ਫਿਰ ਵਧੀਆ ਹੋਵੇਗਾ,

ਕਹਿਣਾ ਹੀ ਕੀ ਉਸ ’ਚ ਵੀ ਹਿੱਸਾ ਹੋ ਗਿਆ, ਫਿਰ ਸੋਚਦਾ ਹੈ ਕਿ ਸਾਰੀ ਚੌਪਟ ਕਰ ਲਵਾਂ ਤਾਂ ਵਧੀਆ ਹੈ ਕਿੰਨੀ ਨਜ਼ਰ ਗਿਰ ਚੁੱਕੀ ਹੈ ਇਨਸਾਨ ਦੀ, ਕਿੰਨਾ ਮਾਇਆ ’ਚ ਪਾਗਲ ਹੋ ਚੁੱਕਿਆ ਹੈ ਜੇਕਰ ਤੁਹਾਡੇ ਕੋਲ ਰੁਤਬਾ ਹੈ, ਪੈਸਾ ਹੈ ਤਾਂ ਤੁਹਾਡੇ ਸੈਂਕੜੇ ਦੋਸਤ ਬਣ ਜਾਣਗੇ ਅਤੇ ਰੁਤਬਾ ਚਲਿਆ ਗਿਆ ਤਾਂ ਜੋ ਕਹਿੰਦੇ ਸਨ ਤੇਰੇ ਲਈ ਜਾਨ ਹਾਜ਼ਰ ਹੈ ਉਹ ਮੂੰਹ ਤੱਕ ਨਹੀਂ ਦਿਖਾਉਂਦੇ ਜਦੋਂ ਭੀੜ ਪੈਂਦੀ ਹੈ, ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਆਪਣੇ ਹੀ ਨਿਗ੍ਹਾ ਬਦਲ ਲੈਂਦੇ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਕਹਿੰਦੇ ਹੋ ਹਾਂ, ਤੁਹਾਡੇ ਤੋਂ ਕੁਝ ਲੈਣਾ ਹੋਵੇ ਤਾਂ ਚਿਕਨੀ-ਚੁਪੜੀ ਸੁਣਾ-ਸੁਣਾ ਕੇ ਤੁਹਾਨੂੰ ਮੱਖਣ ਲਾਉਂਦੇ ਰਹਿੰਦੇ ਹਨ ਇਹ ਸਭ ਮਾਇਆ ਦੇ ਖੇਡ ਹਨ ਅੱਜ ਦਾ ਇਨਸਾਨ ਮਾਇਆ ਲਈ ਕੀ ਨਹੀਂ ਕਰਦਾ ਫਕੀਰ ਵਿਕ ਚੁੱਕਿਆ ਹੈ ਅਜਿਹਾ ਫਕੀਰ ਜੋ ਫਕੀਰੀ ਦਾ ਢੌਂਗ ਕਰਦਾ ਹੈ ਅੱਜ-ਕੱਲ੍ਹ ਜ਼ਿਆਦਾ ਉਹ ਹੀ ਰਹਿ ਗਿਆ ਹੈ, ਅੱਲ੍ਹਾ, ਰਾਮ ਦੀ ਗੱਲ ਸੁਣਾਈ, ਕਦੇ ਵੈਰਾਗ ’ਚ ਲੱਗ ਗਏ, ਕਦੇ ਹੱਸਣ ਲਾ ਦਿੱਤਾ ਅਤੇ ਬਾਅਦ ’ਚ ਮੁੱਦਾ ਰੱਖ ਦਿੱਤਾ ਕਿ ਆਓ ਜੋ ਸ਼ਰਧਾ ਹੈ ਚੜ੍ਹਾਓ ਅਤੇ ਜਾਓ ਪਵਿੱਤਰ ਗ੍ਰੰਥਾਂ ’ਚੋਂ ਚੰਗੇ ਸੁਰ ’ਚ ਪੜ੍ਹ ਕੇ ਸੁਣਾਇਆ, ਜਿੰਨੇ ਨੋਟ ਮਿਲੇ ਲੈ ਕੇ ਚੱਲਦੇ ਬਣੇ ਕੀ ਸੌ ਪ੍ਰਤੀਸ਼ਤ ਲਾਭ ਨਹੀਂ? ਪਰ ਸੱਚੀ ਗੱਲ ਕਹੋ ਤਾਂ ਤਿਲਮਿਲਾ ਜਾਂਦੇ ਹੋ ਫਿਰ ਕਿਰਤ ਕਮਾਈ ਵਾਲਿਆਂ ’ਤੇ ਸ਼ੋਸ਼ੇ ਕਸਦੇ ਹਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਦੱਸੋ ਕਿ ਤੁਸੀਂ ਕੀ ਕਰਦੇ ਹੋ? ਮਾਇਆ ਨੇ ਅਜਿਹਾ ਅੱਖਾਂ ’ਤੇ ਪਰਦਾ ਪਾਇਆ ਹੈ ਕਿ ਇਨਸਾਨ ਨੂੰ ਸੱਚ ਝੂਠ ਦੀ ਪਹਿਚਾਣ ਨਹੀਂ ਰਹੀ ਹੈ ਤਾਂ ਗੁਰੂ ਹੀ ਪਹਿਚਾਣ ਕਰਵਾਉਂਦੇ ਹਨ

ਮਨ ਨੇ ਸਾਥੀ ਪਾਂਚ ਚੋਰ ਬਨਾਏ, ਸਾਰੇ ਜਗਤ ਕੋ ਜੋ ਰਹਾ ਭਰਮਾਏ ਮਨ ਸੇ ਬਚਾਨੇ ਵਾਲਾ ਗੁਰੂ ਬਿਨ ਕੌਨ ਹੈ

ਇਸ ਬਾਰੇ ’ਚ ਲਿਖਿਆ ਦੱਸਿਆ ਹੈ-
ਮਨ ਦਾ ਇਹ ਕੰਮ ਹੈ ਕਿ ਕਿਸੇ ਨੂੰ ਆਪਣੇ ਦਾਇਰੇ ਤੋਂ ਬਾਹਰ ਨਹੀਂ ਜਾਣ ਦਿੰਦਾ ਇਸ ਨੇ ਜੀਵਾਂ ਨੂੰ ਜਾਦੂ ਕਰਕੇ ਫਰੇਬ ਨਾਲ ਕਾਬੂ ’ਚ ਰੱਖਿਆ ਹੋਇਆ ਹੈ ਅਤੇ ਅਸੀਂ ਆਪਣੇ ਨਿੱਜ ਘਰ ਨੂੰ ਭੁੱਲ ਬੈਠੇ ਹਾਂ ਅਤੇ ਦਰ-ਬਦਰੀ ਸਾਡੇ ਭਾਗਾਂ ’ਚ ਲਿਖੀ ਗਈ ਹੈ
ਮਨ ਅਤੇ ਮਾਇੰਡ ਇੱਕ ਨਹੀਂ ਹੈ ਤੁਹਾਡੇ ਦਿਮਾਗ ’ਚ ਜੋ ਬੁਰੇ ਵਿਚਾਰ ਆਉਂਦੇ ਹਨ, ਧਰਮਾਂ ’ਚ ਲਿਖਿਆ ਹੈ ਉਹ ਮਨ ਦੀ ਦੇਣ ਹੈ ਤੁਹਾਡੇ ਦਿਮਾਗ ’ਚ ਜੋ ਚੰਗੇ ਵਿਚਾਰ ਆਉਂਦੇ ਹਨ ਉਸ ਨੂੰ ਹਿੰਦੂ ਅਤੇ ਸਿੱਖ ਧਰਮ ’ਚ ਆਤਮਾ ਦੀ ਆਵਾਜ਼, ਅੰਦਰ ਦੀ ਆਵਾਜ਼ ਕਿਹਾ ਜਾਂਦਾ ਹੈ ਉਸ ਨੂੰ ਮੁਸਲਮਾਨ ਫਕੀਰ ਰੂਹ-ਜ਼ਮੀਰ ਦੀ ਆਵਾਜ਼ ਕਹਿੰਦੇ ਹਨ ਬੁਰੇ ਖਿਆਲ ਜੋ ਦਿੰਦਾ ਹੈ ਉਹ ਮਨ ਹੈ ਅਤੇ ਚੰਗੇ ਖਿਆਲ ਜੋ ਦਿੰਦਾ ਹੈ ਉਹ ਆਤਮਾ-ਰੂਹ ਦੀ ਆਵਾਜ਼ ਹੈ ਪਰ ਮਨ ਅਤੇ ਮਾਇੰਡ ਇੱਕ ਨਹੀਂ ਹਨ ਮਨ ਤਾਂ ਬੁਰਾਈ ਦੀ ਜੜ੍ਹ ਹੈ ਤੁਸੀਂ ਕਿਤੇ ਵੀ ਬੈਠੇ ਹੋ ਦਿਸਣ ’ਚ ਤੁਸੀਂ ਕੁਝ ਅਤੇ ਪਰ ਅੰਦਰ ਮੀਟਿੰਗ ਕੁਝ ਹੋਰ ਹੀ ਚੱਲ ਰਹੀ ਹੈ ਦਿਸਣ ’ਚ ਲਗਦਾ ਹੈ ਕਿ ਭਗਤ ਜੀ ਹਨ ਪਰ ਹੁੰਦੇ ਬਗਲੇ ਭਗਤ ਹਨ ਤਾਂ ਇਹ ਮਨ ਹੈ ਜੋ ਤੁਹਾਨੂੰ ਗਲਤ ਪਾਸੇੇ ਲੈ ਕੇ ਜਾਂਦਾ ਹੈ ਬੁਰੀ ਸੋਚ ਦਿੰਦਾ ਹੈ, ਇਸ ਦੇ ਹੱਥੇ ਨਾ ਚੜ੍ਹੋ ਵਰਨਾ ਇਹ ਜੜ੍ਹ ਤੋਂ ਖ਼ਤਮ ਕਰ ਦਿੰਦਾ ਹੈ ਇਨ੍ਹਾਂ ਦੇ ਪਿੱਛੇ ਲੱਗ ਕੇ ਅਗਰ ਪਾਗਲ ਬਣ ਗਏ ਤਾਂ ਮਨ ਕੁਝ ਵੀ ਨਹੀਂ ਛੱਡੇਗਾ ਮਨ ਦੇ ਬੁਰੇ ਵਿਚਾਰ ਚਲਦੇ ਰਹਿੰਦੇ ਹਨ

ਪਾਂਚ ਚੋਰ ਪੂੰਜੀ ਦਿਨ-ਰਾਤ ਲੂਟੀ ਜਾਤੇ,
ਅਪਨੀ ਤਾਕਤ ਸੇ ਕਾਬੂ ਨ ਵੋ ਆਤੇ
ਉਨਸੇ ਬਚਾਨੇ ਵਾਲਾ ਗੁਰੂ ਬਿਨ ਕੌਨ ਹੈ

ਇਸ ਬਾਰੇ ’ਚ ਲਿਖਿਆ ਹੈ- ਅਬ ਮਨ ਜਾਗਤ ਰਹੁ ਰੇ ਭਾਈ ਗਾਫੁਲ ਹੋਇ ਕੈ ਜਨਮੁ ਗਵਾਈਓ ਚੋਰ ਮੁਸੈ ਘਰੂ ਜਾਇ ਪੰਚ ਪਹਿਰੂਆ ਦਰ ਮਹਿ ਰਹਿਤੇ ਤਿਨ ਕਾ ਨਹੀ ਪਤੀਆਰਾ
ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਹੇ ਭਾਈ, ਤੂੰ ਮਨ ਕਰਕੇ ਹੁਸ਼ਿਆਰ ਰਹਿ ਅਤੇ ਨੀਂਦ ਨਾ ਲਓ ਕਿਉਂਕਿ ਆਲਸ ’ਚ ਪੈ ਕੇ, ਤੁਸੀਂ ਆਪਣਾ ਜਨਮ ਗਵਾ ਲਿਆ ਹੈ
ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜ ਚੋਰ ਤੇਰੇ ਘਰ ਨੂੰ ਲੁੱਟ ਰਹੇ ਹਨ ਚਾਹੇ ਪੰਜ ਚੌਂਕੀਦਾਰ ਇੰਦਰੀਆਂ ਹਨ ਪਰ ਉਨ੍ਹਾਂ ’ਤੇ ਭਰੋਸਾ ਨਾ ਕਰੋ

ਇਹ ਪੰਜ ਚੋਰ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਇਹ ਅਜਿਹੇ ਜ਼ਾਲਮ ਹਨ ਕਿ ਇਨ੍ਹਾਂ ’ਤੇ ਜੇਕਰ ਵਿਸ਼ਵਾਸ ਕਰੋ, ਇਨ੍ਹਾਂ ’ਤੇ ਜੇਕਰ ਭਰੋਸਾ ਕਰੋ ਤਾਂ ਇਹ ਤੁਹਾਨੂੰ ਡੁਬੋ ਦਿੰਦੇ ਹਨ ਕਿਸੇ ਦੇ ਅੰਦਰ ਕਾਮ-ਵਾਸਨਾ ਦੀ ਅੱਗ ਬਲਦੀ ਰਹਿੰਦੀ ਹੈ ਇਹ ਤੁਹਾਡਾ ਬੇਟਾ ਹੈ, ਮਾਂ-ਭੈਣ, ਬੇਟੀ, ਪਤੀ, ਪਤਨੀ ਰਿਸ਼ਤਾ ਤਾਂ ਹੈ ਪਰ ਹਰ ਕਿਸੇ ਨੂੰ ਉਸੇ ਨਜ਼ਰ ਨਾਲ ਦੇਖਣ ਲਗਦਾ ਹੈ ਜਦੋਂ ਇੱਕ ਗੰਦਗੀ ਦਾ ਕੀੜਾ ਬਣ ਜਾਂਦਾ ਹੈ, ਕੋਈ ਰਿਸ਼ਤਾ ਨਹੀਂ, ਸਿਰਫ਼ ਇਸਤਰੀ-ਪੁਰਸ਼ ਦਾ ਰਿਸ਼ਤਾ ਰਹਿ ਜਾਂਦਾ ਹੈ ਜਦੋਂ ਇਨਸਾਨ ਦੇ ਅੰਦਰ ਕਾਮ-ਵਾਸਨਾ ਦਾ ਤੂਫਾਨ ਉੱਠਣ ਲਗਦਾ ਹੈ ਤਾਂ ਹਰ ਕਿਸੇ ਨੂੰ ਗੰਦੀਆਂ ਨਜ਼ਰਾਂ ਨਾਲ ਦੇਖਦਾ ਹੈ ਹਰ ਕਿਸੇ ਬਾਰੇ ਗੰਦਾ ਸੋਚਦਾ ਹੈ ਜਦੋਂ ਇਨਸਾਨ ਨੂੰ ਗੁੱਸਾ ਆ ਜਾਂਦਾ ਹੈ ਤਾਂ ਇਨਸਾਨ ਚੰਡਾਲ ਬਣ ਜਾਂਦਾ ਹੈ ਆਪਣਿਆਂ ਨੂੰ ਵੀ ਬੁਰਾ ਕਹਿ ਜਾਂਦਾ ਹੈ,

ਆਪਣੀ ਮਾਂ-ਭੈਣ, ਭਰਾ ਨੂੰ ਬਾਅਦ ’ਚ ਚਾਹੇ ਪਛਤਾਉਂਦਾ ਰਹੇ ‘ਲੋਭ ਹੈ ਸਰਬ ਪਾਪ ਦਾ ਬਾਪ’, ਲੋਭ-ਲਾਲਚ ਜਿੱਥੇ ਆ ਗਿਆ ਬਾਕੀ ਪਾਪ ਆਪਣੇ ਆਪ ਜੁੜਦੇ ਚਲੇ ਜਾਂਦੇ ਹਨ ਲੋਭ-ਲਾਲਚ ਲਈ ਤਾਂ ਅੱਜ ਸਾਰੇ ਝਗੜੇ ਹੁੰਦੇ ਹਨ, ਦੰਗੇ-ਫਸਾਦ ਹੁੰਦੇ ਹਨ, ਮਾਰਾ-ਮਾਰੀ ਚੱਲ ਰਹੀ ਹੈ ਫਿਰ ਹੈ ਮੋਹ-ਮਮਤਾ ਇਹ ਵੀ ਬਹੁਤ ਭਿਆਨਕ ਹੈ ਜੋ ਇਸ ’ਚ ਅੰਨ੍ਹੇ ਹੋ ਜਾਂਦੇ ਹਨ ਉਨ੍ਹਾਂ ਦੇ ਲਈ ਇਨ੍ਹਾਂ ਤੋਂ ਇਲਾਵਾ ਹੋਰ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਸਾਰਾ ਦਿਨ ਮੋਹ-ਮਮਤਾ ’ਚ ਡੁੱਬੇ ਰਹਿੰਦੇ ਹਨ ਮਾਲਕ ਨੂੰ ਭੁੱਲ ਜਾਂਦੇ ਹਨ ਇੰਜ ਅੰਨ੍ਹੇ ਹੋਣ ਨਾਲ ਨਾ ਤਾਂ ਉਨ੍ਹਾਂ ਦਾ ਫਾਇਦਾ ਹੁੰਦਾ ਜਿਨ੍ਹਾਂ ਦੇ ਲਈ ਅੰਨ੍ਹੇ ਹੋ ਜਾਂਦੇ ਹਨ ਅਤੇ ਖੁਦ ਦਾ ਨੁਕਸਾਨ ਕਿਉਂਕਿ ਭਗਵਾਨ ਅੱਲ੍ਹਾ, ਰਾਮ ਤੋਂ ਦੂਰ ਹੋਇਆ ਤਾਂ ਭਾਈ ਖੁਸ਼ੀ ਨਹੀਂ ਮਿਲਦੀ ਇਸ ਲਈ ਇਸ ’ਚ ਡੁੱਬਣਾ ਨਹੀਂ ਚਾਹੀਦਾ

ਫਿਰ ਆਉਂਦਾ ਹੈ ਹੰਕਾਰ, ਖੁਦੀ ਉਹ ਵੀ ਬਹੁਤ ਬੁਰੀ ਬਲਾ ਹੈ ਇਨਸਾਨ ਦੇ ਅੰਦਰ ਕਿਸੇ ਨੂੰ ਉੱਚਾ ਧਰਮ, ਉੱਚੀ ਜਾਤ, ਉੱਚਾ ਮਜ਼੍ਹਬ, ਰੁਪਏ-ਪੈਸੇ ਦਾ, ਕਿਸੇ ਨੂੰ ਤਾਕਤ ਦਾ, ਸ਼ਕਤੀ ਦਾ, ਕਿਸੇ ਨੂੰ ਅਕਲ, ਚਤੁਰਾਈ ਦਾ ਇਹ ਜੋ ਹੰਕਾਰ, ਗੁਮਾਨ ਜੋ ਆਏਗਾ, ਉਹ ਗਲਤ ਹੈ ਹੰਕਾਰ ਨੂੰ ਮਾਰ ਪੈਂਦੀ ਆਈ ਹੈ ਇਨਸਾਨ ਬਹੁਤ ਤਰ੍ਹਾਂ ਦੀਆਂ ਬੁਰਾਈਆਂ ਦਾ ਪ੍ਰਤੀਕ ਬਣ ਜਾਂਦਾ ਹੈ ਰਾਵਣ ਹੈ, ਕੀ ਅੱਜ ਉਨ੍ਹਾਂ ਦੀ ਕਮੀ ਹੈ? ਜੋ ਦੂਸਰਿਆਂ ਨੂੰ ਬੁਰੀ ਨਜ਼ਰਾਂ ਨਾਲ ਦੇਖਦੇ ਹਨ ਤਾਂ ਰਾਵਣ ਦੀ ਯਾਦ ਆਉਂਦੀ ਹੈ ਇਹ ਵੀ ਤਾਂ ਰਾਵਣ ਹਨ ਨਾਂਅ ਚਾਹੇ ਹੋਰ ਕੁਝ ਹੈ ਜਦੋਂ ਆਪਣੀ ਮਾਂ-ਭੈਣ ਜਾਂ ਕਿਸੇ ਦੀ ਪਰਵਾਹ ਨਹੀਂ ਕਰਦਾ ਗਲਤ ਨਿਗਾਹ ਨਾਲ ਦੇਖਦਾ ਹੈ ਰਾਵਣ ਨੇ ਵੀ ਪਰਾਈ ਔਰਤ ’ਤੇ ਨਿਗਾਹ ਰੱਖੀ ਹੰਕਾਰ ਕੀਤਾ ਹੰਕਾਰ ਦੀ ਗੱਲ ਆਉਂਦੀ ਹੈ ਤਾਂ ਇਨਸਾਨ ਰਾਵਣ ਨਜ਼ਰ ਆਉਂਦਾ ਹੈ

ਅਤੇ ਜੋ ਲੋਕ ਆਪਣੇ ਆਪ ਆਪਣੀ ਵੱਖ ਹਸਤੀ ਕਾਇਮ ਕਰ ਲੈਂਦੇ ਹਨ ਕਿ ਮੈਂ ਪਤਾ ਨਹੀਂ ਕੀ ਬਣ ਗਿਆ ਮੈਂ ਹਾਂ ਤਾਂ ਸਭ ਕੁਝ ਹੈ, ਅਜਿਹੀ ਹਸਤੀ ਹੈ ਤਾਂ ਹਰਨਾਕਸ਼ ਨਜ਼ਰ ਆਉਂਦੇ ਹਨ, ਕਿਤੇ ਰਾਵਣ, ਕਿਤੇ ਕੁਝ ਤਾਂ ਕਿਤੇ ਕੁਝ ਤਾਂ ਭਾਈ! ਉਨ੍ਹਾਂ ਹਸਤੀਆਂ ’ਚ ਜੇਕਰ ਤੁਸੀਂ ਪਓਗੇ, ਬੁਰਾਈ ਦੇ ਪ੍ਰਤੀਕ ਜਦੋਂ ਤੁਸੀਂ ਬਣ ਜਾਂਦੇ ਹੋ ਉਦੋਂ ਫਕੀਰ ਰੋਕਦਾ ਹੈ ਕਿ ਨਾ ਕਰੋ ਅਜਿਹਾ, ਅਜਿਹੇ ਨਾ ਬਣੋ ਉਨ੍ਹਾਂ ਦਾ ਹਸ਼ਰ ਕੀ ਹੋਇਆ ਇਹ ਤੁਸੀਂ ਜਾਣਦੇ ਹੋ, ਤੁਹਾਡਾ ਕੋਈ ਵੱਖ ਨਹੀਂ ਹੋਵੇਗਾ ਤਾਂ ਇਨ੍ਹਾਂ ਪੰਜ ਚੋਰਾਂ ਤੋਂ ਬਚਾਉਣ ਵਾਲਾ ਜੇਕਰ ਕੋਈ ਹੈ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਦੱਸਣ ਵਾਲਾ ਉਹ ਗੁਰੂ, ਪੀਰ, ਫਕੀਰ ਹੈ ਜੋ ਅੱਲ੍ਹਾ, ਰਾਮ ਨਾਲ ਜੋੜਦਾ ਹੈ ਮਾਲਕ ਦਾ ਨਾਮ ਦੱਸਦਾ ਹੈ

ਇਨਸੇ ਬਚਾਏ ਕੋਈ ਬਾਪ ਨਾ ਮਾਈ, ਇਨਸੇ ਬਚਾਏ ਨਾ ਬਹਿਨ ਕੋਈ ਭਾਈ ਇਨਸੇ ਬਚਾਨੇ ਵਾਲਾ ਗੁਰੂ ਬਿਨ ਕੌਨ ਹੈ

ਇਸ ਬਾਰੇ ’ਚ ਲਿਖਿਆ ਦੱਸਿਆ ਹੈ-

ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ਸਾਬਤੁ ਵਸਤੁ ਓਹੁ ਅਪਨੀ ਲਹੈ ਸਗਲ ਸਹੇਲੀ ਅਪਨੈ ਰਸ ਮਾਤੀ ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ਮੁਸਨਹਾਰ ਪੰਚ ਬਟਵਾਰੇ ਸੂਨੇ ਨਗਰਿ ਪਰੇ ਠਗਹਾਰੇ ਉਨ ਤੇ ਰਾਖੈ ਬਾਪੁ ਨ ਮਾਈ ਉਨ ਤੇ ਰਾਖੈ ਮੀਤੁ ਨ ਭਾਈ ਦਰਬਿ ਸਿਆਣਪ ਨਾ ਓਇ ਰਹਤੇ ਸਾਧ-ਸੰਗਿ ਓਇ ਦੁਸਟ ਵਸਿ ਹੋਤੇ

ਜਦੋਂ ਗੁਰੂ-ਫਕੀਰ ਸਤਿਸੰਗ ’ਚ ਸਮਝਾਉਂਦੇ ਹਨ, ਉਦੋਂ ਇਹ ਕਾਬੂ ’ਚ ਆਉਂਦੇ ਹਨ ਇਨ੍ਹਾਂ ਨੂੰ ਕਿਸੇ ਡਰ ਨਾਲ ਭਜਾਇਆ ਨਹੀਂ ਜਾ ਸਕਦਾ ਭਾਵ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਨੂੰ ਕਿਸੇ ਡਰ ਨਾਲ ਤੁਸੀਂ ਚੁੱਪ ਨਹੀਂ ਕਰਾ ਸਕਦੇ ਪੰਜ ਇੰਦਰੀਆਂ ਜਿਵੇਂ ਅੱਖਾਂ ਹਨ, ਨੱਕ ਹੈ, ਮੂੰਹ ਹੈ, ਸਵਾਦ ਹੈ, ਸੋਚਣ ਦੀ ਤਾਕਤ ਇਨ੍ਹਾਂ ਰਾਹੀਂ ਤੁਸੀਂ ਸੋਚਦੇ ਹੋ ਕਿ ਇਹ ਤੁਹਾਡਾ ਪਹਿਰਾ ਰੱਖਦੇ ਹਨ ਪਰ ਇਹ ਤਾਂ ਇਨ੍ਹਾਂ ਦੇ ਗੁਲਾਮ ਹੋ ਜਾਂਦੇ ਹਨ ਇਹ ਇੰਦਰੀਆਂ ਤਾਂ ਵੈਸੇ ਹੀ ਚੱਲਦੀਆਂ ਹਨ ਜਿਵੇਂ ਮਨ ਜ਼ਾਲਮ ਕਹਿੰਦਾ ਹੈ ਇਸ ਲਈ ਹੁਸ਼ਿਆਰ ਰਹੋ ਮਾਲਕ ਦੇ ਨਾਮ ਰਾਹੀਂ

ਧਨ ਔਰ ਅਕਲ ਸੇ ਕਾਬੂ ਨ ਯੇ ਆਏ, ਇਨਸੇ ਬਚੇ ਜੋ ਸਤਿਸੰਗ ਮੇਂ ਆਏ
ਬਚਨੇ ਕੀ ਯੁਕਤੀ ਬਤਾਨੇ ਵਾਲਾ ਗੁਰੂ ਬਿਨ ਕੌਨ ਹੈ

ਕਿ ਸਤਿਸੰਗ ’ਚ ਸੰਤ, ਪੀਰ, ਫਕੀਰ ਯੁਕਤੀ ਦੱਸਦੇ ਹਨ ਰਾਮ ਦਾ ਨਾਮ, ਅੱਲ੍ਹਾ ਦੀ ਇਬਾਦਤ, ਵਾਹਿਗੁਰੂ ਦੀ ਯਾਦ ਦਾ ਤਰੀਕਾ ਦੱਸਦੇ ਹਨ ਇਸ ਨੂੰ ਬਕਾਇਦਾ ਪ੍ਰਯੋਗ ’ਚ ਲਿਆਓ ਨਾਮ ਤਾਂ ਦੱਸ ਦਿੱਤਾ ਫਕੀਰ ਨੇ, ਹੁਣ ਪ੍ਰੈਕਟੀਕਲ ਤਾਂ ਤੁਸੀਂ ਹੀ ਕਰਨਾ ਹੈ ਟੀਚਰ ਪੜ੍ਹਾਉਂਦਾ ਹੈ, ਅੱਗੇ ਗ੍ਰਹਿਣ ਤਾਂ ਬੱਚਾ ਕਰੇਗਾ ਪੜ੍ਹੇਗਾ, ਹੋਮਵਰਕ ਕਰੇਗਾ ਚਲੋ, ਸਭ ਕੁਝ ਹੀ ਟੀਚਰ ਕਰਵਾ ਦਿੰਦਾ ਹੈ ਪਰ ਜਦੋਂ ਪੇਪਰ ਦੇਣੇ ਹੋਣ ਤਾਂ ਬੱਚਿਆਂ ਨੂੰ ਪੜ੍ਹਨਾ ਹੀ ਪਵੇਗਾ ਅਮਲ ਨਾ ਕਰੇ ਤਾਂ ਦੱਸੋ ਉਸ ’ਚ ਟੀਚਰ ਦੀ ਗਲਤੀ ਕੀ ਹੈ ਸੰਤ, ਪੀਰ-ਫਕੀਰ ਕਦੇ ਕਿਸੇ ਨੂੰ ਗਲਤ ਨਹੀਂ ਕਹਿੰਦੇ, ਕਿਸੇ ਦੀਆਂ ਗਲਤੀਆਂ ਪੁੱਛਦੇ ਨਹੀਂ, ਜੇਕਰ ਇਨਸਾਨ ਅਮਲ ਕਰਦਾ ਹੈ, ਆਪਣੀਆਂ ਗਲਤੀਆਂ ਤੋਂ ਤੌਬਾ ਕਰਦਾ ਹੈ ਤਾਂ ਮਾਲਕ ਨੂੰ ਪ੍ਰਾਰਥਨਾ ਕਰਕੇ ਫਕੀਰ ਉਨ੍ਹਾਂ ਦੀਆਂ ਗਲਤੀਆਂ ਮੁਆਫ਼ ਕਰਵਾ ਦਿੰਦੇ ਹਨ ਇਹ ਸਮਝ ਵੀ ਤਾਂ ਗੁਰੂ ਹੀ ਦਿੰਦਾ ਹੈ ਕਿ ਤੇਰੇ ਤੋਂ ਗਲਤੀ ਹੋ ਗਈ, ਜਾਣੇ, ਅਨਜਾਣੇ ’ਚ ਚਾਹੇ ਹੋ ਗਈ, ਮਨ ਦੇ ਹੱਥੇ ਚੜ੍ਹ ਕੇ ਉਸ ਅੱਲ੍ਹਾ, ਮਾਲਕ ਤੋਂ ਮੁਆਫ਼ੀ ਮੰਗ, ਸੱਚੇ ਦਿਲ ਨਾਲ ਤੌਬਾ ਕਰ, ਉਹ ਤੇਰੀਆਂ ਗਲਤੀਆਂ ਮੁਆਫ਼ ਕਰੇਗਾ ਅਤੇ ਦਇਆ-ਮਿਹਰ, ਰਹਿਮਤ ਨਾਲ ਜ਼ਰੂਰ ਨਵਾਜੇਗਾ

ਨਾਮ ਕੀ ਸਾਬੁਨ ਸੇ ਕਰਤੇ ਸਫਾਈ,
ਜਨਮ-ਜਨਮ ਕੀ ਮੈਲ ਧੁਲ ਜਾਈ
ਨਿਰਮਲ (ਪਵਿੱਤਰ) ਕਰ ਦੇ ਜੋ ਗੁਰੂ ਬਿਨ ਕੌਨ ਹੈ

ਤਾਂ ਫਿਰ ਸੰਤ, ਪੀਰ-ਫਕੀਰ ਸਤਿਸੰਗ ’ਚ ਆਏ ਜੀਵਾਂ ਨੂੰ ਰਾਮ-ਨਾਮ ਦਾ ਸਾਬਣ ਦਿੰਦੇ ਹਨ, ਅੱਲ੍ਹਾ, ਰਾਮ ਦੀ ਭਗਤੀ ਦਾ, ਉਸ ਦੀ ਯਾਦ ਦਾ ਸਾਬਣ ਦਿੰਦੇ ਹਨ ਕਿ ਇਸ ਨੂੰ ਲਗਾਉਂਦੇ ਜਾਓ ਜਿਸ ਨਾਲ ਤੁਹਾਡੀ ਆਤਮਿਕ ਮੈਲ ਉੱਤਰਦੀ ਜਾਏਗੀ, ਤੁਸੀਂ ਪਾਕ-ਪਵਿੱਤਰ ਬਣਦੇ ਜਾਓਂਗੇ, ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣੋਗੇ ਤਾਂ ਸੰਤ, ਫਕੀਰਾਂ ਦੇ ਬਚਨਾਂ ਨੂੰ ਵੈਸੇ ਹੀ ਨਾ ਲਓ ਸਗੋਂ ਅਮਲ ਕਰੋ, ਉਨ੍ਹਾਂ ਦੀ ਕਿਸੇ ਨਾਲ ਕੋਈ ਵੀ ਕਿਸੇ ਵੀ ਕਿਸਮ ਦੀ ਕਦੇ ਦੁਸ਼ਮਣੀ ਨਹੀਂ ਹੁੰਦੀ ਤੁੁਹਾਡਾ ਮਨ ਦੁਸ਼ਮਣ ਹੈ ਤੁਹਾਡਾ, ਜੋ ਜੈਸੇ ਲੋਕਾਂ ਨੂੰ ਦੇਖਦਾ ਹੈ ਵੈਸਾ ਤੁਹਾਨੂੰ ਬਣਾ ਦਿੰਦਾ ਹੈ ਅਤੇ ਅਜਿਹਾ ਕਲਿਯੁਗ ਹੈ ਕਿ ਕੋਈ ਵੀ ਫਕੀਰ ਦੇ ਕੋਲ ਹੈ, ਮੰਨ ਲਓ ਕੋਈ ਆਦਮੀ ਤੁਹਾਡੇ ਕੋਲੋਂ ਆਏ, ਇੱਧਰ ਕੋਈ ਗੱਲ ਕੀਤੀ ਅਤੇ ਤੁਹਾਨੂੰ ਜਾ ਕੇ ਕੁਝ ਹੋਰ ਕਹਿ ਦਿੱਤਾ ਅਤੇ ਤੁਸੀਂ ਸੋਚਦੇ ਹੋ ਕਿ ਫਕੀਰ ਨੇ ਹੀ ਅਜਿਹਾ ਕਹਿ ਦਿੱਤਾ ਹੋਵੇਗਾ

ਇਹ ਤੁਹਾਡੀ ਗਲਤਫਹਿਮੀ ਹੈ ਅਜਿਹਾ ਕਲਿਯੁਗ ਆ ਗਿਆ ਹੈ ਕਿ ਉਹ ਤੁਹਾਨੂੰ ਭੜਕਾਉਣ ਲਈ ਦਸ ਕਦਮ ਦੀ ਦੂਰੀ ’ਚ ਹੀ ਕੁਝ ਦਾ ਕੁਝ ਬਣਾ ਦਿੰਦੇ ਹਨ ਜੋ ਮਨ ਦੇ ਹੱਥੇ ਮਜ਼ਬੂਰ ਹੈ ਇਸ ਲਈ ਤੁਹਾਡੇ ਅੰਦਰ ਕਦੇ ਅਜਿਹੀ ਗੱਲ ਬੈਠੇ ਤਾਂ ਫਕੀਰ ਤੋਂ ਪੁੱਛ ਲਓ ਉਹ ਇਸ ਦਾ ਜਵਾਬ ਜ਼ਰੂਰ ਦੇਵੇਗਾ ਆਪਣੇ ਮਨ ’ਚ ਤੂਫਾਨ ਖੜ੍ਹਾ ਨਾ ਕਰੋ ਕਿ ਇਹ ਤਾਂ ਮੈਂ ਖੁਦ ਦੇਖਿਆ ਹੈ ਕੋਲ ਖੜ੍ਹਾ ਸੀ ਅਜਿਹਾ ਨਹੀਂ ਉਹ ਵੀ ਮਨ ਦੇ ਅਧੀਨ ਕਦੇ ਵੀ ਹੋ ਸਕਦਾ ਹੈ ਕੋਈ ਵੀ ਗੱਲ ਬਣਾ ਕੇ ਕਹਿ ਸਕਦਾ ਹੈ ਇਸ ਲਈ ਤੁਸੀਂ ਆਪਣੀ ਆਤਮਾ, ਆਪਣੀ ਜ਼ਮੀਰ ਦੀ ਆਵਾਜ਼ ’ਤੇ ਯਕੀਨ ਕਰੋ, ਪੀਰ-ਫਕੀਰ ’ਤੇ ਵਿਸ਼ਵਾਸ ਕਰੋ ਅਤੇ ਜੇਕਰ ਤੁਹਾਨੂੰ ਕੋਈ ਗੱਲ ਚੰਗੀ ਨਹੀਂ ਲੱਗੀ ਤਾਂ ਤੁਹਾਡੇ ਅੰਦਰ ਸ਼ੱਕ ਪੈਦਾ ਕਰਦੀ ਹੋਵੇ ਤਾਂ ਆਪਣੇ ਗੁਰੂ ਤੋਂ ਪੁੱਛਣਾ ਗਲਤ ਨਹੀਂ ਹੁੰਦਾ

ਇਹ ਉੱਤਰ ਲੈਣਾ ਜ਼ਰੂਰੀ ਹੈ ਜੈਸੇ ਬੱਚੇ ਸਵਾਲ ਕਰਦੇ ਹਨ ਕੋਈ ਸਵਾਲ ਉਨ੍ਹਾਂ ਕੋਲ ਉਲਝ ਜਾਂਦਾ ਹੈ ਤਾਂ ਉਹ ਟੀਚਰ ਦੇ ਕੋਲ ਜਾਣਗੇ ਤਾਂ ਉਹ ਸਵਾਲ ਤਾਂ ਹੀ ਹੱਲ ਹੋਵੇਗਾ ਜੇਕਰ ਟੀਚਰ ਅੱਗੋਂ ਕਹੇ ਕਿ ਭੱਜ ਜਾ ਤੂੰ ਪੁੱਛਣ ਕਿਉਂ ਆ ਗਿਆ ਤਾਂ ਇਹ ਗਲਤ ਹੋਵੇਗਾ, ਇਹ ਤਾਂ ਟੀਚਰ ਆਪਣੇ ਕਰਤੱਵ ਤੋਂ ਮੂੰਹ ਮੋੜ ਰਿਹਾ ਹੈ ਕੋਈ ਸਵਾਲ ਲੈ ਕੇ ਆਇਆ ਹੈ, ਉਸ ਦਾ ਤਾਂ ਹੱਲ ਕਰਨਾ ਹੀ ਹੋਵੇਗਾ ਤੁਹਾਨੂੰ ਨਹੀਂ ਆਉਂਦਾ ਤੁਸੀਂ ਇਹ ਕਹੋ ਕਿ ਕੱਲ੍ਹ ਨੂੰ ਦੱਸਾਂਗਾ, ਇਸ ’ਚ ਕੋਈ ਹਰਜ਼ ਨਹੀਂ ਹੈ ਤਾਂ ਐਵੇਂ ਹੀ ਗੁਰੂ, ਪੀਰ, ਪੈਗੰਬਰ ਹੁੰਦਾ ਹੈ ਉਹ ਜਾਂ ਤਾਂ ਉਸ ਦੇ ਸਵਾਲ ਦਾ ਜਵਾਬ ਉਸ ਸਮੇਂ ਦਿੰਦਾ ਹੈ ਜਾਂ ਕਹਿੰਦਾ ਹੈ ਕਿ ਰੁਕ, ਕਿਉਂਕਿ ਉਸ ਦੇ ਕਰਮਾਂ ਦਾ ਫਲ ਆ ਰਿਹਾ ਹੈ,

ਉਹ ਮਾਲਕ ਤੋਂ ਦੁਆ ਕਰਕੇ ਉਸ ਨੂੰ ਦੂਰ ਕਰਕੇ ਉਸ ਨੂੰ ਸਮਾਂ ਦਿੰਦਾ ਹੈ ਅਤੇ ਫਿਰ ਜਵਾਬ ਆਪਣੇ ਆਪ ਹੀ ਆਪਣੇ ਅੰਦਰੋਂ ਮਾਲਕ ਦੀ ਰਹਿਮਤ ਨਾਲ ਮਿਲ ਜਾਇਆ ਕਰਦੇ ਹਨ ਤਾਂ ਫਕੀਰ ਸਭ ਨੂੰ ਗੱਲ ਦੱਸਦੇ ਹਨ, ਸੁਣਾਉਂਦੇ ਹਨ ਅਤੇ ਫਿਰ ਸਾਫ਼ ਦੱਸ ਦਿੰਦੇ ਹਨ ਇਸ ਲਈ ਤੁਸੀਂ ਕਦੇ ਵੀ ਇਸ ਕਲਿਯੁਗ ’ਚ ਕਿਸੇ ਵੀ ਇਨਸਾਨ ਦੀ ਕਹੀ ਗੱਲ ਦਾ ਨਾ ਬੁਰਾ ਮੰੰਨੋ ਅਤੇ ਨਾ ਹੀ ਉਸ ਦੀ ਗੱਲ ਨੂੰ ਫਕੀਰ ਨਾਲ ਜੋੜੋ ਤੁਸੀਂ ਸੋਚ ਲੈਂਦੇ ਹੋ ਕਿ ਇਹ ਆਦਮੀ ਅਜਿਹਾ ਕਰਦਾ ਹੈ, ਸ਼ਾਇਦ ਫਕੀਰ ਹੀ ਅਜਿਹਾ ਹੈ ਨਹੀਂ, ਅਜਿਹਾ ਨਹੀਂ ਹੁੰਦਾ ਕਿਉਂਕਿ ਪੇੜ ਖਰਾਬ ਨਹੀਂ ਹੁੰਦਾ ਫਲ ਖਰਾਬ ਹੋ ਜਾਂਦਾ ਹੈ ‘ਪੇੜ ਫਲੋਂ ਸੇ ਭਰਾ, ਫਲ ਇੱਕ ਗਲਾ, ਗਲਾ ਫਲ ਹੈ ਗਲਾ ਪੇੜ ਕਹੇ ਨਾ ਕੋਇ ਬੁਰਾਈ ਕਰ ਇਨਸਾਨ ਬੁਰਾ ਹੁਆ, ਸਾਰਾ ਧਰਮ ਬੁਰਾ ਨਾ ਹੋਇ’ ਕਿਸੇ ਵੀ ਧਰਮ ਦਾ ਪਹਿਨਾਵਾ ਪਹਿਨ ਕੇ, ਉਸ ਧਰਮ ਦਾ ਨਾਂਅ ਲੈ ਕੇ ਧਰਮ-ਮਜ਼੍ਹਬ ਨੂੰ ਬੁਰਾ ਨਾ ਕਹੋ ਕਿਉਂਕਿ ਤੁਸੀਂ ਤਾਂ ਪਹਿਨਾਵੇ ਨੂੰ ਜਾਣਦੇ ਹੋ, ਭਾਵਨਾ ਨੂੰ ਤਾਂ ਅੱਲ੍ਹਾ, ਰਾਮ ਜਾਣਦਾ ਹੈ

ਕੀ ਧਰਮ ਦੀ ਭਾਵਨਾ ਉਸ ਦੇ ਅੰਦਰ ਹੈ? ਅਜਿਹਾ ਪਹਿਨਾਵਾ ਪਹਿਨ ਕੇ ਜੇਕਰ ਤੂੰ ਬੁਰਾ ਕਰ ਦੇਵੇ ਤਾਂ ਭਾਈ ਉਹ ਕਰਨ ਵਾਲਾ ਬੁਰਾ ਹੈ ‘ਬੁਰਾਈ ਪਰ ਉਤਰ ਆਏ ਵੋ ਇਨਸਾਨ ਬੁਰਾ ਹੈ’ ਧਰਮ-ਮਜ਼੍ਹਬ ਬੁਰੇ ਨਹੀਂ ਹੁੰਦੇ ਕਿਸੇ ਧਰਮ ’ਚ ਪੀਰ-ਪੈਗੰਬਰ, ਗੁਰੂ ਨੇ ਕਿਸੇ ਦਾ ਬੁਰਾ ਕਰਨ ਦਾ ਨਾ ਲਿਖਿਆ ਅਤੇ ਨਾ ਹੀ ਕਿਹਾ ਹਾਂ, ਬੁਰਾਈ ’ਤੇ ਜੋ ਉਤਰ ਆਉਂਦੇ ਹਨ, ਬੁਰਾਈ ’ਤੇ ਜੋ ਚੱਲ ਪੈਂਦੇ ਹਨ ਉਨ੍ਹਾਂ ਦੀ ਵਜ੍ਹਾ ਨਾਲ ਸਾਰਾ ਧਰਮ-ਮਜ਼੍ਹਬ ਬੁਰਾ ਨਹੀਂ ਹੁੰਦਾ ਇਸ ਲਈ ਇਨਸਾਨ ਸਭ ਨੂੰ ਇੱਕ ਤਰਾਜੂ ’ਚ ਨਾ ਤੋਲੇ, ਇਨਸਾਨ ਤੁਹਾਨੂੰ ਗਲਤ ਕਹਿੰਦਾ ਹੈ, ਬੁਰਾ ਕਹਿੰਦਾ ਹੈ ਤਾਂ ਤੁਸੀਂ ਇਹ ਨਾ ਸੋਚੋ ਕਿ ਉਸ ਨੂੰ ਫਕੀਰ ਅਜਿਹਾ ਕਹਿੰਦਾ ਹੈ ਉਹ ਆਪਣੇ ਮਨ ਦਾ ਗੁਲਾਮ ਹੈ, ਆਪਣੇ ਮਨ ਦੇ ਹੱਥੇ ਮਜ਼ਬੂਰ ਹੈ ਫਕੀਰ ਤਾਂ ਸਭ ਦੇ ਲਈ ਦੁਆਵਾਂ ਕਰਦੇ ਹਨ, ਸਭ ਦਾ ਭਲਾ ਮੰਗਦੇ ਹਨ, ਨਾਮ ਦੀ ਦਵਾਈ ਦਿੰਦੇ ਹਨ ਤਾਂ ਜੋ ਸਿਮਰਨ ਕਰਕੇ ਤੁਹਾਡੀ ਮੈਲ ਉਤਰ ਸਕੇ ਅਤੇ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਤੁਸੀਂ ਬਣ ਸਕੋ

ਭਜਨ ਦੇ ਆਖਰ ’ਚ ਆਇਆ ਜੀ:-

ਨਈਆ ਭਵਸਾਗਰ ਮੇਂ ਗੋਤੇ ਥੀ ਖਾਤੀ, ਘੁੰਮਣਘੇਰ ਮੇਂ ਥੀ ਫੰਸ ਜਾਤੀ
ਕਿਸ਼ਤੀ ਤਰਾਨੇ ਵਾਲਾ ਗੁਰੂ ਬਿਨ ਕੌਨ ਹੈ

ਦੁਨੀਆ ਦਾ ਜੋ ਰਹਿਣਾ ਹੈ ਇਹ ਭਵਸਾਗਰ ਹੈ, ਇੱਥੇ ਬੁਰਾਈ ਦੇ ਤੂਫਾਨ ਉੱਠ ਰਹੇ ਹਨ ਕਈ ਵਾਰ ਇਨਸਾਨ ਏਨਾ ਮਜ਼ਬੂਰ ਹੋ ਜਾਂਦਾ ਹੈ ਕਿ ਉਹ ਖੁਦਕੁਸ਼ੀ ਦੀ ਸੋਚਣ ਲਗਦਾ ਹੈ ਉਹ ਅਜਿਹਾ ਕਰ ਵੀ ਲੈਂਦਾ ਹੈ ਪਰ ਇਹ ਤਾਂ ਬਿਲਕੁਲ ਗਲਤ ਹੈ ਕਿਉਂ? ‘ਆਤਮਘਾਤੀ ਸੋ ਮਹਾਂਪਾਪੀ’ ਕਹਿਣ ਦਾ ਮਤਲਬ ਕਿ ਅਜਿਹਾ ਸੰਸਾਰ ’ਚ ਹੋ ਰਿਹਾ ਹੈ ਕਿ ਇਨਸਾਨ ਉਸ ਨਾਲ ਹੱਦ ਤੋਂ ਜ਼ਿਆਦਾ ਪ੍ਰੇਸ਼ਾਨ ਹੋ ਜਾਂਦਾ ਹੈ, ਉਸ ਨੂੰ ਝੱਲ ਨਹੀਂ ਪਾਉਂਦਾ ਅਤੇ ਇੱਕ ਹੀ ਰਸਤਾ ਨਜ਼ਰ ਆਉਂਦਾ ਹੈ ਅਤੇ ਉਹ ਮੌਤ ਕਿ ਖੁਦ ਦਾ ਛੁਟਕਾਰਾ ਤਾਂ ਭਾਈ! ਇਸ ਝੂਠ ਦੇ ਯੁੱਗ ’ਚ, ਬੁਰਾਈ ਦੇ ਯੁੱਗ ’ਚ ਜਿੱਥੇ ਬੁਰਾਈ ਦੀ ਗੱਲ ਦੇ ਲਈ ਕੋਈ ਚਮਤਕਾਰ ਦੀ ਜ਼ਰੂਰਤ ਨਹੀਂ ਕੋਈ ਥੋੜ੍ਹੀ ਜਿਹੀ ਗੱਲ ਛੱਡ ਦੇਵੇ, ਜਿਸ ਦਾ ਕੋਈ ਸਿਰ-ਪੈਰ ਨਹੀਂ ਉਸ ’ਤੇ ਇਨਸਾਨ ਝੱਟ ਨਾਲ ਵਿਸ਼ਵਾਸ ਕਰ ਲੈਂਦਾ ਹੈ ਪਰ ਜੋ ਸੰਤਾਂ ਨੇ ਰਿਸਰਚ ਕਰਕੇ ਲਿਖਿਆ ਕਿ ਅੱਲ੍ਹਾ ਹੈ, ਵਾਹਿਗੁਰੂ ਹੈ, ਰਾਮ ਹੈ, ਉਸ ਦੀ ਦਇਆ-ਮਿਹਰ, ਰਹਿਮਤ ਵਰਸਦੀ ਹੈ,

ਕਮੀ ਨਹੀਂ ਰਹਿੰਦੀ ਉਸ ਦੇ ਜੋ ਗ੍ਰੰਥ ਭਰੇ ਪਏ ਹਨ, ਲਿਖਿਆ ਹੋਇਆ ਹੈ, ਉਨ੍ਹਾਂ ਦੇ ਨਾਂਅ ਦਰਜ਼ ਹਨ, ਉਨ੍ਹਾਂ ’ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੁੰਦਾ ਅਤੇ ਬਿਨਾਂ ਸਿਰ-ਪੈਰ ਦੀ ਕੋਈ ਛੱਡ ਦੇਵੇ ਉਸ ਨੂੰ ਝੱਟ ਤੋਂ ਫੜ ਲੈਂਦਾ ਹੈ ਅਜਿਹਾ ਹੈ ਇਹ ਝੂਠ ਦਾ ਬੋਲਬਾਲਾ, ਝੂਠਾ ਸੰਸਾਰ ਤਾਂ ਇਸੇ ’ਚ ਜ਼ਿੰਦਗੀ ਰੂਪੀ ਨਈਆ, ਵਿਚਾਰ, ਖਿਆਲਾਤ ਘੁੰਮਣਘੇਰੀ ’ਚ ਪੈ ਜਾਂਦੇ ਹਨ, ਇਨਸਾਨ ਦੇ ਵਿਚਾਰ ਡਗਮਗਾਉਣ ਲਗਦੇ ਹਨ ਤਾਂ ਸਹਾਰਾ ਦਿੰਦਾ ਹੈ ਉਹ ਸਤਿਗੁਰੂ, ਅੱਲ੍ਹਾ, ਰਾਮ ਉਹ ਹੀ ਬਾਂਹ ਫੜਦਾ ਹੈ, ਨਹੀਂ ਤਾਂ ਇਨਸਾਨ ਸੋਚਦਾ ਹੈ ਕਿਸ ’ਤੇ ਵਿਸ਼ਵਾਸ ਕਰਾਂ ਜਿਸ ਨੂੰ ਦੇਖੋ ਬੁਰਾਈ ’ਚ ਲੱਗਿਆ ਹੋਇਆ ਹੈ, ਜਿਸ ਨੂੰ ਦੇਖੋ, ਬੁਰੇ ਕੰਮਾਂ ’ਚ ਲੱਗਿਆ ਹੋਇਆ ਹੈ ਕਿਵੇਂ ਯਕੀਨ ਕਰੀਏ, ਕਿਵੇਂ ਸਮਝੀਏ ਕਿ ਭਾਈ ਇਹ ਸਹੀ ਕਰ ਰਿਹਾ ਹੈ ਪਰ ਫਿਰ ਵੀ ਵਿਸ਼ਵਾਸ ਤਾਂ ਕਰਨਾ ਹੀ ਪਵੇਗਾ ਕਿਉਂਕਿ ਹਰ ਕੰਮ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ ਤਾਂ ਉਨ੍ਹਾਂ ਫਕੀਰਾਂ ਦਾ, ਜਿਨ੍ਹਾਂ ਨੇ ਏਨਾ ਲਿਖਿਆ ਹੈੈ, ਰਿਸਰਚ ਤੋਂ ਬਾਅਦ ਸਾਰੀ-ਸਾਰੀ ਉਮਰ ਲਾ ਦਿੱਤੀ, ਭਲਾਈ ਨੇਕੀ ਲਈ ਸਭ ਕੁਝ ਕੁਰਬਾਨ ਕੀਤਾ, ਕੀ ਉਨ੍ਹਾਂ ਦੀਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੇਕਰ ਕਰੇ ਤਾਂ ਰਿਜ਼ਲਟ ਪਾੱਜ਼ੀਟਿਵ ਮਿਲੇਗਾ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਜ਼ਰੂਰ ਬਣੇਗਾ

ਗਿਆਨ ਦੀਪ ਦੇਕਰ ਅੰਧੇਰ ਮਿਟਾਈ,
ਭੇਦ-ਭਰਮ ਅਬ ਰਹਾ ਨਾ ਕਾਈ
ਭ੍ਰਮ ਮਿਟਾਨੇ ਵਾਲਾ ਗੁਰੂ ਬਿਨ ਕੌਨ ਹੈ

ਇਸ ਬਾਰੇ ’ਚ ਲਿਖਿਆ-ਦੱਸਿਆ ਹੈ
ਕਿ ਜੋ ਗਿਆਨ ਕਰਵਾਉਂਦਾ ਹੈ ਉਹ ਫਕੀਰ ਕਰਵਾਉਂਦਾ ਹੈ, ਗੁਰੂ, ਸੱਚਾ ਮੁਰਸ਼ਿਦੇ-ਕਾਮਲ ਕਰਵਾਉਂਦਾ ਹੈ, ਉਹ ਅਗਿਆਨਤਾ ਰੂਪੀ ਅੰਧਕਾਰ ਨੂੰ ਦੂਰ ਕਰਵਾਉਂਦਾ ਹੈ ਤਾਂ ਗੁਰੂ ਦੇ ਬਚਨ ਜੇਕਰ ਇਨਸਾਨ ਮੰਨ ਲਵੇ, ਅਮਲ ਕਰ ਲਵੇ ਤਾਂ ਜ਼ਰੂਰ ਬੁਰਾਈਆਂ ਤੋਂ ਛੁਟਕਾਰਾ ਹੋਵੇਗਾ, ਤੁਸੀਂ ਆਪਣੇ ਗ਼ਮ ਦੁੱਖ ਚਿੰਤਾਵਾਂ ਤੋਂ ਆਜ਼ਾਦ ਹੋ ਕੇ, ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਜ਼ਰੂਰ ਬਣ ਸਕਦੇ ਹੋ, ਆਪਣੇ ਅੰਦਰ ਦੀਆਂ ਬੁਰਾਈਆਂ ’ਤੇ ਜਿੱਤ ਹਾਸਲ ਕਰ ਸਕਦੇ ਹੋ ਅਤੇ ਜਦੋਂ ਤੱਕ ਤੁਸੀਂ ਅਮਲ ਨਹੀਂ ਕਰਦੇ ਦਇਆ-ਮਿਹਰ ਰਹਿਮਤ ਦੇ ਕਾਬਲ ਨਹੀਂ ਬਣ ਸਕਦੇ ਤਾਂ ਗੁਰੂ ਦਾ ਕੰਮ ਲੋਕਾਂ ਨੂੰ ਅਗਿਆਨਤਾ ਰੂਪੀ ਅੰਧਕਾਰ ਤੋਂ ਬਾਹਰ ਲਿਆਉਣਾ ਹੈ

ਪਾਖੰਡਵਾਦ ਨਾ ਕਰੋ ਅਰੇ! ਪੰਜ-ਸੱਤ ਇੱਟਾਂ ਲਾਉਂਦੇ ਹੋ ਅਤੇ ਉਸੇ ਦੇ ਅੱਗੇ ਝੁਕ ਜਾਂਦੇ ਹੋ, ਕਿਉਂ, ਉਹ ਮਾਲਕ ਹੈ? ਮਾਲਕ ਉਹ ਨਹੀਂ ਜਿਸ ਨੂੰ ਤੁਸੀਂ ਬਣਾਉਂਦੇ ਹੋ ਮਾਲਕ ਉਹ ਹੈ ਜਿਸ ਨੇ ਤੁਹਾਨੂੰ ਬਣਾਇਆ ਹੈ ਮਾਲਕ ਉਹ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਮਾਲਕ ਉਹ ਨਹੀਂ ਜੋ ਦੋ ਰੁਪਏ ’ਚ ਖੁਸ਼ ਹੋ ਜਾਵੇ ਮਾਲਕ ਉਹ ਹੈ ਜਿਸ ਨੇ ਸਭ ਕੁਝ ਬਣਾਇਆ ਹੈ ਉਹ ਇਨਸਾਨ ਦੇ ਦੋ ਰੁਪਏ ’ਤੇ ਖੁਸ਼ ਨਹੀਂ ਹੋਵੇਗਾ ਅਗਰ ਉਹ ਪੈਸੇ ਦਾ ਆਸ਼ਿਕ ਹੈ ਤਾਂ ਨੋਟ ਬਣਾਉਣ ਵਾਲੀ ਮਸ਼ੀਨ ਦੇ ਉੱਪਰ ਨਾ ਬੈਠ ਜਾਏਗਾ ਅਤੇ ਉੱਥੋਂ ਕਰਾਰੇ-ਕਰਾਰੇ ਨੋਟ ਲੈਂਦਾ ਰਹੇਗਾ ਇਨਸਾਨ ਦੇ ਪੈਸੇ ਨਾਲ ਉਸ ਨੂੰ ਕੀ ਮਤਲਬ ਮਤਲਬ ਤਾਂ ਤੈਨੂੰ ਹੈ ਤੂੰ ਦੋ ਰੁਪਏ ਦਿੰਦਾ ਹੈਂ ਤਾਂ ਤੂੰ ਲੱਖਾਂ ਦਾ ਕੰਮ ਕੱਢਦਾ ਹੈ ਏਨੇ ਘੱਟ ਤਾਂ ਆਦਮੀ ਵੀ ਨਹੀਂ ਲੈਂਦਾ ਹਾਂ, ਆਦਮੀ ਵੀ ਆਦਮੀ ਦਾ ਕੰਮ ਜੇਕਰ ਕਰਵਾਉਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਤੇਰਾ ਕੰਮ ਕਰਵਾਊਂਗਾ 15 ਹਜ਼ਾਰ ਇੱਧਰ ਰੱਖ ਦੇ ਪਰ ਇਨਸਾਨ ਤਾਂ ਕਮਾਲ ਕਰਦਾ ਹੈ ਭਗਵਾਨ ਤੋਂ ਕੰਮ ਲੈਂਦਾ ਹੈ

ਚਾਰ ਲੱਖ ਦਾ ਅੱਠ ਲੱਖ ਕਰ ਦੇ ਸਵਾ ਸੌ ਦਾ ਪ੍ਰਸ਼ਾਦ ਖੁਵਾਊਂਗਾ ਉਸ ’ਚ ਚਵੰਨੀ ਦਾ ਪ੍ਰਸ਼ਾਦ ਭਗਵਾਨ ਨੂੰ, ਬਾਕੀ ਦਾ ਖੁਦ ਡਕਾਰ ਜਾਂਦਾ ਹੈ ਕਿੰਨੀ ਹੈਰਾਨੀ ਦੀ ਗੱਲ ਹੈ ਭਗਵਾਨ ਦਾ ਹਿੱਸਾ ਏਨਾ ਘੱਟ! ਚਲੋ, ਏਨਾ ਘੱਟ ਵੀ ਜੇਕਰ ਉਹ ਭਗਵਾਨ ਲੈ ਲਵੇ ਨਾ ਤਾਂ ਵੀ ਮੰਨੀ ਗੱਲ ਪਰ ਉਹ ਤਾਂ ਲੈਂਦਾ ਹੀ ਨਹੀਂ ਉਸ ਨੂੰ ਤਾਂ ਕੋਈ ਹੋਰ ਹੀ ਚਟ ਕਰ ਜਾਂਦਾ ਹੈ ਮਾਲਕ ਤਾਂ ਖਾਏਗਾ ਹੀ ਨਹੀਂ ਉਸ ਨੂੰ ਫਿਰ ਤੂੰ ਕਿਵੇਂ ਸਮਝਦਾ ਹੈਂ ਕਿ ਉਹ ਤੇਰੇ ਝਾਂਸੇ ’ਚ ਆ ਜਾਏਗਾ ਤਾਂ ਇਨ੍ਹਾਂ ਪਾਖੰਡਾਂ ਤੋਂ ਜੇਕਰ ਕੋਈ ਬਚਾਉਣ ਵਾਲਾ ਹੈ ਤਾਂ ਉਹ ਸੱਚਾ ਗੁਰੂ ਹੈ, ਜੋ ਸਿਖਾਉਂਦਾ ਹੈ ਤੁਸੀਂ ਇੱਕ ਸੂਰਜ ਬਣਾ ਕੇ ਦਿਖਾਓ, ਕੋਈ ਵੀ ਪੇਂਟਰ, ਕੋਈ ਵੀ ਮੂਰਤੀਕਾਰ, ਕੋਈ ਵੀ ਕਲਾਕਾਰ ਸੂਰਜ ਵਰਗਾ ਸੂਰਜ ਬਣਾ ਦੇਵੇ ਏਨੀ ਜਿਸ ’ਚ ਲਾਈਟ ਹੋਵੇ, ਏਨਾ ਜਿਸ ’ਚ ਪ੍ਰਕਾਸ਼ ਹੋਵੇ, ਅਜਿਹਾ ਸੂਰਜ ਉਹ ਨਹੀਂ ਬਣਾ ਸਕਦਾ, ਤਾਂ ਫਿਰ ਜਿਸ ਭਗਵਾਨ ਦੇ ਵਾਲ ਜਿੰਨੀ ਜਗ੍ਹਾ ’ਚ, ਸਾਰੇ ਧਰਮਾਂ ’ਚ ਲਿਖਿਆ ਹੈ, ਕਰੋੜਾਂ ਸੂਰਜਾਂ ਤੋਂ ਵਧ ਕੇ ਪ੍ਰਕਾਸ਼ ਹੈ, ਉਸ ਨੂੰ ਤੁਸੀਂ ਕਿਵੇਂ ਬਣਾ ਸਕਦੇ ਹੋ, ਦੱਸੋੋ ਤਾਂ ਸਹੀ? ਕੀ ਇਹ ਉਸ ਦਾ ਨਿਰਾਦਰ ਨਹੀਂ ਹੈ? ਮਾਲਕ ਨੇ ਸਭ ਨੂੰ ਬਣਾਇਆ, ਉਸ ਨੂੰ ਨਹੀਂ ਬਣਾਇਆ ਜਾ ਸਕਦਾ ਹੈ ਉਹ ਤਾਂ ਬਣਿਆ ਹੋਇਆ ਹੈ ਇੱਕ ਹੁੰਦੇ ਹੋਏ ਵੀ ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ’ਚ ਹੈ ਅਤੇ ਉਹ ਹੀ ਇੱਕ ਅਜਿਹਾ ਹੈ ਜੋ ਆਵਾਗਮਨ ’ਚ ਨਹੀਂ ਆਉਂਦਾ, ਬਾਕੀ ਹਰ ਕਿਸੇ ਨੂੰ ਆਵਾਗਮਨ ’ਚ ਆਉਣਾ ਹੀ ਪੈਂਦਾ ਹੈ ਉਹ ਮਾਲਕ ਦਇਆ ਦਾ ਸਾਗਰ, ਰਹਿਮਤ ਦਾ ਦਾਤਾ ਹੈ ਉਹ ਜਨਮ-ਮਰਨ ’ਚ ਨਾ ਆਉਂਦੇ ਹੋਏ ਵੀ ਹਰ ਜਗ੍ਹਾ ਮੌਜ਼ੂਦ ਹੈ

ਅੱਗੇ ਭਜਨ ’ਚ ਆਇਆ-

‘ਲੰਬਾ ਚੌਰਾਸੀ ਕਾ ਚੱਕਰ ਬਨਾਇਆ,
ਜਨਮ-ਮਰਨ ਕਾ ਕਸ਼ਟ ਉਠਾਇਆ
ਕਾਲ ਸੇ ਬਚਾਨੇ ਵਾਲਾ ਗੁਰੂ ਬਿਨ ਕੌਨ ਹੈ’

ਇਸ ਬਾਰੇ ’ਚ ਲਿਖਿਆ ਦੱਸਿਆ ਹੈ-

ਜੋ ਰੂਹਾਂ ਨਰਕਾਂ ’ਚੋਂ ਨਿਕਲਦੀਆਂ ਹਨ, ਉਹ ਪਹਿਲਾਂ ਰੁੱਖਾਂ ’ਚ ਪ੍ਰਵੇਸ਼ ਕਰਦੀਆਂ ਹਨ, ਫਿਰ ਕੀੜੇ-ਮਕੌੜਿਆਂ ’ਚ, ਫਿਰ ਪੰਛੀਆਂ ’ਚ ਅਤੇ ਫਿਰ ਮਨੁੱਖ ਦਾ ਜਨਮ ਲੈਂਦੀਆਂ ਹਨ

ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ
ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ-ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲੁ ਜਗਦੀਸ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ’

ਕਿ ਚੌਰਾਸੀ ਲੱਖ ਜਨਮ-ਮਰਨ ’ਚ ਜਾਣਾ ਪੈਂਦਾ ਹੈ ਉਸ ਤੋਂ ਬਚਾਉਣ ਵਾਲਾ ਗੁਰੂ, ਫਕੀਰ ਹੁੰਦਾ ਹੈ ਜੋ ਅੱਲ੍ਹਾ, ਵਾਹਿਗੁਰੂ ਦੇ ਨਾਮ ਨਾਲ ਜੋੜ ਕੇ ਆਵਾਗਮਨ ਤੋਂ ਮੌਕਸ਼-ਮੁਕਤੀ ਦਿਲਵਾ ਦਿੰਦਾ ਹੈ ‘ਜਨਮ-ਮਰਨ ਤੋਂ,’ ਏਨਾ ਵੱਡਾ ਰੋਗ, ਜੋ ਕਿਸੇ ਨਾਲ ਨਹੀਂ ਕੱਟਦਾ, ਉਹ ਫਕੀਰ ਅੱਲ੍ਹਾ, ਰਾਮ ਦੇ ਨਾਮ ਨਾਲ ਕਟਵਾ ਦਿੰਦੇ ਹਨ ਜੋ ਅਮਲ ਕਰ ਲੈਂਦੇ ਹਨ ਉਹ ਦੇਖ ਵੀ ਲੈਂਦੇ ਹਨ ਕਿ ਕਿਵੇਂ ਕੱਟ ਜਾਂਦਾ ਹੈ, ਕਿਵੇਂ ਉਹ ਖੰਡਾਂ-ਬ੍ਰਹਿਮੰਡਾਂ ਨੂੰ ਪਾਰ ਕਰਦੇ ਹੋਏ ਨਿੱਜ ਮੁਕਾਮ ਪਹੁੰਚ ਕੇ ਮਾਲਕ ਦੀ ਦਇਆ-ਮਿਹਰ ਦੇ ਦਰਸ਼-ਦੀਦਾਰ ਕਰ ਲੈਂਦੇ ਹਨ

ਅਗਿਆਨਤਾ ਕੀ ਨਿੰਦਰਾ ਸੇ ਗੁਰੂ ਨੇ ਜਗਾਇਆ,
ਦੀਪਕ ਗਿਆਨ ਦੇਕਰ ਘਟ ਮੇਂ ਦਿਖਾਇਆ
ਪ੍ਰਭੂ ਕੋ ਦਿਖਾਨੇ ਵਾਲਾ ਗੁਰੂ ਬਿਨ ਕੌਨ ਹੈ

ਕਈ ਵਾਰ ਕਈ ਲੋਕ ਗੁਰੂ ਪੀਰ, ਫਕੀਰ ਦੀ ਗੱਲ ਨੂੰ ਅਮਲ ’ਚ ਨਾ ਲਿਆ ਕੇ ਉਨ੍ਹਾਂ ’ਚ ਵੀ ਕਮੀਆਂ ਕੱਢਣ ਲੱਗਦੇ ਹਨ ਉਹ ਇਹ ਨਹੀਂ ਜਾਣਦੇ ਕਿ ਇਸ ’ਚ ਉਨ੍ਹਾਂ ਦੀ ਕੀ ਰਜ਼ਾ ਹੁੰਦੀ ਹੈ ਇੱਕ ਭਗਤ, ਫੱਕੜ ਫਕੀਰ, ਭਾਵ ਅਜਿਹੇ ਭਗਤ ਜੋ ਮਾਲਕ ਦੀ ਆਸ਼ਿਕੀ ’ਚ ਲੱਗ ਜਾਂਦੇ ਹਨ ਜੋ ਦੂਸਰਿਆਂ ਲਈ ਘੱਟ ਸਮਝਾਉਂਦੇ ਹਨ ਅਤੇ ਦਿਨ-ਰਾਤ ਖੁਦ ਮਾਲਕ ਦੇ ਗੁਣ ਗਾਉਂਦੇ ਰਹਿੰਦੇ ਹਨ, ਤਾਂ ਅਜਿਹਾ ਕੋਈ ਭਗਤ-ਫਕੀਰ ਜਾ ਰਿਹਾ ਸੀ ਮਾਲਕ ਦੀ ਉਪਮਾ ਕਰ ਰਿਹਾ ਸੀ ਆਇਆ, ਕੀ ਦੇਖਿਆ- ਖੂਬਸੂਰਤ ਫੁੱਲ ਹੈ ਉਸ ਦੀ ਬੜੀ ਉਪਮਾ ਕੀਤੀ ਦੁਆ ਦੇ ਲਈ ਹੱਥ ਉਠਾ ਲਏ, ਹੇ ਅੱਲ੍ਹਾ-ਤਾਅਲਾ! ਹੇ ਰਹਿਮਤ ਦੇ ਦਾਤਾ! ਤੇਰਾ ਕਮਾਲ ਹੈ! ਗਜ਼ਬ ਹੈ ਅਜੀ, ਕੈਸੇ-ਕੈਸੇ ਰੰਗ ਭਰੇ ਹਨ ਤੂੰ! ਕੈਸੀ ਖੁਸ਼ਬੂ ਆ ਰਹੀ ਹੈ! ਵਾਹ ਮੇਰੇ ਮੌਲਾ! ਵਾਹ ਮੇਰੇ ਅੱਲ੍ਹਾ! ਵਾਹ ਮੇਰਾ ਵਾਹਿਗੁਰੂ ਤੂੰ ਧੰਨ ਹੈ! ਥੋੜ੍ਹੀ ਹੋਰ ਅੱਗੇ ਗਿਆ-ਫਰੂਟ ਲੱਗੇ ਹੋਏ ਹਨ ਫਿਰ ਰੁਕ ਗਿਆ ਉਸ ਦੀ ਇਹੀ ਭਗਤੀ, ਉਸ ਦੀ ਉਪਮਾ ਕਰਨਾ ਕਹਿੰਦਾ-ਵਾਹ ਮਾਲਕ, ਵਾਹ! ਕੀ ਗਜ਼ਬ ਕੀਤਾ ਹੈ ਤੂੰ! ਕਿੰਨਾ ਰਸੀਲਾ ਮੇਵਾ ਹੈ! ਕਿੰਨੇ ਵਧੀਆ-ਵਧੀਆ ਫਰੂਟ ਹਨ! ਕਿੰਨਾ ਖੂਬਸੂਰਤ ਫਲ ਹੈ!

ਕੀ ਖੂਬਸੂਰਤੀ ਹੈ! ਕੀ ਜਾਇਕਾ ਹੈ! ਤੂੰ ਗਜ਼ਬ ਹੈ, ਕੀ ਦੱਸਾਂ ਤੈਨੂੰ! ਬਸ, ਨਿਗਾਹ ਮਾਰਦਾ ਜਾ ਰਿਹਾ ਹੈ, ਆਪਣੀ ਮਸਤੀ ’ਚ ਕਿਸੇ ਨੂੰ ਕੁਝ ਵੀ ਨਹੀਂ ਕਹਿ ਰਿਹਾ ਜਾਂਦੇ-ਜਾਂਦੇ ਇੱਕ ਬਸਤੀ ’ਚ ਆ ਗਿਆ ਬਸਤੀ ’ਚ ਆਇਆ ਤਾਂ ਕੀ ਦੇਖਿਆ ਕਿ ਇੱਕ ਭੈਣ ਸਿਰ ਨਹਾਏ ਖੜ੍ਹੀ ਹੈ ਐਸੇ ਹੀ ਨਿਗਾਹ ਮਾਰੀ, ਦੇਖਿਆ, ਖੂਬਸੂਰਤ ਹੈ ਕਹਿਣ ਲੱਗਿਆ ਕਿ ਵਾਹ ਮੌਲਾ, ਵਾਹ ਕੁਦਰਤ ਤੇਰੀ! ਕਿਆ ਖੂਬਸੂਰਤ ਬਣਾਇਆ ਉਸ ਭੈਣ ਨੂੰ! ਕਮਾਲ ਕਰ ਦਿੱਤੀ! ਕੈਸੇ ਹਨ ਤੇਰੇ ਸਾਂਚੇ! ਕੈਸਾ ਹੈ ਤੂੰ! ਤੂੰ ਗਜਬ ਦਾ ਹੈ ਜਦੋਂ ਇਹ ਗੱਲ ਸੁਣੀ ਤਾਂ ਉੱਥੇ ਹੱਲਾ ਮੱਚ ਗਿਆ ਖਾਸ ਕਰਕੇ ਉਸ ਭੈਣ ਨੂੰ ਬਹੁਤ ਗੁੱਸਾ ਆਇਆ ਕਿ ਇਹ ਫਕੀਰ ਮੈਨੂੰ ਗਲਤ ਬੋਲਦਾ ਹੈ ਫਕੀਰ ਤਾਂ ਸਿਰਫ਼ ਮਾਲਕ ਦੀ ਉਪਮਾ ਕਰਦਾ ਜਾ ਰਿਹਾ ਸੀ, ਨਿਗਾਹ ’ਚ ਜੋ ਕੋਈ ਵੀ ਆਇਆ, ਉਸ ਨੂੰ ਦੇਖ ਕੇ ਉਸ ਮਾਲਕ ਦੀ ਉਪਮਾ ਕਰਨ ਲੱਗਿਆ ਪਰ ਦੇਖਣ ਵਾਲਿਆਂ ਨੇ ਇਲਜ਼ਾਮ ਲਗਾਇਆ ਉਸ ਭੈਣ ਨੇ ਝੱਟ ਨਾਲ ਆਪਣੇ ਪਤੀਦੇਵ ਨੂੰ ਬੁਲਾਇਆ ਕਿ ਉਹ ਫਕੀਰ ਖੜ੍ਹਾ ਹੈ,

ਫਟੇਹਾਲ ਹੈ ਅਤੇ ਮੈਨੂੰ ਗਲਤ ਨਿਗਾਹ ਨਾਲ ਦੇਖਦਾ ਹੈ, ਮੈਨੂੰ ਗਲਤ ਬੋਲਦਾ ਹੈ ਭੈਣ ਦੇ ਘਰਵਾਲੇ ਨੂੰ ਗੁੱਸਾ ਆਇਆ, ਉਸ ਨੇ ਆ ਕੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਸ ’ਤੇ ਵੀ ਫਕੀਰ ਕਹਿਣ ਲੱਗਿਆ ਕਿ ਵਾਹ ਮਾਲਕ, ਕਿਆ ਤੇਰੀ ਰਜ਼ਾ ਹੈ! ਮੈਂ ਤੇਰੀ ਉਪਮਾ ਕਰ ਰਿਹਾ ਹਾਂ ਅਤੇ ਤੂੰ ਮੇਰੇ ’ਤੇ ਕੀ ਬਰਸਾ ਰਿਹਾ ਹੈਂ ਵਾਹ-ਵਾਹ! ਕੀ ਰਮਜ਼ ਜਾਣੇ ਉਸ ਮਾਲਕ ਦੀ ਉਸ ਦੀ ਪਿਟਾਈ ਹੋ ਰਹੀ ਹੈ ਪਰ ਫਿਰ ਵੀ ਵਾਹ-ਵਾਹ ਕਰ ਰਿਹਾ ਹੈ ਕਹਿੰਦਾ ਹੈ ਕਿ ਵਾਹ ਮਾਲਕ, ਤੂੰ ਤਾਂ ਕਮਾਲ ਹੈ! ਮੈਂ ਕਦੇ ਸੋਚਿਆ ਵੀ ਨਹੀਂ ਤੂੰ ਉਹ ਦਿਖਾ ਦਿੱਤਾ ਤੂੰ ਹੈ ਤਾਂ ਗਜ਼ਬ ਦਾ ਜਦੋਂ ਉਸ ਭੈਣ ਦੇ ਪਤੀ ਨੇ ਉਸ ਦੀ ਪਿਟਾਈ ਕੀਤੀ ਅਤੇ ਕਿਹਾ ਕਿ ਤੂੰ ਮੇਰੀ ਔਰਤ ਨੂੰ ਗਲਤ ਦੇਖਦਾ ਹੈ ਤਾਂ ਫਕੀਰ ਕਹਿੰਦਾ ਹੈ ਕਿ ਨਹੀਂ ਭਾਈ! ਮੈਂ ਤਾਂ ਆਪਣੇ ਮਾਲਕ ਦੀ ਗੱਲ ਕਰਦਾ ਹਾਂ ਉਹ ਆਦਮੀ ਕਹਿਣ ਲੱਗਿਆ ਕਿ ਮੈਂ ਉਸ ਦਾ ਮਾਲਕ ਹਾਂ, ਤੂੰ ਉਸ ਵੱਲ ਦੇਖਿਆ ਕਿਉਂ? ਫਕੀਰ ਕਹਿਣ ਲੱਗਿਆ, ਭਾਈ! ਇੱਥੇ ਤਾਂ ਮਾਲਕ-ਮਾਲਕ ਦਾ ਝਗੜਾ ਹੋ ਗਿਆ!

ਤੂੰ ਉਸ ਦਾ ਮਾਲਕ, ਮੇਰਾ ਵੀ ਕੋਈ ਮਾਲਕ ਚਲੋ, ਦੋਵਾਂ ਦਾ ਮਾਲਕ ਜਾਣੇ ਜਦੋਂ ਉਹ ਆਦਮੀ ਉਸ ਫਕੀਰ ਦੀ ਪਿਟਾਈ ਕਰਕੇ ਵਾਪਸ ਪੌੜੀਆਂ ਚੜ੍ਹ ਕੇ ਉੱਪਰ ਜਾ ਰਿਹਾ ਸੀ ਤਾਂ ਅਜਿਹਾ ਪੈਰ ਫਿਸਲਿਆ ਕਿ ਗਰਦਨ ਦਾ ਮਣਕਾ ਟੁੱਟ ਗਿਆ ਅਤੇ ਮਰ ਗਿਆ ਹੁਣ ਔਰਤ ਨੇ ਸ਼ੋਰ ਮਚਾ ਦਿੱਤਾ ਕਿ ਆਓ ਲੋਕੋ, ਦੇਖੋ ਇਸ ਫਕੀਰ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਲੋਕ ਇਕੱਠੇ ਹੋ ਗਏ ਉਹ ਫਕੀਰ ਨੂੰ ਕਹਿਣ ਲੱਗੇ ਕਿ ਜੀ ਤੁਹਾਡਾ ਕੋਈ ਝਗੜਾ ਸੀ, ਕੋਈ ਲੜਾਈ ਸੀ? ਤਾਂ ਉਹ ਫਕੀਰ ਕਹਿਣ ਲੱਗਿਆ ਕਿ ਨਹੀਂ ਜੀ! ਮੇਰੀ ਕੋਈ ਲੜਾਈ ਨਹੀਂ ਸੀ ਮਾਲਕ-ਮਾਲਕ ਦਾ ਝਗੜਾ ਸੀ? ਫੈਸਲਾ ਹੋ ਗਿਆ ਮੈਂ ਕੁਝ ਨਹੀਂ ਕੀਤਾ ਮੈਂ ਕੋਈ ਬਦਦੁਆ ਕੀਤੀ? ਮੈਂ ਤਾਂ ਮਾਲਕ ਦਾ ਸ਼ੁਕਰਗੁਜ਼ਾਰ ਕਰ ਰਿਹਾ ਸੀ, ਉਸ ਦੀ ਭਗਤੀ-ਇਬਾਦਤ ਕਰ ਰਿਹਾ ਸੀ ਤਾਂ ਮਾਲਕ ਦੇ ਜੋ ਭਗਤ ਹੁੰਦੇ ਹਨ,

ਸੰਤ-ਫਕੀਰ ਹੁੰਦੇ ਹਨ ਉਹ ਉਸ ਦੀ ਉਪਮਾ ਕਰਦੇ ਹਨ ਅਤੇ ਉਨ੍ਹਾਂ ਦਾ ਵੀ ਤਾਂ ਕੋਈ ਵਾਰਸ ਹੁੰਦਾ ਹੈ, ਸਤਿਗੁਰੂ-ਮਾਲਕ ਹੁੰਦਾ ਹੈ, ਕੋਈ ਉਨ੍ਹਾਂ ’ਤੇ ਜ਼ੁਲਮ ਢਾਉਂਦਾ ਹੈ, ਹਟਦਾ ਹੀ ਨਹੀਂ ਤਾਂ ਉਹ ਜਾਣੇ, ਮਾਲਕ ਜਾਣੇ ਉਸ ਦਾ ਜੇਕਰ ਕੋਈ ਹੈ ਤਾਂ ਉਸ ਦਾ ਵੀ ਕੋਈ ਹੈ ਤਾਂ ਇਹ ਗੱਲ ਬਿਲਕੁਲ ਸੱਚ ਹੈ ਉਹ ਮਾਲਕ, ਅੱਲ੍ਹਾ, ਵਾਹਿਗੁਰੂ ਦੀ ਉਪਮਾ ’ਚ ਰਹਿੰਦੇ ਹਨ, ਉਸ ਦੀ ਯਾਦ ’ਚ ਰਹਿੰਦੇ ਹਨ ਤਾਂ ਆਪਣੇ ਮੁਰਸ਼ਿਦੇ-ਕਾਮਲ, ਆਪਣੇ ਸਤਿਗੁਰੂ, ਆਪਣੇ ਅੱਲ੍ਹਾ, ਆਪਣੇ ਵਾਹਿਗੁਰੂ, ਆਪਣੇ ਰਾਮ ’ਚ ਦ੍ਰਿੜ੍ਹ ਵਿਸ਼ਵਾਸ ਰੱਖੋ

ਜੇਕਰ ਕਾਲ ਤੁਹਾਡੇ ਉੱਪਰ ਕੋਈ ਮੁਸੀਬਤ ਪਾ ਦਿੰਦਾ ਹੈ, ਮੰਨ ਲਓ ਤੁਹਾਨੂੰ ਕੋਈ ਘਾਟਾ ਪੈ ਗਿਆ, ਤੁਹਾਨੂੰ ਕੋਈ ਪ੍ਰੇਸ਼ਾਨੀ ਹੋ ਗਈ, ਮੁਸ਼ਕਲਾਂ ਆ ਗਈਆਂ ਤਾਂ ਕਾਲ ਨੇ ਜੇਕਰ
ਮੁਸ਼ਕਲਾਂ ਪਾਈਆਂ ਹਨ ਤਾਂ ਤੁਹਾਡਾ ਵੀ ਮਾਲਕ ਹੈ, ਉਹ ਦਿਆਲ ਹੈ ਉਸ ’ਤੇ ਦ੍ਰਿੜ੍ਹ ਵਿਸ਼ਵਾਸ ਰੱਖੋ ਜੇਕਰ ਉਹ ਮੁਸ਼ਕਲ ’ਚ ਤੁਹਾਨੂੰ ਫਸਾਉਂਦਾ ਹੈ ਤਾਂ ਉਹ ਕੱਢਦਾ ਵੀ ਇੰਜ ਹੈ ਜਿਵੇਂ ਮੱਖਣ ’ਚੋਂ ਵਾਲ ਕੱਢ ਲੈਂਦੇ ਹਨ ਤਾਂ ਉਸ ਅੱਲ੍ਹਾ, ਵਾਹਿਗੁਰੂ, ਰਾਮ ’ਤੇ ਭਰੋਸਾ ਰੱਖੋ ਉਹ ਦਇਆ-ਮਿਹਰ ਦਾ ਦਾਤਾ ਹੈ ਤਾਂ ਭਾਈ, ਫਕੀਰ ਆਪਣੇ ਅੱਲ੍ਹਾ, ਆਪਣੇ ਵਾਹਿਗੁਰੂ, ਆਪਣੇ ਸਤਿਗੁਰੂ ’ਤੇ ਵਿਸ਼ਵਾਸ ਰੱਖਦੇ ਹਨ, ਉਸ ਦੇ ਬਚਨਾਂ ਅਨੁਸਾਰ ਚੱਲਦੇ ਹਨ ਅਤੇ ਉਹ ਇਹੀ ਕਹਿੰਦੇ ਹਨ

‘ਵਿੱਚ ਸ਼ਰਾਬੇ ਰੰਗ ਮੁਸੱਲਾ ਜੇ ਮੁਰਸ਼ਿਦ ਫਰਮਾਵੇ ਵਾਕਿਫਕਾਰ ਕਦੀਮੀ ਹੁੰਦਾ, ਗਲਤੀ ਕਦੇ ਨਾ ਖਾਵੇ’

ਇਸ ਦਾ ਇੱਕ ਉਦਾਹਰਨ ਵੀ ਹੈ- ਇੱਕ ਫਕੀਰ ਸੀ ਇੱਕ ਉਸ ਦਾ ਮੁਰੀਦ ਸੀ, ਉਨ੍ਹਾਂ ਦੇ ਕੋਲ ਕਾਫ਼ੀ ਮੁਰੀਦ ਬੈਠੇ ਹੋਏ ਸਨ ਫਕੀਰ ਕਹਿਣ ਲੱਗਿਆ, ਭਾਈ! ਸ਼ਰਾਬ ਨਹੀਂ ਪੀਣੀ ਚਾਹੀਦੀ, ਬੁਰੇ ਕਰਮ ਨਹੀਂ ਕਰਨੇ ਚਾਹੀਦੇ, ਛੱਡੋ ਇਸ ਨੂੰ ਇਹੀ ਉਸ ਦੀ ਸਿੱਖਿਆ ਸੀ ਉਸ ਫਕੀਰ ਦੇ ਮੁਰੀਦਾਂ ਨੇ ਉਸ ਦੀ ਗੱਲ ਨੂੰ ਮੰਨਿਆ ਸਾਰੇ ਇੱਕ ਜਿਹੇ ਨਹੀਂ ਹੁੰਦੇ, ਕਈ ਤਾਂ ਓਨੀ ਗੱਲ ਮੰਨਦੇ ਹਨ ਜੋ ਅਕਲ ਦੇ ਦਾਇਰੇ ’ਚ ਹਨ, ਪਰ ਜਦੋਂ ਅਕਲ ਤੋਂ ਬਾਹਰ ਹੁੰਦਾ ਹੈ ਤਾਂ ਕਹਿੰਦਾ ਹੈ ਕਿ ਗੁਰੂ ਦੇ ਦਿਮਾਗ ’ਚ ਕੋਈ ਫਰਕ ਆ ਗਿਆ ਇੱਕ ਦਿਨ ਗੁਰੂ ਆਪਣੇ ਮੁਰੀਦ ਨੂੰ ਕਹਿਣ ਲੱਗਿਆ- ਆ ਭਾਈ! ਅੱਜ ਪਹਿਲਾਂ ਤਾਂ ਸ਼ਰਾਬ ਪੀ ਅਜਿਹਾ ਸੁਣ ਕੇ ਬਾਕੀ ਦੇ ਮੁਰੀਦ ਭੱਜ ਗਏ ਕਹਿਣ ਲੱਗੇ ਕਿ ਗੁਰੂ ਦਾ ਦਿਮਾਗ ਹਿੱਲ ਗਿਆ ਹੈ ਰੋਜ਼ ਕਹਿੰਦੇ ਸਨ ਕਿ ਸ਼ਰਾਬ ਨਾ ਪੀਓ, ਅੱਜ ਕਹਿੰਦਾ ਹੈ ਕਿ ਸ਼ਰਾਬ ਪੀਓ ਪਰ ਜਿਸ ਨੂੰ ਕਿਹਾ ਸੀ ਉਹ ਦ੍ਰਿੜ੍ਹ ਵਿਸ਼ਵਾਸੀ ਸੀ ਕਹਿਣ ਲੱਗਿਆ ਕਿ ਸਤਿਬਚਨ ਉਸ ਨੇ ਪੈੱਗ ਬਣਾਇਆ ਅਤੇ ਪੀ ਗਿਆ ਫਕੀਰ ਕਹਿਣ ਲੱਗਿਆ ਕਿ ਹੋਰ ਪੀ ਉਸ ਮੁਰੀਦ ਨੇ ਹੋਰ ਪੀ ਲਈ ਉਸ ਦੇ ਹੋਸ਼ ਖਰਾਬ ਹੋ ਗਏ ਫਿਰ ਫਕੀਰ ਕਹਿਣ ਲੱਗਿਆ ਕਿ ਹੁਣ ਅਜਿਹਾ ਕਰ ਸਾਹਮਣੇ ਵੇਸ਼ਵਾ ਦਾ ਕੋਠਾ ਹੈ ਜਾ ਉੱਥੇ ਚਲਾ ਜਾ ਕਹਿਣਾ ਆਸਾਨ ਹੈ ਪਰ ਕਰਨਾ ਬੜਾ ਹੀ ਮੁਸ਼ਕਲ ਹੈ

ਉਹ ਮੁਰੀਦ ਦ੍ਰਿੜ੍ਹ ਵਿਸ਼ਵਾਸੀ ਸੀ ਕਹਿੰਦਾ ਹੈ ਕਿ ਸਤਿਬਚਨ ਉਹ ਚੜ੍ਹ ਗਿਆ ਕੋਠੇ ’ਤੇ ਉੱਥੇ ਜੋ ਲੜਕੀ ਉਸ ਨੂੰ ਮਿਲੀ, ਉਸ ਨਾਲ ਗੱਲਬਾਤ ਕਰਨ ’ਤੇ ਪਤਾ ਚੱਲਿਆ ਕਿ ਉਹ ਉਸ ਦੀ ਹੀ ਲੜਕੀ ਸੀ ਜੋ ਅਸਲ ’ਚ ਉਹ 10-15 ਸਾਲ ਪਹਿਲਾਂ ਕਿਤੇ ਖੋਹ ਗਈ ਸੀ ਉਸ ਮੁਰੀਦ ਨੇ ਕਿਹਾ ਕਿ ਇਸ ਦੇ ਲਈ ਜੋ ਪੈਸੇ ਹਨ ਉਹ ਮੈਂ ਅਦਾ ਕਰਦਾ ਹਾਂ ਅਤੇ ਹਮੇਸ਼ਾ ਲਈ ਲੈ ਜਾਣਾ ਚਾਹੁੰਦਾ ਹਾਂ ਤਾਂ ਉਸ ਨੂੰ ਉੱਥੋਂ ਆਪਣੀ ਖੋਹੀ ਹੋਈ ਲੜਕੀ ਮਿਲੀ ਅਜਿਹੇ ’ਚ ਦੱਸੋ ਗੁਰੂ ਨੇ ਕੀ ਗਲਤ ਕਰ ਦਿੱਤਾ! ਗੱਲ ਹੈ ਦ੍ਰਿੜ੍ਹ ਵਿਸ਼ਵਾਸ ਦੀ ਫਕੀਰ ਸਮੇਂ ਦੇ ਅਨੁਸਾਰ ਹੀ ਅਜਿਹੀ ਗੱਲ ਕਰਦੇ ਹਨ, ਕਿਸੇ ਦੀ ਪ੍ਰੀਖਿਆ ਨਹੀਂ ਲੈਂਦੇ ਤਾਂ ਭਾਈ! ਇਹ ਗੁਰੂ, ਮੁਰਸ਼ਿਦੇ-ਕਾਮਿਲ ਦੇ ਇਤਿਹਾਸ ’ਚ ਲਿਖੀਆਂ ਹੋਈਆ ਗੱਲਾਂ ਹਨ ਜੋ ਸੌ ਪ੍ਰਤੀਸ਼ਤ ਸੱਚ ਹਨ ਇਸ ਲਈ ਜੋ ਵਿਸ਼ਵਾਸ ਕਰਦੇ ਹਨ ਮਾਲਕ ਦੀ ਦਇਆ-ਮਿਹਰ, ਰਹਿਮਤ ਉਨ੍ਹਾਂ ’ਤੇ ਜ਼ਰੂਰ ਵਰਸਦੀ ਹੈ, ਫਿਰ ਉਹ ਗੁਰੂ ਦਾ ਕਿਸੇ ਨਾਲ ਮਿਲਾਨ ਨਹੀਂ ਕਰਦੇ, ਅੱਲ੍ਹਾ, ਰਾਮ, ਮਾਲਕ ਦੀ ਭਗਤੀ-ਇਬਾਦਤ ਕਰਦੇ ਹਨ ਜਦੋਂ ਅੰਦਰ ਤੋਂ ਨਜ਼ਾਰੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਖੁਦ ਹੀ ਪਤਾ ਚੱਲ ਜਾਂਦਾ ਹੈ ਕਿ ਸੱਚਾਈ ਕੀ ਹੈ ਤਾਂ ਇਸ ਲਈ ਉਸ ਦੀ ਯਾਦ ’ਚ ਤੜਫੋ, ਆਪਣੀ ਅਣਖ, ਗ਼ੈਰਤ ਨੂੰ ਮਾਲਕ, ਸਤਿਗੁਰੂ ਲਈ ਬਚਾ ਕੇ ਰੱਖੋ ਤਾਂ ਕਿ ਦਇਆ-ਮਿਹਰ, ਰਹਿਮਤ ਨਾਲ ਤੁਸੀਂ ਮਾਲਾਮਾਲ ਹੋ ਸਕੋ ਉਸ ਦੀ ਦਇਆ-ਮਿਹਰ, ਰਹਿਮਤ ਜ਼ਰੂਰ ਵਰਸੇਗੀ ਜੇਕਰ ਉਸ ਦੇ ਦੱਸੇ ਬਚਨਾਂ ’ਤੇ ਅਮਲ ਕਰੋਗੇ ਭਜਨ ਦੇ ਆਖਰ ’ਚ ਆਇਆ:-

ਗੁਰੂ ਗੁਰੂ ਗੁਰ ਗੁਰੂ ਕਰ ਮਨ ਮੋਰ,
ਗੁਰੂ ਬਿਨਾਂ ਤੇਰਾ ਕੋਈ ਨਾ ਔਰ
‘ਸ਼ਾਹ ਸਤਿਨਾਮ ਜੀ’ ਕੋ ਬਤਾਨੇ ਵਾਲਾ ਗੁਰੂ ਬਿਨ ਕੌਨ ਹੈ

ਇਸ ਬਾਰੇ ’ਚ ਲਿਖਿਆ ਦੱਸਿਆ ਹੈ-
‘ਘਰ ਦੇ ਮਾਲਕ ਬਿਨਾ ਹੁੰਦਾ ਜਿਵੇਂ ਸੁੰਨਾ ਡੇਰਾ ਹੈ ਗੁਰੂ ਦਿਖਾਈ ਦੇ ਤਾਂ ਸ਼ਿਸ਼ ਲਈ ਪ੍ਰਕਾਸ਼, ਨਾ ਦਿਖਾਈ ਦੇ ਤਾਂ ਹਨੇ੍ਹਰਾ ਹੈ ਜਿਵੇਂ ਪਿਆਸੇ ਨੂੰ ਪਾਣੀ ਬਿਨਾਂ ਗੱਲ ਕੋਈ ਭਾਉਂਦੀ ਨਹੀਂ ਜਿਵੇਂ ਬਿਰਹਾ ਦੇ ਮਾਰੇ ਨੂੰ ਗੱਲ ਕਿਸੇ ਦੀ ਭਾਉਂਦੀ ਨਹੀਂ ਜਿਵੇਂ ਸੁਹਾਗਨ ਦੇਖ ਪਤੀ ਨੂੰ ਦਿਲ ਹੀ ਦਿਲ ’ਚ ਖੁਸ਼ ਹੁੰਦੀ ਹੈ ਕਾਲੇ ਬੱਦਲ ਦੇਖ ਆਕਾਸ਼ ’ਚ ਮੋਰ ਜਿਵੇਂ ਪੈਲਾਂ ਪਾਉਂਦਾ ਹੈ ਐਵੇਂ ਹੀ ਸ਼ਿਸ਼ ਦੇਖ ਗੁਰੂ ਨੂੰ ਫੁੱਲਿਆ ਨਹੀਂ ਸਮਾਉਂਦਾ ਹੈ’

ਤਾਂ ਭਾਈ! ਜਿਸ ਨੇ ਬੁਰਾਈਆਂ ਤੋਂ ਬਚਾਇਆ, ਜਿਸ ਨੇ ਪਾਖੰਡਵਾਦ ਤੋਂ ਬਚਾਇਆ ਅਤੇ ਜਿਸ ਨੇ ਪਿਆਰ-ਮੁਹੱਬਤ ਦੀਆਂ ਕਹਾਣੀਆਂ ਜਿੰਨੀਆਂ ਲਿਖ ਦਿੱਤੀਆਂ ਜਾਣ, ਘੱਟ ਹਨ ਤਾਂ ਅਜਿਹੇ ਗੁਰੂ ਮੁਰਸ਼ਿਦੇ-ਕਾਮਿਲ ਨੇ ਡੇਢ ਸਾਲ ਨਾਲ ਰਹਿ ਕੇ ਸਾਰੇ ਲੋਕਾਂ ਨੂੰ ਇਹ ਦੱਸਿਆ ਕਿ ਅਸੀਂ ਕਿਤੇ ਵੀ ਨਹੀਂ ਜਾ ਰਹੇ ‘ਹਮ ਥੇ, ਹਮ ਹੈਂ ਔਰ ਹਮ ਹੀ ਰਹੇਂਗੇ’ ਐਸਾ ਬਚਨ ਨਹੀਂ ਸੁਣਿਆ ਉਨ੍ਹਾਂ ਦੇ ਬਚਨਾਂ ’ਚ ਅਰਬਾਂ ਪ੍ਰਤੀਸ਼ਤ ਸੱਚਾਈ ਹੈ ਇੱਕ ਪ੍ਰਤੀਸ਼ਤ ਵੀ ਕਿਤੇ ਵੀ ਕੋਈ ਕਮੀ ਨਹੀਂ ਹੈ ਜੇਕਰ ਕੋਈ ਵਿਚਾਰਾਂ ਦਾ ਅੰਨ੍ਹਾ ਇਹ ਸੋਚਦਾ ਹੈ ਕਿ ਇਹ ਕੋਈ ਹੋਰ ਹੈ, ਉਹ ਕੋਈ ਹੋਰ ਸੀ ਤਾਂ ਇਹ ਅਜੀਬੋ-ਗਰੀਬ ਗੱਲ ਹੈ ਆਮ ਰੂਹਾਨੀਅਤ ’ਚ ਇਹ ਗੱਲ ਹੈ ਕਿ ਜੋ ਫਕੀਰ ਬਾੱਡੀ ਸਵਰੂਪ ’ਚ ਨਾਮ ਦਿੰਦਾ ਹੈ, ਸ਼ਿਸ਼ ਨੂੰ ਜੇਕਰ ਚਾਹੇ ਤਾਂ ਅੱਲ੍ਹਾ, ਰਾਮ ਉਸ ਸਰੀਰ ’ਚ ਆ ਕੇ ਦਰਸ਼-ਦੀਦਾਰ ਦੇ ਸਕਦਾ ਹੈ

ਉਹ ਚਾਹੇ ਤਾਂ ਕੁਝ ਵੀ ਕਰ ਦੇਵੇ ਉਹ ਕਿਸੇ ਵੀ ਰੂਪ ’ਚ ਆ ਸਕਦਾ ਹੈ ਉਹ ਦਇਆ ਦਾ ਸਾਗਰ ਹੈ, ਰਹਿਮਤ ਦਾ ਦਾਤਾ ਹੈ ਸਭ ਕੁਝ ਉਸ ਦੀ ਰਹਿਮਤ ਹੈ ਸਾਡੇ ਦਿਲ ’ਚ ਤਾਂ ਸਿਰਫ਼ ਇੱਕ ਹੀ ਹੈ, ਇੱਕ ਹੀ ਸ਼ਬਦ ਹੈ, ਇੱਕ ਹੀ ਸਵਾਲ, ਇੱਕ ਹੀ ਭਜਨ, ਇੱਕ ਹੀ ਗੱਲ ਕਿ ਗੁਰੂ-ਗੁਰੂ ਗੁਰੂ-ਗੁਰੂ ਗੁਰੂ-ਗੁਰੂ ਗੁਰੂ ਹੋਰ ਕਿਸੇ ਦੇ ਲਈ ਕੋਈ ਜਗ੍ਹਾ ਨਹੀਂ ਹੈ ਵੈਸੇ ਤਾਂ ਉਨ੍ਹਾਂ ਦੇ ਹਿਸਾਬ ਨਾਲ ਸਭ ਲਈ ਜਗ੍ਹਾ ਹੈ ਚਾਹੇ ਪਾਪੀ ਗੁਨਾਹਗਾਰ ਕੋਈ ਕਿਹੋ ਜਿਹਾ ਵੀ ਆਏ ਮਾਲਕ ਨਾਲ ਜੋੜਨਾ ਹੈ ਪਰ ਮਾਲਕ ਦਾ ਸਵਰੂਪ ਹੀ ਜਦੋਂ ਉਸੇ ਦੇ ਰੂਪ ’ਚ ਨਜ਼ਰ ਆਵੇ ਤਾਂ ਉਸ ਗੁਰੂ ਦੀ ਪਿਆਰ-ਮੁਹੱਬਤ ਨੂੰ ਗਾ ਕੇ ਲਿਖ ਕੇ, ਬੋਲ ਕੇ ਨਾ ਦੱਸ ਸਕੇ ਅਤੇ ਨਾ ਹੀ ਦੱਸ ਸਕਦੇ ਹਾਂ ਅਜਿਹੀ ਉਸ ਦੀ ਦਇਆ-ਮਿਹਰ, ਰਹਿਮਤ ਵਰਸੀ ਹੈ, ਜੋ ਸਾਹਮਣੇ ਨਜ਼ਰ ਆ ਰਹੀ ਹੈ, ਜੋ ਕਹਿਣ-ਸੁਣਨ ਤੋਂ ਪਰ੍ਹੇ ਹੈ
ਭਜਨ ਦੇ ਆਖਰ ’ਚ ਸੱਚੇ ਮੁਰਸ਼ਿਦੇ-ਕਾਮਿਲ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਦੱਸਿਆ ‘ਗੁਰੂ ਗੁਰੂ-ਗੁਰੂ ਕਰ ਮਨ ਮੋਰ, ਗੁਰੂ ਬਿਨਾਂ ਤੇਰਾ ਕੋਈ ਨਾ ਔਰ ਸ਼ਾਹ ਸਤਿਨਾਮ ਜੀ ਕੋ ਬਤਾਨੇ ਵਾਲਾ ਗੁਰੂ ਬਿਨ ਕੌਨ ਹੈ’ ਬੇਪਰਵਾਹ ਸੱਚੇ ਮੁਰਸ਼ਿਦੇ-ਕਾਮਿਲ ਸ਼ਾਹ ਮਸਤਾਨਾ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਪੀਰੋ-ਮੁਰਸ਼ਿਦੇ-ਕਾਮਿਲ ਨੂੰ ਦੱਸਿਆ, ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਜਦੋਂ ਕਹਿ ਹੀ ਦਿੱਤਾ ਕਿ ਯੇ ਰੱਬ ਕੀ ਪੈੜ ਹੈ ਤਾਂ ਕੀ ਪਿੱਛੇ ਰਹਿ ਗਿਆ? ਇੱਕ ਮੁਰੀਦ ਲਈ ਇਸ ਤੋਂ ਵੱਡੀ ਗੱਲ ਹੋਰ ਕੀ ਹੈ ਫਿਰ ਵੀ ਜੇਕਰ ਅੰਨ੍ਹੇ ਹਨ ਤਾਂ ਕੋਈ ਕੀ ਕਰੇ ਤਾਂ ਭਾਈ! ਅਜਿਹੇ ਸੱਚੇ ਮੁਰਸ਼ਿਦੇ-ਕਾਮਿਲ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਅਸੀਂ ਲੱਖਾਂ ਵਾਰ, ਅਰਬਾਂ ਵਾਰ ਧੰਨਵਾਦ ਕਰਦੇ ਹਾਂ, ਸੱਜਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅਜਿਹਾ ਪੀਰੋ-ਮੁਰਸ਼ਿਦੇ-ਕਾਮਿਲ ਦਿੱਤਾ ਜਿਨ੍ਹਾਂ ਨੇ ਸੱਚ ਦਾ ਰਸਤਾ ਦਿਖਾਇਆ, ਸੱਚ ’ਤੇ ਚੱਲਣਾ ਸਿਖਾਇਆ ਗੁਰੂ ਨੇ ਹੀ ਕੀਤਾ ਉਹ ਹੀ ਕਰ ਰਹੇ ਹਨ

‘ਨਾ ਹਮਨੇ ਕੁਛ ਕੀਆ ਹੈ, ਨਾ ਕਰ ਸਕੇਂ, ਨਾ ਹੀ ਹਮ ਕੁਛ ਜਾਨਤ ਜੋ ਕੀਆ, ਕਰ ਰਹੇ, ਕਰੇਂਗੇ ਸ਼ਾਹ ਸਤਿਨਾਮ ਜੀ, ਭਯੋ ਸੰਤ ਹੀ ਸੰਤ’

ਤਾਂ ਭਾਈ! ਉਸ ਮੁਰਸ਼ਿਦੇ-ਕਾਮਿਲ ਨੇ ਜੋ ਰਾਹ ਦਿਖਾਇਆ, ਲੱਖਾਂ, ਕਰੋੜਾਂ ਲੋਕ ਨਸ਼ਾ ਛੱਡ ਰਹੇ ਹਨ, ਬੁਰਾਈਆਂ ਛੱਡ ਰਹੇ ਹਨ ਤਾਂ ਉਸ ਮਾਲਕ ਨੂੰ ਪ੍ਰਾਰਥਨਾ ਦੁਆ ਕੀਤੀ, ਕਿ ਇਹ ਤੇਰੇ ਨਾਮ ਦੀ ਚਰਚਾ ਆਦਿਕਾਲ ਤੋਂ ਚੱਲੀ ਅਤੇ ਹਮੇਸ਼ਾ ਚੱਲਦੀ ਰਹੇ ਲੋਕ ਤੇਰੇ ਨਾਮ ਦੀ ਰਹਿਮਤ ਨਾਲ, ਤੇਰੀ ਦਇਆ-ਮਿਹਰ, ਰਹਿਮਤ ਨਾਲ ਬੁਰਾਈਆਂ, ਨਸ਼ੇ ਛੱਡਦੇ ਰਹਿਣ, ਤੂੰ ਸਭ ’ਤੇ ਰਹਿਮਤ ਕਰ, ਦਇਆ-ਮਿਹਰ ਕਰ, ਕਰਨ ਵਾਲਾ ਮਾਲਕ, ਸਤਿਗੁਰੂ ਪਰਮਾਤਮਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!