ਬੱਚੇ ਨੂੰ ਆਪ ਹੀ ਸਿਖਾਓ homeschooling tips
ਮੰਮੀ, ਮੇਰੀ ਪੈਨਸਿਲ ਨਹੀਂ ਮਿਲ ਰਹੀ ਹੈ ਹੁਣ ਮੈਂ ਸਕੂਲ ਕਿਵੇਂ ਜਾਵਾਂ ?
ਮੇਰੀ ਸਾਇੰਸ ਦੀ ਕਿਤਾਬ ਕਿੱਥੇ ਹੈ ?
ਮੰਮੀ ਮੇਰੀ ਸਕੂਲ ਡਾਇਰੀ ਲੱਭ ਦਿਓ ਨਾ
ਰੋਜ਼ ਸਵੇਰੇ-ਸਵੇਰੇ ਸਕੂਲ ਜਾਂਦੇ ਸਮੇਂ ਇਹੀ ਸਭ ਹੁੰਦਾ ਹੈ ਸਕੂਲ ਜਾਣ ਦੀ ਕਾਹਲੀ, ਨਾਸ਼ਤਾ ਕਰਨ ’ਚ ਕਾਹਲ, ਸਕੂਲ ਬੱਸ ਚਲੇ ਜਾਣ ਦਾ ਡਰ, ਇਹੀ ਸਭ ਰੋਜ਼ ਸਵੇਰੇ ਹੁੰਦਾ ਹੈ ਹਰ ਘਰ ’ਚ ਇਸੇ ਚੱਕਰ ’ਚ ਬੱਚੇ ਅਤੇ ਮਾਪੇ ਕੁਝ ਨਾ ਕੁਝ ਭੁੱਲ ਜਾਂਦੇ ਹਨ ਕਾਹਲੀ ’ਚ ਬੱਚਿਆਂ ਨੂੰ ਸਕੂਲ ਲਈ ਉਹ ਚੀਜ਼ਾਂ ਨਹੀਂ ਮਿਲਦੀਆਂ ਜੋ ਉਨ੍ਹਾਂ ਨੂੰ ਰਾਤ ਨੂੰ ਸੰਭਾਲ ਕੇ ਰੱਖ ਲੈਣੀਆਂ ਚਾਹੀਦੀਆਂ ਹਨ ਤਾਂ ਹੀ ਤਾਂ ਰੋਜ਼ ਸਵੇਰੇ ਉਨ੍ਹਾਂ ਨੂੰ ਇਨ੍ਹਾਂ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਨ੍ਹਾਂ ਪ੍ਰੇਸ਼ਾਨੀਆਂ ਦਾ ਕਾਰਨ ਹੈ ਉਨ੍ਹਾਂ ਚੀਜ਼ਾਂ ਨੂੰ ਉਨ੍ਹਾਂ ਦੀ ਥਾਂ ’ਤੇ ਨਾ ਰੱਖਣਾ
ਬੱਚਾ ਜਦੋਂ ਸਕੂਲ ਜਾਣ ਲੱਗਦਾ ਹੈ ਤਾਂ ਉਸ ’ਤੇ ਕਈ ਤਰ੍ਹਾਂ ਦੀਆਂ ਜਿੰਮੇਵਾਰੀਆਂ ਆ ਜਾਂਦੀਆਂ ਹਨ ਉਸਦੇ ਰੂਟੀਨ ’ਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆ ਜਾਂਦੀਆਂ ਹਨ ਜਿਨ੍ਹਾਂ ਨਾਲ ਉਸਦੇ ਪੁਰਾਣੇ ਕੰਮ ਪ੍ਰਭਾਵਿਤ ਹੁੰਦੇ ਹਨ ਜਿਵੇਂ-ਜਿਵੇਂ ਉਹ ਵੱਡੀ ਕਲਾਸ ’ਚ ਹੁੰਦਾ ਜਾਂਦਾ ਹੈ, ਉਸ ਦੀਆਂ ਜਿੰਮੇਵਾਰੀਆਂ ਵਧ ਜਾਂਦੀਆਂ ਹਨ ਉਸ ’ਤੇ ਹੋਮਵਰਕ ਅਤੇ ਪੜ੍ਹਾਈ ਦਾ ਬੋਝ ਵੀ ਵਧਦਾ ਹੈ ਅਧਿਆਪਕਾਂ ਨਾਲ ਉਸ ਦਾ ਤਾਲਮੇਲ ਵੀ ਸਮਾਂ ਲੈਂਦਾ ਹੈ ਟਿਊਸ਼ਨ, ਟੈਸਟ, ਐਕਸਟ੍ਰਾ ਕਲਾਸ, ਗੇਮਾਂ, ਹਰ ਚੀਜ਼ ’ਚ ਉਸਨੂੰ ਵੰਡਣਾ ਪੈਂਦਾ ਹੈ ਉਸਦੇ ਉੱਪਰ ਐਨਾ ਦਬਾਅ ਹੋ ਜਾਂਦਾ ਹੈ ਕਿ ਉਹ ਸਮਝ ਨਹੀਂ ਪਾਉਂਦਾ ਕਿ ਇਨ੍ਹਾਂ ਸਭ ’ਚ ਕਿਵੇਂ ਤਾਲਮੇਲ ਬਿਠਾਵੇ
ਪੜ੍ਹਾਈ ਦੇ ਦਬਾਅ ’ਚ ਬੱਚਾ ਆਪਣੀਆਂ ਚੀਜ਼ਾਂ ਨੂੰ ਸਹੀ ਨਹੀਂ ਰੱਖਦਾ ਸਗੋਂ ਹੋਰ ਲਾਪਰਵਾਹ ਹੋ ਜਾਂਦਾ ਹੈ ਜੇਕਰ ਉਸਨੂੰ ਸਭ ਕੁਝ ਸੰਭਾਲ ਕੇ ਰੱਖਣ ਲਈ ਕਿਹਾ ਵੀ ਜਾਂਦਾ ਹੈ ਤਾਂ ਉਸ ਦਾ ਇਹੀ ਜਵਾਬ ਹੁੰਦਾ ਹੈ ਕਿ ਉਸਦੇ ਕੋਲ ਇਸ ਸਭ ਦੇ ਲਈ ਸਮਾਂ ਨਹੀਂ ਅਤੇ ਇਨ੍ਹਾਂ ਨਾਲ ਉਸ ਨੂੰ ਕੋਈ ਪੇ੍ਰਸ਼ਾਨੀ ਨਹੀਂ, ਫਿਰ ਉਹ ਇਨ੍ਹਾਂ ਸਭ ਦੇ ਪਿੱਛੇ ਆਪਣਾ ਸਮਾਂ ਕਿਉਂ ਬਰਬਾਦ ਕਰੇ?
ਅਜਿਹੇ ’ਚ ਮਾਪਿਆਂ ਨੂੰ ਚਾਹੀਦੈ ਕਿ ਉਹ ਬੱਚੇ ਨੂੰ ਸਮਾਂ ਦੇਣ ਉਸਦੇ ਨਾਲ ਮਿਲ ਕੇ ਉਸ ਦਾ ਕਮਰਾ ਅਤੇ ਸਾਮਾਨ ਠੀਕ ਕਰਨ homeschooling tips
ਤਾਂ ਹੀ ਤਾਂ ਉਹ ਵੀ ਸਿੱਖੇਗਾ ਜੇਕਰ ਤੁਸੀਂ ਉਸਨੂੰ ਸਿਰਫ ਆਦੇਸ਼ ਦੇਵੋਗੇ ਤਾਂ ਉਹ ਉਸਨੂੰ ਨਹੀਂ ਮੰਨੇਗਾ ਉਸਦੇ ਨਾਲ ਮਿਲ ਕੇ ਉਸ ਦੀ ਮੱਦਦ ਕਰੋਗੇ ਤਾਂ ਅਜਿਹਾ ਕਰਨ ਦੀ ਆਦਤ ਵੀ ਪਵੇਗੀ ਤੇ ਉਹ ਤੁਹਾਡੇ ਤੋਂ ਸਿੱਖੇਗਾ ਵੀ ਬੱਚੇ ਦੇ ਕਮਰੇ ’ਚ ਚੀਜ਼ਾਂ ਦੀ ਥਾਂ ਨਿਰਧਾਰਤ ਕਰੋ ਜਿਸ ਨਾਲ ਉਸਨੂੰ ਰੋਜ਼ ਕੁਝ ਵੀ ਲੱਭਣ ’ਚ ਪ੍ਰੇਸ਼ਾਨੀ ਨਾ ਹੋਵੇ ਉਸ ਨੂੰ ਉਹ ਚੀਜ਼ਾਂ ਉਨ੍ਹਾਂ ਦੀ ਥਾਂ ’ਤੇ ਹੀ ਰੱਖਣੀਆਂ ਸਿਖਾਓ ਹੌਲੀ-ਹੌਲੀ ਉਸਨੂੰ ਇਨ੍ਹਾਂ ਚੀਜ਼ਾਂ ਦੀ ਆਦਤ ਪੈ ਜਾਵੇਗੀ ਜੇਕਰ ਉਹ ਕਮਰੇ ’ਚ ਕੁਝ ਵੀ ਪਾੜ ਕੇ ਖਿਲਾਰੇ ਤਾਂ ਉਸ ਨੂੰ ਸਿਖਾਓ ਕਿ ਰੱਦੀ ਕਾਗਜ਼ ਨੂੰ ਉਹ ਕਮਰੇ ’ਚ ਨਾ ਖਿਲਾਰੇ ਸਗੋਂ ਕੂੜੇਦਾਨ ’ਚ ਜਾ ਕੇ ਸੁੱਟੇ ਇਸ ਨਾਲ ਉਸਨੂੰ ਸਫਾਈ ਦਾ ਗਿਆਨ ਹੋਵੇਗਾ
ਬੱਚਾ ਆਪਣਾ ਹਰ ਕੰਮ ਖੁਦ ਨਹੀਂ ਕਰ ਸਕਦਾ ਪਰ ਤੁਸੀਂ ਉਸਨੂੰ ਸਿਖਾ ਸਕਦੇ ਹੋ ਕੁਝ ਕੰਮ ਖੁਦ ਕਰੋ, ਬਾਕੀ ਉਸ ਨੂੰ ਵੀ ਸਿਖਾਓ ਉਸਦੇ ਕੱਪੜਿਆਂ ਨੂੰ ਅਲਮਾਰੀ ’ਚ ਸੰਭਾਲ ਕੇ ਤੁਸੀਂ ਰੱਖੋ ਸਕੂਲੋਂ ਆਉਣ ’ਤੇ ਉਸ ਦੀ ਯੂਨੀਫਾਰਮ, ਟਾਈ, ਬੈਲਟ ਆਦਿ ਨਿਰਧਾਰਿਤ ਥਾਂ ’ਤੇ ਤੁਸੀਂ ਹੀ ਰੱਖੋ ਡਰੈੱਸ, ਰੁਮਾਲ ਆਦਿ ਗੰਦੇ ਕੱਪੜਿਆਂ ਨੂੰ ਉਸ ਨੂੰ ਬਾਥਰੂਮ ’ਚ ਰੱਖਣ ਨੂੰ ਦਿਓ ਉਸ ਦੀਆਂ ਕਿਤਾਬਾਂ, ਖਿਡੌਣੇ ਆਦਿ ਸਹੀ ਤਰੀਕੇ ਨਾਲ ਰੱਖਣਾ ਦੱਸੋ
ਜਿਸ ਨਾਲ ਉਹ ਸਭ ਰੱਖਣਾ ਉਸ ਦੀ ਡਿਊਟੀ ਬਣ ਜਾਵੇ ਉਸ ਦੇ ਕੰਮ ਕਰਨ ’ਤੇ ਉਸ ਨੂੰ ਸ਼ਾਬਾਸ਼ੀ ਜ਼ਰੂਰ ਦਿਓ ਇਸ ਨਾਲ ਬੱਚੇ ਨੂੰ ਮਾਨਸਿਕ ਸਪੋਰਟ ਮਿਲਦਾ ਹੈ ਉਸ ਨੂੰ ਆਪਣੇ ਕਮਰੇ ਜਾਂ ਅਲਮਾਰੀ ਦੀ ਦੇਖਭਾਲ ਕਰਨਾ ਸਿਖਾਓ ਬੱਚਾ ਕੋਈ ਕੰਮ ਕਿਸ ਤਰ੍ਹਾਂ ਕਰ ਰਿਹਾ ਹੈ, ਉਸ ’ਤੇ ਨਜ਼ਰ ਵੀ ਰੱਖੋ ਤਾਂ ਕਿ ਉਹ ਕੰਮ ਹੋਰ ਵਧਾ ਨਾ ਦੇਵੇ ਜਦੋਂ ਵੀ ਬੱਚੇ ਦੀਆਂ ਕਾਪੀਆਂ, ਕਿਤਾਬਾਂ ਚਿਪਕਾਉਣੀਆਂ ਜਾਂ ਸਵਾਰਨੀਆਂ ਹੋਣ, ਬੱਚੇ ਨੂੰ ਕੋਲ ਬਿਠਾ ਕੇ ਸਿਖਾਓ ਛੁੱਟੀ ਦੇ ਦਿਨ ਉਨ੍ਹਾਂ ਨੂੰ ਆਪਣੀਆਂ ਚੀਜ਼ਾਂ ਦੀ ਸਾਫ-ਸਫਾਈ ਕਰਨ ਲਈ ਪ੍ਰੇਰਿਤ ਕਰੋ ਜੇਕਰ ਬੱਚੇ ਲਈ ਅਲੱਗ ਤੋਂ ਕੋਈ ਕਮਰਾ ਨਾ ਹੋਵੇ ਤਾਂ
ਘਰ ’ਚ ਇੱਕ ਕੋਨਾ ਉਸਦੇ ਲਈ ਰੱਖੋ ਜਿਸ ’ਨੂੰ ਉਹ ਆਪਣਾ ਮੰਨ ਕੇ ਸੰਵਾਰ ਸਕੇ ਜਿਸ ’ਚ ਉਸ ਨੂੰ ਕੋਈ ਰੋਕੇ-ਟੋਕੇ ਨਾ -ਸ਼ਿਖਾ ਚੌਧਰੀ
homeschooling tips,parent-led education,DIY child learning,home teaching methods,self-teaching for kids


































































