…ਤਾਂ ਕਿ ਤੁਸੀਂ ਅਤੇ ਤੁਹਾਡੀ ਗੱਡੀ ਰਹੇ ਸਿਹਤਮੰਦ
ਕਾਰ ’ਚ ਮੀਂਹ ਦੌਰਾਨ ਤੇ ਠੰਢ ’ਚ ਯਾਤਰਾ ਕਰਨਾ ਸਭ ਤੋਂ ਸੁਰੱਖਿਅਤ ਹੈ ਪਰ ਤਪਦੀ ਕਾਰ ’ਚ ਸਫਰ ਕਰਨਾ ਮੁਸੀਬਤ ਨੂੰ ਸੱਦਾ ਦੇਣ ਵਰਗਾ ਹੋ ਸਕਦਾ ਹੈ ਇਸ ਨਾਲ ਸਫਰ ਕਰਨ ਵਾਲਾ ਬਿਮਾਰ ਹੋ ਸਕਦਾ ਹੈ ਉਸ ਨੂੰ ਬੀਪੀ, ਬਰੇਨ ਸਟ੍ਰੋਕ, ਲੂ ਹੀਟ ਸਟ੍ਰੋਕ, ਜਲਣ, ਸਿਰ ਦਰਦ, ਉਲਟੀ, ਘਬਰਾਹਟ, ਚੱਕਰ ਆਉਣਾ ਆਦਿ ਬਿਮਾਰੀਆਂ ਹੋ ਸਕਦੀਆਂ ਹਨ ਉਹ ਬਿਨਾਂ ਕਾਰਨ ਦੇ ਇਨ੍ਹਾਂ ਬਿਮਾਰੀਆਂ ਦੀ ਮੁਸੀਬਤ ਨਾਲ ਘਿਰ ਸਕਦਾ ਹੈ ਗਰਮੀ ਦੀ ਰੁੱਤ ’ਚ ਕਾਰ ਦੇ ਅੰਦਰ ਦਾ ਤਾਪਮਾਨ ਬਾਹਰ ਤੋਂ ਬਹੁਤ ਜ਼ਿਆਦਾ ਹੁੰਦਾ ਹੈ
ਭਾਰਤ ’ਚ ਤਿੰਨੇ ਮੌਸਮ ਆਪਣਾ ਤਿੱਖਾ ਰੂਪ ਦਿਖਾਉਂਦੇ ਹਨ ਮੌਸਮ ਦੀ ਇਸ ਤੀਬਰਤਾ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਗਰਮੀ ਦੀ ਰੁੱਤ ’ਚ ਜਿੱਥੇ ਗਰਮੀ ਬਹੁਤ ਪੈਂਦੀ ਹੈ ਤਾਪਮਾਨ 48 ਡਿਗਰੀ ਤੱਕ ਪਹੁੰਚ ਜਾਂਦਾ ਹੈ ਧੁੱਪ ’ਚ ਖੜ੍ਹੀ ਕਾਰ ’ਚ ਤੁਰੰਤ ਬੈਠਣਾ ਤੇ ਉਸ ’ਚੋਂ ਧੁੱਪ ’ਚ ਤੁਰੰਤ ਨਿੱਕਲਣਾ ਦੋਵੇਂ ਹੀ ਨੁਕਸਾਨਦੇਹ ਹਨ
ਗਰਮੀ ਦੀ ਰੁੱਤ ’ਚ ਕਾਰ ਜਾਂ ਉਸ ਤਰ੍ਹਾਂ ਦੀਆਂ ਬੰਦ ਗੱਡੀਆਂ ਨੂੰ ਛਾਂ ’ਚ ਖੜ੍ਹਾ ਕਰਨਾ ਚਾਹੀਦਾ ਹੈ ਧੁੱਪ ’ਚ ਖੜ੍ਹੀ ਕਾਰ ਦੇ ਅੰਦਰ ਦੀ ਨਮੀ ਖ਼ਤਮ ਹੋ ਜਾਂਦੀ ਹੈ
ਉਸਦੇ ਅੰਦਰ ਦਮ ਘੁਟਣ ਲੱਗਦਾ ਹੈ ਏਸੀ ਕਾਰ ਵੀ ਖ਼ਤਰਨਾਕ ਹੁੰਦੀ ਹੈ ਗਲਤੀ ਨਾਲ ਉਸ ਦਾ ਸੈਂਟਰਲ ਲਾੱਕ ਹੋ ਜਾਵੇ ਤਾਂ ਵੀ ਅੰਦਰ ਬੈਠੇ ਵਿਅਕਤੀ ਦਾ ਦਮ ਘੁਟ ਸਕਦਾ ਹੈ ਸਾਰੇ ਥਾਈਂ ਛਾਂ ਦਾ ਪ੍ਰਬੰਧ ਨਹੀਂ ਹੁੰਦਾ ਅਜਿਹੀ ਸਥਿਤੀ ’ਚ ਕਾਰ ਨੂੰ ਧੁੱਪ ’ਚ ਖੜ੍ਹਾ ਕਰਨਾ ਪੈਂਦਾ ਹੈ
Table of Contents
ਬਚਾਅ ਦੇ ਤਰੀਕੇ:
- ਗਰਮੀ ਦੀ ਰੁੱਤ ’ਚ ਕਾਰ ਨੂੰ ਸਦਾ ਛਾਂ ’ਚ ਖੜ੍ਹੀ ਕਰੋ
- ਜੇਕਰ ਜ਼ਿਆਦਾ ਸਮੇਂ ਲਈ ਗੱਡੀ ਖੜ੍ਹੀ ਕਰਨੀ ਹੈ, ਤਾਂ ਸ਼ੀਸ਼ੇ ਥੋੜ੍ਹੇ ਖੋਲ੍ਹ ਕੇ ਛੱਡ ਦਿਓ, ਜਿਸ ਨਾਲ ਹਵਾ ਪਾਸ ਹੁੰਦੀ ਰਹੇ
- ਸਫਰ ਤੋਂ ਪਹਿਲਾਂ ਬੰਦ ਕਾਰ ਦੀਆਂ ਬਾਰੀਆਂ ਖੋਲ੍ਹ ਦਿਓ
- ਯਾਤਰਾ ਦੇ ਸਮੇਂ ਬਾਰੀਆਂ ਖੁੱਲ੍ਹੀਆਂ ਰਹਿਣ
- ਪਾਣੀ ਪੀ ਕੇ ਨਿੱਕਲੋ ਅਤੇ ਨਾਲ ਵੀ ਪਾਣੀ ਰੱਖੋ
- ਯਾਤਰਾ ’ਤੇ ਨਿੱਕਲਣ ਤੋਂ ਪੰਜ ਮਿੰਟ ਪਹਿਲਾਂ ਏਸੀ ਚਲਾ ਦਿਓ
- ਏਸੀ ਕਾਰ ਰੁਕਦੇ ਹੀ ਬਾਰੀਆਂ ਖੋਲ੍ਹ ਦਿਓ
ਗਰਮੀ ’ਚ ਕਾਰ ਦਾ ਰੱਖੋ ਖਾਸ ਖਿਆਲ
ਕੂÇਲੰਗ ਸਿਸਟਮ:
ਗਰਮੀਆਂ ’ਚ ਕੂਲੈਂਟ ਘੱਟ ਜਾਂ ਖਰਾਬ ਹੋਣ ’ਤੇ ਇੰਜਣ ਜ਼ਿਆਦਾ ਗਰਮ ਹੋ ਕੇ ਬੰਦ ਵੀ ਹੋ ਸਕਦਾ ਹੈ ਇਸ ਲਈ ਕੂਲੈਂਟ ਦਾ ਲੈਵਲ ਸਮੇਂ-ਸਮੇਂ ’ਤੇ ਚੈੱਕ ਕਰਨਾ, ਰੈਡੀਏਟਰ ਅਤੇ ਵਾਟਰ ਪੰਪ ’ਚ ਲੀਕੇਜ਼ ਦੇਖਣਾ ਬਹੁਤ ਜ਼ਰੂਰੀ ਹੁੰਦਾ ਹੈ
ਏਸੀ:
ਕਾਰ ਦਾ ਏਸੀ ਸਿਸਟਮ ਗਰਮੀਆਂ ’ਚ ਸਭ ਤੋਂ ਜ਼ਿਆਦਾ ਕੰਮ ਕਰਦਾ ਹੈ, ਇਸ ਲਈ ਏਸੀ ਦੀ ਗੈਸ, ਫਿਲਟਰ ਅਤੇ ਕੰਪੈ੍ਰਸਰ ਦੀ ਨਿਯਮਤ ਜਾਂਚ ਜ਼ਰੂਰੀ ਹੈ
ਟਾਇਰ:
ਗਰਮੀ ’ਚ ਟਾਇਰ ਦੇ ਅੰਦਰ ਦੀ ਹਵਾ ਫੈਲਦੀ ਹੈ ਜਿਸ ਨਾਲ ਟਾਇਰ ਪ੍ਰੈਸ਼ਰ ਵਧ ਜਾਂਦਾ ਹੈ ਅਤੇ ਲੰਮੇ ਸਫਰ ’ਚ ਟਾਇਰ ਪਾਟਣ ਦਾ ਖ਼ਤਰਾ ਵਧ ਜਾਂਦਾ ਹੈ ਇਸ ਲਈ ਟਾਇਰ ਪ੍ਰੈਸ਼ਰ ਨੂੰ ਰੋਜ਼ਾਨਾ ਚੈੱਕ ਕਰਨਾ ਚਾਹੀਦਾ ਹੈ ਅਤੇ ਲੋੜ ਤੋਂ ਵੱਧ ਹਵਾ ਨਹੀਂ ਭਰਨੀ ਚਾਹੀਦੀ ਜੇਕਰ ਸੰਭਵ ਹੋਵੇ ਤਾਂ ਨਾਈਟ੍ਰੋਜਨ ਗੈਸ ਦਾ ਇਸਤੇਮਾਲ ਬਿਹਤਰ ਮੰਨਿਆ ਜਾਂਦਾ ਹੈ
ਬੈਟਰੀ:
ਆਮ ਤੌਰ ’ਤੇ ਲੋਕ ਸੋਚਦੇ ਹਨ ਕਿ ਬੈਟਰੀ ਸਿਰਫ ਸਰਦੀਆਂ ’ਚ ਖਰਾਬ ਹੁੰਦੀ ਹੈ, ਪਰ ਗਰਮੀਆਂ ’ਚ ਵੀ ਜ਼ਿਆਦਾ ਤਾਪਮਾਨ ਨਾਲ ਬੈਟਰੀ ਦਾ ਫਲੂਈਡ ਜ਼ਲਦੀ ਸੁੱਕ ਜਾਂਦਾ ਹੈ ਅਤੇ ਟਰਮੀਨਲ ’ਤੇ ਜੰਗ ਲੱਗ ਸਕਦੀ ਹੈ ਇਸ ਨਾਲ ਬੈਟਰੀ ਅਚਾਨਕ ਫੇਲ੍ਹ ਹੋ ਸਕਦੀ ਹੈ ਖਾਸ ਕਰਕੇ ਪੁਰਾਣੀ ਬੈਟਰੀ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ
ਇੰਜਣ ਆਇਲ:
ਜ਼ਿਆਦਾ ਤਾਪਮਾਨ ਕਾਰਨ ਆਇਲ ਪਤਲਾ ਹੋ ਜਾਂਦਾ ਹੈ, ਜਿਸ ਨਾਲ ਇੰਜਣ ਦੇ ਪਾਰਟਸ ਨੂੰ ਸਹੀ ਤਰ੍ਹਾਂ ਚਿਕਨਾਈ ਨਹੀਂ ਮਿਲਦੀ ਅਤੇ ਘਸਾਅ ਵਧ ਸਕਦਾ ਹੈ ਇਸ ਲਈ ਆਇਲ ਦਾ ਲੈਵਲ ਅਤੇ ਕੁਆਲਿਟੀ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਲੋੜ ਪੈਣ ’ਤੇ ਤੁਰੰਤ ਬਦਲ ਦੇਣਾ ਚਾਹੀਦਾ ਹੈ
-ਸੀਤੇਸ਼ ਕੁਮਾਰ ਦਿਵੇਦੀ

































































