Strawberry Farming: ਸਟ੍ਰਾਬੇਰੀ ਨਾਲ ਖੇਤਰ ਨੂੰ ਮਿਲੀ ਨਵੀਂ ਪਹਿਚਾਣ, ਕਿਸਾਨ ਵੀ ਮਾਲੋਮਾਲ

ਮੈਂ ਪਿਛਲੇ 10 ਸਾਲਾਂ ਤੋਂ ਸਟ੍ਰਾਬੇਰੀ ਦੀ ਖੇਤੀ ਕਰ ਰਿਹਾ ਹਾਂ ਜੇਕਰ ਫਰੂਟ ਵਧੀਆ ਹੋਵੇ ਅਤੇ ਮੰਡੀ ’ਚ ਬਿਹਤਰ ਭਾਅ ਮਿਲ ਜਾਵੇ ਤਾਂ ਪ੍ਰਤੀ ਏਕੜ ਢਾਈ ਤੋਂ ਤਿੰਨ ਲੱਖ ਰੁਪਏ ਦੀ ਬੱਚਤ ਪੱਕੀ ਹੈ ਇਸ ਨੂੰ ਬੱਚੇ ਵਾਂਗ ਪਾਲਣਾ ਪੈਂਦਾ ਹੈ ਇਹ ਕਹਿਣਾ ਹੈ ਹਰਿਆਣਾ ਦੇ ਪਿੰਡ ਬੀਰਨ (ਭਿਵਾਨੀ) ਦੇ ਕਿਸਾਨ ਮਨਫੂਲ ਸੈਣੀ ਦਾ, ਦਰਅਸਲ ਉਹ ਬਾਪੋੜਾ ਪਿੰਡ ’ਚ ਜ਼ਮੀਨ ਪੱਟੇ ’ਤੇ ਲੈ ਕੇ ਸਟ੍ਰਾਬੇਰੀ ਦੀ ਖੇਤੀ ਕਰ ਰਿਹਾ ਹੈ ਕਰੀਬ 10 ਸਾਲਾਂ ਤੋਂ ਇਸ ਖੇਤੀ ਨਾਲ ਜੁੜਿਆ ਹੈ, ਇਸ ਵਾਰ ਵੀ 13 ਏਕੜ ’ਚ ਸਟ੍ਰਾਬੇਰੀ ਲਾਈ ਹੈ ਮਨਫੂਲ ਦਾ ਕਹਿਣਾ ਹੈ ਕਿ ਸਟ੍ਰਾਬੇਰੀ ਨੂੰ ਸ਼ੁੱਧ ਪਾਣੀ ਦੀ ਲੋੜ ਹੁੰਦੀ ਹੈ

ਜਿਸ ਦਾ ਟੀਡੀਐੱਸ ਘੱਟ ਤੋਂ ਘੱਟ 250 ਹੋਣਾ ਚਾਹੀਦਾ ਹੈ ਅਤੇ ਜ਼ਮੀਨ ਉਪਜਾਊ ਹੋਵੇ ਇਸ ਤੋਂ ਇਲਾਵਾ ਇਹ ਰੇਤੀਲੇ ਏਰੀਆਂ ’ਚ ਵੀ ਹੋ ਸਕਦੀ ਹੈ ਸ਼ੁਰੂਆਤ ’ਚ ਖੇਤ ਦੀ ਚੰਗੀ ਤਰ੍ਹਾਂ ਵਹਾਈ ਕਰਨੀ ਚਾਹੀਦੀ ਹੈ ਦੇਸੀ ਖਾਦ ਪਾ ਕੇ ਖੇਤ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਬੂਟਿਆਂ ਦੀ ਲੁਆਈ ਕੀਤੀ ਜਾਂਦੀ ਹੈ ਕਿਸਾਨ ਮਨਫੂਲ ਨੇ ਦੱਸਿਆ ਕਿ ਖੇਤ ’ਚ ਜੇਕਰ ਖੁਦ ਕੰਮ ਕੀਤਾ ਜਾਵੇ ਤਾਂ ਬੱਚਤ ਹੋਰ ਵਧ ਜਾਂਦੀ ਹੈ ਮੇਰਾ ਖੁਦ ਦਾ ਪਰਿਵਾਰ ਮਜ਼ਦੂਰਾਂ ਨਾਲ ਮਿਲ ਕੇ ਸਟ੍ਰਾਬੇਰੀ ਨੂੰ ਪੈਕ ਕਰਦਾ ਹੈ ਦੂਜੇ ਪਾਸੇ ਸਟ੍ਰਾਬੇਰੀ ਖੁਦ ਦੀ ਗੱਡੀ ’ਚ ਦਿੱਲੀ ਲੈ ਕੇ ਜਾਂਦੇ ਹਨStrawberry

ਅਤੇ ਦਿੱਲੀ ਦੀ ਆਜ਼ਾਦਪੁਰ ਮੰਡੀ ’ਚ ਵੇਚਦੇ ਹਨ ਉਨ੍ਹਾਂ ਦੱਸਿਆ ਕਿ ਸਟ੍ਰਾਬੇਰੀ ਲਾਉਣ ’ਚ ਪ੍ਰਤੀ ਏਕੜ ਕਰੀਬ ਪੰਜ ਲੱਖ ਖਰਚਾ ਆਉਂਦਾ ਹੈ ਦੂਜੇ ਪਾਸੇ ਪਿੰਡ ਦਿਨੋਦ ਦੇ ਕਿਸਾਨ ਧਰਮਬੀਰ ਨੇ ਦੱਸਿਆ ਕਿ ਉਹ ਪਿਛਲੇ ਕਰੀਬ 27 ਸਾਲਾਂ ਤੋਂ ਸਟ੍ਰਾਬੇਰੀ ਦੀ ਖੇਤੀ ਕਰਦਾ ਆ ਰਿਹਾ ਹੈ ਇਸ ਵਾਰ ਅੱਠ ਏਕੜ ’ਚ ਸਟ੍ਰਾਬੇਰੀ ਲਾਈ ਹੈ ਜੇਕਰ ਸਟ੍ਰਾਬੇਰੀ ਦੀ ਫਸਲ ਵਧੀਆ ਹੋਵੇ ਤਾਂ ਪ੍ਰਤੀ ਏਕੜ 2-3 ਲੱਖ ਰੁਪਏ ਦੀ ਬੱਚਤ ਹੋ ਜਾਂਦੀ ਹੈ ਇੱਕ ਏਕੜ ’ਚ ਵਧੀਆ ਫਸਲ ਹੋਵੇ ਤਾਂ 8-10 ਹਜ਼ਾਰ ਟੇ੍ਰਅ ਪੈਦਾ ਹੋ ਜਾਂਦੀ ਹੈ ਸਾਡੇ ਕੋਲ ਕਈ ਕਿਸਾਨਾਂ ਨੇ ਸਟ੍ਰਾਬੇਰੀ ਦੀ ਖੇਤੀ ਕੀਤੀ ਹੋਈ ਹੈ ਆਸ-ਪਾਸ ’ਚ ਕਰੀਬ 60 ਏਕੜ ’ਚ ਸਟ੍ਰਾਬੇਰੀ ਦੀ ਬਿਜਾਈ ਕੀਤੀ ਹੋਈ ਹੈ ਉਹ ਸਟ੍ਰਾਬੇਰੀ ਦੀ ਪਨੀਰੀ ਮਹਾਂਰਾਸ਼ਟਰ ਦੇ ਪੂਨਾ ਤੋਂ ਲੈ ਕੇ ਆਉਂਦੇ ਹਨ

Also Read:  ਕਬੂਤਰ ਅਤੇ ਸ਼ਿਕਾਰੀ

ਫੰਗਸ ਦਾ ਜ਼ਿਆਦਾ ਖ਼ਤਰਾ:

ਇਸ ਖੇਤੀ ’ਚ ਫੰਗਸ ਦੀ ਜ਼ਿਆਦਾ ਦਿੱਕਤ ਹੈ ਜਿਸ ’ਤੇ ਕੰਟਰੋਲ ਲਈ ਸਪਰੇਅ ਕਰਨੀ ਪੈਂਦੀ ਹੈ ਅਤੇ ਖਾਦ ਪਾਉਣੀ ਪੈਂਦੀ ਹੈ ਇਸ ’ਚ ਡਰਿੱਪ ਸਿਸਟਮ ਨਾਲ ਸਿੰਚਾਈ ਕੀਤੀ ਜਾਂਦੀ ਹੈ ਕਿਸਾਨ ਧਰਮਬੀਰ ਨੇ ਦੱਸਿਆ ਕਿ ਜ਼ਮੀਨ ਪੱਟੇ ’ਤੇ ਲੈ ਕੇ ਸਟ੍ਰਾਬੇਰੀ ਬਿਜਾਈ ਕੀਤੀ ਹੈ ਜੇਕਰ ਘਰ ਦੀ ਜ਼ਮੀਨ ਹੋਵੇ ਤਾਂ ਹਰਿਆਣਾ ਸਰਕਾਰ ਸਬਸਿਡੀ ਵੀ ਦਿੰਦੀ ਹੈ