Experiences of Satsangis ਬੇਟਾ ਉੱਠ! ਤੇਰੇ ਕਮਰੇ ’ਚ ਅੱਗ ਲੱਗ ਗਈ ਹੈ!’ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਰਾਮ ਆਸਰਾ ਗਰਗ ਇੰਸਾਂ ਉਰਫ ਬਿੱਟੂ ਨਿਵਾਸੀ ਪਿੰਡ ਭਾਦਸੋਂ (ਪੰਜਾਬ) ਹਾਲ ਆਬਾਦ ਸ਼ਾਹ ਸਤਿਨਾਮ ਜੀ ਨਗਰ ਸਰਸਾ ਤੋਂ ਪ੍ਰੇਮੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-
ਸੰਨ 1992 ਦੀ ਗੱਲ ਹੈ ਮੈਂ ਆਪਣੀ ਛੋਟੀ ਭੈਣ ਸਰੋਜ ਦਾ ਹਾਲ-ਚਾਲ ਜਾਣਨ ਲਈ ਉਸਦੇ ਸੁਸਰਾਲ ਘਰ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਗਿਆ ਹੋਇਆ ਸੀ ਉਸ ਵਕਤ ਮੇਰੀ ਭੈਣ ਬਹੁਤ ਬੀਮਾਰ ਸੀ ਉਸ ਰਾਤ ਮੈਂ, ਮੇਰੀ ਭੈਣ ਤੇ ਮੇਰਾ ਜੀਜਾ ਜਗਦੀਸ਼ ਅਤੇ ਪਰਿਵਾਰ ਦੇ ਕੁਝ ਮੈਂਬਰ ਅਸੀਂ ਸਾਰੇ ਉੱਥੇ ਇੱਕ ਕਮਰੇ ਵਿੱਚ ਬੈਠੇ ਸਤਿਗੁਰੂ ਜੀ ਦੀ ਤੇ ਰਾਮ-ਨਾਮ ਦੀ ਚਰਚਾ ਕਰ ਰਹੇ ਸੀ ਸਤਿਗੁਰੂ ਦੇ ਪ੍ਰੇਮ ਅਤੇ ਭਗਤੀ ਦੀਆਂ ਗੱਲਾਂ ਵਿੱਚ ਅਜਿਹਾ ਰੰਗ ਜੰਮਿਆ ਕਿ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਬੀਤ ਗਿਆ ਰਾਤ ਗਹਿਰੀ ਹੋਣ ਲੱਗੀ ਸੀ
(ਭਾਵ ਦੇਰ ਰਾਤ ਨੂੰ) ਅਚਾਨਕ ਲਾਈਟ ਚਲੀ ਗਈ ਭੈਣ ਨੇ ਰੋਸ਼ਨੀ ਦੇ ਲਈ ਇੱਕ ਮੋਮਬੱਤੀ ਜਲਾ ਦਿੱਤੀ ਅਤੇ ਉਸਨੂੰ ਉੱਥੇ ਹੀ ਨਜ਼ਦੀਕ ਲੱਕੜੀ ਦੇ ਇੱਕ ਮੇਜ਼ ’ਤੇ ਰੱਖ ਦਿੱਤਾ ਅਸੀਂ ਸਾਰੇ ਉਸੇ ਮੇਜ਼ ਦੇ ਕੋਲ ਬੈੱਡ ’ਤੇ ਹੀ ਬੈਠੇ ਸੀ ਗੱਲਾਂ ਕਰਦੇ-ਕਰਦੇ ਕਦੋਂ ਨੀਂਦ ਆ ਗਈ, ਪਤਾ ਹੀ ਨਹੀਂ ਲੱਗਾ ਅਚਾਨਕ ਗਹਿਰੀ ਨੀਂਦ ਵਿੱਚ ਮੈਨੂੰ ਇੱਕ ਸੁਫਨਾ ਆਇਆ ਸੁਫਨੇ ਵਿੱਚ ਮੈਂ ਇਕਦਮ ਤੇਜ਼ ਰੋਸ਼ਨੀ ਦੇਖੀ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮੇਰੇ ਅੰਤਰਮੁਖ ਪ੍ਰਗਟ ਹੋਏ ਸਤਿਗੁਰੂ ਜੀ ਆਪਣੀ ਮਧੁਰ ਬਾਣੀ ਵਿੱਚ ਬੋਲੇ, ‘‘ਬੇਟਾ, ਉਠ! ਤੇਰੇ ਕਮਰੇ ’ਚ ਅੱਗ ਲੱਗ ਗਈ ਹੈ’’
ਉਹਨਾਂ ਦੀ ਆਵਾਜ਼ ਐਨੀ ਸਾਫ ਤੇ ਸਪੱਸ਼ਟ ਸੀ ਕਿ ਮੈਂ ਉਸੇ ਪਲ ਹੀ ਯਾਨੀ ਬਿਨਾਂ ਕੁਝ ਦੇਰ ਕੀਤੇ ਉੱਠ ਖੜ੍ਹਾ ਹੋਇਆ ਕਮਰੇ ’ਚ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ ਮੈਂ ਜ਼ੋਰ ਦੀ ਚਿਲਾਇਆ, ‘‘ਅੱਗ ਲੱਗ ਗਈ!’’ ਮੇਰੀ ਅਵਾਜ਼ ਸੁਣ ਕੇ ਮੇਰਾ ਜੀਜਾ ਜੀ ਤੇ ਮੇਰੀ ਭੈਣ ਵੀ ਜਾਗ ਪਏ ਅਸੀਂ ਸਾਰਿਆਂ ਨੇ ਫੁਰਤੀ ਨਾਲ ਕਮਰੇ ਤੋਂ ਬਾਹਰ ਨਿਕਲ ਕੇ ਅੱਗ ’ਤੇ ਕਾਬੂ ਪਾਇਆ ਸੱਚੇ ਦਾਤਾ ਪੂਜਨੀਕ ਸਤਿਗੁਰੂ ਜੀ ਦੀ ਕ੍ਰਿਪਾ ਨਾਲ ਅੱਗ ਵੀ ਜਲਦੀ ਬੁਝ ਗਈ ਅਤੇ ਸਤਿਗੁਰੂ ਜੀ ਨੇ ਸਾਨੂੰ ਤੇ ਸਾਡੀ ਜਾਨ ਨੂੰ ਵੀ ਵਾਲ ਜਿੰਨਾ ਸੇਕ ਨਹੀਂ ਲੱਗਣ ਦਿੱਤਾ ਭਾਵ ਸਾਡੀ ਸਾਰਿਆਂ ਦੀ ਹੀ ਜਾਨ ਵੀ ਬੱਚ ਗਈ ਮੇਰੀਆਂ ਅੱਖਾਂ ਵਿੱਚ ਹੰਝੂ ਸਨ
ਅਤੇ ਦਿਲ ਵਿੱਚ ਸ਼ੁਕਰਾਨੇ ਦੀ ਭਾਵਨਾ ਸੀ ਮੈਂ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਇਹ ਪੂਜਨੀਕ ਸਤਿਗੁਰੂ ਜੀ ਦਾ ਕਰਿਸ਼ਮਾ ਸੀ ਜੇਕਰ ਉਹ ਸੁਫਨੇ ਵਿੱਚ ਨਾ ਆਏ ਹੁੰਦੇ ਤਾਂ ਸ਼ਾਇਦ ਅਸੀਂ ਸਾਰੇ ਸੁੱਤੇ ਹੋਏ ਹੀ ਅੱਗ ਦੀ ਚਪੇਟ ਵਿੱਚ ਆ ਜਾਂਦੇ ਪੂਜਨੀਕ ਸਤਿਗੁਰੂ ਜੀ ਨੇ ਖੁਦ ਹੀ ਸਾਨੂੰ ਨਵੀਂ ਜ਼ਿੰਦਗੀ ਬਖ਼ਸ਼ੀ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਲੱਖ-ਲੱਖ ਵਾਰ ਸ਼ੁਕਰਾਨਾ ਕਰਦਾ ਹਾਂ ਉਹ ਦਰਸ਼ਨ ਦੇਣ ਵਾਲੇ ਪਲ ਕਦੇ ਵੀ ਨਹੀਂ ਭੁੱਲ ਸਕਦਾ ਇੱਕ ਪਾਸੇ ਸਤਿਗੁਰੂ ਜੀ ਨੇ ਆਪ ਹੀ ਸਾਡੀ ਜਾਨ ਬਚਾਈ ਅਤੇ ਨਾਲ ਮੈਨੂੰ ਆਪਣੇ ਪਾਕ-ਪਵਿੱਤਰ ਦਰਸ਼ਨਾਂ ’ਤੇ ਮਿੱਠੇ ਵਚਨਾਂ ਦੀ ਬੇਅੰਤ ਖੁਸ਼ੀ ਬਖ਼ਸ਼ੀ
ਮੈਂ ਆਪਣੇ ਸਤਿਗੁਰੂ ਜੀ ਦੇ ਮੇਰੇ ’ਤੇ ਹੋਏ ਪਰਉਪਕਾਰਾਂ ਨੂੰ ਲਿਖ-ਬੋਲ ਕੇ ਕਿਸੇ ਤਰ੍ਹਾਂ ਵੀ ਬਿਆਨ ਨਹੀਂ ਕਰ ਸਕਦਾ, ਬਸ ਧੰਨ ਧੰਨ ਹੀ ਕਹਿੰਦਾ ਹਾਂ ਅਤੇ ਵਾਰ-ਵਾਰ ਸ਼ੁਕਰਾਨਾ ਹੀ ਕਰਦਾ ਹਾਂ

































































