Experiences of Satsangis

Experiences of Satsangis ਭਿਆਨਕ ਹਾਦਸੇ ’ਚ ਵਾਲ-ਵਾਲ ਬਚਾ ਲਿਆ -ਸਤਿਸੰਗੀਆਂ ਦੇ ਅਨੁਭਵ : ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਪ੍ਰੇਮੀ ਪ੍ਰਿਤਪਾਲ ਸਿੰਘ ਇੰਸਾਂ ਵਣ ਰੇਂਜ ਅਫਸਰ ਨਿਵਾਸੀ ਮਾਨਸਾ (ਪੰਜਾਬ) ਤੋਂ ਆਪਣੇ ’ਤੇ ਹੋਈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਦਾ ਇਸ ਤਰ੍ਹਾਂ ਵਰਣਨ ਕਰਦੇ ਹਨ:-

ਮਿਤੀ 24 ਜੂਨ 2025 ਦੀ ਗੱਲ ਹੈ ਮੈਂ ਕਿਰਾਏ ਦੀ ਕਾਰ (ਇੱਕ ਟੈਕਸੀ) ਦੁਆਰਾ ਬਠਿੰਡਾ ਤੋਂ ਆਪਣੇ ਘਰ ਮਾਨਸਾ ਵੱਲ ਆ ਰਿਹਾ ਸੀ ਜਦੋਂ ਸਾਡੀ ਕਾਰ ਮਾਨਸਾ ਦੇ ਨੇੜੇ ਪਿੰਡ ਠੂਠਿਆਂਵਾਲੀ ਦੀ ਪੁਲਿਸ ਚੌਂਕੀ ਦੇ ਸਾਹਮਣੇ ਆਈ ਤਾਂ ਉੱਥੇ ਮਾਨਸਾ ਵੱਲੋਂ ਆ ਰਹੀ ਇੱਕ ਕਾਰ ਸਾਡੀ ਕਾਰ ਵਿੱਚ ਸਾਹਮਣੇ ਤੋਂ ਜ਼ਬਰਦਸਤ ਤਰੀਕੇ ਨਾਲ ਟਕਰਾ ਗਈ ਟੱਕਰ ਹੁੰਦੇ ਹੀ ਸਾਡੀ ਕਾਰ ਦਾ ਸਟੀਅਰਿੰਗ ਆਪਣੇ ਆਪ ਖੱਬੇ ਪਾਸੇ ਮੁੜ ਗਿਆ। ਐਕਸੀਡੈਂਟ ਹੋਣ ਤੇ ਧਮਾਕੇ ਦੀ ਉੱਚੀ ਅਵਾਜ਼ ਸੁਣ ਕੇ ਪੁਲਿਸ ਚੌਂਕੀ ਦੇ ਅਧਿਕਾਰੀ,

ਕਰਮਚਾਰੀ ਤੇ ਸਾਹਮਣੇ ਸਥਿਤ ਪੈਟਰੋਲ ਪੰਪ ਦੇ ਮੁਲਾਜਮ ਭੱਜ ਕੇ ਮੌਕੇ ’ਤੇ ਆਏ ਕਾਰ ਖੱਬੇ ਪਾਸੇ ਮੁੜਨ ਕਾਰਨ ਅਸੀਂ ਸੁਰੱਖਿਅਤ ਬਚ ਗਏ। ਜਿਸ ਕਾਰ ਵਿੱਚ ਮੈਂ ਸਫਰ ਕਰ ਰਿਹਾ ਸੀ, ਮੈਂ ਡਰਾਈਵਰ ਦੇ ਨਾਲ ਵਾਲੀ ਹੀ ਅਗਲੀ ਸੀਟ ’ਤੇ ਬੈਠਾ ਹੋਇਆ ਸੀ ਹਾਦਸੇ ਤੋਂ ਬਾਅਦ, ਮੈਂ ਆਪਣੇ ਆਪ ਹੀ ਕਾਰ ਤੋਂ ਬਾਹਰ ਨਿਕਲ ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮੇਰੇ ਸਰੀਰ ’ਤੇ ਕਿਤੇ ਵੀ ਖਰੋਚ ਤੱਕ ਵੀ ਨਹੀਂ ਆਈ ਸੀ ਜਦਕਿ ਮੇਰੇ ਨਾਲ ਬੈਠਾ ਡਰਾਈਵਰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਕੁਰਲਾ ਰਿਹਾ ਸੀ

ਉਸ ਤੋਂ ਹਿੱਲਿਆ ਵੀ ਨਹੀਂ ਜਾ ਰਿਹਾ ਸੀ ਦੋ ਪੁਲਿਸ ਕਰਮਚਾਰੀਆਂ ਨੇ ਕਾਫੀ ਮੁਸ਼ਕਿਲ ਨਾਲ ਉਸ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਸੀ ਸਾਹਮਣੇ ਵਾਲੀ ਕਾਰ ਵਿੱਚ ਸਵਾਰ ਤਿੰਨ ਜਣੇ ਵੀ ਗੰਭੀਰ ਜ਼ਖ਼ਮੀ ਹੋਏ, ਰੋ-ਕੁਰਲਾ ਰਹੇ ਸਨ ਸਾਰੇ ਗੰਭੀਰ ਜ਼ਖਮੀਆਂ ਨੂੰ ਪੁਲਿਸ ਕਰਮਚਾਰੀਆਂ ਨੇ ਮਾਨਸਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਮੇਰੇ ਨਾਲ ਚੱਲ ਰਹੇ ਡਰਾਈਵਰ ਦੀ ਛਾਤੀ ਅਤੇ ਬਾਂਹ ਵਿੱਚ ਅੰਦਰੂਨੀ ਸੱਟਾਂ ਸਨ ਉਸਨੂੰ ਪੰਦਰਾਂ ਦਿਨ ਹਸਪਤਾਲ ਵਿੱਚ ਰੱਖ ਕੇ ਛੁੱਟੀ ਦਿੱਤੀ ਗਈ

Also Read:  Gastric Problem: ਟੀਵੀ ਯੁੱਗ ਦੀ ਦੇਣ ਗੈਸਟ੍ਰਿਕ ਟ੍ਰਬਲ

ਅਤੇ ਇੱਕ ਮਹੀਨਾ ਅਰਾਮ ਕਰਨ ਦੀ ਸਲਾਹ ਦਿੱਤੀ ਗਈ ਸਾਹਮਣੇ ਵਾਲੀ ਕਾਰ ਵਿੱਚ ਸਵਾਰ ਵਿਅਕਤੀਆਂ ਦੀਆਂ ਲੱਤਾਂ, ਬਾਹਾਂ ਅਤੇ ਜਬਾੜੇ ਆਦਿ ਟੁੱਟਣ ਅਤੇ ਹੋਰ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਹੀ ਦਾਖਲ ਰੱਖਿਆ ਗਿਆ ਸੀ ਦੋਵੇਂ ਕਾਰਾਂ ਦਾ ਵੀ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ ਆਪਣੀ ਜਾਨ ਬਚਣ ’ਤੇ ਮੈਂ ਆਪਣੇ ਮਾਲਕ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਦਾ ਲੱਖ-ਲੱਖ ਵਾਰ ਸ਼ੁਕਰਾਨਾ ਕੀਤਾ ਯਕੀਨਨ, ਮੇਰਾ ਕੋਈ ਗੰਭੀਰ ਕਰਮ ਹੋਵੇਗਾ ਕਿ ਇੰਨਾ ਵੱਡਾ ਹਾਦਸਾ ਵਾਪਰ ਗਿਆ, ਪਰ ਸਤਿਗੁਰੂ ਦਾ ਹੱਥ ਮੇਰੇ ਸਿਰ ’ਤੇ ਸੀ, ਤਾਂ ਮੈਨੂੰ ਕਿਵੇਂ ਸੱਟ ਲੱਗ ਸਕਦੀ ਸੀ।

ਮੈਂ ਅਗਲੇ ਦਿਨ ਸੁਬ੍ਹ ਆਪਣੇ ਘਰ ਵਿੱਚ ਬੈਠਾ ਜਦੋਂ ਸਿਮਰਨ ਕਰ ਰਿਹਾ ਸੀ ਅਤੇ ਮੈਂ ਦਿਲੋਂ ਸਤਿਗੁਰੂ ਜੀ ਦਾ ਧੰਨਵਾਦ ਕਰ ਰਿਹਾ ਸੀ ਕਿ ਉਨ੍ਹਾਂ ਨੇ ਮੇਰੀ ਜਾਨ ਬਚਾਈ ਅਤੇ ਹਰ ਕਦਮ ’ਤੇ ਮੇਰਾ ਸਾਥ ਦਿੱਤਾ। ਮੇਰੀਆਂ ਅੱਖਾਂ ਬੰਦ ਸਨ ਅਤੇ ਨਾਲ-ਨਾਲ ਪੂਜਨੀਕ ਹਜ਼ੂਰ ਪਿਤਾ ਜੀ ਦਾ ਅਰਦਾਸ ਵਾਲਾ ਸ਼ਬਦ ਵੀ ਚੱਲ ਰਿਹਾ ਸੀ ਇਸੇ ਦੌਰਾਨ ਮੈਨੂੰ ਐਕਸੀਡੈਂਟ ਵਾਲਾ ਸਾਰਾ ਦ੍ਰਿਸ਼ ਦਿਖਾਈ ਦਿੱਤਾ ਮੈਂ ਦੇਖਿਆ ਕਿ ਪੂਜਨੀਕ ਹਜ਼ੂਰ ਪਿਤਾ ਜੀ ਕਾਰ ਦੇ ਸਟੇਰਿੰਗ ਨੂੰ ਖੁਦ ਆਪਣੇ ਕਰ-ਕਮਲਾਂ ਨਾਲ ਬਹੁਤ ਤੇਜ਼ੀ ਨਾਲ ਖੱਬੇ ਪਾਸੇ ਵੱਲ ਘੁੰਮਾ ਰਹੇ ਸਨ ਇਹ ਸਭ ਮੈਨੂੰ ਮੇਰੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਨੇ ਦਿਖਾਇਆ

 ਇਸ ਤਰ੍ਹਾਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੈਨੂੰ ਆਪ ਆ ਕੇ ਆਪਣੀ ਰਹਿਮਤ ਦੁਆਰਾ ਉਸ ਐਕਸੀਡੈਂਟ ਵਿੱਚੋਂ ਵਾਲ-ਵਾਲ ਬਚਾ ਲਿਆ ਮੈਂ ਆਪਣੇ ਪਿਆਰੇ ਸਤਿਗੁਰੂ ਜੀ ਦਾ ਹਰ ਸਵਾਸ ਨਾਲ ਅਰਬਾਂ-ਖਰਬਾਂ ਬਾਰ ਧੰਨਵਾਦ ਤੇ ਸ਼ੁਕਰਾਨਾ ਕਰਦਾ ਹਾਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ