Badam Shake

ਬਾਦਾਮ ਸ਼ੇਕ

Badam Shake ਸਮੱਗਰੀ

  • 1 ਲੀਟਰ (ਫੁੱਲ ਕਰੀਮ) ਦੁੱਧ,
  • ਪੂਰੀ ਰਾਤ ਭਿਉਂ ਕੇ ਛਿੱਲੇ ਹੋਏ 20-30 ਬਦਾਮ,
  • 3-4 ਵੱਡੇ ਚਮਚ ਖੰਡ,
  • ਵੈਨਿਲਾ ਕਸਟਰਡ ਪਾਊਡਰ 1-2 ਵੱਡੇ ਚਮਚ,
  • ਇੱਕ ਚੂੰਢੀ ਕੇਸਰ ਦੇ ਧਾਗੇ,
  • 1/4 ਛੋਟੀ ਚਮਚ ਹਰੀ ਇਲਾਇਚੀ ਪਾਊਡਰ

Badam Shake  ਬਣਾਉਣ ਦਾ ਤਰੀਕਾ:

ਭਿੱਜੇ ਹੋਏ ਬਦਾਮਾਂ ਨੂੰ ਮਿਕਸੀ ’ਚ ਥੋੜ੍ਹਾ ਜਿਹਾ ਦੁੱਧ ਪਾ ਕੇ ਇੱਕਦਮ ਬਰੀਕ ਪੀਸ ਲਓ ਇਸ ਤੋਂ ਬਾਅਦ ਇੱਕ ਕੜਾਹੀ ’ਚ ਦੁੱਧ ਗਰਮ ਕਰੋ ਇਸ ’ਚ ਕੇਸਰ ਪਾਓ ਅਤੇ ਮੱਧਮ ਸੇਕੇ ’ਤੇ 10-15 ਮਿੰਟਾਂ ਤੱਕ ਉਬਾਲੋ, ਤਾਂ ਕਿ ਇਹ ਥੋੜ੍ਹਾ ਗਾੜ੍ਹਾ ਹੋ ਸਕੇ

ਹੁਣ ਦੁੱਧ ’ਚ ਬਦਾਮ ਦਾ ਪੇਸਟ ਪਾਓ ਅਤੇ ਲਗਾਤਾਰ ਹਿਲਾਉਂਦੇ ਹੋਏ 5-7 ਮਿੰਟ ਹੋਰ ਪਕਾਓ ਕਸਟਰਡ ਪਾਊਡਰ ਨੂੰ ਦੋ ਚਮਚ ਠੰਢੇ ਦੁੱਧ ’ਚ ਮਿਲਾ ਕੇ ਘੋਲ ਬਣਾ ਲਓ ਇਸ ਘੋਲ ਨੂੰ ਉੱਬਲਦੇ ਦੁੱਧ ’ਚ ਹੌਲੀ-ਹੌਲੀ ਪਾਓ ਅਤੇ ਹਿਲਾਓ,

ਤਾਂ ਕਿ ਗੰਢਾਂ ਨਾ ਬਣਨ ਹੁਣ ਇਸ ’ਚ ਖੰਡ ਅਤੇ ਇਲਾਇਚੀ ਪਾਊਡਰ ਪਾਓ ਖੰਡ ਘੁਲਣ ਤੱਕ ਦੋ ਮਿੰਟ ਪਕਾਓ ਗੈਸ ਬੰਦ ਕਰੋ, ਮਿਸ਼ਰਣ ਨੂੰ ਪੂਰੀ ਤਰ੍ਹਾਂ ਠੰਢਾ ਹੋਣ ਦਿਓ ਤੇ ਫਿਰ ਫਰਿੱਜ਼ ’ਚ 2-3 ਘੰਟਿਆਂ ਲਈ ਰੱਖੋ ਠੰਢਾ-ਠੰਢਾ ਬਾਦਾਮ ਸ਼ੇਕ ਗਲਾਸ ’ਚ ਪਾਓ ਅਤੇ ਉੱਪਰੋਂ ਕੱਟੇ ਹੋਏ ਬਾਦਾਮ ਨਾਲ ਸਜਾ ਕੇ ਸਰਵ ਕਰੋ

Also Read:  Editorial: ਰੂਹਾਨੀ ਸੰਤਾਂ ਦੀ ਪਾਕ-ਪਵਿੱਤਰ ਸਿੱਖਿਆ ‘ਧਰਤੀ ਵੀ ਬਣ ਸਕਦੀ ਹੈ ਸਵਰਗ-ਜੰਨਤ...’ -ਸੰਪਾਦਕੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ