ਮਿੱਠੀ ਸੁਹਾਲੀ
Table of Contents
Sweet Suhali ਜ਼ਰੂਰੀ ਸਮੱਗਰੀ:
- ਕਣਕ ਦਾ ਆਟਾ: 1 ਕਿੱਲੋ,
- ਗੁੜ: 250 ਗ੍ਰਾਮ (ਬਰੀਕ ਕੀਤਾ ਹੋਇਆ) ਜਾਂ ਸਵਾਦ ਅਨੁਸਾਰ,
- ਪਾਣੀ: ਗੁੜ ਘੋਲਣ ਲਈ (ਲਗਭਗ 200 ਗ੍ਰਾਮ ਜਾਂ ਇੱਕ ਗਲਾਸ),
- ਸੌਂਫ: 1 ਚਮਚ (ਮੋਟੀ ਪੀਸੀ ਹੋਈ),
- ਅਜ਼ਵਾਇਨ: ਅੱਧਾ ਚਮਚ,
- ਮੂਣ ਲਈ ਤੇਲ ਜਾਂ ਘਿਓ: 100 ਗ੍ਰਾਮ,
- ਤਲਣ ਲਈ ਤੇਲ/ਘਿਓ: ਲੋੜ ਅਨੁਸਾਰ
Sweet Suhali ਬਣਾਉਣ ਦਾ ਤਰੀਕਾ:
- ਇੱਕ ਭਾਂਡੇ ’ਚ ਗੁੜ ਅਤੇ ਪਾਣੀ ਨੂੰ ਪਾ ਕੇ 10-15 ਮਿੰਟਾਂ ਲਈ ਰੱਖ ਦਿਓ, ਤਾਂ ਕਿ ਗੁੜ ਪੂਰੀ ਤਰ੍ਹਾਂ ਪਾਣੀ ’ਚ ਘੁਲ ਜਾਵੇ ਇਸ ਨੂੰ ਉੱਬਾਲਣਾ ਨਹੀਂ ਹੈ
- ਇੱਕ ਵੱਡੇ ਭਾਂਡੇ ਜਾਂ ਪਰਾਤ ’ਚ ਕਣਕ ਦਾ ਆਟਾ ਲਓ ਇਸ ’ਚ ਸੌਂਫ, ਅਜ਼ਵਾਇਨ ਅਤੇ ਮੂਣ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਹੁਣ ਗੁੜ ਵਾਲੇ ਪਾਣੀ ਨੂੰ ਥੋੜ੍ਹਾ-ਥੋੜ੍ਹਾ ਪਾਉਂਦੇ ਹੋਏ ਇੱਕ ਸਖ਼ਤ (ਟਾਈਟ) ਆਟਾ ਗੁੰਨ੍ਹ ਲਓ ਆਟੇ ਨੂੰ 15-20 ਮਿੰਟਾਂ ਲਈ ਗਿੱਲੇ ਕੱਪੜੇ ਨਾਲ ਢੱਕ ਕੇ ਰੱਖ ਦਿਓ
- ਗੁੰਨ੍ਹੇ ਹੋਏ ਆਟੇ ਨਾਲ ਛੋਟੇ-ਛੋਟੇ ਪੇੜੇ ਬਣਾਓ ਇਨ੍ਹਾਂ ਨੂੰ ਤਲ਼ੀ ਨਾਲ ਦਬਾ ਕੇ ਪੂੜੀ ਵਾਂਗ ਵੇਲ ਲਓ ਫੁੱਲਣ ਤੋਂ ਰੋਕਣ ਅਤੇ ਕੁਰਕੁਰਾ ਬਣਾਉਣ ਲਈ ਕੰਡੇ ਜਾਂ ਚਾਕੂ ਨਾਲ ਛੋਟੇ-ਛੋਟੇ ਸੁਰਾਖ਼ ਕਰ ਦਿਓ
- ਇੱਕ ਕੜਾਹੀ ’ਚ ਤੇਲ ਜਾਂ ਘਿਓ ਗਰਮ ਕਰੋ ਸੇਕੇ ਨੂੰ ਮੱਧਮ ਰੱਖੋ ਸੁਹਾਲੀ ਨੂੰ ਤੇਲ ’ਚ ਪਾਓ ਅਤੇ ਅਲਟ-ਪਲਟ ਕਰਕੇ ਦੋਵਾਂ ਪਾਸਿਓਂ ਸੁਨਹਿਰਾ ਅਤੇ ਖਸਤਾ ਹੋਣ ਤੱਕ ਤਲ਼ ਲਓ
- ਮਿੱਠੀ ਸੁਹਾਲੀ ਨੂੰ ਠੰਢਾ ਹੋਣ ਤੋਂ ਬਾਅਦ ਏਅਰਟਾਈਟ ਡੱਬੇ ’ਚ ਰੱਖ ਕੇ ਮਹੀਨਿਆਂ ਤੱਕ ਖਾਧਾ ਜਾ ਸਕਦਾ ਹੈ































































