catering: ਕੈਟਰਿੰਗ ਖੇਤਰ ’ਚ ਭਰੋ ਸਫ਼ਲਤਾ ਦੀ ਉਡਾਣ
ਭਾਰਤੀ ਖਾਣ-ਪੀਣ ਦੇ ਸ਼ੌਕੀਨ ਤਾਂ ਹਨ ਹੀ, ਨਾਲ ਹੀ ਭਾਰਤ ’ਚ ਇਹ ਖੇਤਰ ਦਿਨ-ਬ-ਦਿਨ ਤਰੱਕੀ ਵੀ ਕਰ ਰਿਹਾ ਹੈ ਪ੍ਰਾਈਵੇਟ ਕੈਟਰਿੰਗ ਸਰਵਿਸ ਦੀ ਇਨ੍ਹੀਂ ਦਿਨੀਂ ਭਰਪੂਰ ਡਿਮਾਂਡ ਹੈ ਕੈਟਰਿੰਗ ਇੱਕ ਸੇਵਾ ਦੇਣ ਵਾਲੀ ਇੰਡਸਟ੍ਰੀ ਹੈ, ਜਿਸ ’ਚ ਗ੍ਰਾਹਕਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਇਸ ਕੰਮ ਲਈ ਪੂਰੀ ਤਰ੍ਹਾਂ ਕਾਰਜਕੁਸ਼ਲ ਅਤੇ ਪ੍ਰਭਾਵਸ਼ਾਲੀ ਵਿਅਕਤੀਤਵ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਅਨੁਮਾਨ ਅਨੁਸਾਰ ਭਾਰਤੀ ਹੋਟਲ ਇੰਡਸਟ੍ਰੀ ਸਾਲਾਨਾ 15 ਪ੍ਰਤੀਸ਼ਤ ਦੀ ਦਰ ਨਾਲ ਅੱਗੇ ਵਧ ਰਹੀ ਹੈ ਇਸ ਖੇਤਰ ’ਚ ਵਿਦੇਸ਼ੀ ਕੰਪਨੀਆਂ ਵੀ ਭਾਰਤੀ ਕੰਪਨੀਆਂ ਦੇ ਨਾਲ ਸਾਂਝੇਦਾਰੀ ਕਰ ਰਹੀਆਂ ਹਨ ਇਹ ਹਾਲਾਤ ਭਾਰਤੀ ਹੋਟਲ ਇੰਡਸਟ੍ਰੀ ਲਈ ਟਾਨਿਕ ਦਾ ਕੰਮ ਕਰ ਰਹੇ ਹਨ
Table of Contents
ਇਹ ਹੈ ਪ੍ਰੋਫਾਈਲ:
ਕੈਟਰਿੰਗ ਦੇ ਖੇਤਰ ’ਚ ਸਫਲ ਹੋਣ ਲਈ ਨਿੱਜੀ ਸਬੰਧਾਂ ਦਾ ਵਧੀਆ ਹੋਣਾ ਕਾਫੀ ਮਹੱਤਵਪੂਰਨ ਹੈ ਇਸ ਕੰਮ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਜੋ ਤੁਹਾਡੇ ਕੰਮ ਨਾਲ ਖੁਸ਼ ਹੋ ਜਾਵੇਗਾ, ਉਹ ਹੋਰ ਲੋਕਾਂ ਨੂੰ ਵੀ ਤੁਹਾਡੀਆਂ ਸੇਵਾਵਾਂ ਲੈਣ ਲਈ ਕਹੇਗਾ ਇਸ ਤਰ੍ਹਾਂ ਇੱਕ ਚੈਨ ਦੇ ਰੂਪ ’ਚ ਤੁਹਾਡਾ ਪ੍ਰਚਾਰ ਵੀ ਹੁੰਦਾ ਚਲਿਆ ਜਾਵੇਗਾ ਅੱਜ ਸਾਰੇ ਛੋਟੇ-ਵੱਡੇ ਹੋਟਲਾਂ ਨੂੰ ਕੈਟਰਿੰਗ ਟੈਕਨਾਲੋਜੀ ਦੇ ਜਾਣਕਾਰਾਂ ਦੀ ਲੋੜ ਹੈ ਇਸ ਤੋਂ ਇਲਾਵਾ ਵੀ ਜੇਕਰ ਤੁਸੀਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਟਿਫਨ ਸੇਵਾ ਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ
ਵਿੱਦਿਅਕ ਯੋਗਤਾ:
ਜੇਕਰ ਕੈਟਰਿੰਗ ਦਾ ਵਪਾਰ ਵੱਡੇ ਪੱਧਰ ’ਤੇ ਸ਼ੁਰੂ ਕਰ ਰਹੇ ਹੋ ਤਾਂ ਇਸ ਨਾਲ ਸਬੰਧਿਤ ਡਿਗਰੀ, ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਕਰਨਾ ਜ਼ਰੂਰੀ ਹੈ ਇਨ੍ਹਾਂ ਕੋਰਸਾਂ ਦਾ ਸਮਾਂ ਤਿੰਨ ਮਹੀਨਿਆਂ ਤੋਂ ਤਿੰਨ ਸਾਲ ਤੱਕ ਹੈ ਇਸ ਲਈ ਹੋਟਲ ਮੈਨੇਜ਼ਮੈਂਟ, ਫੂਡ ਐਂਡ ਪ੍ਰੋਡਕਸ਼ਨ ਨਾਲ ਸਬੰਧਿਤ ਕੋਰਸ ਕੀਤੇ ਜਾ ਸਕਦੇ ਹਨ ਡਿਪਲੋਮਾ ਕੋਰਸ ਲਈ 12ਵੀਂ ਪਾਸ ਵਿੱਦਿਅਕ ਯੋਗਤਾ ਹੋਣੀ ਚਾਹੀਦੀ ਹੈ ਅਤੇ ਡਿਗਰੀ ਕੋਰਸ ਕਰਨ ਲਈ ਗ੍ਰੈਜੂਏਟ ਹੋਣਾ ਜ਼ਰੂਰੀ ਹੈ
ਇਸ ਸੈਕਟਰ ’ਚ ਤੁਸੀਂ ਏਅਰਲਾਈਨ ਕੈਟਰਿੰਗ ਅਤੇ ਕੈਬਿਨ ਸਰਵਿਸ, ਹਸਪਤਾਲ ਐਡਮਿਨਿਸਟੇ੍ਰਸ਼ਨ ਐਂਡ ਕੈਟਰਿੰਗ, ਹੋਟਲ ਅਤੇ ਟੂਰਿਜ਼ਮ ਐਸੋਸੀਏਸ਼ਨ, ਸ਼ਿਪਿੰਗ ਕਾਰਪੋਰੇਸ਼ਨ ਆਦਿ ਨਾਲ ਜੁੜ ਕੇ ਕੰਮ ਕਰ ਸਕਦੇ ਹੋ ਜ਼ਿਆਦਾਤਰ ਟਰੈਂਡ ਪ੍ਰੋਫੈਸ਼ਨਲਸ ਹੋਟਲ ਰੈਸਟੋਰੈਂਟਾਂ ’ਚ ਹੀ ਕੰਮ ਕਰਨਾ ਪਸੰਦ ਕਰਦੇ ਹਨ
ਇੰਜ ਵਧਣਗੇ ਮੌਕੇ
ਕੈਟਰਿੰਗ ਖੇਤਰ ’ਚ ਸਫਲ ਹੋਣ ਲਈ ਪਰਸਨਲ ਨੈੱਟਵਰਕ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਸਾਰੇ ਛੋਟੇ-ਵੱਡੇ ਹੋਟਲਾਂ ’ਚ ਕੈਟਰਿੰਗ ਟੈਕਨਾਲੋਜੀ ਦੇ ਜਾਣਕਾਰਾਂ ਦੀ ਭਾਰੀ ਡਿਮਾਂਡ ਹੈ ਕੈਟਰਿੰਗ ਦਾ ਕੰਮ ਕਿਸੇ ਦੇ ਨਾਲ ਜੁੜ ਕੇ ਜਾਂ ਨਿੱਜੀ ਤੌਰ ’ਤੇ ਵੀ ਕੀਤਾ ਜਾ ਸਕਦਾ ਹੈ ਆਪਣੇ ਘਰ ਜਾਂ ਦੁਕਾਨ ਕਿਤੋਂ ਵੀ ਤੁਸੀਂ ਕੈਟਰਿੰਗ ਦੀ ਸ਼ੁਰੂਆਤ ਕਰ ਸਕਦੇ ਹੋ ਛੋਟੇ ਪੱਧਰ ’ਤੇ ਕੰਮ ਸ਼ੁਰੂ ਕਰਨ ਲਈ ਜ਼ਿਆਦਾ ਲੋਕਾਂ ਦੀ ਲੋੜ ਨਹੀਂ ਪੈਂਦੀ, ਜਦਕਿ ਵੱਡੇ ਪੱਧਰ ’ਤੇ ਕੰਮ ਦੇ ਵਿਸਥਾਰ ਨਾਲ ਮੈਨ ਪਾਵਰ ਦੀ ਜ਼ਰੂਰਤ ਪੈਂਦੀ ਹੈ
ਕਰੀਅਰ ਦੇ ਕੁਝ ਫਾਇਦੇ:
ਵਿਭਿੰਨਤਾ:
ਕੈਟਰਿੰਗ ’ਚ ਕੰਮ ਕਰਨ ਦਾ ਮਤਲਬ ਹੈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਅਤੇ ਗ੍ਰਾਹਕਾਂ ਲਈ ਭੋਜਨ ਤਿਆਰ ਕਰਨਾ
ਰਚਨਾਤਮਕਤਾ:
ਤੁਸੀਂ ਆਪਣੀ ਰਚਨਾਤਮਕਤਾ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦੇ ਵਿਅੰਜਨਾਂ ਅਤੇ ਪੇਸ਼ਕਾਰੀਆਂ ਨੂੰ ਬਣਾਉਣ ਲਈ ਕਰ ਸਕਦੇ ਹੋ
ਲੋਕਾਂ ਨਾਲ ਮਿਲਣਾ-ਜੁਲਣਾ:
ਤੁਸੀਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਮਿਲੋਗੇ ਅਤੇ ਉਨ੍ਹਾਂ ਲਈ ਖਾਸ ਮੌਕਿਆਂ ਨੂੰ ਯਾਦਗਾਰ ਬਣਾਉਣ ’ਚ ਮੱਦਦ ਕਰੋਗੇ
ਕਾਰੋਬਾਰੀ ਤਰੱਕੀ:
ਤੁਸੀਂ ਆਪਣਾ ਖੁਦ ਦਾ ਕੈਟਰਿੰਗ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਜਾਂ ਉਦਯੋਗ ’ਚ ਮੈਨੇਜ਼ਮੈਂਟ ਅਹੁਦਿਆਂ ਤੱਕ ਪਹੁੰਚ ਸਕਦੇ ਹੋ
ਪ੍ਰਮੁੱਖ ਸੰਸਥਾਨ:
- ਲਕਸ਼ਿਐ ਭਾਰਤੀ ਇੰਸਟੀਚਿਊਟ ਆਫ ਇੰਟਰਨੈਸ਼ਨਲ ਹੋਟਲ ਮੈਨੇਜ਼ਮੈਂਟ, ਨਵੀਂ ਦਿੱਲੀ
- ਇਗਨੂੰ, ਮੈਦਾਨ ਗੜ੍ਹੀ, ਨਵੀਂ ਦਿੱਲੀ
- ਇੰਸਟੀਚਿਊਟ ਆਫ ਹੋਟਲ ਮੈਨੇਜ਼ਮੈਂਟ ਕੈਟਰਿੰਗ ਟੈਕਨਾਲੋਜੀ ਐਂਡ ਐਪਲਾਈਡ ਨਿਊਟ੍ਰੀਸ਼ਨ, ਮੇਰਠ
- ਕੁੁਰੂਕਸ਼ੇਤਰ ਯੂਨੀਵਰਸਿਟੀ, ਟੂਰਿਜ਼ਮ ਐਂਡ ਹੋਟਲ ਮੈਨੇਜ਼ਮੈਂਟ ਵਿਭਾਗ, ਕੁਰੂਕਸ਼ੇਤਰ, ਹਰਿਆਣਾ
ਕੈਟਰਿੰਗ ਦੇ ਖੇਤਰ ’ਚ ਸਫਲ ਹੋਣ ਲਈ ਨਿੱਜੀ ਸਬੰਧਾਂ ਦਾ ਵਧੀਆ ਹੋਣਾ ਕਾਫੀ ਮਹੱਤਵਪੂਰਨ ਹੈ ਇਸ ਕੰਮ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਜੋ ਤੁਹਾਡੇ ਕੰਮ ਨਾਲ ਖੁਸ਼ ਹੋ ਜਾਵੇਗਾ, ਉਹ ਹੋਰ ਲੋਕਾਂ ਨੂੰ ਵੀ ਤੁਹਾਡੀਆਂ ਸੇਵਾਵਾਂ ਲੈਣ ਲਈ ਕਹੇਗਾ

































































