all-the-confusion-came-out

… ਸਭ ਭਰਮ ਮੁਕਾਉਣ ਆਇਆ ਸੀ all-the-confusion-came-out 60ਵੀਂ ਪਵਿੱਤਰ ਯਾਦ(18 ਅਪਰੈਲ) ਵਿਸ਼ੇਸ਼ ਯਾਦ-ਏ-ਮੁਰਸ਼ਿਦ ਪਰਮ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਸੰਤ ਪਰਉਪਕਾਰੀ ਹੁੰਦੇ ਹਨ ਸੰਸਾਰ ਵਿੱਚ ਆਉਣ ਦਾ ਉਹਨਾਂ ਦਾ ਮਕਸਦ ਜੀਵਾਂ ਨੂੰ ਜੀਆਦਾਨ, ਨਾਮ-ਦਾਨ, ਗੁਰਮੰਤਰ ਦੇ ਕੇ ਕੁੱਲ ਮਾਲਕ ਪਰਮ ਪਿਤਾ ਪਰਮਾਤਮਾ ਨਾਲ ਮਿਲਾਉਣ, ਜਨਮ ਮਰਨ ਤੋਂ ਅਜ਼ਾਦ ਕਰਨ ਦਾ ਹੁੰਦਾ ਹੈ

ਇਹ ਜੀਵ ਸ੍ਰਿਸ਼ਟੀ ਦਾ ਸੁਭਾਗ ਹੈ, ਸੰਤ-ਮਹਾਂਪੁਰਸ਼, ਹਰ ਯੁੱਗ ਵਿੱਚ ਸਾਡੇ ਵਿਚਕਾਰ ਵਿਰਾਜਮਾਨ ਰਹਿੰਦੇ ਹਨ ਸ੍ਰਿਸ਼ਟੀ ਕਦੇ ਵੀ ਸੰਤਾਂ ਤੋਂ ਖਾਲੀ ਨਹੀਂ ਰਹਿੰਦੀ ‘ਸੰਤ ਨਾ ਆਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ’ ਸ੍ਰਿਸ਼ਟੀ ਸੰਤਾਂ ਦੇ ਆਸਰੇ ਹੀ ਕਾਇਮ ਹੈ ਮਹਾਨ ਪਰਉਪਕਾਰੀ ਸੰਤ-ਮਹਾਂਪੁਰਸ਼ਾਂ ਦਾ ਸ੍ਰਿਸ਼ਟੀ ਦੇ ਨਮਿੱਤ ਪਰਉਪਕਾਰ ਕੇਵਲ ਇਸ ਜਗਤ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਲੋਕ-ਪਰਲੋਕ ਅਤੇ ਉਸ ਤੋਂ ਵੀ ਪਾਰ ਦੋਹਾਂ ਜਹਾਂ ਤੱਕ ਉਹਨਾਂ ਦਾ ਨਾਤਾ ਜੀਵਾਂ ਨਾਲ ਹੁੰਦਾ ਹੈ ਸੱਚੇ ਸੰਤ ਜਿੱਥੇ ਖੁਦ ਸੱਚਾਈ ਨਾਲ ਜੁੜੇ ਰਹਿੰਦੇ ਹਨ

ਅਤੇ ਉਹ ਲੋਕਾਂ ਨੂੰ ਵੀ ਹਮੇਸ਼ਾ ਸਦਮਾਰਗ, ਚੰਗਿਆਈ, ਭਲਾਈ ਦੇ ਨਾਲ ਜੋੜਦੇ, ਸੱਚ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੇ ਹਨ ਸੰਤ ਹਮੇਸ਼ਾ ਸਮੁੱਚੇ ਸਮਾਜ ਦਾ ਭਲਾ ਚਾਹੁੰਦੇ ਹਨ ਅਤੇ ਆਪਣੇ ਹਰ ਸੰਭਵ ਕੋਸ਼ਿਸ਼ ਰਾਹੀਂ ਸਮਾਜ ਦਾ ਭਲਾ ਕਰਦੇ ਹਨ ਉਹ ਸਮਾਜ ਵਿੱਚ ਫੈਲੇ ਝੂਠ, ਕਪਟ, ਕੁਰੀਤੀਆਂ, ਪਖੰਡਾਂ ਦਾ ਡਟ ਕੇ ਵਿਰੋਧ ਕਰਦੇ ਅਤੇ ਭਲੇ ਕਾਰਜਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਉਹਨਾਂ ਦਾ ਪਵਿੱਤਰ ਜੀਵਨ ਪੂਰੀ ਦੁਨੀਆ ਲਈ ਮਿਸਾਲ ਸਾਬਤ ਹੁੰਦਾ ਹੈ ਅਜਿਹੇ ਹੀ ਮਹਾਨ ਪਰਉਪਕਾਰੀ ਸੰਤ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸੰਸਾਰ ‘ਤੇ ਅਵਤਾਰ ਧਾਰਨ ਕਰਕੇ ਸਮੁੱਚੇ ਜੀਵ-ਜਗਤ ਦੇ ਉੱਧਾਰ ਦਾ ਮਹਾਨ ਕਰਮ ਫਰਮਾਇਆ ਅਜਿਹੇ ਮਹਾਨ ਪਰਉਪਕਾਰੀ, ਰੂਹਾਨੀਅਤ ਦੇ ਸੱਚੇ ਰਹਿਬਰ, ਪੂਰਨ ਰੱਬੀ ਫਕੀਰ ਪਰਮ ਸੰਤ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਕੋਟਿਨ-ਕੋਟਿ ਨਮਨ, ਲੱਖ-ਲੱਖ ਸਜਦਾ ਕਰਦੇ ਹਾਂ

ਆਦਰਸ਼ ਜੀਵਨ ‘ਤੇ ਝਾਤ:-

ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1891 (ਸੰਮਤ 1948) ਦੀ ਕੱਤਕ ਦੀ ਪੁੰਨਿਆ ਨੂੰ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ ਪੂਜਨੀਕ ਮਾਤਾ ਤੁਲਸਾਂ ਬਾਈ ਦੀ ਪਵਿੱਤਰ ਕੁੱਖੋਂ ਸ੍ਰਿਸ਼ਟੀ ‘ਤੇ ਅਵਤਾਰ ਧਾਰਨ ਕੀਤਾ ਆਪ ਜੀ ਮੌਜ਼ੂਦਾ ਪਾਕਿਸਤਾਨ ਦੇ ਪਿੰਡ ਕੋਟੜਾ ਤਹਿਸੀਲ ਗੰਧੇਯ ਰਿਆਸਤ ਕਲਾਇਤ-ਬਲੋਚਿਸਤਾਨ ਦੇ ਰਹਿਣ ਵਾਲੇ ਸਨ ਇੱਕ ਵਾਰ ਆਪ ਜੀ ਦਾ ਮਿਲਾਪ ਇੱਕ ਸੱਚੇ ਫਕੀਰ ਨਾਲ ਹੋਇਆ ਉਹ ਫਕੀਰ ਕੋਈ ਕਰਨੀ ਵਾਲੇ ਆਪ ਜੀ ‘ਤੇ ਬਹੁਤ ਪ੍ਰਸੰਨ ਤੇ ਮਿਹਰਬਾਨ ਸਨ ਉਸ ਫਕੀਰ ਨੇ ਆਦੇਸ਼ ਦਿੱਤਾ ਕਿ  ਪੂਰਾ ਗੁਰੂ ਲੱਭੋ ਫਿਰ ਆਪ ਜੀ ਪੂਰੇ ਗੁਰੂ ਦੀ ਭਾਲ ਵਿੱਚ ਲੱਗ ਗਏ ਫਿਰ ਆਪ ਜੀ ਦਾ ਮਿਲਾਪ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨਾਲ ਹੋਇਆ ਪੂਜਨੀਕ ਬਾਬਾ ਜੀ ਨੇ ਆਪ ਜੀ ‘ਤੇ ਪਹਿਲੇ ਹੀ ਦਿਨ ਨਾਮ-ਸ਼ਬਦ, ਗੁਰੂਮੰਤਰ ਦੇ ਰੂਪ ਵਿੱਚ ਆਪਣੀ ਅਪਾਰ ਦਇਆ-ਮਿਹਰ ਪ੍ਰਦਾਨ ਕੀਤੀ ਪੂਜਨੀਕ ਬਾਬਾ ਜੀ ਨੇ ਵਚਨ ਫਰਮਾਇਆ,

(ਆਪ ਜੀ ਲਈ) ‘ਅਸੀਂ’ ਤੁਹਾਨੂੰ ਆਪਣੀ ਦਇਆ-ਮਿਹਰ ਦਿੰਦੇ ਹਾਂ, ਜੋ ਤੁਹਾਡੇ ਸਾਰੇ ਕੰਮ ਕਰੇਗੀ ਡਟ ਕੇ ਭਜਨ ਸਿਮਰਨ ਅਤੇ ਗੁਰੂ ਦਾ ਜਸ ਕਰੋ’ ਆਪ ਜੀ ਨੇ ਆਪਣੇ ਸਤਿਗੁਰ ਦੇ ਹੁਕਮ ਅਨੁਸਾਰ ਸਿੰਧ, ਬਲੋਚਿਸਤਾਨ, ਪੱਛਮੀ ਪੰਜਾਬ ਆਦਿ ਇਲਾਕਿਆਂ ਵਿੱਚ ਜਗ੍ਹਾ-ਜਗ੍ਹਾ ਸਤਿਸੰਗ, ਗੁਰੂ ਦੇ ਜਸ ਗਾਇਨ ਰਾਹੀਂ ਅਨੇਕਾਂ  ਜੀਵਾਂ ਨੂੰ ਬਿਆਸ ਵਿੱਚ ਲਿਜਾ ਕੇ ਆਪਣੇ ਸਤਿਗੁਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ, ਗੁਰੂਮੰਤਰ ਦਿਵਾ ਕੇ ਉਹਨਾਂ ਦੀ ਆਤਮਾ ਦਾ ਉੱਧਾਰ ਕਰਵਾਇਆ ਆਪ ਜੀ ਜਿਸ ਨੂੰ ਵੀ ਨਾਮ-ਸ਼ਬਦ ਲਈ ਲੈ ਕੇ ਜਾਂਦੇ, ਪੂਜਨੀਕ ਬਾਬਾ ਜੀ ਉਸ ਨੂੰ ਜ਼ਰੂਰ ਨਾਮਦਾਨ ਬਖਸ਼ ਦਿੰਦੇ, ਉਹਨਾਂ ਦੀ ਛਾਂਟੀ ਨਹੀਂ ਹੁੰਦੀ ਸੀ

ਇਸ ਤੋਂ ਬਾਅਦ ਪੂਜਨੀਕ ਬਾਬਾ ਜੀ ਨੇ ਆਪ ਜੀ ਨੂੰ ਆਪਣੀਆਂ ਅਪਾਰ ਰਹਿਮਤਾਂ, ਖੁਸ਼ੀਆਂ, ਆਪਣੀਆਂ ਅਪਾਰ ਬਖਸ਼ਿਸ਼ਾਂ ਪ੍ਰਦਾਨ ਕਰਕੇ ਅਤੇ ਆਪਣੀ ਭਰਪੂਰ ਰੂਹਾਨੀ ਤਾਕਤ ਦੇ  ਕੇ ਸਰਸਾ ਵਿਖੇ ਭੇਜ ਦਿੱਤਾ ਕਿ ‘ਜਾ ਮਸਤਾਨਾ ਸ਼ਾਹ ਜਾ ਬਾਗੜ ਨੂੰ ਤਾਰ, ਤੁਹਾਨੂੰ ਬਾਗੜ ਦਾ ਬਾਦਸ਼ਾਹ ਬਣਾਇਆ ਜਾ ਸਰਸਾ ਵਿੱਚ ਕੁਟੀਆ (ਆਸ਼ਰਮ) ਬਣਾ ਅਤੇ ਸਤਿਸੰਗ ਲਗਾ, ਰੂਹਾਂ ਦਾ ਉੱਧਾਰ ਕਰ ਆਪ ਜੀ ਦੇ ਸਹਿਯੋਗ ਲਈ ਪੂਜਨੀਕ ਬਾਬਾ ਜੀ ਨੇ ਆਪਣੇ ਕੁਝ ਸਤਿਸੰਗੀ ਸੇਵਾਦਾਰਾਂ (ਸਰਸਾ ਨਿਵਾਸੀਆਂ) ਦੀ ਵੀ ਡਿਊਟੀ ਲਾਈ ਤਾਂ ਇਸ ਪ੍ਰਕਾਰ ਆਪਣੇ ਸਤਿਗੁਰ ਮੁਰਸ਼ਿਦੇ ਕਾਮਲ ਦੇ ਹੁਕਮ ਅਨੁਸਾਰ ਆਪ ਜੀ ਨੇ ਸਰਸਾ ਦੇ ਨਜ਼ਦੀਕ ਬੇਗੂ ਰੋਡ, ਸ਼ਾਹ ਸਤਿਨਾਮ ਜੀ ਮਾਰਗ ‘ਤੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਧਾਮ ਦੀ ਸਥਾਪਨਾ ਕੀਤੀ ਆਪ ਜੀ ਨੇ ਦਿਨ-ਰਾਤ ਗੁਰੂ ਜਸ,

ਰੂਹਾਨੀ ਸਤਿਸੰਗ ਲਾ ਕੇ ਨਾਮ-ਸ਼ਬਦ, ਗੁਰੂਮੰਤਰ ਦੇ ਕੇ ਰੂਹਾਂ ਨੂੰ ਭਵਸਾਗਰ ਤੋਂ ਪਾਰ ਲੰਘਾਉਣ ਦਾ ਪੁੰਨ-ਕਾਰਜ ਆਰੰਭ ਕੀਤਾ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਅੱਜ ਕੁਝ, ਕੱਲ੍ਹ ਕੁਝ ਅਤੇ ਅਗਲੇ ਦਿਨ ਉਸ ਤੋਂ ਵੀ ਵਧ ਕੇ ਲੋਕ ਸੱਚਾ ਸੌਦਾ ਵਿੱਚ ਆਉਣ ਲੱਗੇ ਅਤੇ ਇਸ ਪ੍ਰਕਾਰ  ਆਪ ਜੀ ਦੀ ਦਇਆ-ਮਿਹਰ, ਰਹਿਮਤ ਦਾ ਪ੍ਰਚਾਰ, ਪ੍ਰਸਾਰ ਦੂਰ-ਦੂਰ ਤੱਕ ਫੈਲਣ ਲੱਗਿਆ ਆਪ ਜੀ ਵੱਲੋਂ ਲਾਇਆ ਸੱਚਾ ਸੌਦਾ ਰੂਪੀ ਰੂਹਾਨੀ ਬਾਗ, ਰਾਮ ਨਾਮ ਦਾ ਬੀਜ ਦਿਨ ਰਾਤ ਫਲਣ-ਫੁੱਲਣ ਲੱਗਿਆ

ਇਹ ਰੂਹਾਨੀ ਬਾਗ ਦਿਨ-ਰਾਤ ਮਹਿਕਣ ਲੱਗਿਆ ਆਪ ਜੀ ਨੇ 1948 ਤੋਂ 1960 ਤੱਕ ਸਿਰਫ਼ ਬਾਰਾਂ ਸਾਲਾਂ ਵਿੱਚ ਹਰਿਆਣਾ, ਰਾਜਸਥਾਨ ਤੋਂ ਇਲਾਵਾ ਪੰਜਾਬ ਦਿੱਲੀ ਆਦਿ ਰਾਜਾਂ ਦੇ ਅਨੇਕ ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਜਗ੍ਹਾ-ਜਗ੍ਹਾ ਆਪਣੇ ਰੂਹਾਨੀ ਸਤਿਸੰਗਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਨਾਮ-ਸ਼ਬਦ, ਗੁਰਮੰਤਰ ਦੇ ਕੇ ਉਹਨਾਂ ਨੂੰ ਨਸ਼ਿਆਂ ਆਦਿ ਬੁਰਾਈਆਂ ਤੇ ਹਰ ਤਰ੍ਹਾਂ ਦੇ ਜੰਜਾਲਾਂ, ਪਖੰਡਾਂ, ਕੁਰੀਤੀਆਂ ਤੋਂ ਮੁਕਤ ਕੀਤਾ ‘ਹਿੰਦੂ-ਮੁਸਲਿਮ-ਸਿੱਖ-ਇਸਾਈ, ਸਭੀ ਹੈਂ

ਭਾਈ-ਭਾਈ’ ਦਾ ਪ੍ਰਕੈਟੀਕਲੀ ਸਵਰੂਪ ਆਪ ਜੀ ਵੱਲੋਂ ਸਥਾਪਿਤ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਵਿੱਚ ਅੱਜ ਵੀ ਜਿਉਂ ਦਾ ਤਿਉਂ ਦੇਖਿਆ ਜਾ ਸਕਦਾ ਹੈ ਕੋਈ ਰਾਮ ਕਹੇ ਜਾਂ ਕੋਈ ਅੱਲ੍ਹਾ, ਵਾਹਿਗੁਰੂ ਕਹੇ ਜਾਂ ਕੋਈ ਗੌਡ ਕਹੇ, ਇੱਕ ਹੀ ਜਗ੍ਹਾ ‘ਤੇ ਇਕੱਠੇ ਬੈਠ ਕੇ ਸਭ ਆਪਣੇ-ਆਪਣੇ ਧਰਮ ਤੇ ਤਰੀਕੇ ਨਾਲ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਲੈਂਦੇ ਹਨ, ਕੋਈ ਰੋਕ-ਟੋਕ ਨਹੀਂ ਕੋਈ ਧਰਮ-ਜਾਤ ਦਾ ਫਰਕ ਨਹੀਂ ਕੀਤਾ ਜਾਂਦਾ ਸਭ ਨੂੰ ਬਰਾਬਰ ਸਤਿਕਾਰ, ਬਰਾਬਰ ਸਨਮਾਨ ਦਿੱਤਾ ਜਾਂਦਾ ਹੈ ਇਸ ਪ੍ਰਕਾਰ ਸਮਾਜ ਤੇ ਜੀਵੋ ਉੱਧਾਰ ਦਾ ਇਹ ਸੱਚ ਦਾ ਕਾਰਵਾਂ ਦਿਨ-ਦੁੱਗਣੀ, ਰਾਤ-ਚੌਗੁਣੀ ਗਤੀ ਨਾਲ ਵਧਣ ਲੱਗਿਆ, ਫਲਣ-ਫੁੱਲਣ ਲੱਗਿਆ

ਦੇਹੀਧਰੀ ਦਾ ਡੰਡ:-

ਵਰਣਨਯੋਗ ਹੈ ਕਿ ਰਿਸ਼ੀ-ਮੁਨੀ ਸੰਤ-ਗੁਰੂ, ਪੀਰ-ਫਕੀਰ, ਵੱਡੇ-ਵੱਡੇ ਔਲੀਆ-ਮਹਾਂਪੁਰਸ਼ ਜੋ ਵੀ ਸੰਸਾਰ ‘ਤੇ ਆਏ, ਉਹਨਾਂ ਨੇ ਆਪਣੇ-ਆਪਣੇ ਸਮੇਂ ਵਿੱਚ ਤਤਕਾਲੀਨ ਸਮੇਂ ਤੇ ਹਾਲਾਤਾਂ ਅਨੁਸਾਰ ਉਪਰੋਕਤ ਅਨੁਸਾਰ ਵਧ-ਚੜ੍ਹ ਕੇ ਪਰਮਾਰਥੀ ਕਾਰਜ ਕੀਤੇ ਅਤੇ ਸਮਾਂ-ਸੀਮਾ ਪੂਰਾ ਹੋਣ ‘ਤੇ ਇੱਥੋਂ ਵਿਦਾ ਲੈ ਗਏ

”ਸ਼ਾਹ ਮਸਤਾਨਾ ਪਿਤਾ ਪਿਆਰਾ ਜੀ, ਇਹ ਬਾਗ ਲਗਾ ਕੇ ਟੁਰ ਚੱਲਿਆ
ਭਵਸਾਗਰ ‘ਚ ਡੁੱਬਦੀ ਬੇੜੀ (ਦੁਨੀਆਂ) ਨੂੰ,
ਕੰਢੇ ਪਾਰ ਲੰਘਾ ਕੇ ਟੁਰ ਚਲਿਆ”

ਕੁਦਰਤ ਦੇ ਇਸੇ ਵਿਧਾਨ ਅਨੁਸਾਰ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਵੀ ਸੰਸਾਰ ਤੋਂ ਆਪਣੀ ਵਿਦਾਇਗੀ ਲੈਣ ਦਾ ਨਿਸ਼ਚਾ ਕਰ ਲਿਆ ਆਪ ਜੀ ਨੇ ਆਪਣੇ ਅੰਤਿਮ ਸਮੇਂ ਬਾਰੇ ਕਾਫੀ ਸਮਾਂ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀ ਇੱਕ ਦਿਨ ਮਹਿਮਦਪੁਰ ਰੋਹੀ ਦਰਬਾਰ ਵਿੱਚ ਸਾਧ-ਸੰਗਤ ਵਿੱਚ ਗੱਲ ਕੀਤੀ ਕਿ ‘ਤਾਕਤ ਕਾ ਚੋਲਾ ਛੁੜਾਏਂ ਤੋ ਤੁਮ ਸਿਖ ਲੋਗ ਤੋ ਦਾਗ ਲਗਾਓਗੇ ਔਰ ਬਿਸ਼ਨੋਈ ਲੋਗ ਦਫਨਾਓਗੇ (ਧਰਤੀ ਵਿੱਚ ਦਬਾਓਗੇ)’ ਪੂਜਨੀਕ ਬੇਪਰਵਾਹ ਜੀ ਨੇ ਆਪਣੀ ਹਜ਼ੂਰੀ ਵਿੱਚ ਬੈਠੇ ਪ੍ਰੇਮੀ ਪ੍ਰਤਾਪ ਸਿੰਘ, ਰੂਪਾ ਰਾਮ ਬਿਸ਼ਨੋਈ ਆਦਿ ਸੇਵਾਦਾਰਾਂ ਤੋਂ ਪੁੱਛਿਆ, ਗੱਲ ਕੀਤੀ ਫਿਰ ਖੁਦ ਹੀ ਫਰਮਾਇਆ, ‘ਯਹਾਂ ਤੋ ਰੌਲਾ ਪੜ ਜਾਏਗਾ ਯਹਾਂ ਪਰ ਚੋਲਾ ਨਹੀਂ ਛੋੜੇਂਗੇ’

ਇਸੇ ਪ੍ਰਕਾਰ ਰਾਣੀਆਂ ਦਰਬਾਰ ਵਿਚ ਵੀ ਗੱਲ ਕੀਤੀ ਕਿ ‘ਸ਼ੋਅ (ਚੋਲ਼ਾ ਛੱਡਣਾ ਜਾਂ ਜਨਾਜ਼ਾ ਕੱਢਣਾ) ਰਾਣੀਆ ਸੇ ਨਿਕਾਲੇਂ ਯਾ ਦਿੱਲੀ ਸੇ?’ ਫਿਰ ਖੁਦ ਹੀ ਫਰਮਾਇਆ ਕਿ ‘ਦਿੱਲੀ ਸੇ ਠੀਕ ਰਹੇਗਾ’ ਆਪ ਜੀ ਨੇ 28 ਫਰਵਰੀ 1960 (ਆਪਣੇ ਜਾਣ ਤੋਂ ਲਗਭਗ 2 ਮਹੀਨੇ ਪਹਿਲਾਂ ਹੀ) ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਬਤੌਰ ਦੂਜੇ ਪਾਤਸ਼ਾਹ ਡੇਰਾ ਸੱਚਾ ਸੌਦਾ ਵਿੱਚ ਖੁਦ ਗੱਦੀਨਸ਼ੀਨ ਕੀਤਾ ਆਪ ਜੀ ਨੇ ਡੇਰਾ ਸੱਚਾ ਸੌਦਾ ਤੇ ਸਾਧ-ਸੰਗਤ ਦੀ ਸੇਵਾ-ਸੰਭਾਲ ਦੀਆਂ ਤਮਾਮ ਜ਼ਿੰਮੇਵਾਰੀਆਂ ਵੀ ਉਸੇ ਦਿਨ ਆਪਣੇ Àੁੱਤਰ-ਅਧਿਕਾਰੀ ਪੂਜਨੀਕ ਪਰਮ ਪਿਤਾ ਜੀ ਨੂੰ ਸੌਂਪਦੇ ਹੋਏ ਸਾਧ-ਸੰਗਤ ਵਿੱਚ ਵਚਨ ਫਰਮਾਏ:-

‘ਦੁਨੀਆ ਰੱਬ ਨੂੰ ਢੂੰਢਣ ਜਾਏ ਜੀ, ਸਤਿਨਾਮ ਨੂੰ ਲੱਭ ਅਸੀਂ ਲਿਆਏ ਜੀ
ਇਹਦਾ ਭੇਦ (ਰਾਜ) ਕੀ ਦੁਨੀਆ ਪਾਏ ਜੀ,
ਖੁਦ ਭੇਦ ਬਤਾ ਕੇ ਟੁਰ ਚਲਿਆ
ਸ਼ਾਹ ਮਸਤਾਨਾ ਪਿਤਾ ਪਿਆਰਾ ਜੀ ਇਹ ਬਾਗ ਸਜਾ ਕੇ ਟੁਰ ਚਲਿਆ’

‘ਯੇ ਵੋ ਹੀ ਸਤਿਨਾਮ ਹੈ ਜਿਸੇ ਦੁਨੀਆ ਜਪਦੀ-ਜਪਦੀ (ਲੱਭਦੀ-ਲੱਭਦੀ) ਮਰ ਗਈ ਅਸੀਂ ਆਪਣੇ ਦਾਤਾ ਸਾਵਣ ਸ਼ਾਹ ਸਾਈਂ ਜੀ ਦੇ ਹੁਕਮ ਸੇ ਇਨਹੇਂ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲ ਇਸ ਤਰ੍ਹਾਂ ਉਂਗਲੀ ਦਾ ਇਸ਼ਾਰਾ ਕਰਕੇ ਸਾਧ-ਸੰਗਤ ਵਿੱਚ ਫਰਮਾਇਆ) ਅਰਸ਼ੋਂ ਸੇ ਲਾਕਰ ਤੁਮ੍ਹਾਰੇ ਸਾਹਮਣੇ ਬਿਠਾ ਦੀਆ ਹੈ ਜੋ ਕੋਈ ਪੀਠ ਪੀਛੇ ਸੇ ਭੀ ਦਰਸ਼ਨ ਕਰੇਗਾ, ਇਨਕਾ ਨਾਮ ਉਚਾਰਨ ਕਰੇਗਾ, ਨਰਕੋਂ ਮੇਂ ਨਹੀਂ ਜਾਏਗਾ, ਯੇ ਅਪਨੀ ਦਇਆ-ਮਿਹਰ ਸੇ ਉਸਕਾ ਪਾਰ ਉਤਾਰਾ ਕਰੇਂਗੇ’ ਇਸ ਪ੍ਰਕਾਰ ਸੱਚੇ ਪਾਤਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਆਪਣੇ ਸਤਿਗੁਰੂ ਕੁੱਲ ਮਾਲਕ ਦੁਆਰਾ ਸੌਂਪੇ ਜੀਵੋ ਉੱਧਾਰ ਦੇ ਪਰਉਪਕਾਰੀ ਕਾਰਜਾਂ ਨੂੰ ਪੂਰਨ ਮਰਿਆਦਾ ਪੂਰਵਕ ਪੂਰਾ ਕਰਦੇ ਹੋਏ 18 ਅਪਰੈਲ 1960 ਨੂੰ ਆਪਣਾ ਪੰਜ ਤੱਤ ਦਾ ਭੌਤਿਕ ਸਰੀਰ ਤਿਆਗ ਕੇ ਜੋਤੀ-ਜੋਤ ਸਮਾ ਗਏ

ਮਾਨਵਤਾ ਦੀ ਸੇਵਾ ‘ਚ ਸਮਰਪਿਤ:-

ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਇਸ ਪਵਿੱਤਰ ਦਿਨ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਦੀ ਸੇਵਾ ਵਿੱਚ ਸਮਰਪਿਤ ਕਰਦੇ ਹੋਏ ਡੇਰਾ ਸੱਚਾ ਸੌਦਾ ਵਿੱਚ ਯਾਦ-ਏ-ਮੁਰਸ਼ਿਦ ਮੁਫ਼ਤ ਪੋਲੀਓ ਤੇ ਅਪੰਗਤਾ, ਵਿਕਲਾਂਗਤਾ ਰੋਕੂ ਕੈਂਪ ਸ਼ੁਰੂ ਕਰਵਾਇਆ ਹੈ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਡੇਰਾ ਸੱਚਾ ਸੌਦਾ ਵਿੱਚ ਹਰ ਸਾਲ ਇਸ ਪਰਮਾਰਥੀ ਕੈਂਪ ਰਾਹੀਂ ਪੋਲੀਓ ਪੀੜਤ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾਂਦੀ ਹੈ ਅਤੇ ਚੁਣੇ ਅਪਰੇਸ਼ਨ ਯੋਗ ਮਰੀਜ਼ਾਂ ਦੇ ਅਪਰੇਸ਼ਨ ਤੋਂ ਲੈ ਕੇ ਫਿਜ਼ੀਓਥੇਰੈਪੀ ਆਦਿ ਸਾਰੀਆਂ ਮੈਡੀਕਲ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਜ਼ਰੂਰਤਮੰਦਾਂ ਨੂੰ ਕੈਲੀਪਰ ਵੀ ਮੁਫ਼ਤ ਦਿੱਤੇ ਜਾਂਦੇ ਹਨ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!