learn-english-easily-from-mobile-app

ਹੁਣ ਮੋਬਾਇਲ ਐਪ ਤੋਂ ਅਸਾਨੀ ਨਾਲ ਸਿੱਖੋ ਇੰਗਲਿਸ਼ learn-english-easily-from-mobile-app
ਤੁਸੀਂ ਚਾਹੇ ਕਿੰਨੇ ਵੀ ਪੜ੍ਹੇ-ਲਿਖੇ ਕਿਉਂ ਨਾ ਹੋਵੋ, ਤੁਹਾਡੇ ਕੋਲ ਕਿੰਨੀ ਵੀ ਵਧੀਆ ਡਿਗਰੀ ਕਿਉਂ ਨਾ ਹੋਵੇ, ਪਰ ਜੇਕਰ ਤੁਸੀਂ ਇੰਗਲਿਸ਼ ਬੋਲਣਾ ਨਹੀਂ ਜਾਣਦੇ ਹੋ ਤਾਂ ਤੁਹਾਡੀ ਇਹ ਸਾਰੀ ਕੁਆਲਿਟੀ ਘੱਟ ਮਾਪੀ ਜਾਂਦੀ ਹੈ ਸਾਡੇ ਦੇਸ਼ ‘ਚ ਅਜਿਹੀ ਕੋਈ ਥਾਂ ਨਹੀਂ ਹੈ, ਜਿੱਥੇ ਇੰਗਲਿਸ਼ ਦਾ ਬੋਲਬਾਲਾ ਨਾ ਹੋਵੇ ਜੇਕਰ ਤੁਸੀਂ ਜਾੱਬ ਕਰਦੇ ਹੋ, ਜਾਂ ਫਿਰ ਵਪਾਰ ਦੇ ਖੇਤਰ ‘ਚ ਹੋ, ਜਾਂ ਫਿਰ ਸਿੱਖਿਆ ਦੇ ਖੇਤਰ ‘ਚ ਹੀ ਕਿਉਂ ਨਾ ਹੋਵੋ, ਪਰ ਇੰਗਲਿਸ਼ ਦੇ ਬਿਨਾਂ ਕਿਤੇ ਵੀ ਕੰਮ ਅਸਾਨ ਨਹੀਂ ਹੈ ਏਨਾ ਹੀ ਨਹੀਂ,

ਜੇਕਰ ਅਸੀਂ ਕਿਸੇ ਪਾਰਟੀ ਜਾਂ ਫੰਕਸ਼ਨ ‘ਚ ਵੀ ਜਾਂਦੇ ਹਾਂ ਤਾਂ ਉੱਥੇ ਵੀ ਇੰਗਲਿਸ਼ ‘ਚ ਗੱਲ ਕਰਨ ਵਾਲਿਆਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਅਜਿਹੇ ‘ਚ ਇੰਗਲਿਸ਼ ਸਿੱਖਣਾ ਸਾਡੇ ਲਈ ਓਨਾ ਹੀ ਮਹੱਤਵਪੂਰਨ ਹੈ, ਜਿੰਨਾ ਕਿ ਸਾਡੇ ਲਈ ਬੇਸਿਕ ਸਿੱਖਿਆ ਲੈਣਾ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਐਪਸ ਬਾਰੇ ਦੱਸਾਂਗੇ ਜਿਨ੍ਹਾਂ ਤੋਂ ਤੁਸੀਂ ਘਰ ਬੈਠੇ ਅਸਾਨੀ ਨਾਲ ਇੰਗਲਿਸ਼ ਸਿੱਖ ਸਕਦੇ ਹੋ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਸਾਰੇ ਐਪਸ ਤੁਹਾਨੂੰ ਬਿਲਕੁਲ ਫ੍ਰੀ ‘ਚ ਡਾਊਨਲੋਡ ਕਰਨ ਨੂੰ ਮਿਲ ਜਾਣਗੇ ਅਤੇ ਤੁਸੀਂ ਉਨ੍ਹਾਂ ਦੇ ਕਾਫੀ ਫੀਚਰਾਂ ਨੂੰ ਫ੍ਰੀ ਇਸਤੇਮਾਲ ਕਰ ਸਕੋਗੇ

ਹੈਲੋ ਇੰਗਲਿਸ਼:

ਹੈਲੋ ਇੰਗਲਿਸ਼ ਬੇਸਿਕ ਅਤੇ ਐਡਵਾਂਸ ਦੋਵੇਂ ਤਰ੍ਹਾਂ ਦੇ ਲਰਨਿੰਗ ਲਈ ਬੇਹੱਦ ਫਾਇਦੇਮੰਦ ਹੈ ਏਨਾ ਹੀ ਨਹੀਂ, ਹਿੰਦੀ ਤੋਂ ਇਲਾਵਾ ਭਾਰਤ ਦੀ ਦੂਜੀ ਲੋਕਲ ਲੈਂਗਵੇਜ਼ ਬੋਲਣ ਵਾਲੇ ਵੀ ਇਸ ਐਪ ਤੋਂ ਅਸਾਨੀ ਨਾਲ ਇੰਗਲਿਸ਼ ਸਿੱਖ ਸਕਦੇ ਹਨ ਇੰਗਲਿਸ਼ ਤੋਂ ਇਲਾਵਾ ਹੈਲੋ ਐਪ ‘ਚ 20 ਹੋਰ ਭਾਸ਼ਾਵਾਂ ਵੀ ਮੌਜ਼ੂਦ ਹਨ ਜਿਨ੍ਹਾਂ ਤੋਂ ਤੁਸੀਂ ਦੂਜੀਆਂ ਭਾਸ਼ਾਵਾਂ ਵੀ ਸਿੱਖ ਸਕਦੇ ਹੋ ਇਹ ਐਪ ਤੁਹਾਡੇ ਗਰਾਮਰ ‘ਤੇ ਵਿਸ਼ੇਸ਼ ਧਿਆਨ ਦਿੰਦਾ ਹੈ ਅਤੇ ਟਾਸਕ ਰਾਹੀਂ ਤੁਹਾਡੇ ਪਰਫਾਰਮੈਂਸ ਨੂੰ ਵੀ ਚੈੱਕ ਕਰਨ ਦਾ ਮੌਕਾ ਦਿੰਦਾ ਹੈ ਇਸ ਐਪ ‘ਚ ਤੁਹਾਨੂੰ ਕਈ ਸਾਰੇ ਮਾਇੰਡ ਗੇਮ ਦਿੱਤੇ ਜਾਂਦੇ ਹਨ ਜਿਨ੍ਹਾਂ ਨਾਲ ਤੁਸੀਂ ਆਸਾਨੀ ਨਾਲ ਆਪਣੀ ਇੰਗਲਿਸ਼ ਦੀ ਪਰਖ ਵੀ ਕਰ ਸਕਦੇ ਹੋ ਦੂਜੇ ਪਾਸੇ ਇਸ ਐਪ ‘ਚ ਆਨ-ਲਾਇਨ ਟੀਚਰ ਵੀ ਅਵੈਲੇਬਲ ਰਹਿੰਦੇ ਹਨ ਜਿਨ੍ਹਾਂ ਤੋਂ ਤੁਸੀਂ ਆਪਣੀਆਂ ਪ੍ਰੇਸ਼ਾਨੀਆਂ ਦੇ ਬਾਰੇ ਗੱਲ ਕਰ ਸਕਦੇ ਹੋ ਪਲੇਅ ਸਟੋਰ ਤੋਂ ਇਹ ਬਿਲਕੁਲ ਮੁਫਤ ‘ਚ ਡਾਊਨਲੋਡ ਕੀਤਾ ਜਾ ਸਕਦਾ ਹੈ

ਬੋਲੋ:

ਬੋਲੋ ਵੀ ਆਪਣੇ ਆਪ ‘ਚ ਬੇਹੱਦ ਸੁਵਿਧਾਜਨਕ ਇੰਗਲਿਸ਼ ਸਿਖਾਉਣ ਵਾਲਾ ਐਪ ਹੈ ਇਹ ਗੂਗਲ ਰਾਹੀਂ ਤਿਆਰ ਕੀਤਾ ਗਿਆ ਐਪ ਹੈ ਇਸ ਐਪ ‘ਚ ਤੁਹਾਨੂੰ ਹਿੰਦੀ ਅਤੇ ਇੰਗਲਿਸ਼ ਦੋਵੇਂ ਹੀ ਭਾਸ਼ਾਵਾਂ ‘ਚ ਕਹਾਣੀਆਂ ਜ਼ਰੀਏ ਇੰਗਲਿਸ਼ ਸਿਖਾਈ ਜਾਂਦੀ ਹੈ ਤੁਸੀਂ ਜੇਕਰ ਕਹਾਣੀਆਂ ਦੀ ਰੀਡਿੰਗ ਕਰਦੇ ਹੋ ਅਤੇ ਜੇਕਰ ਤੁਸੀਂ ਕਿਸੇ ਸ਼ਬਦ ‘ਤੇ ਅਟਕ ਜਾਂਦੇ ਹੋ ਤਾਂ ਡੀਆਈਵਾਈਏ ਨਾਂਅ ਦੀ ਇੱਕ ਵਰਚੂਅਲ ਅਸਿਸਟੈਂਟ ਤੁਹਾਨੂੰ ਉਸ ਸ਼ਬਦ ਬਾਰੇ ਸਹੀ ਉਚਾਰਨ ਅਤੇ ਉਸ ਸ਼ਬਦ ਦਾ ਅਰਥ ਦੱਸਦੀ ਹੈ ਏਨਾ ਹੀ ਨਹੀਂ ਇਹ ਵਰਚੂਅਲ ਅਸਿਸਟੈਂਟ ਉਸ ਇੰਗਲਿਸ਼ ਸ਼ਬਦ ਦਾ ਹਿੰਦੀ ਅਰਥ ਵੀ ਤੁਹਾਨੂੰ ਦੱਸਦੀ ਹੈ ਪਲੇਅ ਸਟੋਰ ਤੋਂ ਇਸ ਐਪ ਨੂੰ 10 ਮਿਲੀਅਨ ਦੇ ਲਗਭਗ ਲੋਕਾਂ ਨੇ ਡਾਊਨਲੋਡ ਕੀਤਾ ਹੈ

ਹੈਲੋਟਾੱਕ:

ਜੇਕਰ ਤੁਸੀਂ ਬੇਸਿਕ ਲੈਵਲ ਦੀ ਇੰਗਲਿਸ਼ ਸਿੱਖ ਲਈ ਹੈ ਅਤੇ ਤੁਹਾਨੂੰ ਫਿਰ ਵੀ ਇੰਗਲਿਸ਼ ਬੋਲਦੇ ਸਮੇਂ ਝਿਜਕ ਮਹਿਸੂਸ ਹੁੰਦੀ ਰਹਿੰਦੀ ਹੈ ਤਾਂ ਤੁਸੀਂ ਹੈਲੋਟਾਕ ਅਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ ਇਸ ਐਪ ‘ਚ ਇੰਗਲਿਸ਼ ਬੋਲਣ ਵਾਲੇ ਲੋਕਾਂ ਦਾ ਗਰੁੱਪ ਹੈ ਅਤੇ ਤੁਸੀਂ ਉਨ੍ਹਾਂ ਤੋਂ ਇੰਗਲਿਸ਼ ‘ਚ ਗੱਲ ਕਰ ਸਕਦੇ ਹੋ ਏਨਾ ਹੀ ਨਹੀਂ ਇਸ ਐਪ ‘ਚ ਤੁਹਾਨੂੰ ਇੰਗਲਿਸ਼ ਬੋਲਣ ਵਾਲੇ ਕਿਸੇ ਪਾਰਟਨਰ ਨੂੰ ਸਿਲੈਕਟ ਕਰਨ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ ਜਿਸ ਨਾਲ ਤੁਸੀਂ ਇੰਗਲਿਸ਼ ਚੈਟ ਕਰਨਾ ਚਾਹੋਗੇ ਇਸ ਐਪ ਨੂੰ ਪਲੇਅ ਸਟੋਰ ਤੋਂ 5 ਮਿਲੀਅਨ ਦੇ ਲਗਭਗ ਲੋਕਾਂ ਨੇ ਡਾਊਨਲੋਡ ਕੀਤਾ ਹੈ

ਲਿੰਗਬੇ:

ਇੰਗਲਿਸ਼ ਬੋਲਣ ਵਾਲੇ ਲੋਕਾਂ ਲਈ ਬੇਹੱਦ ਮੱਦਦਗਾਰ ਐਪ ਹੈ ਇਸ ‘ਚ ਵੀ ਇੰਗਲਿਸ਼ ਬੋਲਣ ਵਾਲੇ ਲੋਕਾਂ ਦੀ ਕਮਿਊਨਿਟੀ ਹੈ ਜੋ ਤੁਹਾਨੂੰ ਇੰਗਲਿਸ਼ ਬੋਲਣ ਅਤੇ ਤੁਹਾਡੀ ਝਿਜਕ ਨੂੰ ਦੂਰ ਕਰਨ ‘ਚ ਮੱਦਦ ਕਰਦੇ ਹਨ ਹੁਣ ਜ ੇਕਰ ਫਲਿਊਐਂਟ ਇੰਗਲਿਸ਼ ਬੋਲਣਾ ਚਾਹੁੰਦੇ ਹੋ ਤਾਂ ਇਸ ਐਪ ਨੂੰ ਆਪਣੇ ਫੋਨ ‘ਚ ਜ਼ਰੂਰ ਇੰਸਟਾਲ ਕਰੋ ਦੂਜੇ ਪਾਸੇ ਪਲੇਅ ਸਟੋਰ ਤੋਂ ਇਸ ਐਪ ਨੂੰ ਇੱਕ ਮਿਲੀਅਨ ਦੇ ਲਗਭਗ ਲੋਕਾਂ ਨੇ ਡਾਊਨਲੋਡ ਕੀਤਾ ਹੈ

ਬੁੱਸੂ:

ਜੇਕਰ ਤੁਸੀਂ ਬੇਸਿਕ ਇੰਗਲਿਸ਼ ਲਰਨਰ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਮੱਦਦਗਾਰ ਸਾਬਤ ਹੋਵੇਗਾ ਇਸ ਐਪ ਜ਼ਰੀਏ ਸਾਡੇ ਰੋਜ਼ਾਨਾ ਦੀ ਜਿੰਦਗੀ ‘ਚ ਵਰਤੋਂ ਹੋਣ ਵਾਲੀ ਲਾਇਨ ਨੂੰ ਇੰਗਲਿਸ਼ ‘ਚ ਸਿਖਾਇਆ ਜਾਂਦਾ ਹੈ ਜੋ ਕਿ ਬੇਹੱਦ ਅਸਾਨੀ ਨਾਲ ਤੁਸੀਂ ਕੈਚ ਕਰ ਸਕਦੇ ਹੋ ਨਾਲ ਹੀ ਇਸ ਐਪ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਇੰਸਟਾਲ ਹੋ ਜਾਣ ਤੋਂ ਬਾਅਦ ਬਿਨਾਂ ਇੰਟਰਨੈੱਟ ਦੇ ਵੀ ਚੱਲ ਸਕਦੀ ਹੈ ਇਸ ਐਪ ਨੂੰ ਪਲੇਅ ਸਟੋਰ ਤੋਂ 10 ਮਿਲੀਅਨ ਲੋਕਾਂ ਨੇ ਡਾਊਨਲੋਡ ਕੀਤਾ ਹੈ

ਲਰਨ 33 ਲੈਂਗਵੇਜ਼:

ਇਹ ਐਪ ਵੀ ਬੇਹੱਦ ਕੰਮ ਦੀ ਐਪ ਹੈ ਅੰਗਰੇਜ਼ੀ ਸਿੱਖਣ ਵਾਲੇ ਲੋਕਾਂ ਲਈ ਇਸ ਐਪ ‘ਚ ਅੰਗਰੇਜ਼ੀ ਤੋਂ ਇਲਾਵਾ 33 ਹੋਰ ਭਾਸ਼ਾਵਾਂ ਵੀ ਸਿੱਖਣ ਨੂੰ ਮਿਲਦੀਆਂ ਹਨ ਪਲੇਅ ਸਟੋਰ ਤੋਂ ਇਸ ਐਪ ਨੂੰ 5 ਮਿਲੀਅਨ ਲੋਕਾਂ ਨੇ ਡਾਊਨਲੋਡ ਕੀਤਾ ਹੈ

ਡ੍ਰਾੱਪਸ:

ਜੇਕਰ ਤੁਸੀਂ ਇੰਗਲਿਸ਼ ਬਾਰੇ ਜਾਣਕਾਰੀ ਰੱਖਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇੰਗਲਿਸ਼ 2 ਤਰੀਕਿਆਂ ਦੀ ਬੋਲੀ ਜਾਂਦੀ ਹੈ ਇੱਕ ਅਮੇਰੀਕਨ ਅਤੇ ਦੂਜੀ ਬ੍ਰਿਟਿਸ਼ ਇੰਗਲਿਸ਼ ਇਹ ਐਪ ਤੁਹਾਨੂੰ ਅਮੇਰੀਕਨ ਅਤੇ ਬ੍ਰਿਟਿਸ਼ ਇ ੰਗਲਿਸ਼ ਦੋਵੇਂ ਹੀ ਤਰ੍ਹਾਂ ਦੀ ਇੰਗਲਿਸ਼ ਬਾਰੇ ਜਾਣਕਾਰੀ ਦਿੰਦੀ ਹੈ ਨਾਲ ਹੀ ਇੱਕ ਵਾਰ ਐਪ ਨੂੰ ਇੰਸਟਾਲ ਕਰ ਲਿਆ ਹੈ ਤਾਂ ਇਹ ਵੀ ਬਿਨਾਂ ਇੰਟਰਨੈੱਟ ਦੇ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ ਪਲੇਅ ਸਟੋਰ ਤੋਂ ਇਸ ਐਪ ਨੂੰ 1 ਮਿਲੀਅਨ ਲੋਕਾਂ ਨੇ ਡਾਊਨਲੋਡ ਕੀਤਾ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!