Rhythm Ember Fest

ਏਜੀਆਈ ਆਪਣੇ ਸੱਭਿਆਚਾਰਕ ਫੈਸਟ-ਰਿਦਮ-ਏਂਬਰ-22 ਦੇ ਨਾਲ ਸਾਡੇ ਵਿੱਚ, ਰਜਿਸਟ੍ਰੇਸ਼ਨ ਸ਼ੁਰੂ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੰਬਈ ਦੇ ਵੱਡੇ ਸਿੱਖਿਆ ਸੰਸਥਾਵਾਂ ’ਚ ਸ਼ੁਮਾਰ ਅਥਰਵ ਗਰੁੱਪ ਆਫ ਇੰਸਟੀਟਿਊਸ਼ਨ X ਡੇਕਾਥਲਾਨ ਵੱਲੋਂ 3 ਅਪਰੈਲ ਤੋਂ 6 ਅਪਰੈਲ ਦੌਰਾਨ ਆਪਣਾ ਸਾਲਾਨਾ ਸੱਭਿਆਚਾਰਕ ਫੈਸਟ ਰਿਦਮ-ਐਂਬਰ-22 ਕਰਵਾਇਆ ਜਾ ਰਿਹਾ ਹੈ।

ਸੱਚੀ ਸ਼ਿਕਸ਼ਾ ਪੱਤਰਕਾਰ ਨਾਲ ਗੱਲਬਾਤ ਦੌਰਾਨ ਫੈਸਟ ਇੰਚਾਰਜ ਨੇ ਦੱਸਿਆ ਸਾਡੇ ਸੰਸਥਾਨ ਦੇ ਕਾਰਜਕਾਰੀ ਪ੍ਰਧਾਨ ਸੁਨੀਲ ਰਾਣੇ ਦਾ ਮੰਨਣਾ ਹੈ ਕਿ ਕੌਮ ਤੇ ਸਮਾਜ ਦੀ ਸੇਵਾ ਲਈ ਹਰ ਵਿਦਿਆਰਥੀ ਦਾ ਸਮਰੱਥ ਨਾਗਰਿਕ ਬਣਦੇ ਹੋਏ ਸਰਵਪੱਖੀ ਵਿਕਾਸ ਜ਼ਰੂਰੀ ਹੈ। ਏਜੀਆਈ ਦਾ ਇਹ ਫੈਸਟ ਵਿਦਿਆਰਥੀਆਂ ਨੂੰ ਸੱਭਿਆਚਾਰਕ ਪ੍ਰੋਗਰਾਮਾਂ ’ਚ ਆਪਣਾ ਹੁਨਰ ਵਿਖਾਉਣ ਦਾ ਇੱਕ ਸ਼ਾਨਦਾਰ ਮੌਕਾ ਲਿਆਉਂਦਾ ਹੈ।

ਫੈਸਟ ਇੰਚਾਰਜ ਨੇ ਦੱਸਿਆ ਕਿ ਸਾਨੂੰ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਦੁਨੀਆਂ ਦੇ ਦਿੱਗਜ ਖੇਡ ਬ੍ਰਾਂਡਾਂ ’ਚ ਸ਼ੁਮਾਰ ‘ਡੇਕਾਥਲਾਨ’ ਇਸ ਸਾਲ ਰਿਦਮ-ਐਂਬਰ-22 ਦਾ ਟਾਈਟਲ ਸਪਾਂਸਰ ਹੈ ਤੇ ਕੌਮੀ ਸੱਚੀ ਸ਼ਿਕਸ਼ਾ, ਭਾਰਤ ਦੀ ਮਸ਼ਹੂਰ ( ਪ੍ਰਸਿੱਧ ) ਮੈਗਜ਼ੀਨ ਇਸ ਫੈਸਟ ਦਾ ਮੀਡੀਆ ਪਾਰਟਨਰ ਹੈ।

RHYTHM EMBER FEST ਫੈਸਟ ਥੀਮ:-

ਰਿਦਮ ਆਪਣੀ ਅਨੌਖੀ ਤੇ ਹੈਰਾਨੀਜਨਕ ਈਵੇਂਟਸ ਦੇ ਨਾਲ ਹੀ ਹਟਕੇ ਥੀਮ ਦੀ ਵਜ੍ਹਾ ਤੋਂ ਵਿਦਿਆਰਥੀਆਂ ਤੇ ਸਿੱਖਿਆ ਸੰਸਥਾਵਾਂ ’ਚ ਅੱਜ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ ਹੈ। ਇਸ ਸਾਲ ਫੈਸਟ ਲਈ ‘ਕਾਰਨੇਵਿਲ-ਸੀ ਯੂ ਆਨ ਅਦਰ ਸਾਈਡ’ ਥੀਮ ਰੱਖੀ ਗਈ ਹੈ, ਇੰਚਾਰਜ ਨੇ ਦੱਸਿਆ ਕਿ ਚੁਣੀ ਗਈ ਇਹ ਥੀਮ ਮਨੁੱਖੀ ਸੱਭਿਅਤਾ ਦੇ ਡੂੰਘੇ ਅਤੇ ਅਣਛੂਹੇ ਪਹਿਲੂਆਂ ’ਤੇ ਕੇਂਦਰਿਤ ਹੈ।

ਉਨ੍ਹਾਂ ਅੱਗੇ ਕਿਹਾ, ਇਸ ਸੰਸਾਰ ਵਿੱਚ ਜੀਵਨ ਦਾ ਸਹੀ ਸੰਤੁਲਨ ਬਣਾਈ ਰੱਖਣ ਲਈ ਸਾਡੇ ਕੋਲ ਚੰਗੇ ਅਤੇ ਮਾੜੇ ਦੋਵਾਂ ਦੀ ਸਹਿ-ਹੌਂਦ ਹੈ। ਇਸ ਲਈ ਇਸ ਸਾਲ ਤਿਉਹਾਰ ’ਤੇ ਅਸੀਂ ਜੀਵਨ ਦੇ ਯਿਨ ਅਤੇ ਯਾਂਗ ’ਤੇ ਰੌਸ਼ਨੀ ਪਾਵਾਂਗੇ।

RHYTHM EMBER FEST ਫੈਸਟ ਦੇ ਪ੍ਰੋਗਰਾਮ:-

ਮਹਾਂਮਾਰੀ ਕਾਰਨ ਦੋ ਸਾਲ ਦੇ ਲੰਬੇ ਅਰਸੇ ਬਾਅਦ ਸਾਡੇ ਕਾਲਜ ਕੰਪਲੈਕਸ ’ਚ ਫੈਸਟ ਦੌਰਾਨ ਸਾਰੇ ਪ੍ਰੋਗਰਾਮ ਕਰਵਾਏ ਜੇ ਰਹੇ ਹਨ, ਜੋ ਭਾਗੀਦਾਰਾਂ ਨੂੰ ਘਰ ਦੀ ਲੰਬੀ ਕੈਦ ਤੋਂ ਛੁਟਕਾਰਾ ਤੇ ਅਨੰਦ ਦੇਣ ਵਾਲਾ ਸਾਬਿਤ ਹੋਵੇਗਾ। ਇੱਥੇ ਤੁਹਾਨੂੰ ਕਈ ਅਜਿਹੇ ਪ੍ਰੋਗਰਾਮ ਵੀ ਮਿਲਣਗੇ ਜਿਨ੍ਹਾਂ ’ਚ ਕੋਈ ਵੀ ਹਿੱਸਾ ਲੈ ਸਕਦਾ ਹੈ ਤੇ ਉਹ ਆਪਣੇ ਦੋਸਤਾਂ ਨਾਲ ਖੇਡ ਸਕਦਾ ਹੈ।

ਫੇਸਟ ਦੌਰਾਨ ਸ਼ਾਨਦਾਰ ਪ੍ਰੋਗਰਾਮ ਜਿਵੇਂ ਕਿ ਸਕਵੀਡ ਗੇਮਾਂ, ਟ੍ਰੇਜਰ ਹੰਟ, ਸਿੰਗਿੰਗ, ਡਾਂਸ ਅਤੇ ਕਈ ਹੋਰ ਪ੍ਰੋਗਰਾਮ ਕੀਤੇ ਜਾਣਗੇ। ਇੱਕ ਹੋਰ ਦਿਲਚਸਪ ਈਵੇਂਟ ਹਾਗਥਾਨ ਤੇ ਗੇਮਿੰਗ ਈਵੇਂਟ ਜਿਸ ਵਿੱਚ ਕੋਈ ਵੀ ਰੌਮਾਂਚਕ ਪੁਰਸਕਾਰ ਜਿੱਤ ਸਕਦਾ ਹੈ ਵੀ ਆਯੋਜਿਤ ਹੋਵੇਗਾ। ਇਸ ਰਾਹੀਂ ਭਾਗੀਦਾਰਾਂ ਨੂੰ ਆਪਣੀ ਥਕਾਵਟ ਵਾਲੇ ਰੁਟੀਨ ਤੋਂ ਛੁਟਕਾਰਾ ਪਾਉਂਦੇ ਹੋਏ ਨਵੀਂ ਊਰਜਾ ਮਿਲੇਗੀ। ਹੁਣ ਦੇਰੀ ਕਿਸ ਗੱਲ ਦੀ ਤੁਸੀਂ ਵੀ ਸਾਡੇ ਨਾਲ ਜੁੜ ਕੇ ਇਸ ਦਾ ਆਨੰਦ ਮਾਣੋ।

RHYTHM-EMBER’22 ਦੇ ਵਿਸ਼ੇਸ਼ ਆਕਰਸ਼ਣ

  • ਮਾਸਕਰਿਦੇ ਪ੍ਰੇਮ
  • ਡੀਜੇ ਨਾਈਟ
  • ਲਾਈਵ ਸੰਗੀਤ ਸਮਾਰੋਹ

RHYTHM EMBER FEST ਤੁਸੀਂ ਜ਼ਿਆਦਾ ਜਾਣਕਾਰੀ ਲਈ ਸੋਸ਼ਲ ਅਕਾਊਂਟ ਨਾਲ ਜੁੜੋ

  • ਇੰਸਟਾਗ੍ਰਾਮ ਪੇਜ : RHYTHM.2022
  • ਯੂਟਿਊਬ ਪੇਜ : RHYTHM 2022

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!