debt-has-to-be-paid-in-one-form-or-the-other

ਕਰਜ ਤਾਂ ਕਿਸੇ ਨਾ ਕਿਸੇ ਰੂਪ ’ਚ ਚੁਕਾਉਣਾ ਹੀ ਪੈਂਦਾ ਹੈ

ਦੋ ਸਹਿਕਰਮੀ ਲੰਚ ਕਰ ਰਹੇ ਸਨ ਲੰਚ ਤੋਂ ਬਾਅਦ ਇੱਕ ਸਹਿਕਰਮੀ ਨੇ ਆਪਣੇ ਬੈਗ ’ਚ ਰੱਖੇ ਡੱਬੇ ’ਚੋਂ ਕੁਝ ਸਵਾਦਿਸ਼ਟ ਮਿੱਠਾ ਕੱਢਿਆ ਤੇ ਦੂਜੇ ਸਹਿਕਰਮੀ ਨੂੰ ਦਿੱਤਾ ਉਹ ਆਪਣੇ ਨਾਲ ਕੁਝ ਨਾ ਕੁਝ ਮਠਿਆਈ ਜ਼ਰੂਰ ਲੈ ਕੇ ਆਉਂਦੇ ਹਨ ਦੂਜੇ ਸਹਿਕਰਮੀ ਨੇ ਮਠਿਆਈ ਲੈਂਦੇ ਹੋਏ ਕਿਹਾ ਕਿ ਭਈ ਰੋਜ਼-ਰੋਜ਼ ਮਠਿਆਈਆਂ ਖੁਵਾ ਕੇ ਮੇਰੇ ’ਤੇ ਐਨਾ ਕਰਜ਼ ਨਾ ਚੜ੍ਹਾਓ

‘ਕੀ ਮਤਲਬ?’ ਪਹਿਲੇ ਸਹਿਕਰਮੀ ਨੇ ਪੁੱਛਿਆ

ਦੂਜੇ ਸਹਿਕਰਮੀ ਨੇ ਕਿਹਾ, ‘ਮਤਲਬ ਇਹ ਕਿ ਇਸ ਜਨਮ ਦਾ ਜੋ ਕਰਜ ਹੋਵੇਗਾ, ਉਹ ਕਿਸੇ ਨਾ ਕਿਸੇ ਰੂਪ ’ਚ ਅਗਲੇ ਜਨਮ ’ਚ ਉਤਾਰਨਾ ਪਵੇਗਾ ਅਤੇ ਮੈਂ ਨਹੀਂ ਚਾਹੁੰਦਾ ਕਿ ਅਗਲੇ ਜਨਮ ’ਚ ਮੈਂ ਕਰਜ ਉਤਾਰਨ ਦੇ ਚੱਕਰ ’ਚ ਹੀ ਲੱਗਿਆ ਰਹਾਂ’ ‘ਤਾਂ ਇਸ ਜਨਮ ’ਚ ਹੀ ਉਤਾਰ ਦੇਣਾ’, ਪਹਿਲੇ ਸਹਿਕਰਮੀ ਨੇ ਮਜ਼ਾਕ ਨਾਲ ਕਿਹਾ

ਅਗਲਾ ਜਨਮ ਕਿਸ ਨੇ ਦੇਖਿਆ ਹੈ ਅਸਲ ’ਚ ਇਸ ਜਨਮ ਦੇ ਕਰਜ ਦੀ ਅਦਾਇਗੀ ਜਾਂ ਕਰਮਾਂ ਦਾ ਫਲ ਕਿਸੇ ਨਾ ਕਿਸੇ ਰੂਪ ’ਚ ਇਸੇ ਜਨਮ ’ਚ ਕਰਨਾ ਜਾਂ ਭੋਗਣਾ ਪੈਂਦਾ ਹੈ ਅਤੇ ਇਸ ਜਨਮ ’ਚ ਨਾ ਚੁਕਾ ਸਕੇ ਤਾਂ? ਇਹ ਸੰਭਵ ਹੀ ਨਹੀਂ ਹੈ ਕਿ ਇਸ ਜਨਮ ਦਾ ਕਰਜ਼ ਇਸ ਜਨਮ ’ਚ ਨਾ ਚੁਕਾ ਸਕੋ ਕਰਜ਼ ਤਾਂ ਇਸੇ ਜਨਮ ’ਚ ਹੀ ਚੁਕਾਉਣਾ ਪਵੇਗਾ ਉਹ ਵੱਖਰੀ ਗੱਲ ਹੈ ਕਿ ਸਾਨੂੰ ਪਤਾ ਵੀ ਨਾ ਚੱਲੇ ਅਤੇ ਕਰਜ ਦਾ ਭੁਗਤਾਨ ਵੀ ਹੋ ਜਾਵੇ ਪਰ ਕਿਵੇਂ?

ਕਰਜ ਸਿਰਫ ਰੁਪਏ-ਪੈਸੇ ਜਾਂ ਵਸਤੂਆਂ ’ਚ ਹੀ ਨਹੀਂ ਚੁਕਾਇਆ ਜਾਂਦਾ ਸਗੋਂ ਸਾਨੂੰ ਪ੍ਰਤੱਖ ਤੌਰ ’ਤੇ ਮਾਨਸਿਕ ਅਤੇ ਸਰੀਰਕ ਦੁੱਖ ਝੱਲ ਕੇ ਵੀ ਉਸ ਨੂੰ ਚੁਕਾਉਣਾ ਪੈਂਦਾ ਹੈ ਹੁਣ ਇਹ ਕਰਜ ਕਰਜ ਦੇਣ ਵਾਲੇ ਨੂੰ ਚਾਹੇ ਉਸ ਰੂਪ ’ਚ ਨਾ ਮਿਲੇ ਪਰ ਕਰਜ ਲੈਣ ਵਾਲੇ ਨੂੰ ਤਾਂ ਕਿਸੇ ਨਾ ਕਿਸੇ ਰੂਪ ’ਚ ਚੁਕਾਉਣਾ ਹੀ ਪੈਂਦਾ ਹੈ

ਸਾਡੇ ਮਿੱਤਰ, ਰਿਸ਼ਤੇਦਾਰ ਅਤੇ ਹੋਰ ਜਾਣਕਾਰ ਸਾਨੂੰ ਕਦੇ ਨਾ ਕਦੇ ਦਾਵਤ ਜਾਂ ਕੋਈ ਭੇਂਟ ਦਿੰਦੇ ਰਹਿੰਦੇ ਹਨ ਜਾਂ ਹੋਰ ਕਿਸੇ ਰੂਪ ’ਚ ਮੱਦਦ ਕਰਦੇ ਰਹਿੰਦੇ ਹਨ, ਇਸ ’ਚ ਕੋਈ ਸ਼ੱਕ ਨਹੀਂ, ਇਸ ਸੰਸਾਰ ’ਚ ਆਦਾਨ-ਪ੍ਰਦਾਨ ਜ਼ਰੀਏ ਹੀ ਸੰਤੁਲਨ ਬਣਿਆ ਹੋਇਆ ਹੈ ਆਖਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੀ ਕਿਸੇ ਨਾ ਕਿਸੇ ਰੂਪ ’ਚ ਉਨ੍ਹਾਂ ਦਾ ਕਰਜ ਉਤਾਰੀਏ ਜਾਂ ਉਨ੍ਹਾਂ ਦੀ ਮੱਦਦ ਕਰੀਏ ਉਨ੍ਹਾਂ ਨੂੰ ਦਾਵਤ ਜਾਂ ਭੇਂਟ ਦੇਈਏ ਕਈ ਵਾਰ ਜਦੋਂ ਅਸੀਂ ਇਸ ’ਚ ਅਸਮਰੱਥ ਰਹਿੰਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਸਾਡੀ ਮਾਨਸਿਕਤਾ ’ਚ ਬਦਲਾਅ ਆਉਣ ਲਗਦਾ ਹੈ ਕਈ ਵਾਰ ਸਾਡੇ ’ਚ ਹੀਨਤਾ ਦੀ ਭਾਵਨਾ ਘਰ ਕਰਨ ਲੱਗਦੀ ਹੈ ਅਜਿਹੇ ਮਨ ਦੇ ਭਾਵਾਂ ਦਾ ਸਿੱਧਾ ਅਸਰ ਸਾਡੇ ਭੌਤਿਕ ਸਰੀਰ ਤੇ ਕਿਰਿਆਂਕਲਾਪਾਂ ’ਤੇ ਵੀ ਪੈਂਦਾ ਹੈ ਮਜਬੂਰੀ ਦਾ ਅਹਿਸਾਸ, ਸਰੀਰਕ ਕਸ਼ਟ ਅਤੇ ਮਾਨਸਿਕ ਤਕਲੀਫ ਦੇ ਰੂਪ ’ਚ ਅਸਲ ’ਚ ਅਸੀਂ ਆਪਣਾ ਕਰਜ਼ ਹੀ ਚੁਕਾ ਰਹੇ ਹੁੰਦੇ ਹਾਂ

ਕਈ ਵਾਰ ਅਸੀਂ ਰੁਪਏ-ਪੈਸਿਆਂ ਦੇ ਰੂਪ ’ਚ ਨਗਦ ਕਰਜ ਵੀ ਲੈਂਦੇ ਹਾਂ ਅਤੇ ਉਸ ਨੂੰ ਵਿਆਜ ਸਮੇਤ ਚੁਕਾਉਂਦੇ ਹਾਂ ਕਈ ਵਾਰ ਕਰਜ ਦੇ ਰੁਪਏ ਸਮੇਂ ’ਤੇ ਨਾ ਚੁਕਾ ਸਕਣ ਕਾਰਨ ਬੜੀ ਸ਼ਰਮਿੰਦਗੀ ਝੱਲਣੀ ਪੈਂਦੀ ਹੈ ਵਾਦ-ਵਿਵਾਦ ਦੀ ਦਸ਼ਾ ’ਚ ਕੋਰਟ-ਕਚਹਿਰੀ ਦੇ ਚੱਕਰ ਕੱਟਣੇ ਪੈਂਦੇ ਹਨ ਅਤੇ ਪੈਸਿਆਂ ਦੇ ਨਾਲ-ਨਾਲ ਜ਼ੁਰਮਾਨਾ, ਸਜ਼ਾ ਜਾਂ ਦੋਵੇਂ ਭੁਗਤਣੇ ਪੈਂਦੇ ਹਨ

ਕਈ ਵਾਰ ਤਾਂ ਉਮਰਭਰ ਕਰਜ ਨਹੀਂ ਚੁਕਾ ਪਾਉਂਦੇ ਅਜਿਹੇ ’ਚ ਕਰਜ ਲੈਣ ਨਾਲ ਆਖਰੀ ਸਾਹ ਤੱਕ ਕਰਜ ਲੈਣ ਵਾਲੇ ਦੀ ਜੋ ਮਨੋਦਸ਼ਾ ਰਹਿੰਦੀ ਹੈ, ਉਹੀ ਅਸਲ ’ਚ ਕਰਜ ਦੀ ਅਦਾਇਗੀ ਹੈ ਅਜਿਹੀ ਕਰਜ ਅਦਾਇਗੀ ਅਤੇ ਉਸਦੇ ਦੁਸ਼ਪ੍ਰਭਾਵਾਂ ਦੇ ਵਰਣਨ ਨਾਲ ਸਾਡਾ ਭਾਰਤੀ ਸਾਹਿਤ ਭਰਿਆ ਪਿਆ ਹੈ

ਸਮਾਜ ’ਚ ਹੋਰ ਵੀ ਕਈ ਤਰ੍ਹਾਂ ਦੇ ਕਰਜ ਹੁੰਦੇ ਹਨ ਜਿਵੇਂ ਮਾਤਰ ਕਰਜ, ਪਿੱਤਰ ਕਰਜ, ਗੁਰੂ ਕਰਜ, ਮਾਤਰਭੂਮੀ ਕਰਜ ਆਦਿ ਦੇਸ਼ ਤੇ ਸਮੇਂ ਅਨੁਸਾਰ ਹੋਰ ਵੀ ਕਈ ਤਰ੍ਹਾਂ ਦੇ ਕਰਜ ਹੋ ਸਕਦੇ ਹਨ ਇਨ੍ਹਾਂ ਕਰਜਾਂ ਨੂੰ ਵੀ ਕਿਸੇ ਨਾ ਕਿਸੇ ਰੂਪ ’ਚ ਚੁਕਾਉਣਾ ਪੈਂਦਾ ਹੈ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਉਸ ਦੇ ਲਈ ਸਮਾਜ ਦੇ ਨਿਯਮਾਂ ਦਾ ਪਾਲਣ ਕਰਨਾ ਵੀ ਜ਼ਰੂਰੀ ਹੈ ਉਸ ਦੇ ਲਈ ਸਮਾਜ ਦੇ ਨਿਯਮਾਂ ਦਾ ਪਾਲਣ ਕਰਨਾ ਵੀ ਜ਼ਰੂਰੀ ਹੈ ਜੇਕਰ ਉਨ੍ਹਾਂ ਦੀ ਉਮੀਦ ਹੋਵੇਗੀ ਤਾਂ ਉਮੀਦ ਕਰਨ ਵਾਲੇ ਨੂੰ ਉਸ ਦਾ ਖਾਮੀਆਜ਼ਾ ਵੀ ਭੁਗਤਣਾ ਪਵੇਗਾ ਜੇਕਰ ਅਸੀਂ ਉਪਰੋਕਤ ਕਰਜਾਂ ਨੂੰ ਸਮਾਜਿਕ ਵਿਵਸਥਾ ਅਨੁਸਾਰ ਨਹੀਂ ਚੁਕਾਵਾਂਗੇ ਤਾਂ ਹੋਰ ਕਿਸੇ ਰੂਪ ’ਚ ਚੁਕਾਉਣ ਦੇ ਬੰਨ੍ਹੇ ਜਾਵਾਂਗੇ

ਜ਼ਰੂਰੀ ਹੈ ਕਿ ਅਸੀਂ ਆਪਣੇ ਆਰਥਿਕ ਹੀ ਨਹੀਂ, ਸਮਾਜਿਕ ਕਰਤੱਵਾਂ ਅਤੇ ਫਰਜ਼ਾਂ ਪ੍ਰਤੀ ਵੀ ਸੁਚੇਤ ਰਹੀਏ, ਉਨ੍ਹਾਂ ਨੂੰ ਪੂਰਾ ਕਰੀਏ ਨਹੀਂ ਤਾਂ ਕਿਸੇ ਰੂਪ ’ਚ ਉਨ੍ਹਾਂ ਦੀ ਬੜੀ ਭਾਰੀ ਕੀਮਤ ਚੁਕਾਉਣੀ ਪਵੇਗੀ, ਇਸ ’ਚ ਸ਼ੱਕ ਨਹੀਂ ਜਿਸ ਤਰ੍ਹਾਂ ਪ੍ਰਸ਼ਾਸਨਿਕ ਨਿਯਮਾਂ ਦਾ ਉਲੰਘਣ ਕਰਨ ਅਤੇ ਕਾਨੂੰਨ ਤੋੜਨ ’ਤੇ ਜ਼ੁਰਮਾਨਾ ਜਾਂ ਸਜ਼ਾ ਤੈਅ ਹੈ, ਉਸੇ ਤਰ੍ਹਾਂ ਸਮਾਜਿਕ ਨਿਯਮਾਂ ਦਾ ਉਲੰਘਣ ਕਰਨ ’ਤੇ ਵੀ ਅਪਰਾਧ ਗਿਆਨ ਅਤੇ ਹਿਸ ਤੋਂ ਬਾਅਦ ਮਾਨਸਿਕਤਾ ਅਤੇ ਉਸ ਤੋਂ ਬਾਅਦ ਸਰੀਰਕ ਦੋਸ਼ਾਂ ਤੋਂ ਮੁਕਤੀ ਅਸੰਭਵ ਹੈ
ਸੀਤਾਰਾਮ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!