common mistakes to avoid when trying to lose weight

ਨਾ ਕਰੋ ਗਲਤੀਆਂ ਜਦੋਂ ਕਰਨਾ ਹੋਵੇ ਵਜ਼ਨ ਘੱਟ

ਆਧੁਨਿਕ ਲਾਈਫਸਟਾਇਲ ਨੇ ਮੋਟਾਪੇ ਨੂੰ ਇੱਕ ਸਮੱਸਿਆ ਦੇ ਰੂਪ ’ਚ ਜ਼ਿਆਦਾਤਰ ਲੋਕਾਂ ਨੂੰ ਦਿੱਤਾ ਹੈ ਨਤੀਜੇ ਵਜੋਂ ਕਈ ਰੋਗ ਉਸ ਦੇ ਨਾਲ ਆਪਣੇ ਆਪ ਜੁੜਦੇ ਚਲੇ ਜਾਂਦੇ ਹਨ ਜਦੋਂ ਇਨਸਾਨ ਮੋਟਾਪੇ ਤੋਂ ਪ੍ਰੇਸ਼ਾਨ ਹੁੰਦਾ ਹੈ ਤਾਂ ਹਰ ਥਾਂ ਹੱਥ-ਪੈਰ ਮਾਰਦਾ ਹੈ ਕਿ ਮੋਟਾਪਾ ਕਿਸੇ ਤਰ੍ਹਾਂ ਘੱਟ ਹੋ ਜਾਵੇ ਭੁੱਖਾ ਰਹਿਣਾ, ਜ਼ਰੂਰਤ ਤੋਂ ਜ਼ਿਆਦਾ ਕਸਰਤ ਕਰਨਾ, ਡਾਈਟੀਸ਼ੀਅਨ ਨਾਲ ਡਾਈਟ ਪਲਾਨ ਕਰਵਾਉਣਾ, ਫਰੈਂਡਸ ਅਤੇ ਕਲੀਨਗਸਾਂ ਦੇ ਦੱਸੇ ਨੁਸਖੇ ਅਪਣਾਉਣਾ ਸ਼ੁਰੂ ਕਰ ਦਿੰਦਾ ਹੈ

ਨਤੀਜਾ ਕੁਝ ਕਿੱਲੋ ਵਜ਼ਨ ਤਾਂ ਘੱਟ ਹੋ ਜਾਂਦਾ ਹੈ ਪਰ ਸਰੀਰ ’ਚ ਕਈ ਤਰ੍ਹਾਂ ਦੀ ਕਮਜ਼ੋਰੀ ਛੱਡ ਜਾਂਦਾ ਹੈ ਜਿਸ ਨਾਲ ਸਰੀਰ ਆਲਸ ਨਾਲ ਭਰਿਆ ਅਤੇ ਥੱਕਿਆ-ਥੱਕਿਆ ਮਹਿਸੂਸ ਹੁੰਦਾ ਹੈ ਉਸ ਕਮਜ਼ੋਰੀ ਨੂੰ ਦੂਰ ਕਰਨ ਲਈ ਫਿਰ ਤੋਂ ਖਾਣਾ ਸ਼ੁਰੂ ਕਰ ਦਿੰਦਾ ਹੈ ਅਤੇ ਫਿਰ ਤੋਂ ਪ੍ਰੇਸ਼ਾਨੀ ਓਹੀ ਰਹਿੰਦੀ ਹੈ

ਨਾਸ਼ਤਾ ਨਾ ਖਾਣਾ

ਸਭ ਤੋਂ ਵੱਡੀ ਗਲਤੀ ਅਸੀਂ ਕਰਦੇ ਹਾਂ ਜੋ ਪਹਿਲਾਂ ਸਵੇਰ ਦਾ ਨਾਸ਼ਤਾ ਛੱਡ ਦਿੰਦੇ ਹਾਂ ਪੇਟ ਲੰਮੇ ਸਮੇਂ ਤੱਕ ਖਾਲੀ ਰਹਿਣ ਨਾਲ ਪੇਟ ਤੋਂ ਕਈ ਐਸਿਡ ਨਿਕਲਦੇ ਹਨ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਦੂਜਾ ਨੁਕਸਾਨ ਇਹ ਹੁੰਦਾ ਹੈ ਕਿ ਲੰਮੇਂ ਸਮੇ ਤੱਕ ਕੁਝ ਨਾ ਖਾਣ ਕਾਰਨ ਜਦੋਂ ਅਸੀਂ ਲੰਚ ਕਰਦੇ ਹਾਂ ਤਾਂ ਕਾਫ਼ੀ ਮਾਤਰ ’ਚ ਖਾਣਾ ਖਾ ਲੈਂਦੇ ਹਾਂ ਜੋ ਸਰੀਰ ’ਚ ਸੁਸਤੀ ਲਿਆਉਂਦਾ ਹੈ ਅਤੇ ਭੋਜਨ ਪਚਾਉਣ ’ਚ ਵੀ ਮੁਸ਼ਕਲ ਹੁੰਦੀ ਹੈ ਸਰੀਰ ਲਈ ਚੰਗਾ ਤਾਂ ਇਹੀ ਰਹੇਗਾ ਕਿ ਦਿਨ ਦੀ ਸ਼ੁਰੂਆਤ ਚੰਗੇ ਹੈਲਦੀ ਬਰੇਕਫਾਸਟ ਨਾਲ ਕੀਤੀ ਜਾਵੇ ਜੋ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ ਅਤੇ ਦਿਨ ਭਰ ਤੁਹਾਨੂੰ ਐਨਜੇਰਟਿਕ ਬਣਾਏ ਰੱਖੇ

ਕਰੈਸ਼ ਡਾਈਟਿੰਗ ਕਰਨਾ

ਇੱਕਦਮ ਆਪਣੀ ਡਾਈਟ ਨੂੰ ਘੱਟ ਕਰਨ ਦੀ ਦੂਜੀ ਗਲਤੀ ਕਰ ਬੈਠਦੇ ਹਾਂ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਰੀਰ ਲੋਅ ਫੀਲ ਕਰਨ ਲੱਗਦਾ ਹੈ ਕਿਉਂਕਿ ਸਰੀਰ ਨੂੰ ਪੂਰੇ ਪੌਸ਼ਟਿਕ ਤੱਤ ਨਹੀਂ ਮਿਲ ਪਾਉਂਦੇ ਅਸੀਂ ਸਥਿੱਲ ਹੋ ਜਾਂਦੇ ਹਾਂ ਅਤੇ ਮਹਿਸੂਸ ਕਰਦੇ ਹਾਂ ਕਿ ਸਰੀਰ ’ਚ ਕਿਸੇ ਕੰਮ ਨੂੰ ਕਰਨ ਦੀ ਊਰਜਾ ਨਹੀਂ ਹੈ ਲੰਮੇ ਸਮੇਂ ਤੱਕ ਕਰੈਸ਼ ਡਾਈਟ ਕਰਨ ਨਾਲ ਸਾਡਾ ਸੁਭਾਅ ਵੀ ਚਿੜਚਿੜਾ ਹੋ ਜਾਂਦਾ ਹੈ ਕਰੈਸ਼ ਡਾਈਟ ਦੀ ਥਾਂ ’ਤੇ ਸਾਨੂੰ ਫਾਈਬਰ ਨਾਲ ਭਰਪੂਰ ਖਾਧ ਪਦਾਰਥ ਲੈਣਾ ਚਾਹੀਦਾ ਹੈ ਜਿਸ ਨਾਲ ਪੇਟ ਭਰਿਆ ਲੱਗੇ ਅਤੇ ਕਬਜ਼ ਦੀ ਸ਼ਿਕਾਇਤ ਵੀ ਨਾ ਹੋਵੇ ਭੋਜਨ ਦੀ ਮਾਤਰਾ ਨੂੰ ਸੀਮਤ ਕਰਨਾ ਸਿੱਖੋ ਅਤੇ ਐਕਸਟਰਾ ਖਾਣ ਲਈ ਨਾ ਕਰਨਾ ਸਿੱਖੋ ਉਦੋਂ ਹੀ ਅਸੀਂ ਆਪਣੇ ਵਜ਼ਨ ਨੂੰ ਕੰਟਰੋਲ ਕਰ ਸਕਦੇ ਹਾਂ

ਬਾਜ਼ਾਰ ਦੇ ਐਨਰਜ਼ੀ ਫੂਡ ਖਾਣਾ

ਅੱਜ-ਕੱਲ੍ਹ ਬਾਜ਼ਾਰ ’ਚ ਬਹੁਤ ਸਾਰੇ ਆਰਟੀਫੀਸ਼ੀਅਲ ਐਨਰਜ਼ੀ ਫੂਡਜ਼ ਮਿਲਦੇ ਹਨ ਜੋ ਦਾਅਵਾ ਕਰਦੇ ਹਨ ਕਿ ਵਜ਼ਨ ਘੱਟ ਕਰਨ ’ਚ ਸਹਾਇਕ ਹਨ ਇਸ ਤਰ੍ਹਾਂ ਦੇ ਐਨਰਜ਼ੀ ਫੂਡਜ਼ ’ਚ ਆਰਟੀਫੀਸ਼ੀਅਲ ਸਵੀਟਨੈੱਸ ਮਿਲਾਈ ਹੁੰਦੀ ਹੈ ਜੋ ਅੱਗੇ ਚੱਲ ਕੇ ਸਰੀਰ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੇ ਹਨ ਇਸ ਤਰ੍ਹਾਂ ਦੇ ਫੂਡਜ਼ ਤੋਂ ਪਰਹੇਜ਼ ਕਰੋ ਅਜਿਹੇ ਖਾਧ ਪਦਾਰਥ ਲੈਣ ਨਾਲ ਇੱਕਦਮ ਤਾਂ ਐਨਰਜ਼ੀ ਮਿਲਦੀ ਹੈ ਪਰ ਕੁੱਲ ਮਿਲਾ ਕੇ ਸਰੀਰ ਨੂੰ ਲਾਭ ਦੀ ਥਾਂ ’ਤੇ ਹਾਨੀ ਮਿਲਦੀ ਹੈ

ਵਰਕਆਊਟ ਤੋਂ ਪਹਿਲਾਂ ਕੁਝ ਨਹੀਂ ਖਾਂਦੇ

ਨਵੀਂ ਰਿਸਰਚ ਅਤੇ ਡਾਕਟਰਾਂ ਅਨੁਸਾਰ ਵਰਕਆਊਟ ਕਰਨ ਤੋਂ ਪਹਿਲਾਂ ਕੁਝ ਹਲਕਾ ਜਿਹਾ ਲੈਣਾ ਚਾਹੀਦਾ ਹੈ ਜਿਵੇਂ ਫਰੂਟ, ਫਲਾਂ ਦਾ ਰਸ ਆਦਿ ਅਜਿਹਾ ਕਰਨ ਨਾਲ ਵਰਕਆਊਟ ਸਹੀ ਤਰੀਕੇ ਨਾਲ ਹੁੰਦਾ ਹੈ ਅਤੇ ਵਰਕਆਊਟ ਤੋਂ ਬਾਅਦ ਭੁੱਖ ਵੀ ਨਹੀਂ ਲੱਗਦੀ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਖਾਲੀ ਪੇਟ ਵਰਕਆਊਟ ਆਸਾਨੀ ਨਾਲ ਹੁੰਦਾ ਹੈ ਅਜਿਹੇ ਲੋਕ ਇੱਕਦਮ ਵਰਕਆਊਟ ਕਰਨ ਤੋਂ ਬਾਅਦ ਖਾਣੇ ’ਤੇ ਟੁੱਟ ਪੈਂਦੇ ਹਨ ਜੋ ਸਰੀਰ ਲਈ ਨੁਕਸਾਨਦੇਹ ਹੈ

ਪਾਣੀ ਘੱਟ ਪੀਣਾ

ਡਾਕਟਰਾਂ ਅਨੁਸਾਰ ਦਿਨ ’ਚ 8 ਤੋਂ 10 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ ਇਸ ਨਾਲ ਘੱਟ ਪਾਣੀ ਪੀਣ ਵਾਲਿਆਂ ਦਾ ਮੋਟਾਬੋਲਜ਼ੀਅਮ ਹੌਲੀ-ਹੌਲੀ ਹੇਠਾਂ ਚਲਿਆ ਜਾਂਦਾ ਹੈ ਅਤੇ ਬਾੱਡੀ ’ਚ ਪਾਣੀ ਦੀ ਕਮੀ ਨਾਲ ਡਿਹਾਈਡੇ੍ਰਸ਼ਨ ਹੋ ਜਾਂਦਾ ਹੈ ਜੋ ਠੀਕ ਨਹੀਂ

ਡੇਅਰੀ ਪ੍ਰੋਡਕਟਾਂ ਦਾ ਸੇਵਨ ਜ਼ਿਆਦਾ ਕਰਨਾ

ਇਹ ਤਾਂ ਸੱਚ ਹੈ ਕਿ ਦਹੀ, ਦੁੱਧ ਸਿਹਤ ਲਈ ਚੰਗੇ ਹਨ ਪਰ ਫੁੱਲ ਕਰੀਮ ਦੁੱਧ ਅਤੇ ਉਸ ਨਾਲ ਬਣਿਆ ਦਹੀ ਸਰੀਰ ’ਚ ਫੈਟ ਜਮ੍ਹਾ ਕਰਦਾ ਹੈ ਜੋ ਮੋਟਾਪੇ ਨੂੰ ਘੱਟ ਨਾ ਕਰਕੇ ਵਧਾਉਂਦਾ ਹੈ ਇਸੇ ਤਰ੍ਹਾਂ ਆਈਸਕ੍ਰੀਮ, ਮਿਲਕਸ਼ੇਕ, ਚਾਕਲੇਟ ਮਿਲਕ ਤੋਂ ਦੂਰ ਰਹੋ ਆਪਣੀਆਂ ਹੱਡੀਆਂ, ਸਰੀਰ ਨੂੰ ਸਿਹਤਮੰਦ ਅਤੇ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਲੋਅ ਫੈਟ ਦੁੱਧ, ਦਹੀ, ਪਨੀਰ ਦਾ ਸੇਵਨ ਕਰੋ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੋਵੇਗੀ, ਹੱਡੀਆਂ ਮਜ਼ਬੂਤ ਰਹਿਣਗੀਆਂ ਅਤੇ ਸਰੀਰ ਸਿਹਤਮੰਦ ਰਹੇਗਾ

ਕਸਰਤ ਤੋਂ ਬਾਅਦ ਇੱਕ ਘੰਟੇ ਤੱਕ ਨਾ ਖਾਓ

ਜੇਕਰ ਤੁਸੀਂ ਕਸਰਤ ਦਾ ਪੂਰਾ ਲਾਭ ਲੈਣਾ ਚਾਹੁੰਦੇ ਹੋ ਤਾਂ ਕਸਰਤ ਕਰਨ ਦੇ ਇੱਕ ਘੰਟੇ ਬਾਅਦ ਕੁਝ ਵੀ ਨਾ ਖਾਓ ਜਦੋਂ ਖਾਓ ਹੈਲਦੀ ਖਾਓ, ਜੰਕ ਫੂਡ ਨਹੀਂ ਅਕਸਰ ਲੋਕ ਕਸਰਤ ਤੋਂ ਬਾਅਦ ਇੱਕਦਮ ਜਾਂ 10-15 ਮਿੰਟਾਂ ਦੇ ਅੰਤਰਾਲ ’ਚ ਕੁਝ ਨਾ ਕੁਝ ਖਾ ਲੈਂਦੇ ਹਨ, ਅਜਿਹੇ ਲੋਕ ਕਸਰਤ ਦਾ ਪੂਰਾ ਲਾਭ ਨਹੀਂ ਲੈ ਪਾਉਂਦੇ -ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!