Fatehpur Sikri

Fatehpur Sikri: ਆਕਰਸ਼ਕ ਇਮਾਰਤਾਂ ਦੀ ਇਤਿਹਾਸਕ ਨਗਰੀ ਫਤਿਹਪੁਰ ਸੀਕਰੀ

ਅਤੀਤ ਦੇ ਮਾਣਮੱਤੇ ਅਤੇ ਸੁਨਹਿਰੀ ਇਤਿਹਾਸ ਨੂੰ ਆਪਣੀ ਬੁੱਕਲ ’ਚ ਸਮੇਟੀ ਸੈਲਾਨੀਆਂ ਦਾ ਸਵਰਗ ਕਿਹਾ ਜਾਣ ਵਾਲਾ ਭਾਰਤ ਆਪਣੇ ਅਜੇਤੂ ਕਿਲ੍ਹੇ, ਇਤਿਹਾਸਕ ਯਾਦਗਾਰਾਂ, ਨਿਰਮਾਣ ਕਲਾ, ਸ਼ਾਨਦਾਰ ਮਹਿਲ, ਹਵੇਲੀਆਂ ਅਤੇ ਕਲਾਤਮਕ ਮੰਦਿਰਾਂ ਲਈ ਸੰਸਾਰ ਵਿਚ ਪ੍ਰਸਿੱਧ ਹੈ

ਜਿਨ੍ਹਾਂ ਨੂੰ ਦੇਖਣ ਲਈ ਲੱਖਾਂ ਦੀ ਗਿਣਤੀ ’ਚ ਦੇਸ਼-ਵਿਦੇਸ਼ ਦੇ ਸੈਲਾਨੀ ਆਉਂਦੇ ਹਨ ਇੱਥੇ ਕਲਾ, ਸ਼ਾਨ ਅਤੇ ਬਹਾਦਰੀ ਦੀਆਂ ਉਦਾਹਰਨਾਂ ਜਿਉਂਦੀਆਂ ਜਾਗਦੀਆਂ ਇਤਿਹਾਸਕ ਇਮਾਰਤਾਂ ਹਨ ਜਿਨ੍ਹਾਂ ਨੇ ਆਪਣੇ ਸਾਹਮਣੇ ਪਤਾ ਨਹੀਂ ਕਿੰਨੇ ਸਾਮਰਾਜਾਂ ਨੂੰ ਵੱਸਦੇ ਤੇ ਉੱਜੜਦੇ ਦੇਖਿਆ ਹੈ

ਰਾਜ ਗਿਆ, ਰਜਵਾੜੇ ਗਏ ਤੇ ਬੱਸ ਪਿੱਛੇ ਛੱਡ ਗਏ ਪੱਥਰਾਂ ਦੇ ਸੀਨੇ ’ਤੇ ਕਲਾਕਾਰਾਂ ਦੀ ਸ਼ੈਣੀ-ਹਥੌੜੀ ਨਾਲ ਉੱਕਾਰੀ ਹੋਈ ਰਿਆਸਤੀ ਕਾਲ ਦੀ ਦਾਸਤਾਨ, ਜੋ ਸਿਰਫ ਇਮਾਰਤਾਂ ਮਾਤਰ ਨਹੀਂ ਸਗੋਂ ਇਨ੍ਹਾਂ ’ਚ ਇੱਕ ਸੰਪੂਰਨ ਕਲਾ ਦਾ ਇਤਿਹਾਸ ਝਲਕਦਾ ਹੈFatehpur Sikri 1

ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ’ਚ ਵੀ ਇੱਕ ਅਜਿਹਾ ਹੀ ਮੁੱਖ ਸੈਰ-ਸਪਾਟਾ ਸਥਾਨ ਹੈ ਫਤਿਹਪੁਰ ਸੀਕਰੀ ਜੋ ਆਪਣੀਆਂ ਆਕਰਸ਼ਕ ਇਮਾਰਤਾਂ ਅਤੇ ਕਲਾਕ੍ਰਿਤੀਆਂ ਲਈ ਪ੍ਰਸਿੱਧ ਹੈ ਜਿਸ ਵਿੱਚ ਮੁਗਲਕਾਲੀਨ ਇਮਾਰਤਾਂ ਦੀ ਸੁੰਦਰਤਾ ਅੱਜ ਵੀ ਖਿੱਚ ਦਾ ਕੇਂਦਰ ਹੈ ਫਤਿਹਪੁਰ ਸੀਕਰੀ ਹਿੰਦੂ ਅਤੇ ਫਾਰਸੀ ਨਿਰਮਾਣ ਕਲਾ ਨੂੰ ਸੰਜੋਈ ਇਤਿਹਾਸਕ ਇਮਾਰਤਾਂ ਦਾ ਸ਼ਹਿਰ ਹੈ

ਬੁਲੰਦ ਦਰਵਾਜ਼ਾ:

ਮੁਗਲ ਬਾਦਸ਼ਾਹ ਅਕਬਰ ਨੇ ਆਪਣੀ ਗੁਜਰਾਤ ਜਿੱਤ ਦੀ ਯਾਦ ’ਚ ਵਿਸ਼ਵ ਦੇ ਸਭ ਤੋਂ ਵੱਡੇ ਪ੍ਰਵੇਸ਼ ਦੁਆਰਾ ਦਾ ਨਿਰਮਾਣ ਕਰਵਾਇਆ ਸੀ ਜਿਸ ਨੂੰ ਬੁਲੰਦ ਦਰਵਾਜ਼ਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਬੁਲੰਦ ਦਰਵਾਜ਼ਾ ਫਤਿਹਪੁਰੀ ਸੀਕਰੀ ਦੀ ਸਭ ਤੋਂ ਵੱਡੀ ਇਮਾਰਤ ਹੈ ਇਸ ਇਮਾਰਤ ਦੀ ਉੱਚਾਈ ਲਗਭਗ 280 ਫੁੱਟ ਹੈ ਇਸ ਇਮਾਰਤ ਦੇ ਦਰਵਾਜ਼ੇ ’ਤੇ ਅਰਬੀ ਅੱਖਰਾਂ ’ਚ ਕੁਰਾਨ ਦੀਆਂ ਆਇਤਾਂ ਉੱਕਰੀਆਂ ਹੋਈਆਂ ਹਨ ਇਸ ਦੇ ਅੰਦਰ ਜਾਮਾ ਮਸਜਿਦ ਵੀ ਸਥਿਤ ਹੈ ਜਾਮਾ ਮਸਜਿਦ ਅਤੇ ਦਰਗਾਹ ਦੇ ਕੋਲ ਸੰਘਣੇ ਰੁੱਖਾਂ ਦੀ ਛਾਂ ’ਚ ਸੰਗਮਰਮਰ ਦੇ ਪੱਥਰਾਂ ਨਾਲ ਬਣਿਆ ਇੱਕ ਛੋਟਾ ਜਿਹਾ ਤਲਾਬ ਵੀ ਹੈ ਇਸ ਮਸਜਿਦ ਦੇੇ ਅੰਦਰ ਇੱਕ ਅਜਿਹਾ ਪੱਥਰ ਲੱਗਾ ਹੈ ਜਿਸ ਨੂੰ ਥਾਪੜਣ ਨਾਲ ਨਗਾੜੇ ’ਚੋਂ ਨਿੱਕਲਣ ਵਾਲੀ ਆਵਾਜ਼ ਵਰਗੀ ਆਵਾਜ਼ ਸੁਣਾਈ ਦਿੰਦੀ ਹੈ

Also Read:  ਰਿਕਾਰਡ ਵਾਲੇ ਇੰਸਾਂ

ਸ਼ੇਖ ਸਲੀਮ ਚਿਸ਼ਤੀ ਦੀ ਦਰਗਾਹ:

ਇਹ ਮਸ਼ਹੂਰ ਦਰਗਾਹ ਬੁਲੰਦ ਦਰਵਾਜ਼ੇ ਦੇ ਅੰਦਰ ਹੀ ਸਥਿਤ ਹੈ ਇਸ ਦਰਗਾਹ ’ਚ ਜਾਣ ਲਈ ਬੁਲੰਦ ਦਰਵਾਜੇ ਦੀਆਂ 52 ਪੌੜੀਆਂ ਨੂੰ ਪਾਰ ਕਰਨਾ ਪੈਂਦਾ ਹੈ ਇਸ ਦਰਗਾਹ ਦਾ ਨਿਰਮਾਣ ਸੰਨ 1581 ਈ. ’ਚ ਹੋਇਆ ਸੀ ਸ਼ੇਖ ਸਲੀਮ ਚਿਸ਼ਤੀ ਦੀ ਦਰਗਾਹ ਨੂੰ ਸਫੈਦ ਸੰਗਮਰਮਰ ਦੇ ਪੱਥਰਾਂ ਨਾਲ ਬਣਾਇਆ ਗਿਆ ਹੈ ਇਸ ਦੇ ਮੁੱਖ ਦੁਆਰ ’ਤੇ ਗੁਜਰਾਤੀ ਸ਼ੈਲੀ ਨਾਲ ਬਣੇ ਚਾਰ ਖੰਭੇ ਹਨ ਕਾਲੇ ਅਤੇ ਪੀਲੇ ਰੰਗ ਦੇ ਮੌਜੈਕ ਸੰਗਮਰਮਰ ਪੱਥਰਾਂ ਨਾਲ ਬਣੀ ਅਸ਼ਟਕੋਣੀ ਕੁਰਸੀ ਵਾਲੇ ਅਰਧ ਗੋਲਾਕਾਰ ਗੁੰਬਦ ਵਾਲੇ ਕਮਰੇ ’ਚ ਸ਼ੇਖ ਸਲੀਮ ਚਿਸ਼ਤੀ ਦੀ ਸਮਾਧ ਸਥਿਤ ਹੈ ਇਸ ਸਮਾਧ ਨੂੰ ਬੇਸ਼ਕੀਮਤੀ ਸੀਪ ਸੀਂਗ ਚੰਦਨ ਦੇ ਅਦਭੁੱਤ ਸ਼ਿਲਪ ਨਾਲ ਸਜਾਇਆ ਗਿਆ ਹੈ

ਦੀਵਾਨ-ਏ-ਖਾਸ:

ਇਹ ਇਮਾਰਤ ਮੁਗਲ ਬਾਦਸ਼ਾਹ ਅਕਬਰ ਦਾ ਸ਼ਾਹੀ ਕਮਰਾ ਸੀ ਇਸ ਦਾ ਨਿਰਮਾਣ ਫਾਰਸੀ ਵਾਸਤੂ ਕਲਾ ਦੇ ਅਨੁਸਾਰ ਬਹੁਤ ਹੀ ਵੱਡੇ ਤੇ ਉਸ ’ਤੇ ਬੇਹੱਦ ਖੂਬਸੂਰਤ ਨੱਕਾਸ਼ੀਦਾਰ ਪੱਥਰਾਂ ਨਾਲ ਕੀਤਾ ਗਿਆ ਹੈ ਇਸ ਇਮਾਰਤ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਬਾਹਰੋਂ ਦੇਖਣ ’ਤੇ ਇਹ ਸਿਰਫ ਇੱਕ ਮੰਜ਼ਿਲੀ ਇਮਾਰਤ ਦਿਖਾਈ ਦਿੰਦੀ ਹੈ ਪਰ ਅਸਲ ’ਚ ਅੰਦਰੋਂ ਇਹ ਦੋ ਮੰਜ਼ਿਲੀ ਇਮਾਰਤ ਹੈ

ਦੀਵਾਨ-ਏ-ਆਮ:

ਇਹ ਇੱਕ ਅਜਿਹੀ ਇਮਾਰਤ ਹੈ ਜਿੱਥੇ ਰਾਜਾ ਆਪਣੀ ਪਰਜਾ ਨੂੰ ਮਿਲ ਕੇ ਉਨ੍ਹਾਂ ਦੀ ਫਰਿਆਦ ਸੁਣਦਾ ਸੀ ਇਸ ਇਮਾਰਤ ਦਾ ਨਿਰਮਾਣ ਪਹਿਲਾਂ ਲੱਕੜ ਨਾਲ ਕੀਤਾ ਗਿਆ ਸੀ ਪਰ ਬਾਅਦ ’ਚ ਸ਼ਾਹਜਹਾਂ ਨੇ ਇਸ ਦਾ ਨਿਰਮਾਣ ਸੰਗਮਰਮਰ ਦੇ ਪੱਥਰਾਂ ਨਾਲ ਕਰਵਾਇਆ ਇਨ੍ਹਾਂ ਪੱਥਰਾਂ ’ਤੇ ਫੁੱਲਾਂ ਦੀ ਬਹੁਤ ਹੀ ਖੂਬਸੂਰਤ ਨੱਕਾਸ਼ੀ ਕੀਤੀ ਗਈ  ਹੈ

ਪੰਚਮਹਿਲ:

ਇਹ ਇੱਕ ਪੰਜ ਮੰਜ਼ਿਲੀ ਇਮਾਰਤ ਹੈ ਜੋ 176 ਖੰਭਿਆਂ ’ਤੇ ਬਣੀ ਹੋਈ ਹੈ ਇਸ ਦੇ ਖੰਭਿਆਂ ’ਤੇ ਬਣੀ ਹਰੇਕ ਮੰਜ਼ਿਲ ਦੇ ਕਮਰੇ ਆਪਣੇ ਹੇਠਾਂ ਵਾਲੀ ਮੰਜ਼ਿਲ ’ਤੇ ਬਣੇ ਕਮਰੇ ਤੋਂ ਆਕਾਰ ’ਚ ਛੋਟੇ ਹਨ ਇਸ ਇਮਾਰਤ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਹਰ ਖੰਭੇ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਨਾਲ ਸਜਾਇਆ ਗਿਆ ਹੈ ਇਸ ਇਮਾਰਤ ਦੇ ਨਿਰਮਾਣ ’ਚ ਅਕਬਰ ਨੇ ਆਪਣੀ ਹਿੰਦੂ ਬੇਗ਼ਮ ਦੀਆਂ ਭਾਵਨਾਵਾਂ ਦਾ ਖਾਸ ਖਿਆਲ ਰੱਖਿਆ ਸੀ ਇਸ ਮਹਿਲ ’ਚ ਕਿਤੇ-ਕਿਤੇ ਮੰਦਿਰ ਦੇ ਘੰਟਿਆਂ ਤੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਦੀਆਂ ਵੀ ਤਸਵੀਰਾਂ ਉੱਕਾਰੀਆਂ ਹੋਈਆਂ ਹਨ

Also Read:  ਸਮਝੋਤਾ ਕਰੋ ਸਮਝ ਨਾਲ

ਰਾਜਮਹਿਲ:

ਇਸ ਮਹਿਲ ਦੀ ਸਜਾਵਟ ਤੁਰਕੀ ਦੇ ਦੋ ਸ਼ਿਲਪਕਾਰਾਂ ਵੱਲੋਂ ਕੀਤੀ ਗਈ ਸੀ ਇਨ੍ਹਾਂ ਦੋਵਾਂ ਸ਼ਿਲਪਕਾਰਾਂ ਨੇ ਸਮੁੰਦਰ ਦੀਆਂ ਲਹਿਰਾਂ ਦੀ ਕਲਾਕ੍ਰਿਤੀ ਨਾਲ ਇਸ ਮਹਿਲ ਨੂੰ ਸਜਾਇਆ ਸੀ ਇਸ ਮਹਿਲ ਦੀਆਂ ਕੰਧਾਂ ’ਤੇ ਪਸ਼ੂ-ਪੰਛੀਆਂ ਦੀਆਂ ਬਹੁਤ ਹੀ ਸੁੰਦਰ ਅਤੇ ਕਲਾਤਮਕ ਤਸਵੀਰਾਂ ਉੱਕਾਰੀਆਂ ਗਈਆਂ ਹਨ ਇਸ ਇਮਾਰਤ ’ਚ ਮੁਗਲ ਸ਼ਾਸਕ ਦਾ ਸੌਣ ਵਾਲਾ ਕਮਰਾ ਅਤੇ ਆਰਾਮ ਘਰ ਸੀ ਇੱਥੇ ਅਨੂਪ ਤਾਲ ਨਾਂਅ ਦਾ ਇੱਕ ਤਲਾਬ ਵੀ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਇਸੇ ਤਲਾਬ ਕੋਲ ਬੈਠ ਕੇ ਤਾਨਸੈਨ ਸੰਗੀਤ ਦੇ ਦੀਪਕ ਰਾਗ ਦਾ ਅਲਾਪ ਕਰਦੇ ਸਨ

ਹਿਰਨ ਮੀਨਾਰ:

ਇੱਥੇ ਇੱਕ ਹਿਰਨ ਮੀਨਾਰ ਵੀ ਹੈ ਜਿਸ ਨੂੰ ਹਿਰਨ ਦੇ ਸਿੰਗਾਂ ਵਰਗੇ ਪੱਥਰਾਂ ਨਾਲ ਸਜਾਇਆ ਗਿਆ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਇੱਥੇ ਹਨਨ ਨਾਮਕ ਹਾਥੀ ਨੂੰ ਦਫ਼ਨਾਇਆ ਗਿਆ ਸੀ ਹਨਨ ਹਾਥੀ ਨੂੰ ਖੂਨੀ ਹਾਥੀ ਵੀ ਕਿਹਾ ਜਾਂਦਾ ਸੀ ਕਿਉਂਕਿ ਇਸ ਹਾਥੀ ਦੇ ਪੈਰਾਂ ਹੇਠ ਮੌਤ ਦੀ ਸਜ਼ਾ ਮਿਲੇ ਅਪਰਾਧੀਆਂ ਨੂੰ ਕੁਚਲ ਕੇ ਸਜ਼ਾ ਦਿੱਤੀ ਜਾਂਦੀ ਸੀ
ਪੰਚਮਹਿਲ ਦੇ ਕੋਲ ਹੀ ਬੀਰਬਲ ਦਾ ਮਹਿਲ ਵੀ ਹੈ ਜਿਸ ਨੂੰ ਸੰਨ 1582 ਈ. ’ਚ ਬਣਵਾਇਆ ਗਿਆ ਸੀ ਇਸ ਮਹਿਲ ਦੇ ਪਿੱਛਲੇ ਪਾਸੇ ਅਕਬਰ ਨੇ ਆਪਣੇ ਨਿੱਜੀ ਘੋੜਿਆਂ ਤੇ ਊਠਾਂ ਨੂੰ ਰੱਖਣ ਲਈ ਇੱਕ ਤਬੇਲਾ ਵੀ ਬਣਵਾਇਆ ਸੀ ਇਸ ਤਬੇਲੇ ’ਚ ਘੋੜਿਆਂ ਤੇ ਊਠਾਂ ਨੂੰ ਬੰਨਿ੍ਹਆ ਜਾਂਦਾ ਸੀ
-ਚੇਤਨ ਚੌਹਾਨ