ਰਿਕਾਰਡ ਵਾਲੇ ਇੰਸਾਂ

Also Read :-

ਨਰਸਿੰਘ ਇੰਸਾਂ ਨੇ 14 ਸਾਲਾਂ ’ਚ 55 ਵਾਰ ਕੀਤਾ ਖੂਨਦਾਨ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਨਸਾਨੀਅਤ ਦੀਆਂ ਨਿੱਤ ਨਵੀਆਂ-ਨਵੀਆਂ ਇਬਾਰਤਾਂ ਲਿਖ ਰਹੇ ਹਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨਰਸਿੰਘ ਇੰਸਾਂ ਨੇ ਲਗਾਤਾਰ 55 ਵਾਰ ਖੂਨਦਾਨ ਕਰਕੇ ਇੱਕ ਰਿਕਾਰਡ ਸਥਾਪਿਤ ਕਰ ਦਿੱਤਾ, ਜੋ ਕਿ ਇੰਡੀਆ ਬੁੱਕ ਆਫ਼ ਰਿਕਾਰਡ ’ਚ ਦਰਜ ਹੋ ਗਿਆ 49 ਸਾਲ ਦੇ ਨਰ ਸਿੰਘ ਇੰਸਾਂ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ 24 ਜੁਲਾਈ 2007 ਨੂੰ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਦਾ ਸ਼ੁੱਭ-ਆਰੰਭ ਕੀਤਾ ਸੀ, ਉਸ ਦਿਨ ਉਨ੍ਹਾਂ ਨੂੰ ਉਸ ਬਲੱਡ ਬੈਂਕ ਦੇ ਪਹਿਲੇ ਖੂਨਦਾਤਾ ਹੋਣ ਦੀ ਖੁਸ਼ਕਿਸਮਤੀ ਪ੍ਰਾਪਤ ਹੋਈ ਇਸ ਤੋਂ ਬਾਅਦ ਹਸਪਤਾਲ ’ਚ ਇਲਾਜ ਅਧੀਨ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਖੂਨ ਲਈ ਪ੍ਰੇਸ਼ਾਨ ਦੇਖਿਆ ਤਾਂ ਸੰਕਲਪ ਲਿਆ ਕਿ ਮੈਂ ਕਿਸੇ ਦਾ ਜੀਵਨ ਬਚਾਉਣ ਦਾ ਕੋਈ ਮੌਕਾ ਨਹੀਂ ਛੱਡਾਂਗਾ

ਉਹ ਹਰ ਤਿੰਨ ਮਹੀਨੇ ਬਾਅਦ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ’ਚ ਖੂਨਦਾਨ ਕਰਦੇ ਆ ਰਹੇ ਹਨ ਅਤੇ 2007 ਤੋਂ 2021 ਤੱਕ ਲਗਾਤਾਰ 55 ਵਾਰ ਖੂਨਦਾਨ ਕਰਨ ’ਤੇ 3 ਮਈ 2022 ਨੂੰ ਉਨ੍ਹਾਂ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡਸ ’ਚ ਦਰਜ ਹੋਇਆ ਨਰ ਸਿੰਘ ਇੰਸਾਂ ਅਨੁਭਵ ਸਾਂਝਾ ਕਰਦੇ ਹੋਏ ਦੱਸਦੇ ਹਨ ਕਿ ਮੇਰਾ ਬਲੱਡ ਗਰੁੱਪ ਏ ਪਾੱਜ਼ੀਟਿਵ ਹੈ ਕਈ ਵਾਰ ਅਜਿਹੇ ਮੌਕੇ ਵੀ ਆਏ ਜਦੋਂ ਮਰੀਜ਼ ਬਿਲਕੁਲ ਮੌਤ ਨਾਲ ਜੂਝ ਰਹੇ ਹੁੰਦੇ ਸਨ ਪਰਿਵਾਰ ਵਾਲਿਆਂ ਦੀਆਂ ਅੱਖਾਂ ਹੰਝੂੂਆਂ ਨਾਲ ਭਿੱਜੀਆਂ ਹੋਈਆਂ ਸਨ ਅਤੇ ਖੂਨ ਨਹੀਂ ਮਿਲ ਰਿਹਾ ਸੀ ਉਦੋਂ ਉਹ ਤੁਰੰਤ ਪਹੁੰਚ ਕੇ ਖੂਨਦਾਨ ਕਰਕੇ ਮਰੀਜ਼ ਦਾ ਜੀਵਨ ਬਚਾਉਣ ’ਚ ਸਹਾਇਕ ਬਣੇ ਉਹ ਕਹਿੰਦੇ ਹਨ ਕਿ ਕਰਨ ਵਾਲਾ ਤਾਂ ਭਗਵਾਨ ਹੈ, ਪਰ ਕਿਸੇ ਦੀ ਜ਼ਿੰਦਗੀ ਬਚਾਉਣ ਨਾਲ ਜੋ ਖੁਸ਼ੀ ਮਿਲਦੀ ਹੈ, ਉਸ ਨੂੰ ਸ਼ਬਦਾਂ ’ਚ ਬਿਆਨ ਕਰ ਪਾਉਣਾ ਮੁਸ਼ਕਲ ਹੈ

ਜ਼ੀਰਾ ਦੀ ਪਵਨਦੀਪ ਕੌਰ ਨੇ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ’ਚ ਨਾਂਅ ਦਰਜ ਕਰਵਾਇਆ

103 ਪੱਤਿਆਂ ’ਤੇ ਲਿਖੇ 103 ਪ੍ਰੇਰਕ ਸ਼ਬਦ

ਕੱਚਾ ਜ਼ੀਰਾ ਰੋਡ ਮਨਸੂਰਦੇਵਾ ਨਿਵਾਸੀ ਪਵਨਦੀਪ ਕੌਰ ਪੁੱਤਰੀ ਬੰਤ ਸਿੰਘ ਨੇ ਗਜ਼ਬ ਦਾ ਹੁਨਰ ਦਿਖਾਉਂਦੇ ਹੋਏ ਅਮਰੂਦ ਦੇ ਪੱਤਿਆਂ ’ਤੇ ਅਜਿਹੀ ਕਲਾਕਾਰੀ ਕਰ ਦਿਖਾਈ ਜਿਸ ਨੂੰ ਇੰਡੀਆ ਬੁੱਕ ਆਫ ਰਿਕਾਰਡ ਅਤੇ ਏਸੀਆ ਬੁਕ ਆਫ਼ ਰਿਕਾਰਡ ’ਚ ਦਰਜ ਕਰਵਾ ਕੇ ਆਪਣੇ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਵਨਦੀਪ ਕੌਰ ਦੇ ਮਾਤਾ ਬਰਜਿੰਦਰ ਕੌਰ ਅਤੇ ਭਰਾ ਹਰਮਨਦੀਪ ਸਿੰਘ ਨੇ ਦੱਸਿਆ ਕਿ ਪਵਨਦੀਪ ਕੌਰ ਨੇ ਅਮਰੂਦ ਦੇ 103 ਪੱਤਿਆਂ ’ਤੇ ਜ਼ਿੰਦਗੀ ਨੂੰ ਪ੍ਰੇਰਨਾ ਦੇਣ ਵਾਲੀਆਂ ਵੱਖ-ਵੱਖ ਸਤਰਾਂ ‘ਤੁਹਾਡੇ ਕੋਲ ਜੋ ਹੈ,

ਉਸ ਨਾਲ ਖੁਸ਼ ਰਹੋ’ ਅਤੇ ‘ਇੱਕ ਪੰਛੀ ਦੀ ਤਰ੍ਹਾਂ ਆਜ਼ਾਦ ਹੋਵੋ’ ਆਦਿ (ਅੰਗਰੇਜ਼ੀ ਵਿੱਚ) ਲਿਖੀਆਂ, ਜਿਸ ਨੂੰ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ਵੱਲੋਂ ਸਵੀਕਾਰ ਕੀਤਾ ਗਿਆ ਅਤੇ ਇਸ ਸਬੰਧੀ ਪਵਨਦੀਪ ਕੌਰ ਨੂੰ ਪ੍ਰਸ਼ੰਸਾ ਪੱਤਰ ਭੇਜਿਆ ਗਿਆ ਪਵਨਦੀਪ ਨੂੰ ਏਸ਼ੀਆ ਬੁੱਕ ਆਫ਼ ਰਿਕਾਰਡ ਵਲੋਂ 11 ਮਈ 2022 ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਲੋਂ 12 ਅਪਰੈਲ 2022 ਨੂੰ ਇਸ ਸਬੰਧੀ ਪ੍ਰਸ਼ੰਸਾ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਖਾਸ ਗੱਲ ਇਹ ਵੀ ਰਹੀ ਕਿ ਇਹ ਗੱਲਾਂ ਅੰਗ੍ਰੇਜੀ ਭਾਸ਼ਾ ’ਚ ਸਨ ਇਹ ਰਿਕਾਰਡ ਬਣਾਉਣ ’ਤੇ ਹਰਮਨਦੀਪ ਸਿੰਘ ਚੀਫ਼ ਫਾਰਮੇਸੀ ਅਫਸਰ, ਪੂਜਾ ਸ਼ਰਮਾ, ਜਗਸੀਰ ਸਿੰਘ, ਚਰਨਜੀਤ ਸ਼ਰਮਾ, ਆਸ਼ਾ ਸ਼ਰਮਾ, ਰਜਿੰਦਰ ਸ਼ਰਮਾ, ਸੁਨੀਤਾ ਸ਼ਰਮਾ, ਬਲਵਿੰਦਰ ਸਿੰਘ ਸਾਜਨ ਚੌਧਰੀ ਆਦਿ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੰਦਿਆਂ ਪਵਨਦੀਪ ਕੌਰ ਦਾ ਮੂੰਹ ਮਿੱਠਾ ਕਰਵਾਇਆ ਗਿਆ

ਰਾਜੇਸ਼ ਇੰਸਾਂ ਨੇ 4 ਮਿੰਟ 13 ਸੈਕਿੰਡਾਂ ’ਚ ਲਾਏ 58 ਪੌਦੇ

ਮੈਂ ਬਚਪਨ ਤੋਂ ਹੀ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹਾਂ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਹੀ ਸਾਨੂੰ ਵਾਤਾਵਰਨ ਅਤੇ ਲੋਕ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ ਅਕਸਰ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਘਰ ’ਚ ਜਦੋਂ ਵੀ ਕੋਈ ਵਿਸ਼ੇਸ਼ ਉਤਸਵ ਜਾਂ ਖਾਸ ਦਿਨ ਹੋਵੇ, ਉਸ ਦਿਨ ਮਾਨਵਤਾ ਭਲਾਈ ਦੇ ਕੰਮ ਕਰਦੇ ਹੋਏ ਉਸ ਨੂੰ ਯਾਦਗਾਰ ਬਣਾਉਣਾ ਚਾਹੀਦਾ ਹੈ ਅੱਜ-ਕੱਲ੍ਹ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਬੜੀ ਭਿਆਨਕ ਹੁੰਦੀ ਜਾ ਰਹੀ ਹੈ, ਇਹ ਸੋਚ ਕੇ ਮੈਂ ਆਪਣੇ ਜਨਮ ਦਿਨ ’ਤੇ ਪੌਦੇ ਲਗਾਉਣ ਦਾ ਪ੍ਰਣ ਕੀਤਾ ਪੂਜਨੀਕ ਸਤਿਗੁਰੂ ਜੀ ਦੀ ਦਇਆ ਮਿਹਰ ਨਾਲ ਇੱਕ ਛੋਟਾ ਜਿਹਾ ਯਤਨ ਕੀਤਾ ਸੀ, ਪਰ ਉਹ ਖੁਦ-ਬ-ਖੁਦ ਹੀ ਰਿਕਾਰਡ ਬਣ ਗਿਆ

ਸਮਾਜ ਪ੍ਰਤੀ ਜਜ਼ਬਾ ਜੇਕਰ ਅਨੋਖਾ ਹੋਵੇ ਤਾਂ ਇਨਸਾਨ ਕਈ ਵਾਰ ਅਜਿਹੇ ਕੰਮ ਵੀ ਕਰ ਜਾਂਦਾ ਹੈ ਜੋ ਆਪਣੇ ਆਪ ’ਚ ਬੇਮਿਸਾਲ ਹੁੰਦੇ ਹਨ ਅਤੇ ਲੋਕਾਂ ਲਈ ਉਹ ਰਿਕਾਰਡ ਬਣ ਜਾਂਦਾ ਹੈ ਕੁਝ ਅਜਿਹਾ ਹੀ ਕਰ ਦਿਖਾਇਆ ਹੈ ਕੋਟਾ ਦੇ ਰਾਜੇਸ਼ ਕਹਾਰ ਇੰਸਾਂ ਨੇ ਦਰਅਸਲ ਰਾਜੇਸ਼ ਨੇ ਆਪਣੇ ਜਨਮ ਦਿਨ ’ਤੇ ਆਪਣੇ ਸਕੂਲ ’ਚ ਪੌਦੇ ਲਗਾਉਣ ਦਾ ਪ੍ਰਣ ਕੀਤਾ ਜਜ਼ਬਾ ਐਨਾ ਦ੍ਰਿੜ੍ਹ ਸੀ ਕਿ ਉਸ ਨੇ ਸਿਰਫ਼ 4 ਮਿੰਟ 13 ਸੈਕਿੰਡਾਂ ’ਚ 58 ਪੌਦੇ ਲਗਾ ਦਿੱਤੇ, ਜੋ ਆਪਣੇ ਆਪ ’ਚ ਇੱਕ ਰਿਕਾਰਡ ਬਣ ਗਿਆ ਇਸ ਨੇਕ ਕਾਰਜ ਨੂੰ ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡਸ ਨੇ ਬਤੌਰ ਰਿਕਾਰਡ ਸਥਾਪਿਤ ਕੀਤਾ ਹੈ ਦੂਜੇ ਪਾਸੇ ਏਸ਼ੀਆ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵੱਲੋਂ ਵੀ ਰਾਜੇਸ਼ ਇੰਸਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!