india-book-of-records-pearlmeet-insan

india-book-of-records-pearlmeet-insan ਇੰਡੀਆ ਬੁੱਕ ਆਫ਼ ਰਿਕਾਰਡਾਂ ‘ਚ ਨਾਂਅ ਦਰਜਪੇਰਿਓਡਿਕ ਟੇਬਲ ‘ਚ 7ਸਾਲ ਦੀ ਪਰਲਮੀਤ ਇੰਸਾਂ ਨੇ ਬਣਾਇਆ ਰਿਕਾਰਡ
ਹੋਣਹਾਰ ਪਰਲਮੀਤ ਇੰਸਾਂ ਨੇ ਪੇਰਿਓਡਿਕ ਟੇਬਲ ਨੂੰ ਸਿਰਫ਼ 38 ਸੈਕਿੰਡ ‘ਚ ਸੁਣਾ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ, ਜੋ ਰਿਕਾਰਡ ਦੇ ਤੌਰ ‘ਤੇ ਦਰਜ ਹੋਇਆ ਹੈ ਪਰਲਮੀਤ ਇੰਸਾਂ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ, ਸਰਸਾ ਦੀ ਜਮਾਤ ਤੀਜੀ ਦੀ ਵਿਦਿਆਰਥਣ ਹੈ ਪਰਲਮੀਤ ਇੰਸਾਂ ਨੂੰ ਅਕਸਰ ਆਪਣੀ ਪੜ੍ਹਾਈ ਦੇ ਨਾਲ-ਨਾਲ ਨਵੀਆਂ-ਨਵੀਆਂ ਚੀਜ਼ਾਂ ਕਰਨ ਤੇ ਸਿੱਖਣ ਦਾ ਹਮੇਸ਼ਾ ਜੁਨੂੰਨ ਸਵਾਰ ਰਹਿੰਦਾ ਹੈ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਤੇ ਹੁਸਨਮੀਤ ਇੰਸਾਂ ਅਨੁਸਾਰ, ਉਨ੍ਹਾਂ ਦੀ ਬੇਟੀ ਪਰਲਮੀਤ ਇੰਸਾਂ ਬਚਪਨ ਤੋਂ ਹੀ ਬੇਹੱਦ ਕੁਸ਼ਾਗਰ ਬੁੱਧੀ ਹੈ ਟੀਚਰ ਦੱਸਦੇ ਹਨ ਕਿ ਪਰਲਮੀਤ ਇੰਸਾਂ ਦੀ ਪੜ੍ਹਨ ਤੇ ਯਾਦ ਰੱਖਣ ਦੀ ਸਮਰੱਥਾ ਅਦਭੁੱਤ ਹੈ ਇਸ ਹੁਨਰ ‘ਚ ਅਤੇ ਨਿਖਾਰ ਲਿਆਉਣ ਦੇ ਉਦੇਸ਼ ਨਾਲ ਹੀ 17 ਫਰਵਰੀ ਨੂੰ ਦਿੱਲੀ ਸਥਿਤ ਇੰਡੀਆ ਬੁੱਕ ਆਫ਼ ਰਿਕਾਰਡ ਦੇ ਸਾਹਮਣੇ ਪਰਲਮੀਤ ਇੰਸਾਂ ਨੇ ਬਿਹਤਰ ਪ੍ਰਦਰਸ਼ਨ ਦਿਖਾਇਆ 7 ਸਾਲ ਅਤੇ 11 ਮਹੀਨੇ ਦੀ ਪਰਲਮੀਤ ਇੰਸਾਂ ਨੇ ਸਿਰਫ਼ 38 ਸੈਕਿੰਡ ‘ਚ ਹੀ ਪੂਰੀ ਪੇਰਿਓਡਿਕ ਟੇਬਲ ਸੁਣਾ ਕੇ ਨਵਾਂ ਰਿਕਾਰਡ ਬਣਾ ਦਿੱਤਾ

ਏਨੀ ਘੱਟ ਉਮਰ ਦੇ ਬੱਚੇ ਦਾ ਹੁਨਰ ਦੇਖ ਕੇ ਇੰਡੀਆ ਬੁੱਕ ਆਫ਼ ਰਿਕਾਰਡ ਦੇ ਮੈਂਬਰ ਵੀ ਪ੍ਰਭਾਵਿਤ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ਪਰਲਮੀਤ ਇੰਸਾਂ ਦਾ ਏਨੇ ਮੁਸ਼ਕਲ ਸ਼ਬਦਾਂ ਨੂੰ ਯਾਦ ਕਰਨਾ, ਸਹਿਜਤਾ ਨਾਲ ਉਚਾਰਨ ਅਤੇ ਬੋਲਣ ਦੀ ਸਪੀਡ ਅਦਭੁੱਤ ਹੈ ਵਰਣਯੋਗ ਹੈ ਕਿ ਪੇਰਿਓਡਿਕ ਟੇਬਲ ‘ਚ ਕੁੱਲ 118 ਤੱਤ ਹਨ, ਜੋ ਕਿ ਕੈਮਿਸਟਰੀ ਦੇ ਕਾਫੀ ਮੁਸ਼ਕਲ ਸ਼ਬਦ ਹਨ, ਜਿਨ੍ਹਾਂ ਨੂੰ 7 ਸਾਲ ਦੇ ਬੱਚੇ ਮੁਸ਼ਕਲ ਨਾਲ ਹੀ ਪੜ੍ਹ ਪਾਉਂਦੇ ਹਨ, ਇਨ੍ਹਾਂ ਨੂੰ ਯਾਦ ਰੱਖਣਾ ਛੋਟੇ ਬੱਚਿਆਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ

ਪਰਲਮੀਤ ਇੰਸਾਂ ਨੇ ਨਵਾਂ ਰਿਕਾਰਡ ਬਣਾਉਣ ਦੇ ਨਾਲ ਹੀ 9 ਸਾਲ ਦੀ ਦਿਵਿਅਮ ਦਾਦਾ ਸਾਹਿਬ ਭੋਰੇ, ਪੂਨੇ (ਮਹਾਂਰਾਸ਼ਟਰ) ਦਾ 16 ਸਤੰਬਰ 2019 ਦਾ 43 ਸੈਕਿੰਡ ਦਾ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਇੰਡੀਆ ਬੁੱਕ ਆਫ਼ ਰਿਕਾਰਡ ਅਨੁਸਾਰ ਪਰਲਮੀਤ ਇੰਸਾਂ ਦਾ ਪੇਰਿਓਡਿਕ ਟੇਬਲ ਰਿਕਾਰਡ ਸਾਲ 2021 ਦੀ ਬੁੱਕ ‘ਚ ਪ੍ਰਕਾਸ਼ਿਤ ਹੋਵੇਗਾ, ਜੋ ਕਿ ਜਨਵਰੀ 2021 ਨੂੰ ਬਜ਼ਾਰ ‘ਚ ਆਏਗੀ ਪਰਲਮੀਤ ਇੰਸਾਂ ਰਾਹੀਂ 38 ਸੈਕਿੰਡ ‘ਚ ਪੇਰਿਓਡਿਕ ਟੇਬਲ ਸੁਣਾ ਕੇ ਰਿਕਾਰਡ ਸਥਾਪਿਤ ਕਰਨ ‘ਤੇ ਇੰਡੀਆ ਬੁੱਕ ਆਫ਼ ਰਿਕਾਰਡ ਵੱਲੋਂ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਅਤੇ ਇੱਕ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ

ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ

ਪਰਲਮੀਤ ਇੰਸਾਂ ਦੀ ਇਸ ਸਫਲਤਾ ਤੋਂ ਨਾ ਸਿਰਫ਼ ਸਕੂਲ ਅਤੇ ਮਾਤਾ-ਪਿਤਾ ਖੁਸ਼ ਹਨ, ਸਗੋਂ ਪੂਰਾ ਸਰਸਾ ਜ਼ਿਲ੍ਹਾ ਇਸ ਉਪਲੱਬਧੀ ‘ਤੇ ਖੁਸ਼ ਹੈ ਪਰਲਮੀਤ ਇੰਸਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!