be-active-for-a-happy-life

ਸੁਖੀ ਜੀਵਨ ਲਈ ਕਿਰਿਆਸ਼ੀਲ ਬਣੋ be-active-for-a-happy-life
ਜੋ ਲੋਕ ਕਿਸੇ ਨਾ ਕਿਸੇ ਕੰਮ ‘ਚ ਆਪਣੇ ਸਰੀਰ ਅਤੇ ਮਨ ਨੂੰ ਲਾ ਸਕਦੇ ਹਨ, ਉਹ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰਦੇ ਹਨ ਇਸ ਦੇ ਉਲਟ ਕੰਮਚੋਰ, ਲਾਪਰਵਾਹ, ਸੁਆਰਥੀ ਅਤੇ ਨਿਕੰਮੇ ਆਦਮੀ ਤਰ੍ਹਾਂ-ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਸਮੇਂ ਤੋਂ ਪਹਿਲਾਂ ਮੌਤ ਦੇ ਮੂੰਹ ‘ਚ ਜਾ ਬੈਠਦੇ ਹਨ

ਕਿਰਿਆਸ਼ੀਲਤਾ, ਜਾਗਰੂਕਤਾ ਅਤੇ ਚੇਤਨਾ, ਤਿੰਨੋਂ ਸ਼ਬਦ ‘ਜੀਵਨ’ ਦੇ ਹੀ ਸਮਾਨ ਅਰਥ ਹਨ ਜਿਸ ਆਦਮੀ ‘ਚ ਸਰੀਰਗਤ ਕਿਰਿਆਸ਼ੀਲ, ਮਾਨਸਿਕ ਜਾਗਰੂਕਤਾ ਅਤੇ ਆਤਮਿਕ ਪੱਧਰ ਦੀ ਚੇਤਨਾ ਨਾ ਹੋਵੇ ਤਾਂ ਉਸ ਨੂੰ ਜਿਉਂਦਾ ਨਹੀਂ ਮੰਨ ਸਕਦੇ ਆਦਮੀ ਚਾਹੇ ਆਸਤਿਕ ਹੋਵੇ ਜਾਂ ਨਾਸਤਿਕ, ਹਿੰਦੂ ਹੋਵੇ ਜਾਂ ਈਸਾਈ, ਜੀਵਨ ਦੇ ਇਸ ਸੱਚ ਨੂੰ ਝੁਠਲਾ ਨਹੀਂ ਸਕਦਾ ਦਰਅਸਲ ਕਿਰਿਆਸ਼ੀਲਤਾ ਦਾ ਦੂਜਾ ਨਾਂਅ ਹੀ ਜੀਵਨ ਹੈ ਅੱਜ-ਕੱਲ੍ਹ ਦੀ ਭੱਜ-ਦੌੜ ਦੀ ਜ਼ਿੰਦਗੀ ‘ਚ ਉਂਜ ਤਾਂ ਸਾਰਾ ਸੰਸਾਰ ਐਕਟਿਵ ਸੁਚੇਤ ਨਜ਼ਰ ਆਉਂਦਾ ਹੈ ਪਰ ਇਹ ਵਿਨਾਸ਼ਕਾਰੀ ਚੇਤਨਾ ਹੈ ਇਹ ਦੌੜ ਸਿਰਫ਼ ਭੌਤਿਕ ਪੂਰਤੀ ਤੱਕ ਸੀਮਤ ਹੈ ਅਤੇ ਇਸ ਲਈ ਅੱਜ ਦਾ ਆਦਮੀ ਆਪਣੇ ਆਪ ਤੋਂ ਹੀ ਅਸੰਤੁਸ਼ਟ ਅਤੇ ਦੁਖੀ ਹੈ ਸੁੱਖ ਪਾਉਣ ਲਈ ਤਿੰਨੇ ਤਰ੍ਹਾਂ ਨਾਲ ਭਾਵ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ‘ਤੇ ਕਿਰਿਆਸ਼ੀਲ ਹੋਣਾ ਜ਼ਰੂਰੀ ਹੈ

ਇਹ ਇਸ ਤਰ੍ਹਾਂ ਸੰਭਵ ਹੋਵੇਗਾ:-

  • ਸਵੇਰੇ-ਸਵੇਰੇ ਸੌਂ ਕੇ ਉੱਠਦੇ ਹੀ ਆਪਣੇ ਮਨ ਦਿਲੋ-ਦਿਮਾਗ ਨੂੰ ਸ਼ੁੱਭ ਅਤੇ ਲਾਭਕਾਰੀ ਵਿਚਾਰਾਂ ਨਾਲ ਭਰ ਲਓ ਅਜਿਹਾ ਵਿਚਾਰ ਕਰੋ ਕਿ ਤੁਹਾਡੇ ਅੰਦਰ ਪਰਮਾਤਮਾ ਦੀ ਸ਼ਕਤੀ ਦਾ ਅਨੰਤ ਭੰਡਾਰ ਭਰਿਆ ਹੋਇਆ ਹੈ ਤੁਸੀਂ ਸਮਰੱਥ ਪਿਤਾ ਦੀ ਸਮਰੱਥ ਸੰਤਾਨ ਹੋ
  • ਚਿੰਤਨ ਕਰੋ ਕਿ ਇਹ ਸਰੀਰ ਨਾਸ਼ਵਾਨ ਹੈ, ਇਸ ਲਈ ਇਸ ਦੀ ਜ਼ਿਆਦਾ ਰੰਗਾਈ ਪੁਤਾਈ ਨਾ ਕਰਕੇ ਇਸ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਈ ਰੱਖਣ ਦੀ ਕੋਸ਼ਿਸ਼ ਕਰੋ
  • ਯੋਗ ਆਸਨ, ਪ੍ਰਾਰਥਨਾ ਅਤੇ ਦਾਨ-ਪੁੰਨ ਨਾਲ ਦਿਨ ਦਾ ਸ਼ੁੱਭ ਆਰੰਭ ਕਈ ਮੁਸੀਬਤਾਂ ਤੋਂ ਬਚਾਉਂਦਾ ਹੈ ਪਰ ਇਹ ਸਭ ਦਿਖਾਵੇ ਲਈ ਨਾ ਕਰੋ ਪੁੰਨ ਤੁਸੀਂ ਆਪਣੇ ਸੁੱਖ ਲਈ ਕਰ ਰਹੇ ਹੋ, ਇਸ ਲਈ ਕਿਸੇ ‘ਤੇ ਅਹਿਸਾਨ ਨਾ ਪ੍ਰਗਟਾਓ
  • ਆਪਣੇ ਸਰੀਰ ਨੂੰ ਸਫਾਈ, ਕੱਪੜਿਆਂ ਦੀ ਧੁਵਾਈ, ਦਾੜ੍ਹੀ ਬਣਾਉਣਾ, ਬੂਟ ਪਾਲਿਸ਼, ਜੂਠੇ ਬਰਤਨ ਖੁਦ ਧੋਣਾ ਅਤੇ ਆਪਣੇ ਵਿਅਕਤੀਗਤ ਕੰਮ ਖੁਦ ਕਰੋ
  • ਤੁਸੀਂ ਭਲੇ ਹੀ ਅਸਮਰੱਥ ਹੋ ਅਤੇ ਬੇਰੁਜ਼ਗਾਰ ਹੋ, ਆਪਣੇ ਘਰ-ਪਰਿਵਾਰ ‘ਚ ਜੋ ਵੀ ਸੰਭਵ ਕੰਮ ਹੋਵੇ, ਕਰਦੇ ਰਹੋ ਸਿਲਾਈ, ਕਢਾਈ, ਪੇਂਟਿੰਗ, ਬਾਗਬਾਨੀ, ਘਰ ਦੀ ਸਜਾਵਟ, ਬੱਚਿਆਂ ਦੀ ਦੇਖਭਾਲ, ਬਜ਼ੁਰਗਾਂ ਦੀ ਸੇਵਾ ਆਦਿ ਕਈ ਅਜਿਹੇ ਕੰਮ ਹਨ ਜਿਨ੍ਹਾਂ ‘ਤੇ ਅਮੀਰ ਲੋਕ ਕਾਫੀ ਪੈਸਾ ਖਰਚ ਕਰਦੇ ਹਨ ਤੁਸੀਂ ਆਪਣੀ ਮਿਹਨਤ ਅਤੇ ਲਗਨ ਨਾਲ ਆਪਣਾ ਘਰ ਸੰਭਾਲ ਸਕਦੇ ਹੋ, ਨਾਲ ਹੀ ਕੁਝ ਪੈਸਾ ਵੀ ਕਮਾ ਸਕਦੇ ਹੋ
  • ਅੱਜ-ਕੱਲ੍ਹ ਜ਼ਿਆਦਾਤਰ ਲੋਕ ਮੁਫ਼ਤ ਦਾ ਮਾਲ ਖਾਣਾ ਆਪਣੀ ਸ਼ਾਨ ਸਮਝਦੇ ਹਨ ਪਰ ਇਹ ਭ੍ਰਸ਼ਟ ਆਚਰਨ ਹੈ ਕੁਝ ਨਾ ਕੁਝ ਕੰਮਕਾਜ ਹਰ ਇੱਕ ਨੂੰ ਕਰਨਾ ਚਾਹੀਦਾ ਹੈ ਭਾਵੇਂ ਉਸ ਨਾਲ ਨਗਦ ਨਾ ਆਉਂਦਾ ਹੋਵੇ ਰੁਪਇਆ ਹੀ ਸਭ ਕੁਝ ਨਹੀਂ ਹੁੰਦਾ ਸਰੀਰ ਦੀ ਸਮਰੱਥਤਾ ਵੀ ਕੋਈ ਚੀਜ਼ ਹੈ ਬਿਨਾਂ ਕੰਮ ਕੀਤੇ ਸਰੀਰ ਕਦੇ ਮਜ਼ਬੂਤ ਵੀ ਨਹੀਂ ਬਣ ਸਕਦਾ
  • ਬੇਕਾਰ ਨਾ ਬੈਠੋ ਚੰਗੇ ਲੋਕਾਂ ਨਾਲ ਸੰਪਰਕ ਬਣਾਓ ਤੁਹਾਨੂੰ ਤੁਹਾਡੇ ਪੱਧਰ ਅਨੁਸਾਰ ਕੰਮ ਜ਼ਰੂਰ ਮਿਲ ਜਾਵੇਗਾ
    ਦੁਨੀਆਂ ‘ਚ ਜਿੰਨੇ ਵੀ ਮਹਾਨ ਨੇਤਾ, ਵਿਚਾਰਕ, ਮਹਾਤਮਾ ਅਤੇ ਸਫ਼ਲ ਪੁਰਸ਼ ਹੋਏ ਹਨ ਉਹ ਸਾਰੇ ਦੇ ਸਾਰੇ ਉਲਟੇ ਹਾਲਾਤਾਂ ਅਤੇ ਬਦਹਾਲੀ ‘ਚ ਪੈਦਾ ਹੋਏ ਸਨ ਪਰ ਉਹ ਆਪਣੀ ਕਿਰਿਆਸ਼ੀਲਤਾ ਦੇ ਦਮ ‘ਤੇ ਨਵਾਂ ਇਤਿਹਾਸ ਰਚ ਗਏ ਹਨ ਤੁਸੀਂ ਵੀ ਕਰ ਸਕਦੇ ਹੋ ਸ਼ਰਤ ਇੱਕ ਹੀ ਹੈ ਕਿ ਤੁਸੀਂ ਐਕਟਿਵ ਤੇ ਸੁਚੇਤ ਹੋ ਕੇ ਜਾਗ੍ਰਤ ਅਤੇ ਜੀਵੰਤ ਹੋਵੋ ਜੀ ਪੀ ਸਾਹੂ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!