ਪਹਿਲੀ ਮੁਲਾਕਾਤ ’ਚ ਲੋਕਾਂ ਨੂੰ ਕਿਵੇਂ ਕਰੀਏ ਇਮਪ੍ਰੈੱਸ
ਅਸੀਂ ਸਭ ਜਾਣਦੇ ਹਾਂ ਜੇਕਰ ਕਿਸੇ ਦੇ ਮਨ ’ਚ ਸਾਡੇ ਪ੍ਰਤੀ ਪਹਿਲੀ ਮੁਲਾਕਾਤ ’ਚ ਜੋ ਵੀ ਪ੍ਰਭਾਵ ਪੈਂਦਾ ਹੈ, ਉਹੀ ਪ੍ਰਭਾਵ ਪੂਰੇ ਜੀਵਨ ਭਰ ਰਹਿ ਜਾਂਦਾ ਹੈ ਅਸੀਂ ਸਭ ਆਪਣੇ ਜੀਵਨ ਭਰ ’ਚ ਅਕਸਰ ਕਿਸੇ ਨਾ ਕਿਸੇ ਅਨਜਾਣ ਵਿਅਕਤੀਆਂ ਨਾਲ ਮਿਲਦੇ ਹਾਂ ਅਤੇ ਨਵੇਂ-ਨਵੇਂ ਲੋਕਾਂ ਨੂੰ ਮਿਲਣ ਤੋਂ ਬਾਅਦ ਅਸੀਂ ਉਨ੍ਹਾਂ ਲੋਕਾਂ ਨੂੰ ਜਲਦ ਹੀ ਭੁੱਲ ਜਾਂਦੇ ਹਾਂ
ਪਰ ਜੇਕਰ ਤੁਸੀਂ ਆਪਣਾ ਪਹਿਲਾਂ ਇਮਪ੍ਰੈੱਸ਼ਨ ਲੋਕਾਂ ਦੇ ਸਾਹਮਣੇ ਵਧੀਆ ਰੱਖੋਗੇ ਅਤੇ ਲੋਕਾਂ ਨੂੰ ਆਪਣੀਆਂ ਗੱਲਾਂ ਅਤੇ ਸਟਾਇਲ ਨਾਲ ਪ੍ਰਭਾਵਿਤ ਕਰੋਂਗੇ ਤਾਂ ਉਹ ਤੁਹਾਨੂੰ ਕਦੇ ਵੀ ਭੁੱਲ ਨਹੀਂ ਸਕਣਗੇ ਅਤੇ ਤੁਸੀਂ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਯਾਦ ਰਹੋਗੇ ਲੋਕਾਂ ਨੂੰ ਪਹਿਲੀ ਮੁਲਾਕਾਤ ਨਾਲ ਪ੍ਰਭਾਵਿਤ ਕਰਨਾ ਬਹੁਤ ਹੀ ਆਸਾਨ ਹੈ, ਪਰ ਤੁਹਾਨੂੰ ਸਾਰਿਆਂ ਨੂੰ ਇਸਦੇ ਲਈ ਕਈ ਗੱਲਾਂ ’ਤੇ ਧਿਆਨ ਦੇਣਾ ਹੋਵੇਗਾ ਕਿਹਾ ਜਾਂਦਾ ਹੈ ‘ਫਰਸਟ ਇਮਪ੍ਰੈਸ਼ਨ ਇਜ਼ ਲਾਸਟ ਇਮਪ੍ਰੈਸ਼ਨ’ ਇਸਦਾ ਅਰਥ ਹੈ ਜੇਕਰ ਤੁਸੀਂ ਕਿਸੇ ਵਿਅਕਤੀ ’ਤੇ ਆਪਣਾ ਫਰਸੱਟ ਇਮਪ੍ਰੈਸ਼ਨ ਵਧੀਆ ਰੱਖਦੇ ਹੋ, ਤਾਂ ਉਹ ਵਿਅਕਤੀ ਤੁਹਾਨੂੰ ਅਖੀਰ ਤੱਕ ਉਸੇ ਨਜ਼ਰੀਏ ਨਾਲ ਦੇਖਦਾ ਹੈ
Also Read :- ਜ਼ਰੂਰੀ ਹੈ ਸਰੀਰ ਦੀ ਸਾਫ਼-ਸਫ਼ਾਈ
ਤਾਂ ਆਓ ਜਾਣਦੇ ਹਾਂ ਲੋਕਾਂ ਨੂੰ ਇਮਪ੍ਰੈੱਸ ਕਰਨ ਦੇ ਤਰੀਕੇ:-
ਆਪਣੇ ਡਰੈਸਿੰਗ ਸੈਂਸ ਨੂੰ ਹਮੇਸ਼ਾ ਮੈਨਟੇਨ ਰੱਖੋ:
ਤੁਸੀਂ ਸਾਰੇ ਜਦੋਂ ਵੀ ਕਿਸੇ ਨੂੰ ਪਹਿਲੀ ਵਾਰ ਮਿਲਣ ਲਈ ਜਾਓ ਤਾਂ ਆਪਣੇ ਡਰੈਸਿੰਗ ਸੈਂਸ ਨੂੰ ਵਧੀਆ ਨਾਲ ਮੈਨਟੇਨ ਕਰਕੇ ਹੀ ਜਾਓ ਕਿਉਂਕਿ ਪਹਿਲੀ ਮੁਲਾਕਾਤ ’ਚ ਲੋਕ ਤੁਹਾਡੇ ਵਿਹਾਰ ਅਤੇ ਹੁਨਰ ਦੇ ਬਾਰੇ ’ਚ ਨਹੀਂ ਜਾਣਦੇ ਪਰ ਤੁਹਾਡੇ ਸਾਰਿਆਂ ਦੇ ਕੱਪੜਿਆਂ ’ਤੇ ਆਪਣੀਆਂ ਨਜ਼ਰਾਂ ਲਾਉਦੇ ਹਨ ਅਤੇ ਤੁਹਾਡੀ ਕਾਬਲੀਅਤ ਅਤੇ ਵਿਵਹਾਰ ਦਾ ਅੰਦਾਜ਼ਾ ਲਗਾਉਂਦੇ ਹਨ ਤੁਹਾਨੂੰ ਸਾਰਿਆਂ ਨੂੰ ਕੁਝ ਅਜਿਹੇ ਕੱਪੜੇ ਪਹਿਨਣੇ ਚਾਹੀਦੇ,
ਜਿਸ ਨਾਲ ਤੁਹਾਡੇ ਸਾਰਿਆਂ ਦੀ ਪਰਸਨੈਲਟੀ ਵਧੀਆ ਲੱਗੇ ਉਸ ਦਿਨ ਕੱਪੜਿਆਂ ਨੂੰ ਪਹਿਨ ਕੇ ਤੁਸੀਂ ਦੂਜਿਆਂ ਨੂੰ ਇੱਕ ਖੁਸ਼ ਹੋਣ ਦੀ ਫੀÇਲੰਗ ਦਿਵਾ ਸਕੋ ਸਿਰਫ ਤੁਹਾਡੇ ਸਾਰੇ ਲੋਕਾਂ ਦਾ ਡਰੈਸਿੰਗ ਸੈੈਂਸ ਹੀ ਮੈਨਟੇਨ ਨਹੀਂ ਹੋਣਾ ਚਾਹੀਦਾ ਸਗੋਂ ਡਰੈਸਿੰਗ ਸੈਂਸ ਮੈਨਟੇਨ ਹੋਣ ਦੇ ਨਾਲ-ਨਾਲ ਉਸਨੂੰ ਚੰਗੀ ਤਰ੍ਹਾਂ ਨਾਲ ਪਹਿਨਣ ਦੀ ਕਲਾ ਵੀ ਆਉਣੀ ਚਾਹੀਦੀ ਤੁਹਾਡਾ ਕੱਪੜਿਆਂ ਦੇ ਨਾਲ-ਨਾਲ ਕੱਪੜਿਆਂ ਦੇ ਪਹਿਨਣ ਦਾ ਸਟਾਇਲ ਵੀ ਵਧੀਆ ਹੋਣਾ ਚਾਹੀਦਾ, ਇਹ ਦੋਵੇਂ ਗੱਲਾਂ ਤੁਹਾਨੂੰ ਤੁਹਾਡੀ ਪਹਿਲੀ ਮੁਲਾਕਾਤ ’ਚ ਕਾਫੀ ਕਾਰਗਰ ਸਿੱਧ ਹੋਣ
ਵਾਲੀ ਹੈ
ਆਤਮ ਵਿਸ਼ਵਾਸ ਨਾਲ ਕਰੋ ਮੁਲਾਕਾਤ:
ਕਿਸੇ ਵੀ ਵਿਅਕਤੀ ਨਾਲ ਪਹਿਲੀ ਮੁਲਾਕਾਤ ਕਰਦੇ ਸਮੇਂ ਤੁਹਾਨੂੰ ਸਾਰਿਆਂ ਨੂੰ ਸਦੈਵ ਖੁਦ ਦੇ ਉੱਪਰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਜੇਕਰ ਤੁਸੀਂ ਖੁਦ ਦੇ ਉੱਪਰ ਪੂਰਾ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਵਧੀਆ ਵਿਚਾਰਾਂ ਨੂੰ ਐਕਸੈਪਟ ਕਰ ਸਕੋਂਗੇ ਅਤੇ ਤੁਸੀਂ ਲੋਕਾਂ ਦੇ ਉੱਪਰ ਆਪਣੇ ਇਮਪ੍ਰੈਸ਼ਨ ਨੂੰ ਜਮਾ ਸਕੋਗੇ
ਜੇਕਰ ਤੁਸੀਂ ਖੁਦ ’ਤੇ ਭਰੋਸਾ ਕਰੋ ਤਾਂ ਹੀ ਤੁਸੀਂ ਕੁਝ ਵੀ ਕਰਨ ਲਈ ਅੱਗੇ ਹੋ ਸਕੋਗੇ ਨਹੀਂ ਤਾਂ ਜੇਕਰ ਤੁਸੀਂ ਖੁਦ ਭਰੋਸੇਮੰਦ ਨਹੀਂ ਹੋਵੋਗੇ ਤਾਂ ਤੁਹਾਨੂੰ ਸਹੀ ਗੱਲਾਂ ਵੀ ਗਲਤ ਲੱਗ ਸਕਦੀਆਂ ਹਨ ਤਾਂ ਕ੍ਰਿਪਾ ਸਭ ਤੋਂ ਪਹਿਲਾਂ ਆਪਣੇ ਆਤਮਵਿਸ਼ਵਾਸ ਨੂੰ ਵਧਾਓ
ਆਪਣੀ ਬਾੱਡੀ ਲੈਂਗਵੇਜ਼ ਨੂੰ ਮੈਨਟੇਨ ਰੱਖੋ:
ਤੁਸੀਂ ਜਦੋਂ ਵੀ ਕਿਸੇ ਵਿਅਕਤੀ ਨੂੰ ਮਿਲਦੇ ਹੋ ਤਾਂ ਆਪਣੀ ਪਹਿਲੀ ਮੁਲਾਕਾਤ ਦੇ ਸਮੇਂ ਆਪਣੀ ਬਾੱਡੀ ਲੈਂਗਵੇਜ਼ ਨੂੰ ਵਧੀਆ ਬਣਾਕੇ ਰੱਖੋ ਕਿਉਂਕਿ ਬਾੱਡੀ ਲੈਂਗਵੇਜ਼ ਦਾ ਲੋਕਾਂ ’ਤੇ ਬਹੁਤ ਹੀ ਜ਼ਿਆਦਾ ਧਿਆਨ ਜਾਂਦਾ ਹੈ ਅਤੇ ਇੱਕ ਵਧੀਆ ਬਾੱਡੀ ਲੈਂਗਵੇਜ਼ ਦੂਜਿਆਂ ਦੇ ਉੱਪਰ ਤੁਹਾਡਾ ਬਹੁਤ ਹੀ ਵੱਡਾ ਇਮਪ੍ਰੈਸ਼ਨ ਪਾ ਸਕਦੇ ਹੋ
ਤੁਸੀਂ ਸਾਰੇ ਜਦੋਂ ਵੀ ਕਿਸੇ ਵਿਅਕਤੀ ਨਾਲ ਹੱਥ ਮਿਲਾਓ ਤਾਂ ਤੁਸੀਂ ਉਸ ਵਿਅਕਤੀ ਨਾਲ ਆਈ ਕੰਨਟੈਕਟ ਬਣਾਏ ਰੱਖੋ, ਜਿਸ ਨਾਲ ਉਸ ਵਿਅਕਤੀ ਨੂੰ ਤੁਹਾਡੇ ਅੰਦਰ ਸੈਲਫ ਕਾੱਨਫੀਡੈਂਸ ਮਹਿਸੂਸ ਹੋਵੇਗਾ ਅਤੇ ਤੁਹਾਡਾ ਇਮਪ੍ਰੈਸ਼ਨ ਵੀ ਵਧੀਆ ਪਵੇਗਾ
ਚਿਹਰੇ ’ਤੇ ਇੱਕ ਸਮਾਇਲ ਰੱਖੋ:
ਤੁਸੀਂ ਜਦੋਂ ਵੀ ਕਿਸੇ ਵਿਅਕਤੀ ਨੂੰ ਮਿਲਣ ਲਈ ਜਾਂਦੇ ਹੋ ਤਾਂ ਤੁਸੀਂ ਆਪਣੀ ਬਾੱਡੀ ਲੈਂਗਵੇਜ਼ ਦੇ ਨਾਲ-ਨਾਲ ਆਪਣੇ ਚਿਹਰੇ ’ਤੇ ਇੱਕ ਵਧੀਆ ਸਮਾਇਲ ਰੱਖੋ, ਜਿਸ ਨਾਲ ਤੁਹਾਡਾ ਇਮਪ੍ਰੈਸ਼ਨ ਉਸ ਵਿਅਕਤੀ ਦੇ ਉੱਪਰ ਕਾਫੀ ਵਧੀਆ ਪਵੇਗਾ ਅਤੇ ਤੁਸੀਂ ਉਸ ਵਿਅਕਤੀ ਨੂੰ ਪਹਿਲੀ ਮੁਲਾਕਾਤ ’ਚ ਹੀ ਪ੍ਰਭਾਵਿਤ ਕਰ ਸਕੋਗੇ
ਹੇਅਰ ਸਟਾਈਲ ਅਤੇ ਬੀਅਰਡ ਸਟਾਈਲ ਨੂੰ ਮੈਨਟੇਨ ਰੱਖੋ:
ਤੁਸੀਂ ਸਾਰੇ ਲੋਕਾਂ ਦੇ ਬਾੱਡੀ ਲੈਂਗਵੇਜ਼ ਨੂੰ ਮੈਨਟੇਨ ਕਰਨ ਲਈ ਤੁਹਾਡਾ ਹੇਅਰ ਸਟਾਈਲ ਅਤੇ ਬੀਅਰਡ ਸਟਾਈਲ ਕਾਫੀ ਮਾਇਨੇ ਰੱਖਦੇ ਹਨ ਤੁਸੀਂ ਸਾਰੇ ਲੋਕ ਆਪਣੇ ਹੇਅਰ ਸਟਾਈਲ ਅਤੇ ਬੀਅਰਡ ਸਟਾਈਲ ਦੋਨਾਂ ਨੂੰ ਹੀ ਇੱਕ ਹੀ ਫਾਰਮੈਟ ’ਚ ਕਟਿੰਗ ਕਰ ਆਏ ਹੋ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਸੈੱਟ ਕਰਦੇ ਰਹੋ,
ਜਿਸ ਕਾਰਨ ਜੇਕਰ ਤੁਹਾਨੂੰ ਕਦੇ ਵੀ ਐਮਰਜੈਂਸੀ ’ਚ ਕਿਸੇ ਨੂੰ ਮਿਲਣ ਜਾਣਾ ਹੋਇਆ ਤਾਂ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਹੋਵੇੇਗਾ
ਹੇਅਰ ਸਟਾਈਲ ਬੀਅਰਡ ਸਟਾਈਲ ਨੂੰ ਮੈਨਟੇਨ ਰੱਖਣ ਲਈ ਬਹੁਤ ਸਾਰੇ ਵੈੱਬਸਾਈਟ ਅਤੇ ਯੂਟਿਊਬ ਕ੍ਰੀਏਟਰਸ ਮੌਜ਼ੂਦ ਹਨ, ਜਿਨ੍ਹਾਂ ਦੇ ਚੈਨਲ ’ਤੇ ਤੁਸੀਂ ਵੀਜ਼ਿਟ ਕਰਕੇ ਚੰਗਾ ਹੇਅਰ ਸਟਾਈਲ ਅਤੇ ਬੀਅਰਡ ਸਟਾਈਲ ਕੋਰਸ ਸਿਲੈਕਟ ਕਰ ਸਕਦੇ ਹੋ
ਗੱਲ ਕਰਨ ਦੇ ਤਰੀਕੇ ਨੂੰ ਇਮਪਰੂਵ ਕਰੋ:
ਤੁਹਾਨੂੰ ਸਾਰਿਆਂ ਨੂੰ ਪਹਿਲੀ ਮੁਲਾਕਾਤ ’ਚ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਆਪਣੀ ਗੱਲ ਕਰਨ ਦੇ ਤਰੀਕੇ ਨੂੰ ਸੁਧਾਰਨਾ ਕਰਨਾ ਹੋਵੇਗਾ ਜੇਕਰ ਤੁਸੀਂ ਚੰਗੀ ਤਰ੍ਹਾ ਨਾਲ ਗੱਲਾਂ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਗੱਲਾਂ ਕਰਨੀਆਂ ਸਿੱਖਣੀਆਂ ਹੋਣਗੀਆਂ ਤੁਹਾਨੂੰ ਅਜਿਹੀ ਗੱਲ ਤਾਂ ਕਰਨੀ ਹੈ, ਜਿਸ ਨਾਲ ਸਾਹਮਣੇ ਪ੍ਰਭਾਵਿਤ ਹੋ ਸਕੇ ਅਤੇ ਤੁਹਾਡੇ ਵੱਲੋਂ ਕਹੀ ਗਈ
ਹਰ ਗੱਲ ਦਾ ਲੋਕਾਂ ਉੱਪਰ ਪਾੱਜੀਟਿਵ ਪ੍ਰਭਾਵ ਪਵੇ ਤੁਸੀਂ ਉਸ ਵਿਅਕਤੀ ਦੇ ਸਾਹਮਣੇ ਕਿਸੇ ਵੀ ਅਜਿਹੀ ਗੱਲ ਦਾ ਜ਼ਿਕਰ ਨਾ ਕਰੋ, ਜਿਸ ਨਾਲ ਕਿ ਉਸ ਵਿਅਕਤੀ ਦੇ ਉੱਪਰ ਬਣਿਆ ਤੁਹਾਡਾ ਇਮਪ੍ਰੈਸ਼ਨ ਟੁੱਟ ਜਾਵੇ
ਲੋਕਾਂ ਨਾਲ ਘੁੱਲਮਿਲ ਕੇ ਰਹੋ:
ਸਾਨੂੰ ਸਾਰਿਆਂ ਨੂੰ ਪਹਿਲੀ ਮੁਲਾਕਾਤ ’ਚ ਕਿਸੇ ਵੀ ਵਿਅਕਤੀ ਨਾਲ ਮਿਲਣ ਦਾ ਸਮਾਂ ਹੀ ਨਹੀਂ ਸਗੋਂ ਪਹਿਲਾਂ ਤੋਂ ਹੀ ਲੋਕਾਂ ਨਾਲ ਮਿਲ-ਜੁਲਕੇ ਰਹਿਣਾ ਚਾਹੀਦਾ ਲੋਕਾਂ ਨਾਲ ਮਿਲ-ਜੁਲਕੇ ਰਹਿਣਾ ਤੁਹਾਡੇ ਲਈ ਬਹੁਤ ਹੀ ਵਧੀਆ ਸਾਬਿਤ ਹੋ ਸਕਦਾ ਹੈ ਲੋਕਾਂ ਨਾਲ ਘੁੱਲ-ਮਿਲਕੇ ਰਹਿਣ ਨਾਲ ਤੁਹਾਡਾ ਲੋਕਾਂ ਉੱਪਰ ਇਮਪੈ੍ਰਸ਼ਨ ਤਾਂ ਬਣਦਾ ਹੀ ਹੈ ਅਤੇ ਇਸਦੇ ਨਾਲ-ਨਾਲ ਵਿਸ਼ਵਾਸ ਵੀ ਵਧ ਜਾਂਦਾ ਹੈ
ਜਦੋਂ ਤੁਸੀਂ ਕਿਸੇ ਨੂੰ ਮਿਲਣ ਜਾਂਦੇ ਹੋ ਤਾਂ ਤੁਸੀਂ ਆਪਣੇ ਇਮਪੈ੍ਰਸ਼ਨ ਨੂੰ ਉਸਦੇ ਸਾਹਮਣੇ ਜਮਾਉਂਦੇ ਹੋ ਅਤ ਜਦੋਂ ਉਹ ਵਿਅਕਤੀ ਤੁਹਾਡੇ ਵਿਸ਼ੇ ’ਚ ਪਤਾ ਕਰਦਾ ਹੈ ਅਤੇ ਉਸਨੂੰ ਚੰਗੀਆਂ ਗੱਲਾਂ ਹੀ ਪਤਾ ਚੱਲਦੀਆਂ ਹਨ ਤਾਂ ਤੁਹਾਡਾ ਇਮਪ੍ਰੈਸ਼ਨ ਉਸ ਵਿਅਕਤੀ ਅੱਗੇ ਹੋਰ ਵੀ ਵਧ ਜਾਂਦਾ ਹੈ
ਲੋਕਾਂ ਨਾਲ ਗੱਲਾਂ ਨਿਮਰਤਾ ਪੂਰਵਕ ਕਰੋ:
ਸੱਭਿਅਤਾ ਪੂਰਵਕ ਕੀਤੀਆਂ ਗਈਆਂ ਗੱਲਾਂ ਹਰੇਕ ਇਨਸਾਨ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀਆਂ ਹਨ ਜਦੋਂ ਵੀ ਤੁਸੀਂ ਕਿਸੇ ਵੀ ਵਿਅਕਤੀ ਨਾਲ ਪਹਿਲੀ ਵਾਰ ਮੀਟਿੰਗ ਕਰਦੇ ਹੋ ਤਾਂ ਤੁਸੀਂ ਉਨ੍ਹਾਂ ਨਾਲ ਬਹੁਤ ਹੀ ਨਿਮਰਤਾ ਪੂਰਵਕ ਅਤੇ ਸੱਭਿਅਤਾ ਪੂਰਵਕ ਗੱਲਾਂ ਕਰੋ ਅਜਿਹਾ ਕਰਕੇ ਤੁਸੀਂ ਉਨ੍ਹਾਂ ਲੋਕਾਂ ਉੱਪਰ ਆਪਣੀ ਇੱਕ ਪਾੱਜੀਟਿਵ ਸੈਟਿੰਗ ਨੂੰ ਛੱਡ ਸਕੋਗੇ
ਤੁਸੀਂ ਲੋਕਾਂ ਨਾਲ ਗੱਲ ਕਰਦੇ ਸਮੇਂ ਕਦੇ ਵੀ ਹੋਰ ਸੱਭਿਅਤਾ ਪੂਰਵਕ ਗੱਲਾਂ ਨਾ ਕਰੋ ਕਿਉਂਕਿ ਤੁਹਾਡਾ ਅਸੱਭਿਆ ਹੋਣਾ ਲੋਕਾਂ ਸਾਹਮਣੇ ਤੁਹਾਡੀ ਇਮਪ੍ਰੈਸ਼ਨ ਨੂੰ ਇੱਕ ਹੀ ਝਟਕੇ ’ਚ ਵਿਗਾੜ ਸਕਦਾ ਹੈ, ਇਸ ਲਈ ਤੁਸੀਂ ਸਭ ਲੋਕਾਂ ਨਾਲ ਸੱਭਿਅਤਾ ਪੂਰਵਕ ਅਤੇ ਨਿਮਰਤਾ ਪੂਰਵਕ ਮਿਲੋ ਅਤੇ ਉਨ੍ਹਾਂ ਨਾਲ ਗੱਲਾਂ ਕਰੋ
ਗੱਲਾਂ ਕਰਦੇ ਸਮੇਂ ਹਮੇਸ਼ਾ ਸਤਰਕ ਰਹੋ:
ਦੂਜਿਆਂ ਨਾਲ ਮੁਲਾਕਾਤ ਕਰਦੇ ਸਮੇਂ ਤੁਸੀਂ ਸਭ ਲੋਕ ਆਪਣੇ ਇਮਪ੍ਰੈਸ਼ਨ ਨੂੰ ਵਧਾਉਣ ਲਈ ਗੱਲਾਂ ਕਰੋ ਪਰ ਯਾਦ ਰਹੇ ਗੱਲਾਂ ਕਰਦੇ ਸਮੇਂ ਤੁਸੀਂ ਸਭ ਲੋਕ ਹਮੇਸ਼ਾ ਸਤਰਕ ਰਹੋ ਕਿ ਕੋਈ ਵੀ ਅਜਿਹੀ ਗੱਲ ਤੁਹਾਡੇ ਨਾਲ ਨਾ ਹੋਵੇ, ਜਿਸ ਨਾਲ ਕਿ ਸਾਹਮਣੇ ਵਾਲੇ ਵਿਅਕਤੀ ਦੇ ਦਿਲ ’ਤੇ ਠੇਸ ਪਹੁੰਚੇ
ਤੁਸੀਂ ਸਾਹਮਣੇ ਵਾਲੇ ਦੀਆਂ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਸੁਣੋ ਫਾਲਤੂ ਦੀਆਂ ਗੱਲਾਂ ਬਿਲਕੁੱਲ ਵੀ ਨਾ ਕਰੋ ਅਤੇ ਜੇਕਰ ਵਿਅਕਤੀ ਵੱਲੋਂ ਕੀਤੀਆਂ ਗੱਲਾਂ ਸਹੀ ਹੋਣ ਅਤੇ ਤੁਹਾਨੂੰ ਲੱਗੇ ਕਿ ਹੁਣ ਤੁਹਾਨੂੰ ਬੋਲਣਾ ਚਾਹੀਦਾ ਉਦੋਂ ਤੁਸੀਂ ਬੋਲੋ ਤੁਸੀਂ ਸਾਹਮਣੇ ਵਾਲੇ ਵਿਅਕਤੀ ਦੇ ਫੇਸ ਰੀਡਿੰਗ ਨੂੰ ਹਮੇਸ਼ਾ ਧਿਆਨ ’ਚ ਰੱਖੋ ਅਤੇ ਅਜਿਹਾ ਕਰਕੇ ਤੁਸੀਂ ਇਸ ਗੱਲ ਦਾ ਪਤਾ ਲਗਾ ਸਕਦੇ ਹੋ ਕਿ ਤੁਹਾਡੀਆਂ ਗੱਲਾਂ ਦਾ ਸਾਹਮਣੇ ਵਾਲੇ ਦੇ ਉੱਪਰ ਕੀ ਪ੍ਰਭਾਵ ਪੈ ਰਿਹਾ ਹੈ
ਪਹਿਲੀ ਮੁਲਾਕਾਤ ’ਚ ਬੁਰੇ ਸ਼ਬਦਾਂ ਦੀ ਵਰਤੋਂ ਨਾ ਕਰੋ:
ਪਹਿਲੀ ਮੁਲਾਕਾਤ ’ਚ ਤੁਸੀਂ ਸਭ ਲੋਕ ਕਦੇ ਵੀ ਅਸੱਭਿਅਤਾ ਪੂਰਨ ਗੱਲਾਂ ਦੀ ਵਰਤੋਂ ਨਾ ਕਰੋ ਤੁਸੀਂ ਗੱਲਾਂ ਕਰਦੇ ਸਮੇਂ ਹਮੇਸ਼ਾ ਵਧੀਆ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਦੀ ਵਰਤੋਂ ਕਰੋ ਤੁਸੀਂ ਗੱਲਾਂ ਸ਼ੇਅਰ ਕਰਦੇ ਸਮੇਂ ਕ੍ਰਿਪਾ, ਮੈਂ ਤੁਹਾਡੀਆਂ ਗੱਲਾਂ ਤੇ ਸਹਿਮਤ ਹਾਂ, ਧੰਨਵਾਦ ਆਦਿ ਸ਼ਬਦਾਂ ਦੀ ਵਰਤੋਂ ਜ਼ਰੂਰਤ ਪੈਣ ’ਤੇ ਜ਼ਰੂਰ ਕਰੋ
ਜੇਕਰ ਤੁਸੀਂ ਆਪਣੀਆਂ ਗੱਲਾਂ ’ਚ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਸਾਹਮਣੇ ਵਾਲੇ ਉੱਪਰ ਵਧੀਆ ਇੰਪ੍ਰੈਸ਼ਨ ਪੈਂਦਾ ਹੈ ਅਤੇ ਤੁਹਾਡਾ ਇਮਪੈ੍ਰਸ਼ਨ ਲੋਕਾਂ ਸਾਹਮਣੇ ਵਧ ਜਾਂਦਾ ਹੈ
ਸਦੈਵ ਪਾੱਜੀਟਿਵ ਗੱਲਾਂ ਕਰੋ:
ਤੁਸੀਂ ਜਦੋਂ ਪਹਿਲੀ ਵਾਰ ਲੋਕਾਂ ਨੂੰ ਮਿਲਦੇ ਹੋ ਤਾਂ ਉਨ੍ਹਾਂ ਨਾਲ ਪਾੱਜੀਟਿਵ ਵੇ ’ਚ ਗੱਲਾਂ ਕਰੋ ਨਾ ਕਿ ਨੈਗੇਟਿਵ ਵੇ ’ਚ ਗੱਲਾਂ ਕਰਦੇ ਸਮੇਂ ਤੁਸੀਂ ਹਮੇਸ਼ਾ ਪਾੱਜੀਟਿਵ ਰਹੋ ਇਹ ਇੱਥੋਂ ਤੱਕ ਲਾਗੂ ਨਹੀਂ ਹੁੰਦਾ ਸਗੋਂ ਤੁਸੀਂ ਆਪਣੇ ਜੀਵਨ ’ਚ ਹਮੇਸ਼ਾ ਪਾੱਜੀਟਿਵ ਥਾੱਟਸ ਵੀ ਰੱਖੋ
ਕਿਉਂਕਿ ਨੈਗੇਟਿਵ ਥਾੱਟਸ ਤੁਹਾਡੀ ਸਫ਼ਲਤਾ ’ਚ ਰੁਕਾਵਟ ਉਤਪੰਨ ਕਰ ਸਕਦੀ ਹੈ ਤੁਸੀਂ ਜਦੋਂ ਵੀ ਲੋਕਾਂ ਨਾਲ ਪਾੱਜੀਟਿਵ ਵੇ ’ਚ ਗੱਲਾਂ ਕਰਦੇ ਹੋ ਤਾਂ ਇਹ ਬਹੁਤ ਹੀ ਮਹੱਤਵਪੂਰਣ ਹੋ ਸਕਦਾ ਹੈ
ਜਦੋਂ ਵੀ ਤੁਸੀਂ ਕਿਸੇ ਨੂੰ ਪਹਿਲੀ ਵਾਰ ਮਿਲਦੇ ਹੋ, ਤਾਂ ਫਸਰਟ ਇੰਪ੍ਰੈਸ਼ਨ ਦਾ ਮਹੱਤਵ ਬਹੁਤ ਜ਼ਿਆਦਾ ਵਧ ਜਾਂਦਾ ਹੈ ਕਿਉਂਕਿ ਅੱਜਕੱਲ੍ਹ ਹਰ ਕਿਸੇ ਨੂੰ ਆਪਣੀ ਰੁਝੇਵੇਂ ਭਰੀ ਜ਼ਿੰਦਗੀ ’ਚ ਸਫ਼ਲਤਾ ਪ੍ਰਾਪਤ ਕਰਨੀ ਹੁੰਦੀ ਹੈ ਅਤੇ ਇਸਦੇ ਲਈ ਫਰਸੱਟ ਇਮਪ੍ਰੈਸ਼ਨ ਬਹੁਤ ਹੀ ਜ਼ਿਆਦਾ ਕਾਰਗਰ ਹੁੰਦਾ ਹੈ