sacha-sauda

ਸੰਪਾਦਕੀ
ਸਰਵ ਧਰਮ ਦੀ ਮਿਸਾਲ ਹੈ ਸੱਚਾ ਸੌਦਾ sacha-sauda
ਅਨੇਕਤਾ ਵਿੱਚ ਏਕਤਾ ਦਾ ਨਾਂਅ ਹੀ ਭਾਰਤ ਦੇਸ਼ ਹੈ ਅਜਿਹਾ ਅਕਸਰ ਕਿਹਾ ਜਾਂਦਾ ਹੈ, ਇਹ ਭਿੰਨਤਾਵਾਂ ਦਾ ਦੇਸ਼ ਹੈ ਚਾਹੇ ਕੋਈ ਹਿੰਦੂ ਹੈ ਜਾਂ ਮੁਸਲਿਮ, ਸਿੱਖ ਹੈ ਜਾਂ ਈਸਾਈ, ਚਾਹੇ ਕੋਈ ਕਿਸੇ ਵੀ ਧਰਮ-ਜਾਤ ਦਾ ਹੈ, ਚਾਹੇ ਖਾਣ-ਪਾਨ, ਪਹਿਰਾਵਾ, ਭਾਸ਼ਾ, ਬੋਲੀ ਵੀ ਅਲੱਗ-ਅਲੱਗ ਹੈ ਪਰ ਕਹਾਉਂਦੇ ਆਪਣੇ ਆਪ ਨੂੰ ਸਾਰੇ ਭਾਰਤ ਦੇ ਨਾਗਰਿਕ ਹਨ,

ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਹਨ ਅਤੇ ਆਪਣੇ-ਆਪਣੇ ਧਰਮ ਸੰਸਕ੍ਰਿਤੀ ਨੂੰ ਅਪਣਾਏ ਹੋਏ ਹਨ ਅੱਲ੍ਹਾ, ਰਾਮ, ਵਾਹਿਗੁਰੂ, ਗੌਡ ਦੀ ਭਗਤੀ ਇਬਾਦਤ ਦਾ ਵੀ ਸਭ ਨੂੰ ਅਧਿਕਾਰ ਹੈ ਭਾਰਤ ਦੇਸ਼ ਦੀ ਇਹੀ ਸੰਸਕ੍ਰਿਤੀ ਹੈ ਅਤੇ ਜਿਸ ਦੀ ਰੱਖਿਆ ਕਰਨਾ, ਆਪਣੇ-ਆਪਣੇ ਧਰਮ ਅਨੁਸਾਰ ਚੱਲਣਾ ਦੇਸ਼ ਦੇ ਹਰ ਨਾਗਰਿਕ ਦਾ ਧਰਮ ਹੈ, ਹਰ ਇੱਕ ਇਨਸਾਨ ਦਾ ਫਰਜ਼ ਵੀ ਹੈ ਸਾਡੇ ਗੁਰੂ ਮਹਾਂਪੁਰਸ਼ਾਂ ਨੇ ਵੀ ਏਕਤਾ ਦਾ ਸੰਦੇਸ਼ ਦਿੱਤਾ ਹੈ

ਸੰਤਾਂ ਅਨੁਸਾਰ ਸਭ ਪ੍ਰਾਣੀ ਪਰਮ ਪਿਤਾ ਪਰਮਾਤਮਾ ਦੇ ਇੱਕ ਹੀ ਨੂਰ ਤੋਂ ਪੈਦਾ ਹੋਏ ਹਨ ਅਤੇ ਸਭ ਦੇ ਅੰਦਰ ਉਸ ਦਾ ਹੀ ਨੂਰ ਸਮਾਇਆ ਹੋਇਆ ਹੈ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ‘ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਸੇ ਸਭ ਜਗ ਉਪਜਿਆ ਕਉਣ ਭਲੇ ਕੋ ਮੰਦੇ’ ਸਭ ਮਹਾਂਪੁਰਸ਼ਾਂ ਨੇ ਸਭ ਨੂੰ ਇੱਕ ਕਿਹਾ ਹੈ, ਏਕਤਾ ਦਾ ਸੰਦੇਸ਼ ਦਿੱਤਾ ਹੈ ਪਰ ਇਨਸਾਨ ਹੈ ਕਿ ਕਹਿੰਦਾ ਹੈ ਮੈਂ ਹੋਰ ਤੇ ਉਹ ਕੋਈ ਹੋਰ ਹੈ ਤਾਂ ਇਹ ਫਰਕ ਕਿਉਂ ਹੈ? ਗੁਰੂ, ਪੀਰ-ਫ਼ਕੀਰਾਂ ਦੇ ਵਚਨਾਂ ਨੂੰ ਪੜ੍ਹਦਾ ਸੁਣਦਾ ਤਾਂ ਜ਼ਰੂਰ ਹੈ

ਪਰ ਮੰਨਦਾ ਨਹੀਂ ਇਨਸਾਨ ਜੇਕਰ ਵਾਕਿਆ ਹੀ ਪਰੈਕਟੀਕਲੀ ਤੌਰ ‘ਤੇ ਵੀ ਇਨਸਾਨ ਮੰਨਣ ਲੱਗ ਜਾਵੇ ਤਾਂ ਸੱਚਮੁੱਚ ਹੀ ਦੇਸ਼ ਭਾਗਸ਼ਾਲੀ ਅਤੇ ਸਭ ਤੋਂ ਜ਼ਿਆਦਾ ਵਿਕਸਤ ਦੇਸ਼ ਕਹਾਏ ਇਹ ਭਾਰਤ ਪਰਮਾਤਮਾ ਅੱਗੇ ਦੁਆ ਹੈ ਕਿ ਅਜਿਹਾ ਹੋ ਜਾਵੇ ਕਿ ਸਭ ਲੋਕ, ਸਭ ਦੇਸ਼ਵਾਸੀ ਪ੍ਰੇਮ ਦੇ ਧਾਗੇ ਵਿੱਚ ਬੰਨ੍ਹੇ ਜਾਣ ਪਰ ਪ੍ਰੈਕਟੀਕਲੀ ਜੋ ਦੇਖਣ ਸੁਣਨ ਵਿੱਚ ਆਉਂਦਾ ਹੈ ਕਿ ਹਿੰਦੂ ਮਸਜ਼ਿਦ ਵਿੱਚ ਨਹੀਂ ਜਾਂਦਾ, ਮੁਸਲਿਮ ਮੰਦਰ ਵਿੱਚ ਨਹੀਂ ਜਾਂਦਾ, ਇਸੇ ਤਰ੍ਹਾਂ ਸਿੱਖ, ਈਸਾਈ ਹੈ ਆਪਣੇ ਸਥਾਨ ਤੋਂ ਇਲਾਵਾ ਇੱਕ-ਦੂਜੇ ਦੇ ਇੱਥੇ ਨਹੀਂ ਜਾਂਦੇ ਨਹੀਂ ਜਾਂਦਾ ਕੋਈ ਇੱਕ-ਦੂਜੇ ਦੇ ਇੱਥੇ, ਇਹ ਗੱਲ ਤਾਂ ਅਲੱਗ ਹੈ

ਪਰ ਨਫ਼ਰਤ, ਈਰਖਾ ਤਾਂ ਨਹੀਂ ਹੋਣੀ ਚਾਹੀਦੀ ਇਹੀ ਭੇਦਭਾਵ ਤਾਂ ਮਿਟਾਉਣ ਆਉਂਦੇ ਹਨ ਸੰਤ ਰੂਹਾਨੀ ਫਕੀਰ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਅਜਿਹਾ ਪਵਿੱਤਰ ਸਥਾਨ ਬਣਾਇਆ ਹੈ ਜਿੱਥੇ ਹਰ ਕੋਈ ਹਰ ਧਰਮ-ਜਾਤ ਦਾ ਇਨਸਾਨ ਆ ਸਕਦਾ ਹੈ ਸਿਰਫ਼ ਆ ਹੀ ਨਹੀਂ ਸਕਦਾ, ਸਗੋਂ ਆਪਣੇ-ਆਪਣੇ ਧਰਮ ਮਰਿਆਦਾ ਅਨੁਸਾਰ ਭਗਤੀ-ਇਬਾਦਤ ‘ਚ ਇੱਕੋ ਹੀ ਜਗ੍ਹਾ ‘ਤੇ ਇਕੱਠੇ ਬੈਠ ਕੇ ਆਪਣੇ-ਆਪਣੇ ਅੱਲ੍ਹਾ, ਰਾਮ, ਵਾਹਿਗੁਰੂ, ਗੌਡ ਦਾ ਗੁਣਗਾਨ ਕਰ ਸਕਦੇ ਹਨ ਕੋਈ ਰੋਕ-ਟੋਕ ਨਹੀਂ ਕਿਸੇ ਦੇ ਪਹਿਰਾਵੇ ‘ਤੇ, ਕੋਈ ਰੋਕ-ਟੋਕ ਨਹੀਂ ਕਿਸੇ ਦੀ ਭਾਸ਼ਾ ਜਾਂ ਬੋਲੀ ‘ਤੇ ਸਰਵ ਧਰਮ ਸੰਗਮ ਹੈ

ਡੇਰਾ ਸੱਚਾ ਸੌਦਾ ਮਿਸਾਲ ਹੈ ਦੁਨੀਆਂ ‘ਤੇ ਕਿ ਇੱਥੇ ਸਭ ਧਰਮ, ਜਾਤ, ਮਜ਼੍ਹਬ ਦੇ ਲੋਕ ਇਕੱਠੇ ਇੱਕ ਜਗ੍ਹਾ ਬੈਠਦੇ ਹਨ ਸਭ ਲੋਕ ਇਕੱਠੇ ਇੱਕ ਹੀ ਜਗ੍ਹਾ ‘ਤੇ ਬੈਠ ਕੇ ਆਪਣੇ-ਆਪਣੇ ਧਰਮ ਅਨੁਸਾਰ ਪਰਮ ਪਿਤਾ ਪਰਮਾਤਮਾ ਦੀ ਭਗਤੀ ਕਰਦੇ ਹਨ ”ਸੱਚਾ ਸੌਦਾ ਨਾਮ ਇੱਕ ਧਾਮ ਬਣਾਇਆ ਹੈ ਸੱਚਾ ਸੌਦਾ ਕੀ ਹੈ, ਵੱਲ ਕਰਨਾ ਸਿਖਾਇਆ ਹੈ ਏਦੂੰ ਸੌਖਾ ਨਹੀਂ ਕੋਈ ਕਾਮ, ਕੋਈ ਲਗਦੇ ਨਾ ਦਾਮ,” ਐਸਾ ਸਰਲ ਅਸਾਨ ਤਰੀਕਾ ਬੇਪਰਵਾਹ ਸਾਈਂ ਜੀ ਨੇ ਦੁਨੀਆ ਨੂੰ ਦੱਸਿਆ, ਸਮਝਾਇਆ ਸਗੋਂ ਪ੍ਰੈਕਟੀਕਲੀ ਕਰਵਾਇਆ, ਜੋ ਅੱਜ ਵੀ ਮਿਸਾਲ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!