ਛੋਟੀਆਂ ਖੁਸ਼ੀਆਂ ਦੀ ਤਲਾਸ਼

ਰੁਝੇਵੇਂ ਅਤੇ ਪ੍ਰੇਸ਼ਾਨੀਆਂ ਭਰੇ ਜੀਵਨ ’ਚ ਇਨਸਾਨ ਨੂੰ ਛੋਟੀਆਂ-ਛੋਟੀਆਂ ਖੁਸ਼ੀਆਂ ਦੀ ਤਲਾਸ਼ ਕਰਨੀ ਚਾਹੀਦੀ ਹੈ ਜੇਕਰ ਉਹ ਹਰ ਛੋਟੀ-ਛੋਟੀ ਖੁਸ਼ੀ ਨੂੰ ਸਹਿਜਣ ਦੀ ਕਲਾ ਸਿੱਖ ਜਾਏਗਾ ਤਾਂ ਖੁਸ਼ ਰਹਿ ਸਕਦਾ ਹੈ ਉਦਾਸੀ ਜਾਂ ਅਵਸਾਦ ਉਸ ਦੇ ਕੋਲ ਫਟਕ ਹੀ ਨਹੀਂ ਸਕਣਗੇ ਉਸ ਨੂੰ ਹਰ ਹਾਲ ’ਚ ਮਸਤ ਰਹਿ ਕੇ ਜਿਉਣਾ ਆ ਜਾਏਗਾ ਇਸ ਤਰ੍ਹਾਂ ਉਹ ਖੁਦ ਤਾਂ ਖੁਸ਼ ਰਹੇਗਾ ਹੀ, ਆਪਣੇ ਸੰਪਰਕ ’ਚ ਆਉਣ ਵਾਲਿਆਂ ਲਈ ਵੀ ਪੇ੍ਰਰਨਾ ਬਣ ਜਾਏਗਾ ਉਸ ਦੇ ਆਸ-ਪਾਸ ਦਾ ਵਾਤਾਵਰਨ ਖੁਸ਼ੀ ਅਤੇ ਫੁਰਤੀ ਦੇਣ ਵਾਲਾ ਹੋ ਜਾਂਦਾ ਹੈ ਜੋ ਵੀ ਉਸ ਦੇ ਕੋਲ ਆਏਗਾ, ਉਸ ਨੂੰ ਵੀ ਖੁਸ਼ੀ ਦੀ ਪ੍ਰਾਪਤੀ ਹੋਵੇਗੀ

ਅਸੀਂ ਵਿਚਾਰ ਇਹ ਕਰਨਾ ਹੈ ਕਿ ਆਖਰ ਇਹ ਖੁਸ਼ੀਆਂ ਕਿਹੜੀਆਂ ਹਨ? ਇਨ੍ਹਾਂ ਨੂੰ ਮਨੁੱਖ ਕਿਵੇਂ ਪਹਿਚਾਣ ਸਕਦਾ ਹੈ? ਇਨ੍ਹਾਂ ਖੁਸ਼ੀਆਂ ਨੂੰ ਮਨਾਉਣ ਦਾ ਤਰੀਕਾ ਕੀ ਹੁੰਦਾ ਹੈ? ਕੀ ਇਨ੍ਹਾਂ ਨੂੰ ਲੱਭਣਾ ਐਨਾ ਸਰਲ ਹੈ ਕਿ ਹਰ ਕੋਈ ਇਨ੍ਹਾਂ ਨੂੰ ਪਾ ਸਕਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ’ਚ ਮੈਂ ਸਿਰਫ਼ ਐਨਾ ਹੀ ਕਹਿਣਾ ਚਾਹਾਂਗੀ ਕਿ ਇਹ ਖੁਸ਼ੀਆਂ ਸਦਾ ਸਾਡੇ ਇਰਦ-ਗਿਰਦ ਹੀ ਘੁੰਮਦੀਆਂ ਰਹਿੰਦੀਆਂ ਹਨ ਇਹ ਵੀ ਇੰਤਜਾਰ ਕਰਦੀ ਰਹਿੰਦੀ ਹਾਂ ਕਿ ਮਨੁੱਖ ਇਨ੍ਹਾਂ ਨੂੰ ਪਹਿਚਾਣੇ ਅਤੇ ਖੁਸ਼ ਹੋਣ ਦੇ ਹਰ ਬਹਾਨੇ ਨੂੰ ਤਲਾਸ਼ੇ

Also Read :-

ਇਹ ਖੁਸ਼ੀਆਂ ਹੋ ਸਕਦੀਆਂ ਹਨ- ਛੋਟੇ ਬੱਚੇ ਦਾ ਦਾਖਲਾ ਵਧੀਆ ਸਕੂਲ ’ਚ ਹੋਣਾ, ਕਲਾਸ ਦੀ ਪ੍ਰੀਖਿਆ ਜਾਂ ਛਿਮਾਹੀ ਜਾਂ ਸਾਲਾਨਾ ਪ੍ਰੀਖਿਆ ’ਚ ਬੱਚੇ ਦੇ ਵਧੀਆ ਅੰਕ ਆਉਣਾ ਘਰ ’ਚ ਕੋਈ ਨਵੀਂ ਵਸਤੂ ਜਿਵੇਂ ਟੀਵੀ, ਫਰਿੱਜ਼, ਵਾਸ਼ਿੰਗ ਮਸ਼ੀਨ, ਫੂਡ ਪ੍ਰੋਸੈਸਰ, ਏਸੀ, ਗੱਡੀ ਆਦਿ ਦਾ ਆਉਣਾ ਘਰ ਦਾ ਫਰਨੀਚਰ ਜਾਂ ਇੰਟਰੀਅਰ ਬਦਲਣਾ, ਨਵੇਂ ਕੱਪੜੇ ਖਰੀਦਣਾ ਬੱਚਿਆਂ ਨਾਲ ਦੇਸ਼ ਜਾਂ ਵਿਦੇਸ਼ ਘੁੰਮਣ ਜਾਣਾ ਘਰ ਦੇ ਮੈਂਬਰਾਂ ਦੇ ਜਨਮ ਦਿਨ, ਸ਼ਾਦੀ ਦੀ ਸਾਲਗਿਰ੍ਹਾ ਹੋਣਾ ਇਨ੍ਹਾਂ ਤੋਂ ਇਲਾਵਾ ਥੋੜੇ੍ਹ-ਥੋੜ੍ਹੇ ਸਮੇਂ ਬਾਅਦ ਆਉਣ ਵਾਲੇ ਤਿਉਹਾਰ ਆਦਿ ਹੁਣ ਚਾਹੋ ਤਾਂ ਸਕਾਰਾਤਮਕ ਬਣ ਕੇ ਇਨ੍ਹਾਂ ਸਭ ’ਚ ਖੁਸ਼ੀਆਂ ਲੱਭ ਕੇ ਖੁਸ਼ ਹੋ ਜਾਓ ਅਤੇ ਪਰਿਵਾਰ ਨੂੰ ਵੀ ਖੁਸ਼ੀ ਦਿੱਤੀ ਜਾਏ ਅਤੇ ਨਕਾਰਾਤਮਕ ਬਣ ਕੇ, ਪੈਸੇ ਦਾ ਰੋਣਾ ਰੋਂਦੇ ਹੋਏ, ਆਪਣਾ ਅਤੇ ਆਪਣੇ ਸਾਰੇ ਪਰਿਵਾਰ ਦਾ ਮੂਡ ਖਰਾਬ ਕਰ ਦਿੱਤਾ ਜਾਏ ਇਹ ਮਨੁੱਖ ਦੀ ਸੋਚ ’ਤੇ ਨਿਰਭਰ ਕਰਦਾ ਹੈ

ਮਨੁੱਖ ਦੀ ਮਾਨਸਿਕਤਾ ਦੇ ਕੁਝ ਉਦਾਹਰਨ ਦੇਖਦੇ ਹਾਂ ਬੱਚੇ ਦਾ ਵਧੀਆ ਸਕੂਲ ’ਚ ਦਾਖਲਾ ਹੋ ਗਿਆ, ਉਨ੍ਹਾਂ ਨੂੰ ਕਿਸੇ ਮਿੱਤਰ ਨੇ ਵਧਾਈ ਦਿੱਤੀ ਉਹ ਤਾਂ ਇੰਜ ਭੜਕ ਗਏ ਜਿਵੇਂ ਕਿਸੇ ਨੇ ਉਨ੍ਹਾਂ ਨੂੰ ਮੰਦਾ ਬੋਲ ਦਿੱਤਾ ਹੋਵੇ ਉੱਚਾ ਬੋਲੇ, ‘ਕੀ ਵਧਾਈ ਯਾਰ! ਜਿਸ ਸਕੂਲ ’ਚ ਮੈਂ ਚਾਹੁੰਦਾ ਸੀ, ਉੱਥੇ ਇਸ ਦਾ ਦਾਖਲਾ ਨਹੀਂ ਹੋ ਸਕਿਆ ਜੇਕਰ ਉਹ ਉਨ੍ਹਾਂ ਬੱਚਿਆਂ ਦੇ ਵਿਸ਼ੇ ’ਚ ਸੋਚ ਲੈਂਦੇ ਜੋ ਸਰਕਾਰੀ ਸਕੂਲ ’ਚ ਵੀ ਨਾ ਜਾ ਪਾਉਂਦੇ, ਤਾਂ ਸ਼ਾਇਦ ਇਸ ਤਰ੍ਹਾਂ ਨਾ ਭੜਕਦੇ ਬੱਚੇ ਦਾ ਵਧੀਆ ਸਕੂਲ ’ਚ ਦਾਖਲਾ ਹੋਣ ਦੀ ਖੁਸ਼ੀ ਮਨਾਉਂਦੇ ਕਿ ਬੱਚਾ ਹੁਣ ਨਰਸਰੀ ਤੋਂ ਬਾਰਵ੍ਹੀਂ ਕਲਾਸ ਤੱਕ ਉੱਥੇ ਪੜ੍ਹੇਗਾ ਉਸਦਾ ਭਵਿੱਖ ਸੁਰੱਖਿਅਤ ਹੋ ਗਿਆ

ਬੱਚੇ ਦੇ ਕਲਾਸ ਟੈਸਟ ’ਚ ਵਧੀਆ ਨੰਬਰ ਆਏ ਬਹੁਤ ਖੁਸ਼ ਹੋ ਕੇ ਉਸ ਨੇ ਆਪਣੀ ਕਾਪੀ ਮਾਤਾ-ਪਿਤਾ ਦੇ ਸਾਹਮਣੇ ਰੱਖੀ ਕਾਪੀ ਦੇਖਦੇ ਹੀ ਉਹ ਬੋਲੇ, ‘ਕਲਾਸ ਟੈਸਟ ’ਚ ਨੰਬਰ ਲੈ ਕੇ ਆਏ ਤਾਂ ਕੀ? ਪ੍ਰੀਖਿਆ ’ਚ ਨੰਬਰ ਲਿਆ ਕੇ ਦਿਖਾਉਣਾ ਤਾਂ ਕੁਝ ਗੱਲ ਹੋਵੇਗੀ ਅਜਿਹੀ ਸਥਿਤੀ ’ਚ ਬੱਚਾ ਨਿਰਾਸ਼ ਹੋ ਜਾਏਗਾ ਉਸ ਨੂੰ ਲੱਗੇਗਾ ਕਿ ਪੜ੍ਹੋ ਤਾਂ ਵੀ ਅਤੇ ਨਾ ਪੜ੍ਹੋ ਤਾਂ ਵੀ ਮੇਰੇ ਮਾਪੇ ਨਾਰਾਜ਼ ਹੀ ਹੁੰਦੇ ਹਨ ਨਾਰਾਜ਼ ਹੋਣ ਦੀ ਥਾਂ ’ਤੇ ਜੇਕਰ ਬੱਚੇ ਨੂੰ ਸ਼ਾਬਾਸ਼ੀ ਦਿੱਤੀ ਜਾਂਦੀ ਅਤੇ ਭਵਿੱਖ ’ਚ ਐਵੇਂ ਹੀ ਪੜ੍ਹਨ ਦੀ ਪ੍ਰੇਰਨਾ ਦਿੱਤੀ ਜਾਂਦੀ ਤਾਂ ਉਸ ਦਾ ਮਨੋਬਲ ਵਧ ਜਾਂਦਾ ਨਾਲ ਹੀ ਕਹਿੰਦੇ, ‘ਬੇਟੇ ਨੂੰ ਗੁਲਾਬ-ਜਾਮਣ ਪਸੰਦ ਹਨ ਚਲੋ ਅੱਜ ਅਸੀਂ ਸਭ ਗੁਲਾਬ-ਜਾਮਣ ਖਾਵਾਂਗੇ’

ਇਸ ਤਰ੍ਹਾਂ ਘਰ ’ਚ ਕੋਈ ਵੀ ਵਸਤੂ ਲਿਆਉਣ ’ਤੇ ਨਾਰਾਜ਼ਗੀ ਦਿਖਾਉਣਾ ਕੋਈ ਚੰਗੀ ਗੱਲ ਨਹੀਂ ਹੈ ਕੁਝ ਨਵਾਂ ਸਮਾਨ ਘਰ ’ਚ ਆਇਆ ਹੈ ਤਾਂ ਖੁਸ਼ ਹੋਣਾ ਚਾਹੀਦਾ ਹੈ ਈਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸ ਨੇ ਕਾਬਲੀਅਤ ਦਿੱਤੀ ਹੈ ਇਸੇ ਤਰ੍ਹਾਂ ਕੁਝ ਲੋਕ ਤਿਉਹਾਰਾਂ ਦੇ ਆਉਣ ’ਤੇ ਵੀ ਖਰਚੇ ਦਾ ਰੋਣਾ ਰੋ ਕੇ ਉਨ੍ਹਾਂ ਦਾ ਮਜ਼ਾ ਕਿਰਕਰਾ ਕਰ ਦਿੰਦੇ ਹਨ ਦੁੱਖ ਅਤੇ ਪ੍ਰੇਸ਼ਾਨੀਆਂ ਤਾਂ ਜੀਵਨ ’ਚ ਆਉਂਦੀਆਂ ਰਹਿੰਦੀਆਂ ਹਨ ਆਪਣੀ ਸੋਚ ਨੂੰ ਬਸ ਬਦਲਣ ਦੀ ਜ਼ਰੂਰਤ ਹੈ, ਫਿਰ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ ਇਹ ਸੱਚ ਹੈ ਕਿ ਅਜਿਹੀ ਸਕਾਰਾਤਮਕਤਾ ਨਾਲ ਘਰ ’ਚ ਸਦਾ ਹੀ ਸੁੱਖ ਅਤੇ ਖੁਸ਼ਹਾਲੀ ਦਾ ਮਾਹੌਲ ਰਹਿੰਦਾ ਹੈ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!