happiness-lies-within-you-khud-me-chipi-hoti-hai-sacchi-khushi

ਤੁਹਾਡੇ ਅੰਦਰ ਹੀ ਛੁਪੀ ਹੈ ਖੁਸ਼ੀ
ਤੁਸੀਂ ਛੋਟੀਆਂ-ਛੋਟੀਆਂ ਉਨ੍ਹਾਂ ਚੀਜ਼ਾਂ ’ਤੇ ਧਿਆਨ ਦਿਓ, ਜੋ ਸੱਚ ’ਚ ਖੁਸ਼ੀ ਦੀ ਵਜ੍ਹਾ ਹਨ ਅਤੇ ਤੁਹਾਨੂੰ ਅਸਲ ’ਚ ਖੁਸ਼ ਰਖਦੀਆਂ ਹਨ ਇਹ ਬੇਹੱਦ ਮਾਮੂਲੀ ਜਿਹੀ ਲੱਗਣ ਵਾਲੀਆਂ ਗੱਲਾਂ, ਤੁਹਾਡੀਆਂ ਕੀਮਤੀ ਚੀਜ਼ਾਂ ਤੋਂ ਕਿਤੇ ਜ਼ਿਆਦਾ ਜ਼ਰੂਰੀ ਅਤੇ ਅਮੁੱਲ ਹੁੰਦੀਆਂ ਹਨ ਖੁਸ਼ੀ ਮਹਿਸੂਸ ਕਰਨਾ ਜੀਵਨ ਦਾ ਉਦੇਸ਼ ਕਿਉਂ ਨਹੀਂ ਹੁੰਦਾ ਹੈ? ਕਿਉਂ ਅਸੀਂ ਸਫਲ ਹੋਣ ਲਈ, ਪੈਸੇ ਕਮਾਉਣ ਲਈ, ਘਰ ਬਣਾਉਣ ਲਈ ਮਿਹਨਤ ਕਰਦੇ ਹਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤਾਂ ਆਪਣਾ ਉਦੇਸ਼ ਬਣਾਉਂਦੇ ਹਾਂ ਅਤੇ ਇਨ੍ਹਾਂ ਚੀਜ਼ਾਂ ’ਚ ਆਪਣੀ ਖੁਸ਼ੀ ਵੀ ਤਲਾਸ਼ਦੇ ਹਾਂ ਕਹਿ ਸਕਦੇ ਹਾਂ, ਇਨ੍ਹਾਂ ਚੀਜ਼ਾਂ ਨਾਲ ਅਸੀਂ ਆਪਣੀ ਖੁਸ਼ੀ ਨੂੰ ਜੋੜ ਲੈਂਦੇ ਹਾਂ ਮਿਲੀ ਤਾਂ ਖੁਸ਼, ਨਾ ਮਿਲੀ ਤਾਂ ਨਾਖੁਸ਼ ਜਦਕਿ ਕੁਦਰਤ ਦੇ ਅਨੁਸਾਰ ਖੁਸ਼ੀ ਦਿਮਾਗ ਦੀ ਇੱਕ ਅਵਸਥਾ ਭਰ ਹੈ ਇਹ ਇੱਕ ਅਜਿਹੀ ਸਥਿਤੀ ਹੈ, ਜਿਸ ’ਤੇ ਤੁਹਾਡਾ ਪੂਰਾ ਕੰਟਰੋਲ ਹੈ

ਇਹ ਕੋਈ ਕਿਸੇ ਸੁਫਨੇ ਵਾਂਗ ਨਹੀਂ ਹੈ, ਜਿਸ ਦੀ ਖੁਆਇਸ਼ ਤੁਸੀਂ ਕੀਤੀ ਹੈ ਇਹ ਕੋਈ ਮਕਸਦ ਜਾਂ ਜ਼ਿੰਦਗੀ ’ਚ ਕੁਝ ਪਾ ਲੈਣ ਦੀ ਜਿਦ ਵੀ ਨਹੀਂ ਹੈ ਇਹ ਉਹ ਅਹਿਸਾਸ ਹੈ, ਜਿਸ ਨੂੰ ਤੁਸੀਂ ਜਦੋਂ ਚਾਹੇ ਮਹਿਸੂਸ ਕਰੋ, ਜਦੋਂ ਚਾਹੇ ਇਸ ਦੇ ਲਈ ਦੁਨੀਆਂ ਨੂੰ, ਕੁਦਰਤ ਨੂੂੰ ਧੰਨਵਾਦ ਦਿਓ

ਤੁਸੀਂ ਆਪਣੇ ਆਸ-ਪਾਸ ਦੇਖੋ, ਕੀ ਦਿਸਦਾ ਹੈ, ਆਪਣਾ ਪਰਿਵਾਰ, ਘਰ, ਬੱਚੇ ਅਤੇ ਕੰਮ ਧਿਆਨ ਦਿਓ, ਇਹ ਸਭ ਤੁਹਾਡੇ ਲਈ ਹੈ ਖਿਆਲ ਰੱਖਣ ਵਾਲੇ ਪਤੀ, ਪਿਆਰ ਕਰਨ ਵਾਲੇ ਬੱਚੇ ਅਤੇ ਮਿਹਨਤ ਨਾਲ ਬਣਿਆ ਘਰ ਸਿਰਫ਼ ਤੁਹਾਡੀ ਜ਼ਿੰਦਗੀ ਸੰਵਾਰ ਰਹੇ ਹਨ ਅਤੇ ਇਸ ਦੇ ਲਈ ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਇਹ ਸਭ ਤੁਹਾਡੇ ਕੋਲ ਹੈ ਇਸ ਤੋਂ ਇਲਾਵਾ ਆਸ-ਪਾਸ ਦੀ ਕੁਦਰਤ ਦੇਖੋ ਜੜ੍ਹ ’ਚ ਖੜ੍ਹੇ ਦਰਖੱਤ ਹੋਣ ਜਾਂ ਨੀਲਾ ਆਸਮਾਨ, ਚਹਿਚਹਾਉਂਦੀਆਂ ਚਿੜੀਆਂ ਹੋਣ ਜਾਂ ਝਮਝਮ ਕਰਦਾ ਮੀਂਹ, ਇਹ ਸਭ ਤੁਹਾਡੇ ਜੀਵਨ ਨੂੰ ਖੁਸ਼-ਗਵਾਰ ਬਣਾਉਣ ਲਈ ਹੀ ਹਨ ਕੁੱਲ ਮਿਲਾ ਕੇ ਕਰਨਾ ਇਹ ਹੈ

ਕਿ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹੋਣਾ ਹੈ ਪਰ ਅਸਲ ’ਚ ਹੁੰਦਾ ਕੀ ਹੈ, ਅਸੀਂ ਵੱਡੇ, ਮਹਿੰਗੇ ਘਰ ਅਤੇ ਕਾਰ ’ਚ ਆਪਣੀਆਂ ਖੁਸ਼ੀਆਂ ਲੱਭਦੇ ਹਾਂ ਚੰਗੇ ਰਿਜ਼ਲਟ ਅਤੇ ਮਨਪਸੰਦ ਕੰਪਨੀ ’ਚ ਨੌਕਰੀ ਨੂੰ ਹੀ ਆਪਣੀ ਖੁਸ਼ੀ ਦੀ ਵਜ੍ਹਾ ਮੰਨ ਲੈਂਦੇ ਹਾਂ ਇਨ੍ਹਾਂ ’ਚੋਂ ਇੱਕ ਨੂੰ ਪਾ ਲੈਂਦੇ ਹਨ ਅਤੇ ਦੂਜੇ ਨੂੰ ਖੁਸ਼ੀ ਦੀ ਵਜ੍ਹਾ ਬਣਾ ਲੈਂਦੇ ਹਨ ਧਿਆਨ ਦਿਓ ਜ਼ਿਆਦਾਤਰ ਵਾਰ ਅਸੀਂ ਆਪਣੀ ਖੁਸ਼ੀ ਇਸ ਗੱਲ ’ਤੇ ਟਿਕਾ ਕੇ ਰੱਖਦੇ ਹਾਂ ਕਿ ਦੂਜੇ ਸਾਡੇ ਬਾਰੇ ਕੀ ਸੋਚਦੇ ਹਨ ਅਸੀਂ ਸੋਚਦੇ ਹਾਂ, ਅਸੀਂ ਜਿੰਨਾ ਸਫ਼ਲ ਹੋਵਾਂਗੇ, ਓਨਾ ਹੀ ਦੂਜੇ ਸਾਡੇ ਲਈ ਚੰਗਾ ਸੋਚਣਗੇ ਅਤੇ ਇਸ ’ਚ ਸਾਡੀ ਖੁਸ਼ੀ ਵੀ ਹੋਵੇਗੀ ਬਸ ਇਹੀ ਸਾਡੀ ਖੁਸ਼ੀ ਸਾਡੇ ਤੋਂ ਦੂਰ ਹੋ ਜਾਂਦੀ ਹੈ

ਦਰਅਸਲ ਅਸੀਂ ਆਪਣੇ ਲਈ ਖੁਸ਼ ਹੁੰਦੇ ਹੀ ਨਹੀਂ ਸਗੋਂ ਦੂਜਿਆਂ ਦੀਆਂ ਨਜ਼ਰਾਂ ’ਚ ਆਪਣੀਆਂ ਖੁਸ਼ੀਆਂ ਲੱਭਦੇ ਹਾਂ ਇਹੀ ਸੋਚ ਤੁਹਾਨੂੰ ਖੁਸ਼ੀ ਤੋਂ ਦੂਰ ਲੈ ਜਾਂਦੀ ਹੈ ਇੱਥੇ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਤੁਸੀਂ ਵਰਤਮਾਨ ’ਚ ਜਿਉਣ ਦੀ ਕੋਸ਼ਿਸ਼ ਕਰੋ ਇਹ ਵਰਤਮਾਨ ’ਚ ਜਿਉਣ ਦੀ ਕੋਸ਼ਿਸ਼ ਤੁਹਾਨੂੰ ਆਪਣੇ ਭਵਿੱਖ ’ਚ, ਇਹ ਮਿਲੇਗਾ ਤਾਂ ਖੁਸ਼ ਹੋਵੋਗੇ ਜਾਂ ਉਹ ਮਿਲੇਗਾ ਤਾਂ ਖੁਸ਼ ਹੋਵੋਗੇ’ ਵਾਲੇ ਫੰਡੇ ਤੋਂ ਕਿਤੇ ਜ਼ਿਆਦਾ ਖੁਸ਼ ਰੱਖਣਗੇ ਇਸ ਦੇ ਲਈ ਤਾਂ ਤੁਹਾਨੂੰ ਕੁਝ ਟਿਪਸ ਅਪਣਾਉਣੇ ਹੋਣਗੇ

ਇਹ ਤੁਹਾਨੂੰ ਖੁਸ਼ੀ ਮਹਿਸੂਸ ਕਰਨ ’ਚ ਮੱਦਦ ਕਰਨਗੇ ਇਨ੍ਹਾਂ ਨੂੰ ਯਾਦ ਰੱਖੋ ਅਤੇ ਜ਼ਿੰਦਗੀ ’ਚ ਸ਼ਾਮਲ ਜ਼ਰੂਰ ਕਰੋ:

ਸ਼ਿਕਾਇਤ ਕਰਨਾ:

ਰੋਜ਼ਾਨਾ ਦੀ ਜ਼ਿੰਦਗੀ ’ਚ ਖੁਸ਼ੀ ਮਹਿਸੂਸ ਕਰਨੀ ਹੈ ਤਾਂ ਤੁਹਾਨੂੰ ਸ਼ਿਕਾਇਤ ਕਰਨ ਦੀ ਆਦਤ ਛੱਡਣੀ ਹੋਵੇਗੀ ਦਰਅਸਲ ਅਸੀਂ ਜਦੋਂ ਵੀ ਸ਼ਿਕਾਇਤ ਕਰਦੇ ਹਾਂ ਤਾਂ ਜ਼ਿੰਦਗੀ ਦੇ ਨਕਾਰਾਤਮਕ ਹਿੱਸੇ ਨੂੰ ਹੀ ਦੇਖ ਰਹੇ ਹੁੰਦੇ ਹਾਂ ਇਸ ਨਕਾਰਾਤਮਕ ਹਿੱਸੇ ’ਤੇ ਧਿਆਨ ਦੇਣ ਦੇ ਚੱਲਦਿਆਂ ਜ਼ਿੰਦਗੀ ’ਚ ਛੁਪੀਆਂ ਛੋਟੀਆਂ ਖੁਸ਼ੀਆਂ ਨੂੰ ਮਹਿਸੂਸ ਹੀ ਨਹੀਂ ਕਰ ਪਾਉਂਦੇ ਹਾਂ

ਖੁਸ਼ੀ ਤੁਹਾਡੇ ਕੋਲ:

ਤੁਸੀਂ ਕਦੇ ਵੀ ਜੇਕਰ ਇਹ ਮੰਨਿਆ ਹੈ ਕਿ ਖੁਸ਼ੀ ਦੇ ਬਰਾਬਰ ਕੁਝ ਵੀ ਹੈ ਤਾਂ ਤੁਸੀਂ ਗਲਤ ਹੋ ਖੁਸ਼ੀ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਅਤੇ ਇਹ ਹਰ ਸਮੇਂ ਤੁਹਾਡੇ ਅੰਦਰ ਹੀ ਹੁੰਦੀ ਹੈ

ਵਰਤਮਾਨ ’ਚ ਜਿਉਣ ਦੀ ਕੋਸ਼ਿਸ਼ ਕਰੋ:

ਤੁਸੀਂ ਵਰਤਮਾਨ ’ਚ ਜਿਉਣ ਦੀ ਕੋਸ਼ਿਸ਼ ਕਰੋ ਇਹ ਵਰਤਮਾਨ ’ਚ ਜਿਉਣ ਦੀ ਕੋਸ਼ਿਸ਼ ਤੁਹਾਨੂੰ ਭਵਿੱਖ ’ਚ ‘ਇਹ ਮਿਲੇਗਾ ਤਾਂ ਖੁਸ਼ ਹੋਵੋਗੇ ਜਾਂ ਉਹ ਮਿਲੇਗਾ ਤਾਂ ਖੁਸ਼ ਹੋਵੋਗੇ’ ਵਾਲੇ ਫੰਡੇ ਤੋਂ ਕਿਤੇ ਜਿਆਦਾ ਖੁਸ਼ ਰੱਖੇਗਾ

ਨਕਾਰਾਤਮਕਤਾ ’ਚ ਸਕਾਰਾਤਮਕਤਾ:

ਕੀ ਤੁਸੀਂ ਹਰ ਵਾਰ ਨਕਾਰਾਤਮਕਤਾ ਦਾ ਰੰਗ ਦੇਖ ਸਕਦੇ ਹੋ? ਜੇਕਰ ਨਹੀਂ ਤਾਂ ਖੁਸ਼ੀ ਤੋਂ ਦੂਰੀ ਕਦੇ ਘੱਟ ਨਹੀਂ ਹੋ ਸਕੇਗੀ ਹਰ ਇੱਕ ਨੈਗੇਟਿਵ ਗੱਲ ’ਚ ਤੁਹਾਨੂੰ ਪਾਜੀਟੀਵਿਟੀ ਲੱਭ ਹੀ ਲੈਣੀ ਚਾਹੀਦੀ ਹੈ

ਖੁਦ ਨਾਲ ਪਿਆਰ:

ਤੁਸੀਂ ਜੋ ਕੁਝ ਵੀ ਕਰ ਸਕਦੇ ਹੋ ਕਰੋ ਪਰ ਖੁਦ ਨਾਲ ਪਿਆਰ ਜ਼ਰੂਰ ਜ਼ਾਹਿਰ ਕਰੋ ਆਪਣੇ ਸਰੀਰ, ਦਿਮਾਗ ਅਤੇ ਮਾਨਸਿਕ ਸਿਹਤ ਦਾ ਪੂਰਾ ਖਿਆਲ ਰੱਖੋ ਖੁਦ ਨਾਲ ਪਿਆਰ ਦਰਸਾਉਣ ਲਈ ਜੋ ਵੀ ਕੁਝ ਕਰ ਸਕੋ, ਜ਼ਰੂਰ ਕਰੋ ਸ਼ੁਰੂਆਤ 10 ਮਿੰਟ ਦੇ ਮੈਡੀਟੇਸ਼ਨ ਤੋਂ ਕੀਤੀ ਜਾ ਸਕਦੀ ਹੈ

ਹਰ ਦਿਨ ਕੁਝ ਸਿੱਖੋ:

ਹਰ ਦਿਨ, ਹਰ ਪਲ ਕੁਝ ਨਾ ਕੁਝ ਨਵਾਂ ਸਿਖਾ ਕੇ ਜਾਂਦਾ ਹੈ ਇਹ ਤੁਹਾਡੀ ਸ਼ਖਸੀਅਤ ਨੂੰ ਬਿਹਤਰ ਕਰ ਦਿੰਦਾ ਹੈ ਇਸ ਲਈ ਰੋਜ਼ ਰਾਤ ਨੂੰ ਖੁਦ ਤੋਂ ਪੁੱਛੋ ਕਿ ਅੱਜ ਦੇ ਦਿਨ ਨੇ ਮੈਨੂੰ ਕੀ ਖਾਸ ਸਿਖਾਇਆ?

ਚਿੰਤਾ ਨਹੀਂ:

ਜਦੋਂ ਤੁਸੀਂ ਅੰਦਰੋਂ ਖੁਸ਼ੀ ਮਹਿਸੂਸ ਕਰੋਂਗੇ ਤਾਂ ਚਿੰਤਾ ਕਿਸ ਗੱਲ ਦੀ ਬਾਕੀ ਸਾਰੀਆਂ ਚੀਜ਼ਾਂ ਤਾਂ ਬਾਹਰੀ ਹਨ, ਜੋ ਤੁਹਾਨੂੰ ਸੰਤੁਸ਼ਟੀ ਭਲੇ ਦੇ ਦੇਣ, ਪਰ ਖੁਸ਼ੀ ਦੀ ਗਾਰੰਟੀ ਬਿਲਕੁਲ ਨਹੀਂ ਹੋਵੇਗੀ, ਇਸ ਲਈ ਚਿੰਤਾ ਤੋਂ ਦੂਰੀ ਜ਼ਰੂਰੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!